ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਬਹਿ ਸਖੀਆ ਜਸੁ ਗਾਵਹਿ; ਗਾਵਣਹਾਰੀਆ ॥
beh sakheea jas gaaveh; gaavanahaareea |
Sant Singh KhalsaSitting together, the companions sing the Songs of the Lord's Praises.
Manmohan SinghSitting together, the singing mates chant the Lord's praise.
Manmohan Singh (Punjabi)ਇਕੱਠੀਆਂ ਬੈਠ ਕੇ ਗਾਉਣ ਵਾਲੀਆਂ ਸਹੇਲੀਆਂ (ਗੁਰਮੁੱਖ ਲੋਕ) ਪ੍ਰਭੂ ਦੀ ਕੀਰਤੀ ਗਾਉਂਦੀਆਂ ਹਨ।
Fareedkot Teekaਪਰਮੇਸ੍ਵਰ ਕੇ ਜਸ ਕੌ ਗਾਵਣੇ ਹਾਰੀਆਂ ਜਗ੍ਯਾਸੀ ਰੂਪ ਸਖੀਆਂ ਸਤਸੰਗਤ ਮੇਂ ਬੈਠ ਕਰ ਕੇ ਹਰੀ ਜਸ ਕੋ ਗਾਵਤੀਆਂ ਹੈਂ॥
Prof. Sahib Singhਹਰੀ ਦੀ ਸਿਫ਼ਤ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ,
SikhNet (Spanish)Vengan, oh amigos, alabemos al Señor; alabemos Su Nombre y rindamos homenaje a Sus Pies.
ਹਰਿ ਨਾਮੁ ਸਲਾਹਿਹੁ ਨਿਤ; ਹਰਿ ਕਉ ਬਲਿਹਾਰੀਆ ॥
har naam salaahihu nit; har kau balihaareea |
Sant Singh KhalsaThey praise the Lord's Name continually; they are a sacrifice to the Lord.
Manmohan SinghThey ever praise the God's Name and are a sacrifice unto God.
Manmohan Singh (Punjabi)ਉਹ ਸਦਾ ਵਾਹਿਗੁਰੂ ਦੀ ਸਿਫ਼ਤ ਕਰਦੀਆਂ ਹਨ ਅਤੇ ਵਾਹਿਗੁਰੂ ਉਤੋਂ ਕੁਰਬਾਨ ਜਾਂਦੀਆਂ ਹਨ।
Fareedkot Teekaਹਰੀ ਨਾਮ ਕੋ ਨਿਤ੍ਯੰਪ੍ਰਤਿ ਸਲਾਹਿਤੀਆਂ ਹੈਂ ਔ ਹਰੀ ਕੇ ਬਲਿਹਾਰਨੇ ਜਾਤੀਆਂ ਹੈਂ॥
Prof. Sahib Singhਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) "ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ।"
SikhNet (Spanish)Yo estoy para siempre dedicado a aquéllos que creen y escuchan el Nombre.
ਜਿਨੀ ਸੁਣਿ ਮੰਨਿਆ ਹਰਿ ਨਾਉ; ਤਿਨਾ ਹਉ ਵਾਰੀਆ ॥
jinee sun maniaa har naau; tinaa hau vaareea |
Sant Singh KhalsaThose who hear, and believe in the Lord's Name, to them I am a sacrifice.
Manmohan SinghThey, who hear and believe in the Lord's Name, unto them, I am a sacrifice.
Manmohan Singh (Punjabi)ਸੋ ਸੁਆਮੀ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਧਾਰਦੇ ਹਨ, ਉਨ੍ਹਾਂ ਤੋਂ ਮੈਂ ਬਲਿਹਾਰਨੇ ਵੰਞਦਾ ਹਾਂ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਹਰੀ ਨਾਮ ਸ੍ਰਵਨ ਕਰ ਕੇ ਮੱਨਨ ਕੀਆ ਹੈ, ਤਿਨੋਂ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ,
SikhNet (Spanish)Oh Señor, guíame hasta mis compañeros,
ਗੁਰਮੁਖੀਆ ਹਰਿ ਮੇਲੁ; ਮਿਲਾਵਣਹਾਰੀਆ ॥
guramukheea har mel; milaavanahaareea |
Sant Singh KhalsaO Lord, let me unite with the Gurmukhs, who are united with You.
Manmohan SinghO God, make me meet with the pious mates, who are competent to unite me with Thee.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਪਵਿੱਤਰ ਸਹੇਲੀਆਂ ਨਾਲ ਮਿਲਾ ਦੇ, ਜੋ ਮੈਨੂੰ ਤੇਰੇ ਨਾਲ ਮਿਲਾਉਣ ਲਈ ਸਮਰਥ ਹਨ।
Fareedkot Teekaਗੁਰਮੁਖ ਸਖੀਆਂ ਹਰੀ ਕੇ ਮੇਲ ਮੇਂ ਮਿਲਾਵਣੇ ਹਾਰੀਆਂ ਹੈਂ, ਵਾ ਹੇ ਹਰੀ! ਤਿਨ ਮਿਲਾਵਣ ਹਾਰੀਆਂ ਕੇ ਮੇਲ ਮੇਂ ਮੈਨੂੰ ਮੇਲੋ॥
Prof. Sahib Singhਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ;
SikhNet (Spanish)ellos han mirado hacia ti, para que pueda yo también Encontrarte.
ਹਉ ਬਲਿ ਜਾਵਾ ਦਿਨੁ ਰਾਤਿ; ਗੁਰ ਦੇਖਣਹਾਰੀਆ ॥੮॥
hau bal jaavaa din raat; gur dekhanahaareea |8|
Sant Singh KhalsaI am a sacrifice to those who, day and night, behold their Guru. ||8||
Manmohan SinghDay and night I am dedicated unto those, who behold their Guru.
Manmohan Singh (Punjabi)ਦਿਹੁੰ ਰੈਣ ਮੈਂ ਉਨ੍ਹਾਂ ਉਤੋਂ ਸਦਕੇ ਜਾਂਦੀ ਹਾਂ, ਜੋ ਆਪਣੇ ਗੁਰਦੇਵ ਜੀ ਨੂੰ ਵੇਖਦੀਆਂ ਹਨ।
Fareedkot Teekaਮੈਂ ਦਿਨ ਰਾਤ ਤਿਨ ਸਤਿਗੁਰੋਂ ਕੇ ਦੇਖਣੇ ਹਾਰੀਓਂ ਕੇ ਬਲਿਹਾਰ ਜਾਤਾ ਹੂੰ॥੮॥
Prof. Sahib Singhਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ॥੮॥
SikhNet (Spanish)Ofrezco mi ser en sacrificio a aquéllos que viven en la Presencia del Guru. (8)