ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਥਾਲੈ ਵਿਚਿ. ਤੈ ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ ॥
thaalai vich. tai vasatoo peeo; har bhojan amrit saar |
Sant Singh KhalsaUpon the plate, three things have been placed; this is the sublime, ambrosial food of the Lord.
Manmohan SinghIn the slaver three things (truth, contentment and reflection) are put and this is the sublime ambrosial food of the Lord.
Manmohan Singh (Punjabi)ਥਾਲ ਅੰਦਰ ਤਿੰਨ ਚੀਜ਼ਾਂ, ਸਤਿ, ਸੰਤੋਖ ਅਤੇ ਸਿਮਰਨ ਪਾਈਆਂ ਹੋਈਆਂ ਹਨ। ਇਹ ਸੁਆਮੀ ਦਾ ਸ੍ਰੇਸ਼ਟ ਅੰਮ੍ਰਿਤ ਖਾਣਾ ਹੈ।
Fareedkot Teekaਜੈਸੇ ਬਰਾਤੀਆਂ ਕੀ ਥਾਲੀ ਕੋ ਲੜਕੀਆਂ ਬਾਂਧ ਦੇਤੀ ਹੈਂ। ਵਹੁ ਜਿਸ ਗੀਤ ਵਾ ਸਬਦ ਕਰ ਬਾਂਧਤੀ ਹੈਂ ਤਿਸ ਕਾ ਨਾਮ ਮੁੰਦਾਵਣੀ ਹੈ। ਵਹੁ ਬਰਾਤੀ ਉਸ ਮੁੰਦਾਵਣੀ ਕੋ ਨਿਕਾਸ ਕਰ ਕੇ ਭੋਜਨ ਖਾਤੇ ਹੈਂ। ਤਿਸ ਤੇ ਵਿਤ੍ਰੇ ਕੀ ਦ੍ਰਿਸ਼ਟਾਂਤ ਕਰ ਉਪਦੇਸ਼ ਕਰਤੇ ਹੈਂ:☬ਹੇ ਭਾਈ! ਇਸ ਸਰੀਰ ਵਾ ਰਿਦੇ ਰੂਪੀ ਥਾਲੀ ਬੀਚ ਸਤ ਔ ਸੰਤੋਖ ਪੁਨਾ ਸਤ ਅਸਤ ਕਾ ਵੀਚਾਰ ਇਹੁ ਤੀਨ ਵਸਤੂ ਪਾਈਆਂ ਹੈਂ। ਪੁਨਾ ਇਸਮੈਂ ਹਰੀ ਨਾਮ ਰੂਪ ਅੰਮ੍ਰਤ ਭੋਜਨ (ਸਾਰੁ) ਸ੍ਰੇਸ਼ਟ ਹੈ, ਇਹੁ ਮੁੰਦਾਵਣੀ ਹੈ॥
Prof. Sahib Singhਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ,
SikhNet (Spanish)En el platón de la mente están colocadas las tres cualidades: Verdad, Contentamiento y Discriminación. Sí, éstas tres son el Alimento Ambrosial de Dios.
ਜਿਤੁ ਖਾਧੈ ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ ॥
jit khaadhai man tripateeai; paaeeai mokh duaar |
Sant Singh KhalsaEating this, the mind is satisfied, and the Door of Salvation is found.
Manmohan SinghBy eating which the soul is satiated and door of salvation is attained.
Manmohan Singh (Punjabi)ਜਿਸ ਨੂੰ ਖਾਣ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੇ ਖਾਣੇ ਸੇ ਮਨ ਤ੍ਰਿਪਤਿ ਹੋਤਾ ਹੈ ਔਰ ਮੋਖ ਦੁਆਰ ਗਿਆਨ ਕੋ ਪਾਈਤਾ ਹੈ॥
Prof. Sahib Singhਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ।
SikhNet (Spanish)Comiendo de este Alimento, la mente se sacia y uno llega hasta la Puerta de la Liberación.
ਇਹੁ ਭੋਜਨੁ ਅਲਭੁ ਹੈ ਸੰਤਹੁ; ਲਭੈ ਗੁਰ ਵੀਚਾਰਿ ॥
eihu bhojan alabh hai santahu; labhai gur veechaar |
Sant Singh KhalsaIt is so difficult to obtain this food, O Saints; it is obtained only by contemplating the Guru.
Manmohan SinghThis fare is rarely obtained, O saints; it is obtained by reflecting over Guru's hymns.
Manmohan Singh (Punjabi)ਇਹ ਖਾਣਾ ਬੜੀ ਮੁਸ਼ਕਿਲ ਨਾਲ ਹੱਥ ਲੱਗਦਾ ਹੈ, ਹੇ ਸੰਤੋ! ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਇਹ ਪਾਇਆ ਜਾਂਦਾ ਹੈ।
Fareedkot Teekaਹੇ ਸੰਤਹੁ! ਇਹੁ ਭੋਜਨ ਦੁਰਲਭ ਹੈ, ਗੁਰੋਂ ਕੇ ਵੀਚਾਰ ਦੁਆਰੇ ਹੀ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ।
SikhNet (Spanish)Este tipo de Sustento uno no lo puede encontrar, oh Santos, a menos que se medite en la Palabra del Shabd del Guru.
ਏਹ ਮੁਦਾਵਣੀ. ਕਿਉ ਵਿਚਹੁ ਕਢੀਐ; ਸਦਾ ਰਖੀਐ ਉਰਿ ਧਾਰਿ ॥
eeh mudaavanee. kiau vichahu kadteeai; sadaa rakheeai ur dhaar |
Sant Singh KhalsaWhy should we cast this riddle out of our minds? We should keep it ever enshrined in our hearts.
Manmohan SinghWhy should we drive out from our mind this riddle of the Lord's Name? We should, ever clasp it to our heart.
Manmohan Singh (Punjabi)ਪ੍ਰਭੂ ਦੇ ਨਾਮ ਦੀ ਇਸ ਬੁਝਾਰਤ ਨੂੰ ਆਪਾਂ ਆਪਣੇ ਹਿਰਦਿਉ ਕਿਉਂ ਬਾਹਰ ਕਰੀਏ? ਆਪਾਂ ਨੂੰ ਹਮੇਸ਼ਾਂ ਇਸ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ।
Fareedkot Teekaਏਹ ਵਸਤ ਗੁਰੋਂ ਕੇ ਉਪਦੇਸ਼ ਮੰਤ੍ਰ ਸੇ ਰਿਦੇ ਵਾ ਸਰੀਰ ਮੇਂ ਮੁੰਦੀਆਂ ਹੋਈਆਂ ਹੈਂ, ਇਨ ਕੋ ਬੀਚ ਸੇ ਕਿਉਂ ਨਿਕਾਸੀਏ ਅਰਥਾਤ ਨਿਕਾਸੀਏ ਨਹੀਂ, ਸਦਾ ਹੀ ਰਿਦੇ ਮੇਂ ਧਾਰ ਰਖੀਏ॥☬ਜੋ ਗੁਰਾਂ ਨੇ ਉਪਦੇਸ਼ ਰੂਪੀ ਬੁਝਾਰਤ ਪਾਈ ਹੈ।
Prof. Sahib Singhਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ।ਪਦ ਅਰਥ ਮੁਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ (ਨਾਮ)।
SikhNet (Spanish)¿Cómo puede uno resolver el Enigma? Esto intriga siempre a nuestra mente.
ਏਹ ਮੁਦਾਵਣੀ. ਸਤਿਗੁਰੂ ਪਾਈ; ਗੁਰਸਿਖਾ ਲਧੀ ਭਾਲਿ ॥
eeh mudaavanee. satiguroo paaee; gurasikhaa ladhee bhaal |
Sant Singh KhalsaThe True Guru has posed this riddle. The Guru's Sikhs have found its solution.
Manmohan SinghThe Satguru has set this problem Its solution the Sikhs of the Guru have found after a search.
Manmohan Singh (Punjabi)ਇਹ ਮਸਲਾ ਸਤਿਗੁਰਾਂ ਨੇ ਪਾਇਆ ਹੈ। ਇਸ ਦਾ ਹੱਲ ਗੁਰੂ ਦੇ ਸਿੱਖਾਂ ਨੇ ਖੋਜ ਭਾਲ ਮਗਰੋਂ ਲੱਭ ਲਿਆ ਹੈ।
Fareedkot Teekaਇਹ ਗੁਰ ਸਿਖ੍ਯਾ ਰੂਪ ਮੁੰਦਾਵਣੀ ਵਾ ਬੁਝਾਰਤ ਸਤਿਗੁਰੋਂ ਨੇ ਪਾਈ ਹੈ, ਗੁਰ ਸਿਖੋਂ ਨੇ ਖੋਜ ਕਰ ਅਪਨੇ ਮੇਂ ਪ੍ਰਾਪਤਿ ਕਰੀ ਹੈ ਵਾ ਸਮਝੀ ਹੈ॥
Prof. Sahib Singhਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ।
SikhNet (Spanish)El Guru ha planteado este problema ante el ser humano y sólo sus Devotos han encontrado la solución.
ਨਾਨਕ. ਜਿਸੁ ਬੁਝਾਏ ਸੁ ਬੁਝਸੀ; ਹਰਿ ਪਾਇਆ ਗੁਰਮੁਖਿ ਘਾਲਿ ॥੧॥
naanak. jis bujhaae su bujhasee; har paaeaa guramukh ghaal |1|
Sant Singh KhalsaO Nanak, he alone understands this, whom the Lord inspires to understand. The Gurmukhs work hard, and find the Lord. ||1||
Manmohan SinghNanak, he whom Guru instruction. understands this riddle. Through arduous service the holy obtain God.
Manmohan Singh (Punjabi)ਨਾਨਕ, ਜਿਸ ਨੂੰ ਗੁਰੂ ਜੀ ਦਰਸਾਉਂਦੇ ਹਨ, ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਕਰੜੀ ਸੇਵਾ ਰਾਹੀਂ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰ ਸਮਝਾਵੈ ਸੇਈ ਇਸ ਕੋ ਸਮਝੇਗਾ, ਗੁਰਮੁਖੋਂ ਨੇ ਘਾਲ ਕੋ ਘਾਲ ਕਰ ਹਰੀ ਕੋ ਪਾਯਾ ਹੈ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ ॥੧॥* ਨੋਟ: ਇਸ ਸਲੋਕ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਨੇ ਮੁਦਾਵਣੀ ਮ: ੫ ਵਿਚ ਕੀਤੀ ਹੈ।
SikhNet (Spanish)Dice Nanak, aquél a quien el Señor bendice, conoce este Misterio y obtiene al Señor a través del Guru. (1)