ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ॥
jin mohe brahamandd khandd; taahoo meh paau |
Sant Singh KhalsaShe has enticed the worlds and solar systems; I have fallen into her clutches.
Manmohan SinghShe, who has bewitched the world and continents; in her clutches, I have fallen.
Manmohan Singh (Punjabi)ਜਿਸ ਨੇ ਸੰਸਾਰ ਅਤੇ ਮਹਾਂਦੀਪ ਮੋਹਤ ਕੀਤੇ ਹੋਏ ਹਨ, ਉਸ ਦੇ ਪੰਜੇ ਵਿੱਚ ਮੈਂ ਕਾਬੂ ਆ ਗਿਆ ਹਾਂ।
Fareedkot Teekaਹੇ ਵਾਹਿਗੁਰੂ! ਜਿਸ ਤੇਰੀ ਮਾਯਾ ਨੇ ਬ੍ਰਹਮੰਡ ਕੇ ਸਰਬ ਖੰਡੋਂ ਮੇਂ ਰਹਿਨੇ ਵਾਲੇ ਜੀਵ ਮੋਹੇ ਹੈਂ, ਤਿਸੀ ਵਿਖੇ ਮੈਂ ਪੜਤਾ ਹੂੰ॥
Prof. Sahib Singhਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।ਪਦ ਅਰਥ ਜਿਨਿ = ਜਿਸ (ਮਾਇਆ) ਨੇ। ਮੋਹੇ = ਮੋਹ ਲਏ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਖੰਡ = ਸਾਰੇ ਦੇਸ। ਤਾ ਹੂ ਮਹਿ = ਉਸੇ ਵਿਚ ਹੀ। ਪਾਉ = ਪਾਉਂ, ਮੈਂ ਪੈ ਰਿਹਾ ਹਾਂ।
SikhNet (Spanish)Maya, la gran embustera, quien ha engañado al mundo entero, a ella es a quien me aferro.
ਰਾਖਿ ਲੇਹੁ. ਇਹੁ ਬਿਖਈ ਜੀਉ; ਦੇਹੁ ਅਪੁਨਾ ਨਾਉ ॥੧॥ ਰਹਾਉ ॥
raakh lehu. ihu bikhee jeeo; dehu apunaa naau |1| rahaau |
Sant Singh KhalsaO Lord, please save this corrupt soul of mine; please bless me with Your Name. ||1||Pause||
Manmohan SinghO my Lord save this sinful soul of mine by blessing it with Thy Name. Pause.
Manmohan Singh (Punjabi)ਹੇ ਮੇਰੇ ਸੁਆਮੀ! ਆਪਣਾ ਨਾਮ ਬਖਸ਼ ਕੇ ਮੇਰੀ ਇਸ ਅਪਰਾਧੀ ਆਤਮਾ ਦੀ ਰੱਖਿਆ ਕਰ। ਠਹਿਰਾਉ।
Fareedkot Teekaਹੇ ਪਰਮੇਸ੍ਵਰ! ਇਸ ਮਾਯਾ ਸੇ ਮੈਂ ਬਿਖਈ ਜੀਵ ਕੋ ਅਪਨਾ ਨਾਮ ਦੇ ਕਰ ਰਖ ਲੇਵਹੁ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥ਪਦ ਅਰਥ ਬਿਖਈ = ਵਿਕਾਰੀ ॥੧॥ ਰਹਾਉ ॥
SikhNet (Spanish)Oh Dios, salva de sus garras a este ser que falla y falla, y bendíceme con Tu Nombre. (1-Pausa)
ਜਾ ਤੇ. ਨਾਹੀ ਕੋ ਸੁਖੀ; ਤਾ ਕੈ ਪਾਛੈ ਜਾਉ ॥
jaa te. naahee ko sukhee; taa kai paachhai jaau |
Sant Singh KhalsaShe has not brought anyone peace, but still, I chase after her.
Manmohan SinghI pursue her, who has made no one ever comfortable.
Manmohan Singh (Punjabi)ਮੈਂ ਉਸ ਦਾ ਪਿੱਛਾ ਕਰਦਾ ਹਾਂ ਜਿਸ ਨੇ ਕਦੇ ਕਿਸੇ ਨੂੰ ਸੁੱਖੀ ਨਹੀਂ ਕੀਤਾ।
Fareedkot Teekaਜਿਸ ਤੇਰੀ ਮਾਯਾ ਤੇ ਕੋਈ ਸੁਖੀ ਨਹੀਂ ਹੋਇਆ ਮੈਂ ਤਿਸ ਕੇ ਪਿਛੇ ਜਾਤਾ ਹੂੰ, ਭਾਵ ਤਿਸ ਕੀ ਪ੍ਰਾਪਤੀ ਵਾਸਤੇ ਅਨੇਕ ਜਤਨ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।ਪਦ ਅਰਥ ਜਾ ਤੇ = ਜਿਸ (ਮਾਇਆ) ਪਾਸੋਂ। ਜਾਉ = ਜਾਉਂ, ਮੈਂ ਜਾਂਦਾ ਹਾਂ।
SikhNet (Spanish)Persigo lo que a nadie ha hecho feliz; ella abandona todo,
ਛੋਡਿ ਜਾਹਿ ਜੋ ਸਗਲ ਕਉ; ਫਿਰਿ ਫਿਰਿ ਲਪਟਾਉ ॥੧॥
chhodd jaeh jo sagal kau; fir fir lapattaau |1|
Sant Singh KhalsaShe forsakes everyone, but still, I cling to her, again and again. ||1||
Manmohan SinghShe, who forsakes all; to her I cling again and again.
Manmohan Singh (Punjabi)ਜਿਹੜੀ ਸਾਰਿਆਂ ਨੂੰ ਤਿਆਗ ਜਾਂਦੀ ਹੈ, ਉਸ ਨੂੰ ਮੈਂ ਮੁੜ ਮੁੜ ਕੇ ਚਿਮੜਦਾ ਹਾਂ।
Fareedkot Teekaਜੋ ਪਦਾਰਥ ਸਰਬ ਕੋ ਛੋਡ ਜਾਤੇ ਹੈਂ, ਮੈਂ ਵਾਰ ਵਾਰ ਤਿਨੋਂ ਮੇਂ ਲੰਪਟ ਹੋ ਰਹਾ ਹੂੰ॥੧॥
Prof. Sahib Singhਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥ਪਦ ਅਰਥ ਕਉ = ਨੂੰ। ਲਪਟਾਉ = ਲਪਟਾਉਂ ॥੧॥
SikhNet (Spanish)a ella me he aferrado con todo mi corazón. (1)
ਕਰਹੁ ਕ੍ਰਿਪਾ ਕਰੁਣਾਪਤੇ; ਤੇਰੇ ਹਰਿ ਗੁਣ ਗਾਉ ॥
karahu kripaa karunaapate; tere har gun gaau |
Sant Singh KhalsaHave Mercy on me, O Lord of Compassion; please let me sing Your Glorious Praises, O Lord.
Manmohan SinghHave mercy on me, O the Lord of compassion, that I may sing Thine divine praise.
Manmohan Singh (Punjabi)ਮੇਰੇ ਉੋਤੇ ਤਰਸ ਕਰ, ਹੇ ਰਹਿਮਤ ਦੇ ਸੁਆਮੀ ਤਾਂ ਜੋ ਤੇਰੀ ਈਸ਼ਵਰੀ ਮਹਿਮਾ ਗਾਇਨ ਕਰਾਂ।
Fareedkot Teekaਹੇ ਕ੍ਰਿਪਾ ਸਰੂਪ ਪਤੀ! ਹਮਾਰੇ ਪਰ ਕ੍ਰਿਪਾ ਕਰੋ ਹਰ ਪ੍ਰਕਾਰ ਤੇਰੇ ਗੁਨ ਗਾਯਨ ਕਰਾਂ॥
Prof. Sahib Singhਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।ਪਦ ਅਰਥ ਕਰੁਣਾ = ਤਰਸ। ਪਤਿ = ਮਾਲਕ। ਪਤੇ = ਹੇ ਮਾਲਕ! ਕਰੁਣਾਪਤੇ = ਹੇ ਤਰਸ ਦੇ ਮਾਲਕ! ਗਾਉ = ਗਾਉਂ।
SikhNet (Spanish)Oh Señor Compasivo, bendíceme para que cante Tu Alabanza.
ਨਾਨਕ ਕੀ ਪ੍ਰਭ ਬੇਨਤੀ; ਸਾਧਸੰਗਿ ਸਮਾਉ ॥੨॥੩॥੪੩॥
naanak kee prabh benatee; saadhasang samaau |2|3|43|
Sant Singh KhalsaThis is Nanak's prayer, O Lord, that he may join and merge with the Saadh Sangat, the Company of the Holy. ||2||3||43||
Manmohan SinghThis is the prayer of Nanak, O Lord, that he may remain absorbed in the saint's congregation.
Manmohan Singh (Punjabi)ਇਹ ਹੈ ਨਾਨਕ ਦੀ ਪ੍ਰਾਰਥਨਾ ਹੇ ਸਾਹਿਬ! ਕਿ ਉਹ ਸਤਿ ਸੰਗਤ ਅੰਦਰ ਲੀਨ ਹੋਇਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੇਰੀ ਇਹੀ ਬੇਨਤੀ ਹੈ, ਜੋ ਮੈਂ ਸਾਧ ਸੰਗ ਮੇਂ ਮਿਲਾ ਰਹੂੰ॥੨॥੩॥੪੩॥
Prof. Sahib Singhਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ ॥੨॥੩॥੪੩॥ਪਦ ਅਰਥ ਸਮਾਉ = ਸਮਾਉਂ, ਮੈਂ ਲੀਨ ਰਹਾਂ ॥੨॥੩॥੪੩॥
SikhNet (Spanish)Mi única oración es: oh Señor, bendíceme con la Sociedad de los Santos. (2-3-43)