ੴ

ਸਿੱਖਬਾਣੀ · SikhBani

Ang 745

Sri Guru Granth Sahib · Raag Soohee · 4 shabads, 43 lines
Translations
Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਦਰਸਨ ਕਉ; ਲੋਚੈ ਸਭੁ ਕੋਈ ॥

darasan kau; lochai sabh koee |

Sant Singh KhalsaEveryone longs for the Blessed Vision of the Lord's Darshan.
Manmohan SinghAll long for the Lord's vision.
Manmohan Singh (Punjabi)ਸਾਰੇ ਸਾਹਿਬ ਦੇ ਦੀਦਾਰ ਦੀ ਤਾਂਘ ਕਰਦੇ ਹਨ।
Fareedkot Teekaਦਰਸਨ ਕੋ ਸਭ ਕੋਈ ਚਾਹਤਾ ਹੈ॥
Prof. Sahib Singhਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,

ਪਦ ਅਰਥ ਕਉ = ਨੂੰ, ਵਾਸਤੇ। ਸਭੁ ਕੋਈ = ਹਰੇਕ ਜੀਵ।

SikhNet (Spanish)Todos añoran la Visión del Darshan del Señor,

ਪੂਰੈ ਭਾਗਿ; ਪਰਾਪਤਿ ਹੋਈ ॥ ਰਹਾਉ ॥

poorai bhaag; paraapat hoee | rahaau |

Sant Singh KhalsaBy perfect destiny, it is obtained. ||Pause||
Manmohan SinghThrough perfect good destiny, the Lord's vision is obtained. Pause
Manmohan Singh (Punjabi)ਪੂਰਨ ਚੰਗੀ ਪ੍ਰਾਲਭਧ ਰਾਹੀਂ ਸਾਹਿਬ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਪੂਰੇ ਭਾਗੋਂ ਵਾਲੋਂ ਕੋ ਪ੍ਰਾਪਤਿ ਹੋਤਾ ਹੈ॥ ਰਹਾਉ ॥☬ਸਿਖ ਪ੍ਰਸ਼ਨ ਕਰਤਾ ਹੈ:
Prof. Sahib Singhਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥

ਪਦ ਅਰਥ ਭਾਗਿ = ਕਿਸਮਤ ਨਾਲ ਰਹਾਉ॥

SikhNet (Spanish)sólo con un Destino Perfecto se obtiene (Pausa)

ਸਿਆਮ ਸੁੰਦਰ ਤਜਿ; ਨੀਦ. ਕਿਉ ਆਈ ॥

siaam sundar taj; need. kiau aaee |

Sant Singh KhalsaForsaking the Beautiful Lord, how can they go to sleep?
Manmohan SinghForsaking her Beauteous sable Krishan (Lord) why has the bride gone to sleep?
Manmohan Singh (Punjabi)ਆਪਣੇ ਸੁਹਣੇ ਸਾਂਵਲੇ ਕ੍ਰਿਸ਼ਨ (ਸੁਆਮੀਂ) ਨੂੰ ਛੱਡ ਕੇ ਪਤਨੀ ਕਿਉਂ ਸੋਂ ਗਈ ਹੈ?
Fareedkot Teekaਹੇ ਸਤਿਗੁਰੋ! ਸ੍ਰੀ ਵਾਹਿਗੁਰੂ ਜਿਸ ਕੋ ਸਿਆਮ ਸੁੰਦਰ ਕਹੇ ਹੈਂ, ਤਿਸ ਕੋ ਛੋਡ ਕਰ, ਭਾਵ ਤਿਸ ਕਾ ਭਜਨ ਤਿਆਗ ਕਰ ਜੀਵ ਕੋ ਅਵਿਦਿਆ ਕਿਸ ਕਰ ਕੇ ਪ੍ਰਾਪਤਿ ਹੋ ਗਈ?☬ਉਤਰ:
Prof. Sahib Singh(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?

ਪਦ ਅਰਥ ਸਿਆਮ = ਸਾਉਲੇ ਰੰਗ ਵਾਲਾ। ਸਿਆਮ ਸੁੰਦਰ = ਸੋਹਣਾ ਪ੍ਰਭੂ। ਤਜਿ = ਵਿਸਾਰ ਕੇ।

SikhNet (Spanish)Abandonando al Bello Señor, ¿cómo puede uno descansar en Paz?

ਮਹਾ ਮੋਹਨੀ; ਦੂਤਾ ਲਾਈ ॥੧॥

mahaa mohanee; dootaa laaee |1|

Sant Singh KhalsaThe great enticer Maya has led them down the path of sin. ||1||
Manmohan SinghThe great mammon has made the bride follow the path of sins.
Manmohan Singh (Punjabi)ਵਿਸ਼ਾਲ ਮਾਇਆ ਨੇ ਪਤਨੀ ਨੂੰ ਪਾਪਾਂ ਦੇ ਮਾਰਗ ਪਾ ਛੱਡਿਆ ਹੈ।
Fareedkot Teeka(ਮਹਾ ਮੋਹਨੀ) ਮਾਇਆ ਨੇ ਜੀਵ ਕੋ (ਦੂਤਾ) ਕਾਮਾਦਿਕਾਂ ਕੀ ਪੰਗਤੀ ਲਾਈ ਹੈ, ਇਸੀ ਤੇ ਸਰੂਪ ਜੀਵੋਂ ਕੋ ਭੂਲ ਗਿਆ ਹੈ॥੧॥☬ਪ੍ਰਸ਼ਨ: ਵਹੁ ਦਰਸਨ ਭੂਲਾ ਕਿਉਂ?☬ਉਤਰ:
Prof. Sahib Singh(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥

ਪਦ ਅਰਥ ਮਹਾ ਮੋਹਨੀ = ਵੱਡੀ ਮਨ ਨੂੰ ਮੋਹਣ ਵਾਲੀ ਮਾਇਆ। ਦੂਤਾ = ਦੂਤਾਂ, ਕਾਮਾਦਿਕ ਵੈਰੀਆਂ ਨੇ ॥੧॥

SikhNet (Spanish)Maya, la gran embustera, los ha embarcado en el sendero del error. (1)

ਪ੍ਰੇਮ ਬਿਛੋਹਾ; ਕਰਤ ਕਸਾਈ ॥

prem bichhohaa; karat kasaaee |

Sant Singh KhalsaThis butcher has separated them from the Beloved Lord.
Manmohan SinghThis butcher (mammon) has separated the bride from her Beloved,
Manmohan Singh (Punjabi)ਇਸ ਕਸਾਇਣ (ਮਾਇਆ) ਨੇ ਪਤਨੀ ਨੂੰ ਆਪਣੇ ਪ੍ਰੀਤਮ ਨਾਲੋਂ ਵਿਛੋੜ ਛੱਡਿਆ ਹੈ।
Fareedkot Teekaਪੂਰਬੋਕਤ ਦੂਤ (ਕਸਾਈ) ਪਰਮੇਸਰ ਕੇ ਪ੍ਰੇਮ ਕਾ ਵਿਛੋੜਾ ਕਰਤੇ ਹੈਂ॥
Prof. Sahib Singhਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,

ਪਦ ਅਰਥ ਪ੍ਰੇਮ ਬਿਛੋਹਾ = ਪ੍ਰੇਮ ਦੀ ਅਣਹੋਂਦ। ਬਿਛੋਹਾ = ਵਿਛੋੜਾ। ਕਸਾਈ = ਖਿੱਚ।

SikhNet (Spanish)Esta carnicera los separa de su Bienamado Señor,

ਨਿਰਦੈ ਜੰਤੁ; ਤਿਸੁ ਦਇਆ. ਨ ਪਾਈ ॥੨॥

niradai jant; tis deaa. na paaee |2|

Sant Singh KhalsaThis merciless one shows no mercy at all to the poor beings. ||2||
Manmohan SinghThis merciless (mammon)takes not pity on the poor mortal.
Manmohan Singh (Punjabi)ਇਹ ਬੇ-ਰਹਿਮ (ਮਾਇਆ) ਉਸ ਵਿਚਾਰੇ ਪ੍ਰਾਣੀ ਤੇ ਤਰਸ ਨਹੀਂ ਕਰਦੀ।
Fareedkot Teekaਓਹੁ ਕਾਮਾਦੀ ਐਸੇ ਨਿਰਦਏ ਜੀਵ ਹੈਂ (ਤਿਸੁ) ਪੰਕਤੀ ਕਰ ਕੇ ਜੀਵੋਂ ਕੀ ਦਯਾ ਨਹੀਂ ਪਾਈ ਜਾਤੀ, ਭਾਵ ਦ੍ਯਾ ਨਹੀਂ ਦੇਖੀਤੀ॥੨॥
Prof. Sahib Singhਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥

ਪਦ ਅਰਥ ਨਿਰਦੈ = ਜ਼ਾਲਮ, ਨਿਰਦਈ ॥੨॥

SikhNet (Spanish)pues no tiene corazón ni compasión. (2)

ਅਨਿਕ ਜਨਮ ਬੀਤੀਅਨ; ਭਰਮਾਈ ॥

anik janam beeteean; bharamaaee |

Sant Singh KhalsaCountless lifetimes have passed away, wandering aimlessly.
Manmohan SinghGood many lives have passed away in wandering about,
Manmohan Singh (Punjabi)ਅਨੇਕਾਂ ਹੀ ਜੀਵਨ ਭਟਕਣ ਅੰਦਰ ਬੀਤ ਗਏ ਹਨ,
Fareedkot Teekaਅਨੇਕ ਜਨਮ ਬੀਤੇ ਹੈਂ, ਸੋ ਭਰਮਾਈ ਜਾਤੇ ਹੈਂ॥
Prof. Sahib Singhਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।

ਪਦ ਅਰਥ ਬੀਤੀਅਨ = ਬੀਤ ਗਏ ਹਨ। ਭਰਮਾਈ = ਭਟਕਦਿਆਂ।

SikhNet (Spanish)Uno vaga por miles y miles de encarnaciones guiado por la duda,

ਘਰਿ ਵਾਸੁ. ਨ ਦੇਵੈ; ਦੁਤਰ ਮਾਈ ॥੩॥

ghar vaas. na devai; dutar maaee |3|

Sant Singh KhalsaThe terrible, treacherous Maya does not even allow them to dwell in their own home. ||3||
Manmohan Singhand the terrible mammon permits not mortal to abide in his own home.
Manmohan Singh (Punjabi)ਅਤੇ ਭਿਆਨਕ ਮਾਇਆ ਪ੍ਰਾਣੀ ਨੂੰ ਉਸ ਦੇ ਨਿਜ ਘਰ ਅੰਦਰ ਵਸਣ ਨਹੀਂ ਦਿੰਦੀ।
Fareedkot Teeka(ਮਾਈ) ਹੇ ਭਾਈ! ਐਸੀ ਕਠਨ ਸਾਧਨੇ ਮੇਂ ਹੈ ਸਰੂਪ ਮੇਂ ਵਸਣ ਨਹੀਂ ਦੇਤੇ ਹੈਂ ਵਾ ਮਾਇਆ ਤਰੀ ਨਹੀਂ ਜਾਤੀ॥੩॥
Prof. Sahib Singhਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਈ = ਮਾਇਆ ॥੩॥

SikhNet (Spanish)pero esa traicionera, no nos permite regresar a nuestro Ser.(3)

ਦਿਨੁ ਰੈਨਿ; ਅਪਨਾ ਕੀਆ ਪਾਈ ॥

din rain; apanaa keea paaee |

Sant Singh KhalsaDay and night, they receive the rewards of their own actions.
Manmohan SinghDay and night, the mortal to abide in his own actions.
Manmohan Singh (Punjabi)ਦਿਨ ਰਾਤ ਪ੍ਰਾਣੀ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Fareedkot Teekaਜੀਵ ਦਿਨ ਰਾਤ ਅਪਨੇ ਕਰਮ ਕੀਏ ਕਾ ਫਲ੍ਹ ਪਾਵਤੇ ਹੈਂ॥
Prof. Sahib Singhਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।

ਪਦ ਅਰਥ ਰੈਨਿ = ਰਾਤ। ਪਾਈ = ਮੈਂ ਪਾਂਦਾ ਹਾਂ।

SikhNet (Spanish)Es verdad que siempre cosechamos lo que sembramos.

ਕਿਸੁ ਦੋਸੁ. ਨ ਦੀਜੈ; ਕਿਰਤੁ ਭਵਾਈ ॥੪॥

kis dos. na deejai; kirat bhavaaee |4|

Sant Singh KhalsaDon't blame anyone else; your own actions lead you astray. ||4||
Manmohan SinghBlame thou not another. Thine own actions lead thee astray, O mortal.
Manmohan Singh (Punjabi)ਤੂੰ ਕਿਸੇ ਉਤੇ ਇਲਜਾਮ ਨਾਂ ਲਾ। ਤੇਰੇ ਆਪਣੇ ਅਮਲ ਤੈਨੂੰ ਕੁਰਾਹੇ ਪਾਉਂਦੇ ਹਨ, ਹੇ ਜੀਵ!
Fareedkot Teekaਇਸੀ ਤੇ ਕਿਸ ਕੋ ਦੋਸ ਦੀਜੀਏ ਜਬ ਕਰਮ ਹੀ ਭਰਮਾ ਰਹੇ ਹੈਂ॥੪॥
Prof. Sahib Singhਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥

ਪਦ ਅਰਥ ਭਵਾਈ = ਭਵਾਂਦੀ ਹੈ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥

SikhNet (Spanish)¿Por qué culpar a otro cuando el escrito de nuestras acciones pasadas nos desvía?(4)

ਸੁਣਿ ਸਾਜਨ ਸੰਤ ਜਨ ਭਾਈ ॥

sun saajan sant jan bhaaee |

Sant Singh KhalsaListen, O Friend, O Saint, O humble Sibling of Destiny:
Manmohan SinghHearken, O holy man, my friend and my brother;
Manmohan Singh (Punjabi)ਸ੍ਰਵਣ ਕਰ, ਹੇ ਨੇਕ ਬੰਦੇ! ਮੇਰੇ ਮਿਤ੍ਰ ਅਤੇ ਮੇਰੇ ਵੀਰ!
Fareedkot Teekaਤਾਂ ਤੇ ਸੁਨੋ ਹੇ ਮਿਤ੍ਰੋ ਸਾਂਤਿ ਰੂਪ ਭਾਈ ਜਨੋਂ!॥
Prof. Sahib Singhਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।
SikhNet (Spanish)Escucha, oh amigo, oh Santo, oh amigo de Dios,

ਚਰਣ ਸਰਣ; ਨਾਨਕ ਗਤਿ ਪਾਈ ॥੫॥੩੪॥੪੦॥

charan saran; naanak gat paaee |5|34|40|

Sant Singh Khalsain the Sanctuary of the Lord's Feet, Nanak has found Salvation. ||5||34||40||
Manmohan Singhseeking the refuge of the Lord's feet, Nanak has obtained emancipation.
Manmohan Singh (Punjabi)ਪ੍ਰਭੂ ਦੇ ਚਰਨਾਂ ਦੀ ਪਨਾਹ ਪਰਾਪਤ ਕਰਨ ਦੁਆਰਾ ਨਾਨਕ ਨੇ ਮੁਕਤੀ ਹਾਸਲ ਕਰ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਕੇ ਚਰਣਾਂ ਕੀ ਸਰਣ ਸੇ ਹੀ ਮੁਕਤੀ ਪਾਈਤੀ ਹੈ, ਭਾਵ ਮੁਕਤ ਪ੍ਰਾਪਤਿ ਕਾ ਸਾਧਨ ਚਰਣ ਸਰਣ ਹੀ ਹੈ॥੫॥੩੪॥੪੦॥☬ਏਕ ਸਮੈਂ ਸਿਖੋਂ ਕੇ ਸਮੇਤ ਗੁਰੂ ਅਰਜਨ ਸਾਹਿਬ ਜੀ ਅਸਵਾਰ ਹੂਏ ਗੋਇੰਦਵਾਲ ਜੀ ਕੋ ਜਾਤੇ ਥੇ। ਰਸਤੇ ਮੇਂ ਅੰਧੇਰੀ ਔ ਬਰਖਾ ਆਈ। ਏਕ ਪਠਾਣੋ ਕੇ ਗ੍ਰਾਮ ਖਾਂਨ ਪੁਰ ਨਾਮ ਮੇਂ ਏਕ ਸਿੱਖ ਕੋ ਭੇਜਿਆ ਕਿ ਕਿਸੀ ਅਸਥਾਨ ਮੇਂ ਬੈਠਕਰ ਬਸਤ੍ਰ ਬਚਾਇ ਲੇਇ। ਆਗੇ ਮਦਰਾ ਸੇ ਮਸ੍ਤ ਹੂਏ ਪਠਾਂਨ ਕੰਚਨੀਯੋਂ ਕਾ ਤਮਾਸ਼ਾ ਦੇਖ ਰਹੇ ਥੇ। ਤਬ ਸਿੱਖ ਸੇ ਗੁਰੂ ਜੀ ਕਾ ਨਾਮ ਸੁਨ ਕਰ ਤਿਨੋਂ ਅਭਾਗੀਓਂ ਨੇ ਜਬਾਬ ਦੀਆ। ਤਬ ਗੁਰੂ ਜੀ ਆਗੇ ਗਏ। ਥੋੜੀ ਦੂਰ ਪਰ ਭਾਈ 'ਹੇਮਾ' ਨਾਮ ਸਿੱਖ ਟੂਟੀ ਹੂਈ ਛਪਰੀ ਮੇਂ ਰਹਿਤਾ ਥਾ ਅੋਰ ਪੀਸ ਰਹਾ ਥਾ ਔ ਊਪਰ ਫਟੀ ਹੂਈ ਕੰਬਲੀ ਲਈ ਹੂਈ ਥੀ। ਜਬ ਗੁਰੂ ਜੀ ਨੇ ਦਰਸਨ ਦੀਆ ਤਬ ਬਡੇ ਆਨੰਦ ਸਾਥ ਉਠ ਕਰ ਊਪਰ ਕੀ ਕੰਬਲੀ ਬਿਛਾਇ ਊਪਰ ਬਿਠਾਇ ਸੇਵਾ ਕਰਨੇ ਲਗਾ। ਤਬ ਗੁਰੂ ਜੀ ਨੇ ਪਠਾਨੋਂ ਕੌ ਸ੍ਰਾਪ ਦੀਆ ਅਰ ਭਾਈ ਹੇਮੇਂ ਕੋ ਵਰ ਰੂਪ ਸ਼ਬਦ ਉਚਾਰਨ ਕੀਆ। ਅਬ ਖਡੂਰ ਸਾਹਿਬ ਸੇ ਦੋ ਕੋਸ ਪਰ ਗੁਰਦ੍ਵਾਰਾ ਪ੍ਰਸਿਧ ਹੈ।
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੫॥੩੪॥੪੦॥

SikhNet (Spanish)uno es emancipado sólo cuando uno encuentra el Refugio de los Pies del Señor.(5-34-40)

Open this shabad →

Shabad Guru Arjan Dev Ji Raag Soohee

ਰਾਗੁ ਸੂਹੀ ਮਹਲਾ ੫ ਘਰੁ ੪ ॥

raag soohee mahalaa 5 ghar 4 |

Sant Singh KhalsaRaag Soohee, Fifth Mehl, Fourth House:
Manmohan SinghSuhi Measure 5th Guru.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਭਲੀ ਸੁਹਾਵੀ ਛਾਪਰੀ; ਜਾ ਮਹਿ ਗੁਨ ਗਾਏ ॥

bhalee suhaavee chhaaparee; jaa meh gun gaae |

Sant Singh KhalsaEven a crude hut is sublime and beautiful, if the Lord's Praises are sung within it.
Manmohan SinghSublime and beauteous is the hut, wherein God's praises are sung.
Manmohan Singh (Punjabi)ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ।
Fareedkot Teekaਵਹੁ ਛਾਪਰੀ ਅਛੀ ਸੋਭਨੀਕ ਹੈ ਜਿਸ ਛਪਰੀ ਮੇਂ ਹੇ ਵਾਹਿਗੁਰੂ! ਤੇਰੇ ਗੁਨ ਗਾਏ ਹੈਂ॥
Prof. Sahib Singhਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਭਲੀ = ਚੰਗੀ। ਸੁਹਾਵੀ = ਸੋਹਣੀ, ਸੁਖ ਦੇਣ ਵਾਲੀ। ਛਾਪਰੀ = ਕੁੱਲੀ। ਜਾ ਮਹਿ = ਜਿਸ (ਕੁੱਲੀ) ਵਿਚ।

SikhNet (Spanish)Bendito es el lugar en donde uno canta el Nombre del Señor,

ਕਿਤ ਹੀ ਕਾਮਿ. ਨ ਧਉਲਹਰ; ਜਿਤੁ ਹਰਿ ਬਿਸਰਾਏ ॥੧॥ ਰਹਾਉ ॥

kit hee kaam. na dhaulahar; jit har bisaraae |1| rahaau |

Sant Singh KhalsaThose mansions where the Lord is forgotten are useless. ||1||Pause||
Manmohan SinghOf no avail are the mansions, wherein the Lord is forgotten. Pause.
Manmohan Singh (Punjabi)ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ।
Fareedkot Teekaਅਰ ਵਹੁ ਮੰਦਰ ਕਿਸੇ ਕਾਮ ਨਹੀਂ ਜਿਨੋਂ ਮੇਂ ਵਸ ਕਰ ਹੇ ਵਾਹਿਗੁਰੂ! ਤੇਰੇ ਕੋ ਵਿਸਾਰ ਦੀਆ ਹੈ॥੧॥ ਰਹਾਉ ॥
Prof. Sahib Singh(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਕਿਤ ਹੀ = ਕਿਤੁ ਹੀ {ਲਫ਼ਜ਼ 'ਕਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਕਿਤ ਹੀ ਕਾਮਿ = ਕਿਸੇ ਹੀ ਕੰਮ ਵਿਚ। ਧਉਲਹਰ = ਪੱਕੇ ਮਹੱਲ ॥੧॥ ਰਹਾਉ ॥

SikhNet (Spanish)pues de nada sirven las mansiones si ahí uno se olvida del Señor.(1-Pausa)

ਅਨਦੁ ਗਰੀਬੀ ਸਾਧਸੰਗਿ; ਜਿਤੁ ਪ੍ਰਭ ਚਿਤਿ ਆਏ ॥

anad gareebee saadhasang; jit prabh chit aae |

Sant Singh KhalsaEven poverty is bliss, if God comes to mind in the Saadh Sangat, the Company of the Holy.
Manmohan SinghThere is bliss in poverty, in which one remembers one's Lord in the saint's congregation.
Manmohan Singh (Punjabi)ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ।
Fareedkot Teekaਉਸ ਗਰੀਬੀ ਮੇਂ ਹੀ ਅਨੰਦਤਾ ਹੈ ਜਿਸ ਕਰ ਸਾਧ ਸੰਗ ਕਾ ਮੇਲ ਹੋ ਕੇ ਹੇ ਪਰਮੇਸਰ! ਤੂੰ ਚਿਤ ਆਵੇਂ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।

ਪਦ ਅਰਥ ਸੰਗਿ = ਸੰਗਤਿ ਵਿਚ। ਚਿਤਿ = ਚਿੱਤ ਵਿਚ।

SikhNet (Spanish)Bendita es la pobreza si uno alaba al Señor en la Sociedad de los Santos,

ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥੧॥

jal jaau ehu baddapanaa; maaeaa lapattaae |1|

Sant Singh KhalsaThis worldly glory might just as well burn; it only traps the mortals in Maya. ||1||
Manmohan SinghMay such worldly-glory be burnt, which involves man in mammon.
Manmohan Singh (Punjabi)ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ।
Fareedkot Teekaਏਹ ਵਡਿਆਈ ਜਲ ਜਾਵੇ ਜਿਸ ਕਰ ਮਾਯਾ ਮੇਂ ਜੀਵ ਲਪਟੇ ਹੂਏ ਹੈਂ॥੧॥
Prof. Sahib Singhਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥

ਪਦ ਅਰਥ ਜਲਿ ਜਾਉ = ਸੜ ਜਾਏ। ਬਡਪਨਾ = ਵਡਿਆਈ, ਵੱਡਾ ਹੋਣ ਦਾ ਮਾਣ ॥੧॥

SikhNet (Spanish)y maldita es la gloria mundana que nos envuelve en la total ilusión. (1)

ਪੀਸਨੁ ਪੀਸਿ. ਓਢਿ ਕਾਮਰੀ; ਸੁਖੁ ਮਨੁ ਸੰਤੋਖਾਏ ॥

peesan pees. odt kaamaree; sukh man santokhaae |

Sant Singh KhalsaOne may have to grind corn, and wear a coarse blanket, but still, one can find peace of mind and contentment.
Manmohan SinghWhen there is contentment in the mind one feels happy k whether he in turning a quern or wearing a coarse blanket.
Manmohan Singh (Punjabi)ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ।
Fareedkot Teekaਜੇ ਮਨ ਮੇਂ ਸੰਤੋਖ ਹੈ ਤੌ ਜਦ੍ਯਪ ਕੰਬਲੀ ਓਢਨੇ ਕਾ ਔ ਪੀਸਣ ਬਨਾਕੇ ਅੰਨ ਕਾ ਪੀਸਣਾ ਭੀ ਕਰੀਏ ਤਦ੍ਯਪਿ ਸੁਖ ਹੈ॥
Prof. Sahib Singh(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।

ਪਦ ਅਰਥ ਪੀਸਨੁ = ਚੱਕੀ। ਪੀਸਿ = ਪੀਹ ਕੇ। ਓਢਿ = ਪਹਨ ਕੇ।

SikhNet (Spanish)Bendito es moler el maíz y vestirse con sábanas, si la mente está contenta y en Paz,

ਐਸੋ ਰਾਜੁ. ਨ ਕਿਤੈ ਕਾਜਿ; ਜਿਤੁ. ਨਹ ਤ੍ਰਿਪਤਾਏ ॥੨॥

aiso raaj. na kitai kaaj; jit. neh tripataae |2|

Sant Singh KhalsaEven empires are of no use at all, if they do not bring satisfaction. ||2||
Manmohan SinghSuch an empire is of no avail, by which the mortal is appeased not.
Manmohan Singh (Punjabi)ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ।
Fareedkot Teekaਐਸਾ ਰਾਜ ਭੀ ਕਿਸੇ ਕਾਮ ਨਹੀਂ ਜਿਸ ਰਾਜ ਕਰ ਤ੍ਰਿਪਤੀ ਨ ਹੋਵੈ॥੨॥
Prof. Sahib Singhਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥

ਪਦ ਅਰਥ ਤ੍ਰਿਪਤਾਏ = ਰੱਜਦਾ ॥੨॥

SikhNet (Spanish)pero maldito es el reinado que no puede saciar nuestro deseo por más que intentemos. (2)

ਨਗਨ ਫਿਰਤ ਰੰਗਿ ਏਕ ਕੈ; ਓਹੁ ਸੋਭਾ ਪਾਏ ॥

nagan firat rang ek kai; ohu sobhaa paae |

Sant Singh KhalsaSomeone may wander around naked, but if he loves the One Lord, he receives honor and respect.
Manmohan SinghHe, who wanders about naked in the love of one Lord, obtains honour.
Manmohan Singh (Punjabi)ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ।
Fareedkot Teekaਨੰਗਾ ਫਿਰਤਾ ਹੈ ਔਰ ਏਕ ਪਰਮੇਸਰ ਕੇ ਰੰਗ ਮੇਂ ਰੰਗਾ ਹੂਆ ਹੈ ਵਹੁ ਅਤ੍ਯੰਤ ਸੋਭਾ ਕੋ ਪਾਵਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,

ਪਦ ਅਰਥ ਕੈ ਰੰਗਿ = ਦੇ ਪ੍ਰੇਮ ਵਿਚ।

SikhNet (Spanish)Si por el Amor del Dios uno vaga desnudo, uno es glorioso,

ਪਾਟ ਪਟੰਬਰ ਬਿਰਥਿਆ; ਜਿਹ ਰਚਿ ਲੋਭਾਏ ॥੩॥

paatt pattanbar birathiaa; jih rach lobhaae |3|

Sant Singh KhalsaSilk and satin clothes are worthless, if they lead to greed. ||3||
Manmohan SinghVain are the silk and satin clothes, engrossment in which increases man's greed.
Manmohan Singh (Punjabi)ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ।
Fareedkot Teekaਜਿਨੋਂ ਮੇਂ ਰਚਕੇ ਵਿਸ੍ਯੋਂ ਮੇਂ ਲੁਭਾ੍ਯਮਾਨ ਹੂਆ ਹੈ, ਸੋ ਸੂਤੀ ਬਸਤਰ ਔ ਰੇਸ਼ਮੀ ਸਭ ਬਿ੍ਯਰਥ ਹੈਂ॥੩॥
Prof. Sahib Singhਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥

ਪਦ ਅਰਥ ਪਟੰਬਰ = ਪਟ ਦੇ ਅੰਬਰ, ਰੇਸ਼ਮੀ ਕੱਪੜੇ। ਰਚਿ = ਮਸਤ ਹੋ ਕੇ ॥੩॥

SikhNet (Spanish)pero vano es usar sedas que nos provocan placeres y que despiertan el fuego de la avaricia. (3)

ਸਭੁ ਕਿਛੁ ਤੁਮੑਰੈ ਹਾਥਿ ਪ੍ਰਭ; ਆਪਿ ਕਰੇ ਕਰਾਏ ॥

sabh kichh tumarai haath prabh; aap kare karaae |

Sant Singh KhalsaEverything is in Your Hands, God. You Yourself are the Doer, the Cause of causes.
Manmohan SinghEverything is in thine hands, O Lord. Thou Thyself art the Doer and the Cause.
Manmohan Singh (Punjabi)ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ।
Fareedkot Teekaਹੇ ਪ੍ਰਭ! ਸਭ ਕਿਛ ਤੁਮਰੇ ਹਾਥ ਮੇਂ ਹੈ, ਆਪ ਹੀ ਜੀਵੋਂ ਕੋ ਉਤਪਨ ਕਰ ਕੇ ਕਰਮਾਂ ਅਨੁਸਾਰ ਆਗੇ ਕਰਮ ਕਰਾਉਤਾ ਹੈਂ॥
Prof. Sahib Singh(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।

ਪਦ ਅਰਥ ਹਾਥਿ = ਹੱਥ ਵਿਚ। ਪ੍ਰਭ = ਹੇ ਪ੍ਰਭੂ!

SikhNet (Spanish)Todo está en Tus Manos, oh Señor; sólo Tú eres el Hacedor y la Causa

ਸਾਸਿ ਸਾਸਿ ਸਿਮਰਤ ਰਹਾ; ਨਾਨਕ. ਦਾਨੁ ਪਾਏ ॥੪॥੧॥੪੧॥

saas saas simarat rahaa; naanak. daan paae |4|1|41|

Sant Singh KhalsaWith each and every breath, may I continue to remember You. Please, bless Nanak with this gift. ||4||1||41||
Manmohan SinghBless thou Nanak with this gift, O Lord, That every breath, he may remember Thee.
Manmohan Singh (Punjabi)ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਏਹ ਦਾਨ ਪਾਵਾਂ ਸ੍ਵਾਸ ਸ੍ਵਾਸ ਤੈਨੂੰ ਸਿਮਰਤਾ ਰਹਾਂ॥੪॥੧॥੪੧॥☬ਸਤਿਸੰਗ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਹਾ = ਰਹਾਂ ॥੪॥੧॥੪੧॥

SikhNet (Spanish)y Te contemplo con cada respiración, ¡Bendíceme, oh Dios! (4-1-41)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਹਰਿ ਕਾ ਸੰਤੁ. ਪਰਾਨ ਧਨ; ਤਿਸ ਕਾ ਪਨਿਹਾਰਾ ॥

har kaa sant. paraan dhan; tis kaa panihaaraa |

Sant Singh KhalsaThe Lord's Saint is my life and wealth. I am his water-carrier.
Manmohan SinghGod's saint is my very life and riches. I am a water-carrier of his.
Manmohan Singh (Punjabi)ਵਾਹਿਗੁਰੂ ਦਾ ਸਾਧੂ ਮੇਰੀ ਜਿੰਦ-ਜਾਨ ਅਤੇ ਮਾਨ ਧਨ ਹੈ। ਮੈਂ ਉਸ ਦਾ ਪਾਣੀ ਢੋਣ ਵਾਲਾ ਹਾਂ।
Fareedkot Teekaਹੇ ਹਰਿ! ਜੋ ਆਪ ਕਾ ਸੰਤ ਹੈ ਇਹ ਪ੍ਰਾਨ ਔ ਧਨ ਜੋ ਪ੍ਰਤਖ੍ਯ ਹੈ ਮੈਂਨੇ ਤਿਸ ਕਾ ਹੀ ਕੀਆ ਔ ਮੈਂ ਉਨ ਕਾ (ਪਨਿਹਾਰਾ) ਪਾਨੀ ਭਰਨੇ ਹਾਰਾ ਹੂੰ॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।

ਪਦ ਅਰਥ ਪਰਾਨ = ਪ੍ਰਾਣ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪਨਿਹਾਰਾ = ਪਾਣੀ ਭਰਨ ਵਾਲਾ।

SikhNet (Spanish)El Santo del Señor es la respiración de mi vida, es mi riqueza; yo soy Su Esclavo.

ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥

bhaaee meet sut sagal te; jeea hoon te piaaraa |1| rahaau |

Sant Singh KhalsaHe is dearer to me than all my siblings, friends and children. ||1||Pause||
Manmohan SinghHe is dearer to me than all my brothers, friends, sons and my soul. Pause.
Manmohan Singh (Punjabi)ਉਹ ਮੈਨੂੰ ਮੇਰੇ ਸਮੂਹ ਭਰਾਵਾਂ, ਮਿੱਤਰਾਂ, ਪੁੱਤਾਂ ਅਤੇ ਮੇਰੀ ਜਿੰਦੜੀ ਨਾਲੋਂ ਵਧੇਰੇ ਲਾਡਲਾ ਹੈ। ਠਹਿਰਾਉ।
Fareedkot Teekaਭਾਈ ਔ ਮਿਤ੍ਰ ਤਥਾ ਪੁੱਤ੍ਰ ਇਨ ਸਭ ਸੇ ਔਰ ਅਪਨੇ ਜੀਉ ਸੇ ਭੀ ਮੇਰੇ ਕੋ ਸੰਤ ਪ੍ਯਾਰਾ ਹੈ॥੧॥ ਰਹਾਉ ॥
Prof. Sahib Singhਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ ॥

ਪਦ ਅਰਥ ਸੁਤ = ਪੁੱਤਰ। ਸਗਲ ਤੇ = ਸਾਰਿਆਂ ਨਾਲੋਂ। ਜੀਅ ਹੂੰ ਤੇ = ਜਿੰਦ ਤੋਂ ਭੀ ॥੧॥ ਰਹਾਉ ॥

SikhNet (Spanish)Él es más querido para mí que mis hermanos, mis amigos, mis hijos y mi vida. (1-Pausa)

ਕੇਸਾ ਕਾ ਕਰਿ ਬੀਜਨਾ; ਸੰਤ. ਚਉਰੁ ਢੁਲਾਵਉ ॥

kesaa kaa kar beejanaa; sant. chaur dtulaavau |

Sant Singh KhalsaI make my hair into a fan, and wave it over the Saint.
Manmohan SinghMaking a fan of my hair, I have it is a whisk over the saint.
Manmohan Singh (Punjabi)ਆਪਣੇ ਵਾਲਾਂ ਦਾ ਪੱਖਾ ਬਣਾ ਕੇ, ਮੈਂ ਸਾਧੂ ਉਤੇ ਚੌਰ ਵੱਜੋਂ ਝੁਲਾਉਂਦਾ ਹਾਂ।
Fareedkot Teekaਹੇ ਪਰਮੇਸਰ! ਮੇਰੇ ਕੋ ਏਹ ਸਰਧਾ ਦੇਹ ਜੋ ਕੇਸੋਂ ਕਾ (ਬੀਜਨਾ) ਪੱਖਾ ਕਰ ਕੇ ਸੰਤੋਂ ਕੇ (ਚਉਰੁ) ਚਾਰੋਂ ਓਰ ਝੁਲਾਵੋ; ਵਾ ਕੇਸਾਂ ਕਾ ਚੌਰ ਕਰ ਕੇ ਸੰਤ ਜਨਾਂ ਕੇ ਊਪਰ (ਬੀ) ਵਿਸੇਸ ਕਰ ਕੇ ਝਲਾਵੋਂ, ਭਾਵ ਕੁਛ ਮਨ ਮੇਂ ਅਭਿਮਾਨ ਨਾ ਆਵੇ, ਸੋਈ ਸਫੁਟ ਕਰੇ ਹੈਂ॥
Prof. Sahib Singh(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,

ਪਦ ਅਰਥ ਕਰਿ = ਬਣਾ ਕੇ। ਬੀਜਨਾ = ਪੱਖਾ {व्यजन}। ਢੁਲਾਵਉ = ਢੁਲਾਵਉਂ।

SikhNet (Spanish)Lo abanicaría con mi cabello; sí, usaría mi cabello como Chauri;

ਸੀਸੁ ਨਿਹਾਰਉ. ਚਰਣ ਤਲਿ; ਧੂਰਿ ਮੁਖਿ ਲਾਵਉ ॥੧॥

sees nihaarau. charan tal; dhoor mukh laavau |1|

Sant Singh KhalsaI bow my head low, to touch his feet, and apply his dust to my face. ||1||
Manmohan SinghI bend low my head to touch His feet and apply their dust to my face.
Manmohan Singh (Punjabi)ਉਸ ਦੇ ਪੈਰਾਂ ਨੂੰ ਪਰਸਨ ਲਈ ਮੈਂ ਆਪਣਾ ਸਿਰ ਨੀਵਾਂ ਝੁਕਾਉਂਦਾ ਹਾਂ ਤੇ ਉਨ੍ਹਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
Fareedkot Teekaਸਿਰ ਅਰਥਾਤ ਨੀਵਾਂ ਕਰੋ ਚਰਨੋਂ ਕੇ ਤਲੇ ਔ ਧੂੜ ਮੁਖ ਪਰ ਲਾਵੋਂ; ਵਾ ਸੀਸ ਤਿਨ ਕੇ ਚਰਨੋਂ ਤਲੇ ਦੇਵੋਂ ਅਰ ਨੇਤ੍ਰੋਂ ਕਰ ਦਰਸਨ (ਨਿਹਾਰਉ) ਦੇਖੋ ਅਰ ਚਰਨ ਧੂੜੀ ਮੁਖ ਪਰ ਲਗਾਵੋਂ॥੧॥
Prof. Sahib Singhਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥

ਪਦ ਅਰਥ ਨਿਹਾਰਉ = ਨਿਹੁਰਾਵਉਂ, ਨੀਵਾਂ ਕਰਾਂ। ਚਰਣ ਤਲਿ = ਚਰਨਾਂ ਹੇਠ। ਮੁਖਿ = ਮੂੰਹ ਉਤੇ। ਲਾਵਉ = ਲਾਵਉਂ ॥੧॥

SikhNet (Spanish)me postraría para tocar Sus Pies y untar el Polvo de Sus Pies en mi cara.(1)

ਮਿਸਟ ਬਚਨ ਬੇਨਤੀ ਕਰਉ; ਦੀਨ ਕੀ ਨਿਆਈ ॥

misatt bachan benatee krau; deen kee niaaee |

Sant Singh KhalsaI offer my prayer with sweet words, in sincere humility.
Manmohan Singhlike an humble man, I offer Him me supplication with sweet words.
Manmohan Singh (Punjabi)ਆਜਜ਼ ਇਨਸਾਨ ਦੀ ਮਾਨਿੰਦ, ਮੈਂ ਉਸ ਮੂਹਰੇ ਮਿਠੇ ਸ਼ਬਦਾਂ ਨਾਲ ਜੋੜਦੀ ਕਰਦਾ ਹਾਂ।
Fareedkot Teekaਮੀਠੇ ਬਚਨ ਬੋਲੂੰ ਔਰ ਦੀਨੋਂ ਕੀ ਨਯਾਈਂ ਬੇਨਤੀ ਕਰੂੰ॥
Prof. Sahib Singh(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,

ਪਦ ਅਰਥ ਮਿਸਟ = ਮਿੱਠੇ। ਕਰਉ = ਕਰਉਂ। ਨਿਆਈ = ਵਾਂਗ।

SikhNet (Spanish)Hablaría dulcemente y le rezaría con toda humildad y,

ਤਜਿ ਅਭਿਮਾਨੁ. ਸਰਣੀ ਪਰਉ; ਹਰਿ ਗੁਣ ਨਿਧਿ ਪਾਈ ॥੨॥

taj abhimaan. saranee prau; har gun nidh paaee |2|

Sant Singh KhalsaRenouncing egotism, I enter His Sanctuary. I have found the Lord, the treasure of virtue. ||2||
Manmohan SinghAbandoning my ego, I enter his refuge and obtain God, the Treasure of virtues,
Manmohan Singh (Punjabi)ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਸ ਦੀ ਸ਼ਰਣਾਗਤ ਸੰਭਾਲਦਾ ਹਾਂ ਅਤੇ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾਉਂਦਾ ਹਾਂ;
Fareedkot Teekaਪੁਨਾ ਅਭਿਮਾਨ ਕੋ ਤ੍ਯਾਗ ਕੇ ਸਰਨੀ ਪੜੋ, ਹੇ ਹਰਿ ਗੁਨ ਸਮੁੰਦ੍ਰ! ਤਉ ਤੇਰੇ ਕੋ ਪਾਵੋਂ॥੨॥
Prof. Sahib Singhਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥

ਪਦ ਅਰਥ ਤਜਿ = ਤਜ ਕੇ, ਛੱਡ ਕੇ। ਪਰਉ = ਪਰਉਂ, ਮੈਂ ਪਿਆ ਰਹਾਂ। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਪਾਈ = ਪਾਈਂ, ਪ੍ਰਾਪਤ ਕਰਾਂ ॥੨॥

SikhNet (Spanish)haciendo a un lado mi ego, entraría en Su Refugio, y así podría obtener el Meritorio Tesoro del Señor. (2)

ਅਵਲੋਕਨ ਪੁਨਹ ਪੁਨਹ ਕਰਉ; ਜਨ ਕਾ ਦਰਸਾਰੁ ॥

avalokan punah punah krau; jan kaa darasaar |

Sant Singh KhalsaI gaze upon the Blessed Vision of the Lord's humble servant, again and again.
Manmohan Singhagain and again, I see the Vision the Lord's slave
Manmohan Singh (Punjabi)ਮੁੜ ਮੁੜ ਕੇ, ਮੈਂ ਸਾਹਿਬ ਦੇ ਗੋਲੇ ਦਾ ਦਰਸ਼ਨ ਦੇਖਦਾ ਹਾਂ।
Fareedkot Teekaਏਹੀ ਕ੍ਰਿਪਾ ਕਰ ਸੰਤੋਂ ਕਾ ਦਰਸਨ ਬਾਰੰਬਾਰ ਦੇਖਣਾ ਕਰੂੰ॥
Prof. Sahib Singh(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।

ਪਦ ਅਰਥ ਅਵਲੋਕਨ = ਦਰਸਨ। ਪੁਨਹ ਪੁਨਹ = {पुनः पुनः} ਮੁੜ ਮੁੜ।

SikhNet (Spanish)Con mis ojos tendré la Visión del Santo una y otra vez

ਅੰਮ੍ਰਿਤ ਬਚਨ ਮਨ ਮਹਿ ਸਿੰਚਉ; ਬੰਦਉ ਬਾਰ ਬਾਰ ॥੩॥

amrit bachan man meh sinchau; bandau baar baar |3|

Sant Singh KhalsaI cherish and gather in His Ambrosial Words within my mind; time and time again, I bow to Him. ||3||
Manmohan SinghHis ambrosial words, I treasure up in my mind, and again and again I make obeisance unto Him.
Manmohan Singh (Punjabi)ਉਸ ਦੇ ਸੁਧਾ ਸਰੂਪ ਸ਼ਬਦ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਮੁੜ ਮੁੜ ਕੇ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
Fareedkot Teekaਔ ਅੰਮ੍ਰਿਤ ਰੂਪ ਜੋ ਸੰਤੋਂ ਕੇ ਬਚਨ ਹੈਂ ਉਨ ਕੋ ਮਨ ਮੇਂ (ਸਿੰਚਉ) ਧਾਰਨ ਕਰੋਂ ਔ ਬਾਰੰਬਾਰ ਬੰਦਨਾ ਕਰੂੰ॥੩॥
Prof. Sahib Singhਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥

ਪਦ ਅਰਥ ਸਿੰਚਉ = ਸਿੰਚਉਂ, ਮੈਂ ਸਿੰਜਦਾ ਰਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੰਦਉ = ਬੰਦਉਂ। ਬਾਰ ਬਾਰ = ਮੁੜ ਮੁੜ ॥੩॥

SikhNet (Spanish)y voy a saturar mi mente con el Shabd de la Palabra Ambrosial; Lo voy a obedecer una y otra vez y para siempre.(3)

ਚਿਤਵਉ ਮਨਿ ਆਸਾ ਕਰਉ; ਜਨ ਕਾ ਸੰਗੁ ਮਾਗਉ ॥

chitvau man aasaa krau; jan kaa sang maagau |

Sant Singh KhalsaIn my mind, I wish, hope and beg for the Society of the Lord's humble servants.
Manmohan SinghIn my mind, I desire the society of God's slave, I hope and pray for it.
Manmohan Singh (Punjabi)ਆਪਣੇ ਚਿੱਤ ਵਿੱਚ ਮੈਂ ਹਰੀ ਦੇ ਗੋਲੇ ਦੀ ਸੰਗਤ ਚਾਹੁੰਦਾ ਹਾਂ। ਮੈਂ ਇਸ ਦੀ ਉਮੈਦ ਅਤੇ ਮੰਗ ਕਰਦਾ ਹਾਂ।
Fareedkot Teekaਏਹੀ ਮਨ ਮੇਂ ਆਸਾ ਕਰਤਾ ਹੂੰ ਔ ਚਿਤ ਮੇਂ ਭੀ ਏਹੀ ਚਿੰਤਨ ਕਰਤਾ ਹੂੰ ਕਿ ਜਬ ਕਬੀ ਮਾਂਗੋ ਤੌ ਸੰਤ ਜਨੋਂ ਕਾ ਸੰਗ ਹੀ ਮਾਂਗੋ॥
Prof. Sahib Singhਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।

ਪਦ ਅਰਥ ਚਿਤਵਉ = ਚਿਤਵਉਂ, ਚਿਤਾਰਦਾ ਰਹਾਂ। ਮਨਿ = ਮਨ ਵਿਚ। ਸੰਗੁ = ਸਾਥ। ਮਾਗਉ = ਮਾਗਉਂ, ਮੈਂ ਮੰਗਦਾ ਹਾਂ।

SikhNet (Spanish)Voy a buscar y rezar para obtener la Sociedad de los Santos.

ਨਾਨਕ ਕਉ. ਪ੍ਰਭ ਦਇਆ ਕਰਿ; ਦਾਸ ਚਰਣੀ ਲਾਗਉ ॥੪॥੨॥੪੨॥

naanak kau. prabh deaa kar; daas charanee laagau |4|2|42|

Sant Singh KhalsaBe Merciful to Nanak, O God, and lead him to the feet of Your slaves. ||4||2||42||
Manmohan SinghO Lord, have mercy upon Nanak, that he may repair to the feet of Thy slave.
Manmohan Singh (Punjabi)ਹੇ ਸੁਆਮੀ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰੇ ਗੋਲੇ ਦੇ ਪੂਰਾਂ ਉਤੇ ਢਹਿ ਪਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਮਰਥ ਵਾਹਿਗੁਰੂ! ਮੇਰੇ ਪਰ ਦਯਾ ਕਰ ਜੋ ਤੇਰੇ (ਦਾਸ) ਸੰਤ ਜਨ ਹੈਂ ਉਨ ਕੀ ਚਰਨੀ ਲਾਗੋਂ॥੪॥੨॥੪੨॥☬ਪੁਨਾ ਸਨਮੁਖ ਬੇਨਤੀ:
Prof. Sahib Singhਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥

ਪਦ ਅਰਥ ਲਾਗਉ = ਲਾਗਉਂ, ਮੈਂ ਲੱਗਾ ਰਹਾਂ ॥੪॥੨॥੪੨॥

SikhNet (Spanish)Oh Dios, ten Compasión de mí para que pueda postrarme a Sus Pies. (4-2-42)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ॥

jin mohe brahamandd khandd; taahoo meh paau |

Sant Singh KhalsaShe has enticed the worlds and solar systems; I have fallen into her clutches.
Manmohan SinghShe, who has bewitched the world and continents; in her clutches, I have fallen.
Manmohan Singh (Punjabi)ਜਿਸ ਨੇ ਸੰਸਾਰ ਅਤੇ ਮਹਾਂਦੀਪ ਮੋਹਤ ਕੀਤੇ ਹੋਏ ਹਨ, ਉਸ ਦੇ ਪੰਜੇ ਵਿੱਚ ਮੈਂ ਕਾਬੂ ਆ ਗਿਆ ਹਾਂ।
Fareedkot Teekaਹੇ ਵਾਹਿਗੁਰੂ! ਜਿਸ ਤੇਰੀ ਮਾਯਾ ਨੇ ਬ੍ਰਹਮੰਡ ਕੇ ਸਰਬ ਖੰਡੋਂ ਮੇਂ ਰਹਿਨੇ ਵਾਲੇ ਜੀਵ ਮੋਹੇ ਹੈਂ, ਤਿਸੀ ਵਿਖੇ ਮੈਂ ਪੜਤਾ ਹੂੰ॥
Prof. Sahib Singhਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।

ਪਦ ਅਰਥ ਜਿਨਿ = ਜਿਸ (ਮਾਇਆ) ਨੇ। ਮੋਹੇ = ਮੋਹ ਲਏ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਖੰਡ = ਸਾਰੇ ਦੇਸ। ਤਾ ਹੂ ਮਹਿ = ਉਸੇ ਵਿਚ ਹੀ। ਪਾਉ = ਪਾਉਂ, ਮੈਂ ਪੈ ਰਿਹਾ ਹਾਂ।

SikhNet (Spanish)Maya, la gran embustera, quien ha engañado al mundo entero, a ella es a quien me aferro.

ਰਾਖਿ ਲੇਹੁ. ਇਹੁ ਬਿਖਈ ਜੀਉ; ਦੇਹੁ ਅਪੁਨਾ ਨਾਉ ॥੧॥ ਰਹਾਉ ॥

raakh lehu. ihu bikhee jeeo; dehu apunaa naau |1| rahaau |

Sant Singh KhalsaO Lord, please save this corrupt soul of mine; please bless me with Your Name. ||1||Pause||
Manmohan SinghO my Lord save this sinful soul of mine by blessing it with Thy Name. Pause.
Manmohan Singh (Punjabi)ਹੇ ਮੇਰੇ ਸੁਆਮੀ! ਆਪਣਾ ਨਾਮ ਬਖਸ਼ ਕੇ ਮੇਰੀ ਇਸ ਅਪਰਾਧੀ ਆਤਮਾ ਦੀ ਰੱਖਿਆ ਕਰ। ਠਹਿਰਾਉ।
Fareedkot Teekaਹੇ ਪਰਮੇਸ੍ਵਰ! ਇਸ ਮਾਯਾ ਸੇ ਮੈਂ ਬਿਖਈ ਜੀਵ ਕੋ ਅਪਨਾ ਨਾਮ ਦੇ ਕਰ ਰਖ ਲੇਵਹੁ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥

ਪਦ ਅਰਥ ਬਿਖਈ = ਵਿਕਾਰੀ ॥੧॥ ਰਹਾਉ ॥

SikhNet (Spanish)Oh Dios, salva de sus garras a este ser que falla y falla, y bendíceme con Tu Nombre. (1-Pausa)

ਜਾ ਤੇ. ਨਾਹੀ ਕੋ ਸੁਖੀ; ਤਾ ਕੈ ਪਾਛੈ ਜਾਉ ॥

jaa te. naahee ko sukhee; taa kai paachhai jaau |

Sant Singh KhalsaShe has not brought anyone peace, but still, I chase after her.
Manmohan SinghI pursue her, who has made no one ever comfortable.
Manmohan Singh (Punjabi)ਮੈਂ ਉਸ ਦਾ ਪਿੱਛਾ ਕਰਦਾ ਹਾਂ ਜਿਸ ਨੇ ਕਦੇ ਕਿਸੇ ਨੂੰ ਸੁੱਖੀ ਨਹੀਂ ਕੀਤਾ।
Fareedkot Teekaਜਿਸ ਤੇਰੀ ਮਾਯਾ ਤੇ ਕੋਈ ਸੁਖੀ ਨਹੀਂ ਹੋਇਆ ਮੈਂ ਤਿਸ ਕੇ ਪਿਛੇ ਜਾਤਾ ਹੂੰ, ਭਾਵ ਤਿਸ ਕੀ ਪ੍ਰਾਪਤੀ ਵਾਸਤੇ ਅਨੇਕ ਜਤਨ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।

ਪਦ ਅਰਥ ਜਾ ਤੇ = ਜਿਸ (ਮਾਇਆ) ਪਾਸੋਂ। ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Persigo lo que a nadie ha hecho feliz; ella abandona todo,

ਛੋਡਿ ਜਾਹਿ ਜੋ ਸਗਲ ਕਉ; ਫਿਰਿ ਫਿਰਿ ਲਪਟਾਉ ॥੧॥

chhodd jaeh jo sagal kau; fir fir lapattaau |1|

Sant Singh KhalsaShe forsakes everyone, but still, I cling to her, again and again. ||1||
Manmohan SinghShe, who forsakes all; to her I cling again and again.
Manmohan Singh (Punjabi)ਜਿਹੜੀ ਸਾਰਿਆਂ ਨੂੰ ਤਿਆਗ ਜਾਂਦੀ ਹੈ, ਉਸ ਨੂੰ ਮੈਂ ਮੁੜ ਮੁੜ ਕੇ ਚਿਮੜਦਾ ਹਾਂ।
Fareedkot Teekaਜੋ ਪਦਾਰਥ ਸਰਬ ਕੋ ਛੋਡ ਜਾਤੇ ਹੈਂ, ਮੈਂ ਵਾਰ ਵਾਰ ਤਿਨੋਂ ਮੇਂ ਲੰਪਟ ਹੋ ਰਹਾ ਹੂੰ॥੧॥
Prof. Sahib Singhਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥

ਪਦ ਅਰਥ ਕਉ = ਨੂੰ। ਲਪਟਾਉ = ਲਪਟਾਉਂ ॥੧॥

SikhNet (Spanish)a ella me he aferrado con todo mi corazón. (1)

ਕਰਹੁ ਕ੍ਰਿਪਾ ਕਰੁਣਾਪਤੇ; ਤੇਰੇ ਹਰਿ ਗੁਣ ਗਾਉ ॥

karahu kripaa karunaapate; tere har gun gaau |

Sant Singh KhalsaHave Mercy on me, O Lord of Compassion; please let me sing Your Glorious Praises, O Lord.
Manmohan SinghHave mercy on me, O the Lord of compassion, that I may sing Thine divine praise.
Manmohan Singh (Punjabi)ਮੇਰੇ ਉੋਤੇ ਤਰਸ ਕਰ, ਹੇ ਰਹਿਮਤ ਦੇ ਸੁਆਮੀ ਤਾਂ ਜੋ ਤੇਰੀ ਈਸ਼ਵਰੀ ਮਹਿਮਾ ਗਾਇਨ ਕਰਾਂ।
Fareedkot Teekaਹੇ ਕ੍ਰਿਪਾ ਸਰੂਪ ਪਤੀ! ਹਮਾਰੇ ਪਰ ਕ੍ਰਿਪਾ ਕਰੋ ਹਰ ਪ੍ਰਕਾਰ ਤੇਰੇ ਗੁਨ ਗਾਯਨ ਕਰਾਂ॥
Prof. Sahib Singhਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਕਰੁਣਾ = ਤਰਸ। ਪਤਿ = ਮਾਲਕ। ਪਤੇ = ਹੇ ਮਾਲਕ! ਕਰੁਣਾਪਤੇ = ਹੇ ਤਰਸ ਦੇ ਮਾਲਕ! ਗਾਉ = ਗਾਉਂ।

SikhNet (Spanish)Oh Señor Compasivo, bendíceme para que cante Tu Alabanza.

ਨਾਨਕ ਕੀ ਪ੍ਰਭ ਬੇਨਤੀ; ਸਾਧਸੰਗਿ ਸਮਾਉ ॥੨॥੩॥੪੩॥

naanak kee prabh benatee; saadhasang samaau |2|3|43|

Sant Singh KhalsaThis is Nanak's prayer, O Lord, that he may join and merge with the Saadh Sangat, the Company of the Holy. ||2||3||43||
Manmohan SinghThis is the prayer of Nanak, O Lord, that he may remain absorbed in the saint's congregation.
Manmohan Singh (Punjabi)ਇਹ ਹੈ ਨਾਨਕ ਦੀ ਪ੍ਰਾਰਥਨਾ ਹੇ ਸਾਹਿਬ! ਕਿ ਉਹ ਸਤਿ ਸੰਗਤ ਅੰਦਰ ਲੀਨ ਹੋਇਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੇਰੀ ਇਹੀ ਬੇਨਤੀ ਹੈ, ਜੋ ਮੈਂ ਸਾਧ ਸੰਗ ਮੇਂ ਮਿਲਾ ਰਹੂੰ॥੨॥੩॥੪੩॥
Prof. Sahib Singhਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ ॥੨॥੩॥੪੩॥

ਪਦ ਅਰਥ ਸਮਾਉ = ਸਮਾਉਂ, ਮੈਂ ਲੀਨ ਰਹਾਂ ॥੨॥੩॥੪੩॥

SikhNet (Spanish)Mi única oración es: oh Señor, bendíceme con la Sociedad de los Santos. (2-3-43)

Open this shabad →

Ang 745 of 1430