ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਹਰਿ ਕਾ ਸੰਤੁ. ਪਰਾਨ ਧਨ; ਤਿਸ ਕਾ ਪਨਿਹਾਰਾ ॥
har kaa sant. paraan dhan; tis kaa panihaaraa |
Sant Singh KhalsaThe Lord's Saint is my life and wealth. I am his water-carrier.
Manmohan SinghGod's saint is my very life and riches. I am a water-carrier of his.
Manmohan Singh (Punjabi)ਵਾਹਿਗੁਰੂ ਦਾ ਸਾਧੂ ਮੇਰੀ ਜਿੰਦ-ਜਾਨ ਅਤੇ ਮਾਨ ਧਨ ਹੈ। ਮੈਂ ਉਸ ਦਾ ਪਾਣੀ ਢੋਣ ਵਾਲਾ ਹਾਂ।
Fareedkot Teekaਹੇ ਹਰਿ! ਜੋ ਆਪ ਕਾ ਸੰਤ ਹੈ ਇਹ ਪ੍ਰਾਨ ਔ ਧਨ ਜੋ ਪ੍ਰਤਖ੍ਯ ਹੈ ਮੈਂਨੇ ਤਿਸ ਕਾ ਹੀ ਕੀਆ ਔ ਮੈਂ ਉਨ ਕਾ (ਪਨਿਹਾਰਾ) ਪਾਨੀ ਭਰਨੇ ਹਾਰਾ ਹੂੰ॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।ਪਦ ਅਰਥ ਪਰਾਨ = ਪ੍ਰਾਣ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪਨਿਹਾਰਾ = ਪਾਣੀ ਭਰਨ ਵਾਲਾ।
SikhNet (Spanish)El Santo del Señor es la respiración de mi vida, es mi riqueza; yo soy Su Esclavo.
ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥
bhaaee meet sut sagal te; jeea hoon te piaaraa |1| rahaau |
Sant Singh KhalsaHe is dearer to me than all my siblings, friends and children. ||1||Pause||
Manmohan SinghHe is dearer to me than all my brothers, friends, sons and my soul. Pause.
Manmohan Singh (Punjabi)ਉਹ ਮੈਨੂੰ ਮੇਰੇ ਸਮੂਹ ਭਰਾਵਾਂ, ਮਿੱਤਰਾਂ, ਪੁੱਤਾਂ ਅਤੇ ਮੇਰੀ ਜਿੰਦੜੀ ਨਾਲੋਂ ਵਧੇਰੇ ਲਾਡਲਾ ਹੈ। ਠਹਿਰਾਉ।
Fareedkot Teekaਭਾਈ ਔ ਮਿਤ੍ਰ ਤਥਾ ਪੁੱਤ੍ਰ ਇਨ ਸਭ ਸੇ ਔਰ ਅਪਨੇ ਜੀਉ ਸੇ ਭੀ ਮੇਰੇ ਕੋ ਸੰਤ ਪ੍ਯਾਰਾ ਹੈ॥੧॥ ਰਹਾਉ ॥
Prof. Sahib Singhਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ ॥ਪਦ ਅਰਥ ਸੁਤ = ਪੁੱਤਰ। ਸਗਲ ਤੇ = ਸਾਰਿਆਂ ਨਾਲੋਂ। ਜੀਅ ਹੂੰ ਤੇ = ਜਿੰਦ ਤੋਂ ਭੀ ॥੧॥ ਰਹਾਉ ॥
SikhNet (Spanish)Él es más querido para mí que mis hermanos, mis amigos, mis hijos y mi vida. (1-Pausa)
ਕੇਸਾ ਕਾ ਕਰਿ ਬੀਜਨਾ; ਸੰਤ. ਚਉਰੁ ਢੁਲਾਵਉ ॥
kesaa kaa kar beejanaa; sant. chaur dtulaavau |
Sant Singh KhalsaI make my hair into a fan, and wave it over the Saint.
Manmohan SinghMaking a fan of my hair, I have it is a whisk over the saint.
Manmohan Singh (Punjabi)ਆਪਣੇ ਵਾਲਾਂ ਦਾ ਪੱਖਾ ਬਣਾ ਕੇ, ਮੈਂ ਸਾਧੂ ਉਤੇ ਚੌਰ ਵੱਜੋਂ ਝੁਲਾਉਂਦਾ ਹਾਂ।
Fareedkot Teekaਹੇ ਪਰਮੇਸਰ! ਮੇਰੇ ਕੋ ਏਹ ਸਰਧਾ ਦੇਹ ਜੋ ਕੇਸੋਂ ਕਾ (ਬੀਜਨਾ) ਪੱਖਾ ਕਰ ਕੇ ਸੰਤੋਂ ਕੇ (ਚਉਰੁ) ਚਾਰੋਂ ਓਰ ਝੁਲਾਵੋ; ਵਾ ਕੇਸਾਂ ਕਾ ਚੌਰ ਕਰ ਕੇ ਸੰਤ ਜਨਾਂ ਕੇ ਊਪਰ (ਬੀ) ਵਿਸੇਸ ਕਰ ਕੇ ਝਲਾਵੋਂ, ਭਾਵ ਕੁਛ ਮਨ ਮੇਂ ਅਭਿਮਾਨ ਨਾ ਆਵੇ, ਸੋਈ ਸਫੁਟ ਕਰੇ ਹੈਂ॥
Prof. Sahib Singh(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,ਪਦ ਅਰਥ ਕਰਿ = ਬਣਾ ਕੇ। ਬੀਜਨਾ = ਪੱਖਾ {व्यजन}। ਢੁਲਾਵਉ = ਢੁਲਾਵਉਂ।
SikhNet (Spanish)Lo abanicaría con mi cabello; sí, usaría mi cabello como Chauri;
ਸੀਸੁ ਨਿਹਾਰਉ. ਚਰਣ ਤਲਿ; ਧੂਰਿ ਮੁਖਿ ਲਾਵਉ ॥੧॥
sees nihaarau. charan tal; dhoor mukh laavau |1|
Sant Singh KhalsaI bow my head low, to touch his feet, and apply his dust to my face. ||1||
Manmohan SinghI bend low my head to touch His feet and apply their dust to my face.
Manmohan Singh (Punjabi)ਉਸ ਦੇ ਪੈਰਾਂ ਨੂੰ ਪਰਸਨ ਲਈ ਮੈਂ ਆਪਣਾ ਸਿਰ ਨੀਵਾਂ ਝੁਕਾਉਂਦਾ ਹਾਂ ਤੇ ਉਨ੍ਹਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
Fareedkot Teekaਸਿਰ ਅਰਥਾਤ ਨੀਵਾਂ ਕਰੋ ਚਰਨੋਂ ਕੇ ਤਲੇ ਔ ਧੂੜ ਮੁਖ ਪਰ ਲਾਵੋਂ; ਵਾ ਸੀਸ ਤਿਨ ਕੇ ਚਰਨੋਂ ਤਲੇ ਦੇਵੋਂ ਅਰ ਨੇਤ੍ਰੋਂ ਕਰ ਦਰਸਨ (ਨਿਹਾਰਉ) ਦੇਖੋ ਅਰ ਚਰਨ ਧੂੜੀ ਮੁਖ ਪਰ ਲਗਾਵੋਂ॥੧॥
Prof. Sahib Singhਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥ਪਦ ਅਰਥ ਨਿਹਾਰਉ = ਨਿਹੁਰਾਵਉਂ, ਨੀਵਾਂ ਕਰਾਂ। ਚਰਣ ਤਲਿ = ਚਰਨਾਂ ਹੇਠ। ਮੁਖਿ = ਮੂੰਹ ਉਤੇ। ਲਾਵਉ = ਲਾਵਉਂ ॥੧॥
SikhNet (Spanish)me postraría para tocar Sus Pies y untar el Polvo de Sus Pies en mi cara.(1)
ਮਿਸਟ ਬਚਨ ਬੇਨਤੀ ਕਰਉ; ਦੀਨ ਕੀ ਨਿਆਈ ॥
misatt bachan benatee krau; deen kee niaaee |
Sant Singh KhalsaI offer my prayer with sweet words, in sincere humility.
Manmohan Singhlike an humble man, I offer Him me supplication with sweet words.
Manmohan Singh (Punjabi)ਆਜਜ਼ ਇਨਸਾਨ ਦੀ ਮਾਨਿੰਦ, ਮੈਂ ਉਸ ਮੂਹਰੇ ਮਿਠੇ ਸ਼ਬਦਾਂ ਨਾਲ ਜੋੜਦੀ ਕਰਦਾ ਹਾਂ।
Fareedkot Teekaਮੀਠੇ ਬਚਨ ਬੋਲੂੰ ਔਰ ਦੀਨੋਂ ਕੀ ਨਯਾਈਂ ਬੇਨਤੀ ਕਰੂੰ॥
Prof. Sahib Singh(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,ਪਦ ਅਰਥ ਮਿਸਟ = ਮਿੱਠੇ। ਕਰਉ = ਕਰਉਂ। ਨਿਆਈ = ਵਾਂਗ।
SikhNet (Spanish)Hablaría dulcemente y le rezaría con toda humildad y,
ਤਜਿ ਅਭਿਮਾਨੁ. ਸਰਣੀ ਪਰਉ; ਹਰਿ ਗੁਣ ਨਿਧਿ ਪਾਈ ॥੨॥
taj abhimaan. saranee prau; har gun nidh paaee |2|
Sant Singh KhalsaRenouncing egotism, I enter His Sanctuary. I have found the Lord, the treasure of virtue. ||2||
Manmohan SinghAbandoning my ego, I enter his refuge and obtain God, the Treasure of virtues,
Manmohan Singh (Punjabi)ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਸ ਦੀ ਸ਼ਰਣਾਗਤ ਸੰਭਾਲਦਾ ਹਾਂ ਅਤੇ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾਉਂਦਾ ਹਾਂ;
Fareedkot Teekaਪੁਨਾ ਅਭਿਮਾਨ ਕੋ ਤ੍ਯਾਗ ਕੇ ਸਰਨੀ ਪੜੋ, ਹੇ ਹਰਿ ਗੁਨ ਸਮੁੰਦ੍ਰ! ਤਉ ਤੇਰੇ ਕੋ ਪਾਵੋਂ॥੨॥
Prof. Sahib Singhਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥ਪਦ ਅਰਥ ਤਜਿ = ਤਜ ਕੇ, ਛੱਡ ਕੇ। ਪਰਉ = ਪਰਉਂ, ਮੈਂ ਪਿਆ ਰਹਾਂ। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਪਾਈ = ਪਾਈਂ, ਪ੍ਰਾਪਤ ਕਰਾਂ ॥੨॥
SikhNet (Spanish)haciendo a un lado mi ego, entraría en Su Refugio, y así podría obtener el Meritorio Tesoro del Señor. (2)
ਅਵਲੋਕਨ ਪੁਨਹ ਪੁਨਹ ਕਰਉ; ਜਨ ਕਾ ਦਰਸਾਰੁ ॥
avalokan punah punah krau; jan kaa darasaar |
Sant Singh KhalsaI gaze upon the Blessed Vision of the Lord's humble servant, again and again.
Manmohan Singhagain and again, I see the Vision the Lord's slave
Manmohan Singh (Punjabi)ਮੁੜ ਮੁੜ ਕੇ, ਮੈਂ ਸਾਹਿਬ ਦੇ ਗੋਲੇ ਦਾ ਦਰਸ਼ਨ ਦੇਖਦਾ ਹਾਂ।
Fareedkot Teekaਏਹੀ ਕ੍ਰਿਪਾ ਕਰ ਸੰਤੋਂ ਕਾ ਦਰਸਨ ਬਾਰੰਬਾਰ ਦੇਖਣਾ ਕਰੂੰ॥
Prof. Sahib Singh(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।ਪਦ ਅਰਥ ਅਵਲੋਕਨ = ਦਰਸਨ। ਪੁਨਹ ਪੁਨਹ = {पुनः पुनः} ਮੁੜ ਮੁੜ।
SikhNet (Spanish)Con mis ojos tendré la Visión del Santo una y otra vez
ਅੰਮ੍ਰਿਤ ਬਚਨ ਮਨ ਮਹਿ ਸਿੰਚਉ; ਬੰਦਉ ਬਾਰ ਬਾਰ ॥੩॥
amrit bachan man meh sinchau; bandau baar baar |3|
Sant Singh KhalsaI cherish and gather in His Ambrosial Words within my mind; time and time again, I bow to Him. ||3||
Manmohan SinghHis ambrosial words, I treasure up in my mind, and again and again I make obeisance unto Him.
Manmohan Singh (Punjabi)ਉਸ ਦੇ ਸੁਧਾ ਸਰੂਪ ਸ਼ਬਦ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਮੁੜ ਮੁੜ ਕੇ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
Fareedkot Teekaਔ ਅੰਮ੍ਰਿਤ ਰੂਪ ਜੋ ਸੰਤੋਂ ਕੇ ਬਚਨ ਹੈਂ ਉਨ ਕੋ ਮਨ ਮੇਂ (ਸਿੰਚਉ) ਧਾਰਨ ਕਰੋਂ ਔ ਬਾਰੰਬਾਰ ਬੰਦਨਾ ਕਰੂੰ॥੩॥
Prof. Sahib Singhਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥ਪਦ ਅਰਥ ਸਿੰਚਉ = ਸਿੰਚਉਂ, ਮੈਂ ਸਿੰਜਦਾ ਰਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੰਦਉ = ਬੰਦਉਂ। ਬਾਰ ਬਾਰ = ਮੁੜ ਮੁੜ ॥੩॥
SikhNet (Spanish)y voy a saturar mi mente con el Shabd de la Palabra Ambrosial; Lo voy a obedecer una y otra vez y para siempre.(3)
ਚਿਤਵਉ ਮਨਿ ਆਸਾ ਕਰਉ; ਜਨ ਕਾ ਸੰਗੁ ਮਾਗਉ ॥
chitvau man aasaa krau; jan kaa sang maagau |
Sant Singh KhalsaIn my mind, I wish, hope and beg for the Society of the Lord's humble servants.
Manmohan SinghIn my mind, I desire the society of God's slave, I hope and pray for it.
Manmohan Singh (Punjabi)ਆਪਣੇ ਚਿੱਤ ਵਿੱਚ ਮੈਂ ਹਰੀ ਦੇ ਗੋਲੇ ਦੀ ਸੰਗਤ ਚਾਹੁੰਦਾ ਹਾਂ। ਮੈਂ ਇਸ ਦੀ ਉਮੈਦ ਅਤੇ ਮੰਗ ਕਰਦਾ ਹਾਂ।
Fareedkot Teekaਏਹੀ ਮਨ ਮੇਂ ਆਸਾ ਕਰਤਾ ਹੂੰ ਔ ਚਿਤ ਮੇਂ ਭੀ ਏਹੀ ਚਿੰਤਨ ਕਰਤਾ ਹੂੰ ਕਿ ਜਬ ਕਬੀ ਮਾਂਗੋ ਤੌ ਸੰਤ ਜਨੋਂ ਕਾ ਸੰਗ ਹੀ ਮਾਂਗੋ॥
Prof. Sahib Singhਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।ਪਦ ਅਰਥ ਚਿਤਵਉ = ਚਿਤਵਉਂ, ਚਿਤਾਰਦਾ ਰਹਾਂ। ਮਨਿ = ਮਨ ਵਿਚ। ਸੰਗੁ = ਸਾਥ। ਮਾਗਉ = ਮਾਗਉਂ, ਮੈਂ ਮੰਗਦਾ ਹਾਂ।
SikhNet (Spanish)Voy a buscar y rezar para obtener la Sociedad de los Santos.
ਨਾਨਕ ਕਉ. ਪ੍ਰਭ ਦਇਆ ਕਰਿ; ਦਾਸ ਚਰਣੀ ਲਾਗਉ ॥੪॥੨॥੪੨॥
naanak kau. prabh deaa kar; daas charanee laagau |4|2|42|
Sant Singh KhalsaBe Merciful to Nanak, O God, and lead him to the feet of Your slaves. ||4||2||42||
Manmohan SinghO Lord, have mercy upon Nanak, that he may repair to the feet of Thy slave.
Manmohan Singh (Punjabi)ਹੇ ਸੁਆਮੀ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰੇ ਗੋਲੇ ਦੇ ਪੂਰਾਂ ਉਤੇ ਢਹਿ ਪਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਮਰਥ ਵਾਹਿਗੁਰੂ! ਮੇਰੇ ਪਰ ਦਯਾ ਕਰ ਜੋ ਤੇਰੇ (ਦਾਸ) ਸੰਤ ਜਨ ਹੈਂ ਉਨ ਕੀ ਚਰਨੀ ਲਾਗੋਂ॥੪॥੨॥੪੨॥☬ਪੁਨਾ ਸਨਮੁਖ ਬੇਨਤੀ:
Prof. Sahib Singhਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥ਪਦ ਅਰਥ ਲਾਗਉ = ਲਾਗਉਂ, ਮੈਂ ਲੱਗਾ ਰਹਾਂ ॥੪॥੨॥੪੨॥
SikhNet (Spanish)Oh Dios, ten Compasión de mí para que pueda postrarme a Sus Pies. (4-2-42)