ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਆਪੇ ਕੁਦਰਤਿ ਸਾਜਿ ਕੈ; ਆਪੇ ਕਰੇ ਬੀਚਾਰੁ ॥
aape kudarat saaj kai; aape kare beechaar |
Sant Singh KhalsaHe Himself created and adorned the Universe, and He Himself contemplates it.
Manmohan SinghHimself creating the universe God Himself gives it thought.
Manmohan Singh (Punjabi)ਆਪੇ ਆਲਮ ਨੂੰ ਰਚ ਕੇ ਵਾਹਿਗੁਰੂ ਆਪ ਹੀ ਇਸ ਦਾ ਖਿਆਲ ਰੱਖਦਾ ਹੈ।
Fareedkot Teekaਆਪੇ ਆਪਨੀ (ਕੁਦਰਿਤ) ਸਕਤੀ ਦੁਆਰੇ ਸ੍ਰਿਸਟੀ ਕੋ ਰਚ ਕੇ ਆਪ ਹੀ ਵੀਚਾਰੁ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
SikhNet (Spanish)Él Mismo ha creado el Universo, y Él Mismo ha dado la mente.
ਇਕਿ ਖੋਟੇ ਇਕਿ ਖਰੇ; ਆਪੇ ਪਰਖਣਹਾਰੁ ॥
eik khotte ik khare; aape parakhanahaar |
Sant Singh KhalsaSome are counterfeit, and some are genuine. He Himself is the Appraiser.
Manmohan SinghSome are false and some true. The Lord Himself is the Assayer.
Manmohan Singh (Punjabi)ਕਈ ਕੂੜੇ ਹਨ ਤੇ ਕਈ ਸੱਚੇ। ਸਾਹਿਬ ਆਪ ਹੀ ਨਿਰਖ ਕਰਨ ਵਾਲਾ ਹੈ।
Fareedkot Teekaਏਕ ਖੋਟੇ ਹੈਂ ਔ ਏਕ ਖਰੇ ਹੈਂ ਆਪ ਹੀ ਸਭ ਕੇ ਪਰਖਣੇ ਵਾਲਾ ਹੈ॥
Prof. Sahib Singh(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।
SikhNet (Spanish)Algunas personas, como las monedas, son falsas, mientras que otras son auténticas, pero Dios es Quien determina su veracidad.
ਖਰੇ. ਖਜਾਨੈ ਪਾਈਅਹਿ; ਖੋਟੇ. ਸਟੀਅਹਿ ਬਾਹਰ ਵਾਰਿ ॥
khare. khajaanai paaeeeh; khotte. satteeeh baahar vaar |
Sant Singh KhalsaThe genuine are placed in His Treasury, while the counterfeit are thrown away.
Manmohan SinghThe genuine are consigned to His Treasury, while the counterfeit are thrown outside.
Manmohan Singh (Punjabi)ਅਸਲੀ ਉਸ ਦੇ ਕੋਸ਼ ਅੰਦਰ ਪਾ ਦਿਤੇ ਜਾਂਦੇ ਹਨ, ਜਦ ਕਿ ਜਾਲ੍ਹੀ ਬਾਹਰ ਸੁੱਟ ਦਿਤੇ ਜਾਂਦੇ ਹਨ।
Fareedkot Teekaਜੋ ਖਰੇ ਹੈਂ, ਸੋ (ਖਜਾਨੇ) ਸ੍ਵਰੂਪ ਮੇਂ ਪਾਈਐ ਅਰਥਾਤ ਅਭੇਦ ਕਰੀਤੇ ਹੈਂ, ਖੋਟੇ (ਬਾਹਰਿ ਵਾਰਿ) ਨਰਕ ਸ੍ਵਰਗ ਮੇਂ ਸਿਟੀਤੇ ਹੈਂ, ਭਾਵ ਯਹਿ ਕਿ ਚਉਰਸੀ ਮੇਂ ਭਟਕਤੇ ਹੈਂ॥
Prof. Sahib Singh(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।ਪਦ ਅਰਥ ਬਾਹਰਵਾਰਿ = ਬਾਹਰਲੇ ਪਾਸੇ।
SikhNet (Spanish)Las monedas verdaderas son aceptadas en Su Tesoro, mientras que las falsas son colocadas fuera.
ਖੋਟੇ ਸਚੀ ਦਰਗਹ ਸੁਟੀਅਹਿ; ਕਿਸੁ ਆਗੈ ਕਰਹਿ ਪੁਕਾਰ ॥
khotte sachee daragah sutteeeh; kis aagai kareh pukaar |
Sant Singh KhalsaThe counterfeit are thrown out of the True Court-unto whom should they complain?
Manmohan SinghThe false are cast aside from the True Court. Before whom can they prefer a complaint?
Manmohan Singh (Punjabi)ਝੂਠੇ ਸੱਚੇ ਦਰਬਾਰ ਤੋਂ ਪਰੇ ਸੁਟੇ ਜਾਂਦੇ ਹਨ। ਉਹ ਕੀਹਦੇ ਮੂਹਰੇ ਫਰਿਆਦ ਕਰ ਸਕਦੇ ਹਨ।
Fareedkot Teekaਖੋਟੇ ਪੁਰਸ ਸਚੀ ਦਰਗਾਹ ਮੇਂ ਸੇ ਸੁਟੀਤੇ ਹੈਂ ਅਰਥਾਤ ਤਿਆਗੀਤੇ ਹੈਂ, ਵੋਹੁ ਕਿਸ ਅਗੇ ਪੁਕਾਰ ਕਰੈਂ?
Prof. Sahib Singhਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।
SikhNet (Spanish)En la Verdadera Corte, los que no son auténticos son puestos fuera, y, ¿a dónde irán a lamentarse?
ਸਤਿਗੁਰ ਪਿਛੈ ਭਜਿ ਪਵਹਿ; ਏਹਾ ਕਰਣੀ ਸਾਰੁ ॥
satigur pichhai bhaj paveh; ehaa karanee saar |
Sant Singh KhalsaThey should worship and follow the True Guru-this is the lifestyle of excellence.
Manmohan SinghThey should run to the True Guru's sanctuary. This is the rightful way of life.
Manmohan Singh (Punjabi)ਉਹ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਜਾਂ ਡਿੱਗਣ, ਇਹ ਹੀ ਦਰੁਸਤ ਜੀਵਨ ਰਹੁ-ਰੀਤੀ ਹੈ।
Fareedkot Teekaਤਾਂ ਤੇ ਸਤਿਗੁਰੋਂ ਕੋ ਪੀਛੇ ਅਰਥਾਤ ਸਰਣ ਮੇਂ ਭਜ ਕਰ ਕੇ ਕਿਆ ਸੀਘਰ ਹੀ ਪੜ ਜਾਇ, ਕਿਉਂਕਿ ਏਹੀ ਕਰਣੀ ਉਤਮ ਹੈ॥
Prof. Sahib Singh(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।ਪਦ ਅਰਥ ਸਾਰੁ = ਸ੍ਰੇਸ਼ਟ।
SikhNet (Spanish)Ellos deberían de seguir al Verdadero Guru porque solamente ésta es la Acción Pura.
ਸਤਿਗੁਰੁ. ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ॥
satigur. khottiahu khare kare; sabad savaaranahaar |
Sant Singh KhalsaThe True Guru converts the counterfeit into genuine; through the Word of the Shabad, He embellishes and exalts us.
Manmohan SinghThe True Guru turns the impure into pure. He is the embellisher of man with God's Name.
Manmohan Singh (Punjabi)ਸਚਾ ਗੁਰੂ ਅਪਵਿੱਤ੍ਰਾਂ ਪਵਿੱਤਰ ਕਰ ਦਿੰਦਾ ਹੈ। ਉਹ ਆਦਮੀ ਨੂੰ ਵਾਹਿਗੁਰੂ ਦੇ ਨਾਮ ਨਾਲ ਸਸ਼ੋਭਤ ਕਰਨ ਵਾਲਾ ਹੈ।
Fareedkot Teekaਸਤਿਗੁਰੂ ਜੋ ਉਪਦੇਸ ਸਵਾਰਨੇ ਵਾਲੇ ਹੈਂ, ਸੋ ਖੋਟਿਓਂ ਕੋ ਖਰੇ ਕਰ ਦੇਤੇ ਹੈਂ॥
Prof. Sahib Singhਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।
SikhNet (Spanish)El Verdadero Guru transforma lo impuro en Puro. Es a través de la Palabra del Shabd que uno es beatificado.
ਸਚੀ ਦਰਗਹ ਮੰਨੀਅਨਿ; ਗੁਰ ਕੈ ਪ੍ਰੇਮ ਪਿਆਰਿ ॥
sachee daragah maneean; gur kai prem piaar |
Sant Singh KhalsaThose who have enshrined love and affection for the Guru, are honored in the True Court.
Manmohan SinghBy enshrining affection and love for the Guru the mortals are honoured in the True Court.
Manmohan Singh (Punjabi)ਗੁਰੂ ਨਾਲ ਪ੍ਰੀਤ ਅਤੇ ਪਿਰਹੜੀ ਪਾਉਣ ਦੁਆਰਾ ਪ੍ਰਾਾਣੀ ਸੱਚੇ ਦਰਬਾਰ ਅੰਦਰ ਵਡਿਆਏ ਜਾਂਦੇ ਹਨ।
Fareedkot Teekaਜਿਨ ਪੁਰਸੋਂ ਕਾ ਮਨ ਤਨ ਕਰ ਗੁਰੋਂ ਮੇਂ ਪ੍ਰੇਮ ਪਿਆਰ ਹੈ, ਸੋ ਵਾਹਿਗੁਰੂ ਕੀ ਸਭਾ ਮੇਂ ਮਾਨ ਪਾਤੇ ਹੈਂ॥
Prof. Sahib Singh(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,ਪਦ ਅਰਥ ਮੰਨੀਅਨਿ = ਮੰਨੇ ਜਾਂਦੇ ਹਨ, (ਭਾਵ,) ਆਦਰ ਪਾਂਦੇ ਹਨ।
SikhNet (Spanish)En la Corte Verdadera, uno es reconocido por su Amor al Guru.
ਗਣਤ ਤਿਨਾ ਦੀ ਕੋ ਕਿਆ ਕਰੇ; ਜੋ. ਆਪਿ ਬਖਸੇ ਕਰਤਾਰਿ ॥੧੨॥
ganat tinaa dee ko kiaa kare; jo. aap bakhase karataar |12|
Sant Singh KhalsaWho can estimate the value of those who have been forgiven by the Creator Lord Himself? ||12||
Manmohan SinghWho can reckon the worth of those who have been pardoned by the Creator Himself?
Manmohan Singh (Punjabi)ਜਿਨ੍ਰਾਂ ਨੂੰ ਸਿਰਜਣਹਾਰ ਨੇ ਖੁਦ ਮਾਫੀ ਦੇ ਦਿੱਤੀ ਹੈ, ਉਨ੍ਹਾਂ ਦੇ ਮੁੱਲ ਨੂੰ ਕੌਣ ਗਿਣ ਸਕਦਾ ਹੇ?
Fareedkot Teekaਜੋ ਕਰਤਾਰ ਨੇ ਆਪ ਬਖਸ਼ੇ ਹੈਂ ਤਿਨ ਕੇ ਕਰਮੋਂ ਕੀ ਗਿਣਤੀ ਕੋਈ ਕਿਆ ਕਰੇਗਾ॥੧੨॥☬ਅਬ ਪ੍ਰਪੰਚ ਕੋ ਮਿਥਿਆ ਜਨਾਵਤੇ ਹੂਏ ਪਰਮੇਸ੍ਵਰ ਕੋ ਸਤ ਕਥਨ ਕਰਤੇ ਹੈਂ:
Prof. Sahib Singhਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥ਪਦ ਅਰਥ ਗਣਤ = ਦੰਦ ਕਥਾ, ਨਿੰਦਿਆ ॥੧੨॥
SikhNet (Spanish)Ningún recuento de sus virtudes les puede uno hacer a aquéllos a quienes el Señor ha bendecido.(12)