ਭੈਰਉ ਮਹਲਾ ੧ ॥
bhairau mahalaa 1 | Ang 1126
Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰੋ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.
ਗੁਰ ਕੈ ਸੰਗਿ. ਰਹੈ ਦਿਨੁ ਰਾਤੀ; ਰਾਮੁ ਰਸਨਿ ਰੰਗਿ ਰਾਤਾ ॥
gur kai sang. rahai din raatee; raam rasan rang raataa | Ang 1126
Sant Singh KhalsaHe remains with the Guru, day and night, and his tongue savors the savory taste of the Lord's Love.
Manmohan SinghWhosoever abides with the Guru day and night and whose tongue is imbued with God's love,
Manmohan Singh (Punjabi)ਜੋ ਕੋਈ ਦਿਨ ਅਤੇ ਰੈਣ ਗੁਰਾਂ ਨਾਲ ਵਸਦਾ ਹੈ, ਜਿਸ ਦੀ ਜੀਭ ਪ੍ਰਭੂ ਪ੍ਰੀਤ ਨਾਲ ਰੰਗੀ ਹੋਈ ਹੈ,
Fareedkot Teekaਰਾਤ੍ਰਿ ਦਿਨ ਗੁਰੋਂ ਕੇ ਸਾਥ ਹੀ ਰਹਤਾ ਹੈ ਔਰ ਰਸਨਾ ਕਰ ਕੇ ਰਾਮ ਨਾਮ ਜਪ ਕੇ ਪ੍ਰੇਮ ਵਿਖੇ ਰਤਾ ਹੂਆ ਹੈ॥
Prof. Sahib Singhਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ), ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।ਪਦ ਅਰਥ ਕੈ ਸੰਗਿ = ਦੀ ਸੰਗਤ ਵਿਚ। ਗੁਰ ਕੈ ਸੰਗਿ = ਗੁਰੂ ਦੀ ਯਾਦ ਵਿਚ। ਰਸਨਿ = ਰਸਨਾ ਉਤੇ, ਜੀਭ ਉਤੇ। ਰੰਗਿ = ਪ੍ਰੇਮ ਵਿਚ। ਰਾਤਾ = ਰੰਗਿਆ, ਮਸਤ।
SikhNet (Spanish)El que está imbuido en el Amor del Señor y prueba de ese Sabor,
ਅਵਰੁ. ਨ ਜਾਣਸਿ, ਸਬਦੁ ਪਛਾਣਸਿ; ਅੰਤਰਿ ਜਾਣਿ ਪਛਾਤਾ ॥੧॥
avar. na jaanas, sabad pachhaanas; antar jaan pachhaataa |1| Ang 1126
Sant Singh KhalsaHe does not know any other; he realizes the Word of the Shabad. He knows and realizes the Lord deep within his own being. ||1||
Manmohan Singhand who knows not another but recognises only God's Name, realises God within himself.
Manmohan Singh (Punjabi)ਹੋਰਸ ਨੂੰ ਨਹੀਂ ਜਾਣਦਾ, ਪ੍ਰੰਤੂ ਕੇਵਲ ਨਾਮ ਨੂੰ ਹੀ ਸਿੰਞਾਣਦਾ ਹੈ, ਉਹ ਪ੍ਰਭੂ ਨੂੰ ਅੰਦਰ ਅਨੁਭਵ ਕਰਦਾ ਹੈ।
Fareedkot Teekaਔਰ ਕੋ ਨਹੀਂ ਜਾਨਤਾ ਸਬਦ ਹੀ ਕੋ ਪਛਾਣਤਾ ਹੈ। ਜੇ ਕਹੇ ਕਹਾਂ ਪਛਾਣਤਾ ਹੈ? ਤਿਸ ਪਰ ਕਹਤੇ ਹੈਂ: (ਅੰਤਰਿ) ਘਟਿ ਵਿਖੇ ਹੀ ਜਾਂਣ ਕਰ ਕੇ ਪਹਿਚਾਣ ਲੀਆ ਹੈ॥੧॥
Prof. Sahib Singhਉਹ ਦਾਸ ਸਦਾ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ॥੧॥ਪਦ ਅਰਥ ਅੰਤਰਿ = ਅੰਦਰ-ਵੱਸਦਾ। ਜਾਣਿ = ਜਾਣ ਕੇ, ਸਮਝ ਕੇ ॥੧॥
SikhNet (Spanish)habita siempre en Su Presencia y no quiere saber nada más que de la Palabra, pues en su interior Dios se le ha revelado. (1)
ਸੋ ਜਨੁ ਐਸਾ; ਮੈ ਮਨਿ ਭਾਵੈ ॥
so jan aisaa; mai man bhaavai | Ang 1126
Sant Singh KhalsaSuch a humble person is pleasing to my mind.
Manmohan SinghHe, such a person, is pleasing to my mind.
Manmohan Singh (Punjabi)ਉਹ ਇਹੋ ਜਿਹਾ ਪੁਰਸ਼, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਸੋ ਐਸਾ ਅਨੰਨ੍ਯ ਦਾਸ ਮੇਰੇ ਮਨ ਕੋ ਭਾਵਤਾ ਹੈ॥
Prof. Sahib Singhਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ,ਪਦ ਅਰਥ ਜਨੁ = ਦਾਸ। ਮੈ ਮਨਿ = ਮੇਰੇ ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।
SikhNet (Spanish)Aquél que hace a un lado su ego, que camina en el Sendero del Guru y que vive imbuido en el Dios Trascendente,
ਆਪੁ ਮਾਰਿ. ਅਪਰੰਪਰਿ ਰਾਤਾ; ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥
aap maar. aparanpar raataa; gur kee kaar kamaavai |1| rahaau | Ang 1126
Sant Singh KhalsaHe conquers his self-conceit, and is imbued with the Infinite Lord. He serves the Guru. ||1||Pause||
Manmohan SinghHe slaps his self, remains imbued with the Limitless Lord and per-forms the Guru's service. Pause.
Manmohan Singh (Punjabi)ਉਹ ਆਪਣੇ ਆਪੇ ਨੂੰ ਮਾਰਦਾ ਹੈ ਹੱਦ ਬੰਨਾ-ਰਹਿਤ ਸਾਈਂ ਨਾਲ ਰੰਗੀਜਿਆਂ ਰਹਿੰਦਾ ਹੈ ਅਤੇ ਗੁਰਾਂ ਦੀ ਸੇਵਾ ਕਰਦਾ ਹੈ। ਠਹਿਰਾਉ।
Fareedkot Teekaਜੋ ਆਪਾ ਭਾਵ ਕੋ ਦੂਰ ਕਰ ਕੇ ਕੇਵਲ (ਅਪਰੰਪਰਿ) ਵਾਹਿਗੁਰੂ ਵਿਖੇ ਪ੍ਰੇਮ ਕਰਤਾ ਹੈ ਔਰ ਗੁਰੋਂ ਕੀ (ਕਾਰ) ਸੇਵਾ ਕਮਾਵਤਾ ਹੈ॥੧॥ ਰਹਾਉ ॥
Prof. Sahib Singhਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਦੱਸੀ ਕਾਰ ਕਰਦਾ ਹੈ (ਉਹਨਾਂ ਪੂਰਨਿਆਂ ਤੇ ਤੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ) ॥੧॥ ਰਹਾਉ ॥ਪਦ ਅਰਥ ਆਪੁ = ਆਪਾ-ਭਾਵ। ਅਪਰੰਪਰਿ = ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ, ਉਸ ਵਿਚ ਜੋ ਪਰੇ ਤੋਂ ਪਰੇ ਹੈ ॥੧॥ ਰਹਾਉ ॥
SikhNet (Spanish)en verdad complace la integridad de mi ser. (1-Pausa)
ਅੰਤਰਿ ਬਾਹਰਿ ਪੁਰਖੁ ਨਿਰੰਜਨੁ; ਆਦਿ ਪੁਰਖੁ ਆਦੇਸੋ ॥
antar baahar purakh niranjan; aad purakh aadeso | Ang 1126
Sant Singh KhalsaDeep within my being, and outside as well, is the Immaculate Lord God. I bow humbly before that Primal Lord God.
Manmohan SinghWithin and without, He the Immaculate Lord is, Unto that Immaculate Lord is, Unto that Primal Being, make I an obeisance.
Manmohan Singh (Punjabi)ਅੰਦਰ ਅਤੇ ਬਾਹਰ ਉਹ ਪਵਿੱਤ੍ਰ ਪ੍ਰਭੂ ਹੀ ਹੈ। ਉਸ ਪਰਾਪੂਰਬਲੀ ਵਿਅਕਤੀ ਨੂੰ ਮੈਂ ਪ੍ਰਣਾਮ ਕਰਦਾ ਹਾਂ।
Fareedkot Teekaਥੂਨੀ ਖੰਨਨ ਨ੍ਯਾਇ ਸੇ ਪੂਰਬਕੋਤ ਅਰਥ ਕੋ ਸਿਧ ਕਰਤੇ ਹੈਂ: (ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਜੋ ਪੂਰਨ ਹੈ ਔਰ (ਨਿਰੰਜਨੁ) ਮਾਇਆ ਤੇ ਰਹਿਤ ਹੈ ਪੁਨਾ ਪੁਰਖ ਰੂਪ ਸਰਬ ਕੀ ਆਦਿ ਹੈ, ਤਿਸ ਕੋ (ਆਦੇਸੋ) ਨਮਸਕਾਰ ਕਰਤਾ ਹੂੰ ਔਰ ਤਿਸ ਕਾ ਐਸਾ ਨਿਸਚਾ ਹੂਆ ਹੈ॥
Prof. Sahib Singh(ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੁੱਢ ਹੈ।ਪਦ ਅਰਥ ਪੁਰਖੁ = ਵਿਆਪਕ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ! ਪੁਰਖ ਆਦੇਸੋ = ਵਿਆਪਕ ਪ੍ਰਭੂ ਨੂੰ ਨਮਸਕਾਰ।
SikhNet (Spanish)Dentro y fuera está el Ser Inmaculado, me postro ante ese Ser Primordial.
ਘਟ ਘਟ ਅੰਤਰਿ ਸਰਬ ਨਿਰੰਤਰਿ; ਰਵਿ ਰਹਿਆ ਸਚੁ ਵੇਸੋ ॥੨॥
ghatt ghatt antar sarab nirantar; rav rahiaa sach veso |2| Ang 1126
Sant Singh KhalsaDeep within each and every heart, and amidst all, the Embodiment of Truth is permeating and pervading. ||2||
Manmohan SinghGod, the Embodiment of Truth is pervading within every heart and amidst all.
Manmohan Singh (Punjabi)ਸੱਚ ਸਰੂਪ ਵਾਹਿਗੁਰੂ ਹਰ ਦਿਲ ਵਿੱਚ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਜੋ (ਸਚੁ ਵੇਸੋ) ਸਚੁ ਸ੍ਵਰੂਪ ਪਰਮੇਸਰ ਹੈ, ਸੋ ਸਰਬ ਘਟੋਂ ਕੇ ਅੰਤਰਿ (ਨਿਰੰਤਰਿ) ਏਕ ਰਸ ਬ੍ਯਾਪਕ ਹੋ ਰਹਾ ਹੈ॥੨॥
Prof. Sahib Singh(ਉਸ ਦਾਸ ਨੂੰ ਪਰਮਾਤਮਾ) ਅੰਦਰ ਬਾਹਰ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਪ੍ਰਭੂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। (ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ॥੨॥ਪਦ ਅਰਥ ਘਟ = ਸਰੀਰ, ਹਿਰਦਾ। ਸਰਬ ਨਿਰੰਤਰਿ = ਇਕ-ਰਸ ਸਭ ਵਿਚ। ਸਚੁ ਵੇਸੋ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ ॥੨॥
SikhNet (Spanish)Sí Él habita en todos los corazones y prevalece como Verdad. (2)
ਸਾਚਿ ਰਤੇ. ਸਚੁ ਅੰਮ੍ਰਿਤੁ ਜਿਹਵਾ; ਮਿਥਿਆ ਮੈਲੁ. ਨ ਰਾਈ ॥
saach rate. sach amrit jihavaa; mithiaa mail. na raaee | Ang 1127
Sant Singh KhalsaThose who are imbued with Truth - their tongues are tinged with Truth; they do not have even an iota of the filth of falsehood.
Manmohan SinghThey, who are imbued with Truth, their tongue utters the ambrosial True Name and they have not even an iota of the filth of falsehood.
Manmohan Singh (Punjabi)ਜੋ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਦੀ ਜੀਹਭਾ ਸੁਧਾ ਸਰਜੂਪ ਸੱਚੇ ਨਾਮ ਦਾ ਉਚਾਰਨ ਕਰਦੀ ਹੈ ਅਤੇ ਉਹਨਾਂ ਦੇ ਅੰਦਰ ਰਤੀ ਭਰ ਭੀ ਝੂਠ ਦੀ ਮਲੀਨਤਾ ਨਹੀਂ ਹੁੰਦੀ।
Fareedkot Teekaਜੋ ਸਚ ਰੂਪ ਵਾਹਿਗੁਰੂ ਮੇਂ ਰਤੇ ਹੈਂ, ਸੋ (ਸਚੁ) ਨਿਸਚੇ ਕਰ ਕੇ ਅੰਮ੍ਰਿਤ ਰੂਪ ਨਾਮ ਕੋ ਉਚਾਰਨ ਕਰਤੇ ਹੈਂ ਔਰ ਤਿਨ ਕੀ ਜਿਹਵਾ ਮੇਂ ਮਿਥ੍ਯਾ ਬੋਲਣ ਰੂਪ ਮੈਲ ਰਾਈ ਸਮਾਨ ਭੀ ਨਹੀਂ ਹੈ॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ।ਪਦ ਅਰਥ ਮਿਥਿਆ = ਝੂਠ। ਰਾਈ = ਰਤਾ ਭਰ ਭੀ।
SikhNet (Spanish)Quienes están imbuidos en la Verdad, y de su lengua desborda el Néctar de la Verdad, quienes se encuentra sin mancha
ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ; ਸਬਦਿ ਰਤੇ ਪਤਿ ਪਾਈ ॥੩॥
niramal naam amrit ras chaakhiaa; sabad rate pat paaee |3| Ang 1127
Sant Singh KhalsaThey taste the sweet Ambrosial Nectar of the Immaculate Naam, the Name of the Lord; imbued with the Shabad, they are blessed with honor. ||3||
Manmohan SinghThey quaff the pure Name's sweet Nectar and imbued with the Name are blessed with honour.
Manmohan Singh (Punjabi)ਉਹ ਪਵਿੱਤ੍ਰ ਨਾਮ ਦੇ ਮਿੱਠੇ ਆਬਿਹਿਯਾਤ ਨੂੰ ਪਾਨ ਕਰਦੇ ਹਨ ਅਤੇ ਨਾਮ ਨਾਲ ਰੰਗੀਜ ਇੱਜ਼ਤ ਆਬਰੂ ਪਾਉਂਦੇ ਹਨ।
Fareedkot Teekaਤਿਨ ਪੁਰਸੋਂ ਨੇ ਨਿਰਮਲ ਔ ਅੰਮ੍ਰਿਤ ਰੂਪ ਨਾਮ ਰਸ ਕੋ ਚਾਖਿਆ ਹੈ ਔ ਗੁਰੋਂ ਕੇ ਉਪਦੇਸ ਮੇਂ ਰਤੇ ਹੈਂ ਅਰ ਤਿਨੋਂ ਨੇ ਲੋਕ ਪ੍ਰੋਲਕ ਮੇਂ ਪਤਿ ਪਾਈ ਹੈ॥੩॥
Prof. Sahib Singhਉਹ ਬੰਦੇ ਪਵਿੱਤ੍ਰ ਨਾਮ (ਜਪਦੇ ਹਨ), ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ ॥੩॥ਪਦ ਅਰਥ ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ ॥੩॥
SikhNet (Spanish)y saborean el Néctar del Santo Naam, el Nombre Inmaculado, imbuidos en la Palabra del Shabd, reciben toda la Gloria. (3)
ਗੁਣੀ ਗੁਣੀ ਮਿਲਿ ਲਾਹਾ ਪਾਵਸਿ; ਗੁਰਮੁਖਿ ਨਾਮਿ ਵਡਾਈ ॥
gunee gunee mil laahaa paavas; guramukh naam vaddaaee | Ang 1127
Sant Singh KhalsaThe virtuous meet with the virtuous, and earn the profit; as Gurmukh, they obtain the glorious greatness of the Naam.
Manmohan SinghThe virtuous meeting with the virtuous, earn profit, but it is by the Guru's grace alone, that the Name's greatness is obtained.
Manmohan Singh (Punjabi)ਨੇਕ ਨੇਕਾਂ ਨਾਲ ਮਿਲ ਕੇ ਨਫਾ ਕਮਾਉਂਦੇ ਹਨ, ਪ੍ਰੰਤੂ ਨਾਮ ਦੀ ਵਿਸ਼ਾਲਤਾ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਪਰਾਪਤ ਹੁੰਦਾ ਹੈ।
Fareedkot Teekaਗੁਣੀ ਜੋ ਸਿਖ ਹੈਂ (ਗੁਣੀ) ਗੁਰੋਂ ਕੇ ਸਾਥ ਮਿਲ ਕੇ ਲਾਭ ਕੋ ਪ੍ਰਾਪਤਿ ਹੋਤੇ ਹੈਂ ਔ ਵਹੁ ਗੁਰਮੁਖਿ (ਨਾਮੀ) ਵਾਹਿਗੁਰੂ ਕੋ ਜਾਣ ਕੇ ਵਡਿਆਈ ਪਾਵਤੇ ਹੈਂ॥
Prof. Sahib Singhਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ,ਪਦ ਅਰਥ ਗੁਣੀ = ਗੁਣਵਾਨ। ਮਿਲਿ = ਮਿਲ ਕੇ। ਲਾਹਾ = ਲਾਭ। ਨਾਮਿ = ਨਾਮ ਵਿਚ (ਜੁੜ ਕੇ)।
SikhNet (Spanish)Sí, el ser virtuoso, encontrando al Dios de Virtud, es bendecido con la Gloria del Nombre y como Gurmukj,
ਸਗਲੇ ਦੂਖ ਮਿਟਹਿ. ਗੁਰ ਸੇਵਾ; ਨਾਨਕ ਨਾਮੁ ਸਖਾਈ ॥੪॥੫॥੬॥
sagale dookh mitteh. gur sevaa; naanak naam sakhaaee |4|5|6| Ang 1127
Sant Singh KhalsaAll sorrows are erased, by serving the Guru; O Nanak, the Naam is our only Friend and Companion. ||4||5||6||
Manmohan SinghNanak, through the Guru's service, all the sorrows are effaced and the Name becomes one's succour.
Manmohan Singh (Punjabi)ਨਾਨਕ ਗੁਰਾਂ ਦੀ ਸੇਵਾ ਟਹਿਲ ਰਾਹੀਂ ਸਾਰੇ ਦੁਖੜੇ ਦੁਰ ਹੋ ਜਾਂਦੇ ਹਨ ਅਤੇ ਨਾਮ ਇਨਸਾਨ ਦਾ ਸਹਾਇਕ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਕਰਨੇ ਸੇ ਸੰਪੂਰਨ ਦੁਖ ਮਿਟ ਜਾਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜੀਵ ਕੋ ਨਾਮੁ ਹੀ ਸਰਬ ਦਾ (ਸਖਾਈ) ਮਿਤ੍ਰਤਾ ਕਰਨਹਾਰਾ ਹੈ॥੪॥੫॥੬॥☬ਅਪਨੇ ਮਨ ਕੇ ਪ੍ਰਥਾਇ ਸੰਗਤ ਕੋ ਭਗਤੀ ਕਾ ਉਪਦੇਸ ਕਰਤੇ ਹੂਏ ਕਥਨ ਕਰਤੇ ਹੈਂ:
Prof. Sahib Singhਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ ॥੪॥੫॥੬॥ਪਦ ਅਰਥ ਮਿਟਹਿ = ਮਿਟ ਜਾਂਦੇ ਹਨ। ਸਖਾਈ = ਮਿਤ੍ਰ ॥੪॥੫॥੬॥
SikhNet (Spanish)sirviendo al Guru, se libera de todas sus penas. El Naam, será para siempre su Amigo. (4-5-6)