ੴ

ਸਿੱਖਬਾਣੀ · SikhBani

Ang 1127

Sri Guru Granth Sahib · Raag Bhairao · 4 shabads, 33 lines
Translations
Shabad Guru Nanak Dev Ji Raag Bhairao continued from Ang 1126

ਸਾਚਿ ਰਤੇ. ਸਚੁ ਅੰਮ੍ਰਿਤੁ ਜਿਹਵਾ; ਮਿਥਿਆ ਮੈਲੁ. ਨ ਰਾਈ ॥

saach rate. sach amrit jihavaa; mithiaa mail. na raaee |

Sant Singh KhalsaThose who are imbued with Truth - their tongues are tinged with Truth; they do not have even an iota of the filth of falsehood.
Manmohan SinghThey, who are imbued with Truth, their tongue utters the ambrosial True Name and they have not even an iota of the filth of falsehood.
Manmohan Singh (Punjabi)ਜੋ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਦੀ ਜੀਹਭਾ ਸੁਧਾ ਸਰਜੂਪ ਸੱਚੇ ਨਾਮ ਦਾ ਉਚਾਰਨ ਕਰਦੀ ਹੈ ਅਤੇ ਉਹਨਾਂ ਦੇ ਅੰਦਰ ਰਤੀ ਭਰ ਭੀ ਝੂਠ ਦੀ ਮਲੀਨਤਾ ਨਹੀਂ ਹੁੰਦੀ।
Fareedkot Teekaਜੋ ਸਚ ਰੂਪ ਵਾਹਿਗੁਰੂ ਮੇਂ ਰਤੇ ਹੈਂ, ਸੋ (ਸਚੁ) ਨਿਸਚੇ ਕਰ ਕੇ ਅੰਮ੍ਰਿਤ ਰੂਪ ਨਾਮ ਕੋ ਉਚਾਰਨ ਕਰਤੇ ਹੈਂ ਔਰ ਤਿਨ ਕੀ ਜਿਹਵਾ ਮੇਂ ਮਿਥ੍ਯਾ ਬੋਲਣ ਰੂਪ ਮੈਲ ਰਾਈ ਸਮਾਨ ਭੀ ਨਹੀਂ ਹੈ॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ।

ਪਦ ਅਰਥ ਮਿਥਿਆ = ਝੂਠ। ਰਾਈ = ਰਤਾ ਭਰ ਭੀ।

SikhNet (Spanish)Quienes están imbuidos en la Verdad, y de su lengua desborda el Néctar de la Verdad, quienes se encuentra sin mancha

ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ; ਸਬਦਿ ਰਤੇ ਪਤਿ ਪਾਈ ॥੩॥

niramal naam amrit ras chaakhiaa; sabad rate pat paaee |3|

Sant Singh KhalsaThey taste the sweet Ambrosial Nectar of the Immaculate Naam, the Name of the Lord; imbued with the Shabad, they are blessed with honor. ||3||
Manmohan SinghThey quaff the pure Name's sweet Nectar and imbued with the Name are blessed with honour.
Manmohan Singh (Punjabi)ਉਹ ਪਵਿੱਤ੍ਰ ਨਾਮ ਦੇ ਮਿੱਠੇ ਆਬਿਹਿਯਾਤ ਨੂੰ ਪਾਨ ਕਰਦੇ ਹਨ ਅਤੇ ਨਾਮ ਨਾਲ ਰੰਗੀਜ ਇੱਜ਼ਤ ਆਬਰੂ ਪਾਉਂਦੇ ਹਨ।
Fareedkot Teekaਤਿਨ ਪੁਰਸੋਂ ਨੇ ਨਿਰਮਲ ਔ ਅੰਮ੍ਰਿਤ ਰੂਪ ਨਾਮ ਰਸ ਕੋ ਚਾਖਿਆ ਹੈ ਔ ਗੁਰੋਂ ਕੇ ਉਪਦੇਸ ਮੇਂ ਰਤੇ ਹੈਂ ਅਰ ਤਿਨੋਂ ਨੇ ਲੋਕ ਪ੍ਰੋਲਕ ਮੇਂ ਪਤਿ ਪਾਈ ਹੈ॥੩॥
Prof. Sahib Singhਉਹ ਬੰਦੇ ਪਵਿੱਤ੍ਰ ਨਾਮ (ਜਪਦੇ ਹਨ), ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ ॥੩॥

ਪਦ ਅਰਥ ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ ॥੩॥

SikhNet (Spanish)y saborean el Néctar del Santo Naam, el Nombre Inmaculado, imbuidos en la Palabra del Shabd, reciben toda la Gloria. (3)

ਗੁਣੀ ਗੁਣੀ ਮਿਲਿ ਲਾਹਾ ਪਾਵਸਿ; ਗੁਰਮੁਖਿ ਨਾਮਿ ਵਡਾਈ ॥

gunee gunee mil laahaa paavas; guramukh naam vaddaaee |

Sant Singh KhalsaThe virtuous meet with the virtuous, and earn the profit; as Gurmukh, they obtain the glorious greatness of the Naam.
Manmohan SinghThe virtuous meeting with the virtuous, earn profit, but it is by the Guru's grace alone, that the Name's greatness is obtained.
Manmohan Singh (Punjabi)ਨੇਕ ਨੇਕਾਂ ਨਾਲ ਮਿਲ ਕੇ ਨਫਾ ਕਮਾਉਂਦੇ ਹਨ, ਪ੍ਰੰਤੂ ਨਾਮ ਦੀ ਵਿਸ਼ਾਲਤਾ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਪਰਾਪਤ ਹੁੰਦਾ ਹੈ।
Fareedkot Teekaਗੁਣੀ ਜੋ ਸਿਖ ਹੈਂ (ਗੁਣੀ) ਗੁਰੋਂ ਕੇ ਸਾਥ ਮਿਲ ਕੇ ਲਾਭ ਕੋ ਪ੍ਰਾਪਤਿ ਹੋਤੇ ਹੈਂ ਔ ਵਹੁ ਗੁਰਮੁਖਿ (ਨਾਮੀ) ਵਾਹਿਗੁਰੂ ਕੋ ਜਾਣ ਕੇ ਵਡਿਆਈ ਪਾਵਤੇ ਹੈਂ॥
Prof. Sahib Singhਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ,

ਪਦ ਅਰਥ ਗੁਣੀ = ਗੁਣਵਾਨ। ਮਿਲਿ = ਮਿਲ ਕੇ। ਲਾਹਾ = ਲਾਭ। ਨਾਮਿ = ਨਾਮ ਵਿਚ (ਜੁੜ ਕੇ)।

SikhNet (Spanish)Sí, el ser virtuoso, encontrando al Dios de Virtud, es bendecido con la Gloria del Nombre y como Gurmukj,

ਸਗਲੇ ਦੂਖ ਮਿਟਹਿ. ਗੁਰ ਸੇਵਾ; ਨਾਨਕ ਨਾਮੁ ਸਖਾਈ ॥੪॥੫॥੬॥

sagale dookh mitteh. gur sevaa; naanak naam sakhaaee |4|5|6|

Sant Singh KhalsaAll sorrows are erased, by serving the Guru; O Nanak, the Naam is our only Friend and Companion. ||4||5||6||
Manmohan SinghNanak, through the Guru's service, all the sorrows are effaced and the Name becomes one's succour.
Manmohan Singh (Punjabi)ਨਾਨਕ ਗੁਰਾਂ ਦੀ ਸੇਵਾ ਟਹਿਲ ਰਾਹੀਂ ਸਾਰੇ ਦੁਖੜੇ ਦੁਰ ਹੋ ਜਾਂਦੇ ਹਨ ਅਤੇ ਨਾਮ ਇਨਸਾਨ ਦਾ ਸਹਾਇਕ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਕਰਨੇ ਸੇ ਸੰਪੂਰਨ ਦੁਖ ਮਿਟ ਜਾਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜੀਵ ਕੋ ਨਾਮੁ ਹੀ ਸਰਬ ਦਾ (ਸਖਾਈ) ਮਿਤ੍ਰਤਾ ਕਰਨਹਾਰਾ ਹੈ॥੪॥੫॥੬॥☬ਅਪਨੇ ਮਨ ਕੇ ਪ੍ਰਥਾਇ ਸੰਗਤ ਕੋ ਭਗਤੀ ਕਾ ਉਪਦੇਸ ਕਰਤੇ ਹੂਏ ਕਥਨ ਕਰਤੇ ਹੈਂ:
Prof. Sahib Singhਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ ॥੪॥੫॥੬॥

ਪਦ ਅਰਥ ਮਿਟਹਿ = ਮਿਟ ਜਾਂਦੇ ਹਨ। ਸਖਾਈ = ਮਿਤ੍ਰ ॥੪॥੫॥੬॥

SikhNet (Spanish)sirviendo al Guru, se libera de todas sus penas. El Naam, será para siempre su Amigo. (4-5-6)

Open this shabad (11 lines, Angs 1126-1127) →

Shabad Guru Nanak Dev Ji Raag Bhairao

ਭੈਰਉ ਮਹਲਾ ੧ ॥

bhairau mahalaa 1 |

Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰਊ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.

ਹਿਰਦੈ ਨਾਮੁ. ਸਰਬ ਧਨੁ ਧਾਰਣੁ; ਗੁਰ ਪਰਸਾਦੀ ਪਾਈਐ ॥

hiradai naam. sarab dhan dhaaran; gur parasaadee paaeeai |

Sant Singh KhalsaThe Naam, the Name of the Lord, is the wealth and support of all; It is enshrined in the heart, by Guru's Grace.
Manmohan SinghThe Lord's Name, which is the wealth and support of all, is obtained in the mind by the Guru's grace.
Manmohan Singh (Punjabi)ਸੁਆਮੀ ਦਾ ਨਾਮ ਜੋ ਸਾਰਿਆਂ ਦਾ ਮਾਲ ਧਨ ਅਤੇ ਆਸਰਾ ਹੈ, ਗੁਰਾਂ ਦੀ ਦਇਆ ਦੁਆਰਾ ਮਨ ਅੰਦਰ ਪਾਇਆ ਜਾਂਦਾ ਹੈ।
Fareedkot Teekaਸ੍ਰਭ ਸ੍ਰਿਸ੍ਟੀ ਕੇ ਧਾਰਣੇਹਾਰੇ ਕਾ ਨਾਮੁ ਗੁਰ ਕ੍ਰਿਪਾ ਦ੍ਵਾਰੇ ਪਾਈਤਾ ਹੈ॥
Prof. Sahib Singh(ਜਿਵੇਂ ਦੁਨੀਆ ਵਾਲਾ ਧਨ-ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਣਾ ਸਭ ਜੀਵਾਂ ਲਈ (ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ) ਧਨ ਹੈ (ਆਤਮਕ ਜੀਵਨ ਦਾ) ਸਹਾਰਾ ਬਣਦਾ ਹੈ, (ਪਰ ਇਹ ਧਨ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਦ ਅਰਥ ਸਰਬ = ਸਾਰੇ ਜੀਵਾਂ ਦਾ। ਧਾਰਣੁ = ਆਸਰਾ, ਸਹਾਰਾ। ਪਰਸਾਦੀ = ਕਿਰਪਾ ਨਾਲ। ਪਾਈਐ = ਮਿਲਦਾ ਹੈ।

SikhNet (Spanish)El Naam, el Nombre del Señor, es la Riqueza y soporte de todo y está enaltecido en la mente por la Gracia del Guru.

ਅਮਰ ਪਦਾਰਥ ਤੇ ਕਿਰਤਾਰਥ; ਸਹਜ ਧਿਆਨਿ ਲਿਵ ਲਾਈਐ ॥੧॥

amar padaarath te kirataarath; sehaj dhiaan liv laaeeai |1|

Sant Singh KhalsaOne who gathers this imperishable wealth is fulfilled, and through intuitive meditation, is lovingly focused on the Lord. ||1||
Manmohan SinghHe, who gathers the imperishable wealth of the Name, becomes fruitful and through meditation is attuned to the Lord.
Manmohan Singh (Punjabi)ਜੋ ਨਾਮ ਦੀ ਅਬਿਨਾਸੀ ਦੌਲਤ ਨੂੰ ਪਾ ਲੈਂਦਾ ਹੈ, ਉਹ ਸਫਲ ਹੋ ਜਾਂਦਾ ਹੈ ਅਤੇ ਭਜਨ ਬੰਦਗੀ ਦੇ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਜਿਨ ਪੁਰਸ਼ੋਂ ਨੇ ਨਾਮ ਪਦਾਰਥ ਪਾਇਆ ਹੈ ਸੇ ਕਿਰਤਗ੍ਯ ਹੋ ਕਰ ਅਮਰ ਹੂਏ ਹੈਂ, ਹੇ ਪਿਆਰਿਓ! ਤਾਂ ਤੇ (ਸਹਜ) ਸਾਂਤ ਕੋ ਧਾਰ ਕੇ ਧਿਆਨ ਮੇਂ ਬ੍ਰਿਤੀ ਲਗਾਈਏ॥
Prof. Sahib Singhਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤਿ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ, ਆਤਮਕ ਅਡੋਲਤਾ ਦੇ ਟਿਕਾਓ ਵਿਚ ਟਿਕੇ ਰਹਿ ਕੇ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ ॥੧॥

ਪਦ ਅਰਥ ਅਮਰ ਪਦਾਰਥ ਤੇ = ਆਤਮਕ ਜੀਵਨ ਦੇਣ ਵਾਲੀ ਇਸ ਕੀਮਤੀ ਚੀਜ਼ ਦੀ ਬਰਕਤਿ ਨਾਲ। ਤੇ = ਤੋਂ, ਦੀ ਰਾਹੀਂ। ਕਿਰਤਾਰਥ = {ਕਿਰਤ-ਅਰਥ} ਜਿਸ ਦਾ ਮਨੋਰਥ ਪੂਰਾ ਹੋ ਗਿਆ, ਸਫਲ, ਕਾਮਯਾਬ ਜੀਵਨ ਵਾਲਾ। ਧਿਆਨਿ = ਧਿਆਨ ਵਿਚ, ਸਮਾਧੀ ਵਿਚ, ਟਿਕਾਓ ਵਿਚ (ਟਿਕ ਕੇ)। ਸਹਜ ਧਿਆਨਿ = ਆਤਮਕ ਅਡੋਲਤਾ ਦੇ ਟਿਕਾਓ ਵਿਚ (ਟਿਕ ਕੇ) ॥੧॥

SikhNet (Spanish)Quien acumula esta Riqueza Inacabable encuentra la Plenitud, y a través de la Meditación Intuitiva, permanece amorosamente enfocado en el Señor. (1)

ਮਨ ਰੇ; ਰਾਮ ਭਗਤਿ ਚਿਤੁ ਲਾਈਐ ॥

man re; raam bhagat chit laaeeai |

Sant Singh KhalsaO mortal, focus your consciousness on devotional worship of the Lord.
Manmohan SinghO man, fix thou thy mind with the Lord's devotional service.
Manmohan Singh (Punjabi)ਹੇ ਬੰਦੇ! ਤੂੰ ਆਪਣੇ ਮਨੈ ਨੂੰ ਪ੍ਰਭੂ ਦੀ ਪ੍ਰੇਮਮਈ ਸੇਵਾ ਅੰਦਰ ਜੋੜ।
Fareedkot Teekaਹੇ ਮਨ! ਰਾਮ ਕੀ ਭਗਤੀ ਵਿਖੈ ਚਿਤ ਕੋ ਲਾਉਣਾ ਕਰੀਏ॥
Prof. Sahib Singhਹੇ ਮਨ! ਪਰਮਾਤਮਾ ਦੀ ਭਗਤੀ ਵਿਚ ਜੁੜਨਾ ਚਾਹੀਦਾ ਹੈ।
SikhNet (Spanish)Oh mortal, entónate con Devoción a tu Dios; como Gurmukj medita en el Nombre del Señor en tu corazón,

ਗੁਰਮੁਖਿ ਰਾਮ ਨਾਮੁ ਜਪਿ ਹਿਰਦੈ; ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥

guramukh raam naam jap hiradai; sehaj setee ghar jaaeeai |1| rahaau |

Sant Singh KhalsaAs Gurmukh, meditate on the Name of the Lord in your heart, and you shall return to your home with intuitive ease. ||1||Pause||
Manmohan SinghHeartily remembering the Lord's Name, by the Guru's grace, the mortal goes to his own home with ease. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਦਿਲ ਨਾਲ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਆਰਾਮ ਨਾਲ ਆਪਣੇ ਨਿਜ ਦੇ ਗ੍ਰਹਿ ਨੂੰ ਚਲਿਆ ਜਾਂਦਾ ਹੈ। ਠਹਿਰਾਉ।
Fareedkot Teeka(ਗੁਰਮੁਖਿ) ਗੁਰੋਂ ਦ੍ਵਾਰਾ ਨਾਮ ਕੋ ਹਿਰਦੇ ਮੇਂ ਜਪ ਕਰ (ਸਹਜ ਸੇਤੀ) ਸ਼ਾਂਤੀ ਪੂਰਬੋਕਤ (ਘਰਿ) ਸ੍ਵੈ ਸ੍ਵਰੂਪ ਮੇਂ ਪ੍ਰਾਪਤਿ ਹੋਵੀਏ ਹੈ॥੧॥ ਰਹਾਉ ॥
Prof. Sahib Singhਹੇ ਮਨ! ਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, (ਇਸ ਤਰ੍ਹਾਂ) ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਸਹਜ = ਅਡੋਲਤਾ, ਸ਼ਾਂਤੀ। ਸੇਤੀ = ਨਾਲ। ਸਹਜ ਸੇਤੀ = ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ। ਘਰਿ = ਘਰ ਵਿਚ, ਆਪਣੇ ਮੂਲ ਵਿਚ, ਪ੍ਰਭੂ-ਚਰਨਾਂ ਵਿਚ ॥੧॥ ਰਹਾਉ ॥

SikhNet (Spanish)por la Gracia del Guru, para que puedas regresar a tu Hogar, bendecido con la Paz del Equilibrio. (1-Pausa)

ਭਰਮੁ ਭੇਦੁ ਭਉ. ਕਬਹੁ, ਨ ਛੂਟਸਿ; ਆਵਤ ਜਾਤ. ਨ ਜਾਨੀ ॥

bharam bhed bhau. kabahu, na chhoottas; aavat jaat. na jaanee |

Sant Singh KhalsaDoubt, separation and fear are never eradicated, and the mortal continues coming and going in reincarnation, as long as he does not know the Lord.
Manmohan SinghAs long as man knows not his Lord, he is never rid of doubt, separation and dread and continues coming and going.
Manmohan Singh (Punjabi)ਜਦ ਤਾਈ ਇਨਸਾਨ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ, ਉਹ ਸੰਦੇਹ ਵਿਛੋੜੇ ਅਤੇ ਡਰ ਤੋਂ ਕਦਾਚਿਤ ਖਲਾਸੀ ਨਹੀਂ ਪਾਉਂਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਅਰ ਧ੍ਯਾਨ ਸੇ ਬਿਨਾਂ ਭਰਮ ਔਰ ਭੇਦ ਔਰ ਜਨਮ ਮਰਨ ਕਾ ਭੈ ਕਬੀ ਨਹੀਂ ਛੂਟਤਾ ਹੈ। ਇਸੀ ਤੇ (ਆਵਤ ਜਾਤ) ਜਨਮਤਾ ਮਰਤਾ ਹੈ, ਤਿਸ ਤੇ ਭਗਤੀ ਨਹੀਂ ਜਾਨੀ॥
Prof. Sahib Singh(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਭਟਕਣਾ, ਪ੍ਰਭੂ ਨਾਲੋਂ ਵਿੱਥ, ਡਰ-ਸਹਮ ਕਦੇ ਨਹੀਂ ਮੁੱਕਦਾ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, (ਸਹੀ ਜੀਵਨ ਦੀ) ਸਮਝ ਨਹੀਂ ਪੈਂਦੀ।

ਪਦ ਅਰਥ ਭਰਮੁ = ਭਟਕਣਾ। ਭੇਦੁ = (ਪ੍ਰਭੂ ਨਾਲੋਂ) ਵਿੱਥ। ਭਉ = ਡਰ, ਸਹਮ। ਆਵਤ ਜਾਤ = ਜੰਮਦਿਆਂ ਮਰਦਿਆਂ।

SikhNet (Spanish)Para nada te has liberado de Tu duda y de la ilusión, no has llegado a conocer el significado del ir y venir;

ਬਿਨੁ ਹਰਿ ਨਾਮ. ਕੋ ਮੁਕਤਿ, ਨ ਪਾਵਸਿ; ਡੂਬਿ ਮੁਏ ਬਿਨੁ ਪਾਨੀ ॥੨॥

bin har naam. ko mukat, na paavas; ddoob mue bin paanee |2|

Sant Singh KhalsaWithout the Name of the Lord, no one is liberated; they drown and die without water. ||2||
Manmohan SinghWithout the Lord's Name no one obtains salvation and all are drowned to death without water.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ ਕਿਸੇ ਨੂੰ ਭੀ ਮੌਖਸ਼ ਪ੍ਰਾਪਤ ਨਹੀਂ ਹੁੰਦਾ ਅਤੇ ਸਾਰੇ ਹੀ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਜਾਂਦੇ ਹਨ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾਂ ਕੋਈ ਭੀ ਮੁਕਤੀ ਕੋ ਨਹੀਂ ਪਾਵਤਾ ਹੈ। ਪਾਨੀ ਸੇ ਬਿਨਾਂ ਸਭ ਜੀਵ ਡੂਬ ਮੂਏ ਹੈਂ, ਭਾਵ ਵਿਸ੍ਯ ਪਦਾਰਥ ਅਸਤ ਭੀ ਹੈਂ ਤਾਂ ਵੀ ਤਿਨ ਮੇਂ ਲਾਗ ਕਰ ਜਨਮਤੇ ਮਰਤੇ ਹੈਂ॥੨॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ (ਮਾਇਆ ਦੀ ਤ੍ਰਿਸ਼ਨਾ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰ ਸਕਦਾ। (ਵਿਕਾਰਾਂ ਦੇ ਪਾਣੀ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਹੀਂ ਹੁੰਦੀ ॥੨॥

ਪਦ ਅਰਥ ਡੂਬਿ ਮੁਏ = (ਵਿਕਾਰਾਂ ਦੇ ਪਾਣੀਆਂ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲਈ। ਬਿਨੁ ਪਾਨੀ = ਪਾਣੀ ਤੋਂ ਖ਼ਾਲੀ ਹੀ ਰਹੇ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਾਹ ਹੋਈ ॥੨॥

SikhNet (Spanish)mira, sin el Nombre del Señor, no eres emancipado y por pura ignorancia desperdicias tu vida en vano. (2)

ਧੰਧਾ ਕਰਤ. ਸਗਲੀ ਪਤਿ ਖੋਵਸਿ; ਭਰਮੁ. ਨ ਮਿਟਸਿ ਗਵਾਰਾ ॥

dhandhaa karat. sagalee pat khovas; bharam. na mittas gavaaraa |

Sant Singh KhalsaBusy with his worldly affairs, all honor is lost; the ignorant one is not rid of his doubts.
Manmohan SinghDoing the worldly affairs, the ignorant one loses all his honour and is not rid of his doubt.
Manmohan Singh (Punjabi)ਸੰਸਾਰੀ ਵਿਹਾਰ ਕਰਦਾ ਹੋਇਆ ਬੇਸਮਝ ਬੰਦਾ ਆਪਣੀ ਸਾਰੀ ਇੱਜ਼ਤ ਆਬਰੂ ਗੁਆ ਲੇਦਾ ਹੈ, ਅਤੇ ਉਸ ਦਾ ਸੰਦੇਹ ਦੂਰ ਨਹੀਂ ਂ ਹੁੰਦਾ।
Fareedkot Teekaਸੰਸਾਰੀ ਧੰਧੇ ਕਰਤੇ ਹੂਏ ਜੀਵ ਆਪਨੀ ਸਭੀ ਇਜਤ ਗਵਾਵਤੇ ਹੈਂ, ਗਵਾਰ ਕਾ ਭਰਮੁ ਦੂਰ ਨਹੀਂ ਹੋਤਾ॥
Prof. Sahib Singhਹੇ ਮੂਰਖ (ਮਨ)! (ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲਏਂਗਾ, (ਇਸ ਤਰ੍ਹਾਂ) ਤੇਰੀ ਭਟਕਣਾ ਨਹੀਂ ਮੁੱਕੇਗੀ।

ਪਦ ਅਰਥ ਪਤਿ = ਇੱਜ਼ਤ। ਧੰਧਾ = ਮਾਇਆ ਦੀ ਖ਼ਾਤਰ ਦੌੜ-ਭੱਜ। ਭਰਮੁ = ਭਟਕਣਾ। ਗਵਾਰਾ = ਹੇ ਮੂਰਖ!

SikhNet (Spanish)Persiguiendo falsas esperanzas, vives en la ignorancia y pierdes tu honor sin liberarte de la duda.

ਬਿਨੁ ਗੁਰਸਬਦ. ਮੁਕਤਿ ਨਹੀ; ਕਬ ਹੀ; ਅੰਧੁਲੇ ਧੰਧੁ ਪਸਾਰਾ ॥੩॥

bin gurasabad. mukat nahee; kab hee; andhule dhandh pasaaraa |3|

Sant Singh KhalsaWithout the Word of the Guru's Shabad, the mortal is never liberated; he remains blindly entangled in the expanse of worldly affairs. ||3||
Manmohan SinghWithout the Guru's word, one is never emancipated and is engrossed in the sizable blind affairs.
Manmohan Singh (Punjabi)ਗੁਰਾਂ ਦੀ ਬਾਣੀ ਦੇ ਬਗੈਰ ਪ੍ਰਾਨੀ ਕਦੇ ਭੀ ਮੁਕਤ ਨਹੀਂ ਹੁੰਦਾ ਅਤੇ ਵਿਸਥਾਰ ਵਾਲੇ ਅੰਨ੍ਹੇ ਕੰਮਾਂ ਅੰਦਰ ਗਲਤਾਨ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਤੇ ਬਿਨਾਂ ਮੁਕਤੀ ਕਬੀ ਨਹੀਂ ਹੋਤੀ, (ਅੰਧੁਲੇ) ਅਗ੍ਯਾਨੀ ਜੀਵ ਨੇ ਧੰਧਯੋਂ ਮੇਂ ਹੀ ਸੰਕਲਪ ਪਸਾਰਾ ਹੂਆ ਹੈ॥੩॥☬ਅਬ ਬਿਬੇਕੀਓਂ ਕੀ ਰਹਿਤ ਕਹਤੇ ਹੈਂ:
Prof. Sahib Singhਹੇ ਅੰਨ੍ਹੇ (ਮਨ)! ਗੁਰੂ ਦੇ ਸ਼ਬਦ (ਨਾਲ ਪਿਆਰ ਕਰਨ) ਤੋਂ ਬਿਨਾ (ਮਾਇਆ ਦੀ ਤ੍ਰਿਸ਼ਨਾ ਤੋਂ) ਕਦੇ ਖ਼ਲਾਸੀ ਨਹੀਂ ਹੋਵੇਗੀ। ਇਹ ਦੌੜ-ਭੱਜ ਟਿਕੀ ਰਹੇਗੀ, ਸੁਰਤ ਦਾ ਇਹ ਖਿੰਡਾਉ ਬਣਿਆ ਰਹੇਗਾ ॥੩॥

ਪਦ ਅਰਥ ਅੰਧੁਲੇ = ਹੇ ਅੰਨ੍ਹੇ! ਪਸਾਰਾ = ਖਿਲਾਰਾ, ਸੁਰਤ ਦਾ ਖਿੰਡਾਉ ॥੩॥

SikhNet (Spanish)Sin la Palabra del Guru, no eres redimido, sólo eres atrapado en la trampa del conflicto y la contienda. (3)

ਅਕੁਲ ਨਿਰੰਜਨ ਸਿਉ ਮਨੁ ਮਾਨਿਆ; ਮਨ ਹੀ ਤੇ ਮਨੁ ਮੂਆ ॥

akul niranjan siau man maaniaa; man hee te man mooaa |

Sant Singh KhalsaMy mind is pleased and appeased with the Immaculate Lord, who has no ancestry. Through the mind itself, the mind is subdued.
Manmohan SinghMy soul is pleased with the Unlineal immaculate Lord and my mind is stilled through the mind itself.
Manmohan Singh (Punjabi)ਮੇਰੀ ਆਤਮਾ ਕੁਲ-ਰਹਤਿ ਪਵਿੱਤ੍ਰ ਪ੍ਰੰਭੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਮੇਰਾ ਮਨੂਆ ਮਨੂਏ ਦੇ ਰਾਹੀਂ ਹੀ ਮਰ ਗਿਆ ਹੈ।
Fareedkot Teekaਉਨ ਕਾ (ਅਕੁਲ) ਕੁਲ ਸੇ ਰਹਿਤ ਪੁਨਾ (ਨਿਰੰਜਨ) ਮਾਯਾ ਸੇ ਰਹਿਤ ਵਾਹਿਗੁਰੂ ਸਾਥ ਮਨ ਪਤੀਜ ਗਿਆ ਹੈ ਔਰ ਤਿਨੋਂ ਕਾ ਮਨ ਜੋ ਹੈ ਮਨ ਕਹੀਏ ਗੁਰੋਂ ਕੇ ਉਪਦੇਸ ਤੇ ਮੂਆ ਹੈ॥
Prof. Sahib Singhਜੇਹੜਾ ਮਨ ਉਸ ਪ੍ਰਭੂ ਨਾਲ ਗਿੱਝ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਮਾਇਕ ਫੁਰਨਿਆਂ ਵਲੋਂ ਉਸ ਮਨ ਦਾ ਚਾਉ-ਉਤਸ਼ਾਹ ਹੀ ਮੁੱਕ ਜਾਂਦਾ ਹੈ।

ਪਦ ਅਰਥ ਅਕੁਲ = ਉਹ ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ}। ਸਿਉ = ਨਾਲ। ਮਾਨਿਆ = ਗਿੱਝ ਗਿਆ। ਮਨ ਤੇ = ਮਨ ਤੋਂ, ਮਨ ਦੇ ਮਾਇਕ ਫੁਰਨਿਆਂ ਵਲੋਂ। ਮਨੁ ਮੂਆ = ਮਨ ਮਰ ਜਾਂਦਾ ਹੈ, ਮਨ ਦਾ ਚਾਉ-ਉਤਸ਼ਾਹ ਮੁੱਕ ਜਾਂਦਾ ਹੈ।

SikhNet (Spanish)En Compañía del Dios Sin Casta e Inmaculado, uno logra calmar su mente a través de su mismo ser,

ਅੰਤਰਿ ਬਾਹਰਿ ਏਕੋ ਜਾਨਿਆ; ਨਾਨਕ. ਅਵਰੁ, ਨ ਦੂਆ ॥੪॥੬॥੭॥

antar baahar eko jaaniaa; naanak. avar, na dooaa |4|6|7|

Sant Singh KhalsaDeep within my being, and outside as well, I know only the One Lord. O Nanak, there is no other at all. ||4||6||7||
Manmohan SinghWithin and without, I know but one Lord. O Nanak, there is not any other.
Manmohan Singh (Punjabi)ਅੰਦਰ ਅਤੇ ਬਾਹਰ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ। ਹੇ ਨਾਨਕ! ਕੋਈ ਹੋਰ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਬਬੇਕੀਓਂ ਨੇ (ਅੰਤੀਰ) ਸਰੀਰੋਂ ਵਿਖੇ ਔਰ (ਬਾਹਰਿ) ਬ੍ਰਹਮੰਡ ਵਿਖੇ ਏਕ ਅਦੁਤੀ ਕੋ ਜਾਣਿਆ ਹੈ ਔਰ ਦੂਜਾ ਨਹੀਂ ਜਾਨਿਆ॥੪॥੬॥੭॥☬ਵਾਹਗੁਰੂ ਕੇ ਨਾਮ ਤੇ ਬਿਨਾਂ ਔਰ ਕਰਮੋਂ ਸੇ ਦੁਖ ਕੀ ਪ੍ਰਾਪਤੀ ਔਰ ਜਨਮ ਕੀ ਬ੍ਯਰਥਤਾ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਪਛਾਣਦਾ ਹੈ, ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਝਦਾ ॥੪॥੬॥੭॥
SikhNet (Spanish)es entonces cuando conoce en el interior y en el exterior al Uno Solo, pues dice Nanak, no hay nada más que Dios. (4-6-7)

Open this shabad →

Shabad Guru Nanak Dev Ji Raag Bhairao

ਭੈਰਉ ਮਹਲਾ ੧ ॥

bhairau mahalaa 1 |

Sant Singh KhalsaBhairao, First Mehl:
Manmohan SinghBhairo 1st Guru.
Manmohan Singh (Punjabi)ਭੈਰਊ ਪਹਿਲੀ ਪਾਤਿਸ਼ਾਹੀ।
SikhNet (Spanish)Bhairo, Mejl Guru Nanak, Primer Canal Divino.

ਜਗਨ ਹੋਮ. ਪੁੰਨ ਤਪ ਪੂਜਾ; ਦੇਹ ਦੁਖੀ. ਨਿਤ ਦੂਖ ਸਹੈ ॥

jagan hom. pun tap poojaa; deh dukhee. nit dookh sahai |

Sant Singh KhalsaYou may give feasts, make burnt offerings, donate to charity, perform austere penance and worship, and endure pain and suffering in the body.
Manmohan SinghEven though man may give gratuitous feasts, make burnt offerings, offer alms, perform penance and worship and ever endure bodily pain and suffering,
Manmohan Singh (Punjabi)ਭਾਵੇਂ ਬੰਦਾ ਪਬੰਨਾਰਥੀ ਸਦਾਵਰਤ ਲਾਵੇ, ਹਵਨ ਕਰੇ, ਦਾਨ ਦੇਵੇ, ਤਪੱਸਿਆ ਤੇ ਉਪਾਸ਼ਨਾ ਕਰੇ ਅਤੇ ਹਮੇਸ਼ਾਂ ਸਰੀਰਕ ਕਸ਼ਟ ਅਤੇ ਤਸੀਹਾ ਸਹਾਰੇ।
Fareedkot Teekaਜਗ ਕਰਕੇ, ਹੋਮ ਕਰਕੇ, ਪੁੰਨ ਕਰਕੇ, ਤਪ ਕਰ ਕੇ ਔਰ ਅਨੇਕ ਪ੍ਰਕਾਰ ਕੀ ਪੂਜਾ ਕਰਨੀ ਪੁਨਾ ਪੰਚ ਅਗਨੀ ਵਾ ਜਲ ਧਾਰਾ ਕਰਨੀ। ਇਨ ਕਰ ਦੇਹ ਭੀ ਦੁਖੀ ਰਹਿਤੀ ਹੈ ਪੁਨਾ ਨਿਤ ਹੀ ਮਨ ਭੀ ਦੁਖਾਂ ਕੋ ਸਹਾਰਤਾ ਹੈ॥☬ਜੇ ਕਹੇ ਇਨ ਕਰਮੋਂ ਕਾ ਕੁਝ ਫਲ ਨਹੀਂ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ) ਜੱਗ ਹਵਨ ਪੁੰਨ-ਦਾਨ, ਤਪ ਪੂਜਾ ਆਦਿਕ ਕਰਮ ਕੀਤਿਆਂ ਸਰੀਰ (ਫਿਰ ਭੀ) ਦੁਖੀ ਹੀ ਰਹਿੰਦਾ ਹੈ ਦੁੱਖ ਹੀ ਸਹਾਰਦਾ ਹੈ।

ਪਦ ਅਰਥ ਹੋਮ = ਹਵਨ। ਦੇਹੀ = ਸਰੀਰ।

SikhNet (Spanish)Las Yagnas, los fuegos para el sacrificio, la conducta piadosa, el vivir en la austeridad y las rutinas espirituales, sujetan al ser humano al dolor,

ਰਾਮ ਨਾਮ ਬਿਨੁ. ਮੁਕਤਿ, ਨ ਪਾਵਸਿ; ਮੁਕਤਿ ਨਾਮਿ. ਗੁਰਮੁਖਿ ਲਹੈ ॥੧॥

raam naam bin. mukat, na paavas; mukat naam. guramukh lahai |1|

Sant Singh KhalsaBut without the Lord's Name, liberation is not obtained. As Gurmukh, obtain the Naam and liberation. ||1||
Manmohan SinghBut without the Lord's Name he obtains not emancipation and the redeeming Name, one gathers by the Guru's grace.
Manmohan Singh (Punjabi)ਪ੍ਰੰਤੂ ਪ੍ਰਭੂ ਦੇ ਨਾਮ ਦੇ ਬਗੈਰ ਉਸ ਨੂੰ ਕਲਿਆਣ ਪ੍ਰਾਪਤ ਨਹੀਂ ਹੁੰਦਾ ਅਤੇ ਮੁਕਤ ਕਰਨ ਵਾਲਾ ਨਾਮ ਬੰਦੇ ਨੂੰ ਗੁਰਾਂ ਦੀ ਦਇਆ ਦੁਆਰਾ ਮਿਲਦਾ ਹੈ।
Fareedkot Teekaਪੂਰਬੋਕਤ ਸਕਾਮ ਕਰਮੋਂ ਕਰ ਰਾਜ, ਭੋਗ, ਸ੍ਵਰਗਾਦਿਕ ਸੁਖ ਪ੍ਰਾਪਤ ਹੋ ਜਾਤੇ ਹੈਂ, ਪਰੰਤੂ ਜੋ ਮੋਖ ਪਦਵੀ ਹੈ, ਸੋ ਰਾਮ ਕੇ ਨਾਮ ਸੇ ਬਿਨਾਂ ਕਬੀ ਪ੍ਰਾਪਤਿ ਨਹੀਂ ਹੋਤੀ। ਮੁਕਤੀ ਤੋ ਵਾਹਿਗੁਰੂ ਕੇ ਨਾਮ ਸੇ ਗੁਰਮੁਖ ਲੇਤੇ ਹੈਂ॥੧॥
Prof. Sahib Singh(ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ, ਇਹ ਖ਼ਲਾਸੀ ਗੁਰੂ ਦੀ ਸਰਨ ਪੈ ਕੇ ਪ੍ਰਭੂ-ਨਾਮ ਵਿਚ ਜੁੜਿਆਂ ਹੀ ਮਿਲਦੀ ਹੈ ॥੧॥

ਪਦ ਅਰਥ ਮੁਕਤਿ = (ਦੁੱਖਾਂ ਤੋਂ) ਖ਼ਲਾਸੀ। ਨਾਮਿ = ਨਾਮ ਵਿਚ (ਜੁੜ ਕੇ)। ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੁਰ ਕੇ ॥੧॥

SikhNet (Spanish)uno no será emancipado sin el Nombre del Señor, y el Nombre que redime, uno Lo encuentra sólo a través del Guru. (1)

ਰਾਮ ਨਾਮ ਬਿਨੁ; ਬਿਰਥੇ ਜਗਿ ਜਨਮਾ ॥

raam naam bin; birathe jag janamaa |

Sant Singh KhalsaWithout the Lord's Name, birth into the world is useless.
Manmohan SinghWithout the Lord's Name, useless is man's birth,
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਵਿਅਰਥ ਹੈ ਬੰਦੇ ਦਾ ਜਗਤ ਅੰਦਰ ਜਨਮ।
Fareedkot Teekaਵਾਹਗੁਰੂ ਕੇ ਨਾਮ ਸੇ ਬਿਨਾਂ ਜੀਵ ਸੰਸਾਰ ਵਿਖੇ ਬ੍ਯਰਥ ਹੀ ਜਨਮਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਣ ਤੋਂ ਵਾਂਜੇ ਰਹਿ ਕੇ ਮਨੁੱਖ ਦਾ ਜਗਤ ਵਿਚ ਜਨਮ (ਲੈਣਾ) ਵਿਅਰਥ ਹੋ ਜਾਂਦਾ ਹੈ।

ਪਦ ਅਰਥ ਬਿਰਥੇ = ਵਿਅਰਥ। ਜਗਿ = ਜਗਤ ਵਿਚ।

SikhNet (Spanish)Vano es el nacimiento de uno sin la meditación en el Nombre del Señor.

ਬਿਖੁ ਖਾਵੈ. ਬਿਖੁ ਬੋਲੀ ਬੋਲੈ; ਬਿਨੁ ਨਾਵੈ. ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥

bikh khaavai. bikh bolee bolai; bin naavai. nihafal mar bhramanaa |1| rahaau |

Sant Singh KhalsaWithout the Name, the mortal eats poison and speaks poisonous words; he dies fruitlessly, and wanders in reincarnation. ||1||Pause||
Manmohan Singhhe eats poison, utters poisonous words and dies unprofitable death to wander in existences. Pause.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ, ਬੰਦਾ ਜ਼ਹਿਰ ਖਾਂਦਾ ਹੈ, ਜ਼ਹਿਰੀਲੇ ਬਚਨ ਉਚਾਰਦਾ ਹੈ ਅਤੇ ਜੂਨੀਆਂ ਅੰਦਰ ਭਟਕਣ ਨਹੀਂ ਨਿਰਲਾਭਦਾਇਕ ਮੌਤੇ ਕਰਦਾ ਹੈ। ਠਹਿਰਾਉ।
Fareedkot Teekaਨਾਮ ਸੇ ਬਿਨਾਂ ਜੀਵ ਕਾ ਖਾਣਾ ਬਿਖ ਰੂਪ ਹੈ ਅਰ ਬੋਲਣਾ ਭੀ ਵਿਖ ਰੂਪ ਹੈ ਇਸੀ ਤੇ ਨਿਸਫਲ ਹੈ। ਅਰ ਅੰਤ ਕੋ ਮਰ ਕਰ ਕੇ ਜੋਨੀਓਂ ਵਿਖੇ ਭਰਮਣਾ ਹੀ ਹੋਤਾ ਹੈ॥੧॥ ਰਹਾਉ ॥☬ਜੇ ਕਹੇ ਹੋਰ ਭੀ ਤੋ ਪ੍ਰਾਪਤੀ ਕੇ ਸਾਧਨ ਬਹੁਤ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜੇਹੜਾ ਮਨੁੱਖ ਵਿਸ਼ਿਆਂ ਦੀ ਜ਼ਹਰ ਖਾਂਦਾ ਰਹਿੰਦਾ ਹੈ, ਵਿਸ਼ਿਆਂ ਦੀਆਂ ਹੀ ਨਿੱਤ ਗੱਲਾਂ ਕਰਦਾ ਰਹਿੰਦਾ ਹੈ ਤੇ ਪ੍ਰਭੂ-ਸਿਮਰਨ ਤੋਂ ਖ਼ਾਲੀ ਰਹਿੰਦਾ ਹੈ, ਉਸ ਦੀ ਜ਼ਿੰਦਗੀ ਵਿਅਰਥ ਰਹਿੰਦੀ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ ਅਤੇ ਸਦਾ ਭਟਕਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਬਿਖੁ = ਜ਼ਹਰ, ਵਿਕਾਰਾਂ ਦੀ ਜ਼ਹਰ। ਮਰਿ = ਮਰੈ, ਆਤਮਕ ਮੌਤ ਮਰਦਾ ਹੈ, ਉੱਚੇ ਆਤਮਕ ਗੁਣ ਗਵਾ ਲੈਂਦਾ ਹੈ। ਭ੍ਰਮਨਾ = ਭਟਕਣਾ ॥੧॥ ਰਹਾਉ ॥

SikhNet (Spanish)Sí, sin el Nombre uno come sólo veneno, de sus labios sólo sale veneno y uno muere para seguir vagando sin rumbo cada vez más y más. (1-Pausa)

ਪੁਸਤਕ ਪਾਠ, ਬਿਆਕਰਣ ਵਖਾਣੈ; ਸੰਧਿਆ ਕਰਮ ਤਿਕਾਲ ਕਰੈ ॥

pusatak paatth, biaakaran vakhaanai; sandhiaa karam tikaal karai |

Sant Singh KhalsaThe mortal may read scriptures, study grammar and say his prayers three times a day.
Manmohan SinghTo read scriptures, to reflect upon grammar and to say prayers three times a day, avail not.
Manmohan Singh (Punjabi)ਧਾਰਮਕ ਗ੍ਰੰਥ ਪੜ੍ਹਨ ਵਿਆਕਰਣ ਵਿਚਾਰਨ ਅਤੇ ਤਿੰਨ ਵੇਲੇ ਪ੍ਰਾਰਥਨਾ ਕਰਨ ਦਾ ਕੋਈ ਲਾਭ ਨਹੀਂ।
Fareedkot Teekaਅਨੇਕ ਪੁਸਤਕੋਂ ਕੇ ਪਾਠ ਵ੍ਯਾਕਰਨੋਂ ਕਾ ਉਚਾਰਨ ਔਰ ਸੰਧਿਆ ਕਰਮ ਤੀਨੋਂ ਕਾਲ ਮੇਂ ਪ੍ਰਾਣੀ ਕਰੇ॥
Prof. Sahib Singh(ਪੰਡਿਤ ਸੰਸਕ੍ਰਿਤ) ਪੁਸਤਕਾਂ ਦੇ ਪਾਠ ਤੇ ਵਿਆਕਰਣ ਆਦਿਕ (ਆਪਣੇ ਵਿਦਿਆਰਥੀਆਂ ਆਦਿਕਾਂ ਨੂੰ) ਸਮਝਾਂਦਾ ਹੈ, ਤਿੰਨ ਵੇਲੇ (ਹਰ ਰੋਜ਼) ਸੰਧਿਆ-ਕਰਮ ਭੀ ਕਰਦਾ ਹੈ,

ਪਦ ਅਰਥ ਵਖਾਣੈ = (ਹੋਰਨਾਂ ਨੂੰ) ਸਮਝਾਂਦਾ ਹੈ। ਤਿਕਾਲ = ਤਿੰਨ ਵੇਲੇ (ਸਵੇਰੇ, ਦੁਪਹਿਰ ਤੇ ਸ਼ਾਮ)।

SikhNet (Spanish)Uno podrá leer escrituras y estudiar su gramática y recitar oraciones tres veces al día,

ਬਿਨੁ. ਗੁਰਸਬਦ. ਮੁਕਤਿ, ਕਹਾ ਪ੍ਰਾਣੀ; ਰਾਮ ਨਾਮ ਬਿਨੁ ਉਰਝਿ ਮਰੈ ॥੨॥

bin. gurasabad. mukat, kahaa praanee; raam naam bin urajh marai |2|

Sant Singh KhalsaWithout the Word of the Guru's Shabad, where is liberation, O mortal? Without the Lord's Name, the mortal is entangled and dies. ||2||
Manmohan SinghWithout Guru's word, where is emancipation. O mortal! Without the Lord's Name, one is entangled to death,
Manmohan Singh (Punjabi)ਗੁਰਾਂ ਦੀ ਬਾਣੀ ਦੇ ਬਗੈਰ ਮੁਕਤੀ ਕਿੱਥੇ ਹੈ? ਹੇ ਫਾਨੀ ਬੰਦੇ! ਪ੍ਰਭੂ ਤੇ ਨਾਮ ਦੇ ਬਾਝੋਂ, ਇਨਸਾਨ ਫਸ ਕੇ ਮਰ ਜਾਂਦਾ ਹੈ।
Fareedkot Teekaਤੌ ਭੀ ਬਿਨਾਂ ਗੁਰੋਂ ਕੇ ਉਪਦੇਸ਼ ਤੇ (ਪ੍ਰਾਣੀ) ਜੀਵੋਂ ਕੋ ਮੁਕਤੀ ਕਹਾਂ ਪ੍ਰਾਪਤਿ ਹੋਤੀ ਹੈ ਅਰਥਾਤ ਔਰ ਕੋਈ ਉਪਾਉ ਮੋਖ ਕਾ ਨਹੀਂ, ਤਾਂ ਤੇ ਰਾਮ ਨਾਮ ਸੇ ਬਿਨਾਂ (ਪ੍ਰਾਣੀ) ਜੀਉ ਉਰਝਿ ਕਰ ਮਰਤਾ ਹੈ॥੨॥
Prof. Sahib Singhਪਰ, ਹੇ ਪ੍ਰਾਣੀ! ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ (ਵਿਸ਼ਿਆਂ ਦੇ ਜ਼ਹਰ ਤੋਂ) ਖ਼ਲਾਸੀ ਬਿਲਕੁਲ ਨਹੀਂ ਮਿਲ ਸਕਦੀ। ਪਰਮਾਤਮਾ ਦੇ ਨਾਮ ਤੋਂ ਵਾਂਜਿਆ ਉਹ ਵਿਕਾਰਾਂ ਵਿਚ ਫਸਿਆ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ ॥੨॥

ਪਦ ਅਰਥ ਕਹਾ = ਕਿੱਥੇ? ਪ੍ਰਾਣੀ = ਹੇ ਪ੍ਰਾਣੀ! ਉਰਝਿ = ਉਲਝ ਕੇ, (ਵਿਕਾਰਾਂ ਵਿਚ) ਫਸ ਕੇ ॥੨॥

SikhNet (Spanish)pero, ¿dónde está la Emancipación sin la Palabra del Guru?, pues sin el Nombre del Señor, uno está envuelto en la muerte. (2)

ਡੰਡ ਕਮੰਡਲ ਸਿਖਾ ਸੂਤੁ ਧੋਤੀ; ਤੀਰਥਿ ਗਵਨੁ, ਅਤਿ ਭ੍ਰਮਨੁ ਕਰੈ ॥

ddandd kamanddal sikhaa soot dhotee; teerath gavan, at bhraman karai |

Sant Singh KhalsaWalking sticks, begging bowls, hair tufts, sacred threads, loin cloths, pilgrimages to sacred shrines and wandering all around
Manmohan SinghAscetic's staff, begging-bowl. hair-tuft, sacred thread, loincloth, pilgrimage to holies and excessive wandering abroad bring not peace.
Manmohan Singh (Punjabi)ਵਿਰਕਤ ਦਾ ਡੰਡਾ, ਮੰਗਣ ਵਾਲੀ ਚਿੱਪੀ, ਬੋਦੀ, ਜੰਞੂ ਤੇੜ ਦੀ ਧੋਤੀ, ਧਰਮ ਅਸਥਾਨਾਂ ਦੀ ਯਾਤ੍ਰਾ ਅਤੇ ਪ੍ਰਦੇਸੀ ਪਰਮ ਭਟਕਣ ਦੁਆਰਾ ਠੰਖ-ਚੈਨ ਪਰਾਪਤ ਨਹੀਂ ਹੁੰਦੀ।
Fareedkot Teekaਹਾਥ ਵਿਖੇ ਡੰਡਾ ਔਰ (ਕਮੰਡਲ) ਕਾਠ ਕਾ ਪਾਤ੍ਰ ਧਾਰ ਕਰ ਹਿੰਦੂ ਵਾ ਬ੍ਰਹਮਣਪਣੇ ਕੀ ਸੂਚਕ (ਸਿਖਾ) ਬੋਦੀ ਰਖਾ ਲਈ, ਪੁਨਾ ਸੂਤ੍ਰ ਕਾ ਜਨੇਊ ਔਰ ਕਮਰ ਮੇਂ ਧੋਤੀ ਪਹਿਰ ਕੇ ਤੀਰਥੋਂ ਵਿਖੇ ਗਮਨ ਕਰਤਾ ਹੈ ਔ ਸ਼ਾਸਤ੍ਰੋਂ ਵਿਖੇ ਭ੍ਰਮਨ ਕਰਤਾ ਹੈ ਤਦਪਿ॥
Prof. Sahib Singh(ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ ਬੋਦੀ ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ੍ਰਾ ਤੇ ਧਰਤੀ-ਭ੍ਰਮਨ ਕਰਦਾ ਹੈ।

ਪਦ ਅਰਥ ਡੰਡ = (ਜੋਗੀ ਵਾਲਾ) ਡੰਡਾ। ਕਮੰਡਲ = ਖੱਪਰ, ਚਿੱਪੀ। ਸਿਖਾ = ਬੋਦੀ, ਚੋਟੀ। ਸੂਤੁ = ਜਨੇਊ। ਤੀਰਥਿ ਗਵਨੁ = ਤੀਰਥ ਉਤੇ ਜਾਣਾ, ਤੀਰਥ-ਜਾਤ੍ਰਾ। ਭ੍ਰਮਨੁ = (ਧਰਤੀ ਉਤੇ) ਭੌਣਾ।

SikhNet (Spanish)El palo del Yogui, el plato del Kapri, el mechón, el hilo sagrado, el taparrabo, peregrinajes y todo lo demás,

ਰਾਮ ਨਾਮ ਬਿਨੁ. ਸਾਂਤਿ, ਨ ਆਵੈ; ਜਪਿ ਹਰਿ ਹਰਿ ਨਾਮੁ. ਸੁ ਪਾਰਿ ਪਰੈ ॥੩॥

raam naam bin. saant, na aavai; jap har har naam. su paar parai |3|

Sant Singh Khalsa- without the Lord's Name, peace and tranquility are not obtained. One who chants the Name of the Lord, Har, Har, crosses over to the other side. ||3||
Manmohan SinghWithout the Lord's Name, peace is obtained not. He who utters the Lord God's Name swims across.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਸ਼ਾਤੀ ਪਾਈ ਨਹੀਂ ਜਾਂਦੀ। ਜੋ ਭੀ ਸਾਈਂ ਹਰੀ ਦੇ ਨਾਮ ਨੂੰ ਉਚਾਰਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਰਾਮ ਨਾਮ ਸਿਮਰਨ ਬਿਨਾਂ ਸਾਂਤੀ ਕਬੀ ਨਹੀਂ ਆਵੇਗੀ। ਜੋ ਪੁਰਸ਼ ਹਰੇ ਕਰਨਹਾਰੇ ਹਰੀ ਕੇ ਨਾਮ ਕੋ ਜਪੇਗਾ ਸੋਈ ਸੰਸਾਰ ਸਮੁੰਦਰ ਸੇ ਪਾਰ ਪੜੇਗਾ॥੩॥
Prof. Sahib Singh(ਪਰ ਇਹਨੀਂ ਕੰਮੀਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਨ ਨੂੰ) ਸ਼ਾਂਤੀ ਨਹੀਂ ਆ ਸਕਦੀ। ਜੋ ਮਨੁੱਖ ਹਰੀ ਦਾ ਨਾਮ ਸਦਾ ਸਿਮਰਦਾ ਹੈ, ਉਹ (ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੩॥
SikhNet (Spanish)no traen para nada la Paz que da el Nombre del Señor. Sí, sólo será emancipado el que medita en el Nombre. (3)

ਜਟਾ ਮੁਕਟੁ ਤਨਿ ਭਸਮ ਲਗਾਈ; ਬਸਤ੍ਰ ਛੋਡਿ. ਤਨਿ ਨਗਨੁ ਭਇਆ ॥

jattaa mukatt tan bhasam lagaaee; basatr chhodd. tan nagan bheaa |

Sant Singh KhalsaThe mortal's hair may be matted and tangled upon his head, and he may smear his body with ashes; he may take off his clothes and go naked.
Manmohan SinghThough man may weave his matted hair into a crown, apply ashes to his body and doffing his clothes make his body naked.
Manmohan Singh (Punjabi)ਭਾਵੇਂ ਆਦਮੀ ਆਪਣੀ ਜਟਾਂ ਨੂੰ ਗੁੰਦ ਕੇ ਤਾਜ ਬਣਾ ਲਵੇ, ਆਪਣੀ ਦੇਹ ਨੂੰ ਸੁਆਹ ਮਲੇ ਅਤੇ ਕਪੜੇ ਉਤਾਰ ਆਪਣੀ ਦੇਹ ਨੂੰ ਨੰਗਿਆ ਕਰ ਲਵੇ।
Fareedkot Teekaਸੀਸ ਪਰ ਜਟਾਂ ਕਾ ਮੁਕਟ ਬਾਂਧ ਕੇ ਸਰੀਰ ਉਪਰ ਭਸਮ ਲਗਾ ਲਈ, ਬਸਤ੍ਰੋਂ ਕੋ ਤਿਆਗ ਕੇ ਸਰੀਰ ਸੇ ਨਗਨ ਭੀ ਫਿਰਾ ਪਰ ਤੌ ਭੀ॥
Prof. Sahib Singhਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸੁਆਹ ਮਲ ਲਈ, ਸਰੀਰ ਉਤੋਂ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ,

ਪਦ ਅਰਥ ਜਟਾ ਮੁਕਟੁ = ਜਟਾਂ ਦਾ ਜੂੜਾ। ਤਨਿ = ਸਰੀਰ ਉਤੇ। ਭਸਮ = ਸੁਆਹ। ਛੋਡਿ = ਛੱਡ ਕੇ। ਨਗਨੁ = ਨੰਗਾ।

SikhNet (Spanish)Ni el cabello desgreñado, ni el cuerpo untado de cenizas, ni el andar desnudo o desnuda,

ਰਾਮ ਨਾਮ ਬਿਨੁ. ਤ੍ਰਿਪਤਿ, ਨ ਆਵੈ; ਕਿਰਤ ਕੈ ਬਾਂਧੈ ਭੇਖੁ ਭਇਆ ॥੪॥

raam naam bin. tripat, na aavai; kirat kai baandhai bhekh bheaa |4|

Sant Singh KhalsaBut without the Lord's Name, he is not satisfied; he wears religious robes, but he is bound by the karma of the actions he committed in past lives. ||4||
Manmohan SinghYet without the Lord's Name, he is satiated not. Bound to the prenatal deeds he assumes sectarian garb.
Manmohan Singh (Punjabi)ਫਿਰ ਭੀ ਸੁਆਮੀ ਦੇ ਨਾਮ ਦੇ ਬਾਝੋਂ ਉਸ ਨੂੰ ਰੱਜ ਨਹੀਂ ਆਉਂਦਾ। ਪੂਰਬਲੇ ਕਰਮਾਂ ਨਾਲ ਜਕੜਿਆਂ ਹੋਇਆ ਉਹ ਸੰਸਪ੍ਰਦਾਈ ਬਾਣਾ ਧਾਰਨ ਕਰਦਾ ਹੈ।
Fareedkot Teekaਰਾਮ ਨਾਮ ਸਿਮਰਨ ਬਿਨ ਪ੍ਰਪਤੀ ਨਹੀਂ ਆਵਤੀ। ਕਰਮੋਂ ਕੇ ਅਧੀਨ ਹੂਆ ਹੂਆ ਐਸੇ (ਭੇਖੁ) ਵੇਸ ਧਾਰਤਾ ਭਇਆ ਹੈ॥੪॥☬ਪੁਨਾ ਬੇਨਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਲਈ (ਇਹ ਸਾਰਾ ਅਡੰਬਰ) ਨਿਰਾ ਬਾਹਰਲਾ ਧਾਰਮਿਕ ਲਿਬਾਸ ਹੀ ਹੈ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਵਲੋਂ ਮਨ ਰੱਜਦਾ ਨਹੀਂ ॥੪॥

ਪਦ ਅਰਥ ਬਾਂਧੈ = ਬੱਧੇ ਹੋਏ (ਮਨੁੱਖ) ਨੂੰ। ਕਿਰਤ = ਕੀਤੇ ਹੋਏ ਕਰਮਾਂ ਦੇ ਸੰਸਕਾਰ। ਕਿਰਤ ਕੈ ਬਾਂਧੈ = ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਧੇ ਮਨੁੱਖ ਨੂੰ। ਭੇਖੁ = ਧਾਰਮਿਕ ਲਿਬਾਸ ॥੪॥

SikhNet (Spanish)le traen a uno Paz, pues las túnicas con las que uno se viste, son usadas por puro hábito. (4)

ਜੇਤੇ ਜੀਅ ਜੰਤ. ਜਲਿ ਥਲਿ ਮਹੀਅਲਿ; ਜਤ੍ਰ ਕਤ੍ਰ ਤੂ ਸਰਬ ਜੀਆ ॥

jete jeea jant. jal thal maheeal; jatr katr too sarab jeea |

Sant Singh KhalsaAs many beings and creatures as there are in the water, on the land and in the sky - wherever they are, You are with them all, O Lord.
Manmohan SinghAs many as are the creatures and living beings in the ocean, land, underworld and sky or where-so-ever they are; amongst them all, Thou O Lord, are contained.
Manmohan Singh (Punjabi)ਜਿੰਨੇ ਭੀ ਜੀਵ ਜੰਤੂ ਅਤੇ ਪ੍ਰਾਣਧਾਰੀ ਸਮੁੰਦਰ, ਧਰਤੀ, ਪਾਤਾਲ ਅਤੇ ਅਸਮਾਨ ਵਿੱਚ ਹਨ ਜਾਂ ਜਿਥੇ ਕਿਤੇ ਭੀ ਉਹ ਹਨ, ਉਨ੍ਹਾਂ ਸਾਰਿਆਂ ਅੰਦਰ ਤੂੰ ਹੇ ਸੁਆਮੀ! ਰਮ ਰਿਹਾ ਹੈ।
Fareedkot Teekaਜਿਤਨੇ ਛੋਟੇ ਬਡੇ ਜੀਵ ਜਲੋਂ ਥਲੋਂ ਤਥਾ ਅਕਾਸ ਵਿਖੇ ਹੈਂ, ਸੋ ਜਹਾਂ ਕਹਾਂ ਤੂੰ ਬ੍ਯਾਪਕ ਹੋ ਰਹਾ ਹੈਂ ਔਰ ਸਰਬ ਜੀਵੋਂ ਕੀ ਪਾਲਨਾ ਕਰਤਾ ਹੈਂ॥
Prof. Sahib Singh(ਪਰ ਹੇ ਪ੍ਰਭੂ! ਜੀਵਾਂ ਦੇ ਕੁਝ ਵੱਸ ਨਹੀਂ ਹੈ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਜਿਤਨੇ ਭੀ ਜੀਵ ਵੱਸਦੇ ਹਨ ਸਭਨਾਂ ਵਿਚ ਤੂੰ ਆਪ ਹੀ ਹਰ ਥਾਂ ਮੌਜੂਦ ਹੈਂ।

ਪਦ ਅਰਥ ਜੇਤੇ ਜੀਅ = ਜਿਤਨੇ ਭੀ ਜੀਵ ਹਨ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਧਰਤੀ ਦੇ ਉਪਰਲੇ ਪੁਲਾੜ ਵਿਚ, ਆਕਾਸ਼ ਵਿਚ। ਜਤ੍ਰ ਕਤ੍ਰ = ਜਿਥੇ ਕਿਥੇ, ਹਰ ਥਾਂ।

SikhNet (Spanish)Oh Dios, tanto como hay vida en la tierra, en las aguas o en los espacios inferiores, ahí estás Tú, como aquí también.

ਗੁਰ ਪਰਸਾਦਿ. ਰਾਖਿ ਲੇ ਜਨ ਕਉ; ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥

gur parasaad. raakh le jan kau; har ras naanak jhol peea |5|7|8|

Sant Singh KhalsaBy Guru's Grace, please preserve Your humble servant; O Lord, Nanak stirs up this juice, and drinks it in. ||5||7||8||
Manmohan SinghBy the Guru's grace, O Lord, preserve Thou Nanak. Thy slave, stirring thine elixir has drunk it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੇ ਸੁਆਮੀ! ਤੂੰ ਆਪਣੇ ਗੋਲੇ ਨਾਨਕ ਦੀ ਰੱਖਿਆ ਕਰ। ਤੇਰੇ ਅੰਮ੍ਰਿਤ ਨੂੰ ਝਕੋਲ ਨਾਨਕ ਨੇ ਇਸ ਨੂੰ ਪਾਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਗੁਰੋਂ ਕੀ ਕ੍ਰਿਪਾ ਸੇ ਵਿਕਾਰੋਂ ਕੋ (ਝੋਲਿ) ਹਟਾ ਕੇ ਤੇਰਾ ਨਾਮ ਰਸ ਪੀਆ ਹੈ ਵਾ ਮੈਂ ਪੀਵਾਂ, ਤੂੰ ਮੁਝ ਦਾਸ ਕੋ ਰਾਖ ਲੇਹੁ॥੫॥੭॥੮॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਕਿਸੀ ਬ੍ਰਹਮਣ ਨੇ ਕਹਾ: ਬ੍ਰਾਹਮਨ ਬਿਨਾਂ ਹੋਰ ਕੋਈ ਪੂਜਨ ਜੋਗ ਨਹੀਂ। ਤਿਸ ਕੇ ਗਰਬ ਨਿਵਾਰਨੇ ਹੇਤ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ ਨੂੰ ਪ੍ਰਭੂ ਗੁਰੂ ਦੀ ਕਿਰਪਾ ਦੀ ਰਾਹੀਂ (ਵਿਸ਼ੇ ਵਿਕਾਰਾਂ ਤੋਂ) ਬਚਾਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਬੜੇ ਸੁਆਦ ਨਾਲ ਪੀਂਦਾ ਹੈ ॥੫॥੭॥੮॥

ਪਦ ਅਰਥ ਜਨ ਕਉ = (ਆਪਣੇ) ਦਾਸ ਨੂੰ। ਰਾਖਿ ਲੇ = ਰੱਖ ਲੈਂਦਾ ਹੈ। ਝੋਲਿ = ਹਿਲਾ ਕੇ, ਸੁਆਦ ਨਾਲ ॥੫॥੭॥੮॥

SikhNet (Spanish)Consérvame entonces, pues soy Tu Sirviente, oh Señor, a través de la Gracia del Guru, para que bata y pruebe de Tu Esencia. (5-7-8)

Open this shabad →

Shabad Guru Amardas Ji Raag Bhairao continues on Ang 1128

ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ॥

raag bhairau mahalaa 3 chaupade ghar 1 |

Sant Singh KhalsaRaag Bhairao, Third Mehl, Chau-Padhay, First House:
Manmohan SinghRag Bhairo 3rd Guru. Chaupadas.
Manmohan Singh (Punjabi)ਰਾਗੁ ਭੈਰਉ ਤੀਜੀ ਪਾਤਿਸ਼ਾਹੀ। ਚਊਪਦੇ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Amar Das, Tercer Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥

jaat kaa garab; na kareeahu koee |

Sant Singh KhalsaNo one should be proud of his social class and status.
Manmohan SinghNo one should be proud of his caste.
Manmohan Singh (Punjabi)ਕਿਸੇ ਨੂੰ ਭੀ ਆਪਣੀ ਜਾਤੀ ਦਾ ਹੰਕਾਰ ਕਰਨਾ ਉਚਿਤ ਨਹੀਂ।
Fareedkot Teekaਜਾਤੀ ਕਾ ਗਰਬ ਕੋਈ ਨ ਕਰੇ ਕਿਉਂਕਿ॥
Prof. Sahib Singhਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ।

ਪਦ ਅਰਥ ਗਰਬੁ = ਅਹੰਕਾਰ।

SikhNet (Spanish)Nadie debería tomar orgullo de su clase y estatus social,

ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥੧॥

braham binde; so braahaman hoee |1|

Sant Singh KhalsaHe alone is a Brahmin, who knows God. ||1||
Manmohan SinghHe alone is a Brahman who knows his Lord.
Manmohan Singh (Punjabi)ਕੇਵਲ ਉਹ ਹੀ ਬ੍ਰਾਹਮਣ ਹੈ, ਜੋ ਆਪਣੇ ਪ੍ਰਭੂ ਨੂੰ ਜਾਣਦਾ ਹੈ।
Fareedkot Teekaਜੋ (ਬ੍ਰਹਮ) ਕੋ (ਬਿੰਦੇ) ਜਾਣਿ ਲੇਵੇ ਸੋ ਬ੍ਰਾਹਮਣ ਹੋਤਾ ਹੈ॥੧॥ ਯਥਾ ਕਬੀਰ-☬'ਕਹੁ ਕਬੀਰ ਜੋ ਬ੍ਰਹਮ ਬੀਚਾਰੈ॥☬ਸੋ ਬ੍ਰਹਮਣੁ ਕਹੀਅਤਿ ਹੈ ਹਮਾਰੈ॥'
Prof. Sahib Singh('ਜਾਤਿ' ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥

ਪਦ ਅਰਥ ਬ੍ਰਹਮੁ = ਪਰਮਾਤਮਾ। ਬਿੰਦੇ = (ਜੋ) ਜਾਣਦਾ ਹੈ, ਸਾਂਝ ਪਾ ਲੈਂਦਾ ਹੈ ॥੧॥

SikhNet (Spanish)Brahaman sólo será aquel que conoce a Dios. (1)

ਜਾਤਿ ਕਾ ਗਰਬੁ. ਨ ਕਰਿ; ਮੂਰਖ ਗਵਾਰਾ ॥

jaat kaa garab. na kar; moorakh gavaaraa |

Sant Singh KhalsaDo not be proud of your social class and status, you ignorant fool!
Manmohan SinghO stupid fool, be thou not proud of thy caste.
Manmohan Singh (Punjabi)ਹੇ ਉਜੱਡਾ, ਮੂੜ੍ਹ! ਤੂੰ ਆਪਣੀ ਜਾਤ ਵਰਨ ਦਾ ਹੰਕਾਰ ਨਾਂ ਕਰ।
Fareedkot Teekaਹੇ (ਮੂਰਖ ਗਵਾਰਾ) ਅਤੀ ਮੂਰਖ ਬ੍ਰਾਹਮਣ! ਜਾਤ ਕਾ ਗਰਬ ਮਤ ਕਰ॥
Prof. Sahib Singhਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ।

ਪਦ ਅਰਥ ਮੂਰਖ = ਹੇ ਮੂਰਖ!

SikhNet (Spanish)No te vanaglories de tu casta, oh tonto,

Open this shabad (14 lines, Angs 1127-1128) →

Ang 1127 of 1430