ਰਾਗੁ ਬਿਲਾਵਲੁ ਮਹਲਾ ੪ ਘਰੁ ੩ ॥
raag bilaaval mahalaa 4 ghar 3 | Ang 798
Sant Singh KhalsaRaag Bilaaval, Fourth Mehl, Third House:
Manmohan SinghRag Bilawal. 4th Guru.
Manmohan Singh (Punjabi)ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Bilawal, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 798
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਉਦਮ ਮਤਿ ਪ੍ਰਭ ਅੰਤਰਜਾਮੀ; ਜਿਉ ਪ੍ਰੇਰੇ ਤਿਉ ਕਰਨਾ ॥
audam mat prabh antarajaamee; jiau prere tiau karanaa | Ang 798
Sant Singh KhalsaEffort and intelligence come from God, the Inner-knower, the Searcher of hearts; as He wills, they act.
Manmohan SinghEndeavor and intelligence are the bounties of the Lord, the Knower of hearts. As He implies so do the men do.
Manmohan Singh (Punjabi)ਉਪਰਾਲਾ ਅਤੇ ਅਕਲ ਦਿਲਾਂ ਦੀਆਂ ਜਾਨਣਹਾਰ ਸੁਆਮੀ ਦੀਆਂ ਦਾਤਾਂ ਹਨ। ਜਿਸ ਤਰ੍ਹਾਂ ਉਹ ਉਨ੍ਹਾਂ ਦੇ ਚਿੱਤ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਹੀ ਬੰਦ ਕਰਦੇ ਹਨ।
Fareedkot Teekaਹੇ ਸਰਬ ਕੇ ਰਿਦਿਓਂ ਕੀ ਜਾਨਣੇਹਾਰੇ ਮੇਰੇ ਸੁਆਮੀ! ਤੂੰ ਆਪਣਾ ਸਿਮਰਣ ਕਰਨ ਲਈ ਉਦਮ ਵਾਲੀ ਬੁਧੀ ਮੈਨੂੰ ਦੇਹੁ, ਕਿਉਂਕਿ ਜਿਸ ਪ੍ਰਕਾਰ ਕਰ ਤੂੰ ਹਮ ਜੀਵੋਂ ਕੋ ਪ੍ਰੇਰਤਾ ਹੈਂ, ਤਿਸੀ ਪ੍ਰਕਾਰ ਹਮ ਨੇ ਕਰਨਾ ਹੈ॥☬ਦ੍ਰਿਸਟਾਂਤੁ:
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉੱਦਮ ਕਰਨ ਦੀ ਅਕਲ (ਜੀਵਾਂ ਨੂੰ ਆਪ ਦੇਂਦਾ ਹੈ)। ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀਂ ਕਰਦੇ ਹਾਂ।ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਪ੍ਰੇਰੇ = ਪ੍ਰੇਰਨਾ ਕਰਦਾ ਹੈ।
SikhNet (Spanish)El esfuerzo y la inteligencia vienen de Dios, el Conocedor de lo Íntimo, el Buscador de corazones.
ਜਿਉ ਨਟੂਆ ਤੰਤੁ ਵਜਾਏ ਤੰਤੀ; ਤਿਉ ਵਾਜਹਿ ਜੰਤ ਜਨਾ ॥੧॥
jiau nattooaa tant vajaae tantee; tiau vaajeh jant janaa |1| Ang 798
Sant Singh KhalsaAs the violinist plays upon the strings of the violin, so does the Lord play the living beings. ||1||
Manmohan SinghAs the violin-player plays upon the strings of the violin, so do the men instruments play in the Lord's hand.
Manmohan Singh (Punjabi)ਜਿਸ ਤਰ੍ਹਾਂ ਸਤਾਰ ਦਾ ਬਜੰਤਰੀ ਸਤਾਰ ਦੀਆਂ ਤਾਰਾਂ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ-ਵਾਜੇ ਸੁਆਮੀ ਦੇ ਹੱਥਾਂ ਵਿੱਚ ਵੱਜਦੇ ਹਨ।
Fareedkot Teekaਜੈਸੇ ਨਟੂਆ (ਤੰਤੀ) ਪੁਤਲੀ ਨਚਾਉਣੇ ਵਾਲਾ ਜੋ ਨਟੁ ਹੈ, (ਤੰਤ ਵਜਾਏ) ਜੈਸੇ ਤਾਰ ਕਉ ਹਿਲਾਵਤਾ ਹੈ, ਤੈਸੇ ਪੁਤਲੀ ਵਾਜਹਿ, ਭਾਵ ਨਾਚਤੀ ਹੈ, ਤਿਸੀ ਪ੍ਰਕਾਰ ਜੋ (ਜਨਾ) ਪੁਰਸਾਂ ਰੂਪ (ਜੰਤ) ਪੁਤਲੀਆਂ ਹੈਂ ਤਿਨ ਕੋ ਅਪਨੀ ਮਾਯਾ ਰੂਪ ਤਾਰ ਸੇ ਜਿਸ ਜਿਸ ਪ੍ਰਕਾਰ (ਵਜਾਏ) ਪ੍ਰੇਰਤਾ ਹੈ, ਤੈਸੇ ਸਭ ਕਰਤੀ ਹੈਂ॥੧॥
Prof. Sahib Singhਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ); ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ ॥੧॥ਪਦ ਅਰਥ ਨਟੂਆ = ਨਾਟਕ ਕਰਨ ਵਾਲਾ। ਤੰਤੀ = ਵੀਣਾ। ਤੰਤੁ = ਤਾਰ। ਤੰਤੀ ਤੰਤੁ = ਵੀਣਾ ਦੀ ਤਾਰ। ਜੰਤ = {यन्त्र} ਵਾਜੇ। ਵਾਜਹਿ = ਵੱਜਦੇ ਹਨ। ਜਨਾ = ਜੀਵ ॥੧॥
SikhNet (Spanish)Así como es Su Voluntad, así se actúa. Así como el músico toca las cuerdas del laúd, así el Señor toca el concierto de la vida. (1)
ਜਪਿ ਮਨ; ਰਾਮ ਨਾਮੁ ਰਸਨਾ ॥
jap man; raam naam rasanaa | Ang 799
Sant Singh KhalsaChant the Name of the Lord with your tongue, O mind.
Manmohan SinghO man, utter thou the Lord's Name with thy tongue.
Manmohan Singh (Punjabi)ਹੇ ਬੰਦੇ! ਤੂੰ ਆਪਣੀ ਜੀਭ੍ਹਾ ਨਾਲ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਵਾਹਿਗੁਰੂ! ਮੈਂ ਮਨ ਔ ਰਸਨਾ ਕਰ ਕੇ ਸਦਾ ਤੇਰੇ ਰਾਮ ਨਾਮ ਜਾਪ ਕੋ ਜਪਣਾ ਕਰਤਾ ਹੂੰ॥
Prof. Sahib Singhਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਮਨ = ਹੇ ਮਨ! ਰਸਨਾ = ਜੀਭ ਨਾਲ।
SikhNet (Spanish)Canta el Nombre del Señor con tu lengua. Oh mente mía,
ਮਸਤਕਿ ਲਿਖਤ ਲਿਖੇ ਗੁਰੁ ਪਾਇਆ; ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥
masatak likhat likhe gur paaeaa; har hiradai har basanaa |1| rahaau | Ang 799
Sant Singh KhalsaAccording to the pre-ordained destiny written upon my forehead, I have found the Guru, and the Lord abides within my heart. ||1||Pause||
Manmohan SinghBy virtue of the writ inscribed on my forehead, I have attained to my Guru and the Lord God is enshrined in my mind. Pause.
Manmohan Singh (Punjabi)ਆਪਣੇ ਮੱਥੇ ਉਤੇ ਉਕਰੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ, ਮੈਂ ਆਪਣੇ ਗੁਰਾਂ ਨੂੰ ਪਰਾਪਤ ਕਰ ਲਿਆ ਹੈ ਅਤੇ ਸੁਆਮੀ ਵਾਹਿਗੁਰੂ ਮੇਰੇ ਰਿਦੇ ਅੰਦਰ ਟਿਕ ਗਿਅ ਹੈ। ਠਹਿਰਾਉ।
Fareedkot Teekaਮਸਤਕ ਕੇ ਲੇਖ ਲਿਖੇ ਅਨੁਸਾਰ ਅਰਥਾਤ ਪੂਰਨ ਭਾਗੋਂ ਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਕੀ ਪ੍ਰਾਪਤੀ ਭਈ ਹੈ। ਤਿਨੋਂ ਕੀ ਕ੍ਰਿਪਾ ਸੇ ਹੇ ਦੁਖ ਹਰਤਾ ਹਰੀ! ਤੇਰੇ ਹਰਿ ਨਾਮ ਕਾ ਮੇਰੇ ਰਿਦੇ ਬੀਚ ਨਿਵਾਸ ਹੂਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਮਸਤਕਿ = ਮੱਥੇ ਉਤੇ। ਹਿਰਦੈ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)de acuerdo al Destino inscrito sobre mi frente, he encontrado al Guru y el Señor habita en mi mente. (1-Pausa)
ਮਾਇਆ ਗਿਰਸਤਿ. ਭ੍ਰਮਤੁ ਹੈ ਪ੍ਰਾਨੀ; ਰਖਿ ਲੇਵਹੁ ਜਨੁ ਅਪਨਾ ॥
maaeaa girasat. bhramat hai praanee; rakh levahu jan apanaa | Ang 799
Sant Singh KhalsaEntangled in Maya, the mortal wanders around. Save Your humble servant, O Lord,
Manmohan SinghInvolved in worldly valuables, the mortal wanders about. O Lord God, save thou him as he is Thy servant.
Manmohan Singh (Punjabi)ਸੰਸਾਰੀ ਪਦਾਰਥਾਂ ਅੰਦਰ ਉਲਝਿਆ ਹੋਇਆ ਜੀਵ ਭਟਕਦਾ ਫਿਰਦਾ ਹੈ। ਹੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਹੀ ਨੌਕਰ ਹੈ।
Fareedkot Teekaਤੇਰੀ ਮਾਇਆ ਕਰ ਕੇ ਗ੍ਰਸਿਆ ਹੂਆ ਜੀਵ ਜਨਮੋਂ ਮੇਂ ਪੜ ਕਰ ਭ੍ਰਮਤਾ ਹੈ। ਤਾਂ ਤੇ ਹੇ ਵਾਹਿਗੁਰੂ! ਮੈਨੂੰ ਅਪਨਾ ਦਾਸ ਜਾਨ ਕਰ ਅਪਨੀ ਮਾਯਾ ਤੇ ਰਾਖ ਲੀਜੀਏ॥☬ਦ੍ਰਿਸਟਾਂਤੁ:
Prof. Sahib Singhਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ,ਪਦ ਅਰਥ ਗਿਰਸਤਿ = ਗ੍ਰਸਿਆ ਹੋਇਆ, ਜਕੜਿਆ ਹੋਇਆ। ਪ੍ਰਾਨੀ = ਜੀਵ। ਜਨੁ = ਦਾਸ।
SikhNet (Spanish)Oh Señor, el hombre está envuelto en Maya; sálvalo porque él Te pertenece.
ਜਿਉ ਪ੍ਰਹਿਲਾਦੁ. ਹਰਣਾਖਸਿ ਗ੍ਰਸਿਓ; ਹਰਿ ਰਾਖਿਓ ਹਰਿ ਸਰਨਾ ॥੨॥
jiau prahilaad. haranaakhas grasio; har raakhio har saranaa |2| Ang 799
Sant Singh Khalsaas you saved Prahlaad from the clutches of Harnaakash; keep him in Your Sanctuary, Lord. ||2||
Manmohan SinghAs Thou saved Prahlad from the clutches of Harnakhsha and ushered him into Thine refuge.
Manmohan Singh (Punjabi)ਜਿਸ ਤਰ੍ਹਾਂ ਤੂੰ ਪ੍ਰਹਿਲਾਦ ਨੂੰ ਹਰਨਾਖਸ਼ ਦੇ ਪੰਜੇ ਤੋਂ ਬਚਾਇਆ ਸੀ ਅਤੇ ਉਸ ਨੂੰ ਆਪਣੀ ਪਨਾਹ ਦਿੱਤੀ ਸੀ।
Fareedkot Teekaਜੈਸੇ ਪ੍ਰਹਿਲਾਦੁ ਜਨ ਕੋ ਹਰਨਾਖਸ ਨੇ ਗ੍ਰਸਿ ਲੀਆ ਥਾ। ਅਪਨੀ ਸਰਣ ਹੂਆ ਜਾਨ ਕਰ ਤਿਸ ਕੀ ਹੇ ਹਰੀ! ਨਰ ਹਰਿ ਰੂਪ ਧਾਰ ਕਰ ਰਖ੍ਯਾ ਕਰੀ ਹੈ, ਤੈਸੇ ਮੁਝ ਕੋ ਅਪਨਾ ਦਾਸ ਜਾਨ ਕਰ ਮਾਯਾ ਤੇ ਰਾਖ ਲੀਜੀਏ॥੨॥
Prof. Sahib Singh(ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ ॥੨॥ਪਦ ਅਰਥ ਹਰਣਾਖਸਿ = ਹਰਣਾਖਸ ਨੇ। ਗ੍ਰਸਿਓ = ਗ੍ਰਸਿਆ, ਆਪਣੇ ਕਾਬੂ ਵਿਚ ਕੀਤਾ ॥੨॥
SikhNet (Spanish)Así como Prehlad fue salvado de las garras de Jarnakash, y lo llevaste a Tu Refugio. (2)
ਕਵਨ ਕਵਨ ਕੀ ਗਤਿ ਮਿਤਿ ਕਹੀਐ; ਹਰਿ ਕੀਏ ਪਤਿਤ ਪਵੰਨਾ ॥
kavan kavan kee gat mit kaheeai; har kee patit pavanaa | Ang 799
Sant Singh KhalsaHow can I describe the state and the condition, O Lord, of those many sinners you have purified?
Manmohan SinghThe state and life's department of how many sinners should I narrate whom, thou O Lord, hast purified?
Manmohan Singh (Punjabi)ਕਿੰਨਿਆਂ ਕੁ ਪਾਪੀਆਂ ਦੀ ਅਵਸਥਾ ਅਤੇ ਜੀਵਨ-ਮਰਯਾਦਾ ਮੈਂ ਵਰਣਨ ਕਰਾਂ, ਜਿਨ੍ਹਾਂ ਨੂੰ ਤੂੰ, ਹੇ ਸੁਆਮੀ! ਪਵਿੱਤਰ ਕੀਤਾ ਹੈ।
Fareedkot Teekaਤਾਂ ਤੇ ਤੇਰਾ ਨਾਮ ਜਪਨੇ ਸੇ ਕਿਸ ਕਿਸ ਕੀ ਮੁਕਤਿ ਹੋ ਜਾਣੇ ਕੀ ਮ੍ਰਿਜਾਦਾ ਉਚਾਰਨ ਕਰੀਏ, ਹੇ ਹਰੀ! ਤੈਨੇ ਅਨੇਕ ਹੀ ਪਾਪੀਓਂ ਕੋ ਪਵਿਤ੍ਰ ਕੀਆ ਹੈ, ਭਾਵ ਯਹਿ ਜੋ ਜੋ ਤੇਰੇ ਨਾਮ ਕੋ ਜਪ ਕਰ ਮੋਖ ਹੂਏ ਹੈਂ ਤਿਨ ਕੀ ਗਿਣਤੀ ਨਹੀਂ ਆਵਤੀ॥
Prof. Sahib Singhਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ।ਪਦ ਅਰਥ ਗਤਿ ਮਿਤਿ = ਹਾਲਤ। ਪਤਿਤ = ਵਿਕਾਰੀ, ਵਿਕਾਰਾਂ ਵਿਚ ਡਿੱਗੇ ਹੋਏ {पत् = to fall}। ਪਵੰਨਾ = ਪਵਿੱਤਰ।
SikhNet (Spanish)¿Cómo puede uno contar el estado de aquéllos malhechores a quienes el Señor purificó y salvó?
ਓਹੁ ਢੋਵੈ ਢੋਰ, ਹਾਥਿ ਚਮੁ ਚਮਰੇ; ਹਰਿ ਉਧਰਿਓ ਪਰਿਓ ਸਰਨਾ ॥੩॥
ohu dtovai dtor, haath cham chamare; har udhario pario saranaa |3| Ang 799
Sant Singh KhalsaRavi Daas, the leather-worker, who worked with hides and carried dead animals was saved, by entering the Lord's Sanctuary. ||3||
Manmohan Singh(Ravidas) The tanner, who handled leather and carried dead beasts, entered God's sanctuary and was saved.
Manmohan Singh (Punjabi)(ਰਵਿਦਾਸ) ਚੁਮਾਰ, ਜਿਸ ਦੇ ਹੱਥ ਵਿੱਚ ਚਮੜਾ ਰਹਿੰਦਾ ਸੀ ਅਤੇ ਜੋ ਮਰੇ ਹੋਏ ਡੰਗਰ ਢੌਂਦਾ ਸੀ, ਨੇ ਵਾਹਿਗੁਰੂ ਦੀ ਪਨਾਹ ਲੈ ਲਈ ਹੈ ਅਤੇ ਪਾਰ ਉਤਰ ਗਿਆ ਹੈ।
Fareedkot Teekaਪੁਨਾ ਤੇਰਾ ਭਗਤ ਰਵਿਦਾਸ ਜੋ ਮ੍ਰਿਤੂ ਹੂਏ ਪਸੂਓਂ ਕੋ ਢੋਵਤਾ ਥਾ ਅਰਥਾਤ ਮੁਰਦੇ ਪਸੂ ਢੋਣੇ ਵਾਲੀ ਜਾਤੀ ਮੇਂ ਥਾ, ਜਿਸ ਕੇ ਹਾਥ ਸਦਾ ਚੰਮ ਕੇ ਸਾਥ (ਚਮਰੇ) ਲਗੇ ਰਹਿਤੇ ਥੇ, ਭਾਵ ਯਹ ਜੱਦਪ ਜੂਤੀਆਂ ਗੰਢਨੇਹਾਰਾ ਭੀ ਥਾ, ਤਥਾਪਿ ਹੇ ਹਰੀ! ਓਹ ਤੇਰੀ ਸਰਣਾਗਿਤ ਹੋਣੇ ਸੇ ਨਾਮ ਜਪ ਕਰ ਇਸ ਸੰਸਾਰ ਸਮੁੰਦ੍ਰ ਸੇ ਪਾਰ ਹੋ ਜਾਤਾ ਭਯਾ॥੩॥
Prof. Sahib Singh(ਵੇਖੋ!) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚੰਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੩॥ਪਦ ਅਰਥ ਢੋਰ = ਮੋਏ ਹੋਏ ਪਸ਼ੂ। ਹਾਥਿ = ਹੱਥ ਵਿਚ। ਚਮਰੇ ਹਾਥਿ = ਚਮਾਰ ਦੇ ਹੱਥ ਵਿਚ। ਉਧਰਿਓ = ਪਾਰ ਲੰਘਾ ਦਿੱਤਾ ॥੩॥
SikhNet (Spanish)Ravi Das, cargador de rastro que nada más comerciaba con pieles y cueros, cuando llegó al Refugio del Señor fue salvado. (3)
ਪ੍ਰਭ ਦੀਨ ਦਇਆਲ ਭਗਤ ਭਵ ਤਾਰਨ; ਹਮ ਪਾਪੀ ਰਾਖੁ ਪਪਨਾ ॥
prabh deen deaal bhagat bhav taaran; ham paapee raakh papanaa | Ang 799
Sant Singh KhalsaO God, Merciful to the meek, carry Your devotees across the world-ocean; I am a sinner - save me from sin!
Manmohan SinghO Lord Merciful to the meek, Thou ferriest thine devotees across the world-ocean, save thou me, the sinner, from the sins.
Manmohan Singh (Punjabi)ਹੇ ਮਸਕੀਨਾ ਤੇ ਮਿਹਰਬਾਨ ਸੁਆਮੀ! ਤੂੰ ਆਪਣੇ ਅਨੁਰਾਗੀਆਂ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਮੈਂ ਗੁਨਾਹਗਾਰ ਨੂੰ, ਗੁਨਾਹਾਂ ਤੋਂ ਬਚਾ।
Fareedkot Teekaਤਾਂ ਤੇ ਹੇ ਦੀਨ ਦਇਆਲ ਮੇਰੇ ਸ੍ਵਾਮੀ ਵਾਹਿਗੁਰੂ! ਭਗਤੋਂ ਕੋ ਸੰਸਾਰ ਤੇ ਤਾਰਨੇਹਾਰੇ ਹਮ ਪਾਪੀਓਂ ਕੇ ਤਾਂਈ ਪਾਪ ਕਰਮੋਂ ਸੇ ਰਾਖ ਲੀਜੀਏ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ।ਪਦ ਅਰਥ ਦੀਨ = ਗਰੀਬ, ਕੰਗਾਲ। ਦਇਆਲ = ਦਇਆ ਦਾ ਘਰ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਭਵ = ਸੰਸਾਰ-ਸਮੁੰਦਰ। ਭਵ ਤਾਰਨ = ਹੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! ਪਪਨਾ = ਪਾਪਾਂ ਤੋਂ।
SikhNet (Spanish)Eres el Señor Compasivo y conduces a Tus Devotos a través del mar de las existencias, oh Dios.
ਹਰਿ ਦਾਸਨ ਦਾਸ. ਦਾਸ ਹਮ ਕਰੀਅਹੁ; ਜਨ ਨਾਨਕ. ਦਾਸ ਦਾਸੰਨਾ ॥੪॥੧॥
har daasan daas. daas ham kareeahu; jan naanak. daas daasanaa |4|1| Ang 799
Sant Singh KhalsaO Lord, make me the slave of the slave of Your slaves; servant Nanak is the slave of Your slaves. ||4||1||
Manmohan SinghMy God, make me the slave of the slave of thine slaves Serf Nanak is called an attendant of Thine.
Manmohan Singh (Punjabi)ਮੇਰੇ ਵਾਹਿਗੁਰੂ, ਮੈਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ, ਨਫਰ ਨਾਨਕ ਤੇਰਾ ਸੇਵਾਕ ਦੱਸਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਸਰੂਪ ਦੇ ਦਸਨੇ ਵਾ ਦਿਖਾਵਣੇਹਾਰੇ ਜੋ ਤੇਰੇ ਦਾਸ ਹੈਂ, ਮੈਂ ਜਨ ਕੇ ਤਾਂਈ ਤਿਨ ਅਪਨੇ ਦਾਸੋਂ ਕੇ ਦਾਸੋਂ ਕਾ ਹਮ ਕੋ ਭੀ ਦਾਸ ਕੀਜੀਏ॥੪॥੧॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੧॥ਪਦ ਅਰਥ ਦਾਸ ਦਾਸੰਨਾ = ਦਾਸਾਂ ਦਾ ਦਾਸ ॥੪॥੧॥
SikhNet (Spanish)¡Sálvame de la consecuencia de mis errores y hazme el Esclavo de Tus Esclavos! (4-1)