ੴ

ਸਿੱਖਬਾਣੀ · SikhBani

ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥

nidh sidh niramal naam beechaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 220, 221 · 36 lines
Translations

ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ॥

raag gaurree asattapadeea mahalaa 1 gaurree guaareree | Ang 220

Sant Singh KhalsaRaag Gauree, Ashtpadheeyaa, First Mehl: Gauree Gwaarayree:
Manmohan SinghRag Gauri Ashtpadian. 1st Guru Gauri Guareri.
Manmohan Singh (Punjabi)ਰਾਗ ਗਉੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Gauri Guareri, Mejl Guru Nanak, Primer Canal Divino.

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad | Ang 220

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. true is His Name and Creative Him personality. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, El Creador, el Purusha, el Iluminador.

ਨਿਧਿ ਸਿਧਿ; ਨਿਰਮਲ ਨਾਮੁ ਬੀਚਾਰੁ ॥

nidh sidh; niramal naam beechaar | Ang 220

Sant Singh KhalsaThe nine treasures and the miraculous spiritual powers come by contemplating the Immaculate Naam, the Name of the Lord.
Manmohan SinghThe (nine) treasure and (eighteen) miracles lie in the meditation of the Immaculate Name.
Manmohan Singh (Punjabi)(ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ।
Fareedkot Teekaਨਿਧੀਆਂ ਤਥਾ ਸਿਧੀਆਂ ਕਾ ਮੂਲੁ ਏਕੁ ਨਿਰਮਲੁ ਨਾਮ ਕਾ ਬੀਚਾਰੁ ਕਰਕੇ॥
Prof. Sahib Singhਪਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।

ਪਦ ਅਰਥ ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ।

SikhNet (Spanish)En el Naam, el Nombre, están contenidos los Nueve Tesoros y los Dieciocho Dones Milagrosos.

ਪੂਰਨ ਪੂਰਿ ਰਹਿਆ; ਬਿਖੁ ਮਾਰਿ ॥

pooran poor rahiaa; bikh maar | Ang 220

Sant Singh KhalsaThe Perfect Lord is All-pervading everywhere; He destroys the poison of Maya.
Manmohan SinghDestroying the poison of mammon one beholds the Perfect One pervading everywhere.
Manmohan Singh (Punjabi)ਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ।
Fareedkot Teekaਪਰੀ ਪੂਰਨ ਪਰਮੇਸ੍ਵਰ ਜੋ ਸਰਬ ਬ੍ਰਹਮੰਡ ਮੇਂ ਔਰ ਇਸ ਸਰੀਰ ਮੇਂ ਪੂਰ ਰਹਾ ਹੈ, ਸੋ ਜਾਨਿਆ ਹੈ।☬ਕਦਾਚਿਤ ਐਸੀ ਅਸੰਕਾ ਹੋ ਕਿ ਸੋ ਕੈਸੇ ਜਾਨਿਆ? ਸੋ ਐਸੇ ਹੈ:☬(ਬਿਖੁ ਮਾਰਿ) ਬਿਖ ਰੂਪ ਜੋ ਬਿਖੇ ਵਾਸਨਾ ਹੈ ਤਿਸ ਕੋ (ਮਾਰਿ) ਨਿਬ੍ਰਿਤ ਕੀਆ ਹੈ॥
Prof. Sahib Singhਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ।

ਪਦ ਅਰਥ ਬਿਖੁ = ਮਾਇਆ, ਜ਼ਹਰ।

SikhNet (Spanish)Al quitar el veneno de Maya, uno percibe al Señor prevaleciendo en todo.

ਤ੍ਰਿਕੁਟੀ ਛੂਟੀ; ਬਿਮਲ ਮਝਾਰਿ ॥

trikuttee chhoottee; bimal majhaar | Ang 220

Sant Singh KhalsaI am rid of the three-phased Maya, dwelling in the Pure Lord.
Manmohan SinghBy abiding in the Pure Lord, I am rid of the three qualities.
Manmohan Singh (Punjabi)ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਕਰਤਾ ਕਰਮ ਕ੍ਰਿਆਦਿ ਤ੍ਰਿਕੁਟੀ ਛੁਟ ਗਈ ਹੈ, ਯਾਂ ਤੇ ਏਕ ਆਤਮਾ ਕੋ ਨਿਸਚੇ ਕੀਆ ਹੈ। (ਬਿਮਲ) ਨਿਰਮਲ ਪਰਮੇਸ੍ਵਰ ਕੇ ਰੂਪ ਮੇਂ ਇਸਥਿਤੀ ਭਈ ਹੈ, ਵਾ ਸੁਧ ਅੰਤਹਕਰਨ ਮੇਂ ਤਿਸ ਕੋ ਜਾਨਿਆ ਹੈ॥
Prof. Sahib Singh(ਉਸ ਮਤਿ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ।

ਪਦ ਅਰਥ ਤ੍ਰਿਕੁਟੀ = ਤ੍ਰਿਊੜੀ (त्रि-कुटी, ਤਿੰਨ ਵਿੰਗੀਆਂ ਲਕੀਰਾਂ) {ਨੋਟ: ਮੱਥੇ ਤੇ ਤ੍ਰਿਊੜੀ ਤਦੋਂ ਪੈਂਦੀ ਹੈ, ਜਦੋਂ ਮਨ ਵਿਚ ਖਿੱਝ ਹੋਵੇ। ਸੋ, ਤ੍ਰਿਕੁਟੀ ਦਾ ਅਰਥ ਹੈ 'ਮਨ ਦੀ ਖਿੱਝ'}। ਬਿਮਲ = ਸਾਫ਼, ਪਵਿਤ੍ਰ। ਮਝਾਰਿ = ਵਿਚ।

SikhNet (Spanish)Habitando en Él, en el Uno Inmaculado, me deshago de las tres caras de Maya,

ਗੁਰ ਕੀ ਮਤਿ; ਜੀਇ ਆਈ ਕਾਰਿ ॥੧॥

gur kee mat; jee aaee kaar |1| Ang 221

Sant Singh KhalsaThe Guru's Teachings are useful to my soul. ||1||
Manmohan SinghThe Guru's instruction is of avail unto my soul.
Manmohan Singh (Punjabi)ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।
Fareedkot Teekaਪਰੰਤੂ ਗੁਰੋਂ ਕੀ (ਮਤਿ) ਸਿਖ੍ਯਾ ਹਮਾਰੇ ਜੀਅ ਕੇ (ਕਾਰਿ) ਕਾਮ ਆਈ ਹੈ॥੧॥
Prof. Sahib Singhਗੁਰੂ ਦੀ ਦਿੱਤੀ ਹੋਈ ਮਤਿ ਮੇਰੇ ਚਿੱਤ ਵਿਚ ਕਾਰੀ ਆ ਗਈ ਹੈ (ਲਾਭਵੰਦੀ ਹੋ ਗਈ ਹੈ) ॥੧॥

ਪਦ ਅਰਥ ਜੀਇ = ਜੀਅ ਵਿਚ, ਅੰਤਰ ਆਤਮੇ। ਕਾਰਿ = ਕਾਰੀ, ਲਾਭਦਾਇਕ ॥੧॥

SikhNet (Spanish)y la Instrucción del Guru es de provecho para mi Alma.(1)

ਇਨ ਬਿਧਿ; ਰਾਮ ਰਮਤ. ਮਨੁ ਮਾਨਿਆ ॥

ein bidh; raam ramat. man maaniaa | Ang 221

Sant Singh KhalsaChanting the Lord's Name in this way, my mind is satisfied.
Manmohan SinghBy uttering Lord's Name in this way, my soul is propitiated.
Manmohan Singh (Punjabi)ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।
Fareedkot Teekaਹੇ ਸਿਧੋ! ਮੇਰਾ ਮਨ ਤੋ ਇਸ ਪ੍ਰਕਾਰ ਰਾਮ ਜੋ ਸਰਬ ਮੇਂ ਰਮਿਆ ਹੂਆ ਹੈ ਤਿਸ ਮੇਂ ਮਾਨਿਆ ਹੈ॥☬ਕਦਾਚਿਤ ਐਸੇ ਅਸੰਕਾ ਹੋ ਕਿ ਸੋ ਕੈਸੇ ਜਾਨਿਆ ਹੈ? ਤਾ ਪੈ ਕਹੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ (ਸਿਮਰਨ ਵਿਚ) ਇਸ ਤਰ੍ਹਾਂ ਗਿੱਝ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾ ਰਹਿ ਹੀ ਨਹੀਂ ਸਕਦਾ।

ਪਦ ਅਰਥ ਮਾਨਿਆ = ਗਿੱਝ ਗਿਆ।

SikhNet (Spanish)Así, habitando en el Todo Prevaleciente Señor, mi mente está satisfecha.

ਗਿਆਨ ਅੰਜਨੁ; ਗੁਰ ਸਬਦਿ ਪਛਾਨਿਆ ॥੧॥ ਰਹਾਉ ॥

giaan anjan; gur sabad pachhaaniaa |1| rahaau | Ang 221

Sant Singh KhalsaI have obtained the ointment of spiritual wisdom, recognizing the Word of the Guru's Shabad. ||1||Pause||
Manmohan SinghThe collyrium of Divine comprehension, I have recognised through Guru's gospel. Pause.
Manmohan Singh (Punjabi)ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਞਾਣ ਲਿਆ ਹੈ। ਠਹਿਰਾਉ।
Fareedkot Teekaਗੁਰੋਂ ਨੇ ਜੋ ਉਪਦੇਸ਼ ਦੁਆਰਾ ਗ੍ਯਾਨ ਰੂਪੀ ਅੰਜਨ ਬੁਧੀ ਰੂਪ ਨੇਤ੍ਰੋਂ ਮੇਂ ਦੀਆ ਹੈ, ਯਾਂ ਤੇ ਪਹਿਚਾਨਿਆ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਹ (ਆਤਮਕ) ਸੁਰਮਾ ਲੱਭ ਲਿਆ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਅੰਜਨੁ = ਸੁਰਮਾ ॥੧॥ ਰਹਾਉ ॥

SikhNet (Spanish)Y con el Colirio de la Sabiduría me es revelada la Palabra del Shabd del Guru. (1-Pausa)

ਇਕੁ ਸੁਖੁ ਮਾਨਿਆ; ਸਹਜਿ ਮਿਲਾਇਆ ॥

eik sukh maaniaa; sehaj milaaeaa | Ang 221

Sant Singh KhalsaBlended with the One Lord, I enjoy intuitive peace.
Manmohan SinghI, now, enjoy the one celestial bliss and am blended with the Lord.
Manmohan Singh (Punjabi)ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।
Fareedkot Teekaਜਬ ਸੇ ਏਕਤਾ ਮੇਂ ਸੁਖ ਮਾਨਿਆ ਹੈ ਤਬ ਸੇ (ਸਹਜਿ) ਸਾਂਤੀ ਮੇਂ ਮਨ ਕੋ ਮਿਲਾਇਆ ਹੈ॥
Prof. Sahib Singh(ਹੁਣ ਮੇਰਾ ਮਨ) ਮੰਨ ਗਿਆ ਹੈ ਕਿ ਇੱਕ (ਆਤਮਕ) ਸੁਖ (ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਅਤੇ ਇਸ ਸੁੱਖ ਨੇ) ਮੈਨੂੰ ਸਹਜ ਅਵਸਥਾ ਵਿਚ ਮਿਲਾ ਦਿੱਤਾ ਹੈ।

ਪਦ ਅਰਥ ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ।

SikhNet (Spanish)Ahora disfruto de la Verdadera Paz,

ਨਿਰਮਲ ਬਾਣੀ; ਭਰਮੁ ਚੁਕਾਇਆ ॥

niramal baanee; bharam chukaaeaa | Ang 221

Sant Singh KhalsaThrough the Immaculate Bani of the Word, my doubts have been dispelled.
Manmohan SinghThrough the Immaculate Gurbani, my doubt is removed.
Manmohan Singh (Punjabi)ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।
Fareedkot Teekaਸੁਧ ਬਾਣੀ ਜੋ ਗੁਰੂ ਬਾਕ੍ਯ ਹੈ ਤਿਨੋਂ ਕਰ ਕੇ ਰਿਦੇ ਸੇ ਭ੍ਰਮ (ਚੁਕਾਇਆ) ਉਠਾਇ ਦੀਆ ਹੈ॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ) ਪਵਿਤ੍ਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ।

ਪਦ ਅਰਥ ਭਰਮੁ = ਭਟਕਣਾ।

SikhNet (Spanish)y estoy inmerso en el Equilibrio. A través de la Palabra Inmaculada del Shabd, mi duda es resuelta.

ਲਾਲ ਭਏ; ਸੂਹਾ ਰੰਗੁ ਮਾਇਆ ॥

laal bhe; soohaa rang maaeaa | Ang 221

Sant Singh KhalsaInstead of the pale color of Maya, I am imbued with the deep crimson color of the Lord's Love.
Manmohan SinghInstead of the red dye of mammon, I have acquired the scarlet colour of God's Name.
Manmohan Singh (Punjabi)ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।
Fareedkot Teekaਜਬ ਸਰੂਪਾਨੰਦ ਮੇਂ ਲਾਲ ਹੂਏ ਤਬ ਮਾਇਆ ਕਾ ਜੋ ਰੰਗ ਹੈ ਤਿਸ ਕੋ ਕਸੁੰਭੇ ਕੇ ਰੰਗ ਵਤ ਸੂਹਾ ਜਾਨਿਆ। ਭਾਵ ਏਹਿ ਕਿ ਸ੍ਵਰੂਪਾਨੰਦ ਅਬਨਾਸ਼ੀ ਹੈ ਔਰ ਮਾਇਆ ਕੇ ਬਿਖੇ ਭੋਗੋਂ ਕਾ (ਰੰਗੁ) ਅਨੰਦ ਨਾਸਵੰਤ ਹੈ। ਯਾਂ ਤੇ ਤਿਨ ਕੀ ਪ੍ਰੀਤ ਕਾ ਤ੍ਯਾਗ ਕੀਆ ਹੈ॥☬ਕਦਾਚਿਤ ਐਸੀ ਅਸੰਕਾ ਹੋ ਕਿ ਮਨ ਕੋ ਬਿਖ੍ਯੋਂ ਸੇ ਕਬ ਸੇ ਰੋਕਿਆ ਹੈ? ਤਾਂ ਪੈ ਕਹੇ ਹੈਂ:
Prof. Sahib Singh(ਸਿਮਰਨ ਦੀ ਬਰਕਤਿ ਨਾਲ ਨਾਮ ਵਿਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ) ਲਾਲ ਹੋ ਗਿਆ ਹੈ। ਮਾਇਆ ਦਾ ਰੰਗ ਮੈਨੂੰ ਕਸੁੰਭੇ ਦੇ ਰੰਗ ਵਰਗਾ ਕੱਚਾ, ਸੂਹਾ ਦਿੱਸ ਪਿਆ ਹੈ।
SikhNet (Spanish)El color de Maya, no permanente y sin fuerza, se ha borrado, y ahora estoy teñido del Carmesí Profundo del Señor.

ਨਦਰਿ ਭਈ; ਬਿਖੁ ਠਾਕਿ ਰਹਾਇਆ ॥੨॥

nadar bhee; bikh tthaak rahaaeaa |2| Ang 221

Sant Singh KhalsaBy the Lord's Glance of Grace, the poison has been eliminated. ||2||
Manmohan SinghWhen the Lord casts Him merciful glance, the poison of evil is destroyed.
Manmohan Singh (Punjabi)ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।
Fareedkot Teekaਜਬ ਪਰਮੇਸ੍ਵਰ ਕੀ (ਨਦਰਿ) ਕ੍ਰਿਪਾ ਦ੍ਰਿਸਟੀ ਹੂਈ ਤਬ ਸੇ ਬਿਖਿਓਂ ਸੇ ਮਨ ਕੋ (ਠਾਕਿ ਰਹਾਇਆ) ਮੋੜ ਰਖਾ ਹੈ॥੨॥
Prof. Sahib Singh(ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਜ਼ਰ ॥੨॥

SikhNet (Spanish)Su Gracia está conmigo y el veneno de Maya ya no me afecta. (2)

ਉਲਟ ਭਈ; ਜੀਵਤ ਮਰਿ ਜਾਗਿਆ ॥

aulatt bhee; jeevat mar jaagiaa | Ang 221

Sant Singh KhalsaWhen I turned away, and became dead while yet alive, I was awakened.
Manmohan SinghWhen I turned away from the world, and became dead in life, I got (spiritually) awakened.
Manmohan Singh (Punjabi)ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।
Fareedkot Teekaਜਬ ਸੰਸਾਰ ਸੇ ਬ੍ਰਿਤੀ ਉਲਟਤੀ ਭਈ ਔਰ ਪਰਮੇਸ੍ਵਰ ਪਰਾਇਣ ਹੂਈ ਤਬ ਸੇ ਜੀਵ ਭਾਵ ਸੇ ਮਰੇ ਔਰ ਬ੍ਰਹਮ ਸ੍ਵਰੂਪ ਮੇਂ ਮਨੁ (ਜਾਗਿਆ) ਸਾਵਧਾਨ ਭਯਾ ਹੈ॥
Prof. Sahib Singh(ਮੇਰੀ ਸੁਰਤ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ।

ਪਦ ਅਰਥ ਮਰਿ = (ਮਾਇਆ ਵਲੋਂ) ਮਰ ਕੇ।

SikhNet (Spanish)Cuando mi atención dejó de ser desviada por los atractivos de Maya y estuve muerto para ellos, y por lo tanto despierto,

ਸਬਦਿ ਰਵੇ; ਮਨੁ ਹਰਿ ਸਿਉ ਲਾਗਿਆ ॥

sabad rave; man har siau laagiaa | Ang 221

Sant Singh KhalsaChanting the Word of the Shabad, my mind is attached to the Lord.
Manmohan SinghBy repeating the Name, my soul got attached with the Lord.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।
Fareedkot Teekaਗੁਰ ਸਬਦ ਕੇ ਜਪਨੇ ਕਰ ਮਨ ਹਰਿ ਸੇ ਲਾਗਤਾ ਭਯਾ ਹੈ॥
Prof. Sahib Singhਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ।

ਪਦ ਅਰਥ ਸਬਦਿ = (ਗੁਰੂ ਦੇ ਸ਼ਬਦ) ਰਾਹੀਂ।

SikhNet (Spanish)entonces fue cuando estuve entonado con el Señor, contemplando la Palabra del Shabd. Recolecté dentro de mí la Esencia del Señor,

ਰਸੁ ਸੰਗ੍ਰਹਿ; ਬਿਖੁ ਪਰਹਰਿ ਤਿਆਗਿਆ ॥

ras sangreh; bikh parahar tiaagiaa | Ang 221

Sant Singh KhalsaI have gathered in the Lord's sublime essence, and cast out the poison.
Manmohan SinghEschewing and casting away the mammon's poison, I have amassed Lord's Nectar.
Manmohan Singh (Punjabi)ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।
Fareedkot Teekaਜੋ ਬਿਖੇ ਰਸ (ਸੰਗ੍ਰਹਿ) ਇਕੱਤ੍ਰ ਕੀਆ ਹੂਆ ਥਾ, ਸੋ ਕੈਸਾ ਥਾ? (ਪਰਹਰਿ) ਜੀਵ ਕੇ ਪ੍ਰਹਾਰ ਕਰਨੇ ਵਾਲਾ ਥਾ। ਸੋ ਤਿਆਗਨ ਕਰ ਦੀਆ, ਵਾ ਆਤਮ ਰਸ ਕਾ ਸੰਗ੍ਰਹ ਕੀਆ ਹੈ ਔਰ ਬਿਖ੍ਯ ਸੁਖ ਕੋ ਤ੍ਯਾਗ ਛਡਿਆ ਹੈ॥
Prof. Sahib Singh(ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ।

ਪਦ ਅਰਥ ਸੰਗ੍ਰਹਿ = ਇਕੱਠਾ ਕਰ ਕੇ। ਪਰਹਰਿ = ਦੂਰ ਕਰ ਕੇ।

SikhNet (Spanish)y me purgué del veneno de Maya, conocí el Amor del Señor,

ਭਾਇ ਬਸੇ; ਜਮ ਕਾ ਭਉ ਭਾਗਿਆ ॥੩॥

bhaae base; jam kaa bhau bhaagiaa |3| Ang 221

Sant Singh KhalsaAbiding in His Love, the fear of death has run away. ||3||
Manmohan SinghBy abiding in Lord's love my death's fear has fled.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।
Fareedkot Teekaਹੇ ਭਾਈ! ਜਬ ਸੇ (ਭਾਇ) ਹਰੀ ਕੇ ਪ੍ਰੇਮ ਮੇਂ ਬਸੇ ਹੈਂ ਤਬ ਸੇ ਹੀ ਜਮੋਂ ਕਾ ਡਰ ਭਾਗਾ ਹੈ॥੩॥
Prof. Sahib Singhਪਰਮਾਤਮਾ ਦੇ ਪ੍ਰੇਮ ਵਿਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ॥੩॥

ਪਦ ਅਰਥ ਭਾਇ = ਪ੍ਰੇਮ ਵਿਚ ॥੩॥

SikhNet (Spanish)y de pronto se me quitó el miedo a Yama, el mensajero de la muerte.(3)

ਸਾਦ ਰਹੇ; ਬਾਦੰ ਅਹੰਕਾਰਾ ॥

saad rahe; baadan ahankaaraa | Ang 221

Sant Singh KhalsaMy taste for pleasure ended, along with conflict and egotism.
Manmohan SinghMy secular savours, strives and ego have ended,
Manmohan Singh (Punjabi)ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,
Fareedkot Teekaਜੋ ਬਿਖ੍ਯੋਂ ਕੇ ਸ੍ਵਾਦ ਥੇ, ਸੋ ਤੋ (ਰਹੇ) ਹਟ ਗਏ ਔਰ ਹੰਕਾਰ ਪੁਨਾ (ਬਾਦੰ) ਝਗੜੇ ਭੀ ਨਾਸ ਹੋ ਗਏ॥
Prof. Sahib Singh(ਸਿਮਰਨ ਦੀ ਬਰਕਤਿ ਕਰਕੇ ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ) ਚਸਕੇ ਦੂਰ ਹੋ ਗਏ ਹਨ, (ਮਨ ਵਿਚ ਨਿੱਤ ਹੋ ਰਿਹਾ ਮਾਇਆ ਵਾਲਾ) ਝਗੜਾ ਮਿਟ ਗਿਆ ਹੈ, ਅਹੰਕਾਰ ਰਹਿ ਗਿਆ ਹੈ।

ਪਦ ਅਰਥ ਸਾਦ = ਚਸਕੇ। ਬਾਦੰ = ਝਗੜਾ।

SikhNet (Spanish)Perdí el gusto por los sabores de lo mundano y por la lucha del ego;

ਚਿਤੁ. ਹਰਿ ਸਿਉ ਰਾਤਾ; ਹੁਕਮਿ ਅਪਾਰਾ ॥

chit. har siau raataa; hukam apaaraa | Ang 221

Sant Singh KhalsaMy consciousness is attuned to the Lord, by the Order of the Infinite.
Manmohan Singhand by the order of the Infinite Lord, my mind is imbued with God.
Manmohan Singh (Punjabi)ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।
Fareedkot Teekaਜੋ ਪਾਰਾਵਾਰ ਤੇ ਰਹਤ ਹੈਂ ਤਿਸ ਪਰਮੇਸ੍ਵਰ ਕਾ ਹੁਕਮ ਮਾਨ ਕਰ ਚਿਤ ਹਰੀ ਕੇ ਸਾਥ ਰਾਤਾ ਹੈ॥
Prof. Sahib Singhਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ।
SikhNet (Spanish)fue entonces cuando mi mente estuvo imbuida en el Señor, por la Voluntad del Infinito.

ਜਾਤਿ ਰਹੇ; ਪਤਿ ਕੇ ਆਚਾਰਾ ॥

jaat rahe; pat ke aachaaraa | Ang 221

Sant Singh KhalsaMy pursuit for worldy pride and honour is over.
Manmohan SinghMy actions of shame from people have left.
Manmohan Singh (Punjabi)ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।
Fareedkot Teekaਜੋ ਸੰਸਾਰਕ ਪਤਿ ਬਨਾਉਨੇ ਕੇ (ਆਚਾਰਾ) ਕਰਮ ਥੇ, ਸੋ ਜਾਤੇ ਰਹੇ। ਵਾ ਜਾਤਿ ਅਭਿਮਾਨ ਔਰ ਪਤਿ ਕੇ ਜੋ ਆਚਾਰ ਕਰਤੇ ਥੇ, ਸੋ ਭੀ ਰਹ ਗਏ॥
Prof. Sahib Singhਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ।

ਪਦ ਅਰਥ ਪਤਿ = ਇੱਜ਼ਤ, ਲੋਕ-ਲਾਜ। ਆਚਾਰਾ = ਕਰਮ-ਕਾਂਡ, ਧਾਰਮਿਕ ਰਸਮਾਂ।

SikhNet (Spanish)En este acto de Honor, perdí el sentido de mi rango social,

ਦ੍ਰਿਸਟਿ ਭਈ; ਸੁਖੁ ਆਤਮ ਧਾਰਾ ॥੪॥

drisatt bhee; sukh aatam dhaaraa |4| Ang 221

Sant Singh KhalsaWhen He blessed me with His Glance of Grace, peace was established in my soul. ||4||
Manmohan SinghWhen the Lord cast His gracious glance on me, I enshrined celestial solace within my mind.
Manmohan Singh (Punjabi)ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
Fareedkot Teekaਜਬ ਗੁਰੋਂ ਕੀ ਕ੍ਰਿਪਾ ਦ੍ਰਿਸ਼ਟੀ ਭਈ ਤਬ ਆਤਮ ਦ੍ਰਿਸ਼ਟੀ ਸੁਖ ਕੋ ਧਾਰਨ ਕੀਆ ਹੈ॥੪॥☬ਜਬ ਗੁਰੂ ਜੀ ਕੇ ਐਸੇ ਅੰਮ੍ਰਿਤ ਬਚਨ ਸ੍ਰਵਣ ਕੀਏ ਤਬ ਅਨੁਸਾਰੀ ਹੋ ਕਰ ਨਿਮ੍ਰਤਾ ਸੇ ਪ੍ਰਸ਼ਨ ਕੀਆ, ਹਮ ਆਤਮ ਸੁਖ ਕੀ ਪ੍ਰਾਪਤੀ ਵਾਸਤੇ ਆਪ ਸੇ ਪੂਛਤੇ ਹਾਂ?
Prof. Sahib Singh(ਮੇਰੇ ਉਤੇ ਪ੍ਰਭੂ ਦੀ) ਮਿਹਰ ਦੀ ਨਿਗਾਹ ਹੋਈ ਹੈ, ਮੈਨੂੰ ਆਤਮਕ ਸੁਖ ਮਿਲ ਗਿਆ ਹੈ ॥੪॥

ਪਦ ਅਰਥ ਦ੍ਰਿਸਟਿ = (ਮਿਹਰ ਦੀ) ਨਿਗਾਹ ॥੪॥

SikhNet (Spanish)la Gracia del Señor estuvo conmigo, y mi Alma conoció el Éxtasis.(4)

ਤੁਝ ਬਿਨੁ; ਕੋਇ ਨ ਦੇਖਉ ਮੀਤੁ ॥

tujh bin; koe na dekhau meet | Ang 221

Sant Singh KhalsaWithout You, I see no friend at all.
Manmohan SinghWithout Thee, I see no friend of mine.
Manmohan Singh (Punjabi)ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।
Fareedkot Teekaਹੇ ਗੁਰੋ! ਹਮ ਆਪ ਸੇ ਬਿਨਾਂ ਕੋਈ ਮਿਤ੍ਰ ਨਹੀਂ ਦੇਖਤੇ॥
Prof. Sahib Singh(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਹੇ ਪ੍ਰਭੂ!) ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ।

ਪਦ ਅਰਥ ਨ ਦੇਖਉ = ਮੈਂ ਨਹੀਂ ਵੇਖਦਾ।

SikhNet (Spanish)Oh Amigo, sin Ti no veo a ningún otro,

ਕਿਸੁ ਸੇਵਉ; ਕਿਸੁ ਦੇਵਉ ਚੀਤੁ ॥

kis sevau; kis devau cheet | Ang 221

Sant Singh KhalsaWhom should I serve? Unto whom should I dedicate my consciousness?
Manmohan SinghWhom else should I serve, and whom should offer my soul?
Manmohan Singh (Punjabi)ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?
Fareedkot Teekaਕਿਸ ਕੋ ਸੇਵਨ ਕਰਾਂ ਔਰ ਕਿਸ ਕੋ ਚਿਤ ਦੇਵਾਂ॥
Prof. Sahib Singhਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਂਟ ਕਰਦਾ।

ਪਦ ਅਰਥ ਸੇਵਉ = ਸੇਵਉਂ, ਮੈਂ ਸੇਵਾ ਕਰਾਂ।

SikhNet (Spanish)¿a quién entonces voy a servir? ¿A quién ofreceré mi mente?

ਕਿਸੁ ਪੂਛਉ; ਕਿਸੁ ਲਾਗਉ ਪਾਇ ॥

kis poochhau; kis laagau paae | Ang 221

Sant Singh KhalsaWhom should I ask? At whose feet should I fall?
Manmohan SinghWhom should I ask, and no whose feet should I fall?
Manmohan Singh (Punjabi)ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?
Fareedkot Teekaਪੁਨਾ ਕਿਸ ਕੋ ਹਰੀ ਮਾਰਗ ਪੂਛੋਂ ਔਰ ਕਿਸ ਕੇ ਚਰਨੋਂ ਮੇਂ ਲਗਾਂ॥
Prof. Sahib Singhਮੈਂ ਕਿਸੇ ਹੋਰ ਤੋਂ ਸਾਲਾਹ ਨਹੀਂ ਪੁੱਛਦਾ। ਮੈਂ ਕਿਸੇ ਹੋਰ ਦੇ ਪੈਰੀਂ ਨਹੀਂ ਲਗਦਾ ਫਿਰਦਾ।

ਪਦ ਅਰਥ ਪਾਇ = ਚਰਨੀਂ।

SikhNet (Spanish)¿Quién, oh, quién podrá darme la Instrucción que me entone Contigo, oh mi Señor?

ਕਿਸੁ ਉਪਦੇਸਿ; ਰਹਾ ਲਿਵ ਲਾਇ ॥੫॥

kis upades; rahaa liv laae |5| Ang 221

Sant Singh KhalsaBy whose teachings will I remain absorbed in His Love? ||5||
Manmohan SinghBy whose instruction can I remain absorbed in Lord's Love.
Manmohan Singh (Punjabi)ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?
Fareedkot Teekaਔਰ ਕਿਸ ਕੋ ਉਪਦੇਸ਼ ਸੇ ਬ੍ਰਿਤੀ ਲਗਾ ਰਹਾਂ॥੫॥☬ਉੱਤਰ:
Prof. Sahib Singhਮੈਂ ਕਿਸੇ ਹੋਰ ਦੇ ਉਪਦੇਸ਼ ਵਿਚ ਸੁਰਤ ਨਹੀਂ ਜੋੜਦਾ ਫਿਰਦਾ ॥੫॥

ਪਦ ਅਰਥ ਉਪਦੇਸਿ = ਉਪਦੇਸ਼ ਵਿਚ ॥੫॥

SikhNet (Spanish)¿Mediante enseñanzas de quien me mantendré absorbido por su amor?

ਗੁਰ ਸੇਵੀ; ਗੁਰ ਲਾਗਉ ਪਾਇ ॥

gur sevee; gur laagau paae | Ang 221

Sant Singh KhalsaI serve the Guru, and I fall at the Guru's Feet.
Manmohan Singhthe Guru serve, and on Guru's feet do I fall.
Manmohan Singh (Punjabi)ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।
Fareedkot Teekaਗੁਰੋਂ ਕੀ ਸੇਵਾ ਕਰ ਔਰ ਗੁਰੋਂ ਕੇ ਚਰਨੀ ਲਾਗੋ ਅਰ ਗੁਰੋਂ ਸੇ ਹੀ ਪੂਛੋ॥
Prof. Sahib Singh(ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ, ਇਸ ਵਾਸਤੇ) ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ।

ਪਦ ਅਰਥ ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ।

SikhNet (Spanish)Sirve al Guru y póstrate a Sus Pies;

ਭਗਤਿ ਕਰੀ; ਰਾਚਉ ਹਰਿ ਨਾਇ ॥

bhagat karee; raachau har naae | Ang 221

Sant Singh KhalsaI worship Him, and I am absorbed in the Lord's Name.
Manmohan SinghI meditate on God and am absorbed in His Name.
Manmohan Singh (Punjabi)ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।
Fareedkot Teekaਗੁਰਾਂ ਨੂੰ ਚਿਤੁ ਦੇਹ ਅਰ (ਭਗਤਿ ਕਰੀ) ਭਗਤੀ ਕੇ ਕਰਨੇ ਵਾਲੇ ਜੋ ਗੁਰੂ ਹੈਂ ਤਿਨ ਕੇ ਉਪਦੇਸ਼ ਕਰ ਹਰੀ ਕੇ ਨਾਮ ਮੇਂ ਰਾਚੋ॥
Prof. Sahib Singh(ਗੁਰੂ ਦੀ ਸਹਾਇਤਾ ਨਾਲ ਹੀ, ਹੇ ਭਾਈ!) ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ।

ਪਦ ਅਰਥ ਕਰੀ = ਮੈਂ ਕਰਦਾ ਹਾਂ। ਨਾਇ = ਨਾਮ ਵਿਚ।

SikhNet (Spanish)medita en el Señor y permanece imbuido en Su Nombre.

ਸਿਖਿਆ ਦੀਖਿਆ; ਭੋਜਨ ਭਾਉ ॥

sikhiaa deekhiaa; bhojan bhaau | Ang 221

Sant Singh KhalsaThe Lord's Love is my instruction, sermon and food.
Manmohan SinghLord's love is for me instruction, Divine discourse and fare.
Manmohan Singh (Punjabi)ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।
Fareedkot Teekaਗੁਰੋਂ ਕੀ ਦੀਖ੍ਯਾ ਕੋ (ਸਿਖਿਆ) ਧਾਰ ਕਰ (ਭਾਉ) ਨਿਸਚੇ ਕਰ ਗ੍ਯਾਨ ਰੂਪੀ ਭੋਜਨ ਕਰੋ॥
Prof. Sahib Singhਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ।

ਪਦ ਅਰਥ ਦੀਖਿਆ = ਕਿਸੇ ਧਰਮ ਵਿਚ ਦਾਖ਼ਲ ਹੋਣ ਵੇਲੇ ਜੋ ਖ਼ਾਸ ਉਪਦੇਸ਼ ਮਿਲਦਾ ਹੈ। ਭਾਉ = ਪ੍ਰੇਮ।

SikhNet (Spanish)Deja que el Amor del Señor sea tu Instrucción y Sustento,

ਹੁਕਮਿ ਸੰਜੋਗੀ; ਨਿਜ ਘਰਿ ਜਾਉ ॥੬॥

hukam sanjogee; nij ghar jaau |6| Ang 221

Sant Singh KhalsaEnjoined to the Lord's Command, I have entered the home of my inner self. ||6||
Manmohan SinghUniting with Lord's command I have entered my own Home.
Manmohan Singh (Punjabi)ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।
Fareedkot Teekaਪਰਮੇਸ੍ਵਰ ਕੇ ਹੁਕਮ ਸਬੰਧੀ, ਭਾਵ ਏਹਿ ਕਿ ਹੁਕਮ ਮਾਨਨੇ ਵਾਲੇ ਹੋਵੋ, ਤੋ ਨਿਜ ਘਰ ਅਪਨੇ ਸਰੂਪ ਕੋ ਪ੍ਰਾਪਤਿ ਹੋਵੋਗੇ॥੬॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ॥੬॥

ਪਦ ਅਰਥ ਸੰਜੋਗੀ = ਸੰਜੋਗਾਂ ਨਾਲ, ਕੀਤੇ ਕਰਮਾਂ ਦੇ ਅੰਕੁਰ ਫੁੱਟਣ ਨਾਲ। ਜਾਉ = ਜਾਉਂ, ਮੈਂ ਜਾਂਦਾ ਹਾਂ ॥੬॥

SikhNet (Spanish)y fluyendo en Su Voluntad entónate en tu interior.(6)

ਗਰਬ ਗਤੰ; ਸੁਖ ਆਤਮ ਧਿਆਨਾ ॥

garab gatan; sukh aatam dhiaanaa | Ang 221

Sant Singh KhalsaWith the extinction of pride, my soul has found peace and meditation.
Manmohan SinghWith the extinction of ego the soul attains peace, and meditation.
Manmohan Singh (Punjabi)ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹਮਾਰੇ ਕੋ ਤੋ ਆਤਮ ਧ੍ਯਾਨ ਧਾਰਨੇ ਕਰ ਸੁਖ ਹੂਆ ਹੈ ਔਰ (ਗਰਬ) ਹੰਕਾਰ ਨਸਟ ਹੂਆ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤ ਟਿਕ ਗਈ ਹੈ।

ਪਦ ਅਰਥ ਗਰਬ ਗਤੰ = ਅਹੰਕਾਰ ਦੂਰ ਹੋ ਗਿਆ।

SikhNet (Spanish)Trascenderás tu ego, tu Alma, transfigurada en el Señor, habitará en Paz

ਜੋਤਿ ਭਈ; ਜੋਤੀ ਮਾਹਿ ਸਮਾਨਾ ॥

jot bhee; jotee maeh samaanaa | Ang 221

Sant Singh KhalsaThe Divine Light has dawned, and I am absorbed in the Light.
Manmohan SinghThe Divine light has dawned and my soul has merged in the supreme Light.
Manmohan Singh (Punjabi)ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।
Fareedkot Teeka(ਜੋਤਿ) ਗ੍ਯਾਨ ਕੀ ਪ੍ਰਾਪਤੀ ਭਈ ਹੈ ਯਾਂ ਤੇ (ਜੋਤੀ) ਪਰਮੇਸ੍ਵਰ ਮੇਂ ਸਮਾਏ ਹੈਂ॥
Prof. Sahib Singhਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ।

ਪਦ ਅਰਥ ਜੋਤਿ = ਚਾਨਣ, ਪ੍ਰਕਾਸ਼।

SikhNet (Spanish)y tu luz se fundirá en la Luz Divina.

ਲਿਖਤੁ ਮਿਟੈ ਨਹੀ; ਸਬਦੁ ਨੀਸਾਨਾ ॥

likhat mittai nahee; sabad neesaanaa | Ang 221

Sant Singh KhalsaPre-ordained destiny cannot be erased; the Shabad is my banner and insignia.
Manmohan SinghThe eternal writ cannot be erased, and I have received the standard of Lord's Name.
Manmohan Singh (Punjabi)ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।
Fareedkot Teekaਜੋ ਕਰਮੋਂ ਕੀ ਲਿਖਤ ਲਿਖੀ ਹੂਈ ਹੈ, ਸੋ ਮਿਟਤੀ ਨਹੀਂ ਹੈ। (ਸਬਦੁ ਨੀਸਾਨਾ) ਏਹੁ ਬਾਕੁ ਲੋਕ ਪ੍ਰਸਿੱਧ ਹੈ, ਵਾ (ਸਬਦੁ) ਵੇਦ ਮੇਂ (ਨੀਸਾਨਾ) ਪ੍ਰਗਟ ਹੈ॥
Prof. Sahib Singh(ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ।

ਪਦ ਅਰਥ ਲਿਖਤੁ = ਹਿਰਦੇ ਵਿਚ ਉੱਕਰਿਆ ਹੋਇਆ ਲੇਖ। ਨੀਸਾਨਾ = ਪਰਗਟ।

SikhNet (Spanish)El decreto de la eternidad no puede ser borrado; por eso recibí el Estandarte del Naam,

ਕਰਤਾ ਕਰਣਾ; ਕਰਤਾ ਜਾਨਾ ॥੭॥

karataa karanaa; karataa jaanaa |7| Ang 221

Sant Singh KhalsaI know the Creator, the Creator of His Creation. ||7||
Manmohan SinghI have deemed the Maker God, to be the Creator and Creation.
Manmohan Singh (Punjabi)ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।
Fareedkot Teeka(ਕਰਣਾ) ਜਗਤੁ, ਤਿਸ ਕਾ ਕਰਤਾ ਬ੍ਰਹਮਾ, ਤਿਸੁ ਕਾ ਕਰਤਾ ਪਰਮੇਸਰ ਕੋ ਜਾਨਾ ਹੈ, ਵਾ ਕਰਤਾ ਕਰਤਾ ਜਾਪ ਕਰਣਾ ਹਮਨੇ ਤੋ ਏਹੁ ਭਜਨੁ ਹੀ ਜਾਣਿਆਂ ਹੈ। ਵਾ ਹੇ ਭਾਈ! ਹਮ ਨੈ ਤੋ ਕਾਰਣ ਕਾਰਜ ਰੂਪ ਕਰਤਾ ਪੁਰਖ ਹੀ ਜਾਣਿਆ ਹੈ॥੭॥
Prof. Sahib Singhਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ॥੭॥

ਪਦ ਅਰਥ ਕਰਣਾ = ਸ੍ਰਿਸ਼ਟੀ। ਜਾਨਾ = ਮੈਂ ਜਾਣ ਲਿਆ ਹੈ ॥੭॥

SikhNet (Spanish)el Nombre del Señor y me di cuenta que Dios es el Creador y la Causa. (7)

ਨਹ ਪੰਡਿਤੁ; ਨਹ ਚਤੁਰੁ ਸਿਆਨਾ ॥

neh panddit; neh chatur siaanaa | Ang 221

Sant Singh KhalsaI am not a learned Pandit, I am not clever or wise.
Manmohan SinghBy himself, man is neither learned, clever, of wise,
Manmohan Singh (Punjabi)ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,
Fareedkot Teekaਤਿਸਤੇ ਬਿਨਾ ਨਾ ਕੋਊ ਸਾਸਤ੍ਰ ਵੇਤਾ ਪੰਡਤੁ ਹੈ ਔਰ ਨਾ ਕੋਈ ਬਾਨੀ ਕਰ ਕੇ ਚਤੁਰ ਹੈ ਔਰ ਨ ਕੋਈ ਬੁਧੀ ਕਰ ਕੇ ਸਿਆਣਾ ਹੀ ਹੈ॥
Prof. Sahib Singhਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ, (ਭਾਵ, ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ)
SikhNet (Spanish)Ahora no me considero ni erudito, ni astuto, ni sabio.

ਨਹ ਭੂਲੋ; ਨਹ ਭਰਮਿ ਭੁਲਾਨਾ ॥

neh bhoolo; neh bharam bhulaanaa | Ang 221

Sant Singh KhalsaI do not wander; I am not deluded by doubt.
Manmohan Singhnor is he strayed from the path, nor infatuated by superstition.
Manmohan Singh (Punjabi)ਨਾਂ ਹੀ ਰਾਹੋਂ ਅੋਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।
Fareedkot Teekaਔਰ ਨਾ ਕੋਊ ਭ੍ਰਮ ਹੈ ਔਰ ਨ ਕੋਊ ਭੁਲਾਵਨੇ ਵਾਲਾ ਹੈ ਅਰੁ ਨਾ ਕੋਈ ਭੁਲਾ ਹੈ। ਵਾ ਅਪਨੀ ਤਰਫ ਹੈ ਨ ਮੈਂ ਪੰਡਤੁ ਇਤਆਦਿ ਪਦ ਅਪਨੇ ਪਰ ਘਟਾ ਲੈਣੇ॥
Prof. Sahib Singhਤਾਹੀਏਂ ਮੈਂ (ਰਸਤੇ ਤੋਂ) ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ।

ਪਦ ਅਰਥ ਭਰਮਿ = ਭਟਕਣਾ ਵਿਚ।

SikhNet (Spanish)No me desvío del Sendero para ser seducido por la ilusión.

ਕਥਉ ਨ ਕਥਨੀ; ਹੁਕਮੁ ਪਛਾਨਾ ॥

kthau na kathanee; hukam pachhaanaa | Ang 221

Sant Singh KhalsaI do not speak empty speech; I have recognized the Hukam of His Command.
Manmohan SinghI engage not in idle talk but recognise God's will.
Manmohan Singh (Punjabi)ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।
Fareedkot Teekaਮੈਂ ਕੁਛ (ਕਥਨੀ) ਕਹਾਨੀਆਂ ਹੀ ਨਹੀਂ ਕਥਨ ਕਰਤਾ ਹੂੰ, ਤਿਸ ਕੇ ਹੁਕਮ ਕੋ ਪਹਿਚਾਨਾ ਹੈ॥
Prof. Sahib Singhਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ।

ਪਦ ਅਰਥ ਕਥਉ ਨ = ਮੈਂ ਕਥਦਾ ਨਹੀਂ ਹਾਂ।

SikhNet (Spanish)Me he vuelto mudo, y acepto la Voluntad del Señor,

ਨਾਨਕ. ਗੁਰਮਤਿ; ਸਹਜਿ ਸਮਾਨਾ ॥੮॥੧॥

naanak. guramat; sehaj samaanaa |8|1| Ang 221

Sant Singh KhalsaNanak is absorbed in intuitive peace through the Guru's Teachings. ||8||1||
Manmohan SinghBy Guru's instruction, Nanak is absorbed in the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹੁਕਮ ਮਾਨਨੇ ਕਾ ਏਹ ਫਲ ਹੈ ਕਿ ਗੁਰੋਂ ਕੀ ਸਿਖ੍ਯਾ ਲੇ ਕਰ ਸਹਜ ਸ੍ਵਰੂਪ ਮੇਂ ਸਮਾਇਆ ਹੂੰ॥੮॥੧॥
Prof. Sahib Singhਹੇ ਨਾਨਕ! (ਆਖ-) ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ (ਭਾਵ, ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿਚ ਤੁਰਨਾ ਹੀ ਸਹੀ ਰਸਤਾ ਹੈ, ਤੇ ਮੈਂ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੮॥੧॥

ਪਦ ਅਰਥ ਸਮਾਨਾ = ਮੈਂ ਲੀਨ ਹੋ ਗਿਆ ਹਾਂ ॥੮॥

SikhNet (Spanish)y por la Gracia del Guru me inmerjo en el Equilibrio.(8-1)
Answers quote the Granth verbatim with Ang citations. AI commentary is not Gurbani and not a religious ruling.