ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਚਲਦਿਆ ਨਾਲਿ. ਨ ਚਲੈ; ਸੋ ਕਿਉ ਸੰਜੀਐ ॥
chaladiaa naal. na chalai; so kiau sanjeeai |
Sant Singh KhalsaIt shall not go along with you when you depart - why do you bother to collect it?
Manmohan SinghWhy amass that which goes not with thee, when thou departest?
Manmohan Singh (Punjabi)ਉਸ ਨੂੰ ਕਾਹਦੇ ਲਈ ਇਕੱਤਰ ਕਰਨਾ ਹੈ, ਜਿਹੜੀ ਟੁਰਨ ਵੇਲੇ ਤੇਰੇ ਨਾਲ ਨਹੀਂ ਜਾਂਦੀ।
Fareedkot Teekaਹੇ ਭਾਈ! ਜੋ ਮਾਇਆ ਚਲਤਿਆਂ ਹੋਇਆਂ ਅਪਨੇ ਸਾਥ ਨਹੀਂ ਚਲੇਗੀ ਤਿਸ ਕੋ ਕਿਉਂ ਸੰਚਨ ਕਰੀਏ॥
Prof. Sahib Singhਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,
ਪਦ ਅਰਥ ਸੰਜੀਐ = ਇਕੱਠੀ ਕਰੀਏ।
SikhNet (Spanish)¿Por qué acumular lo que no te va a acompañar en el más allá?
ਤਿਸ ਕਾ ਕਹੁ ਕਿਆ ਜਤਨੁ; ਜਿਸ ਤੇ ਵੰਜੀਐ ॥
tis kaa kahu kiaa jatan; jis te vanjeeai |
Sant Singh KhalsaTell me, why do you try so hard to acquire that which you must leave behind in the end?
Manmohan SinghSay, why thou endevourest to acquire that which thou must leave behind?
Manmohan Singh (Punjabi)ਦੱਸ, ਉਸ ਨੂੰ ਪ੍ਰਾਪਤ ਕਰਨ ਲਈ ਤੂੰ ਕਿਉਂ ਉਪਰਾਲਾ ਕਰਦਾ ਹੈ, ਇਸ ਨੂੰ ਤੂੰ ਹਰ ਹਾਲਤ ਹੀ ਪਿੱਛੇ ਛੱਡ ਜਾਣਾ ਹੈ।
Fareedkot Teekaਅਰ ਤਿਸ ਕਾ ਕਹੁ ਤੌ ਕਿਆ ਜਤਨ ਕਰਨਾ ਹੈ ਜਿਸ ਤੇ ਵਿਛੜ ਜਾਨਾ ਹੈ॥
Prof. Sahib Singhਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?
ਪਦ ਅਰਥ ਤਿਸ ਕਾ = ਉਸ ਦੀ ਖ਼ਾਤਰ। ਜਿਸ ਤੇ = ਜਿਸ ਤੋਂ। ਵੰਜੀਐ = ਵਾਂਜੇ ਜਾਣਾ ਹੈ, ਵਿਛੁੜ ਜਾਣਾ ਹੈ।
SikhNet (Spanish)¿Por qué luchar por eso que uno va a tener que dejar al final?
ਹਰਿ ਬਿਸਰਿਐ. ਕਿਉ ਤ੍ਰਿਪਤਾਵੈ; ਨਾ ਮਨੁ ਰੰਜੀਐ ॥
har bisariai. kiau tripataavai; naa man ranjeeai |
Sant Singh KhalsaForgetting the Lord, how can you be satisfied? Your mind cannot be pleased.
Manmohan SinghHow can thy mind be contented by forgetting God? it cannot be pleases either.
Manmohan Singh (Punjabi)ਵਾਹਿਗੁਰੂ ਨੂੰ ਭੁਲਾ ਕੇ ਤੇਰਾ ਚਿੱਤ ਕਿਸ ਤਰ੍ਹਾਂ ਸੰਤੁਸ਼ਟ ਰਹਿ ਸਕਦਾ ਹੈ? ਇਹ ਪ੍ਰਸੰਨ ਨਹੀਂ ਹੋ ਸਕਦਾ।
Fareedkot Teekaਹਰੀ ਕੇ ਵਿਸਰੇ ਤੇ ਕੈਸੇ ਤ੍ਰਿਪਤੀ ਆਵੈ ਅਰਥਾਤ ਨਹੀਂ ਆਵਤੀ ਔ ਨਾ ਮਨ ਹੀਂ (ਰੰਜੀਐ) ਪ੍ਰਸੰਨ ਹੋਤਾ ਹੈ॥
Prof. Sahib Singhਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।
ਪਦ ਅਰਥ ਕਿਉ ਤ੍ਰਿਪਤਾਵੈ = ਰੱਜ ਨਹੀਂ ਸਕਦਾ। ਰੰਜੀਐ = ਪ੍ਰਸੰਨ ਹੁੰਦਾ।
SikhNet (Spanish)¿Cómo puede uno saciarse abandonando al Señor? ¿Cómo puede uno estar complacido?
ਪ੍ਰਭੂ ਛੋਡਿ. ਅਨ ਲਾਗੈ; ਨਰਕਿ ਸਮੰਜੀਐ ॥
prabhoo chhodd. an laagai; narak samanjeeai |
Sant Singh KhalsaOne who forsakes God, and attaches himself to another, shall be immersed in hell.
Manmohan SinghHe, who forsaking, the Lord, attaches to another, abides in hell.
Manmohan Singh (Punjabi)ਜੋ ਸਾਹਿਬ ਨੂੰ ਤਿਆਗ ਕੇ ਹੋਰਸ ਨਾਲ ਜੁੜਦਾ ਹੈ, ਉਹ (ਅੰਤ ਨੂੰ) ਦੋਜ਼ਕ ਅੰਦਰ ਵੱਸਦਾ ਹੈ।
Fareedkot Teekaਜੋ ਪ੍ਰਭੂ ਕੋ ਤਿਆਗ ਕਰ ਕੇ ਔਰ ਮੇਂ ਲਾਗ ਰਹੇ ਹੈਂ, ਵਹੁ ਪੁਰਸ਼ ਨਰਕੋਂ ਮੇਂ (ਸਮੰਜੀਐ) ਪ੍ਰਾਪਤ ਕਰੀਐਂਗੇ॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।
ਪਦ ਅਰਥ ਅਨ = ਹੋਰ ਪਾਸੇ। ਨਰਕਿ = ਨਰਕ ਵਿਚ। ਸਮੰਜੀਐ = ਸਮਾਈਦਾ ਹੈ।
SikhNet (Spanish)Pues aquél que cambia al Señor por otro, cae en el pozo oscuro de sus pasiones.
ਹੋਹੁ ਕ੍ਰਿਪਾਲ ਦਇਆਲ; ਨਾਨਕ. ਭਉ ਭੰਜੀਐ ॥੧੦॥
hohu kripaal deaal; naanak. bhau bhanjeeai |10|
Sant Singh KhalsaBe kind and compassionate to Nanak, O Lord, and dispel his fear. ||10||
Manmohan SinghO Lord, be Thou Kind and compassionate, and dispel Nanak's dread.
Manmohan Singh (Punjabi)ਹੇ ਪ੍ਰਭੂ! ਤੂੰ ਮਿਹਰਬਾਨ ਤੇ ਮਇਆਵਾਨ ਹੈ, ਅਤੇ ਨਾਨਕ ਦਾ ਡਰ ਦੂਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾਲ ਵਾਹਿਗੁਰੂ! ਆਪ ਮੇਰੇ ਪਰ ਦਿਆਲ ਹੋਵੋ ਪੁਨਾ ਮੇਰਾ ਭੈ ਨਾਸ ਕਰ ਦੇਵੋ॥੧੦॥
Prof. Sahib Singhਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
ਪਦ ਅਰਥ ਨਾਨਕ ਭਉ = ਨਾਨਕ ਦਾ ਸਹਿਮ। ਭੰਜੀਐ = ਨਾਸ ਕਰ ॥੧੦॥
SikhNet (Spanish)Oh Dios, ten Compasión de mí y disipa mi miedo. (10)