ਕਾਨੜਾ ਮਹਲਾ ੫ ਘਰੁ ੫ ॥
kaanarraa mahalaa 5 ghar 5 |
Sant Singh KhalsaKaanraa, Fifth Mehl, Fifth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Quinta Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਪ੍ਰਭ ਪੂਜਹੋ; ਨਾਮੁ ਅਰਾਧਿ ॥
prabh poojaho; naam araadh |
Sant Singh KhalsaWorship God, and adore His Name.
Manmohan SinghWorship thy Lord, contemplate on His Name,
Manmohan Singh (Punjabi)ਤੂੰ ਆਪਣੇ ਸਾਈਂ ਦੀ ਉਪਾਸ਼ਨਾ ਕਰ, ਉਸ ਦੇ ਨਾਮ ਨੂੰ ਸਿਮਰ,
Fareedkot Teekaਹੇ ਪ੍ਰਭੂ! ਤੇਰੇ ਨਾਮ ਕਾ ਅਰਾਧਨ ਰੂਪ ਪੂਜਨ ਕਰਤਾ ਹੂੰ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ,ਪਦ ਅਰਥ ਪੂਜਹੋ = ਪੂਜਹੁ, ਪੂਜਾ-ਭਗਤੀ ਕਰੋ। ਆਰਾਧਿ = ਆਰਾਧ ਕੇ, ਸਿਮਰ ਕੇ।
SikhNet (Spanish)Alaba a Dios y alabando Su Nombre,
ਗੁਰ ਸਤਿਗੁਰ ਚਰਨੀ ਲਾਗਿ ॥
gur satigur charanee laag |
Sant Singh KhalsaGrasp the Feet of the Guru, the True Guru.
Manmohan Singhand repair to the feet of the Great True Guru.
Manmohan Singh (Punjabi)ਅਤੇ ਵਿਸ਼ਾਲ ਸੱਚੇ ਗੁਰਾਂ ਦੇ ਪੈਰੀ ਪਊ।
Fareedkot Teeka(ਗੁਰ) ਪੂਜ ਜੋ ਸਤਿਗੁਰੂ ਹੈਂ ਤਿਨ ਕੇ ਚਰਣੀ ਲਾਗਾ ਹੂੰ॥
Prof. Sahib Singhਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ (ਪਰਮਾਤਮਾ ਦੀ ਭਗਤੀ ਕਰੋ)।ਪਦ ਅਰਥ ਲਾਗਿ = ਲੱਗ ਕੇ।
SikhNet (Spanish)aférrate a los Pies del Guru, del Verdadero Guru.
ਹਰਿ ਪਾਵਹੁ; ਮਨੁ ਅਗਾਧਿ ॥
har paavahu; man agaadh |
Sant Singh KhalsaThe Unfathomable Lord shall come into your mind,
Manmohan SinghThe Incomprehensible Lord shall come into thy mind
Manmohan Singh (Punjabi)ਅਲਖ ਪ੍ਰਭੂ ਤੇਰੇ ਹਿਰਦੇ ਵਿੱਚ ਆ ਜਾਵੇਗਾ,
Fareedkot Teekaਹੇ ਅਗਾਧ ਹਰੀ! ਮੇਰੇ ਮਨ ਨੇ ਤੇਰੇ ਕੋ (ਪਾਵਹੁ) ਪਾਇਆ ਹੈ॥
Prof. Sahib Singh(ਇਸ ਤਰ੍ਹਾਂ ਉਸ) ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ।ਪਦ ਅਰਥ ਪਾਵਹੁ = ਲੱਭ ਲਵੋਗੇ, ਮਿਲਾਪ ਹਾਸਲ ਕਰ ਲਵੋਗੇ। ਅਗਾਧਿ = ਅਥਾਹ।
SikhNet (Spanish)Así, el Señor Insondable vendrá a tu mente y,
ਜਗੁ ਜੀਤੋ ਹੋ; ਹੋ ਗੁਰ ਕਿਰਪਾਧਿ ॥੧॥ ਰਹਾਉ ॥
jag jeeto ho; ho gur kirapaadh |1| rahaau |
Sant Singh Khalsaand by Guru's Grace, you shall be victorious in this world. ||1||Pause||
Manmohan Singhand thou shall win the world, by Guru's grace. Pause.
Manmohan Singh (Punjabi)ਅਤੇ ਤੂੰ ਸੰਸਾਰ ਨੂੰ ਜਿੱਤ ਲਵੇਂਗਾ, ਗੁਰਾਂ ਦੀ ਦਇਆ ਦੁਆਰਾ। ਠਹਿਰਾਉ।
Fareedkot Teekaਜਬ ਗੁਰੂ (ਕਿਰਪਾਧਿ) ਅਧਿਕ ਕਿਰਪਾ ਕਰਨੇ ਵਾਲੇ ਹੂਏ ਤਬ ਹਮ ਨੇ ਜਗਤ ਕੋ ਜੀਤ ਲੀਆ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਜੀਤੋ = ਜਿੱਤਿਆ ਜਾ ਸਕੇਗਾ। ਹੋ = ਹੇ ਭਾਈ! ਗੁਰ ਕਿਰਪਾਧਿ = ਗੁਰੂ ਦੀ ਕਿਰਪਾ ਨਾਲ ॥੧॥ ਰਹਾਉ ॥
SikhNet (Spanish)por la Gracia del Guru, obtendrás la Victoria en este mundo. (1-Pausa)
ਅਨਿਕ ਪੂਜਾ. ਮੈ ਬਹੁ ਬਿਧਿ ਖੋਜੀ; ਸਾ ਪੂਜਾ. ਜਿ ਹਰਿ ਭਾਵਾਸਿ ॥
anik poojaa. mai bahu bidh khojee; saa poojaa. ji har bhaavaas |
Sant Singh KhalsaI have studied countless ways of worship in all sorts of ways, but that alone is worship, which is pleasing to the Lord's Will.
Manmohan SinghVarious Kings of worship I have scrutinized in many a way, That alone is the real worship which is pleasing to my God.
Manmohan Singh (Punjabi)ਅਨੇਕਾਂ ਉਪਾਸ਼ਨਾਵਾ ਮੈਂ ਬਹੁਤੇਰਿਆਂ ਤਰੀਕਿਆਂ ਨਾਲ ਪੜਤਾਲੀਆਂ ਹਨ। ਕੇਵਲ ਉਹ ਹੀ ਅਸਲ ਉਪਾਸ਼ਨਾ ਹੈ, ਜੋ ਮੇਰੇ ਵਾਹਿਗੁਰੂ ਨੂੰ ਚੰਗੀ ਲਗਦੀ ਹੈ।
Fareedkot Teekaਅਨੇਕ ਪ੍ਰਕਾਰ ਦੀ ਜੋ ਪੂਜਾ ਹੈ, ਸੋ ਮੈਨੇ ਬਹੁਤ ਬਿਧੀਓਂ ਕਰ ਖੋਜੀ ਹੈ, ਪ੍ਰੰਤੂ ਸੋ ਪੂਜਾ ਸ੍ਰੇਸ਼੍ਟ ਹੈ, ਜੋ ਹਰੀ ਤੇਰੇ ਕੋ ਭਾਇ ਜਾਵੇ॥
Prof. Sahib Singh(ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ)।ਪਦ ਅਰਥ ਬਹੁ ਬਿਧਿ = ਕਈ ਤਰ੍ਹਾਂ। ਸਾ = ਉਹੀ। ਜਿ = ਜਿਹੜੀ। ਹਰਿ ਭਾਵਾਸਿ = ਹਰੀ ਨੂੰ ਚੰਗੀ ਲੱਗਦੀ ਹੈ।
SikhNet (Spanish)He estudiado innumerables formas de alabanza, pero sólo será una Alabanza aquélla que complace la Voluntad del Señor.
ਮਾਟੀ ਕੀ ਇਹ ਪੁਤਰੀ ਜੋਰੀ; ਕਿਆ ਏਹ ਕਰਮ ਕਮਾਸਿ ॥
maattee kee ih putaree joree; kiaa eeh karam kamaas |
Sant Singh KhalsaThis body-puppet is made of clay - what can it do by itself?
Manmohan SinghThis body puppet is make of clay, then, what deed can It accomplish of itself?
Manmohan Singh (Punjabi)ਇਹ ਦੇਹ ਦੀ ਗੁੱਡੀ ਮਿੱਟੀ ਦੀ ਬਣੀ ਹੋਈ ਹੈ। ਤਦ ਇਹ ਆਪਣੇ ਆਪ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੀ ਹੈ?
Fareedkot Teekaਇਹ ਦੇਹ ਰੂਪੀ ਪੁਤਰੀ ਮਿਟੀ ਕੀ (ਜੋਰੀ) ਰਚੀ ਹੂਈ ਹੈ, ਇਹ ਕਿਆ ਕਰਮ ਕਮਾਇ ਸਕਤੀ ਹੈ॥
Prof. Sahib Singh(ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ)। (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ), ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ।ਪਦ ਅਰਥ ਪੁਤਰੀ = ਪੁਤਲੀ। ਜੋਰੀ = ਜੋੜੀ, ਬਣਾਈ। ਏਹ = ਇਹ ਪੁਤਲੀ। ਕਿਆ ਕਰਮ = ਕਿਹੜੇ ਕਰਮ? ਕਮਾਸਿ = ਕਰ ਸਕਦੀ ਹੈ।
SikhNet (Spanish)Esta marioneta que es el cuerpo está hecha de barro, ¿qué podría hacer por sí misma?
ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ; ਸੋ ਤੁਧੁ ਜੰਤ ਮਿਲਾਸਿ ॥੧॥
prabh baah pakar jis maarag paavahu; so tudh jant milaas |1|
Sant Singh KhalsaO God, those humble beings meet You, whom You grasp by the arm, and place on the Path. ||1||
Manmohan SinghO Lord, holding by the arm, whomsoever Thou put on the right path, that being alone meets with Thee.
Manmohan Singh (Punjabi)ਹੇ ਪ੍ਰਭੂ! ਜਿਸ ਕਿਸੇ ਨੂੰ ਭੀ ਬਾਜੂ ਤੋਂ ਪਕੜ ਕੇ, ਤੂੰ ਸਿੱਧੇ ਰਸਤੇ ਪਾਉਂਦਾ ਹੈ, ਕੇਵਲ ਉਹ ਜੀਵ ਹੀ ਤੇਰੇ ਨਾਲ ਆ ਮਿਲਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੀ ਬਾਂਹਿ ਪਕੜ ਕਰ ਅਪਣੇ ਰਸਤੇ ਪਾਵਤੇ ਹੋ ਸੋ ਜੀਵ ਤੁਮਾਰੇ ਸਾਥ ਮਿਲਤਾ ਹੈ॥੧॥
Prof. Sahib Singhਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ ॥੧॥ਪਦ ਅਰਥ ਪ੍ਰਭ = ਹੇ ਪ੍ਰਭੂ! ਪਕਰਿ = ਫੜ ਕੇ। ਮਾਰਗਿ = ਰਸਤੇ ਉੱਤੇ। ਤੁਧੁ = ਤੈਨੂੰ। ਮਿਲਾਸਿ = ਮਿਲ ਪੈਂਦਾ ਹੈ ॥੧॥
SikhNet (Spanish)Oh Dios, sólo Te encuentran los humildes a quiénes los tomas de la mano y pones en el Sendero. (1)
ਅਵਰ ਓਟ ਮੈ ਕੋਇ. ਨ ਸੂਝੈ; ਇਕ ਹਰਿ ਕੀ ਓਟ ਮੈ ਆਸ ॥
avar ott mai koe. na soojhai; ik har kee ott mai aas |
Sant Singh KhalsaI do not know of any other support; O Lord, You are my only Hope and Support.
Manmohan SinghO God, I know not another support; Thou alone are my support and hope.
Manmohan Singh (Punjabi)ਹੇ ਵਾਹਿਗੁਰੂ! ਮੈਂ ਹੋਰ ਕਿਸੇ ਆਸਰੇ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਮੇਰਾ ਆਸਰਾ ਅਤੇ ਉਮੈਦ ਹੈ।
Fareedkot Teekaਔਰ ਓਟ ਮੇਰੇ ਕੋ ਕੋਈ ਸੂਝਤੀ ਨਹੀਂ, ਏਕ ਤੇਰੀ ਆਸ ਔ ਸ਼ਰਣ ਲਈ ਹੈ॥
Prof. Sahib Singh(ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ, ਮੈਨੂੰ ਸਿਰਫ਼ ਪ੍ਰਭੂ ਦੀ ਓਟ ਹੈ ਪ੍ਰਭੂ ਦੀ (ਸਹਾਇਤਾ ਦੀ) ਆਸ ਹੈ।ਪਦ ਅਰਥ ਮੈ = ਮੈਨੂੰ।
SikhNet (Spanish)Oh, Señor, eres mi Única Esperanza y Soporte, no conozco a ningún otro.
ਕਿਆ ਦੀਨੁ; ਕਰੇ ਅਰਦਾਸਿ ॥
kiaa deen; kare aradaas |
Sant Singh KhalsaI am meek and poor - what prayer can I offer?
Manmohan SinghWhat supplication I, the poor one, can make,
Manmohan Singh (Punjabi)ਮੈਂ ਗਰੀਬੜਾ ਕੀ ਬੇਨਤੀ ਕਰ ਸਕਦਾ ਹਾਂ,
Fareedkot Teekaਤੇਰਾ ਦੀਨ ਜਨ ਕਿਆ ਬੇਨਤੀ ਕਰੇ?
Prof. Sahib Singh(ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ,ਪਦ ਅਰਥ ਦੀਨੁ = ਨਿਮਾਣਾ, ਗਰੀਬ।
SikhNet (Spanish)Soy débil y pobre ¿qué oración te podría ofrecer?
ਜਉ ਸਭ ਘਟਿ; ਪ੍ਰਭੂ ਨਿਵਾਸ ॥
jau sabh ghatt; prabhoo nivaas |
Sant Singh KhalsaGod abides in every heart.
Manmohan Singhwhen the Lord abides in all the hearts?
Manmohan Singh (Punjabi)ਜਦ ਕਿ ਸਾਈਂ ਸਾਰਿਆਂ ਦਿਲਾਂ ਅੰਦਰ ਵਸ ਰਿਹਾ ਹੈ?
Fareedkot Teekaਜੋ ਹੇ ਪ੍ਰਭੂ! ਸਰਬ ਘਟੋਂ ਮੇਂ ਤੇਰਾ ਨਿਵਾਸ ਹੈ, ਭਾਵ ਤੂੰ ਅੰਤਰਜਾਮੀ ਹੈਂ॥
Prof. Sahib Singhਕਿਉਂਕਿ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ ।ਪਦ ਅਰਥ ਜਉ = ਜਦੋਂ। ਘਟਿ = ਘਟ ਵਿਚ, ਸਰੀਰ ਵਿਚ।
SikhNet (Spanish)Dios habita en cada corazón.
ਪ੍ਰਭ ਚਰਨਨ ਕੀ; ਮਨਿ ਪਿਆਸ ॥
prabh charanan kee; man piaas |
Sant Singh KhalsaMy mind is thirsty for the Feet of God.
Manmohan SinghMy mind thirsts for the touch of the Lord's feet.
Manmohan Singh (Punjabi)ਮੇਰੇ ਚਿੱਤ ਨੂੰ ਸਾਈਂ ਦੇ ਪੈਰਾ ਦੀ ਛੂਹ ਦੀ ਤ੍ਰੇਹ ਲੱਗੀ ਹੋਈ ਹੈ।
Fareedkot Teekaਹੇ ਪ੍ਰਭੂ! ਤੇਰੇ ਚਰਣੋਂ ਕੀ ਮੇਰੇ ਮਨ ਮੇਂ (ਪਿਆਸ) ਚਾਹ ਹੈ॥
Prof. Sahib Singh(ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Mi mente está sedienta de los Pies de Dios. Tu Esclavo dice,
ਜਨ ਨਾਨਕ ਦਾਸੁ ਕਹੀਅਤੁ ਹੈ ਤੁਮੑਰਾ; ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥
jan naanak daas kaheeat hai tumaraa; hau bal bal sad bal jaas |2|1|33|
Sant Singh KhalsaServant Nanak, Your slave, speaks: I am a sacrifice, a sacrifice, forever a sacrifice to You. ||2||1||33||
Manmohan SinghSays Thy slave and serf Nanak, a sacrifice, a sacrifice, yea, ever a sacrifice, am I unto Thee, O my Master.
Manmohan Singh (Punjabi)ਸੇਵਕ ਨਾਨਕ ਤੇਰਾ ਗੋਲਾ ਕਹਿੰਦਾ ਹੈ, ਕੁਰਬਾਨ, ਕੁਰਬਾਨ, ਸਦੀਵ ਹੀ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਉਤੋਂ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤੁਮਾਰਾ ਦਾਸ ਕਹੀਤਾ ਹੂੰ ਅਰ ਮਨ, ਤਨ, ਬਾਣੀ ਕਰ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੨॥੧॥੩੩॥
Prof. Sahib Singhਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ)। ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੨॥੧॥੩੩॥ਪਦ ਅਰਥ ਕਹੀਅਤੁ ਹੈ = ਅਖਵਾਂਦਾ ਹੈ, ਕਿਹਾ ਜਾਂਦਾ ਹੈ। ਹਉ = ਹਉਂ, ਮੈਂ। ਬਲਿ ਬਲਿ = ਸਦਕੇ। ਸਦ = ਸਦਾ। ਜਾਸ = ਜਾਂਦਾ ਹਾਂ ॥੨॥੧॥੩੩॥
SikhNet (Spanish)el Sirviente Nanak, ofrezco mi ser en sacrificio, en sacrificio, siempre en sacrificio a Ti. (2-1-33)