ੴ

ਸਿੱਖਬਾਣੀ · SikhBani

Ang 1304

Sri Guru Granth Sahib · Raag Kaanraa · 4 shabads, 43 lines
Translations
Shabad Guru Arjan Dev Ji Raag Kaanraa continued from Ang 1303

ਕਾਮਿ ਕ੍ਰੋਧਿ ਲੋਭਿ ਬਿਆਪਿਓ; ਜਨਮ ਹੀ ਕੀ ਖਾਨਿ ॥

kaam krodh lobh biaapio; janam hee kee khaan |

Sant Singh KhalsaEngrossed in unfulfilled sexual desire, unresolved anger and greed, you shall be consigned to reincarnation.
Manmohan SinghThe engrossment in lust, wrath and avarice is the mine of birth and death.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਗਲਤਾਨ ਹੋਣਾ ਜੰਮਣ ਅਤੇ ਮਰਨ ਦੀ ਕਾਨ ਹੈ।
Fareedkot Teekaਜਿਨ ਕਾਮ, ਕ੍ਰੋਧ, ਲੋਭਾਦਿਕੋਂ ਮੇਂ ਜੀਉ ਬਿਆਪਿਆ ਹੂਆ ਹੈ, ਸੋ ਜਨਮਾਂ ਕੀ ਖਾਨ ਹੈਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ।

ਪਦ ਅਰਥ ਕਾਮਿ = ਕਾਮ (-ਵਾਸਨਾ) ਵਿਚ। ਬਿਆਪਿਓ = ਫਸਿਆ ਹੋਇਆ। ਖਾਨਿ = ਖਾਣ, ਸੋਮਾ। ਜਨਮ ਹੀ ਕੀ ਖਾਨਿ = ਜਨਮਾਂ ਦੇ ਗੇੜ ਦਾ ਹੀ ਸੋਮਾ।

SikhNet (Spanish)Involucrado en deseos sexuales que no se satisfacen, en enojos y avaricias no resueltos, serás encausado nuevamente a reencarnar.

ਪਤਿਤ. ਪਾਵਨ ਸਰਨਿ ਆਇਓ; ਉਧਰੁ ਨਾਨਕ. ਜਾਨਿ ॥੨॥੧੨॥੩੧॥

patit. paavan saran aaeo; udhar naanak. jaan |2|12|31|

Sant Singh KhalsaBut I have entered the Sanctuary of the Purifier of sinners. O Nanak, I know that I shall be saved. ||2||12||31||
Manmohan SinghO Naka, I have entered the sanctuary of God, the Purifier of the sinners and I know that I shall be ferried across.
Manmohan Singh (Punjabi)ਹੇ ਨਾਨਕ! ਮੈਂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨੇਹਾਰੇ! ਮੈਂ ਆਪ ਕੀ ਸ਼ਰਣ ਆਇਆ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਅਪਨਾ ਦਾਸ ਜਾਨ ਕਰ ਉਧਾਰ ਲੇਵੋ॥੨॥੧੨॥੩੧॥
Prof. Sahib Singhਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਉਧਰੁ = ਬਚਾ ਲੈ। ਜਾਨਿ = (ਆਪਣਾ) ਜਾਣ ਕੇ ॥੨॥੧੨॥੩੧॥

SikhNet (Spanish)Ahora he entrado en el Santuario del Purificador de los malvados. Oh, dice Nanak, ahora comprendo que seré salvado. (2-12-31)

Open this shabad (7 lines, Angs 1303-1304) →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino

ਅਵਿਲੋਕਉ; ਰਾਮ ਕੋ ਮੁਖਾਰਬਿੰਦ ॥

avilokau; raam ko mukhaarabind |

Sant Singh KhalsaI gaze on the Lotus-like Face of the Lord.
Manmohan SinghI look at the lotus like countenance of my Lord.
Manmohan Singh (Punjabi)ਮੈਂ ਆਪਣੇ ਸੁਆਮੀ ਦੇ ਕੰਵਲ ਸਰੂਪ ਮੁਖੜੇ ਨੂੰ ਵੇਖਦਾ ਹਾਂ।
Fareedkot Teekaਅਬ ਮੈਂ ਰਾਮ ਕੇ ਮੁਖ ਕਮਲ ਕੋ ਦੇਖਤਾ ਹੂੰ॥
Prof. Sahib Singh(ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ।

ਪਦ ਅਰਥ ਅਵਿਲੋਕਉ = ਅਵਿਲੋਕਉਂ, ਮੈਂ ਵੇਖਦਾ ਹਾਂ। ਕੋ = ਦਾ। ਮੁਖਾਰਬਿੰਦ = (ਮੁਖ-ਅਰਬਿੰਦ। ਅਰਬਿੰਦ = ਕੌਲ ਫੁੱਲ) ਕੌਲ ਫੁੱਲ ਵਰਗਾ ਸੋਹਣਾ ਮੂੰਹ।

SikhNet (Spanish)Puedo ver que el Semblante del Señor es como el Loto.

ਖੋਜਤ ਖੋਜਤ ਰਤਨੁ ਪਾਇਓ; ਬਿਸਰੀ ਸਭ ਚਿੰਦ ॥੧॥ ਰਹਾਉ ॥

khojat khojat ratan paaeo; bisaree sabh chind |1| rahaau |

Sant Singh KhalsaSearching and seeking, I have found the Jewel. I am totally rid of all anxiety. ||1||Pause||
Manmohan SinghSearching and seeking, I have found the jewel of Lord's Name and am now rid of all anxiety. Pause.
Manmohan Singh (Punjabi)ਖੂੰਡ ਭਾਲ ਕੇ ਮੈਂ ਆਪਣੇ ਪ੍ਰਭੂ ਦੇ ਨਾਮ ਹੀਰੇ ਨੂੰ ਲੱਭ ਲਿਆ ਹੈ ਅਤੇ ਹੁਣ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।
Fareedkot Teekaਕਿਉਂਕਿ ਢੂੰਢਤੇ ਢੂੰਢਤੇ ਨੇ ਹਰੀ ਰਤਨ ਕੋ ਪਾਇਆ ਹੈ, ਤਿਸੀ ਤੇ ਹਮਾਰੀ ਚਿੰਤਾ ਸਭ ਬਿਸਰ ਗਈ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ ॥੧॥ ਰਹਾਉ ॥

ਪਦ ਅਰਥ ਖੋਜਤ = ਖੋਜਦਿਆਂ। ਚਿੰਦ = ਚਿੰਤਾ ॥੧॥ ਰਹਾਉ ॥

SikhNet (Spanish)Buscando y buscando encontré la Joya y estoy libre, totalmente libre de ansiedades. (1-Pausa)

ਚਰਨ ਕਮਲ ਰਿਦੈ ਧਾਰਿ ॥

charan kamal ridai dhaar |

Sant Singh KhalsaEnshrining His Lotus Feet within my heart,
Manmohan SinghEnshrining the Lord's lotus feet in my mind,
Manmohan Singh (Punjabi)ਸਾਹਿਬ ਦੇ ਕੰਵਲ ਪੈਰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ,
Fareedkot Teekaਹਰੀ ਕੇ ਚਰਨ ਕਮਲ ਹਿਰਦੇ ਮੇਂ ਧਾਰਨ ਕਰ॥
Prof. Sahib Singhਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ-

ਪਦ ਅਰਥ ਰਿਦੈ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ।

SikhNet (Spanish)Enalteciendo Sus Pies de Loto en mi corazón,

ਉਤਰਿਆ ਦੁਖੁ ਮੰਦ ॥੧॥

autariaa dukh mand |1|

Sant Singh Khalsapain and wickedness have been dispelled. ||1||
Manmohan Singhmy pain and wickedness are effaced.
Manmohan Singh (Punjabi)ਮੇਰੀ ਪੀੜ ਅਤੇ ਬੁਰਾਈ ਮਿਟ ਗਈਆਂ ਹਨ।
Fareedkot Teeka(ਮੰਦ) ਬੁਰਾ ਸੁਭਾਉ ਅਰ ਜਨਮਾਦਿ ਦੁਖ ਰਿਦੇ ਤੋਂ ਉਤਰ ਗਿਆ ਹੈ॥੧॥
Prof. Sahib Singh(ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ ॥੧॥

ਪਦ ਅਰਥ ਮੰਦ = ਭੈੜਾ, ਚੰਦਰਾ ॥੧॥

SikhNet (Spanish)el dolor y la maldad han desaparecido. (1)

ਰਾਜ ਧਨੁ. ਪਰਵਾਰੁ ਮੇਰੈ; ਸਰਬਸੋ ਗੋਬਿੰਦ ॥

raaj dhan. paravaar merai; sarabaso gobind |

Sant Singh KhalsaThe Lord of all the Universe is my kingdom, wealth and family.
Manmohan SinghHe, the Lord of universe is my dominion, wealth, family and everything.
Manmohan Singh (Punjabi)ਉਹ ਸ਼੍ਰਿਸ਼ਟੀ ਦਾ ਸੁਆਮੀ ਮੇਰੀ ਪਾਤਿਸ਼ਾਹੀ ਦੌਲਤ, ਟੱਬਰ ਕਬੀਲਾ ਅਤੇ ਸਾਰਾ ਕੁਛ ਹੀ ਹੈ।
Fareedkot Teekaਮੇਰੇ ਤੋ ਰਾਜ ਧਨ ਅਰ ਕੁੰਟਬ ਸਰਬੰਸ ਗੋਬਿੰਦ ਹੀ ਹੈ॥
Prof. Sahib Singh(ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ।

ਪਦ ਅਰਥ ਮੇਰੈ = ਮੇਰੇ ਵਾਸਤੇ। ਸਰਬਸੋ = (सर्वस्व = ਸਾਰਾ ਧਨ) ਸਭ ਕੁਝ।

SikhNet (Spanish)El Señor del Universo entero es mi Reino, Riqueza y Familia.

ਸਾਧਸੰਗਮਿ ਲਾਭੁ ਪਾਇਓ; ਨਾਨਕ. ਫਿਰਿ, ਨ ਮਰੰਦ ॥੨॥੧੩॥੩੨॥

saadhasangam laabh paaeo; naanak. fir, na marand |2|13|32|

Sant Singh KhalsaIn the Saadh Sangat, the Company of the Holy, Nanak has earned the Profit; he shall never die again. ||2||13||32||
Manmohan SinghAssociating with the saints, Nanak has reaped the profit of God's Name and so he shall die not again.
Manmohan Singh (Punjabi)ਸਤਿਸੰਗਤ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਕਮਾ ਲਿਆ ਹੈ ਅਤੇ ਇਸ ਲਈ ਉਹ ਮੁੜ ਕੇ ਮਰੇਗਾ ਨਹੀਂ।
Fareedkot Teekaਸਾਧੋਂ ਕੇ ਮਿਲਾਪ ਸੇ ਏਹ ਲਾਭ ਪਾਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਫੇਰ ਮਰਨਾ ਨਹੀਂ ਹੋਵੇਗਾ॥੨॥੧੩॥੩੨॥☬ਆਪ ਕੋ ਪਤੰਤਰ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ ॥੨॥੧੩॥੩੨॥

ਪਦ ਅਰਥ ਸਾਧ ਸੰਗਮਿ = ਗੁਰੂ ਦੀ ਸੰਗਤ ਵਿਚ। ਮਰੰਦ = ਮਰਦਾ, ਆਤਮਕ ਮੌਤ ਆਉਂਦੀ ॥੨॥੧੩॥੩੨॥

SikhNet (Spanish)En la Saad Sangat, la Compañía de los Santos, Nanak ha obtenido la Ganancia y nunca más morirá de nuevo. (2-13-32)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ਘਰੁ ੫ ॥

kaanarraa mahalaa 5 ghar 5 |

Sant Singh KhalsaKaanraa, Fifth Mehl, Fifth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Quinta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪ੍ਰਭ ਪੂਜਹੋ; ਨਾਮੁ ਅਰਾਧਿ ॥

prabh poojaho; naam araadh |

Sant Singh KhalsaWorship God, and adore His Name.
Manmohan SinghWorship thy Lord, contemplate on His Name,
Manmohan Singh (Punjabi)ਤੂੰ ਆਪਣੇ ਸਾਈਂ ਦੀ ਉਪਾਸ਼ਨਾ ਕਰ, ਉਸ ਦੇ ਨਾਮ ਨੂੰ ਸਿਮਰ,
Fareedkot Teekaਹੇ ਪ੍ਰਭੂ! ਤੇਰੇ ਨਾਮ ਕਾ ਅਰਾਧਨ ਰੂਪ ਪੂਜਨ ਕਰਤਾ ਹੂੰ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ,

ਪਦ ਅਰਥ ਪੂਜਹੋ = ਪੂਜਹੁ, ਪੂਜਾ-ਭਗਤੀ ਕਰੋ। ਆਰਾਧਿ = ਆਰਾਧ ਕੇ, ਸਿਮਰ ਕੇ।

SikhNet (Spanish)Alaba a Dios y alabando Su Nombre,

ਗੁਰ ਸਤਿਗੁਰ ਚਰਨੀ ਲਾਗਿ ॥

gur satigur charanee laag |

Sant Singh KhalsaGrasp the Feet of the Guru, the True Guru.
Manmohan Singhand repair to the feet of the Great True Guru.
Manmohan Singh (Punjabi)ਅਤੇ ਵਿਸ਼ਾਲ ਸੱਚੇ ਗੁਰਾਂ ਦੇ ਪੈਰੀ ਪਊ।
Fareedkot Teeka(ਗੁਰ) ਪੂਜ ਜੋ ਸਤਿਗੁਰੂ ਹੈਂ ਤਿਨ ਕੇ ਚਰਣੀ ਲਾਗਾ ਹੂੰ॥
Prof. Sahib Singhਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ (ਪਰਮਾਤਮਾ ਦੀ ਭਗਤੀ ਕਰੋ)।

ਪਦ ਅਰਥ ਲਾਗਿ = ਲੱਗ ਕੇ।

SikhNet (Spanish)aférrate a los Pies del Guru, del Verdadero Guru.

ਹਰਿ ਪਾਵਹੁ; ਮਨੁ ਅਗਾਧਿ ॥

har paavahu; man agaadh |

Sant Singh KhalsaThe Unfathomable Lord shall come into your mind,
Manmohan SinghThe Incomprehensible Lord shall come into thy mind
Manmohan Singh (Punjabi)ਅਲਖ ਪ੍ਰਭੂ ਤੇਰੇ ਹਿਰਦੇ ਵਿੱਚ ਆ ਜਾਵੇਗਾ,
Fareedkot Teekaਹੇ ਅਗਾਧ ਹਰੀ! ਮੇਰੇ ਮਨ ਨੇ ਤੇਰੇ ਕੋ (ਪਾਵਹੁ) ਪਾਇਆ ਹੈ॥
Prof. Sahib Singh(ਇਸ ਤਰ੍ਹਾਂ ਉਸ) ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ।

ਪਦ ਅਰਥ ਪਾਵਹੁ = ਲੱਭ ਲਵੋਗੇ, ਮਿਲਾਪ ਹਾਸਲ ਕਰ ਲਵੋਗੇ। ਅਗਾਧਿ = ਅਥਾਹ।

SikhNet (Spanish)Así, el Señor Insondable vendrá a tu mente y,

ਜਗੁ ਜੀਤੋ ਹੋ; ਹੋ ਗੁਰ ਕਿਰਪਾਧਿ ॥੧॥ ਰਹਾਉ ॥

jag jeeto ho; ho gur kirapaadh |1| rahaau |

Sant Singh Khalsaand by Guru's Grace, you shall be victorious in this world. ||1||Pause||
Manmohan Singhand thou shall win the world, by Guru's grace. Pause.
Manmohan Singh (Punjabi)ਅਤੇ ਤੂੰ ਸੰਸਾਰ ਨੂੰ ਜਿੱਤ ਲਵੇਂਗਾ, ਗੁਰਾਂ ਦੀ ਦਇਆ ਦੁਆਰਾ। ਠਹਿਰਾਉ।
Fareedkot Teekaਜਬ ਗੁਰੂ (ਕਿਰਪਾਧਿ) ਅਧਿਕ ਕਿਰਪਾ ਕਰਨੇ ਵਾਲੇ ਹੂਏ ਤਬ ਹਮ ਨੇ ਜਗਤ ਕੋ ਜੀਤ ਲੀਆ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਤੋ = ਜਿੱਤਿਆ ਜਾ ਸਕੇਗਾ। ਹੋ = ਹੇ ਭਾਈ! ਗੁਰ ਕਿਰਪਾਧਿ = ਗੁਰੂ ਦੀ ਕਿਰਪਾ ਨਾਲ ॥੧॥ ਰਹਾਉ ॥

SikhNet (Spanish)por la Gracia del Guru, obtendrás la Victoria en este mundo. (1-Pausa)

ਅਨਿਕ ਪੂਜਾ. ਮੈ ਬਹੁ ਬਿਧਿ ਖੋਜੀ; ਸਾ ਪੂਜਾ. ਜਿ ਹਰਿ ਭਾਵਾਸਿ ॥

anik poojaa. mai bahu bidh khojee; saa poojaa. ji har bhaavaas |

Sant Singh KhalsaI have studied countless ways of worship in all sorts of ways, but that alone is worship, which is pleasing to the Lord's Will.
Manmohan SinghVarious Kings of worship I have scrutinized in many a way, That alone is the real worship which is pleasing to my God.
Manmohan Singh (Punjabi)ਅਨੇਕਾਂ ਉਪਾਸ਼ਨਾਵਾ ਮੈਂ ਬਹੁਤੇਰਿਆਂ ਤਰੀਕਿਆਂ ਨਾਲ ਪੜਤਾਲੀਆਂ ਹਨ। ਕੇਵਲ ਉਹ ਹੀ ਅਸਲ ਉਪਾਸ਼ਨਾ ਹੈ, ਜੋ ਮੇਰੇ ਵਾਹਿਗੁਰੂ ਨੂੰ ਚੰਗੀ ਲਗਦੀ ਹੈ।
Fareedkot Teekaਅਨੇਕ ਪ੍ਰਕਾਰ ਦੀ ਜੋ ਪੂਜਾ ਹੈ, ਸੋ ਮੈਨੇ ਬਹੁਤ ਬਿਧੀਓਂ ਕਰ ਖੋਜੀ ਹੈ, ਪ੍ਰੰਤੂ ਸੋ ਪੂਜਾ ਸ੍ਰੇਸ਼੍ਟ ਹੈ, ਜੋ ਹਰੀ ਤੇਰੇ ਕੋ ਭਾਇ ਜਾਵੇ॥
Prof. Sahib Singh(ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ)।

ਪਦ ਅਰਥ ਬਹੁ ਬਿਧਿ = ਕਈ ਤਰ੍ਹਾਂ। ਸਾ = ਉਹੀ। ਜਿ = ਜਿਹੜੀ। ਹਰਿ ਭਾਵਾਸਿ = ਹਰੀ ਨੂੰ ਚੰਗੀ ਲੱਗਦੀ ਹੈ।

SikhNet (Spanish)He estudiado innumerables formas de alabanza, pero sólo será una Alabanza aquélla que complace la Voluntad del Señor.

ਮਾਟੀ ਕੀ ਇਹ ਪੁਤਰੀ ਜੋਰੀ; ਕਿਆ ਏਹ ਕਰਮ ਕਮਾਸਿ ॥

maattee kee ih putaree joree; kiaa eeh karam kamaas |

Sant Singh KhalsaThis body-puppet is made of clay - what can it do by itself?
Manmohan SinghThis body puppet is make of clay, then, what deed can It accomplish of itself?
Manmohan Singh (Punjabi)ਇਹ ਦੇਹ ਦੀ ਗੁੱਡੀ ਮਿੱਟੀ ਦੀ ਬਣੀ ਹੋਈ ਹੈ। ਤਦ ਇਹ ਆਪਣੇ ਆਪ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੀ ਹੈ?
Fareedkot Teekaਇਹ ਦੇਹ ਰੂਪੀ ਪੁਤਰੀ ਮਿਟੀ ਕੀ (ਜੋਰੀ) ਰਚੀ ਹੂਈ ਹੈ, ਇਹ ਕਿਆ ਕਰਮ ਕਮਾਇ ਸਕਤੀ ਹੈ॥
Prof. Sahib Singh(ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ)। (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ), ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ।

ਪਦ ਅਰਥ ਪੁਤਰੀ = ਪੁਤਲੀ। ਜੋਰੀ = ਜੋੜੀ, ਬਣਾਈ। ਏਹ = ਇਹ ਪੁਤਲੀ। ਕਿਆ ਕਰਮ = ਕਿਹੜੇ ਕਰਮ? ਕਮਾਸਿ = ਕਰ ਸਕਦੀ ਹੈ।

SikhNet (Spanish)Esta marioneta que es el cuerpo está hecha de barro, ¿qué podría hacer por sí misma?

ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ; ਸੋ ਤੁਧੁ ਜੰਤ ਮਿਲਾਸਿ ॥੧॥

prabh baah pakar jis maarag paavahu; so tudh jant milaas |1|

Sant Singh KhalsaO God, those humble beings meet You, whom You grasp by the arm, and place on the Path. ||1||
Manmohan SinghO Lord, holding by the arm, whomsoever Thou put on the right path, that being alone meets with Thee.
Manmohan Singh (Punjabi)ਹੇ ਪ੍ਰਭੂ! ਜਿਸ ਕਿਸੇ ਨੂੰ ਭੀ ਬਾਜੂ ਤੋਂ ਪਕੜ ਕੇ, ਤੂੰ ਸਿੱਧੇ ਰਸਤੇ ਪਾਉਂਦਾ ਹੈ, ਕੇਵਲ ਉਹ ਜੀਵ ਹੀ ਤੇਰੇ ਨਾਲ ਆ ਮਿਲਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੀ ਬਾਂਹਿ ਪਕੜ ਕਰ ਅਪਣੇ ਰਸਤੇ ਪਾਵਤੇ ਹੋ ਸੋ ਜੀਵ ਤੁਮਾਰੇ ਸਾਥ ਮਿਲਤਾ ਹੈ॥੧॥
Prof. Sahib Singhਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਪਕਰਿ = ਫੜ ਕੇ। ਮਾਰਗਿ = ਰਸਤੇ ਉੱਤੇ। ਤੁਧੁ = ਤੈਨੂੰ। ਮਿਲਾਸਿ = ਮਿਲ ਪੈਂਦਾ ਹੈ ॥੧॥

SikhNet (Spanish)Oh Dios, sólo Te encuentran los humildes a quiénes los tomas de la mano y pones en el Sendero. (1)

ਅਵਰ ਓਟ ਮੈ ਕੋਇ. ਨ ਸੂਝੈ; ਇਕ ਹਰਿ ਕੀ ਓਟ ਮੈ ਆਸ ॥

avar ott mai koe. na soojhai; ik har kee ott mai aas |

Sant Singh KhalsaI do not know of any other support; O Lord, You are my only Hope and Support.
Manmohan SinghO God, I know not another support; Thou alone are my support and hope.
Manmohan Singh (Punjabi)ਹੇ ਵਾਹਿਗੁਰੂ! ਮੈਂ ਹੋਰ ਕਿਸੇ ਆਸਰੇ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਮੇਰਾ ਆਸਰਾ ਅਤੇ ਉਮੈਦ ਹੈ।
Fareedkot Teekaਔਰ ਓਟ ਮੇਰੇ ਕੋ ਕੋਈ ਸੂਝਤੀ ਨਹੀਂ, ਏਕ ਤੇਰੀ ਆਸ ਔ ਸ਼ਰਣ ਲਈ ਹੈ॥
Prof. Sahib Singh(ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ, ਮੈਨੂੰ ਸਿਰਫ਼ ਪ੍ਰਭੂ ਦੀ ਓਟ ਹੈ ਪ੍ਰਭੂ ਦੀ (ਸਹਾਇਤਾ ਦੀ) ਆਸ ਹੈ।

ਪਦ ਅਰਥ ਮੈ = ਮੈਨੂੰ।

SikhNet (Spanish)Oh, Señor, eres mi Única Esperanza y Soporte, no conozco a ningún otro.

ਕਿਆ ਦੀਨੁ; ਕਰੇ ਅਰਦਾਸਿ ॥

kiaa deen; kare aradaas |

Sant Singh KhalsaI am meek and poor - what prayer can I offer?
Manmohan SinghWhat supplication I, the poor one, can make,
Manmohan Singh (Punjabi)ਮੈਂ ਗਰੀਬੜਾ ਕੀ ਬੇਨਤੀ ਕਰ ਸਕਦਾ ਹਾਂ,
Fareedkot Teekaਤੇਰਾ ਦੀਨ ਜਨ ਕਿਆ ਬੇਨਤੀ ਕਰੇ?
Prof. Sahib Singh(ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ,

ਪਦ ਅਰਥ ਦੀਨੁ = ਨਿਮਾਣਾ, ਗਰੀਬ।

SikhNet (Spanish)Soy débil y pobre ¿qué oración te podría ofrecer?

ਜਉ ਸਭ ਘਟਿ; ਪ੍ਰਭੂ ਨਿਵਾਸ ॥

jau sabh ghatt; prabhoo nivaas |

Sant Singh KhalsaGod abides in every heart.
Manmohan Singhwhen the Lord abides in all the hearts?
Manmohan Singh (Punjabi)ਜਦ ਕਿ ਸਾਈਂ ਸਾਰਿਆਂ ਦਿਲਾਂ ਅੰਦਰ ਵਸ ਰਿਹਾ ਹੈ?
Fareedkot Teekaਜੋ ਹੇ ਪ੍ਰਭੂ! ਸਰਬ ਘਟੋਂ ਮੇਂ ਤੇਰਾ ਨਿਵਾਸ ਹੈ, ਭਾਵ ਤੂੰ ਅੰਤਰਜਾਮੀ ਹੈਂ॥
Prof. Sahib Singhਕਿਉਂਕਿ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ ।

ਪਦ ਅਰਥ ਜਉ = ਜਦੋਂ। ਘਟਿ = ਘਟ ਵਿਚ, ਸਰੀਰ ਵਿਚ।

SikhNet (Spanish)Dios habita en cada corazón.

ਪ੍ਰਭ ਚਰਨਨ ਕੀ; ਮਨਿ ਪਿਆਸ ॥

prabh charanan kee; man piaas |

Sant Singh KhalsaMy mind is thirsty for the Feet of God.
Manmohan SinghMy mind thirsts for the touch of the Lord's feet.
Manmohan Singh (Punjabi)ਮੇਰੇ ਚਿੱਤ ਨੂੰ ਸਾਈਂ ਦੇ ਪੈਰਾ ਦੀ ਛੂਹ ਦੀ ਤ੍ਰੇਹ ਲੱਗੀ ਹੋਈ ਹੈ।
Fareedkot Teekaਹੇ ਪ੍ਰਭੂ! ਤੇਰੇ ਚਰਣੋਂ ਕੀ ਮੇਰੇ ਮਨ ਮੇਂ (ਪਿਆਸ) ਚਾਹ ਹੈ॥
Prof. Sahib Singh(ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Mi mente está sedienta de los Pies de Dios. Tu Esclavo dice,

ਜਨ ਨਾਨਕ ਦਾਸੁ ਕਹੀਅਤੁ ਹੈ ਤੁਮੑਰਾ; ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥

jan naanak daas kaheeat hai tumaraa; hau bal bal sad bal jaas |2|1|33|

Sant Singh KhalsaServant Nanak, Your slave, speaks: I am a sacrifice, a sacrifice, forever a sacrifice to You. ||2||1||33||
Manmohan SinghSays Thy slave and serf Nanak, a sacrifice, a sacrifice, yea, ever a sacrifice, am I unto Thee, O my Master.
Manmohan Singh (Punjabi)ਸੇਵਕ ਨਾਨਕ ਤੇਰਾ ਗੋਲਾ ਕਹਿੰਦਾ ਹੈ, ਕੁਰਬਾਨ, ਕੁਰਬਾਨ, ਸਦੀਵ ਹੀ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਉਤੋਂ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤੁਮਾਰਾ ਦਾਸ ਕਹੀਤਾ ਹੂੰ ਅਰ ਮਨ, ਤਨ, ਬਾਣੀ ਕਰ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੨॥੧॥੩੩॥
Prof. Sahib Singhਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ)। ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੨॥੧॥੩੩॥

ਪਦ ਅਰਥ ਕਹੀਅਤੁ ਹੈ = ਅਖਵਾਂਦਾ ਹੈ, ਕਿਹਾ ਜਾਂਦਾ ਹੈ। ਹਉ = ਹਉਂ, ਮੈਂ। ਬਲਿ ਬਲਿ = ਸਦਕੇ। ਸਦ = ਸਦਾ। ਜਾਸ = ਜਾਂਦਾ ਹਾਂ ॥੨॥੧॥੩੩॥

SikhNet (Spanish)el Sirviente Nanak, ofrezco mi ser en sacrificio, en sacrificio, siempre en sacrificio a Ti. (2-1-33)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ਘਰੁ ੬ ॥

kaanarraa mahalaa 5 ghar 6 |

Sant Singh KhalsaKaanraa, Fifth Mehl, Sixth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Sexta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਗਤ ਉਧਾਰਨ; ਨਾਮ ਪ੍ਰਿਅ ਤੇਰੈ ॥

jagat udhaaran; naam pria terai |

Sant Singh KhalsaYour Name, O my Beloved, is the Saving Grace of the world.
Manmohan SinghThy Name, O my Beloved, is the saviour of the world.
Manmohan Singh (Punjabi)ਤੈਡਾ ਨਾਮ, ਹੇ ਮੇਰੇ ਪਿਆਰੇ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਹੇ (ਪ੍ਰਿਅ) ਪਤੀ! ਤੇਰੇ ਨਾਮ ਜਗਤ ਕੇ ਉਧਾਰ ਕਰਨੇ ਵਾਲੇ ਹੈਂ॥
Prof. Sahib Singhਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ।

ਪਦ ਅਰਥ ਪ੍ਰਿਅ = ਹੇ ਪਿਆਰੇ ਪ੍ਰਭੂ! ਜਗਤ ਉਧਾਰਨ = ਜਗਤ (ਦੇ ਜੀਵਾਂ) ਨੂੰ (ਵਿਕਾਰਾਂ ਤੋਂ) ਬਚਾ ਸਕਣ ਵਾਲਾ। ਤੇਰੈ = ਤੇਰੇ (ਹੱਥ) ਵਿਚ।

SikhNet (Spanish)Tu Nombre, oh mi Bienamado, es la Gracia Salvadora del Mundo.

ਨਵ ਨਿਧਿ ਨਾਮੁ; ਨਿਧਾਨੁ ਹਰਿ ਕੇਰੈ ॥

nav nidh naam; nidhaan har kerai |

Sant Singh KhalsaThe Lord's Name is the wealth of the nine treasures.
Manmohan SinghThe Name of my God is the nine treasure of the riches.
Manmohan Singh (Punjabi)ਮੇਰੇ ਵਾਹਿਗੁਰੂ ਦਾ ਨਾਮ ਧਨ-ਦੌਲਤ ਦੇ ਨੌ ਖ਼ਜ਼ਾਨੇ ਹੈ।
Fareedkot Teekaਹੇ ਹਰੀ! ਆਪ ਕੇ ਨਾਮ ਨਵਨਿਧੀਓਂ ਕੇ (ਨਿਧਾਨੁ) ਖਜਾਨੇ ਹੈਂ॥
Prof. Sahib Singhਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ।

ਪਦ ਅਰਥ ਨਵਨਿਧਿ = (ਧਰਤੀ ਦੇ) ਨੌ (ਹੀ) ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਹਰਿ ਕੇਰੈ = ਹਰੀ ਦੇ।

SikhNet (Spanish)El Nombre del Señor es la Riqueza de los Nueve Tesoros.

ਹਰਿ ਰੰਗ ਰੰਗ; ਰੰਗ ਅਨੂਪੇਰੈ ॥

har rang rang; rang anooperai |

Sant Singh KhalsaOne who is imbued with the Love of the Incomparably Beautiful Lord is joyful.
Manmohan SinghMy Beauteous Lord, whosoever is imbued with Thy love; he is blessed with bliss.
Manmohan Singh (Punjabi)ਮੇਰੇ ਸੁੰਦਰ ਸੁਆਮੀ, ਜੋ ਕੋਈ ਭੀ ਤੇਰੀ ਪ੍ਰੀਤ ਨਾਲ ਰੰਗੀਜਿਆ ਹੈ, ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ।
Fareedkot Teekaਹੇ ਹਰੀ ਅਨੂਪ! ਜੋ ਤੇਰੇ (ਰੰਗ) ਪ੍ਰੇਮ ਮੇਂ ਰੰਗੇ ਹੈਂ ਤਿਨ ਕੋ ਅਨੰਦ ਹੂਆ ਹੈ॥
Prof. Sahib Singhਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ,

ਪਦ ਅਰਥ ਰੰਗ ਰੰਗ ਰੰਗ = ਅਨੇਕਾਂ ਹੀ ਰੰਗ। ਹਰਿ ਅਨੂਪੇਰੈ = ਸੋਹਣੇ ਹਰੀ। ਅਨੂਪ = (ਅਨ-ਊਪ) ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਸੁੰਦਰ।

SikhNet (Spanish)Quién vive imbuido en el Amor del Señor de Incomparable Belleza vive en una Dicha total.

ਕਾਹੇ ਰੇ ਮਨ; ਮੋਹਿ ਮਗਨੇਰੈ ॥

kaahe re man; mohi maganerai |

Sant Singh KhalsaO mind, why do you cling to emotional attachments?
Manmohan SinghWhy are thou, O my soul, clung to worldly love?
Manmohan Singh (Punjabi)ਤੂੰ ਕਿਉਂ, ਹੇ ਮੇਰੀ ਜਿੰਦੜੀਏ! ਸੰਸਾਰੀ ਮਮਤਾ ਨਾਲ ਚਿਮੜੀ ਹੋਈ ਹੈ।
Fareedkot Teekaਤਾਂ ਤੇ ਮੈਂ ਅਪਨੇ ਮਨ ਕੌ ਐਸੇ ਸਿਖਿਆ ਕਰਤਾ ਹੂੰ, ਹੇ ਮੇਰੇ ਮਨ! ਮੋਹ ਮੇਂ ਕਿਸ ਵਾਸਤੇ ਮਗਨ ਹੋ ਰਹਾ ਹੈਂ?
Prof. Sahib Singhਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ?

ਪਦ ਅਰਥ ਮੋਹਿ = ਮੋਹ ਵਿਚ। ਮਗਨੇਰੈ = ਮਗਨ, ਮਸਤ।

SikhNet (Spanish)Oh mente, ¿por qué te aferras a los apegos emocionales?

ਨੈਨਹੁ ਦੇਖੁ; ਸਾਧ ਦਰਸੇਰੈ ॥

nainahu dekh; saadh daraserai |

Sant Singh KhalsaWith your eyes, gaze upon the Blessed Vision, the Darshan of the Holy.
Manmohan SinghWith thy eyes, see thou the vision of the saints.
Manmohan Singh (Punjabi)ਆਪਣਿਆ ਨੇਤ੍ਰਾਂ ਨਾਲ ਤੂੰ ਸੰਤਾ ਦਾ ਦਰਸ਼ਨ ਵੇਖ।
Fareedkot Teekaਨੇਤ੍ਰੋਂ ਕਰ ਕੇ ਸਾਧੋਂ ਕਾ ਦਰਸ਼ਨ ਦੇਖ॥
Prof. Sahib Singh(ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ।

ਪਦ ਅਰਥ ਨੈਨਹੁ = ਅੱਖਾਂ ਨਾਲ। ਸਾਧ ਦਰਸੇਰੈ = ਗੁਰੂ ਦਾ ਦਰਸਨ।

SikhNet (Spanish)Con tus ojos observa la Visión Bendita del Darshan de los Santos.

ਸੋ ਪਾਵੈ; ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥

so paavai; jis likhat lilerai |1| rahaau |

Sant Singh KhalsaThey alone find it, who have such destiny inscribed upon their foreheads. ||1||Pause||
Manmohan SinghHe alone is blessed with the name on whose forehead it is so writ. Pause.
Manmohan Singh (Punjabi)ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਕੇ ਉਤੇ ਐਸੀ ਲਿਖਤਾਕਾਰ ਹੈ। ਠਹਿਰਾਉ।
Fareedkot Teekaਪਰੰਤੂ ਦਰਸ਼ਨ ਸੋ ਪਾਵਤਾ ਹੈ ਜਿਸ ਕੇ ਮਸਤਕ ਪੁਰ ਉਤਮ ਕਰਮ ਕਾ ਲੇਖ ਹੋਤਾ ਹੈ॥੧॥ਰਹਾਉ॥
Prof. Sahib Singh(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਜਿਸੁ ਲਿਲੇਰੈ = ਜਿਸ ਦੇ ਮੱਥੇ ਉਤੇ (ਲਿਲਾਰ = ਲਿਲਾਟ, ਮੱਥਾ) ॥੧॥ ਰਹਾਉ ॥

SikhNet (Spanish)Sólo la encuentran quiénes tienen ese Destino grabado sobre sus frentes. (1-Pausa)

ਸੇਵਉ ਸਾਧ; ਸੰਤ ਚਰਨੇਰੈ ॥

sevau saadh; sant charanerai |

Sant Singh KhalsaI serve at the feet of the Holy Saints.
Manmohan SinghI serve the feet of the holymen and the pious persons.
Manmohan Singh (Punjabi)ਮੈਂ ਨੇਕ ਬੰਦਿਆਂ ਅਤੇ ਪਵਿੱਤ੍ਰ ਪੁਰਸ਼ਾ ਦੇ ਪੈਰਾ ਦੀ ਘਾਲ ਕਮਾਉਂਦਾ ਹਾਂ।
Fareedkot Teeka(ਸਾਧ) ਸ੍ਰੇਸ਼ਟ ਸੰਤੋਂ ਕੇ ਚਰਣੋਂ ਕਾ ਸੇਵਨ ਕਰ॥
Prof. Sahib Singhਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ,

ਪਦ ਅਰਥ ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ।

SikhNet (Spanish)Sirvo a los Pies de los Santos y añoro el Polvo de Sus Pies que purifica y santifica.

ਬਾਂਛਉ ਧੂਰਿ; ਪਵਿਤ੍ਰ ਕਰੇਰੈ ॥

baanchhau dhoor; pavitr karerai |

Sant Singh KhalsaI long for the dust of their feet, which purifies and sanctifies.
Manmohan SinghI long for the dust of their feet, which renders me immaculate.
Manmohan Singh (Punjabi)ਮੈਂ ਉਨ੍ਹਾਂ ਦੇ ਪੈਰਾ ਦੀ ਧੂੜ ਨੂੰ ਲੋਚਦਾ ਹਾਂ, ਜੋ ਮੈਨੂੰ ਪਾਵਨ ਪੁਨੀਤ ਕਰਦੀ ਹੈ।
Fareedkot Teekaਤਿਨ ਕੇ ਚਰਣੋਂ ਕੀ ਧੂਰੀ ਕੀ ਚਾਹ ਕਰ, ਜੋ ਤੁਮ ਕੋ ਪਵਿਤਰ ਕਰ ਦੇਵੈ॥
Prof. Sahib Singhਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ।

ਪਦ ਅਰਥ ਬਾਂਛਉ = ਬਾਂਛਉਂ, ਮੈਂ ਚਾਹੁੰਦਾ ਹਾਂ। ਕਰੇਰੈ = ਕਰਦੀ ਹੈ।

SikhNet (Spanish)Igual que los sesenta y ocho santuarios de peregrinaje,

ਅਠਸਠਿ ਮਜਨੁ; ਮੈਲੁ ਕਟੇਰੈ ॥

atthasatth majan; mail katterai |

Sant Singh KhalsaJust like the sixty-eight sacred shrines of pilgrimage, it washes away filth and pollution.
Manmohan SinghIt is better than the ablution at the sixty-eight holies and washes off my filth.
Manmohan Singh (Punjabi)ਇਹ ਅਠਾਹਟ ਤੀਰਥਾਂ ਦੇ ਇਸ਼ਨਾਨ ਤੋਂ ਅਧਿਕ ਹੈ ਅਤੇ ਮੇਰੀ ਮਲੀਣਤਾ ਨੂੰ ਧੋ ਸੁਟਦੀ ਹੈ।
Fareedkot Teekaਵਹੁ ਧੂਰੀ ਪਾਪ ਮੈਲ ਕਾਟਨੇ ਕੋ ਐਸੇ ਹੈ ਜੈਸੇ ਅਠਾਹਟ ਤੀਰਥੋਂ ਕਾ ਇਸ਼ਨਾਨ ਕਰ ਲੀਆ॥
Prof. Sahib Singh(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ।

ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਕਟੇਰੈ = ਕੱਟਦੀ ਹੈ।

SikhNet (Spanish)lava la suciedad y la contaminación.

ਸਾਸਿ ਸਾਸਿ ਧਿਆਵਹੁ; ਮੁਖੁ. ਨਹੀ ਮੋਰੈ ॥

saas saas dhiaavahu; mukh. nahee morai |

Sant Singh KhalsaWith each and every breath I meditate on Him, and never turn my face away.
Manmohan SinghWith my every breath, contemplate I my Lord and turn not my face away from him.
Manmohan Singh (Punjabi)ਆਪਣੇ ਹਰ ਸੁਆਸ ਨਾਲ ਮੈਂ ਆਪਣੇ ਸਾਈਂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਆਪਣਾ ਮੂੰਹ ਉਸ ਵੱਲੋ ਨਹੀਂ ਮੋੜਦਾ।
Fareedkot Teekaਤਾਂ ਤੇ ਸੁਆਸ ਸੁਆਸ ਪਰਮੇਸਰ ਕੋ ਧਿਆਵਣਾ ਕਰ ਅਰ ਮੁਖ ਨਾ ਮੋੜ॥
Prof. Sahib Singh(ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਹੀ ਮੋਰੈ = ਨਹੀਂ ਮੋੜਦਾ।

SikhNet (Spanish)Con cada respiración medito en Él y nunca Le volteo la cara.

ਕਿਛੁ ਸੰਗਿ. ਨ ਚਾਲੈ; ਲਾਖ ਕਰੋਰੈ ॥

kichh sang. na chaalai; laakh karorai |

Sant Singh KhalsaOf your thousands and millions, nothing shall go along with you.
Manmohan SinghNothing, out of lakhs and millions of rupees, goes with the man.
Manmohan Singh (Punjabi)ਲੱਖਾਂ ਅਤੇ ਕ੍ਰੋੜਾ ਰੁਪਿਆਂ ਵਿਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ।
Fareedkot Teekaਲਖਾਂ ਕ੍ਰੋੜ ਧਨ ਕਛ ਸੰਗ ਨਹੀਂ ਚਲਤਾ ਹੈ॥
Prof. Sahib Singh(ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ।

ਪਦ ਅਰਥ ਸੰਗਿ ਨਾਲ। ਕਰੋਰੈ = ਕ੍ਰੋੜਾਂ।

SikhNet (Spanish)Ninguno de tus millones y miles de millones se irá contigo.

ਪ੍ਰਭ ਜੀ ਕੋ ਨਾਮੁ; ਅੰਤਿ ਪੁਕਰੋਰੈ ॥੧॥

prabh jee ko naam; ant pukarorai |1|

Sant Singh KhalsaOnly the Name of God will call to you in the end. ||1||
Manmohan SinghIt is only the sire Lord's Name, what inures with the mortal in the end.
Manmohan Singh (Punjabi)ਕੇਵਲ ਮਹਾਰਾਜ ਮਾਲਕ ਦਾ ਨਾਮ ਹੀ ਹੈ ਜੋ ਅਖੀਰ ਦੇ ਵੇਨੇ ਪ੍ਰਾਣੀ ਨੂੰ ਪੁਕਾਰਦਾ ਹੈ।
Fareedkot Teekaਪਰਮੇਸਰ ਕਾ ਨਾਮ ਅੰਤ ਕੋ ਉਪਕਰਤਾ ਅਰਥਾਤ ਸਹਾਇਕ ਹੋਤਾ ਹੈ॥੧॥
Prof. Sahib Singhਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ॥੧॥

ਪਦ ਅਰਥ ਕੋ = ਦਾ। ਅੰਤਿ = ਆਖ਼ਰ ਨੂੰ, ਅੰਤ ਵੇਲੇ (ਜਦੋਂ ਹੋਰ ਹਰੇਕ ਪਦਾਰਥ ਦਾ ਸਾਥ ਮੁਕ ਜਾਂਦਾ ਹੈ)। ਪੁਕਰੋਰੈ = ਪੁੱਕਰਦਾ ਹੈ, ਮਦਦ ਕਰਦਾ ਹੈ, ਸਾਥ ਨਿਬਾਹੁੰਦਾ ਹੈ ॥੧॥

SikhNet (Spanish)Sólo el Nombre del Señor te llamará al final. (1)

ਮਨਸਾ ਮਾਨਿ; ਏਕ ਨਿਰੰਕੇਰੈ ॥

manasaa maan; ek nirankerai |

Sant Singh KhalsaLet it be your wish to honor and obey the One Formless Lord.
Manmohan SinghWithin thy mind, worship thou the one Formless Lord,
Manmohan Singh (Punjabi)ਆਪਣੇ ਮਨ ਅੰਦਰ ਤੂੰ ਇਕ ਰੂਪ ਰੰਗ ਰਹਿਤ ਸੁਆਮੀ ਦੀ ਉਪਾਸ਼ਨਾ ਕਰ,
Fareedkot Teeka(ਮਨਸਾ) ਬੁਧੀ ਮੇਂ ਏਕ ਨਿਰੰਕਾਰ ਕੋ ਮਾਨ॥
Prof. Sahib Singh(ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ।

ਪਦ ਅਰਥ ਮਨਸਾ = (मनीषा) ਮਨ ਦਾ ਫੁਰਨਾ। ਮਾਨਿ = ਸ਼ਾਂਤਿ ਕਰ। ਨਿਰੰਕੇਰੈ = ਨਿਰੰਕਾਰ ਵਿਚ।

SikhNet (Spanish)Que tu deseo sea honrar y obedecer al Señor sin Forma,

ਸਗਲ ਤਿਆਗਹੁ; ਭਾਉ ਦੂਜੇਰੈ ॥

sagal tiaagahu; bhaau doojerai |

Sant Singh KhalsaAbandon the love of everything else.
Manmohan Singhand be delivered of the love of all others.
Manmohan Singh (Punjabi)ਅਤੇ ਹੋਰ ਸਾਰਿਆਂ ਦੇ ਪਿਆਰ ਤੋਂ ਖਲਾਸੀ ਪਾ ਜਾ।
Fareedkot Teekaਦ੍ਵੈਤ ਭਾਵ ਤ੍ਯਾਗ ਦੇਹੁ॥☬ਐਸੇ ਬੇਨਤੀ ਕਰੁ:
Prof. Sahib Singh(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ।

ਪਦ ਅਰਥ ਭਾਉ = ਪਿਆਰ। ਦੂਜੇਰੈ = ਦੂਜੇ ਪਦਾਰਥ ਵਿਚ।

SikhNet (Spanish)abandona la fascinación a todo lo demás.

ਕਵਨ ਕਹਾਂ ਹਉ; ਗੁਨ ਪ੍ਰਿਅ ਤੇਰੈ ॥

kavan kahaan hau; gun pria terai |

Sant Singh KhalsaWhat Glorious Praises of Yours can I utter, O my Beloved?
Manmohan SinghWhat praises of Thine can I utter, O my Love?
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਸਿਫਤਾਂ ਉਚਾਰਣ ਕਰ ਸਕਦਾ ਹਾਂ, ਹੇ ਮੇਰੇ ਪ੍ਰੀਤਮਾਂ?
Fareedkot Teekaਹੇ ਪ੍ਰਭੂ! ਤੇਰੇ ਗੁਣ ਕਵਨ ਕਵਨ ਮੈਂ ਬਰਨਨ ਕਰੋਂ॥
Prof. Sahib Singhਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ), ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?

ਪਦ ਅਰਥ ਕਹਾਂ = ਮੈਂ ਆਖਾਂ। ਪ੍ਰਿਆ = ਹੇ ਪਿਆਰੇ ਪ੍ਰਭੂ!

SikhNet (Spanish)¿Qué Alabanzas podría yo recitar?

ਬਰਨਿ. ਨ ਸਾਕਉ; ਏਕ ਟੁਲੇਰੈ ॥

baran. na saakau; ek ttulerai |

Sant Singh KhalsaI cannot describe even one of Your Virtues.
Manmohan SinghI cannot narrate even one of Thine merits.
Manmohan Singh (Punjabi)ਮੈਂ ਤੇਰੀ ਇਕ ਸਿਫ਼ਤ ਦਾ ਭੀ ਵਰਨਣ ਨਹੀਂ ਕਰ ਸਕਦਾ।
Fareedkot Teekaਤੇਰਾ ਏਕ ਭੀ (ਟੁਲੇਰੈ) ਉਪਕਾਰ ਮੈਂ ਕਹਿ ਨਹੀਂ ਸਕਤਾ ਹੂੰ॥
Prof. Sahib Singhਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਸਾਕਉ = ਸਾਕਉਂ। ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਟੁਲੇਰੈ = ਟੋਲ, (ਦਿੱਤਾ ਹੋਇਆ) ਪਦਾਰਥ, ਕੀਤਾ ਹੋਇਆ ਉਪਕਾਰ।

SikhNet (Spanish)Oh, mi Bienamado, no podría ni describir siquiera una de Tus Virtudes.

ਦਰਸਨ ਪਿਆਸ; ਬਹੁਤੁ ਮਨਿ ਮੇਰੈ ॥

darasan piaas; bahut man merai |

Sant Singh KhalsaMy mind is so thirsty for the Blessed Vision of His Darshan.
Manmohan SinghMy mind greatly thirsts for the Lord's vision.
Manmohan Singh (Punjabi)ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਬਹੁਤ ਹੀ ਤਿਹਾਇਆ ਹੈ?
Fareedkot Teekaਮੇਰੇ ਮਨ ਮੇਂ ਤੇਰੇ ਦਰਸਨ ਕੀ (ਪਿਆਸ) ਚਾਹ ਬਹੁਤ ਹੈ॥
Prof. Sahib Singhਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ,

ਪਦ ਅਰਥ ਮਨਿ ਮੇਰੈ = ਮੇਰੇ ਮਨ ਵਿਚ।

SikhNet (Spanish)Mi mente está tan sedienta de la Visión Bendita de Tu Darshan;

ਮਿਲੁ ਨਾਨਕ ਦੇਵ; ਜਗਤ ਗੁਰ ਕੇਰੈ ॥੨॥੧॥੩੪॥

mil naanak dev; jagat gur kerai |2|1|34|

Sant Singh KhalsaPlease come and meet Nanak, O Divine Guru of the World. ||2||1||34||
Manmohan SinghO Luminous, Lord, the Guru of the universe, meet Thou with Nanak.
Manmohan Singh (Punjabi)ਹੇ ਸੰਸਾਰ ਦੇ ਗੁਰੂ, ਪ੍ਰਕਾਸ਼ਵਾਨ ਪ੍ਰਭੂ! ਤੂੰ ਨਾਨਕ ਨੂੰ ਮਿਲ ਪਊ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਕਹਤੇ ਹੈਂ: ਤਾਂ ਤੇ ਹੇ ਜਗਤ ਕੇ ਗੁਰੂ ਹਰੀ! ਮੇਰੇ ਕੋ ਮਿਲੋ॥੨॥੧॥੩੪॥
Prof. Sahib Singhਹੇ ਜਗਤ ਦੇ ਗੁਰਦੇਵ! (ਮੈਨੂੰ) ਨਾਨਕ ਨੂੰ ਮਿਲ ॥੨॥੧॥੩੪॥

ਪਦ ਅਰਥ ਮਿਲੁ ਨਾਨਕ = ਨਾਨਕ ਨੂੰ ਮਿਲ। ਦੇਵ ਜਗਤ ਗੁਰ ਕੇਰੈ = ਹੇ ਜਗਤ ਕੇਰੈ ਗੁਰਦੇਵ! ॥੨॥੧॥੩੪॥

SikhNet (Spanish)por favor ven y encuentra a Nanak, oh Divino Guru del Mundo. (2-1-34)

Open this shabad →

Ang 1304 of 1430