ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino
ਅਵਿਲੋਕਉ; ਰਾਮ ਕੋ ਮੁਖਾਰਬਿੰਦ ॥
avilokau; raam ko mukhaarabind |
Sant Singh KhalsaI gaze on the Lotus-like Face of the Lord.
Manmohan SinghI look at the lotus like countenance of my Lord.
Manmohan Singh (Punjabi)ਮੈਂ ਆਪਣੇ ਸੁਆਮੀ ਦੇ ਕੰਵਲ ਸਰੂਪ ਮੁਖੜੇ ਨੂੰ ਵੇਖਦਾ ਹਾਂ।
Fareedkot Teekaਅਬ ਮੈਂ ਰਾਮ ਕੇ ਮੁਖ ਕਮਲ ਕੋ ਦੇਖਤਾ ਹੂੰ॥
Prof. Sahib Singh(ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ।ਪਦ ਅਰਥ ਅਵਿਲੋਕਉ = ਅਵਿਲੋਕਉਂ, ਮੈਂ ਵੇਖਦਾ ਹਾਂ। ਕੋ = ਦਾ। ਮੁਖਾਰਬਿੰਦ = (ਮੁਖ-ਅਰਬਿੰਦ। ਅਰਬਿੰਦ = ਕੌਲ ਫੁੱਲ) ਕੌਲ ਫੁੱਲ ਵਰਗਾ ਸੋਹਣਾ ਮੂੰਹ।
SikhNet (Spanish)Puedo ver que el Semblante del Señor es como el Loto.
ਖੋਜਤ ਖੋਜਤ ਰਤਨੁ ਪਾਇਓ; ਬਿਸਰੀ ਸਭ ਚਿੰਦ ॥੧॥ ਰਹਾਉ ॥
khojat khojat ratan paaeo; bisaree sabh chind |1| rahaau |
Sant Singh KhalsaSearching and seeking, I have found the Jewel. I am totally rid of all anxiety. ||1||Pause||
Manmohan SinghSearching and seeking, I have found the jewel of Lord's Name and am now rid of all anxiety. Pause.
Manmohan Singh (Punjabi)ਖੂੰਡ ਭਾਲ ਕੇ ਮੈਂ ਆਪਣੇ ਪ੍ਰਭੂ ਦੇ ਨਾਮ ਹੀਰੇ ਨੂੰ ਲੱਭ ਲਿਆ ਹੈ ਅਤੇ ਹੁਣ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।
Fareedkot Teekaਕਿਉਂਕਿ ਢੂੰਢਤੇ ਢੂੰਢਤੇ ਨੇ ਹਰੀ ਰਤਨ ਕੋ ਪਾਇਆ ਹੈ, ਤਿਸੀ ਤੇ ਹਮਾਰੀ ਚਿੰਤਾ ਸਭ ਬਿਸਰ ਗਈ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ ॥੧॥ ਰਹਾਉ ॥ਪਦ ਅਰਥ ਖੋਜਤ = ਖੋਜਦਿਆਂ। ਚਿੰਦ = ਚਿੰਤਾ ॥੧॥ ਰਹਾਉ ॥
SikhNet (Spanish)Buscando y buscando encontré la Joya y estoy libre, totalmente libre de ansiedades. (1-Pausa)
ਚਰਨ ਕਮਲ ਰਿਦੈ ਧਾਰਿ ॥
charan kamal ridai dhaar |
Sant Singh KhalsaEnshrining His Lotus Feet within my heart,
Manmohan SinghEnshrining the Lord's lotus feet in my mind,
Manmohan Singh (Punjabi)ਸਾਹਿਬ ਦੇ ਕੰਵਲ ਪੈਰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ,
Fareedkot Teekaਹਰੀ ਕੇ ਚਰਨ ਕਮਲ ਹਿਰਦੇ ਮੇਂ ਧਾਰਨ ਕਰ॥
Prof. Sahib Singhਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ-ਪਦ ਅਰਥ ਰਿਦੈ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ।
SikhNet (Spanish)Enalteciendo Sus Pies de Loto en mi corazón,
ਉਤਰਿਆ ਦੁਖੁ ਮੰਦ ॥੧॥
autariaa dukh mand |1|
Sant Singh Khalsapain and wickedness have been dispelled. ||1||
Manmohan Singhmy pain and wickedness are effaced.
Manmohan Singh (Punjabi)ਮੇਰੀ ਪੀੜ ਅਤੇ ਬੁਰਾਈ ਮਿਟ ਗਈਆਂ ਹਨ।
Fareedkot Teeka(ਮੰਦ) ਬੁਰਾ ਸੁਭਾਉ ਅਰ ਜਨਮਾਦਿ ਦੁਖ ਰਿਦੇ ਤੋਂ ਉਤਰ ਗਿਆ ਹੈ॥੧॥
Prof. Sahib Singh(ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ ॥੧॥ਪਦ ਅਰਥ ਮੰਦ = ਭੈੜਾ, ਚੰਦਰਾ ॥੧॥
SikhNet (Spanish)el dolor y la maldad han desaparecido. (1)
ਰਾਜ ਧਨੁ. ਪਰਵਾਰੁ ਮੇਰੈ; ਸਰਬਸੋ ਗੋਬਿੰਦ ॥
raaj dhan. paravaar merai; sarabaso gobind |
Sant Singh KhalsaThe Lord of all the Universe is my kingdom, wealth and family.
Manmohan SinghHe, the Lord of universe is my dominion, wealth, family and everything.
Manmohan Singh (Punjabi)ਉਹ ਸ਼੍ਰਿਸ਼ਟੀ ਦਾ ਸੁਆਮੀ ਮੇਰੀ ਪਾਤਿਸ਼ਾਹੀ ਦੌਲਤ, ਟੱਬਰ ਕਬੀਲਾ ਅਤੇ ਸਾਰਾ ਕੁਛ ਹੀ ਹੈ।
Fareedkot Teekaਮੇਰੇ ਤੋ ਰਾਜ ਧਨ ਅਰ ਕੁੰਟਬ ਸਰਬੰਸ ਗੋਬਿੰਦ ਹੀ ਹੈ॥
Prof. Sahib Singh(ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ।ਪਦ ਅਰਥ ਮੇਰੈ = ਮੇਰੇ ਵਾਸਤੇ। ਸਰਬਸੋ = (सर्वस्व = ਸਾਰਾ ਧਨ) ਸਭ ਕੁਝ।
SikhNet (Spanish)El Señor del Universo entero es mi Reino, Riqueza y Familia.
ਸਾਧਸੰਗਮਿ ਲਾਭੁ ਪਾਇਓ; ਨਾਨਕ. ਫਿਰਿ, ਨ ਮਰੰਦ ॥੨॥੧੩॥੩੨॥
saadhasangam laabh paaeo; naanak. fir, na marand |2|13|32|
Sant Singh KhalsaIn the Saadh Sangat, the Company of the Holy, Nanak has earned the Profit; he shall never die again. ||2||13||32||
Manmohan SinghAssociating with the saints, Nanak has reaped the profit of God's Name and so he shall die not again.
Manmohan Singh (Punjabi)ਸਤਿਸੰਗਤ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਕਮਾ ਲਿਆ ਹੈ ਅਤੇ ਇਸ ਲਈ ਉਹ ਮੁੜ ਕੇ ਮਰੇਗਾ ਨਹੀਂ।
Fareedkot Teekaਸਾਧੋਂ ਕੇ ਮਿਲਾਪ ਸੇ ਏਹ ਲਾਭ ਪਾਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਫੇਰ ਮਰਨਾ ਨਹੀਂ ਹੋਵੇਗਾ॥੨॥੧੩॥੩੨॥☬ਆਪ ਕੋ ਪਤੰਤਰ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ ॥੨॥੧੩॥੩੨॥ਪਦ ਅਰਥ ਸਾਧ ਸੰਗਮਿ = ਗੁਰੂ ਦੀ ਸੰਗਤ ਵਿਚ। ਮਰੰਦ = ਮਰਦਾ, ਆਤਮਕ ਮੌਤ ਆਉਂਦੀ ॥੨॥੧੩॥੩੨॥
SikhNet (Spanish)En la Saad Sangat, la Compañía de los Santos, Nanak ha obtenido la Ganancia y nunca más morirá de nuevo. (2-13-32)