ੴ

ਸਿੱਖਬਾਣੀ · SikhBani

ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥

jeea jugat vas prabhoo kai jo kahai su karanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 818 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜੀਅ ਜੁਗਤਿ ਵਸਿ ਪ੍ਰਭੂ ਕੈ; ਜੋ ਕਹੈ ਸੁ ਕਰਨਾ ॥

jeea jugat vas prabhoo kai; jo kahai su karanaa |

Sant Singh KhalsaThe living creatures and their ways are in God's power. Whatever He says, they do.
Manmohan SinghThe creatures and their designs are in the Lord's power. What He orders, verily that do they.
Manmohan Singh (Punjabi)ਜੀਵ ਤੇ ਉਨ੍ਹਾਂ ਦੀਆਂ ਤਦਬੀਰਾਂ ਸੁਆਮੀ ਦੇ ਇਖਤਿਆਰ ਵਿੱਚ ਹਨ। ਜਿਹੜਾ ਕੁਛ ਉਹ ਹੁਕਮ ਕਰਦਾ ਹੈ, ਉਹ ਹੀ ਉਹ ਕਰਦੇ ਹਨ।
Fareedkot Teekaਇਨ ਜੀਵੋਂ ਕੀ ਖਾਨ ਪਾਨ ਆਦੀ ਜੁਗਤੀ ਜੋ ਗਤੀ ਹੈ, ਸੋ ਪ੍ਰਭੂ ਕੇ ਹੀ (ਵਸ) ਅਧੀਨ ਹੈ। ਪਰੰਤੂ ਹੇ ਭਾਈ! ਜੋ ਪ੍ਰਭੂ ਕਹੇ ਸੋਈ ਕਰਨਾ ਪ੍ਰਭੂ ਕੌ ਭਾਵਤਾ ਹੈ, ਭਾਵ ਯੇਹਿ ਹੈ ਬੇਦ ਮ੍ਰਿਜਾਦਾ ਮੇਂ ਰਹਿਣਾ ਚਾਹੀਏ॥
Prof. Sahib Singhਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀਂ ਕਰ ਸਕਦੇ ਹਾਂ।

ਪਦ ਅਰਥ ਜੀਅ ਜੁਗਤਿ = ਜੀਵਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ। ਵਸਿ = ਵੱਸ ਵਿਚ। ਕੈ ਵਸਿ = ਦੇ ਵੱਸ ਵਿਚ। ਕਹੈ = ਆਖਦਾ ਹੈ, ਪ੍ਰੇਰਨਾ ਕਰਦਾ ਹੈ।

SikhNet (Spanish)La llave de la vida está en las Manos del Señor; así hago lo que el Señor comanda,

ਭਏ ਪ੍ਰਸੰਨ ਗੋਪਾਲ ਰਾਇ; ਭਉ ਕਿਛੁ. ਨਹੀ ਕਰਨਾ ॥੧॥

bhe prasan gopaal raae; bhau kichh. nahee karanaa |1|

Sant Singh KhalsaWhen the Sovereign Lord of the Universe is pleased, there is nothing at all to fear. ||1||
Manmohan SinghWhen Lord, the king is pleased, there is no need to fear.
Manmohan Singh (Punjabi)ਜਦ ਪ੍ਰਭੂ-ਪਾਤਿਸ਼ਾਹ ਖੁਸ਼ ਹੋ ਜਾਂਦਾ ਹੈ ਤਾਂ ਡਰਨ ਦੀ ਕੁਝ ਭੀ ਲੋੜ ਨਹੀਂ।
Fareedkot Teekaਜਿਨੋਂ ਪੁਰਸੋਂ ਪਰ ਗੋਪਾਲ ਰਾਇ ਪ੍ਰਸੰਨ ਭਏ ਹੈਂ ਤਿਨੋਂ ਨੇ ਫੇਰ ਕਿਸੀ ਕਾ ਕੁਛ ਭੈ ਨਹੀਂ ਕਰਨਾ ਹੈ। ਭਾਵ ਯਹਿ ਵਾਹਿਗੁਰੂ ਕਾ ਭੈ ਕਰਨੇ ਸੇ ਔਰ ਭੈ ਸੇ ਨਿਰਭੈ ਹੋਤਾ ਹੈ॥੧॥
Prof. Sahib Singhਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ ॥੧॥

ਪਦ ਅਰਥ ਗੋਪਾਲ ਰਾਇ = ਜਗਤ ਦਾ ਪਾਲਕ ਪਾਤਿਸ਼ਾਹ। ਭਉ = ਡਰ ॥੧॥

SikhNet (Spanish)el Señor está complacido conmigo, y no temo a nadie, ni a nada.(1)

ਦੂਖੁ. ਨ ਲਾਗੈ, ਕਦੇ ਤੁਧੁ; ਪਾਰਬ੍ਰਹਮੁ ਚਿਤਾਰੇ ॥

dookh. na laagai, kade tudh; paarabraham chitaare |

Sant Singh KhalsaPain shall never afflict you, if you remember the Supreme Lord God.
Manmohan SinghNo pain shall ever effect thee, O mortal, by meditating on the Transcendent Lord.
Manmohan Singh (Punjabi)ਪਰਮ ਪ੍ਰਭੂ ਨੂੰ ਯਾਦ ਕਰਨ ਦੁਆਰਾ, ਹੇ ਪ੍ਰਾਣੀ! ਤੈਨੂੰ ਕਦਾਚਿਤ ਕੋਈ ਤਕਲੀਫ ਨਹੀਂ ਵਾਪਰੇਗੀ।
Fareedkot Teekaਹੇ ਭਾਈ! ਜੇ ਤੂੰ ਪਾਰਬ੍ਰਹਮ ਕੌ (ਚਿਤਾਰੇ) ਸਿਮਰਨ ਕਰੇਂ ਤਬ ਤੁਝ ਕੋ ਦੁਖ ਕੋਈ ਨਹੀਂ ਲਾਗੇਗਾ॥
Prof. Sahib Singhਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ,

ਪਦ ਅਰਥ ਚਿਤਾਰੇ = ਚਿਤਾਰਿ, ਚਿੱਤ ਵਿਚ ਵਸਾਈ ਰੱਖ।

SikhNet (Spanish)Ningún dolor te va a afligir si alabas a Tu Dios Supremo.

ਜਮਕੰਕਰੁ ਨੇੜਿ. ਨ ਆਵਈ; ਗੁਰਸਿਖ ਪਿਆਰੇ ॥੧॥ ਰਹਾਉ ॥

jamakankar nerr. na aavee; gurasikh piaare |1| rahaau |

Sant Singh KhalsaThe Messenger of Death does not even approach the beloved Sikhs of the Guru. ||1||Pause||
Manmohan SinghThe Death's Minister draws not near the Guru's beloved Sikhs. Pause.
Manmohan Singh (Punjabi)ਮੌਤ ਦਾ ਦੂਤ ਗੁਰਾਂ ਦੇ ਲਾਡਲੇ ਸਿੱਖਾਂ ਦੇ ਲਾਗੇ ਨਹੀਂ ਲੱਗਦਾ। ਠਹਿਰਾਉ।
Fareedkot Teekaਹੇ ਗੁਰੋਂ ਕੀ ਸਿਖ੍ਯਾ ਧਾਰਨਹਾਰੇ ਹਮਾਰੇ ਪਿਆਰੇ! ਤਿਸ ਕਾ ਸਿਮਰਨ ਕਰੇ ਤੇ ਜਮ ਕਿੰਕਰ ਤੇਰੇ ਨਿਕਟ ਨਹੀਂ ਆਵੇਗਾ, ਭਾਵ ਯੇਹਿ ਕੇ ਜਮ ਕੇ ਭੈ ਸੇ ਰਹਿਤ ਹੋਵੇਂਗਾ॥੧॥ ਰਹਾਉ ॥
Prof. Sahib Singh(ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ ॥੧॥ ਰਹਾਉ ॥

ਪਦ ਅਰਥ ਜਮ ਕੰਕਰੁ = ਜਮ ਕਿੰਕਰੁ, ਜਮ ਦਾ ਸੇਵਕ, ਜਮਦੂਤ। ਆਵਈ = ਆਵਏ, ਆਵੈ, ਆਉਂਦਾ। ਗੁਰ ਸਿਖ = ਹੇ ਗੁਰੂ ਦੇ ਸਿੱਖ! ਪਿਆਰੇ = ਹੇ ਪਿਆਰੇ! ॥੧॥ ਰਹਾਉ ॥

SikhNet (Spanish)Los mensajeros de la muerte no se te acercarán, oh amado Discípulo del Guru. (1-Pausa)

ਕਰਣ ਕਾਰਣ ਸਮਰਥੁ ਹੈ; ਤਿਸੁ ਬਿਨੁ. ਨਹੀ ਹੋਰੁ ॥

karan kaaran samarath hai; tis bin. nahee hor |

Sant Singh KhalsaThe All-powerful Lord is the Cause of causes; there is no other than Him.
Manmohan SinghAll-powerful is the cause of causes, without Him there is not another.
Manmohan Singh (Punjabi)ਸਰਬ-ਸ਼ਕਤੀਵਾਨ ਹੈ ਹੇਤੂਆਂ ਦਾ ਹੇਤੂ, ਉਸ ਦੇ ਬਾਝੋਂ ਹੋਰਸ ਕੋਈ ਹੈ ਹੀ ਨਹੀਂ।
Fareedkot Teekaਜਿਨੋਂ ਨੇ ਕਰਣ ਕਾਰਣ ਸਮਰਥ ਪ੍ਰਭੂ ਕੋ ਪਹਿਚਾਨ ਕਰ ਤਿਸ ਤੇ ਬਿਨਾਂ ਹੋਰ ਕੋਈ ਨਹੀਂ ਜਾਣਿਆ ਹੈ॥
Prof. Sahib Singhਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।

ਪਦ ਅਰਥ ਕਰਣ = ਜਗਤ। ਕਾਰਣ = ਮੂਲ। ਕਰਣ ਕਾਰਣ ਸਮਰਥੁ = ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ।

SikhNet (Spanish)El Señor es la Causa Poderosa de todas las causas; sin Él, no hay nadie más.

ਨਾਨਕ ਪ੍ਰਭ ਸਰਣਾਗਤੀ; ਸਾਚਾ ਮਨਿ ਜੋਰੁ ॥੨॥੫॥੬੯॥

naanak prabh saranaagatee; saachaa man jor |2|5|69|

Sant Singh KhalsaNanak has entered the Sanctuary of God; the True Lord has given strength to the mind. ||2||5||69||
Manmohan SinghNanak has entered the Lord's sanctuary and the True Ones power is his mind's support.
Manmohan Singh (Punjabi)ਨਾਨਕ ਨੇ ਸੁਆਮੀ ਦੀ ਓਟ ਲਈ ਹੈ ਅਤੇ ਸਤਿ ਪੁਰਖ ਦੀ ਸਤਿਆ ਦਾ ਹੀ ਉਸ ਦੇ ਚਿੱਤ ਅੰਦਰ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਨ ਤਿਸ ਪ੍ਰਭੂ ਕੀ ਸਰਣਾਗਤੀ ਭਏ ਹੈਂ॥੨॥੫॥੬੯॥☬ਗੁਰਾਂ ਤੇ ਅਪਨੇ ਕੋ ਲਾਭ ਹੂਆ ਜਨਾਵਤੇ ਹੂਏ ਗੁਰ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਅਸੀਂ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੨॥੫॥੬੯॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਜੋਰੁ = ਤਾਕਤ, ਬਲ, ਆਸਰਾ ॥੨॥੫॥੬੯॥

SikhNet (Spanish)Nanak busca sólo el Refugio del Señor, pues Él es nuestro Único Apoyo. (2-5-69)
Answers quote the Granth verbatim with Ang citations. AI commentary is not Gurbani and not a religious ruling.