ੴ

ਸਿੱਖਬਾਣੀ · SikhBani

Ang 818

Sri Guru Granth Sahib · Raag Bilaaval · 7 shabads, 42 lines
Translations
Shabad Guru Arjan Dev Ji Raag Bilaaval continued from Ang 817

ਤੰਤੁ ਮੰਤੁ. ਨਹ ਜੋਹਈ; ਤਿਤੁ ਚਾਖੁ. ਨ ਲਾਗੈ ॥੧॥ ਰਹਾਉ ॥

tant mant. neh johee; tith chaakh. na laagai |1| rahaau |

Sant Singh KhalsaHe is not affected by charms and spells, nor is he harmed by the evil eye. ||1||Pause||
Manmohan SinghCharm and spell affect him not. nor an evil eye does him any harm. Pause.
Manmohan Singh (Punjabi)ਜਾਦੂ ਅਤੇ ਟੂਣੇ-ਟਾਂਮਣ, ਉਸ ਉਤੇ ਅਸਰ ਨਹੀਂ ਕਰਦੇ, ਨਾਂ ਹੀ ਬੁਰੀ ਨਜ਼ਰ ਉਸ ਦਾ ਕੋਈ ਨੁਕਸਾਨ ਕਰਦੀ ਹੈ। ਠਹਿਰਾਉ।
Fareedkot Teekaਪੁਨਾ ਤਿਸ ਕੇ ਬੁਰਾ ਕਰਨੇ ਕੋ ਤੰਤਰ ਮੰਤਰ ਕਰਨੇਹਾਰਾ ਬੀ ਨਹੀਂ (ਜੋਹਈ) ਦੇਖ ਵਾ ਦਬਾ ਸਕਤਾ ਹੈ। ਤਿਸ ਕੋ (ਚਾਖੁ) ਖੋਟੀ ਦ੍ਰਿਸਟ ਬੀ ਨਹੀਂ ਲਾਗਤੀ ਹੈ, ਵਾ ਆਸਾ ਤ੍ਰਿਸਨਾ ਰੂਪ ਵਾ ਪ੍ਰਤਖ ਡਾਇਨ ਨਹੀਂ ਲਾਗਤੀ॥੧॥ ਰਹਾਉ ॥
Prof. Sahib Singhਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ ॥੧॥ ਰਹਾਉ ॥

ਪਦ ਅਰਥ ਤੰਤੁ ਮੰਤੁ = ਜਾਦੂ ਟੂਣਾ। ਜੋਹਈ = ਜੋਹੈ, ਤੱਕ ਸਕਦਾ, ਅਸਰ ਕਰ ਸਕਦਾ। ਤਿਤੁ = ਉਸ (ਮਨੁੱਖ) ਉੱਤੇ। ਚਾਖੁ = ਭੈੜੀ ਨਜ਼ਰ ॥੧॥ ਰਹਾਉ ॥

SikhNet (Spanish)La brujería y los encantos malignos no le afectan, tampoco la mirada perniciosa. (1-Pausa)

ਕਾਮ ਕ੍ਰੋਧ ਮਦ ਮਾਨ ਮੋਹ; ਬਿਨਸੇ ਅਨਰਾਗੈ ॥

kaam krodh mad maan moh; binase anaraagai |

Sant Singh KhalsaSexual desire, anger, the intoxication of egotism and emotional attachment are dispelled, by loving devotion.
Manmohan SinghBy Lord's love his lust, wrath, intoxication of ego and worldly attachments are dispelled
Manmohan Singh (Punjabi)ਪ੍ਰਭੂ ਦੀ ਪ੍ਰੀਤ ਦੁਆਰਾ, ਉਸ ਦਾ ਵਿਸ਼ੇ ਭੋਗ, ਗੁੱਸਾ, ਹੰਕਾਰ ਦੀ ਮਸਤੀ ਅਤੇ ਸੰਸਾਰੀ ਲਗਨ ਨਾਸ ਹੋ ਜਾਂਦੇ ਹਨ।
Fareedkot Teekaਵਾਹਗੁਰੂ ਕੇ ਨਾਮ ਮੇਂ ਜੋ ਜਨ (ਅਨਰਾਗੈ) ਪ੍ਰੇਮਵਾਨ ਭਏ ਹੈਂ, ਤਿਨ ਕੇ ਕਾਮ, ਕ੍ਰੋਧ, ਮਦ, (ਮਾਨ) ਹੰਕਾਰ, ਮੋਹ, ਸਰਬ ਵਿਕਾਰ (ਬਿਨਸੈ) ਨਾਸ ਹੋਏ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ।

ਪਦ ਅਰਥ ਮਦ ਮਾਨ = ਅਹੰਕਾਰ ਦੀ ਮਸਤੀ। ਮਦ = ਮਸਤੀ। ਅਨ ਰਾਗੈ = ਹੋਰ ਹੋਰ ਮੋਹ-ਪਿਆਰ।

SikhNet (Spanish)La lujuria, el enojo, el ego y el amor a su propia vanidad, que lo enloquecían, son suprimidos.

ਆਨੰਦ ਮਗਨ ਰਸਿ ਰਾਮ ਰੰਗਿ; ਨਾਨਕ ਸਰਨਾਗੈ ॥੨॥੪॥੬੮॥

aanand magan ras raam rang; naanak saranaagai |2|4|68|

Sant Singh KhalsaOne who enters the Lord's Sanctuary, O Nanak, remains merged in ecstasy in the subtle essence of the Lord's Love. ||2||4||68||
Manmohan SinghHe, who enters the Lord's asylum, O Nanak, remains merged in the bliss of the Nectar of His love.
Manmohan Singh (Punjabi)ਜੋ ਸੁਆਮੀ ਦੀ ਪਨਾਹ ਲੈਂਦਾ ਹੈ, ਹੇ ਨਾਨਕ! ਉਹ ਉਸ ਦੇ ਪ੍ਰੇਮ ਦੇ ਅੰਮ੍ਰਿਤ ਦੀ ਖੁਸ਼ੀ ਵਿੱਚ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਪ੍ਰਭੂ ਕੀ (ਸਰਨਾਗੈ) ਸਰਣਾਗਿਤ ਭਏ ਹੈਂ, ਸੋ ਜਨ ਰਾਮ ਕੇ (ਰੰਗਿ) ਪ੍ਰੇਮ ਰਸ ਮੇਂ ਰਸੇ ਹੂਏ ਅਨੰਦ ਮੇਂ ਮਗਨ ਰਹਿਤੇ ਹੈਂ॥੨॥੪॥੬੮॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ ॥੨॥੪॥੬੮॥

ਪਦ ਅਰਥ ਮਗਨ = ਮਸਤ। ਰਸਿ = ਰਸ ਵਿਚ, ਸੁਆਦ ਵਿਚ। ਰੰਗਿ = ਪ੍ਰੇਮ ਵਿਚ ॥੨॥੪॥੬੮॥

SikhNet (Spanish)Aquél que busca el Refugio del Señor logra el Éxtasis y el Amor del Señor. (2-4-68)

Open this shabad (7 lines, Angs 817-818) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜੀਅ ਜੁਗਤਿ ਵਸਿ ਪ੍ਰਭੂ ਕੈ; ਜੋ ਕਹੈ ਸੁ ਕਰਨਾ ॥

jeea jugat vas prabhoo kai; jo kahai su karanaa |

Sant Singh KhalsaThe living creatures and their ways are in God's power. Whatever He says, they do.
Manmohan SinghThe creatures and their designs are in the Lord's power. What He orders, verily that do they.
Manmohan Singh (Punjabi)ਜੀਵ ਤੇ ਉਨ੍ਹਾਂ ਦੀਆਂ ਤਦਬੀਰਾਂ ਸੁਆਮੀ ਦੇ ਇਖਤਿਆਰ ਵਿੱਚ ਹਨ। ਜਿਹੜਾ ਕੁਛ ਉਹ ਹੁਕਮ ਕਰਦਾ ਹੈ, ਉਹ ਹੀ ਉਹ ਕਰਦੇ ਹਨ।
Fareedkot Teekaਇਨ ਜੀਵੋਂ ਕੀ ਖਾਨ ਪਾਨ ਆਦੀ ਜੁਗਤੀ ਜੋ ਗਤੀ ਹੈ, ਸੋ ਪ੍ਰਭੂ ਕੇ ਹੀ (ਵਸ) ਅਧੀਨ ਹੈ। ਪਰੰਤੂ ਹੇ ਭਾਈ! ਜੋ ਪ੍ਰਭੂ ਕਹੇ ਸੋਈ ਕਰਨਾ ਪ੍ਰਭੂ ਕੌ ਭਾਵਤਾ ਹੈ, ਭਾਵ ਯੇਹਿ ਹੈ ਬੇਦ ਮ੍ਰਿਜਾਦਾ ਮੇਂ ਰਹਿਣਾ ਚਾਹੀਏ॥
Prof. Sahib Singhਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀਂ ਕਰ ਸਕਦੇ ਹਾਂ।

ਪਦ ਅਰਥ ਜੀਅ ਜੁਗਤਿ = ਜੀਵਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ। ਵਸਿ = ਵੱਸ ਵਿਚ। ਕੈ ਵਸਿ = ਦੇ ਵੱਸ ਵਿਚ। ਕਹੈ = ਆਖਦਾ ਹੈ, ਪ੍ਰੇਰਨਾ ਕਰਦਾ ਹੈ।

SikhNet (Spanish)La llave de la vida está en las Manos del Señor; así hago lo que el Señor comanda,

ਭਏ ਪ੍ਰਸੰਨ ਗੋਪਾਲ ਰਾਇ; ਭਉ ਕਿਛੁ. ਨਹੀ ਕਰਨਾ ॥੧॥

bhe prasan gopaal raae; bhau kichh. nahee karanaa |1|

Sant Singh KhalsaWhen the Sovereign Lord of the Universe is pleased, there is nothing at all to fear. ||1||
Manmohan SinghWhen Lord, the king is pleased, there is no need to fear.
Manmohan Singh (Punjabi)ਜਦ ਪ੍ਰਭੂ-ਪਾਤਿਸ਼ਾਹ ਖੁਸ਼ ਹੋ ਜਾਂਦਾ ਹੈ ਤਾਂ ਡਰਨ ਦੀ ਕੁਝ ਭੀ ਲੋੜ ਨਹੀਂ।
Fareedkot Teekaਜਿਨੋਂ ਪੁਰਸੋਂ ਪਰ ਗੋਪਾਲ ਰਾਇ ਪ੍ਰਸੰਨ ਭਏ ਹੈਂ ਤਿਨੋਂ ਨੇ ਫੇਰ ਕਿਸੀ ਕਾ ਕੁਛ ਭੈ ਨਹੀਂ ਕਰਨਾ ਹੈ। ਭਾਵ ਯਹਿ ਵਾਹਿਗੁਰੂ ਕਾ ਭੈ ਕਰਨੇ ਸੇ ਔਰ ਭੈ ਸੇ ਨਿਰਭੈ ਹੋਤਾ ਹੈ॥੧॥
Prof. Sahib Singhਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ ॥੧॥

ਪਦ ਅਰਥ ਗੋਪਾਲ ਰਾਇ = ਜਗਤ ਦਾ ਪਾਲਕ ਪਾਤਿਸ਼ਾਹ। ਭਉ = ਡਰ ॥੧॥

SikhNet (Spanish)el Señor está complacido conmigo, y no temo a nadie, ni a nada.(1)

ਦੂਖੁ. ਨ ਲਾਗੈ, ਕਦੇ ਤੁਧੁ; ਪਾਰਬ੍ਰਹਮੁ ਚਿਤਾਰੇ ॥

dookh. na laagai, kade tudh; paarabraham chitaare |

Sant Singh KhalsaPain shall never afflict you, if you remember the Supreme Lord God.
Manmohan SinghNo pain shall ever effect thee, O mortal, by meditating on the Transcendent Lord.
Manmohan Singh (Punjabi)ਪਰਮ ਪ੍ਰਭੂ ਨੂੰ ਯਾਦ ਕਰਨ ਦੁਆਰਾ, ਹੇ ਪ੍ਰਾਣੀ! ਤੈਨੂੰ ਕਦਾਚਿਤ ਕੋਈ ਤਕਲੀਫ ਨਹੀਂ ਵਾਪਰੇਗੀ।
Fareedkot Teekaਹੇ ਭਾਈ! ਜੇ ਤੂੰ ਪਾਰਬ੍ਰਹਮ ਕੌ (ਚਿਤਾਰੇ) ਸਿਮਰਨ ਕਰੇਂ ਤਬ ਤੁਝ ਕੋ ਦੁਖ ਕੋਈ ਨਹੀਂ ਲਾਗੇਗਾ॥
Prof. Sahib Singhਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ,

ਪਦ ਅਰਥ ਚਿਤਾਰੇ = ਚਿਤਾਰਿ, ਚਿੱਤ ਵਿਚ ਵਸਾਈ ਰੱਖ।

SikhNet (Spanish)Ningún dolor te va a afligir si alabas a Tu Dios Supremo.

ਜਮਕੰਕਰੁ ਨੇੜਿ. ਨ ਆਵਈ; ਗੁਰਸਿਖ ਪਿਆਰੇ ॥੧॥ ਰਹਾਉ ॥

jamakankar nerr. na aavee; gurasikh piaare |1| rahaau |

Sant Singh KhalsaThe Messenger of Death does not even approach the beloved Sikhs of the Guru. ||1||Pause||
Manmohan SinghThe Death's Minister draws not near the Guru's beloved Sikhs. Pause.
Manmohan Singh (Punjabi)ਮੌਤ ਦਾ ਦੂਤ ਗੁਰਾਂ ਦੇ ਲਾਡਲੇ ਸਿੱਖਾਂ ਦੇ ਲਾਗੇ ਨਹੀਂ ਲੱਗਦਾ। ਠਹਿਰਾਉ।
Fareedkot Teekaਹੇ ਗੁਰੋਂ ਕੀ ਸਿਖ੍ਯਾ ਧਾਰਨਹਾਰੇ ਹਮਾਰੇ ਪਿਆਰੇ! ਤਿਸ ਕਾ ਸਿਮਰਨ ਕਰੇ ਤੇ ਜਮ ਕਿੰਕਰ ਤੇਰੇ ਨਿਕਟ ਨਹੀਂ ਆਵੇਗਾ, ਭਾਵ ਯੇਹਿ ਕੇ ਜਮ ਕੇ ਭੈ ਸੇ ਰਹਿਤ ਹੋਵੇਂਗਾ॥੧॥ ਰਹਾਉ ॥
Prof. Sahib Singh(ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ ॥੧॥ ਰਹਾਉ ॥

ਪਦ ਅਰਥ ਜਮ ਕੰਕਰੁ = ਜਮ ਕਿੰਕਰੁ, ਜਮ ਦਾ ਸੇਵਕ, ਜਮਦੂਤ। ਆਵਈ = ਆਵਏ, ਆਵੈ, ਆਉਂਦਾ। ਗੁਰ ਸਿਖ = ਹੇ ਗੁਰੂ ਦੇ ਸਿੱਖ! ਪਿਆਰੇ = ਹੇ ਪਿਆਰੇ! ॥੧॥ ਰਹਾਉ ॥

SikhNet (Spanish)Los mensajeros de la muerte no se te acercarán, oh amado Discípulo del Guru. (1-Pausa)

ਕਰਣ ਕਾਰਣ ਸਮਰਥੁ ਹੈ; ਤਿਸੁ ਬਿਨੁ. ਨਹੀ ਹੋਰੁ ॥

karan kaaran samarath hai; tis bin. nahee hor |

Sant Singh KhalsaThe All-powerful Lord is the Cause of causes; there is no other than Him.
Manmohan SinghAll-powerful is the cause of causes, without Him there is not another.
Manmohan Singh (Punjabi)ਸਰਬ-ਸ਼ਕਤੀਵਾਨ ਹੈ ਹੇਤੂਆਂ ਦਾ ਹੇਤੂ, ਉਸ ਦੇ ਬਾਝੋਂ ਹੋਰਸ ਕੋਈ ਹੈ ਹੀ ਨਹੀਂ।
Fareedkot Teekaਜਿਨੋਂ ਨੇ ਕਰਣ ਕਾਰਣ ਸਮਰਥ ਪ੍ਰਭੂ ਕੋ ਪਹਿਚਾਨ ਕਰ ਤਿਸ ਤੇ ਬਿਨਾਂ ਹੋਰ ਕੋਈ ਨਹੀਂ ਜਾਣਿਆ ਹੈ॥
Prof. Sahib Singhਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।

ਪਦ ਅਰਥ ਕਰਣ = ਜਗਤ। ਕਾਰਣ = ਮੂਲ। ਕਰਣ ਕਾਰਣ ਸਮਰਥੁ = ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ।

SikhNet (Spanish)El Señor es la Causa Poderosa de todas las causas; sin Él, no hay nadie más.

ਨਾਨਕ ਪ੍ਰਭ ਸਰਣਾਗਤੀ; ਸਾਚਾ ਮਨਿ ਜੋਰੁ ॥੨॥੫॥੬੯॥

naanak prabh saranaagatee; saachaa man jor |2|5|69|

Sant Singh KhalsaNanak has entered the Sanctuary of God; the True Lord has given strength to the mind. ||2||5||69||
Manmohan SinghNanak has entered the Lord's sanctuary and the True Ones power is his mind's support.
Manmohan Singh (Punjabi)ਨਾਨਕ ਨੇ ਸੁਆਮੀ ਦੀ ਓਟ ਲਈ ਹੈ ਅਤੇ ਸਤਿ ਪੁਰਖ ਦੀ ਸਤਿਆ ਦਾ ਹੀ ਉਸ ਦੇ ਚਿੱਤ ਅੰਦਰ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਨ ਤਿਸ ਪ੍ਰਭੂ ਕੀ ਸਰਣਾਗਤੀ ਭਏ ਹੈਂ॥੨॥੫॥੬੯॥☬ਗੁਰਾਂ ਤੇ ਅਪਨੇ ਕੋ ਲਾਭ ਹੂਆ ਜਨਾਵਤੇ ਹੂਏ ਗੁਰ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਅਸੀਂ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੨॥੫॥੬੯॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਜੋਰੁ = ਤਾਕਤ, ਬਲ, ਆਸਰਾ ॥੨॥੫॥੬੯॥

SikhNet (Spanish)Nanak busca sólo el Refugio del Señor, pues Él es nuestro Único Apoyo. (2-5-69)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸਿਮਰਿ ਸਿਮਰਿ ਪ੍ਰਭੁ ਆਪਨਾ; ਨਾਠਾ ਦੁਖ ਠਾਉ ॥

simar simar prabh aapanaa; naatthaa dukh tthaau |

Sant Singh KhalsaRemembering, remembering my God in meditation, the house of pain is removed.
Manmohan SinghReflecting and pondering over my Lord, the abode of anguish is removed.
Manmohan Singh (Punjabi)ਆਪਣੇ ਸੁਆਮੀ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਪੀੜ ਦਾ ਟਿਕਾਣਾ ਦੂਰ ਹੋ ਗਿਆ ਹੈ।
Fareedkot Teekaਤਿਨ ਗੁਰੋਂ ਦ੍ਵਾਰੇ ਅਪਨਾ ਪ੍ਰਭੂ ਮਨ ਬਾਣੀ ਸਾਥ ਸਿਮਰਨ ਕਰ ਕੇ ਹਮਾਰਾ ਦੁਖੋਂ ਕਾ (ਠਾਉ) ਅਸਥਾਨ ਅਗ੍ਯਾਨ ਨਸ਼ਟ ਹੋ ਗਇਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ।

ਪਦ ਅਰਥ ਸਿਮਰਿ = ਸਿਮਰ ਕੇ। ਨਾਠਾ = ਨੱਸ ਗਿਆ ਹੈ। ਦੁਖ ਠਾਉ = ਦੁੱਖਾਂ ਦਾ ਥਾਂ।

SikhNet (Spanish)Contempla a tu Señor y el umbral del dolor en tu interior no existirá.

ਬਿਸ੍ਰਾਮ ਪਾਏ ਮਿਲਿ ਸਾਧਸੰਗਿ; ਤਾ ਤੇ ਬਹੁੜਿ. ਨ ਧਾਉ ॥੧॥

bisraam paae mil saadhasang; taa te bahurr. na dhaau |1|

Sant Singh KhalsaJoining the Saadh Sangat, the Company of the Holy, I have found peace and tranquility; I shall not wander away from there again. ||1||
Manmohan SinghMeeting with the saints' guild I have found peace and from there I shall wander no more.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ ਮੈਂ ਆਰਾਮ ਪਰਾਪਤ ਕਰ ਲਿਆ ਹੈ ਅਤੇ ਓਥੋਂ ਮੈਂ ਫਿਰ ਹੋਰ ਕਿਧਰੇ ਨਹੀਂ ਭਟਕਾਂਗਾ।
Fareedkot Teekaਸਾਧ ਸੰਗਤਿ ਮੇਂ ਮਿਲਕਰ ਸਚ ਸਰੂਪ ਮੇਂ (ਬਿਸ੍ਰਾਮ) ਇਸਥਿਤ ਹੋ ਕੇ ਮੈਨੇ ਸਰਬ ਸੁਖ ਪਾਏ ਹੈਂ, ਤਿਸਤੇ ਬਹੁੜ ਨਹੀਂ ਧਾਵੋਂਗਾ। ਭਾਵ ਯੇਹਿ ਹੈ, ਤਿਸੀ ਸਰੂਪ ਮੇਂ ਇਸਥਿਤ ਹੋ ਕਰ ਸੰਕਲਪ ਵਿਕਲਪ ਤੇ ਰਹਿਤ ਹੂਆ ਹਾਂ॥੧॥
Prof. Sahib Singh(ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ ॥੧॥

ਪਦ ਅਰਥ ਬਿਸ੍ਰਾਮ = ਟਿਕਾਣਾ। ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਾ ਤੇ = ਉਸ (ਸਾਧ ਸੰਗਤਿ) ਤੋਂ। ਬਹੁੜਿ = ਮੁੜ। ਨ ਧਾਉ = ਨ ਧਾਉਂ, ਮੈਂ ਨਹੀਂ ਦੌੜਦਾ ॥੧॥

SikhNet (Spanish)Encuentra la Paz en la Compañía de los Santos y tu mente no vagará más. (1)

ਬਲਿਹਾਰੀ ਗੁਰ ਆਪਨੇ; ਚਰਨਨੑ ਬਲਿ ਜਾਉ ॥

balihaaree gur aapane; charanana bal jaau |

Sant Singh KhalsaI am devoted to my Guru; I am a sacrifice to His Feet.
Manmohan SinghI am a sacrifice unto his feet.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਤੋਂ ਕੁਰਬਾਨ ਹਾਂ।
Fareedkot Teekaਮੈਂ ਅਪਨੇ ਸਤਿਗੁਰੋਂ ਕੇ ਚਰਨ ਕਮਲੋਂ ਪਰ ਮਨ ਤਨ ਕਰ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ (ਆਪਣੇ ਗੁਰੂ ਦੇ) ਚਰਨਾਂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਬਲਿਹਾਰੀ = ਕੁਰਬਾਨ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio a los Pies del Guru;

ਅਨਦ ਸੂਖ ਮੰਗਲ ਬਨੇ; ਪੇਖਤ ਗੁਨ ਗਾਉ ॥੧॥ ਰਹਾਉ ॥

anad sookh mangal bane; pekhat gun gaau |1| rahaau |

Sant Singh KhalsaI am blessed with ecstasy, peace and happiness, gazing upon the Guru, and singing the Lord's Glorious Praises. ||1||Pause||
Manmohan SinghSeeing the Guru, I sing the Lord's praise and am blessed with pleasure, peace and bliss. Pause.
Manmohan Singh (Punjabi)ਗੁਰਾਂ ਨੂੰ ਵੇਖ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੈਨੂੰ ਪਰਸੰਨਤਾ, ਆਰਾਮ, ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੋ (ਪੇਖਤ) ਦੇਖਤਿਆਂ ਹੀ ਗੁਣਾਂ ਕੌ ਗਾਵਣਾ ਕਰਤਾ ਹੂੰ। ਪੁਨਾ ਸਰਬ ਸੁਖ ਬਿਵਹਾਰਕ ਅਰੁ ਆਤਮ ਸੁਖ ਪੁਨਾ ਮੰਗਲ ਉਤਸਾਹ ਏਹ ਸਭ ਹਮ ਕੋ (ਬਨੇ) ਪਰਾਪਤਿ ਹੂਏ ਹੈਂ॥੧॥ ਰਹਾਉ ॥
Prof. Sahib Singhਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਪੇਖਤ = ਦਰਸਨ ਕਰਕੇ। ਗਾਉ = ਗਾਉਂ, ਮੈਂ ਗਾਂਦਾ ਹਾਂ ॥੧॥ ਰਹਾਉ ॥

SikhNet (Spanish)teniendo Su Visión estoy siempre en Éxtasis, en Dicha y canto la Alabanza del Señor. (1-Pausa)

ਕਥਾ ਕੀਰਤਨੁ ਰਾਗ ਨਾਦ ਧੁਨਿ; ਇਹੁ ਬਨਿਓ ਸੁਆਉ ॥

kathaa keeratan raag naad dhun; ihu banio suaau |

Sant Singh KhalsaThis is my life's purpose, to sing the Kirtan of the Lord's Praises, and listen to the vibrations of the sound current of the Naad.
Manmohan SinghTo utter Lord's discourse and praise and to hear the resounding of His Melodious music, this has become the aim of my life.
Manmohan Singh (Punjabi)ਸੁਆਮੀ ਦੀ ਗਿਆਨ ਗੋਸ਼ਟ ਤੇ ਕੀਰਤੀ ਵਰਣਨ ਕਰਨੀ ਅਤੇ ਉਸ ਦੇ ਸੁਰੀਲੇ ਤਰਾਨੇ ਦੀ ਗੂੰਜ ਸੁਣਨੀ, ਇਹ ਮੇਰੇ ਜੀਵਨ ਦਾ ਮਨੋਰਥ ਬਣ ਗਿਆ ਹੈ।
Fareedkot Teekaਅਬ ਹਮ ਕੋ ਕਥਾ ਕੀਰਤਨ ਰਾਗ ਪ੍ਰੇਮ ਕਰ ਵਾ ਰਾਗੋਂ ਮੇਂ ਕੀਰਤਨ (ਨਾਦ) ਵਾਜੇ ਵਜਾ ਕਰ ਧ੍ਵਨੀ ਕਾ ਹੋਣਾ ਇਹੁ (ਸੁਆਉ) ਲਾਭ ਬਣਿਆ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ-ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ।

ਪਦ ਅਰਥ ਧੁਨਿ = {ध्वनि} ਸੁਰ, ਲਗਨ। ਸੁਆਉ = ਸੁਆਰਥ, ਮਨੋਰਥ।

SikhNet (Spanish)El hablar y cantar Su Alabanza, el escuchar la Melodía Divina del Alma, se han vuelto el objeto de mi vida.

ਨਾਨਕ ਪ੍ਰਭ ਸੁਪ੍ਰਸੰਨ ਭਏ; ਬਾਂਛਤ ਫਲ ਪਾਉ ॥੨॥੬॥੭੦॥

naanak prabh suprasan bhe; baanchhat fal paau |2|6|70|

Sant Singh KhalsaO Nanak, God is totally pleased with me; I have obtained the fruits of my desires. ||2||6||70||
Manmohan SinghNanak, the Lord is highly pleased with me and I have obtained my heart-desired fruits.
Manmohan Singh (Punjabi)ਨਾਨਕ, ਪ੍ਰਭੂ ਮੇਰੇ ਉਤੇ ਪਰਮ ਪਰਸੰਨ ਹੋ ਗਿਆ ਹੈ ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਰਾਪਤ ਕਰ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪਰ ਸੋ ਪ੍ਰਭੂ ਪ੍ਰਸੰਨ ਭਏ ਹੈਂ, ਜਿਸ ਤੇ ਮਨ ਬਾਂਛਤ ਫਲੋਂ ਕੋ ਹਮ ਪਾਵਤੇ ਹੈਂ॥੨॥੬॥੭੦॥☬ਵਾਹਿਗੁਰੂ ਤੇ ਜਾਚਨਾਂ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ ॥੨॥੬॥੭੦॥

ਪਦ ਅਰਥ ਸੁਪ੍ਰਸੰਨ = ਬਹੁਤ ਖ਼ੁਸ਼। ਪਾਉ = ਪਾਉਂ, ਮੈਂ ਪਾ ਰਿਹਾ ਹਾਂ ॥੨॥੬॥੭੦॥

SikhNet (Spanish)Los deseos de mi corazón han sido cumplidos y el Señor está complacido conmigo. (2-6-70)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਦਾਸ ਤੇਰੇ ਕੀ ਬੇਨਤੀ; ਰਿਦ ਕਰਿ ਪਰਗਾਸੁ ॥

daas tere kee benatee; rid kar paragaas |

Sant Singh KhalsaThis is the prayer of Your slave: please enlighten my heart.
Manmohan SinghThis is the prayer, of Thine attendant, "O Supreme Lord, illumine Thou my mind".
Manmohan Singh (Punjabi)ਇਹ ਹੈ ਤੇਰੇ ਸੇਵਕ ਦੀ ਪ੍ਰਾਰਥਨਾ, "ਹੇ ਸ਼ਰੋਮਣੀ ਸਾਹਿਬ! ਤੂੰ ਮੇਰੇ ਹਿਰਦੇ ਨੂੰ ਰੋਸ਼ਨ ਕਰ।
Fareedkot Teekaਮੁਝ ਤੇਰੇ ਦਾਸ ਕੀ ਇਹੀ ਬੇਨਤੀ ਹੈ, ਜੋ ਮੇਰੇ ਰਿਦੇ ਮੇਂ ਅਪਨੇ ਸਰੂਪ ਕਾ ਪ੍ਰਕਾਸ ਕਰੋ॥
Prof. Sahib Singh(ਹੇ ਪ੍ਰਭੂ!) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ

ਪਦ ਅਰਥ ਰਿਦ = ਰਿਦੈ, ਹਿਰਦੇ ਵਿਚ। ਪਰਗਾਸੁ = (ਆਤਮਕ ਜੀਵਨ ਦਾ) ਚਾਨਣ।

SikhNet (Spanish)Esta es la oración de tu Sirviente, oh Señor, ilumina mi corazón

ਤੁਮੑਰੀ ਕ੍ਰਿਪਾ ਤੇ ਪਾਰਬ੍ਰਹਮ; ਦੋਖਨ ਕੋ ਨਾਸੁ ॥੧॥

tumaree kripaa te paarabraham; dokhan ko naas |1|

Sant Singh KhalsaBy Your Mercy, O Supreme Lord God, please erase my sins. ||1||
Manmohan SinghBy Thine grace, all my sins shall be effaced.
Manmohan Singh (Punjabi)ਤੇਰੀ ਰਹਿਮਤ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਜਾਣਗੇ।
Fareedkot Teekaਹੇ ਪਾਰਬ੍ਰਹਮ! ਤੁਮਾਰੀ ਕ੍ਰਿਪਾ ਤੇ ਸਰਬ ਦੋਖਾਂ ਕਾ ਨਾਸ ਹੋ ਜਾਤਾ ਹੈ॥੧॥
Prof. Sahib Singh(ਤਾਂ ਕਿ) ਹੇ ਪਾਰਬ੍ਰਹਮ! ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ ॥੧॥

ਪਦ ਅਰਥ ਤੇ = ਤੋਂ, ਨਾਲ। ਪਾਰਬ੍ਰਹਮ = ਹੇ ਪਰਮਾਤਮਾ। ਦੋਖ = ਐਬ, ਵਿਕਾਰ। ਦੋਖਨ ਕੋ = ਵਿਚਾਰਾਂ ਦਾ ॥੧॥

SikhNet (Spanish)y deja que todos mis errores sean disueltos por Tu Gracia, oh Señor Supremo. (1)

ਚਰਨ ਕਮਲ ਕਾ ਆਸਰਾ; ਪ੍ਰਭ ਪੁਰਖ ਗੁਣਤਾਸੁ ॥

charan kamal kaa aasaraa; prabh purakh gunataas |

Sant Singh KhalsaI take the Support of Your Lotus Feet, O God, Primal Lord, treasure of virtue.
Manmohan SinghI have the support of the lotus feet of the Omnipotent Lord, the Treasure of virtues.
Manmohan Singh (Punjabi)ਮੈਨੂੰ ਨੇਕੀਆਂ ਦੇ ਖਜਾਨੇ, ਸਰਬ-ਸ਼ਕਤੀਵਾਨ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਓਟ ਹੈ।
Fareedkot Teekaਹੇ ਗੁਣੋਂ ਕੇ ਤਾਸ, ਭਾਵ ਸਮੁੰਦ੍ਰ ਪੁਰਖ ਪ੍ਰਭੂ! ਤੇਰੇ ਚਰਨੋਂ ਕਮਲੋਂ ਕਾ ਹੀ ਮੈਨੂੰ ਆਸਰਾ ਹੈ॥
Prof. Sahib Singhਹੇ ਸਰਬ-ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਪੁਰਖ = ਹੇ ਸਰਬ-ਵਿਆਪਕ! ਗੁਣਤਾਸੁ = ਗੁਣਾਂ ਦਾ ਭਾਂਡਾ।

SikhNet (Spanish)Oh Señor, me apoyo en Tus Pies de Loto, pues eres el Tesoro de Virtud;

ਕੀਰਤਨ ਨਾਮੁ ਸਿਮਰਤ ਰਹਉ; ਜਬ ਲਗੁ ਘਟਿ ਸਾਸੁ ॥੧॥ ਰਹਾਉ ॥

keeratan naam simarat rhau; jab lag ghatt saas |1| rahaau |

Sant Singh KhalsaI shall meditate in remembrance on the Praises of the Naam, the Name of the Lord, as long as there is breath in my body. ||1||Pause||
Manmohan SinghI shall continue to recite the praise of Thy Name, so long as there is breath in my body. Pause.
Manmohan Singh (Punjabi)ਜਦ ਤਾਈਂ ਮੇਰੀ ਦੇਹ ਵਿੱਚ ਸੁਆਸ ਹੈ, ਮੈਂ ਤੇਰੇ ਨਾਮ ਦੀ ਮਹਿਮਾ ਦਾ ਚਿੰਤਨ ਕਰਦਾ ਰਹਾਂਗਾ। ਠਹਿਰਾਉ।
Fareedkot Teekaਤਾਂ ਤੇ ਤੇਰੇ ਪਾਸੋਂ ਇਹ ਦਾਨ ਮਾਂਗਤਾ ਹੂੰ ਕੀਰਤਨ ਕਰ ਕੇ ਤੇਰੇ ਨਾਮ ਕਉ ਸਦਾ ਸਿਮਰਨ ਕਰਤਾ ਰਹੂੰ, ਜਬ ਤਕ (ਘਟਿ) ਸਰੀਰ ਮੈ ਸ੍ਵਾਸ ਹੋਵੇ। ਭਾਵ ਯੇਹਿ ਸ੍ਵਾਸ ਸ੍ਵਾਸ ਸਦਾ ਤੇਰਾ ਸਿਮਰਨ ਕਰਤਾ ਰਹੂੰ॥੧॥ ਰਹਾਉ ॥
Prof. Sahib Singh(ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ), ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਰਹਉ = ਰਹਉਂ। ਸਿਮਰਤ ਰਹਉ = ਮੈਂ ਸਿਮਰਦਾ ਰਹਾਂ। ਘਟਿ = (ਮੇਰੇ) ਸਰੀਰ ਵਿਚ। ਸਾਸੁ = ਸਾਹ ॥੧॥ ਰਹਾਉ ॥

SikhNet (Spanish)busco cantar tu Alabanza y contemplar Tu Nombre mientras haya vida en mí. (1-Pausa)

ਮਾਤ ਪਿਤਾ ਬੰਧਪ ਤੂਹੈ; ਤੂ ਸਰਬ ਨਿਵਾਸੁ ॥

maat pitaa bandhap toohai; too sarab nivaas |

Sant Singh KhalsaYou are my mother, father and relative; You are abiding within all.
Manmohan SinghThou art my mother, father and kinsman and Thou abidest amongst all.
Manmohan Singh (Punjabi)ਤੂੰ ਮੇਰੀ ਅੰਮੜੀ, ਬਾਬਲ ਅਤੇ ਸਾਕ-ਸੈਨ ਹੈਂ ਅਤੇ ਤੂੰ ਹੀ ਸਾਰਿਆਂ ਅੰਦਰ ਵਸਦਾ ਹੈ।
Fareedkot Teekaਮਾਤ, ਪਿਤਾ, (ਬੰਧਪ) ਸਬੰਧੀ, ਭਾਈ, ਸਭ ਹਮਾਰਾ ਤੂੰ ਹੀ ਹੈਂ ਔ ਸਰਬ ਵਿਖੇ ਤੂੰ ਹੀ ਨਿਵਾਸ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ-ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ।

ਪਦ ਅਰਥ ਮਾਤ = ਮਾਂ। ਬੰਧਪ = ਰਿਸ਼ਤੇਦਾਰ। ਸਰਬ = ਸਾਰੇ ਜੀਵਾਂ ਵਿਚ।

SikhNet (Spanish)Tú eres mi Padre, Madre y Pariente; sí, prevaleces en todo.

ਨਾਨਕ ਪ੍ਰਭ ਸਰਣਾਗਤੀ; ਜਾ ਕੋ ਨਿਰਮਲ ਜਾਸੁ ॥੨॥੭॥੭੧॥

naanak prabh saranaagatee; jaa ko niramal jaas |2|7|71|

Sant Singh KhalsaNanak seeks the Sanctuary of God; His Praise is immaculate and pure. ||2||7||71||
Manmohan SinghNanak has sought the protection of the, immaculate is whose praise.
Manmohan Singh (Punjabi)ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ, ਪਾਵਨ ਪਵਿੱਤਰ ਹੈ ਜਿਸ ਦੀ ਕੀਰਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਮੈਂ ਤੇਰੀ ਸਰਣਾਗਤੀ ਹੂੰ। ਸੋ ਤੂੰ ਕੈਸਾ ਹੈਂ? ਜਿਸ ਕਾ ਨਿਰਮਲ ਜਸੁ ਹੈ॥੨॥੭॥੭੧॥☬ਹਰਿ ਨਾਮ ਜਪਨੇ ਤੇ ਲਾਭ ਜਨਾਵਤੇ ਹੈਂ:
Prof. Sahib Singhਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੨॥੭॥੭੧॥

ਪਦ ਅਰਥ ਜਾ ਕੋ = ਜਿਸ (ਪ੍ਰਭੂ) ਦਾ। ਜਾਸੁ = ਜਸੁ, ਸਿਫ਼ਤਿ-ਸਾਲਾਹ। ਨਿਰਮਲ = ਪਵਿੱਤਰ ॥੨॥੭॥੭੧॥

SikhNet (Spanish)Nanak busca Tu Refugio, pues Tu Alabanza es Inmaculada.(2-7-71)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸਰਬ ਸਿਧਿ. ਹਰਿ ਗਾਈਐ; ਸਭਿ ਭਲਾ ਮਨਾਵਹਿ ॥

sarab sidh. har gaaeeai; sabh bhalaa manaaveh |

Sant Singh KhalsaAll perfect spiritual powers are obtained, when one sings the Lord's Praises; everyone wishes him well.
Manmohan SinghSinging God's praise, the mortal obtains all the perfections and every one wishes him well.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਪ੍ਰਾਣੀ ਸਮੂਹ ਪੂਰਨਤਾਈਆਂ ਪਾ ਲੈਂਦਾ ਹੈ ਅਤੇ ਹਰ ਕੋਈ ਉਸ ਦੀ ਭਲਿਆਈ ਲੋੜਦਾ ਹੈ।
Fareedkot Teekaਤਿਸ ਹਰਿ ਨਾਮ ਕੋ ਗਾਈਐ ਤਬ ਸਰਬ ਸਿਧੀਆਂ ਪ੍ਰਾਪਤਿ ਹੋਤੀਆਂ ਹੈ ਔਰ ਤਿਸ ਗਾਵਣ ਵਾਲੇ ਕਾ ਸਭ ਲੋਕ ਭਲਾ ਮਨਾਵਤੇ ਹੈਂ॥
Prof. Sahib Singhਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ।

ਪਦ ਅਰਥ ਸਰਬ ਸਿਧਿ ਹਰਿ = ਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ = (ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿ = ਸਾਰੇ ਲੋਕ। ਭਲਾ ਮਨਾਵਹਿ = ਭਲਾ ਮੰਗਦੇ ਹਨ।

SikhNet (Spanish)Si uno canta la Alabanza del Señor Todopoderoso, todos le desean el bien;

ਸਾਧੁ ਸਾਧੁ ਮੁਖ ਤੇ ਕਹਹਿ; ਸੁਣਿ ਦਾਸ ਮਿਲਾਵਹਿ ॥੧॥

saadh saadh mukh te kaheh; sun daas milaaveh |1|

Sant Singh KhalsaEveryone calls him holy and spiritual; hearing of him, the Lord's slaves come to meet him. ||1||
Manmohan SinghWith their mouth, all address him as a saint, a saint and hearing of him, the Lord's slaves come to meet him.
Manmohan Singh (Punjabi)ਆਪਣੇ ਮੂੰਹ ਨਾਲ ਸਾਰੇ ਹੀ ਉਸ ਨੂੰ ਸੰਤ, ਸੰਤ ਕਰਕੇ ਨਿਵੇਦਨ ਕਰਦੇ ਹਨ ਅਤੇ ਉਸ ਬਾਰੇ ਸੁਣ ਕੇ ਪ੍ਰਭੂ ਦੇ ਗੋਲੇ ਉਸ ਨੂੰ ਮਿਲਣ ਆਉਂਦੇ ਹਨ।
Fareedkot Teekaਪੁਨਾ ਤਿਸ ਨਾਮ ਜਪਨੇ ਵਾਲੇ ਕੋ ਸਭੀ ਲੋਕ (ਸਾਧੁ) ਸ੍ਰੇਸਟ ਔ ਮੁਖ ਤੇ ਸਾਬਾਸ ਕਹਤੇ ਹੈਂ। ਤਿਨ ਕਾ ਜਸ ਸੁਣ ਕੇ ਦਾਸ ਮਿਲ ਕਰ ਕਲ੍ਯਾਣ ਵਾਸਤੇ ਤਿਨ ਕੀ ਸਰਣ ਆਵਤੇ ਹੈਂ॥੧॥
Prof. Sahib Singhਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ ॥੧॥

ਪਦ ਅਰਥ ਸਾਧੁ = ਭਲਾ ਮਨੁੱਖ, ਗੁਰਮੁਖਿ। ਤੇ = ਤੋਂ। ਕਰਹਿ = ਆਖਦੇ ਹਨ। ਸੁਣ = ਸੁਣਿ ਕੇ। ਮਿਲਾਵਹਿ = ਮਿਲਦੇ ਹਨ, ਮਿਲਹਿ ॥੧॥

SikhNet (Spanish)lo aclaman como un Santo y los Devotos del Señor vienen a saludarlo. (1)

ਸੂਖ ਸਹਜ ਕਲਿਆਣ ਰਸ; ਪੂਰੈ ਗੁਰਿ ਕੀਨੑ ॥

sookh sehaj kaliaan ras; poorai gur keena |

Sant Singh KhalsaThe Perfect Guru blesses him with peace, poise, salvation and happiness.
Manmohan SinghThe Perfect Guru, blesses him with peace, poise, salvation and bliss.
Manmohan Singh (Punjabi)ਪੂਰਨ ਗੁਰਦੇਵ ਜੀ ਉਸ ਨੂੰ ਆਰਾਮ, ਅਡੋਲਤਾ, ਮੁਕਤੀ ਅਤੇ ਪ੍ਰਸੰਨਤਾ ਦੀ ਬਖਸ਼ਿਸ਼ ਕਰਦੇ ਹਨ।
Fareedkot Teekaਹੇ ਭਾਈ! (ਸੂਖ ਸਹਜ) ਆਤਮ ਅਨੰਦ ਔ (ਕਲਿਆਣ) ਮੋਖ ਪੁਨਾਂ (ਰਸ) ਪ੍ਰੇਮ, ਹਮਾਰੇ ਤਾਂਈ ਏਹੁ ਗੁਣ ਪੂਰੇ ਸਤਿਗੁਰੋਂ ਨੇ ਪ੍ਰਾਪਤਿ ਕੀਏ ਹੈਂ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ,

ਪਦ ਅਰਥ ਸਹਜ = ਆਤਮਕ ਅਡੋਲਤਾ। ਰਸ = ਸੁਆਦ। ਪੂਰੈ ਗੁਰਿ = ਪੂਰੇ ਗੁਰੂ ਨੇ।

SikhNet (Spanish)El Guru Perfecto lo bendice con Éxtasis,

ਜੀਅ ਸਗਲ ਦਇਆਲ ਭਏ; ਹਰਿ ਹਰਿ ਨਾਮੁ ਚੀਨੑ ॥੧॥ ਰਹਾਉ ॥

jeea sagal deaal bhe; har har naam cheena |1| rahaau |

Sant Singh KhalsaAll living beings become compassionate to him; he remembers the Name of the Lord, Har, Har. ||1||Pause||
Manmohan SinghAll the beings become compassionate to him and he ever contemplates to him and he ever contemplates the Lord Master's Name. Pause.
Manmohan Singh (Punjabi)ਸਾਰੇ ਜੀਵ ਉਸ ਉਤੇ ਮਿਹਰਬਾਨ ਹੋ ਜਾਂਦੇ ਹਨ ਅਤੇ ਉਹ ਸਦਾ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ। ਠਹਿਰਾਉ।
Fareedkot Teekaਸਰਬ ਜੀਵ ਹਮਾਰੇ ਪਰ ਦਇਆਲ ਭਏ ਹੈਂ। ਪੁਨਾਂ ਸੋ ਹਰਿ ਨਾਂਮੀ ਕੈਸਾ ਹੈ? ਹਰਿ ਹਰਿ ਨਾਮੁ ਮੁਕਤੀ ਕਾ ਦਾਤਾ ਜਾਣਿਆਂ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜੀਅ ਸਗਲ = ਸਾਰੇ ਜੀਵਾਂ ਉਤੇ। ਦਇਆਲ = ਦਇਆਵਾਨ। ਚੀਨ੍ਹ੍ਹ = (ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ ॥੧॥ ਰਹਾਉ ॥

SikhNet (Spanish)Paz y Bondad y encuentra la Compasión en todos, pues medita en el Nombre del Señor. (1-Pausa)

ਪੂਰਿ ਰਹਿਓ ਸਰਬਤ੍ਰ ਮਹਿ; ਪ੍ਰਭ ਗੁਣੀ ਗਹੀਰ ॥

poor rahio sarabatr meh; prabh gunee gaheer |

Sant Singh KhalsaHe is permeating and pervading everywhere; God is the ocean of virtue.
Manmohan SinghOur Lord, the ocean of excellences is fully contained amongst all.
Manmohan Singh (Punjabi)ਗੁਣਾਂ ਦਾ ਸਮੁੰਦਰ, ਸਾਡਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਸੋ ਪ੍ਰਭੂ ਗੁਣੋਂ ਕਾ (ਗਹੀਰ) ਸਮੁੰਦਰ ਵਾ ਗੁਣ ਗ੍ਰਾਹੀ ਸਭ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ) ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।

ਪਦ ਅਰਥ ਪੂਰਿ ਰਹਿਓ = ਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿ = ਸਭਨਾਂ ਵਿਚ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਅਥਾਹ।

SikhNet (Spanish)Nuestro Señor de Virtudes Insoldables prevalece por todas partes y,

ਨਾਨਕ. ਭਗਤ ਆਨੰਦ ਮੈ; ਪੇਖਿ ਪ੍ਰਭ ਕੀ ਧੀਰ ॥੨॥੮॥੭੨॥

naanak. bhagat aanand mai; pekh prabh kee dheer |2|8|72|

Sant Singh KhalsaO Nanak, the devotees are in bliss, gazing upon God's abiding stability. ||2||8||72||
Manmohan SinghNanak, seeing the sedateness of the Lord, His devotees abide in bliss.
Manmohan Singh (Punjabi)ਨਾਨਕ, ਸੁਆਮੀ ਦੀ ਸਹਿਨਸ਼ੀਲਤਾ ਵੇਖ, ਉਸ ਦੇ ਸ਼ਰਧਾਲੂ ਖੁਸ਼ੀ ਅੰਦਰ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਧੀਰਜਤਾ ਦੇਖ ਕਰ ਕੇ ਤਿਸ ਕੇ ਭਗਤ ਸਦਾ ਅਨੰਦ (ਮੈ) ਸਰੂਪ ਰਹਿਤੇ ਹੈਂ। ਜੈਸੇ- ਭ੍ਰਿਗਲਤਾ ਆਦੀ ਕਾ ਸਹਾਰਨ ਕੀਆ ਸੋ ਧੀਰਜ ਹੈ॥੨॥੮॥੭੨॥☬ਜਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਪਿਰਥੀ ਚੰਦ ਨੇ ਬ੍ਰਹਮਣ ਤੇ ਜਹਿਰ ਦਿਵਾਈ, ਪਰੰਤੂ ਵਾਹਿਗੁਰੂ ਨੇ ਰਖ੍ਯਾ ਕਰੀ। ਤਿਸ ਸਮੈਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਪਰਥਾਇ ਸ੍ਰੀ ਗੁਰੂ ਜੀ ਉਚਾਰਨ ਕਰਤੇ ਭਏ:
Prof. Sahib Singhਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ ॥੨॥੮॥੭੨॥

ਪਦ ਅਰਥ ਆਨੰਦ ਮੈ = ਆਨੰਦ-ਮਯ, ਆਨੰਦ-ਭਰਪੂਰ। ਪੇਖਿ = ਵੇਖ ਕੇ। ਧੀਰ = ਧਿਰ, ਆਸਰਾ ॥੨॥੮॥੭੨॥

SikhNet (Spanish)bendecidos con Su Soporte, Sus Devotos habitan siempre en Éxtasis.(2-8-72)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਅਰਦਾਸਿ ਸੁਣੀ. ਦਾਤਾਰਿ ਪ੍ਰਭਿ; ਹੋਏ ਕਿਰਪਾਲ ॥

aradaas sunee. daataar prabh; hoe kirapaal |

Sant Singh KhalsaGod, the Great Giver, has become merciful; He has listened to my prayer.
Manmohan SinghBecoming merciful, my Beneficent Lord has attended to my prayer.
Manmohan Singh (Punjabi)ਮਿਹਰਬਾਨ ਹੋ ਕੇ ਮੇਰੇ ਸਖੀ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਦਾਤਾਰ ਪ੍ਰਭੂ ਨੇ ਹਮਾਰੀ (ਅਰਦਾਸਿ) ਬੇਨਤੀ ਸੁਣੀ ਹੈ, ਤਾਂ ਤੇ ਹਮਾਰੇ ਪਰ ਕਿਰਪਾਲ ਹੋਤੇ ਭਏ ਹੈਂ॥
Prof. Sahib Singhਹੇ ਮਿੱਤਰ! ਜਿਸ ਸੇਵਕ ਦੀ ਅਰਦਾਸ ਪ੍ਰਭੂ ਨੇ ਸੁਣ ਲਈ, ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋ ਗਏ,

ਪਦ ਅਰਥ ਦਾਤਾਰਿ = ਦਾਤਾਰ ਨੇ। ਪ੍ਰਭਿ = ਪ੍ਰਭੂ ਨੇ।

SikhNet (Spanish)Mi Señor Compasivo ha escuchado mi oración por Su Misericordia;

ਰਾਖਿ ਲੀਆ ਅਪਨਾ ਸੇਵਕੋ; ਮੁਖਿ ਨਿੰਦਕ ਛਾਰੁ ॥੧॥

raakh leea apanaa sevako; mukh nindak chhaar |1|

Sant Singh KhalsaHe has saved His servant, and put ashes into the mouth of the slanderer. ||1||
Manmohan SinghThe Lord has saved His slaved His slave and put ashes into the mouth of the slanderer.
Manmohan Singh (Punjabi)ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ ਅਤੇ ਬਦਖੋਈ ਕਰਨ ਵਾਲੇ ਦੇ ਮੂੰਹ ਵਿੱਚ ਸੁਆਹ ਪਾ ਦਿੱਤੀ ਹੈ।
Fareedkot Teekaਤਿਸੀ ਤੇ ਅਪਨੇ ਸੇਵਕ ਕੋ ਰਾਖ ਲੀਆ ਹੈ ਔ ਨਿੰਦਕੋਂ ਕੇ ਮੁਖ ਮੇਂ ਧਿਕਾਰ ਰੂਪੀ (ਛਾਰੁ) ਸਵਾਹ ਪੜੀ ਹੈ॥੧॥
Prof. Sahib Singhਆਪਣੇ ਉਸ ਸੇਵਕ ਦੀ ਪ੍ਰਭੂ ਨੇ (ਸਦਾ) ਰੱਖਿਆ ਕੀਤੀ ਹੈ, ਉਸ ਸੇਵਕ ਦੇ ਦੋਖੀ-ਨਿੰਦਕ ਦੇ ਮੂੰਹ ਉਤੇ ਸੁਆਹ ਹੀ ਪਈ ਹੈ (ਨਿੰਦਕ ਨੂੰ ਸਦਾ ਫਿਟਕਾਰ ਹੀ ਪਈ ਹੈ) ॥੧॥

ਪਦ ਅਰਥ ਰਾਖਿ ਲੀਆ = ਰੱਖਿਆ ਕੀਤੀ। ਮੁਖਿ = ਮੂੰਹ ਉੱਤੇ। ਛਾਰੁ = ਸੁਆਹ ॥੧॥

SikhNet (Spanish)ha conservado el honor de Su Sirviente: que el cochambre salga de la boca del calumniador. (1)

ਤੁਝਹਿ. ਨ ਜੋਹੈ ਕੋ, ਮੀਤ ਜਨ; ਤੂੰ ਗੁਰ ਕਾ ਦਾਸ ॥

tujheh. na johai ko, meet jan; toon gur kaa daas |

Sant Singh KhalsaNo one can threaten you now, O my humble friend, for you are the slave of the Guru.
Manmohan SinghO man, my friend, none can stalk thee now, for thou art the slave of the Guru.
Manmohan Singh (Punjabi)ਹੇ ਇਨਸਾਨ ਮੇਰੇ ਮਿੱਤ੍ਰ, ਕੋਈ ਜਣਾ ਹੁਣ ਤੈਨੂੰ ਤੱਕ ਨਹੀਂ ਸਕਦਾ ਕਿਉਂਕਿ ਤੂੰ ਗੁਰਾਂ ਦਾ ਗੁਮਾਸ਼ਤਾ ਹੈ।
Fareedkot Teekaਹੇ ਮੀਤ ਜਨ ਵਾ ਜਨੋਂ ਕੇ ਮਿਤ੍ਰ! ਜੋ ਸਤਿਗੁਰੂ ਹੈਂ ਤਿਨਾਂ ਕਾ ਤੂੰ ਦਾਸ ਹੈਂ, ਤਾਂ ਤੇ ਤੁਝ ਕੋ ਕੋਈ (ਜੋਹੈ) ਦੇਖ ਵਾ ਦਬਾਇ ਨਹੀਂ ਸਕਤਾ ਹੈ॥
Prof. Sahib Singhਹੇ ਮਿੱਤਰ! ਹੇ ਸੱਜਣ! (ਜੇ) ਤੂੰ ਗੁਰੂ ਦਾ ਸੇਵਕ (ਬਣਿਆ ਰਹੇਂ,

ਪਦ ਅਰਥ ਤੁਝਹਿ = ਤੈਨੂੰ। ਜੋਹੈ = ਤੱਕ ਸਕਦਾ, ਮਾੜੀ ਨਿਗਾਹ ਨਾਲ ਤੱਕ ਸਕਦਾ ਹੈ। ਕੋ = ਕੋਈ ਭੀ। ਮੀਤ = ਹੇ ਮਿੱਤਰ!

SikhNet (Spanish)Ahora nadie te desea el mal, oh amigo, pues eres el Esclavo del Guru.

ਪਾਰਬ੍ਰਹਮਿ ਤੂ ਰਾਖਿਆ; ਦੇ ਅਪਨੇ ਹਾਥ ॥੧॥ ਰਹਾਉ ॥

paarabraham too raakhiaa; de apane haath |1| rahaau |

Sant Singh KhalsaThe Supreme Lord God reached out with His Hand and saved you. ||1||Pause||
Manmohan SinghBy giving His hand, the Transcendent Lord has saved thee. Pause.
Manmohan Singh (Punjabi)ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਤੇਰੀ ਰਖਿਆ ਕੀਤੀ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਨੇ ਆਪ ਹੀ ਤੇਰੇ ਕੋ ਹਾਥ ਦੇ ਕਰ ਰਾਖ ਲੀਆ ਹੈ॥੧॥ ਰਹਾਉ ॥
Prof. Sahib Singhਤਾਂ ਨਿਸ਼ਚਾ ਰੱਖ ਕਿ) ਪਰਮਾਤਮਾ ਨੇ ਆਪਣੇ ਹੱਥ ਦੇ ਕੇ ਤੇਰੀ ਸਦਾ ਰੱਖਿਆ ਕਰਨੀ ਹੈ ॥੧॥ ਰਹਾਉ ॥

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਤੂ = ਤੈਨੂੰ। ਦੇ = ਦੇ ਕੇ ॥੧॥ ਰਹਾਉ ॥

SikhNet (Spanish)Tu Señor Supremo ha salvado tu honor con Su Mano Protectora. (1-Pausa)

ਜੀਅਨ ਕਾ ਦਾਤਾ ਏਕੁ ਹੈ; ਬੀਆ. ਨਹੀ ਹੋਰੁ ॥

jeean kaa daataa ek hai; beea. nahee hor |

Sant Singh KhalsaThe One Lord is the Giver of all beings; there is no other at all.
Manmohan SinghThe One Lord is the Giver of all the Beings, There is not any other second.
Manmohan Singh (Punjabi)ਇਕ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਸਰਬ ਜੀਵੋਂ ਕਾ ਦਾਤਾ ਏਕ ਵਾਹਿਗੁਰੂ ਹੈ, ਤਿਸ ਤੇ ਬਿਨਾਂ ਹੋਰ (ਬੀਆ) ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਮਿੱਤਰ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ (ਦਾਤਾਂ ਦੇਣ ਜੋਗਾ) ਨਹੀਂ ਹੈ (ਉਸ ਪ੍ਰਭੂ ਦੀ ਹੀ ਸਰਨ ਪਿਆ ਰਹੁ)।

ਪਦ ਅਰਥ ਬੀਆ = ਦੂਜਾ।

SikhNet (Spanish)Hay sólo un Dios, siempre Benévolo dentro de todos los seres, y no hay nadie más.

ਨਾਨਕ ਕੀ ਬੇਨੰਤੀਆ; ਮੈ ਤੇਰਾ ਜੋਰੁ ॥੨॥੯॥੭੩॥

naanak kee benanteea; mai teraa jor |2|9|73|

Sant Singh KhalsaNanak prays, You are my only strength, God. ||2||9||73||
Manmohan SinghPrays Nanak, "O Lord, Thou alone art my intimates and friends".
Manmohan Singh (Punjabi)ਗੁਰੂ ਜੀ ਪ੍ਰਾਰਥਨਾ ਕਰਦੇ ਹਨ: "ਹੇ ਸੁਆਮੀ! ਕੇਵਲ ਤੂੰ ਹੀ ਮੇਰੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰੋ: ਹੇ ਪਰਮੇਸਰ! (ਮੈ) ਮੈਨੂੰ ਤੇਰਾ ਹੀ ਬਲ ਹੈ॥੨॥੯॥੭॥੩॥☬ਪੁਨਾ: ਤਿਸੀ ਪਰਸੰਗ ਕੋ ਜਨਾਵਤੇ ਹੂਏ ਜੋ ਜਨ ਤਿਸ ਉਪਦਰਵ ਕੋ ਦੇਖ ਕਰ ਚਿੰਤਾਵਾਂਨ ਹੋ ਰਹੇ ਥੇ, ਤਿਨ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਦੀ (ਭੀ ਪ੍ਰਭੂ-ਦਰ ਤੇ ਹੀ ਸਦਾ) ਅਰਦਾਸ ਹੈ (-ਹੇ ਪ੍ਰਭੂ!) ਮੈਨੂੰ ਤੇਰਾ ਹੀ ਆਸਰਾ ਹੈ ॥੨॥੯॥੭੩॥

ਪਦ ਅਰਥ ਮੈ = ਮੈਨੂੰ। ਜੋਰੁ = ਤਾਣ, ਸਹਾਰਾ ॥੨॥੯॥੭੩॥

SikhNet (Spanish)Dice Nanak, oh Señor, me apoyo sólo en Ti. (2-9-73)

Open this shabad →

Shabad Guru Arjan Dev Ji Raag Bilaaval continues on Ang 819

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮੀਤ ਹਮਾਰੇ ਸਾਜਨਾ; ਰਾਖੇ ਗੋਵਿੰਦ ॥

meet hamaare saajanaa; raakhe govind |

Sant Singh KhalsaThe Lord of the Universe has saved my friends and companions.
Manmohan SinghThe Lord of the universe has saved my intimates and friends.
Manmohan Singh (Punjabi)ਆਲਮ ਦੇ ਸੁਆਮੀ ਨੇ ਮੇਰੇ ਮਿੱਤਰਾਂ ਅਤੇ ਦੋਸਤਾਂ ਦੀ ਰਖਿਆ ਕੀਤੀ ਹੈ।
Fareedkot Teekaਹੇ ਸਾਜਨ ਪਿਆਰਿਓ! ਹਮਰੇ ਮਿਤ੍ਰ ਵਾਹਿਗੁਰੂ ਨੇ ਹਰਿ ਗੋਬਿੰਦ ਜੀ ਰਾਖ ਲੀਏ ਹੈਂ॥
Prof. Sahib Singhਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! (ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ।

ਪਦ ਅਰਥ ਮੀਤ ਹਮਾਰੇ ਸਾਜਨਾ = ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! ਰਾਖੇ = ਰੱਖਿਆ ਕਰਦਾ ਹੈ। ਗੋਬਿੰਦ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ।

SikhNet (Spanish)Mi Señor ha salvado a mis amigos y compañeros;

ਨਿੰਦਕ ਮਿਰਤਕ ਹੋਇ ਗਏ; ਤੁਮੑ ਹੋਹੁ ਨਿਚਿੰਦ ॥੧॥ ਰਹਾਉ ॥

nindak miratak hoe ge; tuma hohu nichind |1| rahaau |

Sant Singh KhalsaThe slanderers have died, so do not worry. ||1||Pause||
Manmohan SinghThe slanderers have died, be thou carefree therefore. Pause.
Manmohan Singh (Punjabi)ਦੂਸ਼ਨ ਲਾਉਣ ਵਾਲੇ ਮਰ ਗਏ ਹਨ, ਇਸ ਲਈ ਤੂੰ ਹੁਣ ਬੇਫਿਕਰ ਹੋ ਜਾ। ਠਹਿਰਾਉ।
Fareedkot Teekaਔਰ ਨਿੰਦਕ ਅਪਨੇ ਆਪ ਜਸ ਕੋ ਸੁਣ ਕਰ ਕੇ ਅਬ ਮਾਨੋ ਮ੍ਰਿਤਕ ਹੋ ਗਏ ਹੈਂ, ਤਾਂ ਤੇ ਅਬ ਤੁਮ ਨਿਚਿੰਦਿ ਹੋਵੋ। ਸਾਸਤ੍ਰ ਮੇਂ ਜਿਸ ਕਾ ਅਪਜਸ ਹੋ ਸੋ ਮ੍ਰਿਤੂ ਤੁਲ ਲਿਖਾ ਹੈ॥੧॥ ਰਹਾਉ ॥
Prof. Sahib Singh(ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ। (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ ॥੧॥ ਰਹਾਉ ॥

ਪਦ ਅਰਥ ਮਿਰਤਕ = ਆਤਮਕ ਤੌਰ ਤੇ ਮੁਰਦੇ। ਨਿਚਿੰਦ = ਬੇ-ਫ਼ਿਕਰ ॥੧॥ ਰਹਾਉ ॥

SikhNet (Spanish)mis calumniadores han sido reducidos a polvo y mis preocupaciones han desaparecido, (1-Pausa)

ਸਗਲ ਮਨੋਰਥ ਪ੍ਰਭਿ ਕੀਏ; ਭੇਟੇ ਗੁਰਦੇਵ ॥

sagal manorath prabh kee; bhette guradev |

Sant Singh KhalsaGod has fulfilled all hopes and desires; I have met the Divine Guru.
Manmohan SinghThe Lord has fulfilled all my desires and I have met the Guru-God.
Manmohan Singh (Punjabi)ਸਾਹਿਬ ਨੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰਨ ਕਰ ਦਿੱਤੀਆਂ ਹਨ ਅਤੇ ਮੈਂ ਗੁਰੂ-ਪਰਮੇਸ਼ਰ ਨੂੰ ਮਿਲ ਪਿਆ ਹਾਂ।
Fareedkot Teekaਸੰਪੂਰਨ ਮਨੋਰਥ ਹਮਾਰੇ ਪ੍ਰਭੂ ਨੇ ਪੂਰਨ ਕੀਏ ਹੈਂ, ਕਿਉਂਕਿ ਸਤਿਗੁਰ ਦੇਵ ਹਮ ਕੌ (ਭੇਟੇ) ਮਿਲੇ ਹੈਂ॥
Prof. Sahib Singhਹੇ ਮੇਰੇ ਮਿੱਤਰੋ! ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ, ਉਸ ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ।

ਪਦ ਅਰਥ ਸਗਲ = ਸਾਰੇ। ਪ੍ਰਭਿ = ਪ੍ਰਭੂ ਨੇ। ਭੇਟੇ = ਮਿਲ ਪਏ।

SikhNet (Spanish)desde que conocí al Guru Divino.

Open this shabad (7 lines, Angs 818-819) →

Ang 818 of 1430