ੴ

ਸਿੱਖਬਾਣੀ · SikhBani

ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥

man tan prabh aaraadheeai mil saadh samaagai
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 817, 818 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 817

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਨਿ ਤਨਿ ਪ੍ਰਭੁ ਆਰਾਧੀਐ; ਮਿਲਿ ਸਾਧ ਸਮਾਗੈ ॥

man tan prabh aaraadheeai; mil saadh samaagai | Ang 817

Sant Singh KhalsaWorship and adore God in your mind and body; join the Company of the Holy.
Manmohan SinghJoining the society of saints, remember thou thy Lord with thy soul and body.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ, ਤੂੰ ਆਪਣੀ ਜਿੰਦੜੀ ਤੇ ਦੇਹ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਸੰਤ ਸਮਾਗਮ ਮੇਂ ਮਿਲਕਰ ਹੇ ਭਾਈ! ਮਨ ਤਨ ਸੇ ਤਿਸ ਪ੍ਰਭੂ ਕੋ ਹੀ ਅਰਾਧੀਐ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਆਰਾਧੀਐ = ਆਰਾਧਨਾ ਚਾਹੀਦਾ ਹੈ। ਮਿਲਿ = ਮਿਲ ਕੇ। ਸਾਧ ਸਮਾਗੈ = ਸਾਧ-ਸਮਾਗਮ ਵਿਚ, ਸਾਧ ਸੰਗਤਿ ਵਿਚ।

SikhNet (Spanish)Contemplemos al Señor en cuerpo y Alma en la Compañía de los Santos,

ਉਚਰਤ ਗੁਨ ਗੋਪਾਲ ਜਸੁ; ਦੂਰ ਤੇ. ਜਮੁ ਭਾਗੈ ॥੧॥

aucharat gun gopaal jas; door te. jam bhaagai |1| Ang 817

Sant Singh KhalsaChanting the Glorious Praises of the Lord of the Universe, the Messenger of Death runs far away. ||1||
Manmohan SinghUttering the excellences and praises of the world-cherisher death's courier runs away from after.
Manmohan Singh (Punjabi)ਸੰਸਾਰ ਦੇ ਪਾਲਣ-ਪੋਸਣਹਾਰ ਦੀਆਂ ਵਡਿਆਈਆਂ ਅਤੇ ਸਿਫਤਾਂ ਉਚਾਰਨ ਕਰਨ ਦੁਆਰਾ, ਮੌਤ ਦਾ ਦੂਤ ਦੂਰ ਤੋਂ ਹੀ ਦੌੜ ਜਾਂਦਾ ਹੈ।
Fareedkot Teekaਗੋਪਾਲ ਕੇ ਗੁਣ ਔਰ ਜਸ ਕੋ ਉਚਾਰਤੇ ਹੋਇਆਂ ਦੂਰ ਤੇ ਹੀ ਜਮ ਭਾਗ ਜਾਤਾ ਹੈ॥੧॥
Prof. Sahib Singhਜਗਤ ਦੇ ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ ॥੧॥

ਪਦ ਅਰਥ ਉਚਰਤ = ਉਚਾਰਦਿਆਂ। ਜਸੁ = ਸਿਫ਼ਤਿ-ਸਾਲਾਹ। ਤੇ = ਤੋਂ ॥੧॥

SikhNet (Spanish)pues cuando uno recita las Alabanzas del Señor, el mensajero de la muerte se aleja temeroso. (1)

ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥

raam naam jo jan japai; anadin sad jaagai | Ang 817

Sant Singh KhalsaThat humble being who chants the Lord's Name, remains always awake and aware, night and day.
Manmohan SinghThe man, who night and day utters the Lord's Name ever remains wakeful.
Manmohan Singh (Punjabi)ਜਿਹੜਾ ਇਨਸਾਨ ਰਾਤ ਦਿਨ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ, ਉਹ ਸਦੀਵੀ ਹੀ ਖਬਰਦਾਰ ਰਹਿੰਦਾ ਹੈ।
Fareedkot Teekaਜੋ ਜਨ ਰਾਮ ਨਾਮ ਕੋ ਜਪਤੇ ਹੈਂ, ਸੋ ਸੰਤ ਜਨ ਦਿਨੇ ਰਾਤ ਸਦਾ ਜਾਗਤੇ ਹੈਂ। ਭਾਵ ਯੇਹਿ ਹੈ ਸਰਬ ਵਿਕਾਰੋਂ ਤੇ ਸੋ ਜਨ ਸਾਵਧਾਨ ਰਹਿਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

SikhNet (Spanish)Aquél que canta el Nombre del Señor está siempre despierto, noche y día.

ਤੰਤੁ ਮੰਤੁ. ਨਹ ਜੋਹਈ; ਤਿਤੁ ਚਾਖੁ. ਨ ਲਾਗੈ ॥੧॥ ਰਹਾਉ ॥

tant mant. neh johee; tith chaakh. na laagai |1| rahaau | Ang 818

Sant Singh KhalsaHe is not affected by charms and spells, nor is he harmed by the evil eye. ||1||Pause||
Manmohan SinghCharm and spell affect him not. nor an evil eye does him any harm. Pause.
Manmohan Singh (Punjabi)ਜਾਦੂ ਅਤੇ ਟੂਣੇ-ਟਾਂਮਣ, ਉਸ ਉਤੇ ਅਸਰ ਨਹੀਂ ਕਰਦੇ, ਨਾਂ ਹੀ ਬੁਰੀ ਨਜ਼ਰ ਉਸ ਦਾ ਕੋਈ ਨੁਕਸਾਨ ਕਰਦੀ ਹੈ। ਠਹਿਰਾਉ।
Fareedkot Teekaਪੁਨਾ ਤਿਸ ਕੇ ਬੁਰਾ ਕਰਨੇ ਕੋ ਤੰਤਰ ਮੰਤਰ ਕਰਨੇਹਾਰਾ ਬੀ ਨਹੀਂ (ਜੋਹਈ) ਦੇਖ ਵਾ ਦਬਾ ਸਕਤਾ ਹੈ। ਤਿਸ ਕੋ (ਚਾਖੁ) ਖੋਟੀ ਦ੍ਰਿਸਟ ਬੀ ਨਹੀਂ ਲਾਗਤੀ ਹੈ, ਵਾ ਆਸਾ ਤ੍ਰਿਸਨਾ ਰੂਪ ਵਾ ਪ੍ਰਤਖ ਡਾਇਨ ਨਹੀਂ ਲਾਗਤੀ॥੧॥ ਰਹਾਉ ॥
Prof. Sahib Singhਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ ॥੧॥ ਰਹਾਉ ॥

ਪਦ ਅਰਥ ਤੰਤੁ ਮੰਤੁ = ਜਾਦੂ ਟੂਣਾ। ਜੋਹਈ = ਜੋਹੈ, ਤੱਕ ਸਕਦਾ, ਅਸਰ ਕਰ ਸਕਦਾ। ਤਿਤੁ = ਉਸ (ਮਨੁੱਖ) ਉੱਤੇ। ਚਾਖੁ = ਭੈੜੀ ਨਜ਼ਰ ॥੧॥ ਰਹਾਉ ॥

SikhNet (Spanish)La brujería y los encantos malignos no le afectan, tampoco la mirada perniciosa. (1-Pausa)

ਕਾਮ ਕ੍ਰੋਧ ਮਦ ਮਾਨ ਮੋਹ; ਬਿਨਸੇ ਅਨਰਾਗੈ ॥

kaam krodh mad maan moh; binase anaraagai | Ang 818

Sant Singh KhalsaSexual desire, anger, the intoxication of egotism and emotional attachment are dispelled, by loving devotion.
Manmohan SinghBy Lord's love his lust, wrath, intoxication of ego and worldly attachments are dispelled
Manmohan Singh (Punjabi)ਪ੍ਰਭੂ ਦੀ ਪ੍ਰੀਤ ਦੁਆਰਾ, ਉਸ ਦਾ ਵਿਸ਼ੇ ਭੋਗ, ਗੁੱਸਾ, ਹੰਕਾਰ ਦੀ ਮਸਤੀ ਅਤੇ ਸੰਸਾਰੀ ਲਗਨ ਨਾਸ ਹੋ ਜਾਂਦੇ ਹਨ।
Fareedkot Teekaਵਾਹਗੁਰੂ ਕੇ ਨਾਮ ਮੇਂ ਜੋ ਜਨ (ਅਨਰਾਗੈ) ਪ੍ਰੇਮਵਾਨ ਭਏ ਹੈਂ, ਤਿਨ ਕੇ ਕਾਮ, ਕ੍ਰੋਧ, ਮਦ, (ਮਾਨ) ਹੰਕਾਰ, ਮੋਹ, ਸਰਬ ਵਿਕਾਰ (ਬਿਨਸੈ) ਨਾਸ ਹੋਏ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ।

ਪਦ ਅਰਥ ਮਦ ਮਾਨ = ਅਹੰਕਾਰ ਦੀ ਮਸਤੀ। ਮਦ = ਮਸਤੀ। ਅਨ ਰਾਗੈ = ਹੋਰ ਹੋਰ ਮੋਹ-ਪਿਆਰ।

SikhNet (Spanish)La lujuria, el enojo, el ego y el amor a su propia vanidad, que lo enloquecían, son suprimidos.

ਆਨੰਦ ਮਗਨ ਰਸਿ ਰਾਮ ਰੰਗਿ; ਨਾਨਕ ਸਰਨਾਗੈ ॥੨॥੪॥੬੮॥

aanand magan ras raam rang; naanak saranaagai |2|4|68| Ang 818

Sant Singh KhalsaOne who enters the Lord's Sanctuary, O Nanak, remains merged in ecstasy in the subtle essence of the Lord's Love. ||2||4||68||
Manmohan SinghHe, who enters the Lord's asylum, O Nanak, remains merged in the bliss of the Nectar of His love.
Manmohan Singh (Punjabi)ਜੋ ਸੁਆਮੀ ਦੀ ਪਨਾਹ ਲੈਂਦਾ ਹੈ, ਹੇ ਨਾਨਕ! ਉਹ ਉਸ ਦੇ ਪ੍ਰੇਮ ਦੇ ਅੰਮ੍ਰਿਤ ਦੀ ਖੁਸ਼ੀ ਵਿੱਚ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਪ੍ਰਭੂ ਕੀ (ਸਰਨਾਗੈ) ਸਰਣਾਗਿਤ ਭਏ ਹੈਂ, ਸੋ ਜਨ ਰਾਮ ਕੇ (ਰੰਗਿ) ਪ੍ਰੇਮ ਰਸ ਮੇਂ ਰਸੇ ਹੂਏ ਅਨੰਦ ਮੇਂ ਮਗਨ ਰਹਿਤੇ ਹੈਂ॥੨॥੪॥੬੮॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ ॥੨॥੪॥੬੮॥

ਪਦ ਅਰਥ ਮਗਨ = ਮਸਤ। ਰਸਿ = ਰਸ ਵਿਚ, ਸੁਆਦ ਵਿਚ। ਰੰਗਿ = ਪ੍ਰੇਮ ਵਿਚ ॥੨॥੪॥੬੮॥

SikhNet (Spanish)Aquél que busca el Refugio del Señor logra el Éxtasis y el Amor del Señor. (2-4-68)
Answers quote the Granth verbatim with Ang citations. AI commentary is not Gurbani and not a religious ruling.