ਧਨਾਸਰੀ ਮਹਲਾ ੧ ॥
dhanaasaree mahalaa 1 |
Sant Singh KhalsaDhanaasaree, First Mehl:
Manmohan SinghDhanasri 1st Him.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.
ਨਦਰਿ ਕਰੇ; ਤਾ ਸਿਮਰਿਆ ਜਾਇ ॥
nadar kare; taa simariaa jaae |
Sant Singh KhalsaIf the Lord bestows His Glance of Grace, then one remembers Him in meditation.
Manmohan SinghIf God shows mercy, then alone can man remember Him.
Manmohan Singh (Punjabi)ਜੇਕਰ ਹਰੀ ਮਿਹਰ ਧਾਰੇ, ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਹੈ।
Fareedkot Teekaਜਬ ਵਾਹਗੁਰੂ ਕ੍ਰਿਪਾ ਦ੍ਰਿਸ਼਼ਟੀ ਕਰੇ ਤਬ ਗੁਰੋਂ ਕੀ ਪ੍ਰਾਪਤੀ ਦ੍ਵਾਰਾ ਨਾਮ ਸਿਮਰਿਆ ਜਾਤਾ ਹੈ॥
Prof. Sahib Singhਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗੁਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ।ਪਦ ਅਰਥ ਨਦਰਿ = ਕ੍ਰਿਪਾ-ਦ੍ਰਿਸ਼ਟੀ।
SikhNet (Spanish)Cuando el Señor muestra Compasión por uno, uno Lo contempla.
ਆਤਮਾ ਦ੍ਰਵੈ; ਰਹੈ ਲਿਵ ਲਾਇ ॥
aatamaa dravai; rahai liv laae |
Sant Singh KhalsaThe soul is softened, and he remains absorbed in the Lord's Love.
Manmohan SinghHis soul, is softened and he remains absorbed in the Lord's love.
Manmohan Singh (Punjabi)ਉਸ ਦੀ ਰੂਹ ਨਰਮ ਹੋ ਜਾਂਦੀ ਹੈ। ਉਹ ਪ੍ਰਭੂ ਤੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
Fareedkot Teekaਤਿਸ ਸਿਮਰਨ ਕਰਿ (ਆਤਮਾ) ਹ੍ਰਿਦੈ (ਦ੍ਰਵੈ) ਕੋਮਲ ਹੋਤਾ ਹੈ, ਤਿਸੀ ਤੇ ਜੀਵ ਤਿਸ ਨਾਮ ਮੇਂ ਬ੍ਰਿਤੀ ਲਗਾਇ ਰਹਿਤਾ ਹੈ, ਤਬ ਬ੍ਰਿਲਾਪ ਕਰਨੇ ਸੇ ਛੁਟਤਾ ਹੈ॥
Prof. Sahib Singh(ਜੋ ਮਨੁੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦੁੱਖ ਵੇਖ ਕੇ) ਨਰਮ ਹੁੰਦਾ ਹੈ (ਕਠੋਰਤਾ ਮੁੱਕ ਜਾਣ ਕਰਕੇ) ਉਹ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।ਪਦ ਅਰਥ ਦ੍ਰਵੈ = ਨਰਮ ਹੋ ਜਾਂਦਾ ਹੈ, ਪੰਘਰਦਾ ਹੈ।
SikhNet (Spanish)El Alma se vuelve tersa y uno se entona en Él, y entonces el Alma se inmerge en el Alma Universal.
ਆਤਮਾ ਪਰਾਤਮਾ; ਏਕੋ ਕਰੈ ॥
aatamaa paraatamaa; eko karai |
Sant Singh KhalsaHis soul and the Supreme Soul become one.
Manmohan SinghHis soul, he makes one with the Supreme soul.
Manmohan Singh (Punjabi)ਆਪਣੀ ਰੂਹ ਉਹ ਪਰਮ ਰੂਹ ਨਾਲ ਇਕ ਮਿੱਕ ਕਰ ਦਿੰਦਾ ਹੈ।
Fareedkot Teekaਜਬ ਗੁਰੋਂ ਦ੍ਵਾਰੇ (ਆਤਮਾ ਪਰਮਾਤਮਾ) ਜੀਵ ਈਸ਼ਰ ਕੌ ਏਕ ਸਰੂਪ ਵਿਚਾਰਨਾ ਕਰੇ॥
Prof. Sahib Singhਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ,ਪਦ ਅਰਥ ਪਰਾਤਮਾ = ਪਰ ਆਤਮਾ, ਦੂਜਿਆਂ ਦਾ ਆਤਮਾ, ਦੂਜਿਆਂ ਦਾ ਆਪਾ।
SikhNet (Spanish)Las complejidades de la mente son reabsorbidas en la mente.
ਅੰਤਰ ਕੀ ਦੁਬਿਧਾ; ਅੰਤਰਿ ਮਰੈ ॥੧॥
antar kee dubidhaa; antar marai |1|
Sant Singh KhalsaThe duality of the inner mind is overcome. ||1||
Manmohan SinghHis mind's duality is re-absorbed in the mind.
Manmohan Singh (Punjabi)ਉਸ ਦੇ ਮਨ ਦਾ ਦਵੈਤ-ਭਾਵਮਨ ਵਿੱਚ ਹੀ ਲੀਨ ਜਾਂਦਾ ਹੈ।
Fareedkot Teekaਤਬ ਰਿਦੇ ਅੰਤਰ ਕੀ (ਦੁਬਿਧਾ) ਦ੍ਵੈਤ ਭਾਵਨਾ ਗਿਆਨ ਕਰ ਕੇ ਮਰਤੀ ਹੀ ਮਰ ਜਾਵੈ ਹੈ ਅਰਥਾਤ ਦੂਰ ਹੋਤੀ ਹੈ॥੧॥
Prof. Sahib Singhਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ ॥੧॥ਪਦ ਅਰਥ ਦੁਬਿਧਾ = ਮੇਰ-ਤੇਰ। ਅੰਤਰ ਕੀ = ਅੰਦਰਲੇ ਦੀ। ਅੰਤਰਿ = ਅੰਦਰ ਹੀ {ਲਫ਼ਜ਼ 'ਅੰਦਰ' ਨਾਂਵ ਹੈ, 'ਅੰਤਰਿ' ਕ੍ਰਿਆ ਵਿਸ਼ੇਸ਼ਣ ਹੈ} ॥੧॥
SikhNet (Spanish)Es por la Gracia del Guru que uno obtiene al Señor. (1)
ਗੁਰ ਪਰਸਾਦੀ; ਪਾਇਆ ਜਾਇ ॥
gur parasaadee; paaeaa jaae |
Sant Singh KhalsaBy Guru's Grace, God is found.
Manmohan SinghBy Guru's grace the Lord is attained to.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਹਰਿ ਪਾਇਆ ਜਾਤਾ ਹੈ॥
Prof. Sahib Singhਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ,ਪਦ ਅਰਥ ਪਰਸਾਦੀ = ਕਿਰਪਾ ਨਾਲ।
SikhNet (Spanish)Enalteciendo al Señor en la mente,
ਹਰਿ ਸਿਉ ਚਿਤੁ ਲਾਗੈ; ਫਿਰਿ. ਕਾਲੁ ਨ ਖਾਇ ॥੧॥ ਰਹਾਉ ॥
har siau chit laagai; fir. kaal na khaae |1| rahaau |
Sant Singh KhalsaOne's consciousness is attached to the Lord, and so Death does not devour him. ||1||Pause||
Manmohan SinghIf man's mind gets attached with the Lord, death, then, devours him not. Pause.
Manmohan Singh (Punjabi)ਜੇਕਰ ਆਦਮੀ ਦਾ ਮਨ ਪ੍ਰਭੂ ਨਾਲ ਜੁੜ ਜਾਵੇ ਤਦ, ਮੌਤ ਉਸ ਨੂੰ ਨਹੀਂ ਨਿਗਲਦੀ। ਠਹਿਰਾਉ।
Fareedkot Teekaਇਸ ਪ੍ਰਕਾਰ ਹਰੀ ਸਾਥ ਚਿਤੁ ਲਾਗਣੇ ਸੇ ਪੁਨਾ ਕਾਲ ਨਹੀਂ ਖਾਤਾ ਹੈ, ਭਾਵ ਸੇ ਜਨਮ ਮ੍ਰਿਤ ਸੇ ਰਹਤ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਤੇ, ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮੁੜ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥ਪਦ ਅਰਥ ਕਾਲੁ = ਮੌਤ, ਮੌਤ ਦਾ ਡਰ ॥੧॥ ਰਹਾਉ ॥
SikhNet (Spanish)la muerte no lo destruye. (1‑Pausa)
ਸਚਿ ਸਿਮਰਿਐ; ਹੋਵੈ ਪਰਗਾਸੁ ॥
sach simariai; hovai paragaas |
Sant Singh KhalsaRemembering the True Lord in meditation, one is enlightened.
Manmohan SinghRemember the True Lord, man's mind is illumined.
Manmohan Singh (Punjabi)ਸੱਚੇ ਸਾਹਿਬ ਦਾ ਆਰਾਧਨ ਕਰਨ ਦੁਆਰਾ ਮਨੁੱਖ ਦਾ ਮਨ ਰੋਸ਼ਨ ਹੋ ਜਾਂਦਾ ਹੈ।
Fareedkot Teekaਸਚ ਸਰੂਪ ਕੇ ਸਿਮਰਨੇ ਸੇ (ਪਰਗਾਸੁ) ਗਿਆਨ ਹੋਤਾ ਹੈ॥
Prof. Sahib Singhਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ,ਪਦ ਅਰਥ ਸਚਿ ਸਿਮਰਿਐ = ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ। ਪਰਗਾਸੁ = ਚਾਨਣ, ਅਸਲੀ ਜੀਵਨ ਦੀ ਸੂਝ।
SikhNet (Spanish)Cuando uno ama la Verdad del Señor,
ਤਾ ਤੇ; ਬਿਖਿਆ ਮਹਿ ਰਹੈ ਉਦਾਸੁ ॥
taa te; bikhiaa meh rahai udaas |
Sant Singh KhalsaThen, in the midst of Maya, he remains detached.
Manmohan SinghWherefore in the midst of mammon, he remains detached.
Manmohan Singh (Punjabi)ਇਸ ਲਈ ਮਾਇਆ ਉਹ ਨਿਰਲੇਪ ਰਹਿੰਦਾ ਹੈ।
Fareedkot Teekaਤਿਸੀ ਤੇ ਵਿਸ਼ਿਅਹੁੰ ਕੇ ਬੀਚ ਰਹਤਾ ਹੀ ਉਦਾਸ ਹੋ ਰਹਿਤਾ ਹੈ॥
Prof. Sahib Singhਉਸ 'ਪਰਗਾਸ' ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ।ਪਦ ਅਰਥ ਤਾ ਤੇ = ਉਸ ('ਪਰਗਾਸ') ਦੀ ਰਾਹੀਂ। ਬਿਖਿਆ = ਮਾਇਆ। ਉਦਾਸੁ = ਨਿਰਲੇਪ।
SikhNet (Spanish)su mente se ilumina
ਸਤਿਗੁਰ ਕੀ ਐਸੀ ਵਡਿਆਈ ॥
satigur kee aisee vaddiaaee |
Sant Singh KhalsaSuch is the Glory of the True Guru;
Manmohan SinghSuch is the glory of the True Guru,
Manmohan Singh (Punjabi)ਐਹੋ ਜੇਹੀ ਹੈ ਸੱਚੇ ਗੁਰਾਂ ਦੀ ਮਹਾਨਤਾ,
Fareedkot Teekaਸਤਿਗੁਰੋਂ ਕੀ ਐਸੀ ਵਡਿਆਈ ਹੈ॥
Prof. Sahib Singhਗੁਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ,
SikhNet (Spanish)y entonces permanece desapegado en medio de los apegos.
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥
putr kalatr viche gat paaee |2|
Sant Singh Khalsain the midst of children and spouses, they attain emancipation. ||2||
Manmohan Singhthat, is the glory of the True Guru, that, in the midst of sons and wife, man obtains emancipation.
Manmohan Singh (Punjabi)ਕਿ ਲੜਕਿਆਂ ਅਤੇ ਪਤਨੀ ਹਤੇ ਵਿਚਕਾਰ ਹੀ ਇਨਸਾਨ ਮੁਕਤੀ ਪਾ ਲੈਂਦਾ ਹੈ।
Fareedkot Teekaਪੁਤ੍ਰ ਇਸਤ੍ਰੀ ਆਦੀ ਪ੍ਰਵਾਰ ਬੀਚ ਹੀ ਗਤੀ ਪਾਇ ਲਈ ਹੈ॥੨॥
Prof. Sahib Singhਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੨॥ਪਦ ਅਰਥ ਕਲਤ੍ਰ = ਇਸਤ੍ਰੀ। ਗਤਿ = ਉੱਚੀ ਆਤਮਕ ਅਵਸਥਾ ॥੨॥
SikhNet (Spanish)En el seno del hogar uno es emancipado. (2)
ਐਸੀ ਸੇਵਕੁ ਸੇਵਾ ਕਰੈ ॥
aisee sevak sevaa karai |
Sant Singh KhalsaSuch is the service which the Lord's servant performs,
Manmohan SinghSuch service, the Lord's slave renders unto Him,
Manmohan Singh (Punjabi)ਸਾਹਿਬ ਦਾ ਗੋਲਾ ਉਸ ਦੀ ਐਹੋ ਜੇਹੀ ਟਹਿਲ ਕਮਾਉਂਦਾ ਹੈ,
Fareedkot Teekaਸੇਵਕ ਐਸੀ ਸੇਵਾ ਕਰੇ॥
Prof. Sahib Singhਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ,
SikhNet (Spanish)Tal es el Servicio que los sirvientes ofrecen al Señor,
ਜਿਸ ਕਾ ਜੀਉ; ਤਿਸੁ ਆਗੈ ਧਰੈ ॥
jis kaa jeeo; tis aagai dharai |
Sant Singh Khalsathat he dedicates his soul to the Lord, to whom it belongs.
Manmohan Singhthat he surrenders his soul to Him to whom it belongs.
Manmohan Singh (Punjabi)ਕਿ ਉਹ ਆਪਣੀ ਜਿੰਦੜੀ ਉਸ ਦੇ ਮੂਹਰੇ ਰੱਖ ਦਨੂੰਦਾ ਹੈ ਜਿਸ ਦੀ ਕਿ ਉਹ ਹੈ।
Fareedkot Teekaਜਿਸ ਵਾਹਗੁਰੂ ਕਾ ਦੀਆ ਹੂਆ ਜੀਉ ਪਿੰਡ ਹੈ, ਸੋ ਤਿਸ ਕੇ ਆਗੇ ਧਰੇ, ਭਾਵ ਸੇ ਮਨ ਤਨ ਧਨ ਅਰਪਨ ਕਰ ਦੇਵੈ॥
Prof. Sahib Singhਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ।ਪਦ ਅਰਥ ਜੀਉ = ਜਿੰਦ। ਜਿਸ ਕਾ = ਜਿਸ ਪ੍ਰਭੂ ਦਾ ਦਿੱਤਾ ਹੋਇਆ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}
SikhNet (Spanish)que ofrecen su vida a Aquél a Quien pertenecen,
ਸਾਹਿਬ ਭਾਵੈ; ਸੋ ਪਰਵਾਣੁ ॥
saahib bhaavai; so paravaan |
Sant Singh KhalsaOne who is pleasing to the Lord and Master is acceptable.
Manmohan SinghHe, who is pleasing to the Lord, becomes acceptable in His court.
Manmohan Singh (Punjabi)ਜੋ ਸਾਈਂ ਨੂੰ ਚੰਗਾ ਲੱਗਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਜੋ ਸੇਵਾ ਸਾਹਿਬ ਕੋ ਭਾਵੈ ਸੋਈ ਪਰਵਾਣੁ ਹੈ॥
Prof. Sahib Singhਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ।
SikhNet (Spanish)y aceptan lo que sea Su Voluntad.
ਸੋ ਸੇਵਕੁ; ਦਰਗਹ ਪਾਵੈ ਮਾਣੁ ॥੩॥
so sevak; daragah paavai maan |3|
Sant Singh KhalsaSuch a servant obtains honor in the Court of the Lord. ||3||
Manmohan SinghSuch a slave obtains honour in the Lord's court.
Manmohan Singh (Punjabi)ਐਸਾ ਗੋਲਾ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
Fareedkot Teekaਸੋਈ ਸੇਵਕ (ਦਰਗਹ) ਪ੍ਰਲੋਕ ਵਾ ਸਤਿਸੰਗ ਮੇਂ (ਮਾਣੁ) ਆਦਰ ਪਾਵਤਾ ਹੈ॥੩॥
Prof. Sahib Singhਉਹ ਸੇਵਕ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ ॥੩॥
SikhNet (Spanish)Entonces tal Sirviente es aceptado en la Corte de Dios. (3)
ਸਤਿਗੁਰ ਕੀ ਮੂਰਤਿ; ਹਿਰਦੈ ਵਸਾਏ ॥
satigur kee moorat; hiradai vasaae |
Sant Singh KhalsaHe enshrines the image of the True Guru in his heart.
Manmohan SinghThe image of the True Guru he enshrines in his mind,
Manmohan Singh (Punjabi)ਸੱਚੇ ਗੁਰਾਂ ਦੇ ਸਰੂਪ ਨੂੰ ਉਹ ਆਪਣੇ ਮਨ ਵਿੱਚ ਟਿਕਾਉਂਦਾ ਹੈ,
Fareedkot Teekaਜਬ ਸਤਿਗੁਰੋਂ ਕੀ ਮੂਰਤੀ ਰਿਦੇ ਮੇਂ ਵਸਾਵਣਾ ਕਰੇ॥
Prof. Sahib Singhਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,ਪਦ ਅਰਥ ਸਤਿਗੁਰ ਕੀ ਮੂਰਤਿ = ਗੁਰੂ ਦਾ ਸਰੂਪ, ਗੁਰੂ ਦਾ ਆਤਮਕ ਸਰੂਪ, ਗੁਰੂ ਦੀ ਬਾਣੀ।
SikhNet (Spanish)Él enaltece la imagen del Verdadero Guru en su mente
ਜੋ ਇਛੈ; ਸੋਈ ਫਲੁ ਪਾਏ ॥
jo ichhai; soee fal paae |
Sant Singh KhalsaHe obtains the rewards which he desires.
Manmohan Singhand he attains the boons, which he desires.
Manmohan Singh (Punjabi)ਤੇ ਉਹ ਉਨ੍ਹਾਂ ਮੁਰਾਦਾਂ ਨੂੰ ਪਾ ਲੈਂਦਾ ਹੈ, ਜਿਨ੍ਹਾਂ ਨੂੰ ਉਹ ਲੋੜਦਾ ਹੈ।
Fareedkot Teekaਤਬ ਜੋ ਇਛਾ ਕਰੇ ਸੋਈ ਫਲ ਪਾਇ ਲੇਤਾ ਹੈ॥
Prof. Sahib Singhਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ।
SikhNet (Spanish)y lo que sea que desea, eso obtiene.
ਸਾਚਾ ਸਾਹਿਬੁ; ਕਿਰਪਾ ਕਰੈ ॥
saachaa saahib; kirapaa karai |
Sant Singh KhalsaThe True Lord and Master grants His Grace;
Manmohan SinghThe True Lord showers His benediction on him,
Manmohan Singh (Punjabi)ਸੱਚਾ ਸੁਆਮੀ ਉਸ ਉਤੇ ਆਪਣੀ ਰਹਿਮਤ ਨਿਸ਼ਾਵਰ ਕਰਦਾ ਹੈ।
Fareedkot Teekaਜਿਸ ਪਰ ਸਚਾ ਸਾਹਿਬ ਆਪ ਕਿਰਪਾ ਕਰਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ,ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Cuando el Maestro Verdadero es Compasivo con uno,
ਸੋ ਸੇਵਕੁ; ਜਮ ਤੇ ਕੈਸਾ ਡਰੈ ॥੪॥
so sevak; jam te kaisaa ddarai |4|
Sant Singh Khalsahow can such a servant be afraid of death? ||4||
Manmohan Singhhow can then such a slave be afraid of death?
Manmohan Singh (Punjabi)ਐਹੋ ਜੇਹਾ ਸੇਵਕ ਮੌਤ ਤੋਂ ਤਰ੍ਹਾਂ ਡਰ ਸਕਦਾ ਹੈ?
Fareedkot Teekaਸੋ ਸੇਵਕ ਜਮ ਸੇ ਕਿਸ ਪ੍ਰਕਾਰ ਡਰੇ ਅਰਥਾਤ ਡਰਤਾ ਨਹੀਂ ਹੈ॥੪॥
Prof. Sahib Singhਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ ॥੪॥
SikhNet (Spanish)uno pierde el miedo a la muerte. (4)
ਭਨਤਿ ਨਾਨਕੁ; ਕਰੇ ਵੀਚਾਰੁ ॥
bhanat naanak; kare veechaar |
Sant Singh KhalsaPrays Nanak, practice contemplation,
Manmohan SinghSays Nanak, if some one embraces Lord's meditation,
Manmohan Singh (Punjabi)ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸਾਹਿਬ ਦੀ ਬੰਦਗੀ ਧਾਰਨ ਕਰ ਲਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਪੁਰਸ਼ ਗੁਰੋਂ ਦ੍ਵਾਰੇ ਤਤ ਮਿਥ੍ਯਾ ਕਾ ਵੀਚਾਰ ਕਰੇ॥
Prof. Sahib Singhਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ,ਪਦ ਅਰਥ ਭਨਤਿ = ਆਖਦਾ ਹੈ।
SikhNet (Spanish)Dice Nanak, si uno medita en la Palabra Verdadera con Devoción,
ਸਾਚੀ ਬਾਣੀ ਸਿਉ; ਧਰੇ ਪਿਆਰੁ ॥
saachee baanee siau; dhare piaar |
Sant Singh Khalsaand enshrine love for the True Word of His Bani.
Manmohan Singhand enshrines affection for the True Gurbani,
Manmohan Singh (Punjabi)ਅਤੇ "ਸੱਚੀ ਗੁਰਬਾਣੀ" ਪਿਰਹੜੀ ਪਾ ਲਵੇ,
Fareedkot Teeka(ਸਾਚੀ ਬਾਣੀ) ਗੁਰ ਉਪਦੇਸ਼ ਸਿਉ ਪਿਆਰ ਧਾਰਨ ਕਰੇ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ,
SikhNet (Spanish)logra alcanzar el Umbral a la Salvación,
ਤਾ ਕੋ ਪਾਵੈ. ਮੋਖ ਦੁਆਰੁ ॥
taa ko paavai. mokh duaar |
Sant Singh KhalsaThen, you shall find the Gate of Salvation.
Manmohan Singhthen alone attains he to the gate of salvation.
Manmohan Singh (Punjabi)ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਤਬ ਕੋਈ ਪੁਰਸ਼ (ਮੋਖ ਦੁਆਰੁ) ਗਿਆਨ ਕੋ ਪਾਵਤਾ ਹੈ॥
Prof. Sahib Singhਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।ਪਦ ਅਰਥ ਤਾ = ਤਦੋਂ ਹੀ। ਕੋ = ਕੋਈ (ਮਨੁੱਖ)। ਮੋਹ = ਮੋਹ ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰਸਤਾ।
SikhNet (Spanish)pues en la Contemplación del Nombre del Señor está contenida la Esencia
ਜਪੁ ਤਪੁ ਸਭੁ; ਇਹੁ ਸਬਦੁ ਹੈ ਸਾਰੁ ॥੫॥੨॥੪॥
jap tap sabh; ihu sabad hai saar |5|2|4|
Sant Singh KhalsaThis Shabad is the most excellent of all chanting and austere meditations. ||5||2||4||
Manmohan SinghThis meditation of the Lord is the essence of all the worship and penances.
Manmohan Singh (Punjabi)ਸਾਈਂ ਦੀ ਇਹ ਬੰਦਗੀ ਸਾਰੀਆਂ ਉਪਾਸ਼ਨਾਂ ਤੇ ਤਪੱਸਿਆ ਦਾ ਨਿਚੋੜ ਹੈ।
Fareedkot Teekaਇਸ ਪ੍ਰਕਾਰ ਜੋ (ਸਬਦੁ) ਬ੍ਰਹਮ ਕਾ (ਸਾਰੁ) ਸਮਝਣਾ ਵਾ ਸੰਭਾਲਨਾ ਹੈ ਏਹੀ ਸੰਪੂਰਨ ਜਪ ਤਪ ਹੈ, ਵਾ ਸਭ ਜਪ ਤਪ ਇਹੀ ਹੈ, ਜੋ ਗੁਰ ਸ਼ਬਦ ਕਾ ਪਛਾਨਣਾ ਹੈ॥੫॥੨॥੪॥☬ਕਿਸੀ ਨਗਰ ਮੇਂ ਸ੍ਰੀ ਗੁਰੂ ਜੀ ਕੋ ਕਿਸੀ ਨੇ ਰਾਤ੍ਰੀ ਮੇਂ ਨਿਵਾਸ ਨਹੀਂ ਦੀਆ। ਤਬ ਮਹਾਰਾਜ ਨਗਰ ਤੇ ਬਾਹਰ ਆਏ ਏਕ ਕੁਸ਼ਟੀ ਕੀ ਝੁਗੀ ਸੀ ਤਿਸ ਕੇ ਪਾਸ ਜਾਇ ਰਹੇ। ਤਬ ਰਾਤ੍ਰੀ ਮੇਂ ਵੋਹ ਕੁਸ਼ਟੀ ਦੁਖ ਕਰ ਵਿਰਲਾਪ ਕਰਤਾ ਦੇਖ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਆ ਹੈ। ਇਸ ਸ਼ਬਦ ਕੋ ਸੁਨ ਕਰ ਤਿਸ ਕਾ ਸਰਬ ਰੋਗ ਦੂਰ ਭਯਾ ਤਬ ਵਹੁ ਸਰਨ ਆਇ ਪੜਾ ਤਿਸ ਕੀ ਕਲ੍ਯਾਨ ਕਰੀ। ਪੁਨਾ:
Prof. Sahib Singh(ਸਿਫ਼ਤ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ ॥੫॥੨॥੪॥ਪਦ ਅਰਥ ਸਾਰੁ = ਸ੍ਰੇਸ਼ਟ ॥੫॥੨॥੪॥
SikhNet (Spanish)de todas las penitencias y meditaciones. (5‑2‑4)