ੴ

ਸਿੱਖਬਾਣੀ · SikhBani

ਜੀਉ ਤਪਤੁ ਹੈ ਬਾਰੋ ਬਾਰ ॥

jeeo tapat hai baaro baar
Guru Nanak Dev Ji ਗੁਰੂ ਨਾਨਕ ਦੇਵ ਜੀ · Raag Dhanaasree · Ang 661, 662 · 19 lines
Translations

ਧਨਾਸਰੀ ਮਹਲਾ ੧ ॥

dhanaasaree mahalaa 1 | Ang 661

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.

ਜੀਉ ਤਪਤੁ ਹੈ; ਬਾਰੋ ਬਾਰ ॥

jeeo tapat hai; baaro baar | Ang 661

Sant Singh KhalsaMy soul burns, over and over again.
Manmohan SinghMy soul burns over and over again.
Manmohan Singh (Punjabi)ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ।
Fareedkot Teekaਇਹ ਜੀਉ ਵਾਰ ਵਾਰ ਤਪਤਾ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ,

ਪਦ ਅਰਥ ਤਪਤੁ ਹੈ = ਦੁਖੀ ਹੁੰਦਾ ਹੈ। ਬਾਰੋ ਬਾਰ = ਬਾਰ ਬਾਰ, ਮੁੜ ਮੁੜ।

SikhNet (Spanish)Mi Alma tiene una inmensa angustia

ਤਪਿ ਤਪਿ ਖਪੈ; ਬਹੁਤੁ ਬੇਕਾਰ ॥

tap tap khapai; bahut bekaar | Ang 661

Sant Singh KhalsaBurning and burning, it is ruined, and it falls into evil.
Manmohan SinghGreatly agonized, the soul is distracted and falls a prey to many sins.
Manmohan Singh (Punjabi)ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਞਦਾ ਹੈ।
Fareedkot Teekaਤਪ ਤਪ ਕਰ ਕੇ ਬਹੁਤ ਵਿਕਾਰੋਂ ਮੇਂ ਖਪਤਾ ਹੈ॥
Prof. Sahib Singhਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ।

ਪਦ ਅਰਥ ਤਪਿ ਤਪਿ = ਤਪ ਕੇ ਤਪ ਕੇ, ਦੁਖੀ ਹੋ ਹੋ ਕੇ। ਬੇਕਾਰ = ਵਿਕਾਰਾਂ ਵਿਚ।

SikhNet (Spanish)y esta angustia la conduce al dolor y a la maldad.

ਜੈ ਤਨਿ; ਬਾਣੀ ਵਿਸਰਿ ਜਾਇ ॥

jai tan; baanee visar jaae | Ang 661

Sant Singh KhalsaThat body, which forgets the Word of the Guru's Bani,
Manmohan SinghThe body, that forgets the Guru's world,
Manmohan Singh (Punjabi)ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ,
Fareedkot Teekaਜਿਸ ਕੇ (ਤਨਿ) ਸਰੀਰ ਵਾ ਅੰਤਸ਼ਰਕਰਨ ਤੇ (ਬਾਣੀ) ਵਾਹਿਗੁਰੂ ਕਾ ਨਾਮ ਰੂਪ ਬਾਣੀ ਵਿਸਰ ਜਾਤੀ ਹੈ॥
Prof. Sahib Singhਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ,

ਪਦ ਅਰਥ ਜੈ ਤਨਿ = ਜਿਸ ਸਰੀਰ ਵਿਚ। ਵਿਸਰਿ ਜਾਇ = ਭੁੱਲ ਜਾਂਦੀ ਹੈ।

SikhNet (Spanish)Aquél que abandona la Palabra del Shabd,

ਜਿਉ ਪਕਾ ਰੋਗੀ ਵਿਲਲਾਇ ॥੧॥

jiau pakaa rogee vilalaae |1| Ang 661

Sant Singh Khalsacries out in pain, like a chronic patient. ||1||
Manmohan Singhscreams like a chronic patient.
Manmohan Singh (Punjabi)ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ।
Fareedkot Teekaਵਹੁ ਪੁਰਸ਼ ਇਸ (ਪਕਾ ਰੋਗੀ) ਕੁਸ਼ਟੀ ਜੈਸਾ ਹੋ ਕਰ ਸਦਾ ਦੁਖ ਸੇ ਵਿਰਲਾਪ ਕਰਤਾ ਹੈ॥੧॥
Prof. Sahib Singhਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥੧॥

ਪਦ ਅਰਥ ਪਕਾ ਰੋਗੀ = ਕੋੜ੍ਹ ਦੇ ਰੋਗ ਵਾਲਾ ॥੧॥

SikhNet (Spanish)se aflige de la misma manera como aquél que está atrapado por un mal crónico. (1)

ਬਹੁਤਾ ਬੋਲਣੁ; ਝਖਣੁ ਹੋਇ ॥

bahutaa bolan; jhakhan hoe | Ang 661

Sant Singh KhalsaTo speak too much and babble is useless.
Manmohan SinghTo prattle much is all the vain.
Manmohan Singh (Punjabi)ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ।
Fareedkot Teekaਜੋ ਬਹੁਤਾ ਬੋਲ ਕਰ ਵਿਰਲਾਪ ਕਰਨਾ ਹੈ, ਸੋ (ਝਖਣੁ) ਖਪਣਾ ਹੋਤਾ ਹੈ, ਭਾਵ ਸੇ ਵਿਅਰਥ ਹੋਤਾ ਹੈ॥
Prof. Sahib Singh(ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ,

ਪਦ ਅਰਥ ਬਹੁਤਾ ਬੋਲਣੁ = (ਸਹੇੜੇ ਹੋਏ ਦੁੱਖਾਂ ਬਾਰੇ) ਬਹੁਤੇ ਗਿਲੇ। ਝਖਣੁ = ਵਿਅਰਥ ਬਕਵਾਸ।

SikhNet (Spanish)¿Por qué chacharear de tantas cosas? El parloteo es vano,

ਵਿਣੁ ਬੋਲੇ; ਜਾਣੈ ਸਭੁ ਸੋਇ ॥੧॥ ਰਹਾਉ ॥

vin bole; jaanai sabh soe |1| rahaau | Ang 661

Sant Singh KhalsaEven without our speaking, He knows everything. ||1||Pause||
Manmohan SinghWithout our saying, everything is known to the Lord. Pause.
Manmohan Singh (Punjabi)ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ। ਠਹਿਰਾਉ।
Fareedkot Teekaਕਿਉਂਕਿ ਸੋ ਵਾਹਿਗੁਰੂ ਬਿਨਾਂ ਬੋਲੇ ਤੇ ਹੀ ਸਭ ਕੀ ਵੇਦਨ ਜਾਣਤਾ ਹੈ॥੧॥ ਰਹਾਉ ॥☬ਵਾਹਗੁਰੂ ਕੇ ਗੁਣ ਸੂਚਨ ਕਰਤੇ ਹੈਂ:
Prof. Sahib Singhਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥੧॥ ਰਹਾਉ ॥

ਪਦ ਅਰਥ ਸੋਇ = ਉਹ ਪ੍ਰਭੂ ॥੧॥ ਰਹਾਉ ॥

SikhNet (Spanish)pues el Señor lo sabe todo sin haberlo dicho. (1‑Pausa)

ਜਿਨਿ ਕਨ ਕੀਤੇ; ਅਖੀ ਨਾਕੁ ॥

jin kan keete; akhee naak | Ang 661

Sant Singh KhalsaHe created our ears, eyes and nose.
Manmohan SinghIt is He, who make our ears, eyes and nose,
Manmohan Singh (Punjabi)ਉਹ ਹੈ, ਜਿਸ ਨੇ ਸਾਡੇ ਕੰਨ, ਨੇਤ੍ਰ ਅਤੇ ਨੱਕ ਬਣਾਏ ਹਨ।
Fareedkot Teekaਜਿਸ ਵਾਹਿਗੁਰੂ ਨੇ ਇਸ ਜੀਵ ਹੇਤ ਨਕ ਕੰਨ ਨੇਤ੍ਰ ਆਦੀ ਇੰਦ੍ਰੇ ਕੀਏ ਹੈਂ॥
Prof. Sahib Singh(ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ;

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ।

SikhNet (Spanish)Él creó nuestros ojos, oídos y nariz, nos dio lengua para hablar floridamente.

ਜਿਨਿ ਜਿਹਵਾ ਦਿਤੀ; ਬੋਲੇ ਤਾਤੁ ॥

jin jihavaa ditee; bole taat | Ang 661

Sant Singh KhalsaHe gave us our tongue to speak so fluently.
Manmohan SinghWho has given us tongue to talk fluently.
Manmohan Singh (Punjabi)ਜਿਸ ਨੇ ਤੁਰੰਤ ਬੋਲਣ ਲਈ ਸਾਨੂੰ ਜੀਭ ਦਿੱਤੀ ਹੈ।
Fareedkot Teekaਪੁਨਾ ਜਿਸ ਨੇ (ਤਾਤੁ) ਤਤਕਾਲ ਵਾ ਪਿਆਰੇ ਬਚਨ ਬੋਲਣੇ ਵਾਸਤੇ, ਵਾ ਹੇ ਤਾਤ! ਵਾ (ਤਾਤੁ) ਤਤਕਾਲ ਜਿਸ ਨੇ ਬੋਲਣੇ ਹੇਤ ਰਸਨਾ ਦਈ ਹੈ॥
Prof. Sahib Singhਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ;

ਪਦ ਅਰਥ ਤਾਤੁ = ਤੁਰਤ, ਛੇਤੀ ਛੇਤੀ। ਅਗਨੀ ਪਾਇ = (ਸਰੀਰ ਵਿਚ) ਅੱਗ (ਨਿੱਘ) ਪਾ ਕੇ।

SikhNet (Spanish)Él conservó a la mente en el fuego de la matriz

ਜਿਨਿ ਮਨੁ ਰਾਖਿਆ; ਅਗਨੀ ਪਾਇ ॥

jin man raakhiaa; aganee paae | Ang 662

Sant Singh KhalsaHe preserved the mind in the fire of the womb;
Manmohan SinghHe, who putting the man in the womb fire, has preserved him,
Manmohan Singh (Punjabi)ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ,
Fareedkot Teekaਹੇ ਪ੍ਯਾਰੇ! ਜਿਸ ਨੇ ਜੀਵ ਕੋ ਗਰਭ ਅਗਨੀ ਮੇਂ ਪਾਇਕਰ ਰਖ੍ਯਾ ਕਰੀ ਹੈ॥
Prof. Sahib Singhਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ;

ਪਦ ਅਰਥ ਮਨੁ = ਜਿੰਦ।

SikhNet (Spanish)y a Su Comando el viento transporta en sus alas

ਵਾਜੈ ਪਵਣੁ; ਆਖੈ ਸਭ ਜਾਇ ॥੨॥

vaajai pavan; aakhai sabh jaae |2| Ang 662

Sant Singh Khalsaat His Command, the wind blows everywhere. ||2||
Manmohan Singhand at whose bidding the breath moves everywhere.
Manmohan Singh (Punjabi)ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ।
Fareedkot Teekaਪੁਨਾ ਜਬ ਪ੍ਰਸੂਤ ਕਰਨ ਵਾਰੀ ਪਵਨ (ਵਾਜੈ) ਚਲਤੀ, ਭਾਵ ਵਗਤੀ ਹੈ ਤਬ ਸਭ ਕੋਈ (ਜਾਇ) ਜਨਮਿਆਂ ਆਖਤੇ ਹੈਂ। ਵਾ ਜਿਸ ਪਰਮੇਸ਼ਰ ਕੇ ਆਖੇ ਕਹਣੇਕਰ, ਭਾਵ ਹੁਕਮ ਕਰ ਸਭ ਜਗਾ ਮੇਂ ਪਵਨੁ ਫਿਰਤਾ ਹੈ। ਪੁਨਾ ਜਨਮ ਕਰ ਮਾਯਾ ਕੇ ਮੋਹਿ ਮੇਂ ਜੀਵ ਦੁਖ ਪਾਵਤਾ ਹੈ॥੨॥☬ਸੋਈ ਕਹਿਤੇ ਹੈਂ:
Prof. Sahib Singh(ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥

ਪਦ ਅਰਥ ਪਵਣੁ = ਸੁਆਸ। ਵਾਜੈ = ਵੱਜਦਾ ਹੈ, ਚੱਲਦਾ ਹੈ। ਆਖੈ = (ਜੀਵ) ਬੋਲਦਾ ਹੈ। ਸਭ ਜਾਇ = ਹੋਰ ਥਾਂ ॥੨॥

SikhNet (Spanish)las palabras hasta otros oídos. (2)

ਜੇਤਾ ਮੋਹੁ ਪਰੀਤਿ ਸੁਆਦ ॥

jetaa mohu pareet suaad | Ang 662

Sant Singh KhalsaThese worldly attachments, loves and pleasurable tastes,
Manmohan SinghAll these worldly attachments, affections and dainties,
Manmohan Singh (Punjabi)ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ,
Fareedkot Teekaਤਿਸ ਵਾਹਿਗੁਰੂ ਕੋ ਭੁਲਾਇ ਕਰ ਇਹ ਜੀਵ ਮਾਯਾ ਵਾ ਸੰਬੰਧੀਆਂ ਕਾ ਜਿਤਨਾ ਮੋਹ ਕਰਤਾ ਹੈ, ਪੁਨਾ ਵਿਸਿਅਹੁੰ ਕੇ ਸ੍ਵਾਦ ਮੇਂ ਪ੍ਰੀਤ ਕਰਤਾ ਹੈ॥
Prof. Sahib Singhਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ,
SikhNet (Spanish)Los apegos y sus trampas son como manchas negras pegadas

ਸਭਾ ਕਾਲਖ. ਦਾਗਾ ਦਾਗ ॥

sabhaa kaalakh. daagaa daag | Ang 662

Sant Singh Khalsaall are just black stains.
Manmohan Singhall of them are but black stains on the soul.
Manmohan Singh (Punjabi)ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ।
Fareedkot Teekaਸੋ ਸਭ (ਕਾਲਖ) ਸਿਆਹੀ ਕਾ ਦਾਗੋ ਦਾਗ ਹੈ, ਭਾਵ ਸੇ ਪਾਪ ਕਲੰਕੋਂ ਕਰ ਕੇ ਕਲੰਕੀ ਹੋ ਜਾਤਾ ਹੈ॥
Prof. Sahib Singhਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ।
SikhNet (Spanish)a nuestra Alma Inmaculada. Aquél que mancha su semblante

ਦਾਗ ਦੋਸ ਮੁਹਿ. ਚਲਿਆ ਲਾਇ ॥

daag dos muhi. chaliaa laae | Ang 662

Sant Singh KhalsaOne who departs, with these black stains of sin on his face
Manmohan SinghHe, who departs bearing the stains of sins on his face,
Manmohan Singh (Punjabi)ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ,
Fareedkot Teekaਇਸ ਪ੍ਰਕਾਰ ਜਬ ਦੋ ਸਰੂਪ (ਦਾਗ) ਕਲੰਕੋਂ ਕੋ ਮੁਖ ਪਰ ਲਗਾਇ ਚਲਿਆ ਹੈ॥
Prof. Sahib Singh(ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ,

ਪਦ ਅਰਥ ਦਾਗ ਦੋਸ = ਦੋਸਾਂ ਦੇ ਦਾਗ਼। ਮੁਹਿ = ਮੂੰਹ ਉਤੇ। ਲਾਇ = ਲਾ ਕੇ।

SikhNet (Spanish)traicionando su Conciencia

ਦਰਗਹ ਬੈਸਣ. ਨਾਹੀ ਜਾਇ ॥੩॥

daragah baisan. naahee jaae |3| Ang 662

Sant Singh Khalsashall find no place to sit in the Court of the Lord. ||3||
Manmohan Singhfinds no place to sit in Lord's court.
Manmohan Singh (Punjabi)ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ।
Fareedkot Teekaਤਬ ਇਸੀ ਤੇ (ਦਰਗਹ) ਪ੍ਰਲੋਕ ਮੇਂ ਇਸ ਕੋ ਬੈਠਣੇ ਕੋ ਥਾਉ ਭੀ ਨਹੀਂ ਮਿਲਤਾ ਹੈ॥੩॥
Prof. Sahib Singhਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥੩॥

ਪਦ ਅਰਥ ਜਾਇ = ਥਾਂ ॥੩॥

SikhNet (Spanish)no obtiene Refugio en la Corte del Señor. (3)

ਕਰਮਿ ਮਿਲੈ; ਆਖਣੁ ਤੇਰਾ ਨਾਉ ॥

karam milai; aakhan teraa naau | Ang 662

Sant Singh KhalsaBy Your Grace, we chant Your Name.
Manmohan SinghThrough Thine grace, O Lord, the recitation of Thy Name is attained.
Manmohan Singh (Punjabi)ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ।
Fareedkot Teekaਸੋ ਕਰਮੋਂ ਕਰ ਕੇ ਨਾਮ ਉਚਾਰਨ ਮਿਲਤਾ ਹੈ॥
Prof. Sahib Singh(ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ,

ਪਦ ਅਰਥ ਕਰਮਿ = ਮੇਹਰ ਨਾਲ, ਬਖ਼ਸ਼ਸ਼ ਨਾਲ।

SikhNet (Spanish)Por Tu Gracia, oh Dios, recitamos Tu Nombre;

ਜਿਤੁ ਲਗਿ ਤਰਣਾ; ਹੋਰੁ. ਨਹੀ ਥਾਉ ॥

jit lag taranaa; hor. nahee thaau | Ang 662

Sant Singh KhalsaBecoming attached to it, one is saved; there is no other way.
Manmohan SinghBy attaching wherewith the mortal is saved. There is no other recourse.
Manmohan Singh (Punjabi)ਜਿਸ ਨਾਲ ਜੁੜ ਕੇ, ਜੀਵ ਪਾਰ ਉੱਤਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ।
Fareedkot Teekaਜਿਸ ਨਾਮ ਕੇ ਸਾਥ ਲਗ ਕਰ, ਹੇ ਭਾਈ! ਤੇਰਾ ਨਾ ਹੋਵੇ ਔਰ ਜਿਸ ਨਾਮ ਸੇ ਬਿਨਾ ਤਰਨੇ ਕੀ ਕੋਈ ਥਾਉਂ ਨਹੀਂ ਹੈ॥
Prof. Sahib Singhਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ।

ਪਦ ਅਰਥ ਜਿਤੁ ਲਗਿ = ਜਿਸ ਵਿਚ ਲੱਗ ਕੇ।

SikhNet (Spanish)así es como somos emancipados y de ningún otro modo.

ਜੇ ਕੋ ਡੂਬੈ; ਫਿਰਿ ਹੋਵੈ ਸਾਰ ॥

je ko ddoobai; fir hovai saar | Ang 662

Sant Singh KhalsaEven if one is drowning, still, he may be saved.
Manmohan SinghEven if, one be drowned in sins, still by meditation on the Name one is taken care of.
Manmohan Singh (Punjabi)ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ।
Fareedkot Teekaਜੇ ਕੋਈ ਅਪਨੇ ਆਪ ਕੋ ਡੂਬਾ ਮਾਨੇ ਅਰਥਾਤ ਦੀਨ ਹੋ ਕਰ ਪ੍ਰਾਰਥਨਾ ਕਰੇ, ਤਬ ਤਿਸ ਕੀ (ਸਾਰ) ਖਬਰ ਹਰੀ ਲੇਤਾ ਹੈ॥☬ਕੈਸਾ ਹੈ ਵਹੁ ਹਰੀ?
Prof. Sahib Singh(ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ।

ਪਦ ਅਰਥ ਕੋ = ਕੋਈ ਜੀਵ। ਸਾਰ = ਸੰਭਾਲ।

SikhNet (Spanish)Aquél que es ahogado, también es salvado,

ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥

naanak saachaa sarab daataar |4|3|5| Ang 662

Sant Singh KhalsaO Nanak, the True Lord is the Giver of all. ||4||3||5||
Manmohan SinghNanak, the True Lord is Beneficent to all.
Manmohan Singh (Punjabi)ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਸਾਹਿਬ ਸਰਬ ਕਾ ਦਾਤਾਰ ਹੈ॥੪॥੩॥੫॥☬ਨਿਜ ਮਨ ਪ੍ਰਥਾਇ ਕਹ ਕਰ ਖੋਟੇ ਪੁਰਸੋਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ॥੪॥੩॥੫॥
SikhNet (Spanish)pues el Verdadero Señor es Benévolo con todos. (4‑3‑5)
Answers quote the Granth verbatim with Ang citations. AI commentary is not Gurbani and not a religious ruling.