ਗਉੜੀ ਮਾਝ ਮਹਲਾ ੫ ॥
gaurree maajh mahalaa 5 |
Sant Singh KhalsaGauree Maajh, Fifth Mehl:
Manmohan SinghGauri Majh 5th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਪੰਜਵੀ।
SikhNet (Spanish)Gauri Mall, Mejl Guru Aryan, Quinto Canal Divino.
ਮੀਠੇ ਹਰਿ ਗੁਣ, ਗਾਉ ਜਿੰਦੂ; ਤੂੰ ਮੀਠੇ ਹਰਿ ਗੁਣ ਗਾਉ ॥
meetthe har gun, gaau jindoo; toon meetthe har gun gaau |
Sant Singh KhalsaSing the Sweet Praises of the Lord, O my soul, sing the Sweet Praises of the Lord.
Manmohan SinghSing thou the sweet praises of God, O my soul, sing thou the sweet praises of God.
Manmohan Singh (Punjabi)ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ।
Fareedkot Teekaਹੇ ਬੁਧੀ! ਵਾ ਹੇ ਪਿਆਰਿਓ! ਰਸਦਾਇਕ ਜੋ ਹਰੀ ਕੇ ਗੁਣ ਹੈਂ, ਸੋ ਮਨ ਬਾਣੀ ਕਰ ਕੇ ਤੂੰ ਗਾਇਨ ਕਰ॥
Prof. Sahib Singhਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ, ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ।ਪਦ ਅਰਥ ਜਿੰਦੂ = ਹੇ ਜਿੰਦੇ! {ਲਫ਼ਜ਼ 'ਜਿੰਦੁ' ਉਕਰਾਂਤ ਹੈ ਤੇ ਇਸਤ੍ਰੀ ਲਿੰਗ ਹੈ। ਸੰਬੋਧਨ ਵਿਚ ਜਾਂ ਸੰਬੰਧਕ ਦੇ ਨਾਲ ਇਸ ਦਾ (ੁ) ਦੀਰਘ ਹੋ ਜਾਂਦਾ ਹੈ। ਇਸੇ ਤਰ੍ਹਾਂ ਲਫ਼ਜ਼ ਖ਼ਾਕੁ ਹੈ, 'ਖਾਕੁ' ਤੋਂ 'ਖਾਕੂ'। 'ਜਿੰਦੂ ਕੂੰ'}।
SikhNet (Spanish)Oh mi vida, canta la Dulce Alabanza del Señor.
ਸਚੇ ਸੇਤੀ ਰਤਿਆ; ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥
sache setee ratiaa; miliaa nithaave thaau |1| rahaau |
Sant Singh KhalsaAttuned to the True One, even the homeless find a home. ||1||Pause||
Manmohan SinghImbrued with the True Lord, the placeless gets a place. Pause.
Manmohan Singh (Punjabi)ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਬੇਟਿਕਾਣੇ ਨੂੰ ਟਿਕਾਣਾ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਪੂਰਬ ਕਾਲ ਮੇਂ ਜੋ ਸਚੇ ਪਰਮੇਸ੍ਵਰ ਕੇ ਸਾਥ ਰੰਗੇ ਹੈਂ, ਤਿਨ (ਨਿਥਾਵੇ) ਚੌਰਾਸੀ ਮੇਂ ਭਟਕਤਿਆਂ ਕੋ (ਥਾਉ) ਸਰੂਪ ਮੇਂ ਇਸਥਿਤਿ ਹੋਨਾ ਮਿਲਾ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ॥੧॥ ਰਹਾਉ ॥ਪਦ ਅਰਥ ਸੇਤੀ = ਨਾਲ ॥੧॥ ਰਹਾਉ ॥
SikhNet (Spanish)Inmerso en el Uno Verdadero, aún el desamparado logra un lugar de honor. (1-Pausa)
ਹੋਰਿ ਸਾਦ ਸਭਿ ਫਿਕਿਆ; ਤਨੁ ਮਨੁ ਫਿਕਾ ਹੋਇ ॥
hor saad sabh fikiaa; tan man fikaa hoe |
Sant Singh KhalsaAll other tastes are bland and insipid; through them, the body and mind are rendered insipid as well.
Manmohan SinghAll other relishes are insipid, with them the body and soul are rendered tasteless,
Manmohan Singh (Punjabi)ਹੋਰ ਸਾਰੇ ਸੁਆਦ ਫਿਕਲੇ ਹਨ, ਉਨ੍ਹਾਂ ਨਾਲ ਦੇਹਿ ਤੇ ਆਤਮਾ ਬੇ-ਸੁਆਦ ਹੋ ਜਾਂਦੇ ਹਨ।
Fareedkot Teekaਪਰਮੇਸ੍ਵਰ ਗੁਣੋਂ ਕੇ ਰਸ ਸੇ ਬਿਨਾ ਔਰ ਸਭ ਸ੍ਵਾਦ (ਫਿਕਿਆ) ਬਿਰਸੋਂ ਕੋ ਲੈ ਕੇ ਤਨ ਮਨ ਫਿਕਾ ਹੋਤਾ ਹੈ॥
Prof. Sahib Singh(ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ।ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਾਦ = ਸੁਆਦ। ਸਭਿ = ਸਾਰੇ।
SikhNet (Spanish)Todos los demás sabores son insípidos y vuelven a la mente impura.
ਵਿਣੁ ਪਰਮੇਸਰ ਜੋ ਕਰੇ; ਫਿਟੁ ਸੁ ਜੀਵਣੁ ਸੋਇ ॥੧॥
vin paramesar jo kare; fitt su jeevan soe |1|
Sant Singh KhalsaWithout the Transcendent Lord, what can anyone do? Cursed is his life, and cursed his reputation. ||1||
Manmohan SinghCursed is his life and reputation, who acts without remembering Lord.
Manmohan Singh (Punjabi)ਸੁਆਮੀ ਦੇ ਬਗੈਰ ਜਿਹੜਾ ਹੋਰ ਕੁਛ ਕਰਦਾ ਹੈ, ਲਾਹਨਤ ਹੈ ਉਸ ਦੀ ਜਿੰਦਗੀ ਅਤੇ ਸ਼ੁਹਰਤ ਨੂੰ।
Fareedkot Teekaਪਰਮੇਸ੍ਵਰ ਸੇ ਬਿਨਾ ਜੋ ਔਰ ਮੇਂ ਪ੍ਰੀਤੀ ਕਰੇ, ਸੋ ਤਿਸ ਕੇ ਜੀਵਣੇ ਕੋ ਧਿਕਾਰ ਹੈ॥੧॥
Prof. Sahib Singhਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ॥੧॥ਪਦ ਅਰਥ ਫਿਟੁ = ਫਿਟਕਾਰ-ਯੋਗ ॥੧॥
SikhNet (Spanish)Maldita es la vida sin el Señor. (1)
ਅੰਚਲੁ ਗਹਿ ਕੈ ਸਾਧ ਕਾ; ਤਰਣਾ ਇਹੁ ਸੰਸਾਰੁ ॥
anchal geh kai saadh kaa; taranaa ihu sansaar |
Sant Singh KhalsaGrasping the hem of the robe of the Holy Saint, we cross over the world-ocean.
Manmohan SinghBy grasping the Saints' skirt this world ocean is crossed.
Manmohan Singh (Punjabi)ਸੰਤ ਦਾ ਪੱਲਾ ਪਕੜ ਕੇ, ਇਸ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਸੰਤ ਕਾ ਪਲਾ ਪਕੜ ਕੇ ਇਹ ਸੰਸਾਰ ਸਮੁੰਦਰੁ ਤਰਨਾ ਹੋਤਾ ਹੈ॥☬ਜੇ ਕਹੇ ਜੀਵ ਆਪ ਹੀ ਤਰਤਾ ਹੈ ਯਾ ਔਰੋਂ ਕੋ ਭੀ ਤਾਰ ਲੇਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ।ਪਦ ਅਰਥ ਅੰਚਲੁ = ਪੱਲਾ। ਗਹਿ ਕੈ = ਫੜ ਕੇ। ਸਾਧ = ਗੁਰੂ।
SikhNet (Spanish)Aférrate a la túnica del Santo y nada a través del terrible mar de la existencia.
ਪਾਰਬ੍ਰਹਮੁ ਆਰਾਧੀਐ; ਉਧਰੈ ਸਭ ਪਰਵਾਰੁ ॥੨॥
paarabraham aaraadheeai; udharai sabh paravaar |2|
Sant Singh KhalsaWorship and adore the Supreme Lord God, and all your family will be saved as well. ||2||
Manmohan SinghMeditate on the Supreme Lord. and all thy family shall he saved.
Manmohan Singh (Punjabi)ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਸਾਰੀ ਆਲ-ਔਲਾਦ ਦਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਜੇ ਪਾਰਬ੍ਰਹਮ ਕਾ ਅਰਾਧਨਾ ਕਰੀਏ ਤੌ ਸੰਪੂਰਨ ਪਰਵਾਰ ਕਾ ਉਧਾਰ ਹੋਤਾ ਹੈ॥੨॥
Prof. Sahib Singh(ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ ॥੨॥ਪਦ ਅਰਥ ਉਧਰੈ = ਬਚ ਜਾਂਦਾ ਹੈ ॥੨॥
SikhNet (Spanish)Habita en el Señor Trascendente para que se salve toda tu familia también.(2)
ਸਾਜਨੁ ਬੰਧੁ ਸੁਮਿਤ੍ਰੁ ਸੋ; ਹਰਿ ਨਾਮੁ ਹਿਰਦੈ ਦੇਇ ॥
saajan bandh sumitru so; har naam hiradai dee |
Sant Singh KhalsaHe is a companion, a relative, and a good friend of mine, who implants the Lord's Name within my heart.
Manmohan SinghHe is an intimate, a kinsman, and a good friend of mine, who establishes God's Name within my mind.
Manmohan Singh (Punjabi)ਉਹ ਹੀ ਮੇਰਾ ਯਾਰ, ਸਾਕ-ਸੈਨ ਅਤੇ ਚੰਗਾ ਦੋਸਤ ਹੈ, ਜਿਹੜਾ ਮੇਰੇ ਅੰਤਹਕਰਣ ਅੰਦਰ ਰੱਬ ਦੇ ਨਾਮ ਨੂੰ ਅਸਥਾਪਨ ਕਰਦਾ ਹੈ।
Fareedkot Teekaਸਾਜਨ ਜੋ ਅਪਨੀ ਤਰਫ ਸੇ ਭਲਾਈ ਕਰੇ ਔਰ ਉਸ ਕਾ ਬਦਲਾ ਮਿਤ੍ਰ ਸੇ ਨਾ ਚਾਹੇ। ਔਰ (ਬੰਧੁ) ਸਕਾ ਭਾਈ ਭੀ, ਪੁਨਾ ਪਰਸਪਰ ਭਲਾਈ ਕਰਨੇ ਵਾਲਾ ਮੀਤ ਭੀ ਵਹੀ ਹੈ, ਜੋ ਹਰਿ ਨਾਮ ਰਿਦੇ ਮੇਂ ਦੇਵੇ॥
Prof. Sahib Singh(ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,ਪਦ ਅਰਥ ਹਿਰਦੈ = ਹਿਰਦੇ ਵਿਚ (ਵਸਾਣ ਲਈ)। ਦੇਇ = ਦੇਂਦਾ ਹੈ।
SikhNet (Spanish)Sólo es mi amigo, mi pariente y mi camarada, aquél que me ayuda a enaltecer el Nombre del Señor en mi corazón,
ਅਉਗਣ ਸਭਿ ਮਿਟਾਇ ਕੈ; ਪਰਉਪਕਾਰੁ ਕਰੇਇ ॥੩॥
aaugan sabh mittaae kai; praupakaar karee |3|
Sant Singh KhalsaHe washes off all my demerits, and is so generous to me. ||3||
Manmohan SinghHe washes off all my demerits, and does me selfless beneficence.
Manmohan Singh (Punjabi)ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਮੇਰਾ ਨਿਸ਼ਕਾਮ ਭਲਾ ਕਰਦਾ ਹੈ।
Fareedkot Teekaਸੰਪੂਰਨ ਅਵਗੁਣੋਂ ਕੋ ਦੂਰ ਕਰਵਾਇਕੇ ਗੁਣ ਸੰਪਾਦਨ ਕਰਾਵੇ। ਈਹਾਂ ਗੁਣੋਂ ਕਾ ਅਧਿਆਹਾਰ ਹੈ। ਐਸੇ ਪਰਉਪਕਾਰ ਕਰੇ॥੩॥ ਐਸੇ ਬੇਨਤੀ ਕਰੇ:
Prof. Sahib Singh(ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ ॥੩॥
SikhNet (Spanish)y es benéfico conmigo ayudándome a purificarme de mis errores. (3)
ਮਾਲੁ ਖਜਾਨਾ ਥੇਹੁ ਘਰੁ; ਹਰਿ ਕੇ ਚਰਣ ਨਿਧਾਨ ॥
maal khajaanaa thehu ghar; har ke charan nidhaan |
Sant Singh KhalsaWealth, treasures, and household are all just ruins; the Lord's Feet are the only treasure.
Manmohan SinghWealth, treasure and home are bur ruins. God's Feet are the only treasure.
Manmohan Singh (Punjabi)ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ।
Fareedkot Teekaਹੈ ਗੈ ਆਦਿ ਮਾਲ ਔਰ ਖਜਾਨਾ, ਪੁਨਾ (ਥੇਹੁ) ਪਿੰਡ ਤਥਾ (ਘਰੁ) ਰਹਣੇ ਕੇ ਮੰਦਰ ਔਰ ਸਰਬ ਨਿਧੋਂ ਕਾ ਘਰ ਪਾਰਸ, ਵਾ ਕਾਮਧੇਨ, ਵਾ ਕਲਪ ਬ੍ਰਿਛ ਏਹ ਸਰਬ ਹੇ ਹਰੀ! ਮੈਂ ਆਪ ਕੇ ਚਰਣ ਜਾਣੇ ਹੈਂ॥
Prof. Sahib Singh(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ।ਪਦ ਅਰਥ ਥੇਹੁ = ਪਿੰਡ, ਵੱਸੋਂ। ਨਿਧਾਨ = ਖ਼ਜ਼ਾਨੇ।
SikhNet (Spanish)Todas las riquezas, tesoros y mansiones son como ruinas;
ਨਾਨਕੁ ਜਾਚਕੁ. ਦਰਿ ਤੇਰੈ ਪ੍ਰਭ; ਤੁਧਨੋ ਮੰਗੈ ਦਾਨੁ ॥੪॥੪॥੧੭੨॥
naanak jaachak. dar terai prabh; tudhano mangai daan |4|4|172|
Sant Singh KhalsaNanak is a beggar standing at Your Door, God; he begs for Your charity. ||4||4||172||
Manmohan SinghMumper Nanak is standing at Thy door, O Lord and asks for Thee as his alms.
Manmohan Singh (Punjabi)ਮੰਗਤ ਨਾਨਕ ਤੇਰੇ ਬੂਹੇ ਤੇ ਖੜਾ ਹੈ, ਹੈ ਸਾਹਿਬ! ਅਤੇ ਤੈਨੂੰ ਹੀ ਆਪਣੀ ਖ਼ੈਰ ਵਜੋ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਭਿੱਛਕ ਤੇਰੇ ਦੁਆਰੇ ਸਤਿਸੰਗਿ ਮੇਂ ਖੜਾ ਹੂਆ ਤੇਰਾ ਹੀ ਦਾਨ ਮਾਂਗਤਾ ਹੂੰ, ਭਾਵ ਯਹਿ ਕਿ ਤੇਰੀ ਪ੍ਰਾਪਤੀ ਚਾਹਤਾ ਹੂੰ॥੪॥੪॥੧੭੨॥੨੪੨॥☬ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਵੈਰਾਗਮਈ ਸਬਦੋਂ ਮੇਂ ਮੁਕਤ ਮਾਰਗ ਕਾ ਸਾਧਾਰਣ ਉਪਦੇਸੁ ਕਰਤੇ ਹੈਂ, ਵਾ ਤੀਰਥ ਜਾਤ੍ਰਾ ਕਾਲ ਮੇਂ ਗੁਰੂ ਜੀ ਕੇ ਸੰਗ ਬਹੁਤ ਸਾਧੂ ਥੇ ਤਿਨ ਪ੍ਰਤੀ ਉਪਦੇਸੁ ਹੈ:
Prof. Sahib Singhਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ॥੪॥੪॥੧੭੨॥ਪਦ ਅਰਥ ਜਾਚਕੁ = ਮੰਗਤਾ। ਦਰਿ = ਦਰ ਤੇ। ਪ੍ਰਭ = ਹੇ ਪ੍ਰਭੂ! ਤੁਧ ਨੋ = ਤੈਨੂੰ, ਤੇਰੇ ਨਾਮ ਨੂੰ ॥੪॥
SikhNet (Spanish)los Pies del Señor son el Único y Verdadero Tesoro. Nanak es un Buscador a Tu Puerta, oh Señor, y él busca únicamente Tus Bondades. (4-4-172)