ੴ

ਸਿੱਖਬਾਣੀ · SikhBani

Ang 218

Sri Guru Granth Sahib · Raag Gauree · 4 shabads, 38 lines
Translations
Shabad Guru Arjan Dev Ji Raag Gauree continued from Ang 217

ਕੋਈ ਜਿ ਮੂਰਖੁ ਲੋਭੀਆ; ਮੂਲਿ. ਨ ਸੁਣੀ ਕਹਿਆ ॥੨॥

koee ji moorakh lobheea; mool. na sunee kahiaa |2|

Sant Singh KhalsaBut he is foolish and greedy, and he never listens to what he is told. ||2||
Manmohan SinghOne, who is foolish and greedy, never hearkens to what is said to him.
Manmohan Singh (Punjabi)ਕੋਈ ਜੋ ਬੇਵਕੂਫ ਤੇ ਲਾਲਚੀ ਹੈ, ਉਹ ਆਖੇ ਹੋਏ ਨੂੰ ਕਦਾਚਿੱਤ ਸ੍ਰਵਣ ਹੀ ਨਹੀਂ ਕਰਦਾ।
Fareedkot Teekaਐਸਾ ਕੋਈ ਜੋ ਏਹ ਮਨ ਮੂਰਖ ਲੋਭੀ ਹੈ। ਬੇਦ ਸ਼ਾਸਤ੍ਰੋਂ ਗੁਰੋਂ ਕਾ ਕਹਣਾ ਕਦਾਚਿਤ ਨਹੀਂ ਸੁਣਤਾ ਹੈ॥੨॥
Prof. Sahib Singhਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥

ਪਦ ਅਰਥ ਮੂਲਿ ਨ = ਬਿਲਕੁਲ ਨਹੀਂ। ਕਹਿਆ = ਆਖਿਆ ਹੋਇਆ ॥੨॥

SikhNet (Spanish)pero el tonto y avaro ser dentro de mí no quería escuchar la Instrucción.(2)

ਇਕਸੁ ਦੁਹੁ ਚਹੁ ਕਿਆ ਗਣੀ; ਸਭ ਇਕਤੁ ਸਾਦਿ ਮੁਠੀ ॥

eikas duhu chahu kiaa ganee; sabh ikat saad mutthee |

Sant Singh KhalsaWhy bother to count one, two, three, four? The whole world is defrauded by the same enticements.
Manmohan SinghWhy to count one, two, of four, the entire world is defrauded by the same worldly Pleasures.
Manmohan Singh (Punjabi)ਇਕ, ਦੋ ਜਾਂ ਚਾਰ ਦਾ ਕੀ ਗਿਣਨ ਹੋਇਆ ਸਾਰੇ ਜਹਾਨ ਨੂੰ ਐਨ ਉਨ੍ਹ੍ਰਾਂ ਹੀ ਸੰਸਾਰੀ ਸੁਆਦਾ ਨੇ ਠਗਿਆ ਹੋਇਆ ਹੈ।
Fareedkot Teekaਸੋ ਇਕ, ਦੋ, ਚਾਰ ਕੋ ਕਿਆ ਗਿਣੀਏ, ਸੰਪੂਰਨ ਸ੍ਰਿਸਟੀ ਏਕ ਮਾਇਆ ਕੇ ਸ੍ਵਾਦ ਮੇਂ ਲੁਟੀ ਹੂਈ ਹੈ॥
Prof. Sahib Singh(ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ।

ਪਦ ਅਰਥ ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਇਕਤੁ = ਇਕ ਵਿਚ। ਸਾਦਿ = ਸੁਆਦ ਵਿਚ। ਇਕਤੁ ਸਾਦਿ = ਇਕੋ ਸੁਆਦ ਵਿਚ। ਮੁਠੀ = ਠੱਗੀ ਜਾ ਰਹੀ ਹੈ।

SikhNet (Spanish)No son unos pocos, sino el mundo entero, que está afligido con el mismo problema,

ਇਕੁ ਅਧੁ. ਨਾਇ ਰਸੀਅੜਾ; ਕਾ ਵਿਰਲੀ ਜਾਇ ਵੁਠੀ ॥੩॥

eik adh. naae raseearraa; kaa viralee jaae vutthee |3|

Sant Singh KhalsaHardly anyone loves the Lord's Name; how rare is that place which is in bloom. ||3||
Manmohan SinghThere is hardly any lover of God's Name, and rare is the place that is left in bloom.
Manmohan Singh (Punjabi)ਕੋਈ ਵਿਰਲਾ ਹੀ ਰਬ ਦੇ ਨਾਮ ਦਾ ਆਸ਼ਕ ਹੈ, ਅਤੇ ਕੋਈ ਟਾਂਵੀ ਜਗ੍ਹਾ ਹੀ ਪ੍ਰਫੁਲਤ ਰਹਿ ਗਈ ਹੈ।
Fareedkot Teekaਏਕ ਆਧ ਅਰਥਾਤ ਕੋਈ ਵਿਰਲਾ, ਵਾ ਇਕ ਗ੍ਯਾਨਵਾਨ ਆਧਾ ਜਗ੍ਯਾਸੂ ਤੇਰੇ ਨਾਮ ਕਾ ਰਸੁ ਲੇਨੇ ਵਾਲਾ ਹੈ ਓਹੋ (ਕਾ) ਕੋਈ ਵਿਰਲੀ ਜਾਗਾ (ਵੁਠੀ) ਵਸੀ ਹੈ, ਭਾਵ ਸੇ ਕੋਈ ਪੁਰਸ਼ ਗਿਆਨ ਆਦਿ ਗੁਣੋਂ ਸਪੰਨ ਹੈ॥੩॥
Prof. Sahib Singhਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥

ਪਦ ਅਰਥ ਇਕੁ ਅਧੁ = ਕੋਈ ਵਿਰਲਾ ਵਿਰਲਾ। ਨਾਇ = ਨਾਮ ਵਿਚ। ਰਸੀਅੜਾ = ਰਸ ਲੈਣ ਵਾਲਾ। ਜਾਇ = ਥਾਂ। ਵੁਠੀ = ਵਰੋਸਾਈ ਹੋਈ ॥੩॥

SikhNet (Spanish)y raro es aquél que ama el Nombre del Señor, y raro es el lugar que está en flor.(3)

ਭਗਤ ਸਚੇ ਦਰਿ ਸੋਹਦੇ; ਅਨਦ ਕਰਹਿ ਦਿਨ ਰਾਤਿ ॥

bhagat sache dar sohade; anad kareh din raat |

Sant Singh KhalsaThe devotees look beautiful in the True Court; night and day, they are happy.
Manmohan SinghLord's devoted salves look beauteous in the true Court. Day and night they make merry.
Manmohan Singh (Punjabi)ਪ੍ਰਭੂ ਦੇ ਜਾਂ-ਨਿਸਾਰ ਗੋਲੇ ਸੱਚੇ ਦਰਬਾਰ ਵਿੱਚ ਸੁੰਦਰ ਲਗਦੇ ਹਨ। ਦਿਨ ਰੈਣ ਉਹ ਮੌਜ ਮਾਣਦੇ ਹਨ।
Fareedkot Teekaਹੇ ਸਚੇ ਪਰਮੇਸ੍ਵਰ! ਭਗਤ ਜਨ ਤੇਰੇ ਸੰਤ ਸੰਗ ਰੂਪੀ ਦਰ ਮੇਂ ਸੋਭਤੇ ਹੈਂ ਔਰ ਦਿਨ ਰਾਤ ਅਨੰਦ ਕਾ ਭੋਗਨਾ ਕਰਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਸਚੇ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ।

SikhNet (Spanish)Tus Devotos, oh Señor, se ven bellos en Tu Puerta, se regocijan día y noche,

ਰੰਗਿ ਰਤੇ ਪਰਮੇਸਰੈ; ਜਨ ਨਾਨਕ. ਤਿਨ ਬਲਿ ਜਾਤ ॥੪॥੧॥੧੬੯॥

rang rate paramesarai; jan naanak. tin bal jaat |4|1|169|

Sant Singh KhalsaThey are imbued with the Love of the Transcendent Lord; servant Nanak is a sacrifice to them. ||4||1||169||
Manmohan SinghThey are imbued with Lord's love. Serf Nanak is a sacrifice unto them.
Manmohan Singh (Punjabi)ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਗੋਲਾ ਨਾਨਕ, ਉਨ੍ਹਾਂ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਜੋ ਤੇਰੇ ਅਨੰਦ ਮੇਂ ਮਸਤ ਹੈਂ, ਮੈਂ ਤਿਨ ਕੇ ਬਲਿਹਾਰਨੇ ਜਾਤਾ ਹੂੰ॥੪॥੧॥੧੬੯॥
Prof. Sahib Singhਹੇ ਦਾਸ ਨਾਨਕ! (ਆਖ-ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੧॥੧੬੯॥

ਪਦ ਅਰਥ ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਤਿਨ = ਉਹਨਾਂ ਤੋਂ ॥੪॥

SikhNet (Spanish)y están imbuidos en Tu Amor. Y así Nanak ofrece su ser en sacrificio a ellos. (4-1-169)

Open this shabad (12 lines, Angs 217-218) →

Shabad Guru Arjan Dev Ji Raag Gauree

ਗਉੜੀ ਮਹਲਾ ੫ ਮਾਂਝ ॥

gaurree mahalaa 5 maanjh |

Sant Singh KhalsaGauree, Fifth Mehl, Maajh:
Manmohan SinghGauri 5th Guru Majh.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ ਮਾਝ।
SikhNet (Spanish)Gauri Mall, Mejl Guru Aryan, Quinto Canal Divino.

ਦੁਖ ਭੰਜਨੁ. ਤੇਰਾ ਨਾਮੁ ਜੀ; ਦੁਖ ਭੰਜਨੁ. ਤੇਰਾ ਨਾਮੁ ॥

dukh bhanjan. teraa naam jee; dukh bhanjan. teraa naam |

Sant Singh KhalsaThe Destroyer of sorrow is Your Name, Lord; the Destroyer of sorrow is Your Name.
Manmohan SinghThe Destroyer of sorrow is Thy Name, O Lord, the Destroyer of sorrow is Thy Name.
Manmohan Singh (Punjabi)ਕਲੇਸ਼-ਹਰਤਾ ਹੈ ਤੇਰਾ ਨਾਮ, ਹੈ ਪ੍ਰਭੂ! ਕਲੇਸ਼-ਹਰਤਾ ਹੈ ਤੇਰਾ ਨਾਮ।
Fareedkot Teekaਹੇ ਵਾਹਿਗੁਰੂ! ਇਸ ਲੋਕ ਕੇ ਦੁਖੋਂ ਕਾ ਨਾਸ ਕਰਤਾ ਤੇਰਾ ਨਾਮ ਹੈ ਔਰ ਪਰਲੋਕ ਕੇ ਦੁਖੋਂ ਕਾ ਨਾਸ ਕਰਤਾ ਭੀ ਤੇਰਾ ਨਾਮ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਜੀ = ਹੇ ਜੀ!

SikhNet (Spanish)Tu Nombre, oh Señor, es el Disipador de la tristeza;

ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥

aatth pehar aaraadheeai; pooran satigur giaan |1| rahaau |

Sant Singh KhalsaTwenty-four hours a day, dwell upon the wisdom of the Perfect True Guru. ||1||Pause||
Manmohan SinghThroughout the eight watches of the day, visualise over the Divine comprehension imparted by the Perfect True Guru. Pause.
Manmohan Singh (Punjabi)ਦਿਨ ਦੇ ਅਠੇ ਪਹਿਰ ਹੀ ਮੁਕੰਮਲ ਸੱਚੇ ਗੁਰਾਂ ਦੀ ਦਿਤੀ ਹੋਈ ਬ੍ਰਹਿਮ ਗਿਆਤ ਦਾ ਧਿਆਨ ਧਾਰ। ਠਹਿਰਾਉ।
Fareedkot Teekaਪਰੰਤੂ ਜੇ ਪੂਰੇ ਸਤਿਗੁਰੋਂ ਦੁਆਰਾ ਆਠ ਪਹਰ ਤੇਰਾ ਨਾਮ ਜਪੀਐ ਤਬ ਗ੍ਯਾਨ ਹੋਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ-ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਗਿਆਨੁ = ਪ੍ਰਭੂ ਨਾਲ ਸਾਂਝ ਪਾਣ ਵਾਲਾ ਉਪਦੇਸ਼ ॥੧॥ ਰਹਾਉ ॥

SikhNet (Spanish)y por eso, día y noche contemplo la Sabiduría del Perfecto Guru. (1-Pausa)

ਜਿਤੁ ਘਟਿ ਵਸੈ ਪਾਰਬ੍ਰਹਮੁ; ਸੋਈ ਸੁਹਾਵਾ ਥਾਉ ॥

jit ghatt vasai paarabraham; soee suhaavaa thaau |

Sant Singh KhalsaThat heart, in which the Supreme Lord God abides, is the most beautiful place.
Manmohan SinghThe heart wherein the Supreme Lord abides, that is the beautiful place.
Manmohan Singh (Punjabi)ਦਿਲ, ਜਿਸ ਅੰਦਰ ਸ਼੍ਰੋਮਣੀ ਸਾਹਿਬ ਨਿਵਾਸ ਰਖਦਾ ਹੈ, ਉਹ ਸੋਹਣੀ ਜਗ੍ਹਾ ਹੈ।
Fareedkot Teekaਹੇ ਪਾਰਬ੍ਰਹਮ! ਜਿਸ ਕੇ ਰਿਦੇ ਮੇਂ ਤੇਰਾ ਨਾਮ ਇਸਥਿਤ ਹੋਵੈ ਸੋਈ ਰਿਦਾ ਅਸਥਾਨੁ ਸੋਭਨੀਕ ਹੈ॥
Prof. Sahib Singh(ਹੇ ਭਾਈ!) ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਜਿਤੁ = ਜਿਸ ਵਿਚ। ਘਟਿ = ਹਿਰਦੇ ਵਿਚ। ਜਿਤੁ ਘਟਿ = ਜਿਸ ਹਿਰਦੇ ਵਿਚ, {ਜਿਸੁ ਘਟਿ = ਜਿਸ ਮਨੁੱਖ ਦੇ ਹਿਰਦੇ ਵਿਚ}।

SikhNet (Spanish)El corazón, en donde habita el Señor Supremo, es un lugar bello.

ਜਮ ਕੰਕਰੁ. ਨੇੜਿ ਨ ਆਵਈ; ਰਸਨਾ ਹਰਿ ਗੁਣ ਗਾਉ ॥੧॥

jam kankar. nerr na aavee; rasanaa har gun gaau |1|

Sant Singh KhalsaThe Messenger of Death does not even approach those who chant the Glorious Praises of the Lord with the tongue. ||1||
Manmohan SinghDeath's courier draws not near him, who with his tongue chants God's glories.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ ਜੋ ਆਪਣੀ ਜੀਭਾਂ ਨਾਲ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
Fareedkot Teekaਹੇ ਹਰੀ! ਜੋ ਰਸਨਾ ਕਰ ਕੇ ਤੇਰੇ ਗੁਣ ਗਾਵਤੇ ਹੈਂ ਤਿਨ ਕੇ ਜਮਦੂਤ ਨੇੜੇ ਨਹੀਂ ਆਵਤੇ॥੧॥
Prof. Sahib Singhਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥

ਪਦ ਅਰਥ ਜਮ ਕੰਕਰੁ = ਜਮ ਦਾ ਦਾਸ, ਜਮਦੂਤ। ਨੇੜਿ = ਨੇੜੇ। ਰਸਨਾ = ਜੀਭ (ਨਾਲ) ॥੧॥

SikhNet (Spanish)Si uno alaba al Señor, el mirmidón de la muerte no lo toca.(1)

ਸੇਵਾ ਸੁਰਤਿ. ਨ ਜਾਣੀਆ; ਨਾ ਜਾਪੈ ਆਰਾਧਿ ॥

sevaa surat. na jaaneea; naa jaapai aaraadh |

Sant Singh KhalsaI have not understood the wisdom of serving Him, nor have I worshipped Him in meditation.
Manmohan SinghI understand not the worth of remaining awake in Lord's service nor have I felt the sublimity of Him meditation.
Manmohan Singh (Punjabi)ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ।
Fareedkot Teekaਗ੍ਯਾਤ ਪੂਰਬਕ ਮੈਂ ਤੇਰੀ ਭਗਤੀ ਨਹੀਂ ਜਾਣੀ, ਬਿਨਾ ਗਿਆਤ ਸੇ ਤੇਰਾ ਅਰਾਧਨਾ ਨਹੀਂ ਜਾਣਿਆ॥
Prof. Sahib Singhਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,

ਪਦ ਅਰਥ ਸੁਰਤਿ = ਸੂਝ। ਨਾ ਜਾਪੈ ਆਰਾਧਿ = ਮੈਨੂੰ ਤੇਰਾ ਆਰਾਧਨ ਕਰਨਾ ਨਹੀਂ ਸੁੱਝਦਾ।

SikhNet (Spanish)No estaba despierto para el Servicio del Señor ni me interesaba meditar en Él.

ਓਟ ਤੇਰੀ ਜਗਜੀਵਨਾ; ਮੇਰੇ ਠਾਕੁਰ ਅਗਮ ਅਗਾਧਿ ॥੨॥

ott teree jagajeevanaa; mere tthaakur agam agaadh |2|

Sant Singh KhalsaYou are my Support, O Life of the World; O my Lord and Master, Inaccessible and Incomprehensible. ||2||
Manmohan SinghO my inaccessible and Incomprehensible Lord, the Life of the world, Thou art my main-stay.
Manmohan Singh (Punjabi)ਹੈ ਸ੍ਰਿਸ਼ਟੀ ਦੀ ਜਿੰਦ-ਜਾਨ! ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰੇ ਮੇਰੇ ਸਾਹਿਬ, ਤੂੰ ਹੀ ਮੇਰਾ ਆਸਰਾ ਹੈਂ।
Fareedkot Teekaਹੇ ਜਗਤ ਕੇ ਜੀਵਣ ਰੂਪ ਅਰਥਾਤ ਪ੍ਰਾਣੋਂ ਕੋ ਸੱਤਾ ਸਫੁਰਤੀ ਦੇਣੇ ਵਾਲੇ! ਏਕ ਤੇਰੀ ਸਰਣ ਤਕੀ ਹੈ। ਤੁਮ ਮੇਰੇ ਠਾਕੁਰ ਮਨ ਬਾਣੀ ਕਾ ਪਰਾ ਰੂਪ ਔਰ (ਅਗਾਧਿ) ਅਥਾਹ ਹੋ॥੨॥
Prof. Sahib Singhਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ॥੨॥

ਪਦ ਅਰਥ ਜਗ ਜੀਵਨਾ = ਹੇ ਜਗਤ ਦੀ ਜ਼ਿੰਦਗੀ ਦੇ (ਆਸਰੇ)! ਅਗਮ = ਹੇ ਅਪਹੁੰਚ! ਅਗਾਧਿ = ਹੇ ਅਥਾਹ! ॥੨॥

SikhNet (Spanish)Pero Tú finalmente eres mi Único Refugio, o Vida de toda vida, Infinito e Insondable.(2)

ਭਏ ਕ੍ਰਿਪਾਲ ਗੁਸਾਈਆ; ਨਠੇ ਸੋਗ ਸੰਤਾਪ ॥

bhe kripaal gusaaeea; natthe sog santaap |

Sant Singh KhalsaWhen the Lord of the Universe became merciful, sorrow and suffering departed.
Manmohan SinghWhen the Lord of world becomes merciful, sorrow and affliction hasten away.
Manmohan Singh (Punjabi)ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਅਫਸੋਸ ਤੇ ਕਲੇਸ਼ ਦੌੜ ਜਾਂਦੇ ਹਨ।
Fareedkot Teekaਹੇ ਬੇਦੋਂ ਵਾ ਪ੍ਰਿਥੀ ਕੇ ਮਾਲਕ! ਜਿਸ ਪਰ ਆਪ ਕ੍ਰਿਪਾਲ ਭਏ ਹੋ ਤਿਸ ਕੇ ਸੋਗ ਔਰ ਸੰਤਾਪ ਦੌੜ ਗਏ ਹੈਂ॥
Prof. Sahib Singh(ਹੇ ਭਾਈ!) ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਗੁਸਾਈਆ = ਸ੍ਰਿਸ਼ਟੀ ਦਾ ਮਾਲਕ।

SikhNet (Spanish)Cuando Tú, el Señor de la Tierra, me muestras Tu Misericordia, todas mis tristezas desaparecen.

ਤਤੀ ਵਾਉ. ਨ ਲਗਈ; ਸਤਿਗੁਰਿ ਰਖੇ ਆਪਿ ॥੩॥

tatee vaau. na lagee; satigur rakhe aap |3|

Sant Singh KhalsaThe hot winds do not even touch those who are protected by the True Guru. ||3||
Manmohan SinghEven the hot wind does not touch the man, when the True Guru himself shields him.
Manmohan Singh (Punjabi)ਸੱਚੇ ਗੁਰੂ ਜੀ ਖੁਦ ਉਸ ਦੀ ਰੱਖਿਆ ਕਰਦੇ ਹਨ, ਬੱਚੇ ਨੂੰ ਗਰਮ ਹਵਾ ਤਕ ਭੀ ਨਹੀਂ ਛੂੰਹਦੀ।
Fareedkot Teekaਹੇ ਸਤਿਰੂਪ (ਗੁਰਿ) ਵੱਡੇ! ਕੋਈ ਪ੍ਰਕਾਰ ਕਾ ਤਿਨ੍ਹੋਂ ਕੋ ਦੁਖ ਨਹੀਂ ਲਾਗਤਾ ਜੋ ਤੈਂ ਆਪ ਕ੍ਰਿਪਾ ਕਰ ਕੇ ਰਖੇ ਹੈਂ॥੩॥
Prof. Sahib Singhਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ ॥੩॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ ॥੩॥

SikhNet (Spanish)Ni los vientos calientes me pueden tocar y Tú, oh Señor, conservas mi integridad.(3)

ਗੁਰੁ ਨਾਰਾਇਣੁ. ਦਯੁ ਗੁਰੁ; ਗੁਰੁ ਸਚਾ ਸਿਰਜਣਹਾਰੁ ॥

gur naaraaein. day gur; gur sachaa sirajanahaar |

Sant Singh KhalsaThe Guru is the All-pervading Lord, the Guru is the Merciful Master; the Guru is the True Creator Lord.
Manmohan SinghThe Guru is the Omnipresent Lord, the Guru the Merciful Master and Guru the True Creator.
Manmohan Singh (Punjabi)ਗੁਰੂ ਜੀ ਸਰਬ-ਵਿਆਪਕ ਸੁਆਮੀ ਹਨ, ਗੁਰੂ ਜੀ ਹੀ ਮਿਹਰਬਾਨ ਮਾਲਕ, ਅਤੇ ਗੁਰੂ ਜੀ ਹੀ ਸੱਚੇ ਕਰਤਾਰ।
Fareedkot Teekaਗੁਰੂ ਹੀ ਨਾਰਾਇਣ ਹੈ ਔਰ ਗੁਰੂ ਹੀ (ਦਯੁ) ਪ੍ਰੇਰਕ ਹੈ, ਗੁਰੁ ਹੀ ਸਚਾ ਸ੍ਰਿਸਟੀ ਕੇ ਰਚਨੇ ਵਾਲਾ ਹੈ, ਭਾਵ ਗੁਰ ਪਰਮੇਸ੍ਵਰ ਮੇਂ ਭੇਦ ਨਹੀਂ ਹੈ॥
Prof. Sahib Singh(ਹੇ ਭਾਈ!) ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਦਯੁ = ਪਿਆਰ ਕਰਨ ਵਾਲਾ ਪ੍ਰਭੂ। ਸਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)El Guru es el Señor, el Dios, el Verdadero Creador;

ਗੁਰਿ ਤੁਠੈ. ਸਭ ਕਿਛੁ ਪਾਇਆ; ਜਨ ਨਾਨਕ. ਸਦ ਬਲਿਹਾਰ ॥੪॥੨॥੧੭੦॥

gur tutthai. sabh kichh paaeaa; jan naanak. sad balihaar |4|2|170|

Sant Singh KhalsaWhen the Guru was totally satisfied, I obtained everything. Servant Nanak is forever a sacrifice to Him. ||4||2||170||
Manmohan SinghOn Guru being mightily pleased I have attained everything. Servant Nanak is ever a sacrifice unto the Guru.
Manmohan Singh (Punjabi)ਗੁਰਾਂ ਦੇ ਪਰਮ-ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਨੋਕਰ ਨਾਨਕ, ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੇ ਗੁਰੂ ਮੇਰੇ ਪਰ ਪ੍ਰਸਿੰਨ ਹੂਏ ਤਬ ਸਭ ਕਿਛੁ ਪਾਯਾ ਅਰਥਾਤ ਭਗਤੀ ਗਿਆਨ ਸਰਬ ਗੁਨ ਏਹ ਮੈਨੇ ਪਾਏ ਹੈਂ। ਤਾਂ ਤੇ ਮੈਂ ਐਸੇ ਗੁਰੋਂ ਕੇ ਸਦਾ ਬਲਿਹਾਰੇ ਜਾਤਾ ਹੂੰ॥੪॥੨॥੧੭੦॥
Prof. Sahib Singhਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਗੁਰੂ ਤੋਂ ਸਦਕੇ ਹਾਂ ॥੪॥੨॥੧੭੦॥

ਪਦ ਅਰਥ ਗੁਰਿ ਤੁਠੈ = ਜੇ ਗੁਰੂ ਤਰੁੱਠ ਪਏ। ਗੁਰਿ = ਗੁਰੂ ਦੀ ਰਾਹੀਂ। ਤੁਠੈ = ਤਰੁੱਠੇ ਹੋਏ ਦੀ ਰਾਹੀਂ ॥੪॥

SikhNet (Spanish)es Generoso conmigo, y recibo todas Sus Bondades. Oh, dice Nanak, ofrezco mi ser en sacrificio a mi Señor Dios.(4-2-170)

Open this shabad →

Shabad Guru Arjan Dev Ji Raag Gauree

ਗਉੜੀ ਮਾਝ ਮਹਲਾ ੫ ॥

gaurree maajh mahalaa 5 |

Sant Singh KhalsaGauree Maajh, Fifth Mehl:
Manmohan SinghGauri Majh 5th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਪੰਜਵੀਂ।
SikhNet (Spanish)Gauri Mall, Mejl Guru Aryan, Quinto Canal Divino.

ਹਰਿ ਰਾਮ ਰਾਮ; ਰਾਮ ਰਾਮਾ ॥

har raam raam; raam raamaa |

Sant Singh KhalsaThe Lord, the Lord, Raam, Raam, Raam:
Manmohan SinghLord God, All pervading is the Lord God.
Manmohan Singh (Punjabi)ਵਾਹਿਗੁਰੂ ਸੁਆਮੀ, ਸਾਰੇ ਵਿਆਪਕ ਹੈ, ਵਾਹਿਗੁਰੂ ਸੁਆਮੀ।
Fareedkot Teeka(ਰਾਮਾ) ਹੇ ਭਾਈ! ਰਾਮ ਜੋ ਬਿਆਪਕ ਹੈ ਤਿਸ ਰਾਮ ਕਾ ਨਾਮੁ (ਰਾਮ) ਸੁਖ ਸਰੂਪੁ ਹੈ॥
Prof. Sahib Singh(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ-
SikhNet (Spanish)El Señor, mi Dios, prevalece en todo;

ਜਪਿ; ਪੂਰਨ ਹੋਏ ਕਾਮਾ ॥੧॥ ਰਹਾਉ ॥

jap; pooran hoe kaamaa |1| rahaau |

Sant Singh Khalsameditating on Him, all affairs are resolved. ||1||Pause||
Manmohan SinghBy remembering Him, the affairs are adjusted. Pause.
Manmohan Singh (Punjabi)ਉਸ ਦੀ ਆਰਾਧਨ ਕਰਨ ਦੁਆਰਾ ਕਾਰਜ ਸੋਰ ਜਾਂਦੇ ਹਨ। ਠਹਿਰਾਉ।
Fareedkot Teekaਤਾਂ ਤੇ ਹਰੀ ਕੋ ਜਪਨੇ ਵਾਲੋਂ ਕੇ ਸਰਬ ਸੰਕਲਪ ਪੂਰੇ ਹੂਏ ਹੈਂ॥੧॥ ਰਹਾਉ ॥
Prof. Sahib Singhਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਪਿ = ਜਪ ਕੇ। ਕਾਮਾ = ਸਾਰੇ ਕੰਮ ॥੧॥ ਰਹਾਉ ॥

SikhNet (Spanish)habita en Él para que encuentres la Plenitud. (1-Pausa)

ਰਾਮ ਗੋਬਿੰਦ ਜਪੇਦਿਆ; ਹੋਆ ਮੁਖੁ ਪਵਿਤ੍ਰੁ ॥

raam gobind japediaa; hoaa mukh pavitru |

Sant Singh KhalsaChanting the Name of the Lord of the Universe, one's mouth is sanctified.
Manmohan SinghBy repeating the Name of the World Lord, the mouth Becomes Pure.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੂੰਹ ਪਾਵਨ ਹੋ ਜਾਂਦਾ ਹੈ।
Fareedkot Teekaਹੇ ਰਾਮ! ਹੇ ਗੋਬਿੰਦ! ਐਸੇ ਨਾਮ ਜਪਤਿਆਂ ਹੋਇਆਂ ਮੁਖ ਪਵਿਤ੍ਰ ਹੂਆ ਹੈ॥
Prof. Sahib Singh(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਹਰਿ ਜਸੁ = ਹਰੀ ਦੀ ਸਿਫ਼ਤਿ-ਸਾਲਾਹ।

SikhNet (Spanish)Pronunciando el Naam, el Nombre del Señor la lengua es purificada;

ਹਰਿ ਜਸੁ ਸੁਣੀਐ ਜਿਸ ਤੇ; ਸੋਈ ਭਾਈ ਮਿਤ੍ਰੁ ॥੧॥

har jas suneeai jis te; soee bhaaee mitru |1|

Sant Singh KhalsaOne who recites to me the Praises of the Lord is my friend and brother. ||1||
Manmohan SinghHe, who recites to me God's praise is my brother and friend.
Manmohan Singh (Punjabi)ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ।
Fareedkot Teekaਜਿਸ ਸੇ ਹਰੀ ਕਾ ਜਸੁ ਸ੍ਰਵਣ ਕਰੀਏ ਸੋਈ ਭਾਈ ਹੈ, ਪੁਨਾ ਸੋਈ ਮਿਤ੍ਰ ਹੈ॥੧॥
Prof. Sahib Singh(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥

ਪਦ ਅਰਥ ਜਿਸ ਤੇ = ਜਿਸ ਪਾਸੋਂ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ॥੧॥

SikhNet (Spanish)aquél que recita la Alabanza del Señor es mi hermano y amigo. (1)

ਸਭਿ ਪਦਾਰਥ ਸਭਿ ਫਲਾ; ਸਰਬ ਗੁਣਾ ਜਿਸੁ ਮਾਹਿ ॥

sabh padaarath sabh falaa; sarab gunaa jis maeh |

Sant Singh KhalsaAll treasures, all rewards and all virtues are in the Lord of the Universe.
Manmohan SinghIn whom are all the valuables, all the gifts, and all the virtues,
Manmohan Singh (Punjabi)ਜਿਸ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਦਾਤਾ ਅਤੇ ਸਾਰੀਆਂ ਨੇਕੀਆਂ ਹਨ,
Fareedkot Teekaਜਿਸ ਕੇ ਬੀਚ ਸਭ ਪਦਾਰਥ ਔਰ ਸਭ ਫਲ, ਪੁਨਾ ਸਰਬ ਗੁਣ ਹੈਂ॥
Prof. Sahib Singhਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,

ਪਦ ਅਰਥ ਸਭਿ = ਸਾਰੇ। ਜਿਸੁ ਮਾਹਿ = ਜਿਸ (ਪਰਮਾਤਮਾ ਦੇ ਵੱਸ) ਵਿਚ।

SikhNet (Spanish)Todas las cosas valiosas, todas las recompensas, todo mérito viene de Él, del Señor.

ਕਿਉ ਗੋਬਿੰਦੁ ਮਨਹੁ ਵਿਸਾਰੀਐ; ਜਿਸੁ ਸਿਮਰਤ ਦੁਖ ਜਾਹਿ ॥੨॥

kiau gobind manahu visaareeai; jis simarat dukh jaeh |2|

Sant Singh KhalsaWhy forget Him from your mind? Remembering Him in meditation, pain departs. ||2||
Manmohan Singhwhy should we forget that World-Lord from mind, by remembering whom the miseries depart.
Manmohan Singh (Punjabi)ਅਸੀਂ ਜਗ ਦੇ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਈਏ, ਜਿਸ ਦੇ ਆਰਾਧਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕੇ ਸਿਮਰਨੇ ਸੇ ਦੁਖ ਜਾਤੇ ਰਹੇਂ, ਐਸਾ ਗੋਬਿੰਦ ਮਨ ਸੇ ਕਿਉਂ ਵਿਸਾਰੀਏ ਅਰਥਾਤ ਨਾ ਵਿਸਾਰੀਏ॥੨॥
Prof. Sahib Singh(ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥

ਪਦ ਅਰਥ ਮਨਹੁ = ਮਨ ਤੋਂ ॥੨॥

SikhNet (Spanish)¿Por qué Lo abandonarías en tu mente si meditando en Él toda tristeza es disipada?(2)

ਜਿਸੁ ਲੜਿ ਲਗਿਐ ਜੀਵੀਐ; ਭਵਜਲੁ ਪਈਐ ਪਾਰਿ ॥

jis larr lagiai jeeveeai; bhavajal peeai paar |

Sant Singh KhalsaGrasping the hem of His robe, we live, and cross over the terrifying world-ocean.
Manmohan SinghThink of God, being attached with whose skirt, man loves and crosses the terrible ocean.
Manmohan Singh (Punjabi)ਉਹ ਹਰੀ ਨੂੰ ਯਾਦ ਕਰ, ਜਿਸ ਦੇ ਪੱਲੇ ਨਾਲ ਲਗਣ ਦੁਆਰਾ ਆਦਮੀ ਜੀਉਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਪੁਨਾ ਜਿਸ ਕੇ ਆਸਰੇ ਲਗਨੇ ਕਰ ਜੀਵੀਤਾ ਹੈ ਔਰ ਸੰਸਾਰ ਸਮੁੰਦਰ ਸੇ ਪਾਰ ਹੋਈਤਾ ਹੈ॥
Prof. Sahib Singh(ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,

ਪਦ ਅਰਥ ਜਿਸੁ ਲੜਿ = ਜਿਸ (ਪ੍ਰਭੂ) ਦੇ ਪੱਲੇ ਵਿਚ। ਲਗਿਐ = ਲੱਗਿਆਂ। ਜੀਵੀਐ = ਜੀਊ ਪਈਦਾ ਹੈ; ਆਤਮਕ ਜੀਵਨ ਮਿਲ ਪੈਂਦਾ ਹੈ। ਭਵਜਲੁ = ਸੰਸਾਰ-ਸਮੁੰਦਰ।

SikhNet (Spanish)En Su Compañía vivimos y nadamos a través del mar de las existencias materiales.

ਮਿਲਿ ਸਾਧੂ ਸੰਗਿ ਉਧਾਰੁ ਹੋਇ; ਮੁਖ ਊਜਲ ਦਰਬਾਰਿ ॥੩॥

mil saadhoo sang udhaar hoe; mukh aoojal darabaar |3|

Sant Singh KhalsaJoining the Saadh Sangat, the Company of the Holy, one is saved, and one's face becomes radiant in the Court of the Lord. ||3||
Manmohan SinghBy meeting the Society of Saints, the mortal is saved, and his face sparkles in Lord's court.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ, ਪ੍ਰਾਣੀ ਬਚ ਜਾਂਦਾ ਹੈ, ਅਤੇ ਸਾਹਿਬ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
Fareedkot Teekaਤਿਸ ਕੇ ਸੰਤੋਂ ਕੇ ਸਾਥ ਮਿਲ ਕਰ ਉਧਾਰ ਹੋਤਾ ਹੈ ਔਰ ਸਭਾ ਮੇਂ ਮੁਖ ਉਜਲ ਹੋਤਾ ਹੈ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਉਧਾਰੁ = (ਵਿਕਾਰਾਂ ਤੋਂ) ਬਚਾਉ। ਦਰਬਾਰਿ = (ਪ੍ਰਭੂ ਦੇ) ਦਰਬਾਰ ਵਿਚ ॥੩॥

SikhNet (Spanish)Encuéntralo en la Sociedad de los Santos y sálvate para que tu semblante brille en la Corte del Señor. (3)

ਜੀਵਨ ਰੂਪ ਗੋਪਾਲ ਜਸੁ; ਸੰਤ ਜਨਾ ਕੀ ਰਾਸਿ ॥

jeevan roop gopaal jas; sant janaa kee raas |

Sant Singh KhalsaThe Praise of the Sustainer of the Universe is the essence of life, and the wealth of His Saints.
Manmohan SinghThe praise of the World Cherisher is the essence of life. and the capital of the holy persons.
Manmohan Singh (Punjabi)ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ।
Fareedkot Teekaਗੋਪਾਲ ਕਾ ਜਸੁ ਪ੍ਰਾਣ ਰੂਪ ਹੈ, ਪੁਨਾ ਵਹੀ ਸੰਤ ਜਨੋਂ ਕੀ ਪੂੰਜੀ ਹੈ॥
Prof. Sahib Singhਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਰਾਸਿ = ਸਰਮਾਇਆ।

SikhNet (Spanish)El Señor, el Sostenedor de la Tierra, es la Riqueza de los Santos.

ਨਾਨਕ. ਉਬਰੇ ਨਾਮੁ ਜਪਿ; ਦਰਿ ਸਚੈ ਸਾਬਾਸਿ ॥੪॥੩॥੧੭੧॥

naanak. ubare naam jap; dar sachai saabaas |4|3|171|

Sant Singh KhalsaNanak is saved, chanting the Naam, the Name of the Lord; in the True Court, he is cheered and applauded. ||4||3||171||
Manmohan SinghNanak is saved by remembering Lord's Name, and gets acclamation in the True court.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਨਾਨਕ ਤਰ ਗਿਆ ਹੈ ਅਤੇ ਸੱਚੇ ਦਰਬਾਰ ਅੰਦਰ ਉਸ ਨੂੰ ਵਾਹ ਵਾਹ! ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ੍ਹੋਂ ਨੇ ਨਾਮ ਜਪਿਆ ਹੈ, ਸੋ ਦੁਖੋਂ ਸੇ ਬਚੇ ਹੈਂ ਔਰ ਸਚੇ ਕੇ ਦਰ ਅਰਥਾਤ ਪ੍ਰਲੋਕ ਮੇਂ ਜਸ ਹੂਆ ਹੈ॥੪॥੩॥੧੭੧॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥

ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੪॥

SikhNet (Spanish)Nanak también es salvado habitando en Su Nombre y es aclamado en la Verdadera Puerta. (4-3-171)

Open this shabad →

Shabad Guru Arjan Dev Ji Raag Gauree

ਗਉੜੀ ਮਾਝ ਮਹਲਾ ੫ ॥

gaurree maajh mahalaa 5 |

Sant Singh KhalsaGauree Maajh, Fifth Mehl:
Manmohan SinghGauri Majh 5th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਪੰਜਵੀ।
SikhNet (Spanish)Gauri Mall, Mejl Guru Aryan, Quinto Canal Divino.

ਮੀਠੇ ਹਰਿ ਗੁਣ, ਗਾਉ ਜਿੰਦੂ; ਤੂੰ ਮੀਠੇ ਹਰਿ ਗੁਣ ਗਾਉ ॥

meetthe har gun, gaau jindoo; toon meetthe har gun gaau |

Sant Singh KhalsaSing the Sweet Praises of the Lord, O my soul, sing the Sweet Praises of the Lord.
Manmohan SinghSing thou the sweet praises of God, O my soul, sing thou the sweet praises of God.
Manmohan Singh (Punjabi)ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ।
Fareedkot Teekaਹੇ ਬੁਧੀ! ਵਾ ਹੇ ਪਿਆਰਿਓ! ਰਸਦਾਇਕ ਜੋ ਹਰੀ ਕੇ ਗੁਣ ਹੈਂ, ਸੋ ਮਨ ਬਾਣੀ ਕਰ ਕੇ ਤੂੰ ਗਾਇਨ ਕਰ॥
Prof. Sahib Singhਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ, ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ।

ਪਦ ਅਰਥ ਜਿੰਦੂ = ਹੇ ਜਿੰਦੇ! {ਲਫ਼ਜ਼ 'ਜਿੰਦੁ' ਉਕਰਾਂਤ ਹੈ ਤੇ ਇਸਤ੍ਰੀ ਲਿੰਗ ਹੈ। ਸੰਬੋਧਨ ਵਿਚ ਜਾਂ ਸੰਬੰਧਕ ਦੇ ਨਾਲ ਇਸ ਦਾ (ੁ) ਦੀਰਘ ਹੋ ਜਾਂਦਾ ਹੈ। ਇਸੇ ਤਰ੍ਹਾਂ ਲਫ਼ਜ਼ ਖ਼ਾਕੁ ਹੈ, 'ਖਾਕੁ' ਤੋਂ 'ਖਾਕੂ'। 'ਜਿੰਦੂ ਕੂੰ'}।

SikhNet (Spanish)Oh mi vida, canta la Dulce Alabanza del Señor.

ਸਚੇ ਸੇਤੀ ਰਤਿਆ; ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥

sache setee ratiaa; miliaa nithaave thaau |1| rahaau |

Sant Singh KhalsaAttuned to the True One, even the homeless find a home. ||1||Pause||
Manmohan SinghImbrued with the True Lord, the placeless gets a place. Pause.
Manmohan Singh (Punjabi)ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਬੇਟਿਕਾਣੇ ਨੂੰ ਟਿਕਾਣਾ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਪੂਰਬ ਕਾਲ ਮੇਂ ਜੋ ਸਚੇ ਪਰਮੇਸ੍ਵਰ ਕੇ ਸਾਥ ਰੰਗੇ ਹੈਂ, ਤਿਨ (ਨਿਥਾਵੇ) ਚੌਰਾਸੀ ਮੇਂ ਭਟਕਤਿਆਂ ਕੋ (ਥਾਉ) ਸਰੂਪ ਮੇਂ ਇਸਥਿਤਿ ਹੋਨਾ ਮਿਲਾ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ॥੧॥ ਰਹਾਉ ॥

ਪਦ ਅਰਥ ਸੇਤੀ = ਨਾਲ ॥੧॥ ਰਹਾਉ ॥

SikhNet (Spanish)Inmerso en el Uno Verdadero, aún el desamparado logra un lugar de honor. (1-Pausa)

ਹੋਰਿ ਸਾਦ ਸਭਿ ਫਿਕਿਆ; ਤਨੁ ਮਨੁ ਫਿਕਾ ਹੋਇ ॥

hor saad sabh fikiaa; tan man fikaa hoe |

Sant Singh KhalsaAll other tastes are bland and insipid; through them, the body and mind are rendered insipid as well.
Manmohan SinghAll other relishes are insipid, with them the body and soul are rendered tasteless,
Manmohan Singh (Punjabi)ਹੋਰ ਸਾਰੇ ਸੁਆਦ ਫਿਕਲੇ ਹਨ, ਉਨ੍ਹਾਂ ਨਾਲ ਦੇਹਿ ਤੇ ਆਤਮਾ ਬੇ-ਸੁਆਦ ਹੋ ਜਾਂਦੇ ਹਨ।
Fareedkot Teekaਪਰਮੇਸ੍ਵਰ ਗੁਣੋਂ ਕੇ ਰਸ ਸੇ ਬਿਨਾ ਔਰ ਸਭ ਸ੍ਵਾਦ (ਫਿਕਿਆ) ਬਿਰਸੋਂ ਕੋ ਲੈ ਕੇ ਤਨ ਮਨ ਫਿਕਾ ਹੋਤਾ ਹੈ॥
Prof. Sahib Singh(ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ।

ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਾਦ = ਸੁਆਦ। ਸਭਿ = ਸਾਰੇ।

SikhNet (Spanish)Todos los demás sabores son insípidos y vuelven a la mente impura.

ਵਿਣੁ ਪਰਮੇਸਰ ਜੋ ਕਰੇ; ਫਿਟੁ ਸੁ ਜੀਵਣੁ ਸੋਇ ॥੧॥

vin paramesar jo kare; fitt su jeevan soe |1|

Sant Singh KhalsaWithout the Transcendent Lord, what can anyone do? Cursed is his life, and cursed his reputation. ||1||
Manmohan SinghCursed is his life and reputation, who acts without remembering Lord.
Manmohan Singh (Punjabi)ਸੁਆਮੀ ਦੇ ਬਗੈਰ ਜਿਹੜਾ ਹੋਰ ਕੁਛ ਕਰਦਾ ਹੈ, ਲਾਹਨਤ ਹੈ ਉਸ ਦੀ ਜਿੰਦਗੀ ਅਤੇ ਸ਼ੁਹਰਤ ਨੂੰ।
Fareedkot Teekaਪਰਮੇਸ੍ਵਰ ਸੇ ਬਿਨਾ ਜੋ ਔਰ ਮੇਂ ਪ੍ਰੀਤੀ ਕਰੇ, ਸੋ ਤਿਸ ਕੇ ਜੀਵਣੇ ਕੋ ਧਿਕਾਰ ਹੈ॥੧॥
Prof. Sahib Singhਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ॥੧॥

ਪਦ ਅਰਥ ਫਿਟੁ = ਫਿਟਕਾਰ-ਯੋਗ ॥੧॥

SikhNet (Spanish)Maldita es la vida sin el Señor. (1)

ਅੰਚਲੁ ਗਹਿ ਕੈ ਸਾਧ ਕਾ; ਤਰਣਾ ਇਹੁ ਸੰਸਾਰੁ ॥

anchal geh kai saadh kaa; taranaa ihu sansaar |

Sant Singh KhalsaGrasping the hem of the robe of the Holy Saint, we cross over the world-ocean.
Manmohan SinghBy grasping the Saints' skirt this world ocean is crossed.
Manmohan Singh (Punjabi)ਸੰਤ ਦਾ ਪੱਲਾ ਪਕੜ ਕੇ, ਇਸ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਸੰਤ ਕਾ ਪਲਾ ਪਕੜ ਕੇ ਇਹ ਸੰਸਾਰ ਸਮੁੰਦਰੁ ਤਰਨਾ ਹੋਤਾ ਹੈ॥☬ਜੇ ਕਹੇ ਜੀਵ ਆਪ ਹੀ ਤਰਤਾ ਹੈ ਯਾ ਔਰੋਂ ਕੋ ਭੀ ਤਾਰ ਲੇਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ।

ਪਦ ਅਰਥ ਅੰਚਲੁ = ਪੱਲਾ। ਗਹਿ ਕੈ = ਫੜ ਕੇ। ਸਾਧ = ਗੁਰੂ।

SikhNet (Spanish)Aférrate a la túnica del Santo y nada a través del terrible mar de la existencia.

ਪਾਰਬ੍ਰਹਮੁ ਆਰਾਧੀਐ; ਉਧਰੈ ਸਭ ਪਰਵਾਰੁ ॥੨॥

paarabraham aaraadheeai; udharai sabh paravaar |2|

Sant Singh KhalsaWorship and adore the Supreme Lord God, and all your family will be saved as well. ||2||
Manmohan SinghMeditate on the Supreme Lord. and all thy family shall he saved.
Manmohan Singh (Punjabi)ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਸਾਰੀ ਆਲ-ਔਲਾਦ ਦਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਜੇ ਪਾਰਬ੍ਰਹਮ ਕਾ ਅਰਾਧਨਾ ਕਰੀਏ ਤੌ ਸੰਪੂਰਨ ਪਰਵਾਰ ਕਾ ਉਧਾਰ ਹੋਤਾ ਹੈ॥੨॥
Prof. Sahib Singh(ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ ॥੨॥

ਪਦ ਅਰਥ ਉਧਰੈ = ਬਚ ਜਾਂਦਾ ਹੈ ॥੨॥

SikhNet (Spanish)Habita en el Señor Trascendente para que se salve toda tu familia también.(2)

ਸਾਜਨੁ ਬੰਧੁ ਸੁਮਿਤ੍ਰੁ ਸੋ; ਹਰਿ ਨਾਮੁ ਹਿਰਦੈ ਦੇਇ ॥

saajan bandh sumitru so; har naam hiradai dee |

Sant Singh KhalsaHe is a companion, a relative, and a good friend of mine, who implants the Lord's Name within my heart.
Manmohan SinghHe is an intimate, a kinsman, and a good friend of mine, who establishes God's Name within my mind.
Manmohan Singh (Punjabi)ਉਹ ਹੀ ਮੇਰਾ ਯਾਰ, ਸਾਕ-ਸੈਨ ਅਤੇ ਚੰਗਾ ਦੋਸਤ ਹੈ, ਜਿਹੜਾ ਮੇਰੇ ਅੰਤਹਕਰਣ ਅੰਦਰ ਰੱਬ ਦੇ ਨਾਮ ਨੂੰ ਅਸਥਾਪਨ ਕਰਦਾ ਹੈ।
Fareedkot Teekaਸਾਜਨ ਜੋ ਅਪਨੀ ਤਰਫ ਸੇ ਭਲਾਈ ਕਰੇ ਔਰ ਉਸ ਕਾ ਬਦਲਾ ਮਿਤ੍ਰ ਸੇ ਨਾ ਚਾਹੇ। ਔਰ (ਬੰਧੁ) ਸਕਾ ਭਾਈ ਭੀ, ਪੁਨਾ ਪਰਸਪਰ ਭਲਾਈ ਕਰਨੇ ਵਾਲਾ ਮੀਤ ਭੀ ਵਹੀ ਹੈ, ਜੋ ਹਰਿ ਨਾਮ ਰਿਦੇ ਮੇਂ ਦੇਵੇ॥
Prof. Sahib Singh(ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ (ਵਸਾਣ ਲਈ)। ਦੇਇ = ਦੇਂਦਾ ਹੈ।

SikhNet (Spanish)Sólo es mi amigo, mi pariente y mi camarada, aquél que me ayuda a enaltecer el Nombre del Señor en mi corazón,

ਅਉਗਣ ਸਭਿ ਮਿਟਾਇ ਕੈ; ਪਰਉਪਕਾਰੁ ਕਰੇਇ ॥੩॥

aaugan sabh mittaae kai; praupakaar karee |3|

Sant Singh KhalsaHe washes off all my demerits, and is so generous to me. ||3||
Manmohan SinghHe washes off all my demerits, and does me selfless beneficence.
Manmohan Singh (Punjabi)ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਮੇਰਾ ਨਿਸ਼ਕਾਮ ਭਲਾ ਕਰਦਾ ਹੈ।
Fareedkot Teekaਸੰਪੂਰਨ ਅਵਗੁਣੋਂ ਕੋ ਦੂਰ ਕਰਵਾਇਕੇ ਗੁਣ ਸੰਪਾਦਨ ਕਰਾਵੇ। ਈਹਾਂ ਗੁਣੋਂ ਕਾ ਅਧਿਆਹਾਰ ਹੈ। ਐਸੇ ਪਰਉਪਕਾਰ ਕਰੇ॥੩॥ ਐਸੇ ਬੇਨਤੀ ਕਰੇ:
Prof. Sahib Singh(ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ ॥੩॥
SikhNet (Spanish)y es benéfico conmigo ayudándome a purificarme de mis errores. (3)

ਮਾਲੁ ਖਜਾਨਾ ਥੇਹੁ ਘਰੁ; ਹਰਿ ਕੇ ਚਰਣ ਨਿਧਾਨ ॥

maal khajaanaa thehu ghar; har ke charan nidhaan |

Sant Singh KhalsaWealth, treasures, and household are all just ruins; the Lord's Feet are the only treasure.
Manmohan SinghWealth, treasure and home are bur ruins. God's Feet are the only treasure.
Manmohan Singh (Punjabi)ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ।
Fareedkot Teekaਹੈ ਗੈ ਆਦਿ ਮਾਲ ਔਰ ਖਜਾਨਾ, ਪੁਨਾ (ਥੇਹੁ) ਪਿੰਡ ਤਥਾ (ਘਰੁ) ਰਹਣੇ ਕੇ ਮੰਦਰ ਔਰ ਸਰਬ ਨਿਧੋਂ ਕਾ ਘਰ ਪਾਰਸ, ਵਾ ਕਾਮਧੇਨ, ਵਾ ਕਲਪ ਬ੍ਰਿਛ ਏਹ ਸਰਬ ਹੇ ਹਰੀ! ਮੈਂ ਆਪ ਕੇ ਚਰਣ ਜਾਣੇ ਹੈਂ॥
Prof. Sahib Singh(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ।

ਪਦ ਅਰਥ ਥੇਹੁ = ਪਿੰਡ, ਵੱਸੋਂ। ਨਿਧਾਨ = ਖ਼ਜ਼ਾਨੇ।

SikhNet (Spanish)Todas las riquezas, tesoros y mansiones son como ruinas;

ਨਾਨਕੁ ਜਾਚਕੁ. ਦਰਿ ਤੇਰੈ ਪ੍ਰਭ; ਤੁਧਨੋ ਮੰਗੈ ਦਾਨੁ ॥੪॥੪॥੧੭੨॥

naanak jaachak. dar terai prabh; tudhano mangai daan |4|4|172|

Sant Singh KhalsaNanak is a beggar standing at Your Door, God; he begs for Your charity. ||4||4||172||
Manmohan SinghMumper Nanak is standing at Thy door, O Lord and asks for Thee as his alms.
Manmohan Singh (Punjabi)ਮੰਗਤ ਨਾਨਕ ਤੇਰੇ ਬੂਹੇ ਤੇ ਖੜਾ ਹੈ, ਹੈ ਸਾਹਿਬ! ਅਤੇ ਤੈਨੂੰ ਹੀ ਆਪਣੀ ਖ਼ੈਰ ਵਜੋ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਭਿੱਛਕ ਤੇਰੇ ਦੁਆਰੇ ਸਤਿਸੰਗਿ ਮੇਂ ਖੜਾ ਹੂਆ ਤੇਰਾ ਹੀ ਦਾਨ ਮਾਂਗਤਾ ਹੂੰ, ਭਾਵ ਯਹਿ ਕਿ ਤੇਰੀ ਪ੍ਰਾਪਤੀ ਚਾਹਤਾ ਹੂੰ॥੪॥੪॥੧੭੨॥੨੪੨॥☬ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਵੈਰਾਗਮਈ ਸਬਦੋਂ ਮੇਂ ਮੁਕਤ ਮਾਰਗ ਕਾ ਸਾਧਾਰਣ ਉਪਦੇਸੁ ਕਰਤੇ ਹੈਂ, ਵਾ ਤੀਰਥ ਜਾਤ੍ਰਾ ਕਾਲ ਮੇਂ ਗੁਰੂ ਜੀ ਕੇ ਸੰਗ ਬਹੁਤ ਸਾਧੂ ਥੇ ਤਿਨ ਪ੍ਰਤੀ ਉਪਦੇਸੁ ਹੈ:
Prof. Sahib Singhਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ॥੪॥੪॥੧੭੨॥

ਪਦ ਅਰਥ ਜਾਚਕੁ = ਮੰਗਤਾ। ਦਰਿ = ਦਰ ਤੇ। ਪ੍ਰਭ = ਹੇ ਪ੍ਰਭੂ! ਤੁਧ ਨੋ = ਤੈਨੂੰ, ਤੇਰੇ ਨਾਮ ਨੂੰ ॥੪॥

SikhNet (Spanish)los Pies del Señor son el Único y Verdadero Tesoro. Nanak es un Buscador a Tu Puerta, oh Señor, y él busca únicamente Tus Bondades. (4-4-172)

Open this shabad →

Ang 218 of 1430