ੴ

ਸਿੱਖਬਾਣੀ · SikhBani

ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥

jiau machhulee bin paaneeai kiau jeevan paavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 708 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ ॥

jiau machhulee bin paaneeai; kiau jeevan paavai |

Sant Singh KhalsaHow can the fish live without water?
Manmohan SinghHow can a fish maintain life with out water?
Manmohan Singh (Punjabi)ਜਲ ਦੇ ਬਗੈਰ ਮੱਛੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੈ?
Fareedkot Teekaਜੈਸੇ ਮਛਲੀ ਪਾਨੀ ਸੇ ਬਿਨਾਂ ਕੈਸੇ ਜੀਵਣਾ ਪਾਵੈ ਅਰਥਾਤ ਨਹੀਂ ਜੀਵਤੀ॥
Prof. Sahib Singhਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,
SikhNet (Spanish)Así como el pez no vive sin el agua,

ਬੂੰਦ ਵਿਹੂਣਾ ਚਾਤ੍ਰਿਕੋ; ਕਿਉ ਕਰਿ ਤ੍ਰਿਪਤਾਵੈ ॥

boond vihoonaa chaatriko; kiau kar tripataavai |

Sant Singh KhalsaWithout the raindrops, how can the rainbird be satisfied?
Manmohan SinghHow can a sparrow hawk be satisfied without rain drips?
Manmohan Singh (Punjabi)ਮੀਂਹ ਦੀਆਂ ਕਣੀਆਂ ਦੇ ਬਿਨਾਂ ਪਪੀਹਾ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ?
Fareedkot Teekaਔ ਸ੍ਵਾਂਤ ਬੂੰਦ ਸੇ ਬਿਨਾਂ ਪਪੀਹਾ ਕੈਸੇ ਤ੍ਰਿਪਤੀ ਪਾਵੈ ਅਰਥਾਤ ਨਹੀਂ ਤ੍ਰਿਪਤ ਹੋਤਾ ਹੈ॥
Prof. Sahib Singhਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,

ਪਦ ਅਰਥ ਬੂੰਦ = ਮੀਂਹ ਦੀ ਕਣੀ। ਚਾਤ੍ਰਿਕੁ = ਪਪੀਹਾ।

SikhNet (Spanish)así como el pájaro Cuclillo no vive sin la gota de lluvia;

ਨਾਦ ਕੁਰੰਕਹਿ ਬੇਧਿਆ; ਸਨਮੁਖ ਉਠਿ ਧਾਵੈ ॥

naad kurankeh bedhiaa; sanamukh utth dhaavai |

Sant Singh KhalsaThe deer, entranced by the sound of the hunter's bell, runs straight to him;
Manmohan SinghAs the deer, fascinated by music runs straight towards the huntsman,
Manmohan Singh (Punjabi)ਜਿਸ ਤਰ੍ਹਾਂ ਘੰਡੇ-ਹੇੜੇ ਦੇ ਰਾਗ ਦਾ ਮੋਹਿਤ ਹੋਇਆ ਹਰਣ ਸਿੱਧੇ ਮੱਥੇ ਸ਼ਿਕਾਰੀ ਵੱਲ ਨੂੰ ਭੱਜ ਤੁਰਦਾ ਹੈ,
Fareedkot Teekaਜੈਸੇ ਹਰਨ ਘੰਡੇ ਹੇੜੇ ਕੇ ਸਬਦ ਮੇਂ ਬੇਧਿਆ ਹੂਆ ਸਨਮੁਖ ਉਠ ਧਾਵਤਾ ਹੈ॥
Prof. Sahib Singhਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,

ਪਦ ਅਰਥ ਕੁਰੰਕਹਿ = ਹਰਨ ਨੂੰ। ਬੇਧਿਆ = ਵਿੰਨ੍ਹ ਲੈਂਦਾ ਹੈ। ਸਨਮੁਖ = ਨਾਦ ਦੇ ਸਾਹਮਣੇ, ਉਸ ਪਾਸੇ ਵਲ ਜਿਧਰੋਂ ਘੰਡੇਹੇੜੇ ਦੀ ਆਵਾਜ਼ ਆਉਂਦੀ ਹੈ। ਨਾਦ = ਆਵਾਜ਼ {ਹਰਨ ਨੂੰ ਫੜਨ ਲਈ ਘੜੇ ਨੂੰ ਖੱਲ ਨਾਲ ਮੜ੍ਹ ਕੇ ਉਸ ਵਿਚੋਂ ਆਵਾਜ਼ ਕੱਢਦੇ ਹਨ। ਇਹ ਆਵਾਜ਼ ਹਰਨ ਨੂੰ ਪਿਆਰੀ ਲੱਗਦੀ ਹੈ। ਜਿਧਰੋਂ ਇਹ ਆਵਾਜ਼ ਆਉਂਦੀ ਹੈ, ਉਧਰ ਤੁਰ ਪੈਂਦਾ ਹੈ}

SikhNet (Spanish)así como el venado engañado por la música va derecho hasta la trampa;

ਭਵਰੁ ਲੋਭੀ. ਕੁਸਮ ਬਾਸੁ ਕਾ; ਮਿਲਿ ਆਪੁ ਬੰਧਾਵੈ ॥

bhavar lobhee. kusam baas kaa; mil aap bandhaavai |

Sant Singh Khalsathe bumble bee is greedy for the flower's fragrance; finding it, he traps himself in it.
Manmohan Singhas the bumble-bee greedy after the flower's fragrance, finding it, enmeshes itself into it,
Manmohan Singh (Punjabi)ਜਿਸ ਤਰ੍ਹਾਂ ਫੁੱਲ ਦੀ ਮਹਿਕ ਦਾ ਲਾਲਚੀ ਭਉਰਾ, ਇਸ ਨੂੰ ਪਾ ਕੇ ਇਸ ਵਿੱਚ ਆਪਣੇ ਆਪ ਫਲਾ ਲੈਂਦਾ ਹੈ,
Fareedkot Teekaਜੈਸੇ ਫੂਲੋਂ ਕੀ ਵਾਸਨਾ ਕਾ ਲੋਭੀ ਹੂਆ ਭਵਰਾ ਫੂਲੋਂ ਮੇਂ ਮਿਲ ਕਰ ਅਪਨੇ ਆਪ ਕੋ ਬੰਧਾਇ ਲੇਤਾ ਹੈ॥
Prof. Sahib Singhਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ।

ਪਦ ਅਰਥ ਕੁਸਮ = ਫੁੱਲ। ਬਾਸੁ = ਸੁਗੰਧੀ। ਆਪੁ = ਆਪਣੇ ਆਪ ਨੂੰ।

SikhNet (Spanish)así como el abejorro engañado por la fragancia es atrapado en el capullo;

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ; ਦੇਖਿ ਦਰਸੁ ਅਘਾਵੈ ॥੧੨॥

tiau sant janaa har preet hai; dekh daras aghaavai |12|

Sant Singh KhalsaJust so, the humble Saints love the Lord; beholding the Blessed Vision of His Darshan, they are satisfied and satiated. ||12||
Manmohan Singhso do the holy men love their God and are sated by seeing His vision.
Manmohan Singh (Punjabi)ਏਸੇ ਤਰ੍ਹਾਂ ਨਾਲ ਪ੍ਰਭੂ ਪ੍ਰੇਮ ਹੈ ਅਤੇ ਉਸ ਦਾ ਦਰਸ਼ਨ ਵੇਖ ਕੇ ਸੰਤ-ਜੀਵ ਰੱਜਦੇ ਹਨ।
Fareedkot Teekaਤੈਸੇ ਸੰਤ ਜਨੋਂ ਕੀ ਹਰੀ ਕੇ ਸਾਥ ਪ੍ਰੀਤੀ ਹੈ, ਹਰੀ ਕੇ ਦਰਸ ਕੋ ਦੇਖ ਕਰ ਤ੍ਰਿਪਤ ਹੋਤੇ ਹੈਂ ਅਰਥਾਤ ਪ੍ਰਸੰਨ ਹੋਤੇ ਹੈਂ॥੧੨॥
Prof. Sahib Singhਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥

ਪਦ ਅਰਥ ਅਘਾਵੈ = ਰੱਜ ਜਾਂਦੇ ਹਨ।॥੧੨॥

SikhNet (Spanish)así el Santo ama a su Dios y al tener Su Visión es liberado. (12)
Answers quote the Granth verbatim with Ang citations. AI commentary is not Gurbani and not a religious ruling.