ਧਨਾਸਰੀ ਮਃ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਨ ਕੀ, ਕੀਨੀ ਪਾਰਬ੍ਰਹਮਿ ਸਾਰ ॥
jan kee, keenee paarabraham saar |
Sant Singh KhalsaThe Supreme Lord God takes care of His humble servant.
Manmohan SinghThe Transcendent Lord takes care of His serf.
Manmohan Singh (Punjabi)ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ।
Fareedkot Teekaਮੈਂ ਜਨ ਕੀ ਹੇ ਪਾਰਬ੍ਰਹਮ! ਤੂੰ ਹੀ (ਸਾਰ) ਸੰਭਾਲ ਕਰੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾਰ = ਸੰਭਾਲ।
SikhNet (Spanish)El Señor cuida a Su Sirviente, y sus calumniadores no encuentran ninguna
ਨਿੰਦਕ ਟਿਕਨੁ. ਨ ਪਾਵਨਿ ਮੂਲੇ; ਊਡਿ ਗਏ ਬੇਕਾਰ ॥੧॥ ਰਹਾਉ ॥
nindak ttikan. na paavan moole; aoodd ge bekaar |1| rahaau |
Sant Singh KhalsaThe slanderers are not allowed to stay; they are pulled out by their roots, like useless weeds. ||1||Pause||
Manmohan SinghThe slanderers are not permitted to stay, they are rooted out as useless. Pause.
Manmohan Singh (Punjabi)ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਿਸ ਤੇ ਨਿੰਦਕ ਮੂਲ ਤੇ ਹੀ ਟਿਕਣਾ ਨਹੀਂ ਪਾਵਤੇ ਹੈਂ ਅਰ ਸਰਬ ਵਿਕਾਰ ਭੀ ਉਡ ਗਏ, ਭਾਵ ਦੂਰ ਭਏ ਹੈਂ॥੧॥ ਰਹਾਉ ॥
Prof. Sahib Singh(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ ॥ਪਦ ਅਰਥ ਟਿਕਨੁ ਨ ਪਾਵਨਿ = (ਸੇਵਕ ਦੇ ਟਾਕਰੇ ਤੇ) ਟਿਕਾਉ ਹਾਸਲ ਨਹੀਂ ਕਰ ਸਕਦੇ, ਅੜ ਨਹੀਂ ਸਕਦੇ। ਮੂਲੇ = ਉੱਕਾ ਹੀ। ਬੇਕਾਰ = ਨਕਾਰਾ (ਹੋ ਕੇ) ॥੧॥ ਰਹਾਉ ॥
SikhNet (Spanish)Paz y desperdician sus vidas en vano. (1-Pausa)
ਜਹ ਜਹ ਦੇਖਉ. ਤਹ ਤਹ ਸੁਆਮੀ; ਕੋਇ. ਨ ਪਹੁਚਨਹਾਰ ॥
jeh jeh dekhau. teh teh suaamee; koe. na pahuchanahaar |
Sant Singh KhalsaWherever I look, there I see my Lord and Master; no one can harm me.
Manmohan SinghWherever I see, find my Lord there and none can equal me. Who-so-ever shows disrespect to God's slave, he is forthwith reduced to ashes.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਹੇ ਸ੍ਵਾਮੀ! ਜਹਾਂ ਜਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਤੂੰ ਹੀ ਦ੍ਰਿਸਟ ਆਵਤਾ ਹੈਂ। ਤਿਸੀ ਤੇ ਕੋਈ ਸਤ੍ਰੂ ਮੇਰੇ ਸਾਥ ਪਹੁੰਚਨਹਾਰ ਨਹੀਂ ਹੈ, ਭਾਵ ਸੇ ਕੋਈ ਦੁਖ ਨਹੀਂ ਦੇ ਸਕਤਾ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।ਪਦ ਅਰਥ ਜਹ ਜਹ = ਜਿੱਥੇ ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਪਹੁਚਨਹਾਰ = ਬਰਾਬਰੀ ਕਰ ਸਕਣ ਜੋਗਾ।
SikhNet (Spanish)A donde sea que veo, veo sólo al Único Señor, y así nada me puede dañar,
ਜੋ ਜੋ ਕਰੈ ਅਵਗਿਆ ਜਨ ਕੀ; ਹੋਇ ਗਇਆ ਤਤ ਛਾਰ ॥੧॥
jo jo karai avagiaa jan kee; hoe geaa tat chhaar |1|
Sant Singh KhalsaWhoever shows disrespect to the Lord's humble servant, is instantly reduced to ashes. ||1||
Manmohan SinghWho-s0-ever disrespect to God's slave, he is forthwith reduced to ashes.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ।
Fareedkot Teekaਜੇ ਜੋ ਪੁਰਸ ਤੇਰੇ ਦਾਸ ਕੀ ਅਵਗਿਆ ਕਰਤਾ ਹੈ, ਸੋ ਤਾਤਕਾਲ ਹੀ ਛਾਰ ਅਰਥਾਤ ਭਸਮ ਭਯਾ ਹੈ॥੧॥
Prof. Sahib Singhਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਅਵਗਿਆ = ਨਿਰਾਦਰੀ। ਤਤ = ਤੁਰਤ। ਛਾਰ = ਸੁਆਹ ॥੧॥
SikhNet (Spanish)pues quien sea que trate, será destruido por mi Dios en un instante. (1)
ਕਰਨਹਾਰੁ ਰਖਵਾਲਾ ਹੋਆ; ਜਾ ਕਾ. ਅੰਤੁ ਨ ਪਾਰਾਵਾਰ ॥
karanahaar rakhavaalaa hoaa; jaa kaa. ant na paaraavaar |
Sant Singh KhalsaThe Creator Lord has become my protector; He has no end or limitation.
Manmohan SinghThe Creator, whose limit or this and that end cannot be fathomed, has become his Protector.
Manmohan Singh (Punjabi)ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ।
Fareedkot Teekaਜਿਸ ਤੇਰਾ ਕੋਈ ਅੰਤ ਪਾਰਾਵਾਰ ਨਹੀਂ ਹੈ, ਸੋ ਤੂੰ ਕਰਨਹਾਰ ਮੇਰਾ ਰਖਵਾਲਾ ਹੈਂ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।ਪਦ ਅਰਥ ਜਾ ਕਾ = ਜਿਸ (ਕਰਨਹਾਰ ਪ੍ਰਭੂ) ਦਾ।
SikhNet (Spanish)El Señor Creador es mi Protector, Sus Límites nadie los podría sondear.
ਨਾਨਕ ਦਾਸ ਰਖੇ ਪ੍ਰਭਿ ਅਪੁਨੈ; ਨਿੰਦਕ ਕਾਢੇ ਮਾਰਿ ॥੨॥੨੧॥੫੨॥
naanak daas rakhe prabh apunai; nindak kaadte maar |2|21|52|
Sant Singh KhalsaO Nanak, God has protected and saved His slaves; He has driven out and destroyed the slanderers. ||2||21||52||
Manmohan SinghNanak, the Lord has saved His slaves and has beaten off their slanderers.
Manmohan Singh (Punjabi)ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਤੈਨੇ ਅਪਨੇ ਦਾਸ ਆਪ ਰਾਖੇ ਹੈਂ ਔਰ ਨਿੰਦਕ ਮਾਰ ਕਰ ਕਾਢ ਦੀਏ ਹੈਂ, ਭਾਵ ਸੇ ਅਪਨੇ ਦਾਸੋਂ ਕਾ ਤੂੰ ਹੀ ਰਖ੍ਯਕ ਹੈਂ॥੨॥੨੧॥੫੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਜਾਚਨਾ ਰੂਪ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥ਪਦ ਅਰਥ ਪ੍ਰਭਿ = ਪ੍ਰਭੂ ਨੇ। ਮਾਰਿ = ਮਾਰ ਕੇ, ਆਤਮਕ ਮੌਤੇ ਮਾਰ ਕੇ ॥੨॥੨੧॥੫੨॥
SikhNet (Spanish)Dice Nanak, el Señor Bondadoso salva a Sus Sirvientes y destruye a todos sus calumniadores. (2-21-52)