ੴ

ਸਿੱਖਬਾਣੀ · SikhBani

Ang 683

Sri Guru Granth Sahib · Raag Dhanaasree · 5 shabads, 31 lines
Translations
Shabad Guru Arjan Dev Ji Raag Dhanaasree continued from Ang 682

ਮਹਾ ਕਲੋਲ ਬੁਝਹਿ. ਮਾਇਆ ਕੇ; ਕਰਿ ਕਿਰਪਾ. ਮੇਰੇ ਦੀਨ ਦਇਆਲ ॥

mahaa kalol bujheh. maaeaa ke; kar kirapaa. mere deen deaal |

Sant Singh KhalsaPlease shower Your Mercy upon me, and permit me to ignore the great enticements of Maya, O Lord, Merciful to the meek.
Manmohan SinghO Lord, merciful to the meek take pity on me, that I may ignore the supreme wonders of mammon.
Manmohan Singh (Punjabi)ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ।
Fareedkot Teekaਮਾਇਆ ਕੇ (ਕਲੋਲ) ਤਰੰਗ ਜੋ ਬਡੇ ਸੰਕਲਪ ਰੂਪ ਹੈਂ, ਸੋ ਤਬ ਬੁਝ ਜਾਤੇ ਹੈਂ ਜਬ ਹੇ ਮੇਰੇ ਦੀਨ ਦਿਆਲ! ਤੁਮ ਕਿਰਪਾ ਕਰਤੇ ਹੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।

ਪਦ ਅਰਥ ਕਲੋਲ = ਚੋਜ ਤਮਾਸ਼ੇ, ਨਖ਼ਰੇ। ਬੁਝਹਿ = ਬੁੱਝ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!

SikhNet (Spanish)Por favor rocía Tu Misericordia sobre mí y permite que ignore los engaños de Maya,

ਅਪਣਾ ਨਾਮੁ ਦੇਹਿ. ਜਪਿ ਜੀਵਾ; ਪੂਰਨ ਹੋਇ. ਦਾਸ ਕੀ ਘਾਲ ॥੧॥

apanaa naam dehi. jap jeevaa; pooran hoe. daas kee ghaal |1|

Sant Singh KhalsaGive me Your Name - chanting it, I live; please bring the efforts of Your slave to fruition. ||1||
Manmohan SinghO Lord, make Thy slave's arduous toil fruitful and bless him with Thy Name, by remembering which, he sustains his life.
Manmohan Singh (Punjabi)ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ।
Fareedkot Teekaਤਾਂ ਤੇ ਅਪਨਾ ਨਾਮ ਮੇਰੇ ਕੋ ਦੇਵੋ, ਜਿਸ ਕੋ ਜਪ ਕਰ ਕੇ ਮੈਂ ਜੀਵਣਾ ਕਰੂੰ ਔਰ ਜਿਸ ਤੇ ਮੈਂ ਤੇਰੈ ਦਾਸ ਕੀ (ਘਾਲ) ਸੇਵਾ ਪੂਰਨ ਹੋਵੈ॥੧॥
Prof. Sahib Singhਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥

ਪਦ ਅਰਥ ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪੂਰਨ = ਸਫਲ। ਘਾਲ = ਮੇਹਨਤ ॥੧॥

SikhNet (Spanish)oh mi Señor Bondadoso con el débil. Bendíceme también con Tu Nombre, para que pueda vivir para toda la Eternidad y totalmente Pleno. (1)

ਸਰਬ ਮਨੋਰਥ. ਰਾਜ ਸੂਖ ਰਸ; ਸਦ ਖੁਸੀਆ ਕੀਰਤਨੁ ਜਪਿ ਨਾਮ ॥

sarab manorath. raaj sookh ras; sad khuseea keeratan jap naam |

Sant Singh KhalsaAll desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.
Manmohan SinghUttering the Name and singing the praise of the Lord, man obtains dominions, comforts, enjoyments and eternal bliss and all his wishes are fulfilled.
Manmohan Singh (Punjabi)ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸੰਪੂਰਨ ਮਨੋਰਥੋਂ ਕੋ ਪਾਇ ਕਰ ਰਾਜ ਸੁਖ ਕਾ (ਰਸ) ਅਨੰਦ ਔ ਖੁਸ਼ੀਆਂ ਤਿਨ ਕੋ ਸਦਾ ਪ੍ਰਾਪਤਿ ਹੈਂ, ਜੋ ਤੇਰੇ ਨਾਮ ਅਰ ਕੀਰਤਨ ਕਾ ਜਾਪ ਕਰਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਸਰਬ = ਸਾਰੇ। ਮਨੋਰਥ = ਮੁਰਾਦਾਂ। ਸਦ = ਸਦਾ। ਜਪਿ = ਜਪ ਕੇ।

SikhNet (Spanish)Contemplando el Nombre del Señor y cantando Sus Alabanzas, uno logra el Éxtasis, la Dicha y el cumplimiento de sus deseos.

ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ; ਨਾਨਕ. ਜਨ ਕੇ ਪੂਰਨ ਕਾਮ ॥੨॥੨੦॥੫੧॥

jis kai karam likhiaa dhur karatai; naanak. jan ke pooran kaam |2|20|51|

Sant Singh KhalsaThat humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||
Manmohan SinghNanak, the Lord's slave, whose destiny is so pre-writ by8 the Creator, has his tasks accomplished.
Manmohan Singh (Punjabi)ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕਰਤੇ! ਜਿਸ ਕੇ ਮਸਤਕ ਮੇਂ (ਧੁਰਿ) ਆਦੋਂ ਹੀ ਕਰਮ ਲਿਖਿਆ ਹੈ, ਨਾਮ ਜਾਪ ਸੇ ਤਿਸ ਵਡਿਭਾਗੀ ਕੇ ਸਰਬ ਸੰਕਲਪ ਪੂਰਨ ਭਏ ਹੈਂ॥੨॥੨੦॥੫੧॥
Prof. Sahib Singh(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥

ਪਦ ਅਰਥ ਜਿਸ ਕੈ ਕਰਮਿ = ਜਿਸ ਦੀ ਕਿਸਮਤਿ ਵਿਚ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਨ = ਸਫਲ ॥੨॥੨੦॥੫੧॥

SikhNet (Spanish)Dice Nanak, aquél que lo tiene así inscrito en su Destino por Dios, todas sus tareas son realizadas. (2-20-51)

Open this shabad (7 lines, Angs 682-683) →

Shabad Guru Arjan Dev Ji Raag Dhanaasree

ਧਨਾਸਰੀ ਮਃ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਨ ਕੀ, ਕੀਨੀ ਪਾਰਬ੍ਰਹਮਿ ਸਾਰ ॥

jan kee, keenee paarabraham saar |

Sant Singh KhalsaThe Supreme Lord God takes care of His humble servant.
Manmohan SinghThe Transcendent Lord takes care of His serf.
Manmohan Singh (Punjabi)ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ।
Fareedkot Teekaਮੈਂ ਜਨ ਕੀ ਹੇ ਪਾਰਬ੍ਰਹਮ! ਤੂੰ ਹੀ (ਸਾਰ) ਸੰਭਾਲ ਕਰੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾਰ = ਸੰਭਾਲ।

SikhNet (Spanish)El Señor cuida a Su Sirviente, y sus calumniadores no encuentran ninguna

ਨਿੰਦਕ ਟਿਕਨੁ. ਨ ਪਾਵਨਿ ਮੂਲੇ; ਊਡਿ ਗਏ ਬੇਕਾਰ ॥੧॥ ਰਹਾਉ ॥

nindak ttikan. na paavan moole; aoodd ge bekaar |1| rahaau |

Sant Singh KhalsaThe slanderers are not allowed to stay; they are pulled out by their roots, like useless weeds. ||1||Pause||
Manmohan SinghThe slanderers are not permitted to stay, they are rooted out as useless. Pause.
Manmohan Singh (Punjabi)ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਿਸ ਤੇ ਨਿੰਦਕ ਮੂਲ ਤੇ ਹੀ ਟਿਕਣਾ ਨਹੀਂ ਪਾਵਤੇ ਹੈਂ ਅਰ ਸਰਬ ਵਿਕਾਰ ਭੀ ਉਡ ਗਏ, ਭਾਵ ਦੂਰ ਭਏ ਹੈਂ॥੧॥ ਰਹਾਉ ॥
Prof. Sahib Singh(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ ॥

ਪਦ ਅਰਥ ਟਿਕਨੁ ਨ ਪਾਵਨਿ = (ਸੇਵਕ ਦੇ ਟਾਕਰੇ ਤੇ) ਟਿਕਾਉ ਹਾਸਲ ਨਹੀਂ ਕਰ ਸਕਦੇ, ਅੜ ਨਹੀਂ ਸਕਦੇ। ਮੂਲੇ = ਉੱਕਾ ਹੀ। ਬੇਕਾਰ = ਨਕਾਰਾ (ਹੋ ਕੇ) ॥੧॥ ਰਹਾਉ ॥

SikhNet (Spanish)Paz y desperdician sus vidas en vano. (1-Pausa)

ਜਹ ਜਹ ਦੇਖਉ. ਤਹ ਤਹ ਸੁਆਮੀ; ਕੋਇ. ਨ ਪਹੁਚਨਹਾਰ ॥

jeh jeh dekhau. teh teh suaamee; koe. na pahuchanahaar |

Sant Singh KhalsaWherever I look, there I see my Lord and Master; no one can harm me.
Manmohan SinghWherever I see, find my Lord there and none can equal me. Who-so-ever shows disrespect to God's slave, he is forthwith reduced to ashes.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਹੇ ਸ੍ਵਾਮੀ! ਜਹਾਂ ਜਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਤੂੰ ਹੀ ਦ੍ਰਿਸਟ ਆਵਤਾ ਹੈਂ। ਤਿਸੀ ਤੇ ਕੋਈ ਸਤ੍ਰੂ ਮੇਰੇ ਸਾਥ ਪਹੁੰਚਨਹਾਰ ਨਹੀਂ ਹੈ, ਭਾਵ ਸੇ ਕੋਈ ਦੁਖ ਨਹੀਂ ਦੇ ਸਕਤਾ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।

ਪਦ ਅਰਥ ਜਹ ਜਹ = ਜਿੱਥੇ ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਪਹੁਚਨਹਾਰ = ਬਰਾਬਰੀ ਕਰ ਸਕਣ ਜੋਗਾ।

SikhNet (Spanish)A donde sea que veo, veo sólo al Único Señor, y así nada me puede dañar,

ਜੋ ਜੋ ਕਰੈ ਅਵਗਿਆ ਜਨ ਕੀ; ਹੋਇ ਗਇਆ ਤਤ ਛਾਰ ॥੧॥

jo jo karai avagiaa jan kee; hoe geaa tat chhaar |1|

Sant Singh KhalsaWhoever shows disrespect to the Lord's humble servant, is instantly reduced to ashes. ||1||
Manmohan SinghWho-s0-ever disrespect to God's slave, he is forthwith reduced to ashes.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ।
Fareedkot Teekaਜੇ ਜੋ ਪੁਰਸ ਤੇਰੇ ਦਾਸ ਕੀ ਅਵਗਿਆ ਕਰਤਾ ਹੈ, ਸੋ ਤਾਤਕਾਲ ਹੀ ਛਾਰ ਅਰਥਾਤ ਭਸਮ ਭਯਾ ਹੈ॥੧॥
Prof. Sahib Singhਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥

ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਅਵਗਿਆ = ਨਿਰਾਦਰੀ। ਤਤ = ਤੁਰਤ। ਛਾਰ = ਸੁਆਹ ॥੧॥

SikhNet (Spanish)pues quien sea que trate, será destruido por mi Dios en un instante. (1)

ਕਰਨਹਾਰੁ ਰਖਵਾਲਾ ਹੋਆ; ਜਾ ਕਾ. ਅੰਤੁ ਨ ਪਾਰਾਵਾਰ ॥

karanahaar rakhavaalaa hoaa; jaa kaa. ant na paaraavaar |

Sant Singh KhalsaThe Creator Lord has become my protector; He has no end or limitation.
Manmohan SinghThe Creator, whose limit or this and that end cannot be fathomed, has become his Protector.
Manmohan Singh (Punjabi)ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ।
Fareedkot Teekaਜਿਸ ਤੇਰਾ ਕੋਈ ਅੰਤ ਪਾਰਾਵਾਰ ਨਹੀਂ ਹੈ, ਸੋ ਤੂੰ ਕਰਨਹਾਰ ਮੇਰਾ ਰਖਵਾਲਾ ਹੈਂ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।

ਪਦ ਅਰਥ ਜਾ ਕਾ = ਜਿਸ (ਕਰਨਹਾਰ ਪ੍ਰਭੂ) ਦਾ।

SikhNet (Spanish)El Señor Creador es mi Protector, Sus Límites nadie los podría sondear.

ਨਾਨਕ ਦਾਸ ਰਖੇ ਪ੍ਰਭਿ ਅਪੁਨੈ; ਨਿੰਦਕ ਕਾਢੇ ਮਾਰਿ ॥੨॥੨੧॥੫੨॥

naanak daas rakhe prabh apunai; nindak kaadte maar |2|21|52|

Sant Singh KhalsaO Nanak, God has protected and saved His slaves; He has driven out and destroyed the slanderers. ||2||21||52||
Manmohan SinghNanak, the Lord has saved His slaves and has beaten off their slanderers.
Manmohan Singh (Punjabi)ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਤੈਨੇ ਅਪਨੇ ਦਾਸ ਆਪ ਰਾਖੇ ਹੈਂ ਔਰ ਨਿੰਦਕ ਮਾਰ ਕਰ ਕਾਢ ਦੀਏ ਹੈਂ, ਭਾਵ ਸੇ ਅਪਨੇ ਦਾਸੋਂ ਕਾ ਤੂੰ ਹੀ ਰਖ੍ਯਕ ਹੈਂ॥੨॥੨੧॥੫੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਜਾਚਨਾ ਰੂਪ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਮਾਰਿ = ਮਾਰ ਕੇ, ਆਤਮਕ ਮੌਤੇ ਮਾਰ ਕੇ ॥੨॥੨੧॥੫੨॥

SikhNet (Spanish)Dice Nanak, el Señor Bondadoso salva a Sus Sirvientes y destruye a todos sus calumniadores. (2-21-52)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ਘਰੁ ੯ ਪੜਤਾਲ ॥

dhanaasaree mahalaa 5 ghar 9 parrataal |

Sant Singh KhalsaDhanaasaree, Fifth Mehl, Ninth House, Partaal:
Manmohan SinghDhanasri 5th Guru. Partal.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Fareedkot Teekaਪੜਤਾਲ ਛੰਦ ਕੀ ਚਾਲ ਕਾ ਨਾਮ ਹੈ।
Prof. Sahib Singhਰਾਗ ਧਨਾਸਰੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Dhanasri, Mejl Guru Aryan, Quinto Canal Divino, Partaal.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ; ਦਾਸ ਅਪੁਨੇ ਕਉ. ਨਾਮੁ ਦੇਵਹੁ ॥

har charan saran gobind dukh bhanjanaa; daas apune kau. naam devahu |

Sant Singh KhalsaO Lord, I seek the Sanctuary of Your feet; Lord of the Universe, Destroyer of pain, please bless Your slave with Your Name.
Manmohan SinghO God, the Lord of the world and the Destroyer of pain, I seek the refuge of Thine feet. Bless Thou me, Thy self, with Thine Name.
Manmohan Singh (Punjabi)ਹੇ ਸ੍ਰਿਸ਼ਟੀ ਦੇ ਸੁਆਮੀ ਅਤੇ ਪੀੜ ਨਵਿਰਤ ਕਰਨਹਾਰ, ਵਾਹਿਗੁਰੂ! ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਗੋਲੇ ਨੂੰ ਤੂੰ ਆਪਣਾ ਨਾਮ ਬਖਸ਼।
Fareedkot Teekaਹੇ ਹਰੀ ਗੋਵਿੰਦ! ਦੁਖੋਂ ਕੇ ਨਾਸ ਕਰਤਾ ਮੈਂ ਤੇਰੇ ਚਰਨੋਂ ਕੀ ਸਰਨ ਹੂਆ ਹੂੰ, ਤਾਂ ਤੇ ਮੈਂ ਅਪਨੇ ਦਾਸ ਕੋ ਨਾਮ ਦਾਨ ਦੀਜੀਏ॥
Prof. Sahib Singhਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।

ਪਦ ਅਰਥ ਹਰਿ = ਹੇ ਹਰੀ! ਗੋਬਿੰਦ = ਹੇ ਗੋਬਿੰਦ! ਦੁਖ ਭੰਜਨਾ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਕਉ = ਨੂੰ।

SikhNet (Spanish)Dhanasri, Mejl Guru Aryan, Quinto Canal Divino, Partaal. Oh Dios, oh Destructor del dolor, busco sólo Tu Refugio, bendíceme con Tu Nombre.

ਦ੍ਰਿਸਟਿ ਪ੍ਰਭ ਧਾਰਹੁ. ਕ੍ਰਿਪਾ ਕਰਿ ਤਾਰਹੁ; ਭੁਜਾ ਗਹਿ. ਕੂਪ ਤੇ ਕਾਢਿ ਲੇਵਹੁ ॥ ਰਹਾਉ ॥

drisatt prabh dhaarahu. kripaa kar taarahu; bhujaa geh. koop te kaadt levahu | rahaau |

Sant Singh KhalsaBe Merciful, God, and bless me with Your Glance of Grace; take my arm and save me - pull me up out of this pit! ||Pause||
Manmohan SinghO Lord, show mercy unto me; save me by Thine grace and taking me by the arm, pull me out of the well. Pause.
Manmohan Singh (Punjabi)ਹੇ ਸੁਆਮੀ! ਮੇਰੇ ਉਤੇ ਰਹਿਮ ਕਰ, ਆਪਣੀ ਰਹਿਮਤ ਦੁਆਰਾ ਮੇਰਾ ਪਾਰ ਉਤਾਰਾ ਕਰ ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢ ਲੈ। ਠਹਿਰਾਉ।
Fareedkot Teekaਹੇ ਪ੍ਰਭੂ! ਅਪਨੀ ਕ੍ਰਿਪਾ ਦ੍ਰਿਸਟੀ ਮੇਰੇ ਪਰ ਧਾਰਨ ਕਰ ਕੇ ਸੰਸਾਰ ਸਮੁੰਦਰ ਸੇ ਤਾਰੋ ਔਰ ਅਗਿਆਨ ਰੂਪੀ ਕੂਪ ਤੇ ਮੁਝ ਦਾਸ ਕੀ ਭੁਜਾ ਪਕੜ ਕਰ ਕੇ ਕਾਢ ਲੇਵੋ॥ ਰਹਾਉ ॥
Prof. Sahib Singhਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ਰਹਾਉ॥

ਪਦ ਅਰਥ ਦ੍ਰਿਸਟਿ = ਨਜ਼ਰ। ਪ੍ਰਭ = ਹੇ ਪ੍ਰਭੂ। ਕਰਿ = ਕਰ ਕੇ। ਤਾਰਹੁ = ਪਾਰ ਲੰਘਾ ਲੈ। ਭੁਜਾ = ਬਾਂਹ। ਗਹਿ = ਫੜ ਕੇ। ਕੂਪ ਤੇ = ਖੂਹ ਵਿਚੋਂ ॥ਰਹਾਉ॥

SikhNet (Spanish)Oh Señor ten Compasión de mi y sálvame por Tu Gracia; oh Dios, sácame de ese pozo oscuro y profundo de Maya y llévame de la mano. (Pausa)

ਕਾਮ ਕ੍ਰੋਧ ਕਰਿ ਅੰਧ. ਮਾਇਆ ਕੇ ਬੰਧ; ਅਨਿਕ ਦੋਖਾ ਤਨਿ ਛਾਦਿ ਪੂਰੇ ॥

kaam krodh kar andh. maaeaa ke bandh; anik dokhaa tan chhaad poore |

Sant Singh KhalsaHe is blinded by sexual desire and anger, bound by Maya; his body and clothes are filled with countless sins.
Manmohan SinghThe man is blinded by lust and wrath, he is fettered by worldly attachments and his body and its clothes are full of many sins.
Manmohan Singh (Punjabi)ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਤੇ ਕਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ।
Fareedkot Teekaਇਹ ਜੀਵ ਕਾਮ, ਕ੍ਰੋਧ ਕਰ ਅੰਧਾ ਹੂਆ ਮਾਇਆ ਕੇ ਬੰਧਨ ਮੇਂ ਪੜਾ ਹੈ, ਪੁਨਾ ਅਨੇਕ (ਪੂਰੇ) ਪੂਰਨ ਦੋਸੋਂ ਕਰ, ਭਾਵ ਸੇ ਥੋੜੇ ਦੋਸ ਨਹੀਂ ਅਤਯੰਤ ਦੋਸੋਂ ਕਰ ਕੇ ਤਨ ਇਸ ਕਾ ਅਛਾਦਨ ਹੋਇ ਰਹਾ ਹੈ॥
Prof. Sahib Singhਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।

ਪਦ ਅਰਥ ਕਰਿ = ਦੇ ਕਾਰਨ। ਅੰਧ = {ਬਹੁ-ਵਚਨ} ਅੰਨ੍ਹੇ ਹੋਏ ਹੋਏ। ਬੰਧ = ਬੰਧਨਾਂ ਵਿਚ। ਦੋਖਾ = ਪਾਪ। ਤਨਿ = ਸਰੀਰ ਵਿਚ। ਛਾਇ = ਛਾਏ ਹੋਏ। ਪੂਰੇ = ਪੂਰੀ ਤਰ੍ਹਾਂ।

SikhNet (Spanish)Dhanasri, Mejl Guru Aryan, Quinto Canal Divino, Partaal. Oh Dios, oh Destructor del dolor, busco sólo Tu Refugio, bendíceme con Tu Nombre.

ਪ੍ਰਭ ਬਿਨਾ. ਆਨ ਨ ਰਾਖਨਹਾਰਾ; ਨਾਮੁ ਸਿਮਰਾਵਹੁ. ਸਰਨਿ ਸੂਰੇ ॥੧॥

prabh binaa. aan na raakhanahaaraa; naam simaraavahu. saran soore |1|

Sant Singh KhalsaWithout God, there is no other protector; help me to chant Your Name, Almighty Warrior, Sheltering Lord. ||1||
Manmohan SinghWithout the Lord, no one else is the man's protection. O accomplished protecting Warrior; make me utter Thine Name.
Manmohan Singh (Punjabi)ਪ੍ਰਭੂ ਦੇ ਬਾਝੋਂ ਹੋਰ ਕੋਈ, ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।
Fareedkot Teekaਹੇ ਪ੍ਰਭੂ! ਤੁਝ ਬਿਨਾ ਇਸ ਕੀ ਔਰ ਕੋਈ ਰਖ੍ਯਾ ਕਰਨੇ ਵਾਲਾ ਨਹੀਂ ਹੈ, ਆਪੁ ਅਪਨਾ ਨਾਮ ਜਪਾਵੋ ਕਿਉਂਕਿ ਆਪ ਸਰਣ ਸੂਰੇ ਹੋ। ਜੋ ਪੁਰਸ ਸ਼ਰਣ ਆਏ ਕੋ ਦੁਸਮਨੋਂ ਕੋ ਦੇਵੇ ਨਹੀਂ ਸੋ ਸਰਣ ਸੂਰਾ ਕਹੀਤਾ ਹੈ॥੧॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ॥੧॥

ਪਦ ਅਰਥ ਆਨ = {अन्य} ਕੋਈ ਹੋਰ। ਸਰਨਿ ਸੂਰੇ = ਹੇ ਸ਼ਰਨ ਦੇ ਸੂਰਮੇ! ਹੇ ਸ਼ਰਨ ਆਇਆਂ ਦੀ ਸਹਾਇਤਾ ਕਰ ਸਕਣ ਵਾਲੇ ॥੧॥

SikhNet (Spanish)Oh Señor ten Compasión de mi y sálvame por Tu Gracia; oh Dios, sácame de ese pozo oscuro y profundo de Maya y llévame de la mano. (Pausa)

ਪਤਿਤ. ਉਧਾਰਣਾ, ਜੀਅ ਜੰਤ ਤਾਰਣਾ; ਬੇਦ ਉਚਾਰ. ਨਹੀ ਅੰਤੁ ਪਾਇਓ ॥

patit. udhaaranaa, jeea jant taaranaa; bed uchaar. nahee ant paaeo |

Sant Singh KhalsaRedeemer of sinners, Saving Grace of all beings and creatures, even those who recite the Vedas have not found Your limit.
Manmohan SinghO Lord, the Purifier of sinners and the Saviour of big and small creatures, even the expounders of Vedas have not found Thy limit.
Manmohan Singh (Punjabi)ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਅਤੇ ਵੱਡੇ ਤੇ ਛੋਟੇ ਜੀਵਾਂ ਨੂੰ ਬਚਾਉਣਹਾਰ, ਪ੍ਰਭੂ! ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਭੀ ਤੇਰਾ ਓੜਕ ਨਹੀਂ ਲੱਭਦਾ।
Fareedkot Teekaਹੇ ਪਾਪੀਓਂ ਕੇ ਉਧਾਰਨੇਹਾਰੇ ਔ ਸੂਖਮ ਅਸਥੂਲ ਸਰਬ ਜੀਅ ਜੰਤ ਕੇ ਤਾਰਨੇਹਾਰੇ! ਆਪ ਕੇ ਜਸ ਕੋ ਵੇਦ ਨੇ (ਉਚਾਰ) ਕਹਿ ਕੇ ਅੰਤ ਨਹੀਂ ਪਾਯਾ ਹੈ॥
Prof. Sahib Singhਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।

ਪਦ ਅਰਥ ਪਤਿਤ ਉਧਾਰਣਾ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਬੇਦ ਉਚਾਰ = ਵੇਦਾਂ ਦਾ ਪਾਠ ਕਰਨ ਵਾਲਿਆਂ ਨੇ।

SikhNet (Spanish)Oh Emancipador de los malvados y de todas Tus Criaturas; aún los que recitan los Vedas no han podido encontrar Tu Fin ni Tus Límites.

ਗੁਣਹ ਸੁਖ ਸਾਗਰਾ. ਬ੍ਰਹਮ ਰਤਨਾਗਰਾ; ਭਗਤਿ ਵਛਲੁ. ਨਾਨਕ ਗਾਇਓ ॥੨॥੧॥੫੩॥

gunah sukh saagaraa. braham ratanaagaraa; bhagat vachhal. naanak gaaeo |2|1|53|

Sant Singh KhalsaGod is the ocean of virtue and peace, the source of jewels; Nanak sings the Praises of the Lover of His devotees. ||2||1||53||
Manmohan SinghMy Lord is an ocean of virtues and peace and the mine of jewels Nanak sings the praise of the Lover of His devoted servants.
Manmohan Singh (Punjabi)ਮੇਰਾ ਸਾਹਿਬ ਵੱਡਿਆਈਆਂ ਅਤੇ ਸੁੱਖ ਦਾ ਸਮੁੰਦਰ ਅਤੇ ਜਵਹਿਰਾਤਾਂ ਦੀ ਖਾਣ ਹੈ। ਨਾਨਕ ਹਰੀ ਦੇ ਜਾਨਿਸਾਰ ਸੇਵਕਾਂ ਦੇ ਪਿਆਰੇ (ਵਾਹਿਗੁਰੂ) ਦਾ ਜੱਸ ਗਾਉਂਦਾ ਹੈ।
Fareedkot Teekaਹੇ ਗੁਣੋਂ ਔ ਸੁਖੋਂ ਕੋ ਸਮੁੰਦ! ਹੇ ਬ੍ਰਹਮ ਸਰੂਪ (ਰਤਨਾਗਰਾ) ਰਤਨੋਂ ਕੀ ਖਾਣ! ਸ੍ਰੀ ਗੁਰੂ ਜੀ ਕਹਿਤੇ ਹੈਂ: ਆਪ ਕੋ ਵੇਦੋਂ ਨੇ ਭਗਤੋਂ ਕਾ ਪਿਆਰਾ ਗਾਯਨ ਕੀਆ ਹੈ॥੨॥੧॥੫੩॥
Prof. Sahib Singhਹੇ ਨਾਨਕ! (ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ॥੨॥੧॥੫੩॥

ਪਦ ਅਰਥ ਗੁਣਹ ਸਾਗਰਾ = ਹੇ ਗੁਣਾਂ ਦੇ ਸਮੁੰਦਰ! ਰਤਨਾਗਰਾ = ਹੇ ਰਤਨਾਂ ਦੀ ਖਾਣ! ਵਛਲੁ = ਪਿਆਰ ਕਰਨ ਵਾਲਾ {वत्सल}। ਨਾਨਕ = ਹੇ ਨਾਨਕ! ॥੨॥੧॥੫੩॥

SikhNet (Spanish)Oh, Océano de Bondad y de Dicha, oh Tú, Mina de Joyas, oh Tú, Amante de Tus Devotos, yo canto siempre Tu Alabanza. (2-1-53)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਹਲਤਿ ਸੁਖੁ. ਪਲਤਿ ਸੁਖੁ, ਨਿਤ ਸੁਖੁ ਸਿਮਰਨੋ; ਨਾਮੁ ਗੋਬਿੰਦ ਕਾ ਸਦਾ ਲੀਜੈ ॥

halat sukh. palat sukh, nit sukh simarano; naam gobind kaa sadaa leejai |

Sant Singh KhalsaPeace in this world, peace in the next world and peace forever, remembering Him in meditation. Chant forever the Name of the Lord of the Universe.
Manmohan SinghPeace in this world, peace in the next one and peace for aye is obtained through God's meditation. Ever utter thou the Name of the Lord.
Manmohan Singh (Punjabi)ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਇਸ ਲੋਕ ਮੇਂ ਸੁਖ ਕਰਨੇਹਾਰਾ ਹੈ ਔ ਪ੍ਰਲੋਕ ਮੇਂ ਸੁਖ ਦੇ ਕਰਨੇਹਾਰਾ ਹੈ, ਜੋ ਨਿਤ ਸੁਖ ਕੇ ਦੇਨੇਹਾਰਾ ਤੇਰਾ ਸਿਮਰਨ ਹੈ। ਹੇ ਗੋਬਿੰਦ! ਤੂੰ ਐਸੀ ਕਿਰਪਾ ਕਰ ਜਿਸ ਤੇ ਆਪ ਕਾ ਨਾਮ ਸਦਾ (ਲੀਜੈ) ਲਈਏ ਅਰਥਾਤ ਉਚਾਰਨ ਕਰੀਏ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।

ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਨਿਤ = ਸਦਾ ਹੀ। ਸਿਮਰਨੋ = ਸਿਮਰਨੁ। ਲੀਜੈ = ਲੈਣਾ ਚਾਹੀਦਾ ਹੈ।

SikhNet (Spanish)Aquél que recita siempre el Naam, el Nombre de Dios, vive en Paz aquí y aquí después,

ਮਿਟਹਿ ਕਮਾਣੇ. ਪਾਪ ਚਿਰਾਣੇ; ਸਾਧਸੰਗਤਿ ਮਿਲਿ. ਮੁਆ ਜੀਜੈ ॥੧॥ ਰਹਾਉ ॥

mitteh kamaane. paap chiraane; saadhasangat mil. muaa jeejai |1| rahaau |

Sant Singh KhalsaThe sins of past lives are erased, by joining the Saadh Sangat, the Company of the Holy; new life is infused into the dead. ||1||Pause||
Manmohan SinghMeeting the society of the saints, the sins committed in remote past are washed of and the new life is infused in the dead. Pause.
Manmohan Singh (Punjabi)ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਆਪ ਕੇ ਨਾਮ ਸੇ ਚਿਰੰਕਾਲ ਕੇ ਅਰਥਾਤ ਅਨੇਕ ਜਨਮੋਂ ਕੇ ਜੋ ਪਾਪ ਕੀਏ ਹੂਏ ਹੈਂ, ਸੋ ਸਭੀ ਮਿਟ ਜਾਤੇ ਹੈਂ, ਭਾਵ ਦੂਰ ਹੋਤੇ ਹੈਂ। ਔਰ ਤੇਰੇ ਸੰਤੋਂ ਕੀ ਸੰਗਤਿ ਮੇਂ ਮਿਲਕਰ (ਮੁਆ) ਮ੍ਰਿਤਕ ਹੂਆ ਜੀਵ ਪੜਤਾ ਹੈ, ਭਾਵ ਜੀਵ ਤੇ ਈਸ੍ਵਰ ਰੂਪ ਹੋਤਾ ਹੈ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਿਟਹਿ = ਮਿਟ ਜਾਂਦੇ ਹਨ। ਕਮਾਣੇ ਚਿਰਾਣੇ = ਚਿਰ ਦੇ ਕਮਾਏ ਹੋਏ। ਮਿਲਿ = ਮਿਲ ਕੇ। ਮੁਆ = ਆਤਮਕ ਮੌਤੇ ਮਰਿਆ ਹੋਇਆ। ਜੀਜੈ = ਜੀਊਂ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

SikhNet (Spanish)y es liberado de sus pasados errores uniéndose a la Saad Sangat, a la Sociedad de los Santos; el muerto es traído de regreso a la vida. (1-Pausa)

ਰਾਜ ਜੋਬਨ. ਬਿਸਰੰਤ ਹਰਿ; ਮਾਇਆ ਮਹਾ ਦੁਖੁ. ਏਹੁ ਮਹਾਂਤ ਕਹੈ ॥

raaj joban. bisarant har; maaeaa mahaa dukh. ehu mahaant kahai |

Sant Singh KhalsaIn power, youth and Maya, the Lord is forgotten; this is the greatest tragedy - so say the spiritual sages.
Manmohan SinghIn power, youth and riches the Lord is forgotten, This is the supreme calamity, so say the pious persons.
Manmohan Singh (Punjabi)ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ।
Fareedkot Teekaਹੇ ਹਰੀ! ਤੇਰੀ ਮਾਯਾ ਨੇ ਰਾਜ ਜੋਬਨ ਮੇਂ ਲਗਾਇ ਕਰ ਇਸ ਜੀਵ ਕੌ ਤੁਝ ਸੇ ਵਿਸਰਾਇ ਦੀਆ ਹੈ, ਇਹੀ ਇਸ ਕੋ ਵਡਾ ਭਾਰੀ ਦੁਖ ਹੈ, ਐਸੇ ਆਪ ਕੇ ਸੰਤ (ਮਹਾਂਤ) ਮਹਾਤਮਾ ਉਚਾਰਨ ਕਰਤੇ ਹੈਂ॥
Prof. Sahib Singhਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।

ਪਦ ਅਰਥ ਬਿਸਰੰਤ = ਭੁਲਾ ਦੇਂਦੇ ਹਨ। ਮਹਾ = ਵੱਡਾ। ਏਹੁ = ਇਹ (ਬਚਨ)। ਮਹਾਂਤ = ਵੱਡੀ ਆਤਮਾ ਵਾਲੇ। ਕਹੈ = ਕਹੈਂ।

SikhNet (Spanish)Dicen los Sabios, que las posesiones y bellezas hacen que uno haga a un lado el Nombre del Señor,

ਆਸ ਪਿਆਸ. ਰਮਣ ਹਰਿ ਕੀਰਤਨ; ਏਹੁ ਪਦਾਰਥੁ ਭਾਗਵੰਤੁ ਲਹੈ ॥੧॥

aas piaas. raman har keeratan; ehu padaarath bhaagavant lahai |1|

Sant Singh KhalsaHope and desire to sing the Kirtan of the Lord's Praises - this is the treasure of the most fortunate devotees. ||1||
Manmohan SinghThe longing and thirst for uttering and singing God's praise, are the riches with which only the fortunate ones are blessed.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਕੀਰਤਨ ਕੇ (ਰਮਣ) ਉਚਾਰ ਕਰਨੇ ਕੀ ਆਸਾ ਕੇ ਪਿਆਸਵੰਤ ਹੋਣਾ, ਇਹੁ ਪਦਾਰਥ ਕੋਈ ਭਾਗੋਂ ਵਾਲਾ ਹੀ ਲੇਤਾ ਹੈ, ਭਾਵ ਸੇ ਕਿਸੀ ਭਾਗੋਂ ਵਾਲੇ ਕੌ ਤੇਰਾ ਸਿਮਰਨ ਪ੍ਰਾਪਤਿ ਹੋਤਾ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥

ਪਦ ਅਰਥ ਪਿਆਸ = ਤਾਂਘ। ਰਮਣ = ਸਿਮਰਨ। ਕੀਰਤਨ = ਸਿਫ਼ਤ-ਸਾਲਾਹ। ਭਾਗਵੰਤੁ = ਕਿਸਮਤ ਵਾਲਾ ਮਨੁੱਖ। ਲਹੈ = ਪ੍ਰਾਪਤ ਕਰਦਾ ਹੈ ॥੧॥

SikhNet (Spanish)y que el amor a Maya lo conduce a uno a un dolor inmenso, pero es por una muy buena fortuna que uno es envuelto en el deseo de cantar las Alabanzas del Señor. (1)

ਸਰਣਿ ਸਮਰਥ ਅਕਥ ਅਗੋਚਰਾ; ਪਤਿਤ. ਉਧਾਰਣ ਨਾਮੁ ਤੇਰਾ ॥

saran samarath akath agocharaa; patit. udhaaran naam teraa |

Sant Singh KhalsaO Lord of Sanctuary, all-powerful, imperceptible and unfathomable - Your Name is the Purifier of sinners.
Manmohan SinghO Ineffable and Incomprehensible Lord, accomplished to give refuge, Thy Name is the purifier of the sinners.
Manmohan Singh (Punjabi)ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਹੇ ਸਰਣ ਆਇਓਂ ਕੀ ਰਖ੍ਯਾ ਕਰਨੇ ਕੌ ਸਮਰਥ (ਅਕਥ) ਅਕਹ ਔ ਇੰਦ੍ਰਿਓਂ ਤੇ ਅਗੋਚਰ ਵਾਹਿਗੁਰੂ! ਤੇਰਾ ਨਾਮ ਹੀ ਪਾਪੀਓਂ ਕੇ ਉਧਾਰਨੇਹਾਰਾ ਹੈ॥
Prof. Sahib Singhਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।

ਪਦ ਅਰਥ ਸਰਣਿ ਸਮਰਥ = ਹੇ ਸ਼ਰਨ ਆਏ ਦੀ ਸਹਾਇਤਾ ਕਰ ਸਕਣ ਵਾਲੇ! ਅਕਥ = ਹੇ ਐਸੇ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅਗੋਚਰਾ = ਹੇ ਅਗੋਚਰ! {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ।

SikhNet (Spanish)Oh Tú, Inalcanzable, Dios Inefable, Dador de Refugio, Tu Nombre es lo que purifica al malvado.

ਅੰਤਰਜਾਮੀ ਨਾਨਕ ਕੇ ਸੁਆਮੀ; ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥

antarajaamee naanak ke suaamee; sarabat pooran tthaakur meraa |2|2|54|

Sant Singh KhalsaThe Inner-knower, the Lord and Master of Nanak is totally pervading and permeating everywhere; He is my Lord and Master. ||2||2||54||
Manmohan SinghThe knower of hearts Lord of Nanak is fully pervading every where.
Manmohan Singh (Punjabi)ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅੰਤਰਜਾਮੀ! ਮੈਂ ਦਾਸ ਕੇ ਸੁਆਮੀ ਤੂੰ ਮੇਰਾ ਠਾਕਰ ਸਰਬ (ਪੂਰਨ) ਵਿਆਪਕ ਸਰੂਪ ਹੈਂ॥੨॥੨॥੫੪॥
Prof. Sahib Singhਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥

ਪਦ ਅਰਥ ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਸਰਬਤ = {सर्वत्र} ਹਰ ਥਾਂ, ਸਭ ਥਾਈਂ ॥੨॥੨॥੫੪॥

SikhNet (Spanish)Oh Tu, Maestro de Nanak, el Conocedor Íntimo de los corazones, Tú eres nuestro Único Señor Perfecto. (2-2-54)

Open this shabad →

Shabad Guru Arjan Dev Ji Raag Dhanaasree continues on Ang 684

ਧਨਾਸਰੀ ਮਹਲਾ ੫ ਘਰੁ ੧੨ ॥

dhanaasaree mahalaa 5 ghar 12 |

Sant Singh KhalsaDhanaasaree, Fifth Mehl, Twelfth House:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥

bandanaa har bandanaa; gun gaavahu gopaal raae | rahaau |

Sant Singh KhalsaI bow in reverence to the Lord, I bow in reverence. I sing the Glorious Praises of the Lord, my King. ||Pause||
Manmohan SinghI make obeisance, obeisance unto my God. Sing I the praise of the Sovereign Lord, the World cherisher. Pause.
Manmohan Singh (Punjabi)ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ।
Fareedkot Teekaਹੇ ਭਾਈ! ਮਨ ਤਨ ਸੇ ਬੰਦਨਾ ਕਰ ਕੇ ਤਿਸ ਹਰੀ ਗੋਪਾਲ ਰਾਇ ਕੇ ਗੁਣੋਂ ਕੋ ਗਾਇਨ ਕਰੋ॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ਰਹਾਉ॥

ਪਦ ਅਰਥ ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ ॥ਰਹਾਉ॥

SikhNet (Spanish)Me postro en Reverencia a mi Señor, me postro en Reverencia, cantemos las Alabanzas del Maestro de la Tierra, el Rey. (Pausa)

ਵਡੈ ਭਾਗਿ; ਭੇਟੇ ਗੁਰਦੇਵਾ ॥

vaddai bhaag; bhette guradevaa |

Sant Singh KhalsaBy great good fortune, one meets the Divine Guru.
Manmohan SinghBy the great good fortune, one meets with the Divine Guru.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।
Fareedkot Teekaਜਿਨ ਕਉ ਵਡੇ ਭਾਗੋਂ ਕਰ (ਦੇਵਾ) ਪ੍ਰਕਾਸ਼ ਰੂਪ ਸਤਿਗੁਰੂ ਮਿਲੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,

ਪਦ ਅਰਥ ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ।

SikhNet (Spanish)Es por una buena fortuna que uno logra conocer al Sublime Guru.

ਕੋਟਿ ਪਰਾਧ ਮਿਟੇ; ਹਰਿ ਸੇਵਾ ॥੧॥

kott paraadh mitte; har sevaa |1|

Sant Singh KhalsaMillions of sins are erased by serving the Lord. ||1||
Manmohan SinghMillions of sins are erased by the Lord's service.
Manmohan Singh (Punjabi)ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਤਿਨੋਂ ਨੇ ਹਰੀ ਕੋ ਸੇਵਿਆ ਹੈ ਇਸੀ ਤੇ ਤਿਨ ਕੇ ਕ੍ਰੋੜੋਂ ਅਪਰਾਧ ਮਿਟ ਗਏ ਹੈਂ॥੧॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਸੇਵਾ = ਭਗਤੀ ॥੧॥

SikhNet (Spanish)Millones de errores son eliminados si uno sirve al Señor. (1)

Open this shabad (13 lines, Angs 683-684) →

Ang 683 of 1430