ੴ

ਸਿੱਖਬਾਣੀ · SikhBani

ਗੁਰ ਕਾ ਬਚਨੁ ਸਦਾ ਅਬਿਨਾਸੀ ॥

gur kaa bachan sadaa abinaasee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 177 · 19 lines
Translations

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪੰਜਵੀਂ ਪਾਤਸ਼ਾਹੀ।
SikhNet (Spanish)Gauri Guareri, Mejl Guru Aryan, Quinto Canal Divino.

ਗੁਰ ਕਾ ਬਚਨੁ; ਸਦਾ ਅਬਿਨਾਸੀ ॥

gur kaa bachan; sadaa abinaasee |

Sant Singh KhalsaThe Guru's Word is eternal and everlasting.
Manmohan SinghThe Guru 's word is ever eternal.
Manmohan Singh (Punjabi)ਗੁਰਾਂ ਦਾ ਸ਼ਬਦ ਸਦੀਵੀ ਸਥਿਰ ਹੈ।
Fareedkot Teekaਗੁਰੋਂ ਕਾ ਬਚਨ ਸਦਾ ਅਬਿਨਾਸੀ ਹੈ॥
Prof. Sahib Singhਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।

ਪਦ ਅਰਥ ਅਬਿਨਾਸੀ = ਨਾਹ ਨਾਸ ਹੋਣ ਵਾਲਾ, ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ।

SikhNet (Spanish)La Palabra del Shabd del Guru es Eterna y prevalece siempre;

ਗੁਰ ਕੈ ਬਚਨਿ; ਕਟੀ ਜਮ ਫਾਸੀ ॥

gur kai bachan; kattee jam faasee |

Sant Singh KhalsaThe Guru's Word cuts away the noose of Death.
Manmohan SinghBy the Guru's word, Death 's noose is cut.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਮੌਤ ਦੀ ਫਾਹੀ ਟੁਕੀ ਜਾਂਦੀ ਹੈ।
Fareedkot Teekaਯਾਂ ਤੇ ਗੁਰੋਂ ਕੇ ਬਚਨੋਂ ਕਰ ਜਮ ਕੀ ਫਾਸੀ ਕਾਟੀ ਜਾਤੀ ਹੈ॥
Prof. Sahib Singhਗੁਰੂ ਦੇ ਬਚਨ ਦੀ ਰਾਹੀਂ ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ ਕੱਟੀ ਜਾਂਦੀ ਹੈ।

ਪਦ ਅਰਥ ਬਚਨਿ = ਬਚਨ ਦੀ ਰਾਹੀਂ। ਜਮ ਫਾਸੀ = ਮੌਤ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ।

SikhNet (Spanish)a través de la Palabra del Shabd del Guru te quitas el lazo de la muerte de encima.

ਗੁਰ ਕਾ ਬਚਨੁ; ਜੀਅ ਕੈ ਸੰਗਿ ॥

gur kaa bachan; jeea kai sang |

Sant Singh KhalsaThe Guru's Word is always with the soul.
Manmohan SinghThe Guru's word remains with the soul.
Manmohan Singh (Punjabi)ਗੁਰਾਂ ਦਾ ਸ਼ਬਦ ਆਤਮ ਦੇ ਨਾਲ ਰਹਿੰਦਾ ਹੈ।
Fareedkot Teekaਪੁਨਾ ਪ੍ਰਲੋਕ ਮੇਂ ਭੀ ਗੁਰੋਂ ਕਾ ਹੀ ਬਚਨ ਜੀਵ ਕੇ ਸੰਗ ਰਹਤਾ ਹੈ॥
Prof. Sahib Singhਗੁਰੂ ਦਾ ਉਪਦੇਸ਼ ਸਦਾ ਜਿੰਦ ਦੇ ਨਾਲ (ਨਿਭਣ ਵਾਲਾ) ਹੈ।

ਪਦ ਅਰਥ ਜੀਅ ਕੈ ਸੰਗਿ = ਜਿੰਦ ਦੇ ਨਾਲ।

SikhNet (Spanish)La Palabra del Shabd del Guru guarda compañía al Alma;

ਗੁਰ ਕੈ ਬਚਨਿ; ਰਚੈ ਰਾਮ ਕੈ ਰੰਗਿ ॥੧॥

gur kai bachan; rachai raam kai rang |1|

Sant Singh KhalsaThrough the Guru's Word, one is immersed in the Love of the Lord. ||1||
Manmohan SinghThrough the Guru's word, man gets immersed in the Lord 's love.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ, ਇਨਸਾਨ ਪ੍ਰਭੂ ਦੇ ਪ੍ਰੇਮ ਅੰਦਰ ਗੱਚ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਬਚਨ ਸੇ ਹੀ ਰਾਮ ਕੇ ਪ੍ਰੇਮ ਮੇਂ ਰਚਤਾ ਹੈ॥੧॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ ॥੧॥

ਪਦ ਅਰਥ ਰਚੈ = ਰਚਦਾ ਹੈ, ਜੁੜਿਆ ਰਹਿੰਦਾ ਹੈ। ਰੰਗਿ = ਰੰਗ ਵਿਚ, ਪ੍ਰੇਮ ਵਿਚ ॥੧॥

SikhNet (Spanish)a través de la Palabra del Shabd del Guru uno está imbuido en el Amor del Señor.(1)

ਜੋ ਗੁਰਿ ਦੀਆ; ਸੁ. ਮਨ ਕੈ ਕਾਮਿ ॥

jo gur deea; su. man kai kaam |

Sant Singh KhalsaWhatever the Guru gives, is useful to the mind.
Manmohan SinghWhatever the Guru gives that is of use to soul.
Manmohan Singh (Punjabi)ਜਿਹੜਾ ਕੁਛ ਭੀ ਗੁਰੂ ਜੀ ਦਿੰਦੇ ਹਨ, ਉਹ ਆਤਮਾ ਦੇ ਫਾਇਦੇ ਲਈ ਹੈ।
Fareedkot Teekaਹੇ ਭਾਈ! ਜੋ ਗੁਰੋਂ ਨੇ ਨਾਮੁ ਦੀਆ ਹੈ, ਸੋ ਪ੍ਰਲੋਕ ਮੇਂ ਮਨ ਕੇ ਕਾਮ ਆਵੇਗਾ॥
Prof. Sahib Singh(ਹੇ ਭਾਈ!) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਕਾਮਿ = ਕੰਮ ਵਿਚ। ਮਨ ਕੈ ਕਾਮਿ = ਮਨ ਦੇ ਕੰਮ ਵਿਚ।

SikhNet (Spanish)Eso, con lo que el Guru te bendice, es de uso para tu mente;

ਸੰਤ ਕਾ ਕੀਆ; ਸਤਿ ਕਰਿ ਮਾਨਿ ॥੧॥ ਰਹਾਉ ॥

sant kaa keea; sat kar maan |1| rahaau |

Sant Singh KhalsaWhatever the Saint does - accept that as True. ||1||Pause||
Manmohan SinghAccept as true all that the Saint-Guru does. Pause.
Manmohan Singh (Punjabi)ਸਾਰਾ ਕੁਛ ਜੋ ਸੰਤ-ਗੁਰਦੇਵ ਜੀ ਕਰਦੇ ਹਨ, ਉਸ ਨੂੰ ਸੱਚ ਜਾਣ ਕੇ ਤਸਲੀਮ ਕਰ। ਠਹਿਰਾਉ।
Fareedkot Teekaਔਰ ਜੋ ਮਹਾਤਮਾ ਕਾ ਹੁਕਮ ਕਰਾ ਹੂਆ ਹੈ, ਵਾ ਜੋ ਸੰਤੋਂ ਕਾ ਅਦ੍ਵੈਤ ਨਿਸਚਾ ਕੀਆ ਹੂਆ ਹੈ, ਸੋਈ ਸਤਿ ਕਰ ਮਾਨੋ॥੧॥ ਰਹਾਉ ॥
Prof. Sahib Singh(ਇਸ ਵਾਸਤੇ, ਹੇ ਭਾਈ!) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ॥੧॥ ਰਹਾਉ ॥

ਪਦ ਅਰਥ ਸੰਤ = ਗੁਰੂ। ਸਤਿ = ਅਟੱਲ, ਸਦਾ ਕੰਮ ਆਉਣ ਵਾਲਾ। ਮਾਨਿ = ਮੰਨ, ਜਾਣ ॥੧॥ਰਹਾਉ'॥

SikhNet (Spanish)Eso que imparte el Santo, tómalo como Verdad.

ਗੁਰ ਕਾ ਬਚਨੁ; ਅਟਲ ਅਛੇਦ ॥

gur kaa bachan; attal achhed |

Sant Singh KhalsaThe Guru's Word is infallible and unchanging.
Manmohan SinghThe Guru 's word is infallible, and immutable.
Manmohan Singh (Punjabi)ਗੁਰਾਂ ਦਾ ਸ਼ਬਦ ਅਮੋੜ ਤੇ ਅਮੇਟ ਹੈ।
Fareedkot Teekaਪੁਨਾ ਗੁਰੋਂ ਕਾ ਬਚਨ ਅਟਲ ਤਥਾ ਅਛੇਦ, ਭਾਵ ਸਤ ਹੈ॥
Prof. Sahib Singhਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।

ਪਦ ਅਰਥ ਅਟਲ = ਕਦੇ ਨਾਹ ਟਲਣ ਵਾਲਾ। ਅਛੇਦ = ਕਦੇ ਨਾਹ ਨਾਸ ਹੋਣ ਵਾਲਾ।

SikhNet (Spanish)La Palabra del Shabd del Guru es Eterna e Inmutable; (1-Pausa)

ਗੁਰ ਕੈ ਬਚਨਿ; ਕਟੇ ਭ੍ਰਮ ਭੇਦ ॥

gur kai bachan; katte bhram bhed |

Sant Singh KhalsaThrough the Guru's Word, doubt and prejudice are dispelled.
Manmohan SinghBy the Guru's word, doubts and variances are dispelled.
Manmohan Singh (Punjabi)ਗੁਰਾਂ ਦੇ ਬਚਨ ਦੁਆਰਾ ਸੰਦੇਹ ਤੇ ਅੰਤਰੇ ਮਿਟ ਜਾਂਦੇ ਹਨ।
Fareedkot Teekaਔਰ ਗੁਰੋਂ ਕਾ ਬਚਨ ਭ੍ਰਮ ਤਥਾ ਭੇਦ ਕੌ ਕਾਟ ਦੇਤਾ ਹੈ। ਭ੍ਰਮ ਕਾ ਰੂਪ ਤੋ ਪਹਿਲੇ ਕਹਾ ਗਿਆ ਹੈ ਔਰ ਭੇਦ ੬ ਪ੍ਰਕਾਰ ਕਾ ਹੈ- ਬ੍ਰਹਮ ਈਸ੍ਵਰ ਕਾ ੧, ਈਸ੍ਵਰ ਜੀਵ ਕਾ ੨, ਮਾਇਆ ਈਸ੍ਵਰ ਕਾ ੩, ਪ੍ਰਸਪਰ ਜੀਵੋਂ ਕਾ ੪, ਜੜ੍ਹ ਚੇਤਨ ਕਾ ੫, ਪ੍ਰਸਪਰ ਜੋੜੋਂ ਕਾ ੬, ਭਾਵ ਯੇਹਿ ਕਿ ਸਭ ਭੇਦ ਭ੍ਰਮ ਕੀ ਨਵਿਰਤੀ ਗੁਰ ਵਾਕ ਸੇ ਹੀ ਹੋਤੀ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ।

ਪਦ ਅਰਥ ਭ੍ਰਮ = ਭਟਕਣਾ। ਭੇਦ = ਵਿਤਕਰੇ।

SikhNet (Spanish)a través de la Palabra del Shabd del Guru toda nuestra duda es disipada.

ਗੁਰ ਕਾ ਬਚਨੁ; ਕਤਹੁ ਨ ਜਾਇ ॥

gur kaa bachan; katahu na jaae |

Sant Singh KhalsaThe Guru's Word never goes away;
Manmohan SinghThe Guru 's word (stays with the man, and) never goes anywhere.
Manmohan Singh (Punjabi)ਗੁਰਾਂ ਦਾ ਸ਼ਬਦ (ਇਨਸਾਨ ਦੇ ਨਾਲ ਰਹਿੰਦਾ ਹੈ ਅਤੇ) ਕਦਾਚਿੱਤ ਕਿਧਰੇ ਨਹੀਂ ਜਾਂਦਾ।
Fareedkot Teekaਗੁਰ ਕਾ ਬਚਨ ਕਬੀ ਵਿਅਰਥ ਨਹੀਂ ਜਾਤਾ॥
Prof. Sahib Singhਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ।

ਪਦ ਅਰਥ ਕਤਹੁ = ਕਿਤੇ ਭੀ। ਜਾਇ = ਜਾਂਦਾ ਹੈ।

SikhNet (Spanish)El Shabd del Guru se queda siempre contigo;

ਗੁਰ ਕੈ ਬਚਨਿ; ਹਰਿ ਕੇ ਗੁਣ ਗਾਇ ॥੨॥

gur kai bachan; har ke gun gaae |2|

Sant Singh Khalsathrough the Guru's Word, we sing the Glorious Praises of the Lord. ||2||
Manmohan SinghThrough the Guru 's word, he sings the praises of God.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਗੁਰੋਂ ਕੇ ਬਚਨ ਦ੍ਵਾਰਾ ਹੀ ਹਰੀ ਕੇ ਗੁਨ ਗਾਯਨ ਕਰੀਤੇ ਹੈਂ॥੨॥
Prof. Sahib Singhਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ ॥੨॥

ਪਦ ਅਰਥ ਗਾਇ = ਗਾਂਦਾ ਹੈ ॥੨॥

SikhNet (Spanish)a través de la Palabra del Shabd del Guru uno canta las Alabanzas del 2Señor.(2)

ਗੁਰ ਕਾ ਬਚਨੁ; ਜੀਅ ਕੈ ਸਾਥ ॥

gur kaa bachan; jeea kai saath |

Sant Singh KhalsaThe Guru's Word accompanies the soul.
Manmohan SinghThe Guru 's word remains with the soul.
Manmohan Singh (Punjabi)ਗੁਰਾਂ ਦਾ ਸ਼ਬਦ ਆਤਮਾ ਦੇ ਨਾਲ ਰਹਿੰਦਾ ਹੈ।
Fareedkot Teekaਗੁਰੋਂ ਕਾ ਬਚਨ ਜੀਵ ਕੇ ਸਾਥ ਹੈ॥
Prof. Sahib Singhਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ।

ਪਦ ਅਰਥ ਸਾਥਿ = ਨਾਲ।

SikhNet (Spanish)La Palabra del Shabd del Guru guarda compañía a tu Alma;

ਗੁਰ ਕਾ ਬਚਨੁ; ਅਨਾਥ ਕੋ ਨਾਥ ॥

gur kaa bachan; anaath ko naath |

Sant Singh KhalsaThe Guru's Word is the Master of the masterless.
Manmohan SinghThe Guru's word is the Master of the Masterless.
Manmohan Singh (Punjabi)ਗੁਰਾਂ ਦਾ ਸ਼ਬਦ ਨਿਖ਼ਸਮਿਆ ਦਾ ਖ਼ਸਮ ਹੈ।
Fareedkot Teekaਔਰ ਗੁਰੋਂ ਕਾ ਬਚਨ ਅਨਾਥੋਂ ਕਾ ਨਾਥ ਹੈ॥
Prof. Sahib Singhਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ।

ਪਦ ਅਰਥ ਨਾਥੁ = ਖਸਮ, ਆਸਰਾ।

SikhNet (Spanish)la Palabra del Shabd del Guru es el Soporte de los que no lo tienen.

ਗੁਰ ਕੈ ਬਚਨਿ; ਨਰਕਿ ਨ ਪਵੈ ॥

gur kai bachan; narak na pavai |

Sant Singh KhalsaThe Guru's Word saves one from falling into hell.
Manmohan SinghBy the Guru's word man falls not in hell.
Manmohan Singh (Punjabi)ਗੁਰਾਂ ਦਾ ਸ਼ਬਦ ਦੁਆਰਾ ਬੰਦਾ ਦੋਜ਼ਕ ਅੰਦਰ ਨਹੀਂ ਪੈਂਦਾ।
Fareedkot Teekaਗੁਰੋਂ ਕੇ ਬਚਨ ਧਾਰਨੇ ਸੇ ਜੀਵ ਨਰਕ ਮੇਂ ਨਹੀਂ ਪੜਤਾ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ,

ਪਦ ਅਰਥ ਨਰਕਿ = ਨਰਕ ਵਿਚ।

SikhNet (Spanish)A través del Shabd del Guru, uno es salvado de la oscuridad de la conciencia;

ਗੁਰ ਕੈ ਬਚਨਿ; ਰਸਨਾ ਅੰਮ੍ਰਿਤੁ ਰਵੈ ॥੩॥

gur kai bachan; rasanaa amrit ravai |3|

Sant Singh KhalsaThrough the Guru's Word, the tongue savors the Ambrosial Nectar. ||3||
Manmohan SinghBy the Guru's word, moral 's tongue relishes God 's elixir.
Manmohan Singh (Punjabi)ਗੁਰਾਂ ਦੇ ਬਚਨ ਦੁਆਰਾ ਪ੍ਰਾਣੀ ਦੀ ਜੀਭ ਵਾਹਿਗੁਰੂ ਸੁਧਾਰਸ ਨੂੰ ਮਾਣਦੀ ਹੈ।
Fareedkot Teekaਪੁਨਾ ਗੁਰ ਕੇ ਬਚਨ ਸੇ ਰਸਨਾ ਅੰਮ੍ਰਿਤ ਨਾਮ ਕੋ ਉਚਾਰਨ ਕਰਤੀ ਹੈ॥੩॥
Prof. Sahib Singhਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ ॥੩॥

ਪਦ ਅਰਥ ਰਸਨਾ = ਜੀਭ (ਨਾਲ)। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਵੈ = ਮਾਣਦਾ ਹੈ ॥੩॥

SikhNet (Spanish)a través del Shabd, el paladar disfruta del Néctar del Naam, el Nombre.(3)

ਗੁਰ ਕਾ ਬਚਨੁ; ਪਰਗਟੁ ਸੰਸਾਰਿ ॥

gur kaa bachan; paragatt sansaar |

Sant Singh KhalsaThe Guru's Word is revealed in the world.
Manmohan SinghThe Guru 's word is manifest in the world.
Manmohan Singh (Punjabi)ਗੁਰਾਂ ਦੇ ਬਚਨ ਜਹਾਨ ਅੰਦਰ ਰੋਸ਼ਨ ਹੈ।
Fareedkot Teekaਗੁਰੋਂ ਕਾ ਬਚਨ ਸੰਸਾਰ ਮੇਂ ਪ੍ਰਗਟ ਹੈ॥
Prof. Sahib Singhਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)Oh, la Palabra del Shabd del Guru es manifiesta en el Universo;

ਗੁਰ ਕੈ ਬਚਨਿ; ਨ ਆਵੈ ਹਾਰਿ ॥

gur kai bachan; na aavai haar |

Sant Singh KhalsaThrough the Guru's Word, no one suffers defeat.
Manmohan SinghThrough the Guru 's word, man suffers nor defeat.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਜੀਵ ਸ਼ਿਕਸਤ ਨਹੀਂ ਖਾਂਦਾ।
Fareedkot Teekaਗੁਰੋਂ ਕੇ ਬਚਨ ਮਾਨਨੇ ਸੇ ਹਾਰ ਨਹੀਂ ਆਵਤੀ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ।

ਪਦ ਅਰਥ ਹਾਰਿ = ਹਾਰ ਕੇ, (ਜੀਵਨ-ਬਾਜ਼ੀ) ਹਾਰ ਕੇ।

SikhNet (Spanish)a través del Shabd del Guru uno no sufre derrota.

ਜਿਸੁ ਜਨ ਹੋਏ; ਆਪਿ ਕ੍ਰਿਪਾਲ ॥

jis jan hoe; aap kripaal |

Sant Singh KhalsaO Nanak, the True Guru is always kind and compassionate,
Manmohan SinghUnto whom the Lord Himself becomes merciful,
Manmohan Singh (Punjabi)ਜਿਹੜੇ ਪੁਰਸ਼ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ,
Fareedkot Teekaਪਰੰਤੂ ਜਿਸ ਪੁਰਸ ਪਰ ਵਾਹਗੁਰੂ ਆਪ ਕਿਰਪਾਲ ਹੋਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ,
SikhNet (Spanish)Oh, dice Nanak, aquél con quien Dios es Compasivo,

ਨਾਨਕ; ਸਤਿਗੁਰ ਸਦਾ ਦਇਆਲ ॥੪॥੫॥੭੪॥

naanak; satigur sadaa deaal |4|5|74|

Sant Singh KhalsaUnto those whom the Lord Himself has blessed with His Mercy. ||4||5||74||
Manmohan SinghNanak, the True Guru, is for ever Kind to him.
Manmohan Singh (Punjabi)ਨਾਨਕ, ਉਸ ਉਤੇ ਸੱਚੇ ਗੁਰੂ ਜੀ ਹਮੇਸ਼ਾਂ ਹੀ ਦਇਆਵਾਨ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਰ ਸਤਿਗੁਰੂ ਸਦਾ ਦਿਆਲ ਹੋਤਾ ਹੈ॥੪॥੫॥੭੪॥☬ਪਰਮੇਸਰ ਕੇ ਉਪਕਾਰ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਉਤੇ ਸਤਿਗੁਰੂ ਸਦਾ ਦਇਆ-ਦ੍ਰਿਸ਼ਟੀ ਕਰਦਾ ਰਹਿੰਦਾ ਹੈ ॥੪॥੫॥੭੪॥
SikhNet (Spanish)sobre él también está la Gracia del Señor. (4-5-74)
Answers quote the Granth verbatim with Ang citations. AI commentary is not Gurbani and not a religious ruling.