ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino
ਜਿਨਿ ਕੀਤਾ; ਮਾਟੀ ਤੇ ਰਤਨੁ ॥
jin keetaa; maattee te ratan |
Sant Singh KhalsaHe makes jewels out of the dust,
Manmohan SinghWho has made thee a jewel out of dust.
Manmohan Singh (Punjabi)ਜਿਸ ਨੇ ਤੈਨੂੰ ਮਿੱਟੀ ਤੋਂ ਹੀਰਾ ਬਣਾਇਆ।
Fareedkot Teekaਜਿਸ ਮਹਾਰਾਜ ਨੇ (ਮਾਟੀ) ਪ੍ਰਿਥਵੀ ਆਦਿ ਪੰਚ ਤਤ ਸੇ (ਰਤਨੁ) ਅਮੋਲਕ ਮਾਨੁਖ ਸਰੀਰ ਰਚਾ ਹੈ॥
Prof. Sahib Singh(ਹੇ ਭਾਈ!) ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ,ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਰਤਨੁ = ਅਮੋਲਕ ਮਨੁੱਖਾ ਸਰੀਰ।
SikhNet (Spanish)En Él, Quien del mero polvo te convirtió en una joya preciosa.
ਗਰਭ ਮਹਿ ਰਾਖਿਆ; ਜਿਨਿ ਕਰਿ ਜਤਨੁ ॥
garabh meh raakhiaa; jin kar jatan |
Sant Singh Khalsaand He managed to preserve you in the womb.
Manmohan SinghWho has adopted means to preserve thee in the womb
Manmohan Singh (Punjabi)ਜਿਸ ਨੇ ਬੱਚੇਦਾਨੀ ਵਿੱਚ ਤੈਨੂੰ ਬਚਾਉਣ ਲਈ ਉਪਾਓ ਅਖਤਿਆਰ ਕੀਤੇ।
Fareedkot Teekaਪੁਨਾ ਜਿਸ ਨੇ ਮਾਤ ਗਰਭ ਮੇਂ ਬਡੇ ਜਤਨ ਸੇ ਰਖ੍ਯਾ ਕਰੀ ਹੈ॥
Prof. Sahib Singhਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ,ਪਦ ਅਰਥ ਗਰਭ = ਮਾਂ ਦਾ ਪੇਟ। ਕਰਿ = ਕਰ ਕੇ।
SikhNet (Spanish)En Él, Quien te preservó en el vientre eterno,
ਜਿਨਿ ਦੀਨੀ; ਸੋਭਾ ਵਡਿਆਈ ॥
jin deenee; sobhaa vaddiaaee |
Sant Singh KhalsaHe has given you fame and greatness;
Manmohan SinghWho has given thee renown and greatness.
Manmohan Singh (Punjabi)ਜਿਸ ਨੇ ਤੈਨੂੰ ਨਾਮਵਰੀ ਤੇ ਬਜੁਰਗੀ ਦਿੱਤੀ।
Fareedkot Teekaਔਰ ਜਿਸ ਨੇ (ਸੋਭਾ) ਉਸਤਤੀ ਤਥਾ (ਵਡਿਆਈ) ਪ੍ਰਤਿਸਟਾ ਦਈ ਹੈ॥
Prof. Sahib Singhਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ,
SikhNet (Spanish)sin que tú intervinieras en nada.
ਤਿਸੁ ਪ੍ਰਭ ਕਉ; ਆਠ ਪਹਰ ਧਿਆਈ ॥੧॥
tis prabh kau; aatth pehar dhiaaee |1|
Sant Singh Khalsameditate on that God, twenty-four hours a day. ||1||
Manmohan SinghMeditate on that Lord through out the eight watches.
Manmohan Singh (Punjabi)ਉਸ ਸਾਹਿਬ ਦਾ ਅੱਠੇ ਪਹਿਰ ਸਿਮਰਨ ਕਰ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਆਠ ਪਹਰ ਧਿਆਵਨਾ ਕਰ॥੧॥
Prof. Sahib Singhਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ॥੧॥ਪਦ ਅਰਥ ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧॥
SikhNet (Spanish)En Él, Quien te ha dado Grandeza y Gloria. Descansa, oh mi mente, en ese Señor. (1)
ਰਮਈਆ ਰੇਨੁ ਸਾਧ ਜਨ; ਪਾਵਉ ॥
rameea ren saadh jan; paavau |
Sant Singh KhalsaO Lord, I seek the dust of the feet of the Holy.
Manmohan SinghO All pervading Lord, may I obtain the dust of the feet of saintly persons.
Manmohan Singh (Punjabi)ਹੇ ਸਰਬ-ਵਿਆਪਕ ਸੁਆਮੀ! ਮੈਨੂੰ ਨੇਕ ਪੁਰਸ਼ਾਂ ਦੇ ਚਰਨਾ ਦੀ ਧੂੜ ਪ੍ਰਾਪਤ ਹੋਵੇ।
Fareedkot Teekaਹੇ ਭਾਈ! (ਰਮਈਆ) ਬਿਆਪਕ ਰੂਪ ਪਰਮੇਸ੍ਵਰ ਮੇਂ ਜਿਨ ਕਾ ਨਿਹਚਾ ਹੈ, ਤਿਨ ਸਾਧੂ ਜਨੋਂ ਕੇ ਚਰਨੋਂ ਕੀ (ਰੇਨ) ਧੂੜੀ ਪਾਵੋ॥
Prof. Sahib Singhਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ,ਪਦ ਅਰਥ ਰਮਈਆ = ਹੇ ਰਾਮ! ਰੇਨੁ = ਚਰਨ-ਧੂੜ। ਪਾਵਉਂ, ਮੈਂ ਪਾ ਲਵਾਂ।
SikhNet (Spanish)Si pudiera ser bendecido con el Polvo de los Pies Santos del Guru,
ਗੁਰ ਮਿਲਿ; ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥
gur mil; apunaa khasam dhiaavau |1| rahaau |
Sant Singh KhalsaMeeting the Guru, I meditate on my Lord and Master. ||1||Pause||
Manmohan SinghBy meeting the Guru, I ponder over my Lord. Pause.
Manmohan Singh (Punjabi)ਗੁਰਾਂ ਨੂੰ ਭੇਟ ਕੇ ਮੈਂ ਆਪਣੇ ਸੁਆਮੀ ਦਾ ਆਰਾਧਨ ਕਰਦਾ ਹਾਂ। ਠਹਿਰਾਉ।
Fareedkot Teekaਔਰ ਤਿਨ ਸੰਤ ਰੂਪ ਗੁਰੋਂ ਕੇ ਸਾਥ ਮਿਲ ਕਰ ਅਪਨੇ ਮਾਲਕ ਪਰਮੇਸ੍ਵਰ ਕਾ ਧਿਆਨ ਕਰੋ॥੧॥ ਰਹਾਉ ॥
Prof. Sahib Singhਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ ॥੧॥ ਰਹਾਉ ॥
SikhNet (Spanish)si los encontrara, viviría en Ti, oh mi Maestro. (1-Pausa)
ਜਿਨਿ ਕੀਤਾ; ਮੂੜ ਤੇ ਬਕਤਾ ॥
jin keetaa; moorr te bakataa |
Sant Singh KhalsaHe transformed me, the fool, into a fine speaker,
Manmohan SinghWho has made me from a fool in to a preacher.
Manmohan Singh (Punjabi)ਜਿਸ ਨੇ ਮੈਨੂੰ ਮੂਰਖ ਤੋਂ ਪ੍ਰਚਜਰਕ ਬਣਾ ਦਿਤਾ।
Fareedkot Teekaਔਰ ਜਿਸ ਨੇ ਮੂਰਖ ਸੇ ਬਕਤਾ ਅਰਥਾਤ ਪੰਡਤ ਕੀਆ ਹੈ॥
Prof. Sahib Singh(ਹੇ ਭਾਈ!) ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ,ਪਦ ਅਰਥ ਮੂੜ = ਮੂਰਖ। ਤੇ = ਤੋਂ। ਬਕਤਾ = ਚੰਗਾ ਬੋਲਣ ਵਾਲਾ।
SikhNet (Spanish)En Él, Quien, siendo yo un tonto ignorante, me convirtió en hombre de fino hablar.
ਜਿਨਿ ਕੀਤਾ; ਬੇਸੁਰਤ ਤੇ ਸੁਰਤਾ ॥
jin keetaa; besurat te surataa |
Sant Singh Khalsaand He made the unconscious become conscious;
Manmohan SinghFrom a senseless man, who has made me into a sensible one.
Manmohan Singh (Punjabi)ਅਚੇਤ ਪੁਰਸ਼ ਤੋਂ ਜਿਸ ਨੇ ਮੈਨੂੰ ਸਮਝਦਾਰ ਬਣਾ ਦਿੱਤਾ ਹੈ।
Fareedkot Teekaਪੁਨਾ ਜਿਸ ਨੇ ਅਗ੍ਯਾਤ ਸੇ ਗਿਆਨ ਗੇ੍ਯ ਕੀਆ ਹੈ॥
Prof. Sahib Singhਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ,ਪਦ ਅਰਥ ਬੇਸੁਰਤ = ਬੇਸਮਝ। ਸੁਰਤਾ = ਸਮਝ ਵਾਲਾ।
SikhNet (Spanish)En Él, Quien trajo la Conciencia al inconsciente.
ਜਿਸੁ ਪਰਸਾਦਿ; ਨਵੈ ਨਿਧਿ ਪਾਈ ॥
jis parasaad; navai nidh paaee |
Sant Singh Khalsaby His Grace, I have obtained the nine treasures.
Manmohan SinghBy whose grace I have found the nine treasures.
Manmohan Singh (Punjabi)ਜਿਸ ਦੀ ਦਇਆ ਦੁਆਰਾ ਮੈਨੂੰ ਨੋ ਖਜ਼ਾਨੇ ਪ੍ਰਾਪਤ ਹੋਏ ਹਨ।
Fareedkot Teekaਔਰ ਜਿਸ ਕੀ ਕਿਰਪਾ ਸੇ ਨੌ ਨਿਧੀਆਂ ਪਾਈਤੀਆਂ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ,ਪਦ ਅਰਥ ਪਰਸਾਦਿ = ਕਿਰਪਾ ਨਾਲ। ਨਵੈ ਨਿਧਿ = ਨੌ ਹੀ ਖ਼ਜ਼ਾਨੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ।
SikhNet (Spanish)En Él, Quien por Su Gracia me bendijo con los Nueve Tesoros.
ਸੋ ਪ੍ਰਭੁ; ਮਨ ਤੇ. ਬਿਸਰਤ ਨਾਹੀ ॥੨॥
so prabh; man te. bisarat naahee |2|
Sant Singh KhalsaMay I never forget that God from my mind. ||2||
Manmohan SinghThat Lord my mind forgets not.
Manmohan Singh (Punjabi)ਉਸ ਸਾਹਿਬ ਨੂੰ ਮੇਰਾ ਚਿੱਤ ਨਹੀਂ ਭੁਲਾਉਂਦਾ।
Fareedkot Teekaਸੋ ਐਸਾ ਪ੍ਰਭੂ ਭਗਤੋਂ ਕੋ ਮਨ ਸੇ ਬਿਸਾਰਤਾ ਨਹੀਂ ਹੈ॥੨॥
Prof. Sahib Singhਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ ॥੨॥
SikhNet (Spanish)¡En ese Señor que mi mente habite y que no se olvide de Él! (2)
ਜਿਨਿ ਦੀਆ; ਨਿਥਾਵੇ ਕਉ ਥਾਨੁ ॥
jin deea; nithaave kau thaan |
Sant Singh KhalsaHe has given a home to the homeless;
Manmohan SinghWho has given place to the placeless,
Manmohan Singh (Punjabi)ਜਿਸ ਨੇ ਟਿਕਾਣੇ-ਰਹਿਤ ਨੂੰ ਟਿਕਾਣਾ ਦਿਤਾ,
Fareedkot Teekaਜਿਸ ਨੇ ਨਿਥਾਵੇਂ ਜੀਵ ਕੋ ਅਸਥਾਨ ਦੀਆ ਹੈ॥
Prof. Sahib Singh(ਹੇ ਭਾਈ!) ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ,
SikhNet (Spanish)En Él, Quien albergó al desamparado,
ਜਿਨਿ ਦੀਆ; ਨਿਮਾਨੇ ਕਉ ਮਾਨੁ ॥
jin deea; nimaane kau maan |
Sant Singh KhalsaHe has given honor to the dishonored.
Manmohan Singhand who has given honour to the unhonoured.
Manmohan Singh (Punjabi)ਅਤੇ ਜਿਸ ਨੇ ਬੇ-ਇਜ਼ਤ ਨੂੰ ਇੱਜ਼ਤ ਬਖਸ਼ੀ।
Fareedkot Teekaਪੁਨਾ ਜਿਸ ਨੇ ਨਮਾਨੇ ਕੋ ਮਾਨ ਦੀਆ ਹੈ॥
Prof. Sahib Singhਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ,
SikhNet (Spanish)Quien trajo honor al humilde.
ਜਿਨਿ ਕੀਨੀ; ਸਭ ਪੂਰਨ ਆਸਾ ॥
jin keenee; sabh pooran aasaa |
Sant Singh KhalsaHe has fulfilled all desires;
Manmohan SinghWho has fulfilled all the desires.
Manmohan Singh (Punjabi)ਜਿਸ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ।
Fareedkot Teekaਔਰ ਜਿਸ ਨੇ ਸੰਪੂਰਨ ਆਸਾ ਭਗਤੋਂ ਕੀ ਪੂਰੀ ਕਰੀ ਹੈ॥
Prof. Sahib Singhਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ,ਪਦ ਅਰਥ ਕੀਨੀ = ਕੀਤੀ।
SikhNet (Spanish)En Él, Quien satisfizo todos tus deseos.
ਸਿਮਰਉ ਦਿਨੁ ਰੈਨਿ; ਸਾਸ ਗਿਰਾਸਾ ॥੩॥
simrau din rain; saas giraasaa |3|
Sant Singh Khalsaremember Him in meditation, day and night, with every breath and every morsel of food. ||3||
Manmohan SinghDay and night, O man, remember Him with every breath and morsel.
Manmohan Singh (Punjabi)ਦਿਨੇ ਰਾਤ ਹੇ ਬੰਦੇ! ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਆਰਾਧਨ ਕਰ।
Fareedkot Teekaਤਿਸ ਕੋ ਦਿਨ ਰਾਤ ਔਰ ਸਾਸ ਗਿਰਾਸ ਸਿਮਰੇ॥੩॥
Prof. Sahib Singhਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ ॥੩॥ਪਦ ਅਰਥ ਸਿਮਰਉ = ਮੈਂ ਸਿਮਰਦਾ ਹਾਂ। ਰੈਨਿ = ਰਾਤ। ਗਿਰਾਸਾ = ਗਿਰਾਹੀ ॥੩॥
SikhNet (Spanish)¡Habita con cada respiración, con cada bocado de alimento, en ese Señor! (3)
ਜਿਸੁ ਪ੍ਰਸਾਦਿ; ਮਾਇਆ ਸਿਲਕ ਕਾਟੀ ॥
jis prasaad; maaeaa silak kaattee |
Sant Singh KhalsaBy His Grace, the bonds of Maya are cut away.
Manmohan SinghBy whose grace the fetters of the mammon are cut off.
Manmohan Singh (Punjabi)ਜਿਸ ਦੀ ਕਿਰਪਾਲਤਾ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਗਈਆਂ ਹਨ।
Fareedkot Teekaਜਿਸ ਕੀ ਕਿਰਪਾ ਕਰ ਕੇ ਮਹਾਤਮਾਂ ਨੇ ਮਾਇਆ ਰੂਪੀ ਫਾਸੀ ਕਾਟੀ ਹੈ॥
Prof. Sahib Singhਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ,ਪਦ ਅਰਥ ਸਿਲਕ = ਫਾਹੀ।
SikhNet (Spanish)En Él, que por la Gracia del Guru tus ataduras a Maya corta
ਗੁਰ ਪ੍ਰਸਾਦਿ; ਅੰਮ੍ਰਿਤੁ ਬਿਖੁ ਖਾਟੀ ॥
gur prasaad; amrit bikh khaattee |
Sant Singh KhalsaBy Guru's Grace, the bitter poison has become Ambrosial Nectar.
Manmohan SinghBy whose favour, the sour poison has become Nectar.
Manmohan Singh (Punjabi)ਜਿਸ ਦੀ ਦਇਆਲਤਾ ਦੁਆਰਾ ਖੱਟੀ ਜ਼ਹਿਰ ਆਬਿ-ਹਿਯਾਤ ਬਣ ਗਈ ਹੈ।
Fareedkot Teekaਅਰ ਤਿਨੋਂ ਕੋ ਹੀ ਅੰਮ੍ਰਿਤ ਅਰ ਬਿਖ (ਖਾਟੀ) ਮਿਲੀ ਹੂਈ ਪ੍ਰਤੀਤ ਹੂਈ ਹੈ, ਭਾਵ ਏਹਿ ਕਿ ਓਹ ਦੁਖ ਸੁਖ ਮੇਂ ਸਮ ਰਹਿਤੇ ਹੈਂ⁽¹⁾॥
Prof. Sahib Singh(ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮ੍ਰਿਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ) ਕੌੜੀ ਜ਼ਹਰ ਭਾਸ ਰਹੀ ਹੈ।ਪਦ ਅਰਥ ਬਿਖੁ = ਜ਼ਹਰ। ਖਾਟੀ = (कटु) ਕੌੜੀ।
SikhNet (Spanish)y por la Gracia del Cual el veneno amargo es convertido en Néctar, habita,
ਕਹੁ ਨਾਨਕ; ਇਸ ਤੇ ਕਿਛੁ ਨਾਹੀ ॥
kahu naanak; is te kichh naahee |
Sant Singh KhalsaSays Nanak, I cannot do anything;
Manmohan SinghSays Nanak, by his mortal nothing can be done.
Manmohan Singh (Punjabi)ਗੁਰੂ ਜੀ ਆਖਦੇ ਹਨ, ਇਸ ਪ੍ਰਾਣੀ ਪਾਸੋਂ ਕੁਝ ਨਹੀਂ ਹੋ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਬਲ ਕਰ ਕੇ ਪਰਮੇਸ੍ਵਰ ਕੀ ਕਿਰਪਾ ਸੇ ਬਿਨਾ ਇਸ ਜੀਵ ਸੇ ਕਿਛੁ ਨਹੀਂ ਹੋ ਸਕਤਾ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਸਕੇ)।ਪਦ ਅਰਥ ਇਸ ਤੇ = ਇਸ ਜੀਵ ਪਾਸੋਂ (ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ)।
SikhNet (Spanish)¡habita siempre en Él! Dice Nanak,
ਰਾਖਨਹਾਰੇ ਕਉ; ਸਾਲਾਹੀ ॥੪॥੬॥੭੫॥
raakhanahaare kau; saalaahee |4|6|75|
Sant Singh KhalsaI praise the Lord, the Protector. ||4||6||75||
Manmohan SinghI praise the Preserver Lord.
Manmohan Singh (Punjabi)ਮੈਂ ਰਖਿਅਕ-ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ।
Fareedkot Teekaਯਾਂ ਤੇ ਰਾਖਨ ਹਾਰੇ ਪਰਮੇਸ੍ਵਰ ਕੋ ਹੀ ਸਲਾਹੋ॥੪॥੬॥੭੫॥
Prof. Sahib Singhਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ॥੪॥੬॥੭੫॥ਪਦ ਅਰਥ ਸਾਲਾਹੀ = ਮੈਂ ਸਾਲਾਹੁੰਦਾ ਹਾਂ ॥੪॥
SikhNet (Spanish)este mortal es impotente para hacer o causar; alaba entonces a Dios, el Dador de toda vida. (4-6-75)