ੴ

ਸਿੱਖਬਾਣੀ · SikhBani

ਕਰਮ ਭੂਮਿ ਮਹਿ ਬੋਅਹੁ ਨਾਮੁ ॥

karam bhoom meh boahu naam
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 176, 177 · 19 lines
Translations

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 | Ang 176

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਕਰਮ ਭੂਮਿ ਮਹਿ; ਬੋਅਹੁ ਨਾਮੁ ॥

karam bhoom meh; boahu naam | Ang 176

Sant Singh KhalsaIn the field of karma, plant the seed of the Naam.
Manmohan SinghIn the fields of actions do thou sow the Name.
Manmohan Singh (Punjabi)ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।
Fareedkot Teekaਕਰਮ ਭੂਮੀ ਭਾਰਤ ਖੰਡ ਮਾਨੁਖ ਜਨਮ ਮੇਂ ਨਾਮ ਬੀਜੋ, ਭਾਵ ਏਹਿ ਕਿ ਨਾਮ ਜਪੋ॥
Prof. Sahib Singh(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ,

ਪਦ ਅਰਥ ਭੂਮਿ = ਧਰਤੀ। ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ। ਬੋਅਹੁ = ਬੀਜੋ।

SikhNet (Spanish)En el campo del Karma siembra la Semilla del Naam,

ਪੂਰਨ ਹੋਇ; ਤੁਮਾਰਾ ਕਾਮੁ ॥

pooran hoe; tumaaraa kaam | Ang 176

Sant Singh KhalsaYour works shall be brought to fruition.
Manmohan SinghThy affair shall be accomplished.
Manmohan Singh (Punjabi)ਤੇਰਾ ਕਾਰਜ ਪੂਰਾ ਹੋ ਜਾਵੇਗਾ।
Fareedkot Teekaਤੁਮਾਰਾ ਸੰਕਲਪ ਪੂਰਨ ਹੋ ਜਾਵੇਗਾ॥
Prof. Sahib Singhਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ।

ਪਦ ਅਰਥ ਕਾਮੁ = ਕੰਮ, ਜੀਵਨ-ਮਨੋਰਥ।

SikhNet (Spanish)el Nombre del Señor, para que cumplas tu Destino.

ਫਲ ਪਾਵਹਿ; ਮਿਟੈ ਜਮ ਤ੍ਰਾਸ ॥

fal paaveh; mittai jam traas | Ang 176

Sant Singh KhalsaYou shall obtain these fruits, and the fear of death shall be dispelled.
Manmohan SinghThou shalt obtain the fruit, and thy fear of death shall be dispelled.
Manmohan Singh (Punjabi)ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।
Fareedkot Teekaਤਬ ਉਤਮ ਫਲ੍ਹ ਸੁਖ ਪਾਵੇਗਾ, ਪੁਨਾ ਜਮ ਕਾ ਭੈ ਮਿਟ ਜਾਵੇਗਾ॥
Prof. Sahib Singh(ਹੇ ਭਾਈ!) ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ,

ਪਦ ਅਰਥ ਤ੍ਰਾਸ = ਡਰ। ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।

SikhNet (Spanish)Cosecha el Fruto para liberarte de la muerte

ਨਿਤ ਗਾਵਹਿ; ਹਰਿ ਹਰਿ ਗੁਣ ਜਾਸ ॥੧॥

nit gaaveh; har har gun jaas |1| Ang 176

Sant Singh KhalsaSing continually the Glorious Praises of the Lord, Har, Har. ||1||
Manmohan SinghEver, sing the excellences and praises of the Lord God.
Manmohan Singh (Punjabi)ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।
Fareedkot Teekaਜਬ ਨਿਤੰਪ੍ਰਤੀ ਹਰੀ ਕੇ ਗੁਨੋਂ ਕਾ ਜਸੁ ਗਾਯਨ ਕਰੇਗਾ॥੧॥
Prof. Sahib Singhਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥

ਪਦ ਅਰਥ ਜਾਸ = ਜਸ ॥੧॥

SikhNet (Spanish)y canta siempre las Alabanzas del Señor.(1)

ਹਰਿ ਹਰਿ ਨਾਮੁ; ਅੰਤਰਿ ਉਰਿ ਧਾਰਿ ॥

har har naam; antar ur dhaar | Ang 176

Sant Singh KhalsaKeep the Name of the Lord, Har, Har, enshrined in your heart,
Manmohan SinghThe Lord God 's Name, do thou clasp to thy heart and mind,
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,
Fareedkot Teekaਹੇ ਭਾਈ! ਹਰਿ ਹਰਿ ਨਾਮ ਰਿਦੇ ਮੇਂ ਧਾਰ ਕਰ॥
Prof. Sahib Singh(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ,

ਪਦ ਅਰਥ ਅੰਤਰਿ = ਅੰਦਰੇ। ਉਰਿ = ਹਿਰਦੇ ਵਿਚ। ਧਾਰਿ = ਰੱਖ।

SikhNet (Spanish)Conserva al Nombre del Señor en tu corazón

ਸੀਘਰ; ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

seeghar; kaaraj lehu savaar |1| rahaau | Ang 176

Sant Singh Khalsaand your affairs shall be quickly resolved. ||1||Pause||
Manmohan Singhand quickly have thine affairs set aright. Pause.
Manmohan Singh (Punjabi)ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।
Fareedkot Teekaਅਪਨਾ ਕਾਰਜ (ਸੀਘਰ) ਛੇਤੀ ਸਵਾਰ ਲੈ॥੧॥ ਰਹਾਉ ॥
Prof. Sahib Singhਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ ॥

ਪਦ ਅਰਥ ਸੀਘਰ = ਛੇਤੀ। ਕਾਰਜੁ = ਜੀਵਨ-ਮਨੋਰਥ ॥੧॥ ਰਹਾਉ ॥

SikhNet (Spanish)y todas tus tareas serán cumplidas en un instante. (1-Pausa)

ਅਪਨੇ ਪ੍ਰਭ ਸਿਉ; ਹੋਹੁ ਸਾਵਧਾਨੁ ॥

apane prabh siau; hohu saavadhaan | Ang 176

Sant Singh KhalsaBe always attentive to your God;
Manmohan SinghBe ever ready to perform the service of Thy Lord.
Manmohan Singh (Punjabi)ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।
Fareedkot Teekaਔਰ ਅਪਨੇ ਸੁਆਮੀ ਸਾਥ ਸਾਵਧਾਨ ਹੋਹੁ॥
Prof. Sahib Singh(ਹੇ ਭਾਈ!) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ।

ਪਦ ਅਰਥ ਸਿਉ = ਨਾਲ। ਸਾਵਧਾਨੁ = (स-अवधान) ਸੁਚੇਤ। ਸ = ਸਹਿਤ, ਸਮੇਤ। ਅਵਧਾਨ = ਧਿਆਨ (attention)।

SikhNet (Spanish)Estate consciente de tu Señor

ਤਾ ਤੂੰ; ਦਰਗਹ ਪਾਵਹਿ ਮਾਨੁ ॥

taa toon; daragah paaveh maan | Ang 176

Sant Singh Khalsathus you shall be honored in His Court.
Manmohan SinghThen, shalt thou obtain honour at His court.
Manmohan Singh (Punjabi)ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।
Fareedkot Teekaਤਾਂ ਤੂੰ ਪ੍ਰਲੋਕ ਮੇਂ ਆਦਰ ਪਾਵੇਂਗਾ॥
Prof. Sahib Singh(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।

ਪਦ ਅਰਥ ਮਾਨੁ = ਆਦਰ।

SikhNet (Spanish)y serás honrado en Su Corte.

ਉਕਤਿ ਸਿਆਣਪ; ਸਗਲੀ ਤਿਆਗੁ ॥

aukat siaanap; sagalee tiaag | Ang 177

Sant Singh KhalsaGive up all your clever tricks and devices,
Manmohan SinghAbandon all thine devices and clevernesses.
Manmohan Singh (Punjabi)ਆਪਣੀਆਂ ਯੁਕਤੀਆਂ ਅਤੇ ਚਤੁਰਾਈਆਂ ਸਾਰੀਆਂ ਛੱਡ ਦੇ।
Fareedkot Teekaਤਾਂ ਤੇ (ਉਕਤਿ) ਕਥਨੀ ਔਰ ਚਤੁਰਾਈ ਸਭ ਛੋਡ ਦੇਹੁ॥
Prof. Sahib Singhਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ,

ਪਦ ਅਰਥ ਉਕਤਿ = ਬਿਆਨ ਕਰਨ ਦੀ ਸ਼ਕਤੀ, ਦਲੀਲ। ਸਗਲੀ = ਸਾਰੀ।

SikhNet (Spanish)Deja tu astucia y tus riñas

ਸੰਤ ਜਨਾ ਕੀ; ਚਰਣੀ ਲਾਗੁ ॥੨॥

sant janaa kee; charanee laag |2| Ang 177

Sant Singh Khalsaand hold tight to the Feet of the Saints. ||2||
Manmohan SinghCling thou to the feet of holy men.
Manmohan Singh (Punjabi)ਤੂੰ ਨੇਕ ਪੁਰਸ਼ਾਂ ਦੇ ਪੈਰਾਂ ਨੂੰ ਚਿਮੜ ਜਾ।
Fareedkot Teekaਸੰਤ ਜਨੋਂ ਕੀ ਚਰਨੀ ਲਾਗ ਰਹੁ॥੨॥
Prof. Sahib Singhਅਤੇ ਗੁਰਮੁਖਾਂ ਦੀ ਸਰਨ ਪਉ ॥੨॥
SikhNet (Spanish)y aférrate a los Pies de los Santos.(2)

ਸਰਬ ਜੀਅ ਹਹਿ; ਜਾ ਕੈ ਹਾਥਿ ॥

sarab jeea heh; jaa kai haath | Ang 177

Sant Singh KhalsaThe One, who holds all creatures in His Hands,
Manmohan SinghHe, in whose hand all the beings are,
Manmohan Singh (Punjabi)ਜਿਸ ਦੇ ਹਥ ਵਿੱਚ ਸਾਰੇ ਜੀਵ ਹਨ,
Fareedkot Teekaਸਰਬ ਜੀਵ ਜਿਸ ਕੇ ਅਧੀਨ ਹੈਂ॥
Prof. Sahib Singh(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,

ਪਦ ਅਰਥ ਜੀਅ = ਜੀਵ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।

SikhNet (Spanish)De Él, de Quien sostiene la vida entera con Sus Manos,

ਕਦੇ ਨ ਵਿਛੁੜੈ; ਸਭ ਕੈ ਸਾਥਿ ॥

kade na vichhurrai; sabh kai saath | Ang 177

Sant Singh Khalsais never separated from them; He is with them all.
Manmohan Singhis never separated from them, and lives with them all.
Manmohan Singh (Punjabi)ਉਹ ਕਦਾਚਿੱਤ ਉਨ੍ਹਾਂ ਨਾਲੋਂ ਵੱਖਰਾ ਨਹੀਂ ਹੁੰਦਾ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਰਹਿੰਦਾ ਹੈ।
Fareedkot Teekaਪੁਨਾ ਸਭ ਕੇ ਸਾਥ ਤੇ ਕਭੀ ਭਿੰਨ ਨਹੀਂ ਹੋਤਾ॥
Prof. Sahib Singhਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ,

ਪਦ ਅਰਥ ਸਾਥਿ = ਨਾਲ।

SikhNet (Spanish)y Quien no se separa de nadie y está siempre contigo, busca Su Refugio;

ਉਪਾਵ ਛੋਡਿ; ਗਹੁ ਤਿਸ ਕੀ ਓਟ ॥

aupaav chhodd; gahu tis kee ott | Ang 177

Sant Singh KhalsaAbandon your clever devices, and grasp hold of His Support.
Manmohan SinghAbandon contrivances and grasp His protection.
Manmohan Singh (Punjabi)ਆਪਣੀਆਂ ਯੁਕਤੀਆਂ ਤਿਆਗ ਤੇ ਉਸ ਦੀ ਪਨਾਹ ਪਕੜ।
Fareedkot Teekaਔਰ ਸਭ ਉਪਾਵ ਛੋਡ ਕੇ ਤਿਸ ਕੀ ਸ਼ਰਣ ਗ੍ਰਹਣ ਕਰ॥
Prof. Sahib Singhਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ,

ਪਦ ਅਰਥ ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ। ਸੰਸਕ੍ਰਿਤ ਲਫ਼ਜ਼ ਹੈ उपाय) ਢੰਗ, ਜਤਨ। ਗਹੁ = ਫੜ। ਓਟ = ਆਸਰਾ।

SikhNet (Spanish)haz a un lado tus demás esfuerzos,

ਨਿਮਖ ਮਾਹਿ; ਹੋਵੈ ਤੇਰੀ ਛੋਟਿ ॥੩॥

nimakh maeh; hovai teree chhott |3| Ang 177

Sant Singh KhalsaIn an instant, you shall be saved. ||3||
Manmohan SinghIn a moment, thou shalt obtain deliverance.
Manmohan Singh (Punjabi)ਇਹ ਮੁਹਤ ਵਿੱਚ ਤੇਰੇ ਖਲਾਸੀ ਹੋ ਜਾਏਗੀ।
Fareedkot Teekaਨਿਮਖ ਭਾਵ ਸੀਘਰ ਹੀ ਤੇਰੀ ਬੰਧਨੋਂ ਸੇ ਛੋਟ ਹੋਵੇਗੀ॥੩॥
Prof. Sahib Singhਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਛੋਟਿ = ਖ਼ਲਾਸੀ ॥੩॥

SikhNet (Spanish)y serás redimido en un instante. (3)

ਸਦਾ ਨਿਕਟਿ ਕਰਿ; ਤਿਸ ਨੋ ਜਾਣੁ ॥

sadaa nikatt kar; tis no jaan | Ang 177

Sant Singh KhalsaKnow that He is always near at hand.
Manmohan SinghKnow Him as ever, near thee.
Manmohan Singh (Punjabi)ਉਸ ਨੂੰ ਹਮੇਸ਼ਾਂ ਆਪਣੇ ਨੇੜੇ ਕਰਕੇ ਸਮਝ।
Fareedkot Teekaਤਿਸ ਪ੍ਰਮਾਤਮਾ ਕੋ ਸਦਾ ਨਿਕਟ ਕਰ ਕੇ ਜਾਨ॥
Prof. Sahib Singhਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ।

ਪਦ ਅਰਥ ਨਿਕਟਿ = ਨੇੜੇ। ਤਿਸ ਨੋ = (ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ') ਉਸ (ਪ੍ਰਭੂ) ਨੂੰ। ਜਾਣੁ = ਸਮਝ।

SikhNet (Spanish)Comprende que Él está cerca de ti por siempre,

ਪ੍ਰਭ ਕੀ ਆਗਿਆ; ਸਤਿ ਕਰਿ ਮਾਨੁ ॥

prabh kee aagiaa; sat kar maan | Ang 177

Sant Singh KhalsaAccept the Order of God as True.
Manmohan SinghAccept Lord 's command as true.
Manmohan Singh (Punjabi)ਸਾਹਿਬ ਦੇ ਫੁਰਮਾਨ ਨੂੰ ਸੱਚਾ ਕਰ ਕੇ ਕਬੂਲ ਕਰ।
Fareedkot Teekaਔਰ ਤਿਸ ਪ੍ਰਭੂ ਕੀ ਅਗਿਆ ਸਤ ਕਰ ਕੇ ਮਾਨ॥
Prof. Sahib Singhਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ।

ਪਦ ਅਰਥ ਸਤਿ = (सत्य) ਅਟੱਲ, ਸੱਚ।

SikhNet (Spanish)y sométete con dicha a Su Voluntad.

ਗੁਰ ਕੈ ਬਚਨਿ; ਮਿਟਾਵਹੁ ਆਪੁ ॥

gur kai bachan; mittaavahu aap | Ang 177

Sant Singh KhalsaThrough the Guru's Teachings, eradicate selfishness and conceit.
Manmohan SinghUnder Guru 's instruction, efface thy ownself.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਆਪਣੇ ਆਪ ਨੂੰ ਮੇਸ ਦੇ।
Fareedkot Teekaਪੁਨਾ ਗੁਰੋਂ ਕੇ ਬਚਨੋਂ ਸੇ ਹੰਕਾਰ ਕੋ ਮਿਟਾ ਕਰ॥
Prof. Sahib Singhਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ।

ਪਦ ਅਰਥ ਬਚਨਿ = ਬਚਨ ਦੀ ਰਾਹੀਂ। ਆਪੁ = ਆਪਾ-ਭਾਵ।

SikhNet (Spanish)A través del Guru aniquila tu ego,

ਹਰਿ ਹਰਿ ਨਾਮੁ; ਨਾਨਕ ਜਪਿ ਜਾਪੁ ॥੪॥੪॥੭੩॥

har har naam; naanak jap jaap |4|4|73| Ang 177

Sant Singh KhalsaO Nanak, chant and meditate on the Naam, the Name of the Lord, Har, Har. ||4||4||73||
Manmohan SinghEver repeat, O Nanak, the Name of Lord God.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਸਦਾ ਉਚਾਰਨ ਕਰ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮ ਕਾ ਜਾਪ ਜਪ ॥੪॥੪॥੭੩॥☬ਗੁਰੋਂ ਕੇ ਬਚਨੋਂ ਕੀ ਮਹਿਮਾ ਜਨਾਵਤੇ ਹੈਂ:
Prof. Sahib Singhਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥

ਪਦ ਅਰਥ ਜਪਿ ਜਾਪੁ = ਜਾਪ ਜਪ ॥੪॥

SikhNet (Spanish)y habita siempre en el Naam, el Nombre del Señor.(4-4-73)
Answers quote the Granth verbatim with Ang citations. AI commentary is not Gurbani and not a religious ruling.