ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸਟਪਦੀ।
SikhNet (Spanish)Ashtapadi VII
ਸਾਧ ਕੈ ਸੰਗਿ; ਮੁਖ ਊਜਲ ਹੋਤ ॥
saadh kai sang; mukh aoojal hot |
Sant Singh KhalsaIn the Company of the Holy, one's face becomes radiant.
Manmohan SinghIn the Saints congregation the face becomes bright.
Manmohan Singh (Punjabi)ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਹੇ ਭਾਈ! ਸੰਤੋਂ ਕੇ ਸੰਗ ਕਰ ਕੇ ਇਸ ਜੀਵ ਕਾ ਮੁਖ ਉਜਲ ਹੋਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)ਪਦ ਅਰਥ ਊਜਲ = ਉਜਲਾ, ਸਾਫ਼। ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ।
SikhNet (Spanish)Vean como irradia el rostro del discípulo que vive entre hombres de Fe.
ਸਾਧਸੰਗਿ; ਮਲੁ ਸਗਲੀ ਖੋਤ ॥
saadhasang; mal sagalee khot |
Sant Singh KhalsaIn the Company of the Holy, all filth is removed.
Manmohan SinghIn the saints congregation all the filth is removed.
Manmohan Singh (Punjabi)ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ।
Fareedkot Teekaਪੁਨਾ ਸੰਤੋਂ ਕਾ ਸੰਗ ਸੰਪੂਰਨ ਪਾਪੋਂ ਰੂਪੀ ਮੈਲ ਕੋ ਦੂਰ ਕਰ ਦੇਤਾ ਹੈ॥
Prof. Sahib Singh(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।ਪਦ ਅਰਥ ਸਗਲੀ = ਸਾਰੀ। ਖੋਤ = ਨਾਸ ਹੋ ਜਾਂਦੀ ਹੈ।
SikhNet (Spanish)Gozando de tal Compañía desaparecen las impurezas
ਸਾਧ ਕੈ ਸੰਗਿ; ਮਿਟੈ ਅਭਿਮਾਨੁ ॥
saadh kai sang; mittai abhimaan |
Sant Singh KhalsaIn the Company of the Holy, egotism is eliminated.
Manmohan SinghIn the saints congregation the pride is effaced.
Manmohan Singh (Punjabi)ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਇਸ ਜੀਵ ਕਾ ਦੇਹ ਅਭਿਮਾਨ ਮਿਟ ਜਾਤਾ ਹੈ॥
Prof. Sahib Singhਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ,
SikhNet (Spanish)y el ego se diluye
ਸਾਧ ਕੈ ਸੰਗਿ; ਪ੍ਰਗਟੈ ਸੁਗਿਆਨੁ ॥
saadh kai sang; pragattai sugiaan |
Sant Singh KhalsaIn the Company of the Holy, spiritual wisdom is revealed.
Manmohan SinghIn the saints congregation Divine knowledge is revealed.
Manmohan Singh (Punjabi)ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਸ੍ਰੇਸਟ ਗ੍ਯਾਨ ਪ੍ਰਗਟ ਹੋਤਾ ਹੈ॥
Prof. Sahib Singhਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ)।ਪਦ ਅਰਥ ਸੁ ਗਿਆਨੁ = ਸ੍ਰੇਸ਼ਟ ਗਿਆਨ।
SikhNet (Spanish)quedando en su lugar Bienaventurada Luz de Sabiduría.
ਸਾਧ ਕੈ ਸੰਗਿ; ਬੁਝੈ ਪ੍ਰਭੁ ਨੇਰਾ ॥
saadh kai sang; bujhai prabh neraa |
Sant Singh KhalsaIn the Company of the Holy, God is understood to be near at hand.
Manmohan SinghIn the saints congregation the Lord is known to be near.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪ੍ਰਭੂ ਕੌ ਅਪਨੇ ਨਿਕਟ ਹੀ ਸਮਝਤਾ ਹੈ॥
Prof. Sahib Singhਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,ਪਦ ਅਰਥ ਨੇਰਾ = ਨੇੜੇ, ਅੰਗ-ਸੰਗ।
SikhNet (Spanish)En Compañía de los Santos se percibe la Presencia del Señor,
ਸਾਧਸੰਗਿ; ਸਭੁ ਹੋਤ ਨਿਬੇਰਾ ॥
saadhasang; sabh hot niberaa |
Sant Singh KhalsaIn the Company of the Holy, all conflicts are settled.
Manmohan SinghIn the saints congregation all the strifes are settled.
Manmohan Singh (Punjabi)ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਹੀ ਵਰਣੀ ਆਸ੍ਰਮੀ ਸਭ ਕਾ ਨਿਬੇੜਾ ਹੋਤਾ ਹੈ, ਭਾਵ ਚੌਰਾਸੀ ਕਾ ਫੇਰ ਦੂਰ ਹੋ ਜਾਤਾ ਹੈ॥
Prof. Sahib Singh(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)।ਪਦ ਅਰਥ ਨਿਬੇਰਾ = ਨਿਬੇੜਾ, ਫ਼ੈਸਲਾ।
SikhNet (Spanish)y toda desesperación y tristeza se alejan.
ਸਾਧ ਕੈ ਸੰਗਿ; ਪਾਏ ਨਾਮ ਰਤਨੁ ॥
saadh kai sang; paae naam ratan |
Sant Singh KhalsaIn the Company of the Holy, one obtains the jewel of the Naam.
Manmohan SinghIn the saints congregation the Name jewel is obtained.
Manmohan Singh (Punjabi)ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਇਹ ਜੀਵ ਨਾਮ ਰਤਨ ਕੌ ਪਾਵਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,
SikhNet (Spanish)Se obtiene la Preciosa Joya del Nombre
ਸਾਧ ਕੈ ਸੰਗਿ; ਏਕ ਊਪਰਿ ਜਤਨੁ ॥
saadh kai sang; ek aoopar jatan |
Sant Singh KhalsaIn the Company of the Holy, one's efforts are directed toward the One Lord.
Manmohan SinghIn the saints congregation man strives for one Lord alone.
Manmohan Singh (Punjabi)ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਏਕ ਮਨ ਕੇ ਜੀਤਣੇ ਊਪਰ, ਵਾ ਸਭ ਸੇ ਊਪਰ ਜੋ ਏਕ ਹਰੀ ਹੈ ਤਿਸ ਕੀ ਪ੍ਰਾਪਤੀ ਕਾ ਹੀ ਜਤਨੁ ਹੋਤਾ ਹੈ॥
Prof. Sahib Singhਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।ਪਦ ਅਰਥ ਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ।
SikhNet (Spanish)y entonces sólo puede continuarse por el Sendero del Señor.
ਸਾਧ ਕੀ ਮਹਿਮਾ; ਬਰਨੈ ਕਉਨੁ ਪ੍ਰਾਨੀ ॥
saadh kee mahimaa; baranai kaun praanee |
Sant Singh KhalsaWhat mortal can speak of the Glorious Praises of the Holy?
Manmohan SinghWhich mortal can narrate the saints praise?
Manmohan Singh (Punjabi)ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ?
Fareedkot Teekaਸੰਤੋਂ ਕੀ ਮਹਿਮਾ ਕੌ ਕੌਨ ਪ੍ਰਾਣੀ ਬਰਨਨ ਕਰੈ ਅਰਥਾਤ ਕੋਈ ਨਹੀਂ ਕਰ ਸਕਤਾ ਹੈ॥
Prof. Sahib Singhਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?ਪਦ ਅਰਥ ਮਹਿਮਾ = ਵਡਿਆਈ। ਬਰਨੈ = ਬਿਆਨ ਕਰੇ।
SikhNet (Spanish)¿Qué puede decirse de las virtudes de un hombre de Fe?
ਨਾਨਕ. ਸਾਧ ਕੀ ਸੋਭਾ; ਪ੍ਰਭ ਮਾਹਿ ਸਮਾਨੀ ॥੧॥
naanak. saadh kee sobhaa; prabh maeh samaanee |1|
Sant Singh KhalsaO Nanak, the glory of the Holy people merges into God. ||1||
Manmohan SinghNanak, the glory of the saints is merged in that of the Lord.
Manmohan Singh (Punjabi)ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਸੋਭਾ ਪ੍ਰਭੂ ਬੀਚ ਹੀ ਸਮਾਈ ਹੈ, ਭਾਵ ਪਰਮੇਸ੍ਵਰ ਤੁਲ ਹੈ॥
Prof. Sahib Singh(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥ਪਦ ਅਰਥ ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ॥੧॥
SikhNet (Spanish)Dice Nanak, Su Gloria alcanza en verdad a la del Propio Señor. (1)