ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥
raag kedaaraa baanee kabeer jeeo kee |
Sant Singh KhalsaRaag Kaydaaraa, The Word Of Kabeer Jee:
Manmohan SinghRag Kedara. Hymns of Kabir Ji.
Manmohan Singh (Punjabi)ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Prof. Sahib Singhਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Kedara, Palabras del Bhakta Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ ॥
ausatat nindaa doaoo bibarajit; tajahu maan abhimaanaa |
Sant Singh KhalsaThose who ignore both praise and slander, who reject egotistical pride and conceit,
Manmohan SinghThey, who abandon both praise and slander, who reject self-worship and self-conceit,
Manmohan Singh (Punjabi)ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,
Fareedkot Teekaਜੋ ਉਸਤਤ ਅਰ ਨਿੰਦਾ ਦੋਨੋਂ ਸੇ (ਬਿਬਰਜਿਤ) ਰਹਿਤ ਹੂਆ ਹੈ ਪੁਨਾ ਮਨ ਅਰ ਅਭਿਮਾਨ ਕੋ ਭੀ ਤਜ ਦੀਆ ਹੈ॥
Prof. Sahib Singhਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।ਪਦ ਅਰਥ ਬਿਬਰਜਿਤ = ਮਨ੍ਹਾ, ਵਰਜੇ ਹੋਏ, ਮਾੜੇ। ਉਸਤਤਿ = ਵਡਿਆਈ, ਕਿਸੇ ਬੰਦੇ ਦੀ ਵਡਿਆਈ, ਖ਼ੁਸ਼ਾਮਦ। ਅਭਿਮਾਨਾ = ਅਹੰਕਾਰ।
SikhNet (Spanish)Aquél que no lo mueve ni la alabanza ni la crítica, controla su ego y la proyección del mismo,
ਲੋਹਾ ਕੰਚਨੁ ਸਮ ਕਰਿ ਜਾਨਹਿ; ਤੇ ਮੂਰਤਿ ਭਗਵਾਨਾ ॥੧॥
lohaa kanchan sam kar jaaneh; te moorat bhagavaanaa |1|
Sant Singh Khalsawho look alike upon iron and gold - they are the very image of the Lord God. ||1||
Manmohan Singhand who deem iron and gold, the same; they the fortunate are the image of Lord.
Manmohan Singh (Punjabi)ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।
Fareedkot Teekaਪੁਨਾ ਲੋਹਾ ਅਰ ਸ੍ਵਰਨ ਕੋ ਬਰਾਬਰ ਸਮਝਾ ਹੈ, ਹੇ ਭਗਵਨ! ਸੋ ਪੁਰਸ਼ ਆਪ ਕਾ ਸ੍ਵਰੂਪ ਹੀ ਹੈ॥੧॥
Prof. Sahib Singhਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥ਪਦ ਅਰਥ ਕੰਚਨੁ = ਸੋਨਾ। ਸਮ = ਬਰਾਬਰ। ਤੇ = ਉਹ ਬੰਦੇ ॥੧॥
SikhNet (Spanish)él ve al oro y al hierro de igual forma. Esa en verdad es la Encarnación de Dios. (1)
ਤੇਰਾ ਜਨੁ; ਏਕੁ ਆਧੁ ਕੋਈ ॥
teraa jan; ek aadh koee |
Sant Singh KhalsaHardly anyone is a humble servant of Yours, O Lord.
Manmohan SinghHardly any one is Thine slave, O Lord,
Manmohan Singh (Punjabi)ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,
Fareedkot Teekaਹੇ ਭਗਵਨ! ਤੇਰਾ ਦਾਸ ਕੋਈ ਏਕ ਆਧਾ ਹੈ, ਭਾਵ ਕੋਈ ਵਿਰਲਾ ਹੀ ਹੋਤਾ ਹੈ; ਵਾ ਏਕ ਗ੍ਯਾਨਵਾਨ ਆਧਾ ਜਗ੍ਯਾਸੂ ਹੈ॥
Prof. Sahib Singhਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ।ਪਦ ਅਰਥ ਏਕੁ ਆਧੁ = ਕੋਈ ਵਿਰਲਾ।
SikhNet (Spanish)Oh Dios, excepcional es el que siente que pertenece a Ti. Ese ser hace a un lado su lujuria,
ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ; ਹਰਿ ਪਦੁ ਚੀਨੑੈ, ਸੋਈ ॥੧॥ ਰਹਾਉ ॥
kaam krodh lobh mohu bibarajit; har pad cheenai, soee |1| rahaau |
Sant Singh KhalsaIgnoring sexual desire, anger, greed and attachment, such a person becomes aware of the Lord's Feet. ||1||Pause||
Manmohan Singhwho forsaking lust, wrath, avarice and worldly attachment, sees the Lord's feet. Pause.
Manmohan Singh (Punjabi)ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।
Fareedkot Teekaਕਿਉਂ ਕਿ ਜੋ ਪੁਰਸ਼ ਕਾਮ, ਕ੍ਰੋਧ, ਲੋਭ, ਮੋਹ ਸੇ ਰਹਤ ਹੋਤਾ ਹੈ। ਹੇ ਹਰੀ! ਆਪ ਕੇ ਪਦ ਕੋ ਸੋਈ ਪੁਰਸ਼ (ਚੀਨੈ) ਜਾਨਤਾ ਹੈ॥੧॥ ਰਹਾਉ ॥
Prof. Sahib Singh(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥ਪਦ ਅਰਥ ਹਰਿ ਪਦੁ = ਰੱਬੀ ਮਿਲਾਪ ਦੀ ਅਵਸਥਾ। ਚੀਨ੍ਹ੍ਹੈ = ਪਛਾਣਦਾ ਹੈ ॥੧॥ ਰਹਾਉ ॥
SikhNet (Spanish)su enojo, avaricia y apego y llega a conocer el Estado Divino. (1-Pausa)
ਰਜ ਗੁਣ. ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ ॥
raj gun. tam gun, sat gun kaheeai; ih teree sabh maaeaa |
Sant Singh KhalsaRaajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.
Manmohan SinghThe quality of impulse, the quality of ignorance and the quality of goodness; all these are called the creation of Thy power.
Manmohan Singh (Punjabi)ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।
Fareedkot Teekaਜੋ ਰਜੋ ਗੁਣ ਅਰ ਤਮੋ ਗੁਣ ਪੁਨਾ ਸਤੋ ਗੁਣ ਕਹੀਤੇ ਹੈਂ ਏਹ ਸਭ ਤੇਰੀ ਹੀ ਮਾਯਾ ਹੈ॥
Prof. Sahib Singhਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।ਪਦ ਅਰਥ ਰਜੁ ਗੁਣ = ਮਾਇਆ ਦਾ ਉਹ ਗੁਣ ਜੋ ਮੋਹ ਅਹੰਕਾਰ ਆਦਿਕ ਦਾ ਮੂਲ ਹੈ। ਤਮ ਗੁਣ = ਉਹ ਗੁਣ ਜਿਸ ਦੇ ਕਾਰਨ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਏ। (ਤਮ = ਸਾਹ ਘੁੱਟਿਆ ਜਾਣਾ)। ਸਤ ਗੁਣ = ਮਾਇਆ ਦੇ ਗੁਣਾਂ ਵਿਚੋਂ ਪਹਿਲਾ ਗੁਣ ਜਿਸ ਦਾ ਨਤੀਜਾ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਆਦਿਕ ਹੈ। ਇਸ ਅਵਸਥਾ ਵਿਚ ਮਨੁੱਖ ਸ਼ਾਂਤੀ, ਦਇਆ ਆਦਿਕ ਕੰਮਾਂ ਤੇ ਜ਼ੋਰ ਦੇਂਦਾ ਹੈ, ਤੇ ਇਹਨਾਂ ਦੇ ਕਰਨ ਨਾਲ ਹੀ ਉਸ ਨੂੰ ਜੀਵਨ-ਹੁਲਾਰਾ ਆਉਂਦਾ ਹੈ।
SikhNet (Spanish)Oh Dios, las tres modalidades, Rayásica, Tamásica y Sátvika, son simplemente una expresión de Tu Infinito Poder.
ਚਉਥੇ ਪਦ ਕਉ ਜੋ ਨਰੁ ਚੀਨੑੈ; ਤਿਨੑ ਹੀ ਪਰਮ ਪਦੁ ਪਾਇਆ ॥੨॥
chauthe pad kau jo nar cheenai; tina hee param pad paaeaa |2|
Sant Singh KhalsaThat man who realizes the fourth state - he alone obtains the supreme state. ||2||
Manmohan SinghThe man, who realises the fourth state; he alone obtains the supreme status.
Manmohan Singh (Punjabi)ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।
Fareedkot Teeka(ਚਉਥੇ ਪਦ) ਤੁਰੀਆ ਸਾਖੀ ਕੋ ਜੋ ਪੁਰਸ਼ ਜਾਨ ਲੇਤਾ ਹੈ, ਤਿਸ ਨੇ ਹੀ ਤੇਰੇ ਉਤਕ੍ਰਿਸਟ ਪਦ ਕੋ ਅਰਥਾਤ ਮੋਖ ਕੋ ਪਾਯਾ ਹੈ॥੨॥
Prof. Sahib Singhਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥
SikhNet (Spanish)Pero sólo alcanza el Estado Supremo de Éxtasis, aquél que conoce el Cuarto Estado de Entonación en Ti. (2)
ਤੀਰਥ ਬਰਤ ਨੇਮ ਸੁਚਿ ਸੰਜਮ; ਸਦਾ ਰਹੈ ਨਿਹਕਾਮਾ ॥
teerath barat nem such sanjam; sadaa rahai nihakaamaa |
Sant Singh KhalsaAmidst pilgrimages, fasting, rituals, purification and self-discipline, he remains always without thought of reward.
Manmohan SinghHe ever remains desireless of the pilgrimages, fasting-rituals, religious rites, purifications and self-mortification.
Manmohan Singh (Punjabi)ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।
Fareedkot Teekaਤੀਰਥ, ਬ੍ਰਤ, ਨੇਮ ਪੁਨਾ ਸੌਚ ਸੰਜਮੋਂ ਕੋ ਕਰਤਾ ਹੂਆ ਭੀ ਸਦੀਵ ਨਿਸਕਾਮ ਰਹਿਤਾ ਹੈ॥
Prof. Sahib Singhਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।ਪਦ ਅਰਥ ਨਿਹਕਾਮਾ = ਕਾਮਨਾ-ਰਹਿਤ। ਸੁਚਿ = ਪਵਿੱਤ੍ਰਤਾ, ਸਰੀਰਕ ਸੁਚ। ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਜਤਨ।
SikhNet (Spanish)Peregrinajes, ayunos, actitudes piadosas, autocontrol y todo tipo de rutinas religiosas, no deberíamos imaginar que traen algún fruto,
ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ; ਚਿਤਵਤ ਆਤਮ ਰਾਮਾ ॥੩॥
trisanaa ar maaeaa bhram chookaa; chitavat aatam raamaa |3|
Sant Singh KhalsaThirst and desire for Maya and doubt depart, remembering the Lord, the Supreme Soul. ||3||
Manmohan SinghMeditating on the Pervading Soul, desire, worldliness and doubt depart.
Manmohan Singh (Punjabi)ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਤਿਸ ਕੇ ਰਿਦੇ ਸੇ ਤ੍ਰਿਸਨਾ ਅਰ (ਮਾਇਆ) ਛਲ ਅਰ ਭਰਮ ਚੂਕ ਗਿਆ ਹੈ ਔਰ (ਆਤਮ ਰਾਮਾ) ਆਪ ਕੋ ਬ੍ਯਾਪਕ ਰੂਪ ਜਾਣ ਕਰ ਚਿੰਤਨ ਕਰਤਾ ਹੈ॥੩॥
Prof. Sahib Singhਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥ਪਦ ਅਰਥ ਚਿਤਵਤ = ਸਿਮਰਦਿਆਂ ॥੩॥
SikhNet (Spanish)más bien debería deshacer de la mente la ilusión del deseo y la duda y así apreciar en nuestro ser sólo al Dios Todo Prevaleciente. (3)
ਜਿਹ ਮੰਦਰਿ ਦੀਪਕੁ ਪਰਗਾਸਿਆ; ਅੰਧਕਾਰੁ ਤਹ ਨਾਸਾ ॥
jih mandar deepak paragaasiaa; andhakaar teh naasaa |
Sant Singh KhalsaWhen the temple is illuminated by the lamp, its darkness is dispelled.
Manmohan SinghThe mansion, in which the lamp burns; the darkness thereof is dispelled.
Manmohan Singh (Punjabi)ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਿਸ ਪੁਰਸ਼ ਕੇ ਅੰਤਹਕਰਣ ਮੰਦਰ ਮੇਂ ਗਿਆਨ ਰੂਪ ਦੀਪਕ ਪ੍ਰਕਾਸਾ ਹੈ, ਤਿਸ ਕਾ ਅਗ੍ਯਾਨ ਰੂਪੀ ਅੰਧਕਾਰ ਨਸ਼ਟ ਹੂਆ ਹੈ॥
Prof. Sahib Singh*ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,ਪਦ ਅਰਥ ਮੰਦਰਿ = ਮੰਦਰ ਵਿਚ, ਘਰ ਵਿਚ। ਦੀਪਕੁ = ਦੀਵਾ। ਪਰਗਾਸਿਆ = ਜਗ ਪਿਆ। ਤਹ = ਉੱਥੇ।
SikhNet (Spanish)En cualquier templo en que la Luz de Dios esté encendida, la oscuridad de la ignorancia es disipada, uno se libera de sus dudas y llena su mente y su ser con ese Estado en donde no existe el miedo;
ਨਿਰਭਉ ਪੂਰਿ ਰਹੇ. ਭ੍ਰਮੁ ਭਾਗਾ; ਕਹਿ ਕਬੀਰ ਜਨ ਦਾਸਾ ॥੪॥੧॥
nirbhau poor rahe. bhram bhaagaa; keh kabeer jan daasaa |4|1|
Sant Singh KhalsaThe Fearless Lord is All-pervading. Doubt has run away, says Kabeer, the Lord's humble slave. ||4||1||
Manmohan SinghSays Kabir, I am the servant of the Lord's slave whose doubt has fled and who knows the Fear-free Lord fully filling all.
Manmohan Singh (Punjabi)ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।
Fareedkot Teekaਹੇ ਨਿਰਭਉ! ਤਿਸ ਨੇ ਆਪ ਕੋ ਪੂਰਨ ਹੋ ਰਹੇ ਜਾਨਾ ਹੈ ਅਰ ਭਰਮ ਤਿਸ ਕਾ (ਭਾਗਾ) ਦੂਰ ਹੋਇਆ ਹੈ। ਸ੍ਰੀ ਕਬੀਰ ਜੀ ਕਹਤੇ ਹੈਂ: ਵਹੁ ਪਰੁਸ਼ ਤੇਰਾ ਦਾਸ ਹੈ॥੪॥੧॥☬ਅਬ ਬਨਜ ਕੇ ਪ੍ਰਕਾਰ ਸੇ ਨਾਂਮ ਕੀ ਮਹਤਤਾ ਅਰ ਅਪਨਾ ਨਿਸਚਾ ਪ੍ਰਗਟ ਕਰਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥ਪਦ ਅਰਥ ਪੂਰਿ ਰਹੇ = ਪਰਗਟ ਹੋਏ ॥੪॥੧॥
* ਸ਼ਬਦ ਦਾ ਭਾਵ: ਸੰਤ ਦਾ ਕਰਤੱਬ-ਵਿਕਾਰਾਂ ਤੋਂ ਮਨੁੱਖ ਪਰਹੇਜ਼ ਕਰਦਾ ਹੈ; ਨਾਹ ਕਿਸੇ ਦੀ ਨਿੰਦਾ, ਨਾਹ ਕਿਸੇ ਦੀ ਖ਼ੁਸ਼ਾਮਦ, ਤੀਰਥ ਵਰਤ ਆਦਿਕ ਵਲੋਂ ਬੇ-ਪਰਵਾਹ; ਕੋਈ ਭਟਕਣਾ ਨਹੀਂ ਰਹਿ ਜਾਂਦੀ।
SikhNet (Spanish)en ese Estado, en el Estado de Dios uno se vuelve Esclavo del Señor. (4-1)