ੴ

ਸਿੱਖਬਾਣੀ · SikhBani

Ang 1123

Sri Guru Granth Sahib · Raag Kaydaaraa · 4 shabads, 34 lines
Translations
Shabad Bhagat Kabir Ji Raag Kaydaaraa

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥

raag kedaaraa baanee kabeer jeeo kee |

Sant Singh KhalsaRaag Kaydaaraa, The Word Of Kabeer Jee:
Manmohan SinghRag Kedara. Hymns of Kabir Ji.
Manmohan Singh (Punjabi)ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Prof. Sahib Singhਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Kedara, Palabras del Bhakta Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ ॥

ausatat nindaa doaoo bibarajit; tajahu maan abhimaanaa |

Sant Singh KhalsaThose who ignore both praise and slander, who reject egotistical pride and conceit,
Manmohan SinghThey, who abandon both praise and slander, who reject self-worship and self-conceit,
Manmohan Singh (Punjabi)ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,
Fareedkot Teekaਜੋ ਉਸਤਤ ਅਰ ਨਿੰਦਾ ਦੋਨੋਂ ਸੇ (ਬਿਬਰਜਿਤ) ਰਹਿਤ ਹੂਆ ਹੈ ਪੁਨਾ ਮਨ ਅਰ ਅਭਿਮਾਨ ਕੋ ਭੀ ਤਜ ਦੀਆ ਹੈ॥
Prof. Sahib Singhਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।

ਪਦ ਅਰਥ ਬਿਬਰਜਿਤ = ਮਨ੍ਹਾ, ਵਰਜੇ ਹੋਏ, ਮਾੜੇ। ਉਸਤਤਿ = ਵਡਿਆਈ, ਕਿਸੇ ਬੰਦੇ ਦੀ ਵਡਿਆਈ, ਖ਼ੁਸ਼ਾਮਦ। ਅਭਿਮਾਨਾ = ਅਹੰਕਾਰ।

SikhNet (Spanish)Aquél que no lo mueve ni la alabanza ni la crítica, controla su ego y la proyección del mismo,

ਲੋਹਾ ਕੰਚਨੁ ਸਮ ਕਰਿ ਜਾਨਹਿ; ਤੇ ਮੂਰਤਿ ਭਗਵਾਨਾ ॥੧॥

lohaa kanchan sam kar jaaneh; te moorat bhagavaanaa |1|

Sant Singh Khalsawho look alike upon iron and gold - they are the very image of the Lord God. ||1||
Manmohan Singhand who deem iron and gold, the same; they the fortunate are the image of Lord.
Manmohan Singh (Punjabi)ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।
Fareedkot Teekaਪੁਨਾ ਲੋਹਾ ਅਰ ਸ੍ਵਰਨ ਕੋ ਬਰਾਬਰ ਸਮਝਾ ਹੈ, ਹੇ ਭਗਵਨ! ਸੋ ਪੁਰਸ਼ ਆਪ ਕਾ ਸ੍ਵਰੂਪ ਹੀ ਹੈ॥੧॥
Prof. Sahib Singhਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥

ਪਦ ਅਰਥ ਕੰਚਨੁ = ਸੋਨਾ। ਸਮ = ਬਰਾਬਰ। ਤੇ = ਉਹ ਬੰਦੇ ॥੧॥

SikhNet (Spanish)él ve al oro y al hierro de igual forma. Esa en verdad es la Encarnación de Dios. (1)

ਤੇਰਾ ਜਨੁ; ਏਕੁ ਆਧੁ ਕੋਈ ॥

teraa jan; ek aadh koee |

Sant Singh KhalsaHardly anyone is a humble servant of Yours, O Lord.
Manmohan SinghHardly any one is Thine slave, O Lord,
Manmohan Singh (Punjabi)ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,
Fareedkot Teekaਹੇ ਭਗਵਨ! ਤੇਰਾ ਦਾਸ ਕੋਈ ਏਕ ਆਧਾ ਹੈ, ਭਾਵ ਕੋਈ ਵਿਰਲਾ ਹੀ ਹੋਤਾ ਹੈ; ਵਾ ਏਕ ਗ੍ਯਾਨਵਾਨ ਆਧਾ ਜਗ੍ਯਾਸੂ ਹੈ॥
Prof. Sahib Singhਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ।

ਪਦ ਅਰਥ ਏਕੁ ਆਧੁ = ਕੋਈ ਵਿਰਲਾ।

SikhNet (Spanish)Oh Dios, excepcional es el que siente que pertenece a Ti. Ese ser hace a un lado su lujuria,

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ; ਹਰਿ ਪਦੁ ਚੀਨੑੈ, ਸੋਈ ॥੧॥ ਰਹਾਉ ॥

kaam krodh lobh mohu bibarajit; har pad cheenai, soee |1| rahaau |

Sant Singh KhalsaIgnoring sexual desire, anger, greed and attachment, such a person becomes aware of the Lord's Feet. ||1||Pause||
Manmohan Singhwho forsaking lust, wrath, avarice and worldly attachment, sees the Lord's feet. Pause.
Manmohan Singh (Punjabi)ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।
Fareedkot Teekaਕਿਉਂ ਕਿ ਜੋ ਪੁਰਸ਼ ਕਾਮ, ਕ੍ਰੋਧ, ਲੋਭ, ਮੋਹ ਸੇ ਰਹਤ ਹੋਤਾ ਹੈ। ਹੇ ਹਰੀ! ਆਪ ਕੇ ਪਦ ਕੋ ਸੋਈ ਪੁਰਸ਼ (ਚੀਨੈ) ਜਾਨਤਾ ਹੈ॥੧॥ ਰਹਾਉ ॥
Prof. Sahib Singh(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥

ਪਦ ਅਰਥ ਹਰਿ ਪਦੁ = ਰੱਬੀ ਮਿਲਾਪ ਦੀ ਅਵਸਥਾ। ਚੀਨ੍ਹ੍ਹੈ = ਪਛਾਣਦਾ ਹੈ ॥੧॥ ਰਹਾਉ ॥

SikhNet (Spanish)su enojo, avaricia y apego y llega a conocer el Estado Divino. (1-Pausa)

ਰਜ ਗੁਣ. ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ ॥

raj gun. tam gun, sat gun kaheeai; ih teree sabh maaeaa |

Sant Singh KhalsaRaajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.
Manmohan SinghThe quality of impulse, the quality of ignorance and the quality of goodness; all these are called the creation of Thy power.
Manmohan Singh (Punjabi)ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।
Fareedkot Teekaਜੋ ਰਜੋ ਗੁਣ ਅਰ ਤਮੋ ਗੁਣ ਪੁਨਾ ਸਤੋ ਗੁਣ ਕਹੀਤੇ ਹੈਂ ਏਹ ਸਭ ਤੇਰੀ ਹੀ ਮਾਯਾ ਹੈ॥
Prof. Sahib Singhਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।

ਪਦ ਅਰਥ ਰਜੁ ਗੁਣ = ਮਾਇਆ ਦਾ ਉਹ ਗੁਣ ਜੋ ਮੋਹ ਅਹੰਕਾਰ ਆਦਿਕ ਦਾ ਮੂਲ ਹੈ। ਤਮ ਗੁਣ = ਉਹ ਗੁਣ ਜਿਸ ਦੇ ਕਾਰਨ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਏ। (ਤਮ = ਸਾਹ ਘੁੱਟਿਆ ਜਾਣਾ)। ਸਤ ਗੁਣ = ਮਾਇਆ ਦੇ ਗੁਣਾਂ ਵਿਚੋਂ ਪਹਿਲਾ ਗੁਣ ਜਿਸ ਦਾ ਨਤੀਜਾ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਆਦਿਕ ਹੈ। ਇਸ ਅਵਸਥਾ ਵਿਚ ਮਨੁੱਖ ਸ਼ਾਂਤੀ, ਦਇਆ ਆਦਿਕ ਕੰਮਾਂ ਤੇ ਜ਼ੋਰ ਦੇਂਦਾ ਹੈ, ਤੇ ਇਹਨਾਂ ਦੇ ਕਰਨ ਨਾਲ ਹੀ ਉਸ ਨੂੰ ਜੀਵਨ-ਹੁਲਾਰਾ ਆਉਂਦਾ ਹੈ।

SikhNet (Spanish)Oh Dios, las tres modalidades, Rayásica, Tamásica y Sátvika, son simplemente una expresión de Tu Infinito Poder.

ਚਉਥੇ ਪਦ ਕਉ ਜੋ ਨਰੁ ਚੀਨੑੈ; ਤਿਨੑ ਹੀ ਪਰਮ ਪਦੁ ਪਾਇਆ ॥੨॥

chauthe pad kau jo nar cheenai; tina hee param pad paaeaa |2|

Sant Singh KhalsaThat man who realizes the fourth state - he alone obtains the supreme state. ||2||
Manmohan SinghThe man, who realises the fourth state; he alone obtains the supreme status.
Manmohan Singh (Punjabi)ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।
Fareedkot Teeka(ਚਉਥੇ ਪਦ) ਤੁਰੀਆ ਸਾਖੀ ਕੋ ਜੋ ਪੁਰਸ਼ ਜਾਨ ਲੇਤਾ ਹੈ, ਤਿਸ ਨੇ ਹੀ ਤੇਰੇ ਉਤਕ੍ਰਿਸਟ ਪਦ ਕੋ ਅਰਥਾਤ ਮੋਖ ਕੋ ਪਾਯਾ ਹੈ॥੨॥
Prof. Sahib Singhਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥
SikhNet (Spanish)Pero sólo alcanza el Estado Supremo de Éxtasis, aquél que conoce el Cuarto Estado de Entonación en Ti. (2)

ਤੀਰਥ ਬਰਤ ਨੇਮ ਸੁਚਿ ਸੰਜਮ; ਸਦਾ ਰਹੈ ਨਿਹਕਾਮਾ ॥

teerath barat nem such sanjam; sadaa rahai nihakaamaa |

Sant Singh KhalsaAmidst pilgrimages, fasting, rituals, purification and self-discipline, he remains always without thought of reward.
Manmohan SinghHe ever remains desireless of the pilgrimages, fasting-rituals, religious rites, purifications and self-mortification.
Manmohan Singh (Punjabi)ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।
Fareedkot Teekaਤੀਰਥ, ਬ੍ਰਤ, ਨੇਮ ਪੁਨਾ ਸੌਚ ਸੰਜਮੋਂ ਕੋ ਕਰਤਾ ਹੂਆ ਭੀ ਸਦੀਵ ਨਿਸਕਾਮ ਰਹਿਤਾ ਹੈ॥
Prof. Sahib Singhਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।

ਪਦ ਅਰਥ ਨਿਹਕਾਮਾ = ਕਾਮਨਾ-ਰਹਿਤ। ਸੁਚਿ = ਪਵਿੱਤ੍ਰਤਾ, ਸਰੀਰਕ ਸੁਚ। ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਜਤਨ।

SikhNet (Spanish)Peregrinajes, ayunos, actitudes piadosas, autocontrol y todo tipo de rutinas religiosas, no deberíamos imaginar que traen algún fruto,

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ; ਚਿਤਵਤ ਆਤਮ ਰਾਮਾ ॥੩॥

trisanaa ar maaeaa bhram chookaa; chitavat aatam raamaa |3|

Sant Singh KhalsaThirst and desire for Maya and doubt depart, remembering the Lord, the Supreme Soul. ||3||
Manmohan SinghMeditating on the Pervading Soul, desire, worldliness and doubt depart.
Manmohan Singh (Punjabi)ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਤਿਸ ਕੇ ਰਿਦੇ ਸੇ ਤ੍ਰਿਸਨਾ ਅਰ (ਮਾਇਆ) ਛਲ ਅਰ ਭਰਮ ਚੂਕ ਗਿਆ ਹੈ ਔਰ (ਆਤਮ ਰਾਮਾ) ਆਪ ਕੋ ਬ੍ਯਾਪਕ ਰੂਪ ਜਾਣ ਕਰ ਚਿੰਤਨ ਕਰਤਾ ਹੈ॥੩॥
Prof. Sahib Singhਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥

ਪਦ ਅਰਥ ਚਿਤਵਤ = ਸਿਮਰਦਿਆਂ ॥੩॥

SikhNet (Spanish)más bien debería deshacer de la mente la ilusión del deseo y la duda y así apreciar en nuestro ser sólo al Dios Todo Prevaleciente. (3)

ਜਿਹ ਮੰਦਰਿ ਦੀਪਕੁ ਪਰਗਾਸਿਆ; ਅੰਧਕਾਰੁ ਤਹ ਨਾਸਾ ॥

jih mandar deepak paragaasiaa; andhakaar teh naasaa |

Sant Singh KhalsaWhen the temple is illuminated by the lamp, its darkness is dispelled.
Manmohan SinghThe mansion, in which the lamp burns; the darkness thereof is dispelled.
Manmohan Singh (Punjabi)ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਿਸ ਪੁਰਸ਼ ਕੇ ਅੰਤਹਕਰਣ ਮੰਦਰ ਮੇਂ ਗਿਆਨ ਰੂਪ ਦੀਪਕ ਪ੍ਰਕਾਸਾ ਹੈ, ਤਿਸ ਕਾ ਅਗ੍ਯਾਨ ਰੂਪੀ ਅੰਧਕਾਰ ਨਸ਼ਟ ਹੂਆ ਹੈ॥
Prof. Sahib Singh*ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,

ਪਦ ਅਰਥ ਮੰਦਰਿ = ਮੰਦਰ ਵਿਚ, ਘਰ ਵਿਚ। ਦੀਪਕੁ = ਦੀਵਾ। ਪਰਗਾਸਿਆ = ਜਗ ਪਿਆ। ਤਹ = ਉੱਥੇ।

SikhNet (Spanish)En cualquier templo en que la Luz de Dios esté encendida, la oscuridad de la ignorancia es disipada, uno se libera de sus dudas y llena su mente y su ser con ese Estado en donde no existe el miedo;

ਨਿਰਭਉ ਪੂਰਿ ਰਹੇ. ਭ੍ਰਮੁ ਭਾਗਾ; ਕਹਿ ਕਬੀਰ ਜਨ ਦਾਸਾ ॥੪॥੧॥

nirbhau poor rahe. bhram bhaagaa; keh kabeer jan daasaa |4|1|

Sant Singh KhalsaThe Fearless Lord is All-pervading. Doubt has run away, says Kabeer, the Lord's humble slave. ||4||1||
Manmohan SinghSays Kabir, I am the servant of the Lord's slave whose doubt has fled and who knows the Fear-free Lord fully filling all.
Manmohan Singh (Punjabi)ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।
Fareedkot Teekaਹੇ ਨਿਰਭਉ! ਤਿਸ ਨੇ ਆਪ ਕੋ ਪੂਰਨ ਹੋ ਰਹੇ ਜਾਨਾ ਹੈ ਅਰ ਭਰਮ ਤਿਸ ਕਾ (ਭਾਗਾ) ਦੂਰ ਹੋਇਆ ਹੈ। ਸ੍ਰੀ ਕਬੀਰ ਜੀ ਕਹਤੇ ਹੈਂ: ਵਹੁ ਪਰੁਸ਼ ਤੇਰਾ ਦਾਸ ਹੈ॥੪॥੧॥☬ਅਬ ਬਨਜ ਕੇ ਪ੍ਰਕਾਰ ਸੇ ਨਾਂਮ ਕੀ ਮਹਤਤਾ ਅਰ ਅਪਨਾ ਨਿਸਚਾ ਪ੍ਰਗਟ ਕਰਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥

ਪਦ ਅਰਥ ਪੂਰਿ ਰਹੇ = ਪਰਗਟ ਹੋਏ ॥੪॥੧॥

* ਸ਼ਬਦ ਦਾ ਭਾਵ: ਸੰਤ ਦਾ ਕਰਤੱਬ-ਵਿਕਾਰਾਂ ਤੋਂ ਮਨੁੱਖ ਪਰਹੇਜ਼ ਕਰਦਾ ਹੈ; ਨਾਹ ਕਿਸੇ ਦੀ ਨਿੰਦਾ, ਨਾਹ ਕਿਸੇ ਦੀ ਖ਼ੁਸ਼ਾਮਦ, ਤੀਰਥ ਵਰਤ ਆਦਿਕ ਵਲੋਂ ਬੇ-ਪਰਵਾਹ; ਕੋਈ ਭਟਕਣਾ ਨਹੀਂ ਰਹਿ ਜਾਂਦੀ।

SikhNet (Spanish)en ese Estado, en el Estado de Dios uno se vuelve Esclavo del Señor. (4-1)

Open this shabad →

Shabad Bhagat Kabir Ji Raag Kaydaaraa

ਕਿਨਹੀ ਬਨਜਿਆ ਕਾਂਸੀ ਤਾਂਬਾ; ਕਿਨਹੀ ਲਉਗ ਸੁਪਾਰੀ ॥

kinahee banajiaa kaansee taanbaa; kinahee laug supaaree |

Sant Singh KhalsaSome deal in bronze and copper, some in cloves and betel nuts.
Manmohan SinghSome deal in bronze and copper and some in cloves and betel-nuts.
Manmohan Singh (Punjabi)ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।
Fareedkot Teekaਕਿਸੀ ਨੇ ਤੋ ਸੰਸਾਰ ਮੇਂ ਕਾਸੀ ਤਾਂਬਾ ਖਰੀਦ ਕੀਆ, ਪੁਨਾ ਕਿਸੀ ਨੇ ਲੌਂਗ ਸਪਾਰੀ ਆਦਿ ਬਸਤੂਓਂ ਕਾ ਬਨਜ ਕੀਆ ਹੈ॥
Prof. Sahib Singhਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।

ਪਦ ਅਰਥ ਬਨਜਿਆ = ਵਣਜ ਕੀਤਾ।

SikhNet (Spanish)Algunos comercian con el bronce, otros con cobre, otros con esencias de clavo y nueces de betel,

ਸੰਤਹੁ ਬਨਜਿਆ. ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥੧॥

santahu banajiaa. naam gobid kaa; aisee khep hamaaree |1|

Sant Singh KhalsaThe Saints deal in the Naam, the Name of the Lord of the Universe. Such is my merchandise as well. ||1||
Manmohan SinghThe saints deal in the Lord's Name. Such is my merchandise.
Manmohan Singh (Punjabi)ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।
Fareedkot Teekaਪਰੰਤੂ ਸੰਤੋਂ ਨੇ ਏਕ ਗੋਬਿੰਦ ਕਾ ਨਾਮ ਹੀ ਬਨਜਾ ਹੈ, ਸੋ ਹਮਾਰੀ ਖੇਪ ਭੀ ਐਸੀ ਹੈ॥੧॥
Prof. Sahib Singhਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥

ਪਦ ਅਰਥ ਸੰਤਹੁ = ਸੰਤਾਂ ਨੇ। ਖੇਪ = ਸੌਦਾ ॥੧॥

SikhNet (Spanish)pero los Santos comercian sólo con el Nombre del Señor, ese también es mi Capital. (1)

ਹਰਿ ਕੇ ਨਾਮ ਕੇ ਬਿਆਪਾਰੀ ॥

har ke naam ke biaapaaree |

Sant Singh KhalsaI am a trader in the Name of the Lord.
Manmohan SinghI have become a dealer in God's Name.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।
Fareedkot Teekaਹਰੀ ਨਾਂਮ ਕੇ ਜੋ ਵਪਾਰੀ ਸੰਤ ਜਨ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,

ਪਦ ਅਰਥ ਬਿਆਪਾਰੀ = ਵਪਾਰੀ।

SikhNet (Spanish)Me he convertido en el comerciante del Nombre del Señor, sí,

ਹੀਰਾ ਹਾਥਿ ਚੜਿਆ ਨਿਰਮੋਲਕੁ; ਛੂਟਿ ਗਈ ਸੰਸਾਰੀ ॥੧॥ ਰਹਾਉ ॥

heeraa haath charriaa niramolak; chhoott gee sansaaree |1| rahaau |

Sant Singh KhalsaThe priceless diamond has come into my hands. I have left the world behind. ||1||Pause||
Manmohan SinghThe Priceless diamond has come to my hand, and I have abandoned worldliness. Pause.
Manmohan Singh (Punjabi)ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।
Fareedkot Teekaਤਿਨ ਕੇ ਬੁਧੀ ਰੂਪੀ ਹਾਥ ਮੇਂ ਗ੍ਯਾਨ ਵਾ ਬ੍ਰਹਮ ਅਮੋਲਕ ਹੀਰਾ ਚੜ ਗਿਆ ਹੈ, ਭਾਵ ਸਾਖ੍ਯਾਤਕਾਰ ਹੂਆ ਹੈ ਔਰ ਸੰਸਾਰ ਕੇ ਪ੍ਰਾਪਤਿ ਕਰਨੇ ਵਾਲੀ ਅਸੁਭ ਕਿਰਿਆ ਤਿਨ ਕੀ ਛੂਟ ਗਈ ਹੈ॥੧॥ ਰਹਾਉ ॥
Prof. Sahib Singhਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥

ਪਦ ਅਰਥ ਹਾਥਿ ਚੜਿਆ = ਲੱਭ ਪਿਆ। ਸੰਸਾਰੀ = ਸੰਸਾਰ ਵਿਚ ਗ੍ਰਸੇ ਰਹਿਣ ਵਾਲੀ ਸੁਰਤ ॥੧॥ ਰਹਾਉ ॥

SikhNet (Spanish)acercarme a ese Inapreciable Diamante que me ha permitido abandonar mis apegos mundanos. (1-Pausa)

ਸਾਚੇ ਲਾਏ. ਤਉ ਸਚ ਲਾਗੇ; ਸਾਚੇ ਕੇ ਬਿਉਹਾਰੀ ॥

saache laae. tau sach laage; saache ke biauhaaree |

Sant Singh KhalsaWhen the True Lord attached me, then I was attached to Truth. I am a trader of the True Lord.
Manmohan SinghWhen the True Lord attached me, then alone was I attached to Truth. I am the trader of the True Lord.
Manmohan Singh (Punjabi)ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।
Fareedkot Teekaਹਮ ਸਚੇ ਪਰਮੇਸਰ ਨੇ ਪ੍ਰੇਮ ਕਰ ਲਗਾਏ ਤੌ ਸਚ ਨਾਮ ਜਾਪ ਮੇਂ ਲਾਗੇ ਹੈਂ, ਅਬ ਤੋ ਸਾਚੇ ਕੇ ਹੀ ਬਿਵਹਾਰੀ ਹੋ ਰਹੇ ਹੈ, ਭਾਵ ਯਹ ਕਿ ਬਿਵਹਾਰੋਂ ਮੇਂ ਭੀ ਪਰਮੇਸ੍ਵਰ ਕੋ ਹੀ ਚਿੰਤਨ ਕਰਤੇ ਹੈਂ। ਯਥਾ ਪ੍ਰਮਾਣ-☬'ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸਮਾਲਿ॥☬ਹਾਥ ਪਾਉ ਕਰਿ ਕਾਮ ਸਭ ਚੀਤ ਨਿਰੰਜਨਿ ਨਾਲਿ॥'
Prof. Sahib Singhਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।

ਪਦ ਅਰਥ ਬਿਉਹਾਰੀ = ਵਪਾਰੀ।

SikhNet (Spanish)Comercio con la Verdad, pues el Señor Verdadero me ha otorgado esa Bendición,

ਸਾਚੀ ਬਸਤੁ ਕੇ ਭਾਰ ਚਲਾਏ; ਪਹੁਚੇ ਜਾਇ ਭੰਡਾਰੀ ॥੨॥

saachee basat ke bhaar chalaae; pahuche jaae bhanddaaree |2|

Sant Singh KhalsaI have loaded the commodity of Truth; It has reached the Lord, the Treasurer. ||2||
Manmohan SinghI have despatched the loads of true goods and they have reached God, the Treasurer.
Manmohan Singh (Punjabi)ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।
Fareedkot Teekaਰਿਦੇ ਰੂਪ ਖਜਾਨੇ ਸੇ ਸਾਚੀ ਵਸਤੂ ਜੋ ਭਗਤੀ ਹੈ ਤਿਸ ਕੇ ਭਾਰ ਚਲਾਏ ਹੈਂ, ਭਾਵ ਯਹ ਕਿ ਆਪ ਭਗਤੀ ਕਰਨੀ ਅਵਰੋਂ ਸੇ ਕਰਾਵਣੀ॥ ਯਥਾ ਪ੍ਰਮਾਣ ਹੈ-☬'ਹਉ ਵਾਰੀ ਜੀਉ ਵਾਰੀ ਆਪ ਭਗਤਿ ਕਰਨ ਅਵਰਾ ਭਗਤਿ ਕਰਾਵਣਿਆ॥'☬ਪੁਨਾ ਵਹੁ ਪੁਰਸ਼ ਭੰਡਾਰੀ ਹੋ ਕਰ ਸ੍ਵਰੂਪ ਮੇਂ ਜਾਇ ਪਹੁਚੇ ਹੈਂ॥੨॥☬ਅਬ ਤਿਨ ਸੰਤੋਂ ਕਾ ਨਿਸਚਾ ਬਰਨਨ ਕਰਤੇ ਹੈਂ:
Prof. Sahib Singhਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥

ਪਦ ਅਰਥ ਚਲਾਏ = ਲੱਦ ਲਏ। ਭੰਡਾਰੀ = (ਰੱਬੀ) ਖ਼ਜ਼ਾਨੇ ਵਿਚ ॥੨॥

SikhNet (Spanish)sí, he cargado mi ser de la Cosa Verdadera que es la única aceptada en la Tesorería de Dios. (2)

ਆਪਹਿ ਰਤਨ ਜਵਾਹਰ ਮਾਨਿਕ; ਆਪੈ ਹੈ ਪਾਸਾਰੀ ॥

aapeh ratan javaahar maanik; aapai hai paasaaree |

Sant Singh KhalsaHe Himself is the pearl, the jewel, the ruby; He Himself is the jeweller.
Manmohan SinghThe Lord Himself is the pearl, jeweller.
Manmohan Singh (Punjabi)ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।
Fareedkot Teekaਪਰਮੇਸ੍ਵਰ ਆਪ ਹੀ (ਰਤਨ) ਵੈਰਾਗ ਹੈ ਔਰ (ਜਵਾਹਰ) ਸਾਖ੍ਯਾਤਕਾਰ ਅਰ (ਮਾਨਿਕ) ਮੰਨਨ ਸੁਭ ਗੁਣ ਰੂਪ ਆਪ ਹੀ ਹੈ ਔਰ (ਪਾਸਾਰੀ) ਪ੍ਰਪੰਚ ਕਾ ਕਰਤਾ, ਵਾ ਇਨ ਗੁਣ ਕਾ ਪਾਸਾਰ ਕਰਨੇ ਵਾਲਾ ਅਰਥਾਤ ਗੁਰੂ ਭੀ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;

ਪਦ ਅਰਥ ਆਪਹਿ = ਪ੍ਰਭੂ ਆਪ ਹੀ। ਪਾਸਾਰੀ = ਪਸਾਰੀ, ਸੌਦਾ ਵੇਚਣ ਵਾਲਾ।

SikhNet (Spanish)El Mismo Señor es la Perla, el Rubí, la Joya; Él Mismo esparce Su Ser para el disfrute de todos,

ਆਪੈ ਦਹ ਦਿਸ ਆਪ ਚਲਾਵੈ; ਨਿਹਚਲੁ ਹੈ ਬਿਆਪਾਰੀ ॥੩॥

aapai deh dis aap chalaavai; nihachal hai biaapaaree |3|

Sant Singh KhalsaHe Himself spreads out in the ten directions. The Merchant is Eternal and Unchanging. ||3||
Manmohan SinghMoveless is my Lord-Merchant, who Himself pervades ten directions and Himself moves every thing.
Manmohan Singh (Punjabi)ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।
Fareedkot Teekaਦਸੋ ਦਿਸਾ ਰੂਪ ਭੀ ਆਪ ਹੀ ਹੈ ਔਰ ਭਗਤੀ ਰੂਪ ਖੇਪ ਚਣਾਉਣੇ ਵਾਲਾ ਆਪ ਹੀ ਹੈ ਅਰ ਅਚਲ ਵਪਾਰੀ ਹੈ, ਭਾਵ ਯਹਿ ਕਿ ਸਤਾ ਸਫੁਰਤੀ ਜੇ ਉਤਪਤੀ, ਪਾਲਨ, ਸੰਘਾਰ ਕਰਤਾ ਹੂਆ ਹੀ ਅਸੰਗ ਹੈ॥੩॥☬ਜੇ ਕਹੈ ਵਾਪਾਰ ਮੇਂ ਬੈਲ, ਗੁਣ ਆਦਿਕ ਹੋਤੇ ਹੈਂ, ਯਹ ਕੌਣ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥

ਪਦ ਅਰਥ ਦਹਦਿਸ = ਦਸੀਂ ਪਾਸੀਂ। ਨਿਹਚਲੁ = ਸਦਾ-ਥਿਰ ਰਹਿਣ ਵਾਲਾ ॥੩॥

SikhNet (Spanish)sí, Eterno e Inamovible es ese Señor, Quien prevalece en todas direcciones y mueve todo. (3)

ਮਨੁ ਕਰਿ ਬੈਲੁ. ਸੁਰਤਿ ਕਰਿ ਪੈਡਾ; ਗਿਆਨ ਗੋਨਿ ਭਰਿ ਡਾਰੀ ॥

man kar bail. surat kar paiddaa; giaan gon bhar ddaaree |

Sant Singh KhalsaMy mind is the bull, and meditation is the road; I have filled my packs with spiritual wisdom, and loaded them on the bull.
Manmohan SinghMaking my mind the bullock and meditation the road, I have filled my sack with gnosis and have loaded it on the bullock.
Manmohan Singh (Punjabi)ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।
Fareedkot Teekaਅਸਮਾਦਿਕ ਦਾਸੋਂ ਨੇ ਮਨ ਕੋ ਬੈਲ ਕੀਆ ਹੈ, ਭਾਵ ਮਨ ਕੋ ਪਰਮੇਸਰ ਮਾਰਗ ਮੇਂ ਚਲਾਯਾ ਹੈ। (ਸੁਰਤਿ) ਸ੍ਰੇਸ਼ਟ ਪ੍ਰੀਤੀ ਮਾਰਗ ਕੀਆ ਹੈ, ਗਿਆਨ ਰੂਪੀ ਗੁਣ ਸੁਭ ਗੁਣ ਕੇ ਸਾਥ ਭਰ ਕਰ ਮਨ ਰੂਪ ਬੈਲ ਕੇ ਊਪਰ (ਡਾਰੀ) ਪਾਈ ਹੈ, ਭਾਵ ਸੁਭ ਗੁਣ ਸਭੀ ਗਿਆਨ ਕੇ ਅੰਤਰ ਆ ਜਾਤੇ ਹੈਂ॥
Prof. Sahib Singhਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।

ਪਦ ਅਰਥ ਸੁਰਤਿ = (ਪ੍ਰਭੂ-ਚਰਨਾਂ ਵਿਚ ਜੁੜੀ ਹੋਈ) ਸੁਰਤ। ਗੋਨਿ = ਛੱਟ। ਭਰਿ ਡਾਰੀ = ਭਰ ਲਈ।

SikhNet (Spanish)Mi mente es el buey que viaja a través del alta Conciencia, cargando el Saco de Sabiduría.

ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਨਿਬਹੀ ਖੇਪ ਹਮਾਰੀ ॥੪॥੨॥

kehat kabeer. sunahu re santahu; nibahee khep hamaaree |4|2|

Sant Singh KhalsaSays Kabeer, listen, O Saints: my merchandise has reached its destination! ||4||2||
Manmohan SinghSays Kabir, hear O ye saints, my merchandise has reached its destination.
Manmohan Singh (Punjabi)ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਸੰਤ ਜਨੋ! ਸ੍ਰਵਣ ਕਰੋ ਅਬ ਹਮਾਰੀ ਖੇਪ ਨਿਭੀ ਹੈ॥੪॥੨॥☬ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥

ਪਦ ਅਰਥ ਨਿਬਹੀ = ਤੋੜ ਪਹੁੰਚ ਗਈ ਹੈ ॥੪॥੨॥

* ਸ਼ਬਦ ਦਾ ਭਾਵ: ਸੰਤ ਦਾ ਕਰਤੱਬ-ਸੰਸਾਰ ਵਲ ਸਦਾ ਦੌੜਦੀ ਸੁਰਤ ਪ੍ਰਭੂ ਵਿਚ ਟਿਕ ਜਾਂਦੀ ਹੈ। ਜਿਵੇਂ ਦੁਨੀਆਦਾਰ ਮਾਇਕ ਵਣਜ-ਵਪਾਰ ਵਾਸਤੇ ਤਨੋਂ ਮਨੋਂ ਦੌੜ-ਭੱਜ ਕਰਦਾ ਹੈ, ਤਿਵੇਂ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਪ੍ਰਭੂ-ਪ੍ਰੀਤ ਨੂੰ ਹੀ ਆਪਣੇ ਜੀਵਨ ਦਾ ਨਿਸ਼ਾਨਾ ਸਮਝਦਾ ਹੈ।

SikhNet (Spanish)Dice Kabir, escuchen oh Santos, ésta es la carga que sí logra llegar hasta su destino final. (4-2)

Open this shabad →

Shabad Bhagat Kabir Ji Raag Kaydaaraa

ਰੀ ਕਲਵਾਰਿ, ਗਵਾਰਿ ਮੂਢ ਮਤਿ; ਉਲਟੋ ਪਵਨੁ ਫਿਰਾਵਉ ॥

ree kalavaar, gavaar moodt mat; ulatto pavan firaavau |

Sant Singh KhalsaYou barbaric brute, with your primitive intellect - reverse your breath and turn it inward.
Manmohan SinghO brute of brawling and uncultured intellect reversing thy breath from the world, turn it towards thy God.
Manmohan Singh (Punjabi)ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।
Fareedkot Teekaਹੇ (ਕਲਵਾਰਿ) ਕਲੇਸ ਵਾਲੀ ਗਾਵਾਰ (ਮੂਢ) ਅਤੀ ਮੂਰਖ ਬੁਧੀ! ਤੂੰ ਵਾਸਨਾ ਰੂਪੀ ਪਵਨ ਕੋ ਸੰਸਾਰ ਕੀ ਤਰਫ ਸੇ ਉਲਟੀ ਕਰ ਕੇ ਪਰਮੇਸ੍ਵਰ ਕੀ ਤਰਫ (ਫਿਰਾਵਉ) ਮੋੜੋ; ਵਾ ਪਰਤਖ ਪ੍ਰਾਣ ਪਵਣ ਕੋ ਨੀਚੇ ਸੇ ਊਪਰ ਦਸਮੇਂ ਦੁਆਰੇ ਕੋ ਮੋੜੋ॥
Prof. Sahib Singhਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ।

ਪਦ ਅਰਥ ਰੀ = {'ਇਸਤ੍ਰੀ-ਲਿੰਗ' ਹੈ, ਇਸ ਦੇ ਟਾਕਰੇ ਤੇ ਲਫ਼ਜ਼ 'ਰੇ' ਪੁਲਿੰਗ ਹੈ। 'ਰੇ ਲੋਈ!' ਵਿਚ ਲਫ਼ਜ਼ 'ਲੋਈ' ਪੁਲਿੰਗ ਹੀ ਹੋ ਸਕਦਾ ਹੈ। ਸੋ, ਰਾਗ ਆਸਾ ਦੇ ਸ਼ਬਦ "ਕਰਵਤੁ ਭਲਾ..." ਵਿਚ ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਰੀ ਕਲਵਾਰਿ = ਹੇ ਕਲਾਲਣ! ਰੀ ਗਵਾਰਿ = ਹੇ ਗੰਵਾਰਨ! ਮੂਢ = ਮੂਰਖ। ਪਵਨੁ = ਚੰਚਲ (ਮਨ) {"ਸੰਤਹੁ ਮਨ ਪਵਨੈ ਸੁਖੁ ਬਨਿਆ", ਸੋਰਠਿ ਕਬੀਰ}। ਉਲਟੋ ਪਵਨੁ = ਉਲਟਿਆ ਹੋਇਆ ਚੰਚਲ (ਮਨ), ਵਿਗੜਿਆ ਹੋਇਆ ਚੰਚਲ ਮਨ। ਫਿਰਾਵਉ = ਫਿਰਾਵਉਂ, ਮੈਂ ਫਿਰਾ ਰਿਹਾ ਹਾਂ, ਮੈਂ ਮੋੜ ਰਿਹਾ ਹਾਂ, ਮੈਂ ਵਿਗਾੜ ਵਲੋਂ ਵਰਜ ਰਿਹਾ ਹਾਂ।

SikhNet (Spanish)Oh mente inculta e ignorante, oh mente cantinera, transforma la ola de tus deseos

ਮਨੁ ਮਤਵਾਰ, ਮੇਰ ਸਰ ਭਾਠੀ; ਅੰਮ੍ਰਿਤ ਧਾਰ ਚੁਆਵਉ ॥੧॥

man matavaar, mer sar bhaatthee; amrit dhaar chuaavau |1|

Sant Singh KhalsaLet your mind be intoxicated with the stream of Ambrosial Nectar which trickles down from the furnace of the Tenth Gate. ||1||
Manmohan SinghIntoxicate stream that trickles from the furnace of the sublime tenth gate.
Manmohan Singh (Punjabi)ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।
Fareedkot Teekaਮਨ ਮਤਵਾਰੋ ਮਸਤ ਹੋ ਜਾਵੇਗਾ ਔਰ (ਮੇਰ ਸਰ) ਮੇਰੂ ਪਰਬਤ ਕੇ ਸਮਾਨ ਮੁਖ ਰੂਪ ਜੋ ਪਰਮਾਤਮਾ ਹੈ ਤਿਸ ਕੋ ਭਾਠੀ ਕਰ; ਵਾ ਮੇਰੂ ਜੋ ਦਸਵਾਂ ਦਵਾਰ ਹੈ ਤਿਸ ਕੋ ਭਠੀ ਕੀ ਸਦਰਸ ਕਰ। ਪੁਨਾ ਪ੍ਰਤਖ੍ਯ ਦਸਮੇਂ ਦੁਆਰੇ ਤੇ ਅੰਮ੍ਰਿਤ ਕੀ ਧਾਰ ਕਿੰਵੇਂ ਆਤਮਾਨੰਦ ਕੋ ਚੁਆਉਣਾ ਕਰੋ, ਭਾਵ ਸਾਖ੍ਯਾਤ ਕਰੋ॥੧॥
Prof. Sahib Singh(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥

ਪਦ ਅਰਥ ਮਤਵਾਰ = ਮਤਵਾਲਾ, ਮਸਤ। ਮੇਰ = ਸਭ ਤੋਂ ਉੱਚਾ ਪਰਬਤ ਜਿਸ ਵਿਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ; (੨) ਮਾਲਾ ਦਾ ਸਭ ਤੋਂ ਉਪਰਲਾ ਮਣਕਾ; (੩) ਸਰੀਰ ਦਾ ਸਭ ਤੋਂ ਉੱਚਾ ਸ਼ਿਰੋਮਣੀ ਹਿੱਸਾ, ਦਿਮਾਗ਼ ਦਸਮ-ਦੁਆਰ। ਸਰ = ਬਰਾਬਰ, ਵਰਗਾ। ਭਾਠੀ = ਭੱਠੀ, ਜਿਸ ਵਿਚ ਅਰਕ ਸ਼ਰਾਬ ਆਦਿਕ ਕੱਢੇ ਜਾਂਦੇ ਹਨ। ਅੰਮ੍ਰਿਤ ਧਾਰ = (ਨਾਮ) ਅੰਮ੍ਰਿਤ ਦੀਆਂ ਧਾਰਾਂ। ਚੁਆਵਉ = ਮੈਂ ਚੁਆ ਰਿਹਾ ਹਾਂ, ਮੈਂ ਕੱਢ ਰਿਹਾ ਹਾਂ ॥੧॥

SikhNet (Spanish)y emborráchate con el Nombre del Señor que gotea de la cerradura de la Décima Puerta, el Trono de la Conciencia. (1)

ਬੋਲਹੁ ਭਈਆ; ਰਾਮ ਕੀ ਦੁਹਾਈ ॥

bolahu bheea; raam kee duhaaee |

Sant Singh KhalsaO Siblings of Destiny, call on the Lord.
Manmohan SinghO brother, invoke and call upon they Lord for thy assistance.
Manmohan Singh (Punjabi)ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।
Fareedkot Teekaਹੇ ਭਾਈ! ਤੁਮ ਕੋ ਰਾਮ ਕੀ (ਦੁਹਾਈ) ਸਪਤ ਹੈ, ਵਾ ਜਿਸ ਰਾਮ ਕੀ ਸਾਰੇ ਦੁਹਾਈ ਫਿਰ ਰਹੀ ਹੈ॥
Prof. Sahib Singhਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ।

ਪਦ ਅਰਥ ਭਈਆ = ਹੇ ਭਾਈ! ਹੇ ਸੱਜਣ! ਦੁਹਾਈ = ਹੋਰ ਗੱਲ ਛੱਡ ਕੇ ਇੱਕੋ ਹੀ ਗੱਲ ਨੂੰ ਮੁੜ ਮੁੜ ਆਖੀ ਜਾਣ ਨੂੰ ਦੁਹਾਈ ਪਾ ਦੇਣਾ ਆਖੀਦਾ ਹੈ। ਰਾਮ ਕੀ ਦੁਹਾਈ = ਹੋਰ ਖ਼ਿਆਲ ਛੱਡ ਕੇ ਪਰਮਾਤਮਾ ਦੇ ਨਾਮ ਦਾ ਮੁੜ ਮੁੜ ਉੱਚਾਰਨ। ਬੋਲਹੁ ਰਾਮ ਕੀ ਦੁਹਾਈ = ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।

SikhNet (Spanish)Oh Santos Hermanos, llamen sólo a su Señor, sí, beban sólo de este Precioso Licor,

ਪੀਵਹੁ ਸੰਤ ਸਦਾ ਮਤਿ ਦੁਰਲਭ; ਸਹਜੇ ਪਿਆਸ ਬੁਝਾਈ ॥੧॥ ਰਹਾਉ ॥

peevahu sant sadaa mat duralabh; sahaje piaas bujhaaee |1| rahaau |

Sant Singh KhalsaO Saints, drink in this wine forever; it is so difficult to obtain, and it quenches your thirst so easily. ||1||Pause||
Manmohan SinghO saints, ever drink ye this wine, so difficult to obtain and it shall easily quench thy thirst. Pause.
Manmohan Singh (Punjabi)ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।
Fareedkot Teekaਤਿਸ ਪਰਮੇਸਰ ਕਾ ਜਸ ਉਚਾਰਨ ਕਰੋ, ਸੰਤੋਂ ਕੀ (ਮਤਿ) ਸਿਖ੍ਯਾ ਧਾਰ ਕਰ ਜੋ ਦੁਰਲਭ ਆਤਮਾਨੰਦ ਅੰਮ੍ਰਤ ਹੈ ਤਿਸ ਕੋ ਸਦਾ ਪੀਵੋ। ਜਿਨੋਂ ਨੇ ਪੀਆ ਹੈ ਤਿਸ ਅੰਮ੍ਰਿਤ ਨੇ ਤਿਨ ਕੀ ਵਿਸ੍ਯ ਵਾਸਨਾ ਰੂਪੀ ਤ੍ਰਿਖਾ ਬੁਝਾਇ ਦਈ ਹੈ॥੧॥ ਰਹਾਉ ॥
Prof. Sahib Singhਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਸੰਤ = ਹੇ ਸੰਤ ਜਨੋ! ਪੀਵਹੁ = (ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਓ। ਦੁਰਲਭ = ਜੋ ਬਹੁਤ ਮੁਸ਼ਕਲ ਨਾਲ ਲੱਭੇ। ਸਦਾ ਮਤਿ ਦੁਰਲਭ = (ਹੇ ਸੰਤ ਜਨੋ! ਰਾਮ ਕੀ ਦੁਹਾਈ-ਰੂਪ ਅੰਮ੍ਰਿਤ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਮਿਲਦੀ ਹੈ। ਸਹਜੇ = ਸਹਜ ਅਵਸਥਾ ਵਿਚ (ਅਪੜਾ ਕੇ)। ਪਿਆਸ ਬੁਝਾਈ = (ਇਹ ਅੰਮ੍ਰਿਤ ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥

SikhNet (Spanish)pues acabará con su sed de forma espontánea. (1-Pausa)

ਭੈ ਬਿਚਿ. ਭਾਉ ਭਾਇ. ਕੋਊ ਬੂਝਹਿ; ਹਰਿ ਰਸੁ ਪਾਵੈ ਭਾਈ ॥

bhai bich. bhaau bhaae. koaoo boojheh; har ras paavai bhaaee |

Sant Singh KhalsaIn the Fear of God, is the Love of God. Only those few who understand His Love obtain the sublime essence of the Lord, O Siblings of Destiny.
Manmohan SinghIn the Lord's fear is the love. A few, who understand the Lord's love, obtain His elixir, O brother.
Manmohan Singh (Punjabi)ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!
Fareedkot Teekaਭੈ ਕੇ ਵਿਖੈ (ਭਾਉ) ਗ੍ਯਾਨੁ ਹੈ, ਭਾਵ ਪਹਲੇ ਭ੍ਯ ਹੋਵੈਗਾ ਤੌ ਔਰ ਸਾਧਨੋਂ ਦ੍ਵਾਰੇ ਗ੍ਯਾਨ ਪ੍ਰਾਪਤੀ ਹੋਵੇਗੀ, ਔ (ਭਾਇ) ਪ੍ਰੇਮ ਕਰ ਕੇ ਗ੍ਯਾਨ ਕੇ ਮਹਾਤਮ ਕੋ ਕੋਊ ਵਿਰਲਾ ਹੀ ਸਮਝਤਾ ਹੈ। ਹੇ ਭਾਈ! ਵਹੀ ਪੁਰਖੁ ਹਰੀ ਕੇ ਅੰਮ੍ਰਿਤ ਰੂਪ ਰਸ ਕੋ ਪੀਵਤਾ ਹੈ। ਰਸ ਪਦ ਆਨੰਦ ਕਾ ਪ੍ਰਯਾਯ ਹੈ॥
Prof. Sahib Singhਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,

ਪਦ ਅਰਥ ਭੈ ਬਿਚਿ = ਪ੍ਰਭੂ ਦੇ ਅਦਬ ਵਿਚ (ਰਿਹਾਂ)। ਭਾਉ = (ਪ੍ਰਭੂ ਨਾਲ) ਪਿਆਰ। ਭਾਇ = (ਉਸ) ਪਿਆਰ ਦੀ ਰਾਹੀਂ। ਕੋਊ = ਕੋਈ ਵਿਰਲੇ ਵਿਰਲੇ। ਹਰਿ ਰਸੁ = ਹਰਿ-ਨਾਮ ਅੰਮ੍ਰਿਤ ਦਾ ਸੁਆਦ। ਭਾਈ = ਹੇ ਭਾਈ!

SikhNet (Spanish)Extraordinario es el que toma Conciencia del Amor de Dios.

ਜੇਤੇ ਘਟ. ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ॥੨॥

jete ghatt. amrit sabh hee meh; bhaavai tiseh peeaee |2|

Sant Singh KhalsaAs many hearts as there are - in all of them, is His Ambrosial Nectar; as He pleases, He causes them to drink it in. ||2||
Manmohan SinghAs many as are the hearts, in all of them is the Nectar. Him alone, He makes in-drink it, whom He pleases.
Manmohan Singh (Punjabi)ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਜਿਤਨੇ ਘਟ ਹੈਂ ਅੰਮ੍ਰਿਤ ਸਭ ਹੀ ਮੇਂ ਹੈ, ਪਰੰਤੂ ਜਿਸ ਕੋ ਪਰਮੇਸ੍ਵਰ ਚਾਹਤਾ ਹੈ ਤਿਸ ਕੋ ਪਿਲਾਵਤਾ ਹੈ॥੨॥
Prof. Sahib Singhਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥

ਪਦ ਅਰਥ ਘਰ = ਸਰੀਰ, ਜੀਵ। ਭਾਵੈ = (ਜੋ ਉਸ ਪ੍ਰਭੂ ਨੂੰ) ਚੰਗਾ ਲੱਗਦਾ ਹੈ। ਤਿਸਹਿ = ਉਸ ਨੂੰ ਹੀ ॥੨॥

SikhNet (Spanish)Lleno de Fervor, sólo bebe del Néctar del Señor. Sí, el Néctar del Señor está en cada corazón, pero sólo Lo bebe aquél que cuenta con la Gracia de Dios. (2)

ਨਗਰੀ ਏਕੈ. ਨਉ ਦਰਵਾਜੇ; ਧਾਵਤੁ ਬਰਜਿ ਰਹਾਈ ॥

nagaree ekai. nau daravaaje; dhaavat baraj rahaaee |

Sant Singh KhalsaThere are nine gates to the one city of the body; restrain your mind from escaping through them.
Manmohan SinghThere are nine gates to the one body city. Prohibit and restrain thou thy mind from escaping through them.
Manmohan Singh (Punjabi)ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।
Fareedkot Teekaਦੇਹ ਰੂਪ ਨਗਰੀ ਏਕ ਹੈ ਅਰ ਨਉ ਗੋਲਕ ਤਿਸ ਕੇ ਦਰਵਾਜੇ ਹੈਂ। ਤਿਸ ਵਿਖੈ ਜੋ ਬ੍ਰਿਤੀ ਵਾ ਪਵਨ ਧਾਵਤੀ ਥੀ ਸੋ ਰੋਕ ਕਰ ਠਹਿਰਾਈ ਹੈ॥
Prof. Sahib Singh("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,

ਪਦ ਅਰਥ ਨਗਰੀ ਏਕੈ = ਇਸ ਆਪਣੇ ਸਰੀਰ-ਰੂਪ ਨਗਰ ਵਿਚ ਹੀ। ਧਾਵਤ = ਭਟਕਦੇ ਮਨ ਨੂੰ।

SikhNet (Spanish)Si uno logra cerrar las Nueve Puertas de la ciudad del cuerpo, si uno logra calmar su ansiosa mente,

ਤ੍ਰਿਕੁਟੀ ਛੂਟੈ. ਦਸਵਾ ਦਰੁ ਖੂਲੑੈ; ਤਾ ਮਨੁ ਖੀਵਾ ਭਾਈ ॥੩॥

trikuttee chhoottai. dasavaa dar khoolai; taa man kheevaa bhaaee |3|

Sant Singh KhalsaWhen the knot of the three qualities is untied, then the Tenth Gate opens up, and the mind is intoxicated, O Siblings of Destiny. ||3||
Manmohan SinghWhen the knot of three qualities is loosed, then opens the Tenth gate and the mind becomes inebriated, O brother.
Manmohan Singh (Punjabi)ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!
Fareedkot Teekaਜਬ ਧਯਾਤਾ ਧੇਯ ਆਦਿਕ ਤ੍ਰਿਕੁਟੀ (ਛੂਟੈ) ਨਿਬਿਤ੍ਰ ਹੋ ਜਾਵੈ, ਭਾਵ ਬ੍ਰਿਤੀ ਗਾੜੀ ਹੋ ਜਾਵੈ, ਤੋ ਹੇ ਭਾਈ! ਦਸਵਾਂ (ਦਰ) ਦ੍ਵਾਰਾ ਪੂਰਬੋਕਤ ਅੰਮ੍ਰਿਤ ਕਾ ਖੁਲਤਾ ਹੈ ਔਰ ਤੌ ਹੀ ਮਨ (ਖੀਵਾ) ਅਮਲੀ ਹੋਤਾ ਹੈ, ਭਾਵ ਆਤਮ ਆਨੰਦੀ ਹੋਤਾ ਹੈ॥੩॥
Prof. Sahib Singhਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥

ਪਦ ਅਰਥ ਤ੍ਰਿਕੁਟੀ = ਤ੍ਰਿਊੜੀ, ਖਿੱਝ। ਦਸਵਾ ਦਰੁ = ਦਸਵਾਂ ਦਰਵਾਜ਼ਾ, ਦਿਮਾਗ਼। ਖੂਲ੍ਹੈ = ਖੁਲ੍ਹ ਜਾਂਦਾ ਹੈ, (ਪ੍ਰਭੂ-ਚਰਨਾਂ ਨਾਲ) ਸੰਬੰਧ ਪੈਦਾ ਕਰ ਲੈਂਦਾ ਹੈ। ਖੀਵਾ = ਮਸਤ। ਭਾਈ = ਹੇ ਸੱਜਣ! ॥੩॥

SikhNet (Spanish)entonces el nudo de las Tres Modalidades se deshace y la Décima Puerta se abre para uno, dejando a la mente en total Éxtasis. (3)

ਅਭੈ ਪਦ ਪੂਰਿ. ਤਾਪ ਤਹ ਨਾਸੇ; ਕਹਿ ਕਬੀਰ ਬੀਚਾਰੀ ॥

abhai pad poor. taap teh naase; keh kabeer beechaaree |

Sant Singh KhalsaWhen the mortal fully realizes the state of fearless dignity, then his sufferings vanish; so says Kabeer after careful deliberation.
Manmohan SinghWhen man fully obtains the fearless status, then cease his sufferings. Says Kabir deliberately.
Manmohan Singh (Punjabi)ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।
Fareedkot Teekaਅਭੈ ਪਦ ਮੇਂ ਜਿਨਾਂ ਨੇ ਮਨ ਕੋ ਪੂਰਨ ਕੀਆ ਹੈ ਅਰਥਾਤ ਲਗਾਯਾ ਹੈ ਤਿਸ ਕੇ ਅਧ੍ਯਾਤਮ ਆਦੀ ਤਾਪ ਨਸ੍ਟ ਹੂਏ ਹੈਂ। ਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਬੀਚਾਰ ਕਰ ਕਹਿਤਾ ਹੂੰ॥
Prof. Sahib Singhਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।

ਪਦ ਅਰਥ ਅਭੈ ਪਦ = ਨਿਰਭੈਤਾ ਵਾਲੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਦੁਨੀਆ ਦੇ ਕੋਈ ਡਰ ਨਹੀਂ ਪੋਂਹਦੇ। ਤਹ = ਉਸ ਅਵਸਥਾ ਵਿਚ, ਉੱਥੇ। ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ-ਸਮਝ ਕੇ।

SikhNet (Spanish)Dice Kabir: Uno penetra en el Estado Sin Miedo y es liberado de las tres maldades,

ਉਬਟ ਚਲੰਤੇ, ਇਹੁ ਮਦੁ ਪਾਇਆ; ਜੈਸੇ ਖੋਂਦ ਖੁਮਾਰੀ ॥੪॥੩॥

aubatt chalante, ihu mad paaeaa; jaise khond khumaaree |4|3|

Sant Singh KhalsaTurning away from the world, I have obtained this wine, and I am intoxicated with it. ||4||3||
Manmohan SinghTurning away from the world I have obtained this wine and am inebriated as if with the grape wine.
Manmohan Singh (Punjabi)ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।
Fareedkot Teekaਜੋ ਸੰਸਾਰ ਤੇ ਉਲਟ ਕਰ ਚਲਤੇ ਹੈਂ ਉਨੋਂ ਨੇ ਯਿਹ ਮਦੁ ਪਾਇਆ ਹੈ, ਜੋ ਇਸ ਸਬਦ ਮੇਂ ਕਹਾ ਹੈ। ਜੈਸੇ ਮਧ ਕਾ (ਖੋਂਦ) ਪ੍ਯਾਲਾ ਪੀਣੇ ਤੇ ਪੁਰਸ ਕੋ ਖੁਮਾਰੀ ਚੜਤੀ ਹੈ; ਵਾ ਜੈਸੇ (ਖੋਂਦ) ਸੂੰਘੇ ਕੋ ਧਰਤੀ ਸੂੰਘਨੇ ਸੇ ਖੁਮਾਰੀ ਚੜਤੀ ਹੈ, ਭਾਵ ਖਾਰਾ ਮੀਠਾ ਜਲੁ ਪ੍ਰਤੀਤ ਹੋ ਜਾਤਾ ਹੈ, ਤੈਸੇ ਹੀ ਵਹੁ ਪੁਰਸ ਬ੍ਰਹਮਾਨੰਦ ਮੇਂ ਅੰਮ੍ਰਿਤ ਕਰ ਮਸਤ ਹੂਆ ਹੈ॥੪॥੩॥☬ਉਪਦੇਸ ਕਰਤੇ ਹੈਂ:
Prof. Sahib Singh(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥

ਪਦ ਅਰਥ ਉਬਟ = {Skt. उद्वत् = An elevation, hill, ਪ੍ਰਾਕ੍ਰਿਤ-ਰੂਪ ਹੈ 'ਉਬਟ'} ਔਖੀ ਘਾਟੀ, ਔਖੇ ਚੜ੍ਹਾਈ ਵਾਲੇ ਪਾਸੇ। ਮਦੁ = ਨਸ਼ਾ। ਖੁਮਾਰੀ = ਮਸਤੀ, ਨਸ਼ਾ। ਖੋਂਦ = {क्षौद्र) ਦਾਖ ਦਾ ਰਸ, ਅੰਗੂਰੀ ਸ਼ਰਾਬ। ਖੋਂਦ ਖੁਮਾਰੀ = ਅੰਗੂਰੀ ਸ਼ਰਾਬ ਦਾ ਨਸ਼ਾ ॥੪॥੩॥

* ਸ਼ਬਦ ਦਾ ਭਾਵ: ਸਿਮਰਨ ਦਾ ਸਿੱਟਾ-ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਨਾਮ-ਅੰਮ੍ਰਿਤ ਦੀ ਧਾਰ ਵਿਚ ਮਸਤ ਰਹਿੰਦਾ ਹੈ, ਮਾਇਆ ਦੇ ਮੋਹ ਦੇ ਕਾਰਨ ਉਪਜੀ ਖਿੱਝ ਦੂਰ ਹੋ ਜਾਂਦੀ ਹੈ। * ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸਾਰੇ ਸ਼ਬਦ ਵਿਚ "ਰਾਮ ਕੀ ਦੁਹਾਈ" ਦਾ ਵਿਕਾਸ ਹੈ। ਸਿਮਰਨ ਦੀ ਬਰਕਤਿ ਨਾਲ ਜੋ ਤਬਦੀਲੀ ਜੀਵਨ ਵਿਚ ਪੈਦਾ ਹੁੰਦੀ ਹੈ, ਉਸ ਦਾ ਜ਼ਿਕਰ ਸ਼ਬਦ ਦੇ ਚਹੁੰਆਂ ਬੰਦਾਂ ਵਿਚ ਹੈ। ਲਫ਼ਜ਼ ਤ੍ਰਿਕੁਟੀ ਪਵਨ ਆਦਿਕ ਤੋਂ ਕਾਹਲੀ ਨਾਲ ਇਹ ਨਤੀਜਾ ਕੱਢ ਲੈਣਾ ਠੀਕ ਨਹੀਂ ਹੈ ਕਿ ਕਬੀਰ ਜੀ ਕਿਸੇ ਜੋਗ-ਅੱਭਿਆਸ ਜਾਂ ਪ੍ਰਾਣਾਯਾਮ ਦੀ ਹਾਮੀ ਭਰਦੇ ਹਨ।

SikhNet (Spanish)pero uno podrá obtener este Licor si uno le voltea la espalda a Maya y vive embebido en Dios. (4-3)

Open this shabad →

Shabad Bhagat Kabir Ji Raag Kaydaaraa continues on Ang 1124

ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ; ਗਤਿ ਨਹੀ ਏਕੈ ਜਾਨੀ ॥

kaam krodh trisanaa ke leene; gat nahee ekai jaanee |

Sant Singh KhalsaYou are engrossed with unsatisfied sexual desire and unresolved anger; you do not know the State of the One Lord.
Manmohan SinghThou are involved in lust, wrath and avarice and know not the way of the One Lord.
Manmohan Singh (Punjabi)ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।
Prof. Sahib Singh(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।

ਪਦ ਅਰਥ ਲੀਨੇ = ਗ੍ਰਸੇ ਹੋਏ। ਏਕੈ ਗਤਿ = ਇਕ ਪ੍ਰਭੂ (ਦੇ ਮੇਲ) ਦੀ ਅਵਸਥਾ।

SikhNet (Spanish)Estoy siendo ultrajado por las pasiones, el enojo, la lujuria, el deseo y no conozco el Estado de Unidad con el Señor.

ਫੂਟੀ ਆਖੈ. ਕਛੂ ਨ ਸੂਝੈ; ਬੂਡਿ ਮੂਏ. ਬਿਨੁ ਪਾਨੀ ॥੧॥

foottee aakhai. kachhoo na soojhai; boodd mooe. bin paanee |1|

Sant Singh KhalsaYour eyes are blinded, and you see nothing at all. You drown and die without water. ||1||
Manmohan SinghWith thine burst eyes, thou see nothing and are drowned to death without water.
Manmohan Singh (Punjabi)ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।
Fareedkot Teekaਕਾਮ ਅਰ ਕ੍ਰੋਧ ਤ੍ਰਿਸਨਾ ਕੇ (ਲੀਨੇ) ਮਾਰੇ ਹੂਏ, ਵਾ ਇਨ ਕੇ ਵਾਸਤੇ ਜੀਵੋਂ ਨੇ ਏਕ ਪਰਮੇਸਰ ਕੀ (ਗਤਿ) ਪ੍ਰਾਪਤੀ ਕੀ ਬਿਧੀ ਨਾ ਜਾਨੀ। ਗਿਆਨ, ਧਿਆਨ ਵਾ ਵੈਰਾਗ, ਬਬੇਕ ਰੂਪੀ ਆਂਖੇ ਫੂਟ ਗਈ ਹੈਂ। ਕੁਛੁ ਦਿਖਾਈ ਨਹੀਂ ਦੇਤਾ। ਪਾਨੀ ਸੇ ਬਿਨਾਂ ਹੀ ਜੀਵ ਇਸ ਮੇਂ ਡੂਬ ਮੂਏ ਹੈਂ, ਭਾਵ ਵਿਸ੍ਯ ਵਾ ਪਦਾਰਥੋਂ ਰੂਪ ਪਾਨੀ ਵਾਸਤਵ ਤੇ ਮਿਥ੍ਯਾ ਹੈ, ਪਰੰਤੂ ਤਾਂ ਵੀ ਜੀਵ ਲੰਪਟ ਹੋ ਰਹੇ ਹੈਂ॥੧॥
Prof. Sahib Singhਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥

ਪਦ ਅਰਥ ਫੂਟੀ ਆਖੈ = ਅੱਖਾਂ ਫੁੱਟ ਜਾਣ ਕਰਕੇ, ਅੰਨ੍ਹਾ ਹੋ ਜਾਣ ਦੇ ਕਾਰਨ। ਬੂਡਿ ਮੂਏ = ਡੁੱਬ ਮੁਏ ॥੧॥

SikhNet (Spanish)Sí, cegado, sin poder ver, me ahogo sin saber porqué. (1)

Open this shabad (10 lines, Angs 1123-1124) →

Ang 1123 of 1430