ੴ

ਸਿੱਖਬਾਣੀ · SikhBani

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

kinahee banajiaa kaansee taanbaa kinahee laug supaaree
Bhagat Kabir Ji ਭਗਤ ਕਬੀਰ ਜੀ · Raag Kaydaaraa · Ang 1123 · 10 lines
Translations

ਕਿਨਹੀ ਬਨਜਿਆ ਕਾਂਸੀ ਤਾਂਬਾ; ਕਿਨਹੀ ਲਉਗ ਸੁਪਾਰੀ ॥

kinahee banajiaa kaansee taanbaa; kinahee laug supaaree |

Sant Singh KhalsaSome deal in bronze and copper, some in cloves and betel nuts.
Manmohan SinghSome deal in bronze and copper and some in cloves and betel-nuts.
Manmohan Singh (Punjabi)ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।
Fareedkot Teekaਕਿਸੀ ਨੇ ਤੋ ਸੰਸਾਰ ਮੇਂ ਕਾਸੀ ਤਾਂਬਾ ਖਰੀਦ ਕੀਆ, ਪੁਨਾ ਕਿਸੀ ਨੇ ਲੌਂਗ ਸਪਾਰੀ ਆਦਿ ਬਸਤੂਓਂ ਕਾ ਬਨਜ ਕੀਆ ਹੈ॥
Prof. Sahib Singhਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।

ਪਦ ਅਰਥ ਬਨਜਿਆ = ਵਣਜ ਕੀਤਾ।

SikhNet (Spanish)Algunos comercian con el bronce, otros con cobre, otros con esencias de clavo y nueces de betel,

ਸੰਤਹੁ ਬਨਜਿਆ. ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥੧॥

santahu banajiaa. naam gobid kaa; aisee khep hamaaree |1|

Sant Singh KhalsaThe Saints deal in the Naam, the Name of the Lord of the Universe. Such is my merchandise as well. ||1||
Manmohan SinghThe saints deal in the Lord's Name. Such is my merchandise.
Manmohan Singh (Punjabi)ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।
Fareedkot Teekaਪਰੰਤੂ ਸੰਤੋਂ ਨੇ ਏਕ ਗੋਬਿੰਦ ਕਾ ਨਾਮ ਹੀ ਬਨਜਾ ਹੈ, ਸੋ ਹਮਾਰੀ ਖੇਪ ਭੀ ਐਸੀ ਹੈ॥੧॥
Prof. Sahib Singhਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥

ਪਦ ਅਰਥ ਸੰਤਹੁ = ਸੰਤਾਂ ਨੇ। ਖੇਪ = ਸੌਦਾ ॥੧॥

SikhNet (Spanish)pero los Santos comercian sólo con el Nombre del Señor, ese también es mi Capital. (1)

ਹਰਿ ਕੇ ਨਾਮ ਕੇ ਬਿਆਪਾਰੀ ॥

har ke naam ke biaapaaree |

Sant Singh KhalsaI am a trader in the Name of the Lord.
Manmohan SinghI have become a dealer in God's Name.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।
Fareedkot Teekaਹਰੀ ਨਾਂਮ ਕੇ ਜੋ ਵਪਾਰੀ ਸੰਤ ਜਨ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,

ਪਦ ਅਰਥ ਬਿਆਪਾਰੀ = ਵਪਾਰੀ।

SikhNet (Spanish)Me he convertido en el comerciante del Nombre del Señor, sí,

ਹੀਰਾ ਹਾਥਿ ਚੜਿਆ ਨਿਰਮੋਲਕੁ; ਛੂਟਿ ਗਈ ਸੰਸਾਰੀ ॥੧॥ ਰਹਾਉ ॥

heeraa haath charriaa niramolak; chhoott gee sansaaree |1| rahaau |

Sant Singh KhalsaThe priceless diamond has come into my hands. I have left the world behind. ||1||Pause||
Manmohan SinghThe Priceless diamond has come to my hand, and I have abandoned worldliness. Pause.
Manmohan Singh (Punjabi)ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।
Fareedkot Teekaਤਿਨ ਕੇ ਬੁਧੀ ਰੂਪੀ ਹਾਥ ਮੇਂ ਗ੍ਯਾਨ ਵਾ ਬ੍ਰਹਮ ਅਮੋਲਕ ਹੀਰਾ ਚੜ ਗਿਆ ਹੈ, ਭਾਵ ਸਾਖ੍ਯਾਤਕਾਰ ਹੂਆ ਹੈ ਔਰ ਸੰਸਾਰ ਕੇ ਪ੍ਰਾਪਤਿ ਕਰਨੇ ਵਾਲੀ ਅਸੁਭ ਕਿਰਿਆ ਤਿਨ ਕੀ ਛੂਟ ਗਈ ਹੈ॥੧॥ ਰਹਾਉ ॥
Prof. Sahib Singhਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥

ਪਦ ਅਰਥ ਹਾਥਿ ਚੜਿਆ = ਲੱਭ ਪਿਆ। ਸੰਸਾਰੀ = ਸੰਸਾਰ ਵਿਚ ਗ੍ਰਸੇ ਰਹਿਣ ਵਾਲੀ ਸੁਰਤ ॥੧॥ ਰਹਾਉ ॥

SikhNet (Spanish)acercarme a ese Inapreciable Diamante que me ha permitido abandonar mis apegos mundanos. (1-Pausa)

ਸਾਚੇ ਲਾਏ. ਤਉ ਸਚ ਲਾਗੇ; ਸਾਚੇ ਕੇ ਬਿਉਹਾਰੀ ॥

saache laae. tau sach laage; saache ke biauhaaree |

Sant Singh KhalsaWhen the True Lord attached me, then I was attached to Truth. I am a trader of the True Lord.
Manmohan SinghWhen the True Lord attached me, then alone was I attached to Truth. I am the trader of the True Lord.
Manmohan Singh (Punjabi)ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।
Fareedkot Teekaਹਮ ਸਚੇ ਪਰਮੇਸਰ ਨੇ ਪ੍ਰੇਮ ਕਰ ਲਗਾਏ ਤੌ ਸਚ ਨਾਮ ਜਾਪ ਮੇਂ ਲਾਗੇ ਹੈਂ, ਅਬ ਤੋ ਸਾਚੇ ਕੇ ਹੀ ਬਿਵਹਾਰੀ ਹੋ ਰਹੇ ਹੈ, ਭਾਵ ਯਹ ਕਿ ਬਿਵਹਾਰੋਂ ਮੇਂ ਭੀ ਪਰਮੇਸ੍ਵਰ ਕੋ ਹੀ ਚਿੰਤਨ ਕਰਤੇ ਹੈਂ। ਯਥਾ ਪ੍ਰਮਾਣ-☬'ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸਮਾਲਿ॥☬ਹਾਥ ਪਾਉ ਕਰਿ ਕਾਮ ਸਭ ਚੀਤ ਨਿਰੰਜਨਿ ਨਾਲਿ॥'
Prof. Sahib Singhਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।

ਪਦ ਅਰਥ ਬਿਉਹਾਰੀ = ਵਪਾਰੀ।

SikhNet (Spanish)Comercio con la Verdad, pues el Señor Verdadero me ha otorgado esa Bendición,

ਸਾਚੀ ਬਸਤੁ ਕੇ ਭਾਰ ਚਲਾਏ; ਪਹੁਚੇ ਜਾਇ ਭੰਡਾਰੀ ॥੨॥

saachee basat ke bhaar chalaae; pahuche jaae bhanddaaree |2|

Sant Singh KhalsaI have loaded the commodity of Truth; It has reached the Lord, the Treasurer. ||2||
Manmohan SinghI have despatched the loads of true goods and they have reached God, the Treasurer.
Manmohan Singh (Punjabi)ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।
Fareedkot Teekaਰਿਦੇ ਰੂਪ ਖਜਾਨੇ ਸੇ ਸਾਚੀ ਵਸਤੂ ਜੋ ਭਗਤੀ ਹੈ ਤਿਸ ਕੇ ਭਾਰ ਚਲਾਏ ਹੈਂ, ਭਾਵ ਯਹ ਕਿ ਆਪ ਭਗਤੀ ਕਰਨੀ ਅਵਰੋਂ ਸੇ ਕਰਾਵਣੀ॥ ਯਥਾ ਪ੍ਰਮਾਣ ਹੈ-☬'ਹਉ ਵਾਰੀ ਜੀਉ ਵਾਰੀ ਆਪ ਭਗਤਿ ਕਰਨ ਅਵਰਾ ਭਗਤਿ ਕਰਾਵਣਿਆ॥'☬ਪੁਨਾ ਵਹੁ ਪੁਰਸ਼ ਭੰਡਾਰੀ ਹੋ ਕਰ ਸ੍ਵਰੂਪ ਮੇਂ ਜਾਇ ਪਹੁਚੇ ਹੈਂ॥੨॥☬ਅਬ ਤਿਨ ਸੰਤੋਂ ਕਾ ਨਿਸਚਾ ਬਰਨਨ ਕਰਤੇ ਹੈਂ:
Prof. Sahib Singhਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥

ਪਦ ਅਰਥ ਚਲਾਏ = ਲੱਦ ਲਏ। ਭੰਡਾਰੀ = (ਰੱਬੀ) ਖ਼ਜ਼ਾਨੇ ਵਿਚ ॥੨॥

SikhNet (Spanish)sí, he cargado mi ser de la Cosa Verdadera que es la única aceptada en la Tesorería de Dios. (2)

ਆਪਹਿ ਰਤਨ ਜਵਾਹਰ ਮਾਨਿਕ; ਆਪੈ ਹੈ ਪਾਸਾਰੀ ॥

aapeh ratan javaahar maanik; aapai hai paasaaree |

Sant Singh KhalsaHe Himself is the pearl, the jewel, the ruby; He Himself is the jeweller.
Manmohan SinghThe Lord Himself is the pearl, jeweller.
Manmohan Singh (Punjabi)ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।
Fareedkot Teekaਪਰਮੇਸ੍ਵਰ ਆਪ ਹੀ (ਰਤਨ) ਵੈਰਾਗ ਹੈ ਔਰ (ਜਵਾਹਰ) ਸਾਖ੍ਯਾਤਕਾਰ ਅਰ (ਮਾਨਿਕ) ਮੰਨਨ ਸੁਭ ਗੁਣ ਰੂਪ ਆਪ ਹੀ ਹੈ ਔਰ (ਪਾਸਾਰੀ) ਪ੍ਰਪੰਚ ਕਾ ਕਰਤਾ, ਵਾ ਇਨ ਗੁਣ ਕਾ ਪਾਸਾਰ ਕਰਨੇ ਵਾਲਾ ਅਰਥਾਤ ਗੁਰੂ ਭੀ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;

ਪਦ ਅਰਥ ਆਪਹਿ = ਪ੍ਰਭੂ ਆਪ ਹੀ। ਪਾਸਾਰੀ = ਪਸਾਰੀ, ਸੌਦਾ ਵੇਚਣ ਵਾਲਾ।

SikhNet (Spanish)El Mismo Señor es la Perla, el Rubí, la Joya; Él Mismo esparce Su Ser para el disfrute de todos,

ਆਪੈ ਦਹ ਦਿਸ ਆਪ ਚਲਾਵੈ; ਨਿਹਚਲੁ ਹੈ ਬਿਆਪਾਰੀ ॥੩॥

aapai deh dis aap chalaavai; nihachal hai biaapaaree |3|

Sant Singh KhalsaHe Himself spreads out in the ten directions. The Merchant is Eternal and Unchanging. ||3||
Manmohan SinghMoveless is my Lord-Merchant, who Himself pervades ten directions and Himself moves every thing.
Manmohan Singh (Punjabi)ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।
Fareedkot Teekaਦਸੋ ਦਿਸਾ ਰੂਪ ਭੀ ਆਪ ਹੀ ਹੈ ਔਰ ਭਗਤੀ ਰੂਪ ਖੇਪ ਚਣਾਉਣੇ ਵਾਲਾ ਆਪ ਹੀ ਹੈ ਅਰ ਅਚਲ ਵਪਾਰੀ ਹੈ, ਭਾਵ ਯਹਿ ਕਿ ਸਤਾ ਸਫੁਰਤੀ ਜੇ ਉਤਪਤੀ, ਪਾਲਨ, ਸੰਘਾਰ ਕਰਤਾ ਹੂਆ ਹੀ ਅਸੰਗ ਹੈ॥੩॥☬ਜੇ ਕਹੈ ਵਾਪਾਰ ਮੇਂ ਬੈਲ, ਗੁਣ ਆਦਿਕ ਹੋਤੇ ਹੈਂ, ਯਹ ਕੌਣ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥

ਪਦ ਅਰਥ ਦਹਦਿਸ = ਦਸੀਂ ਪਾਸੀਂ। ਨਿਹਚਲੁ = ਸਦਾ-ਥਿਰ ਰਹਿਣ ਵਾਲਾ ॥੩॥

SikhNet (Spanish)sí, Eterno e Inamovible es ese Señor, Quien prevalece en todas direcciones y mueve todo. (3)

ਮਨੁ ਕਰਿ ਬੈਲੁ. ਸੁਰਤਿ ਕਰਿ ਪੈਡਾ; ਗਿਆਨ ਗੋਨਿ ਭਰਿ ਡਾਰੀ ॥

man kar bail. surat kar paiddaa; giaan gon bhar ddaaree |

Sant Singh KhalsaMy mind is the bull, and meditation is the road; I have filled my packs with spiritual wisdom, and loaded them on the bull.
Manmohan SinghMaking my mind the bullock and meditation the road, I have filled my sack with gnosis and have loaded it on the bullock.
Manmohan Singh (Punjabi)ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।
Fareedkot Teekaਅਸਮਾਦਿਕ ਦਾਸੋਂ ਨੇ ਮਨ ਕੋ ਬੈਲ ਕੀਆ ਹੈ, ਭਾਵ ਮਨ ਕੋ ਪਰਮੇਸਰ ਮਾਰਗ ਮੇਂ ਚਲਾਯਾ ਹੈ। (ਸੁਰਤਿ) ਸ੍ਰੇਸ਼ਟ ਪ੍ਰੀਤੀ ਮਾਰਗ ਕੀਆ ਹੈ, ਗਿਆਨ ਰੂਪੀ ਗੁਣ ਸੁਭ ਗੁਣ ਕੇ ਸਾਥ ਭਰ ਕਰ ਮਨ ਰੂਪ ਬੈਲ ਕੇ ਊਪਰ (ਡਾਰੀ) ਪਾਈ ਹੈ, ਭਾਵ ਸੁਭ ਗੁਣ ਸਭੀ ਗਿਆਨ ਕੇ ਅੰਤਰ ਆ ਜਾਤੇ ਹੈਂ॥
Prof. Sahib Singhਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।

ਪਦ ਅਰਥ ਸੁਰਤਿ = (ਪ੍ਰਭੂ-ਚਰਨਾਂ ਵਿਚ ਜੁੜੀ ਹੋਈ) ਸੁਰਤ। ਗੋਨਿ = ਛੱਟ। ਭਰਿ ਡਾਰੀ = ਭਰ ਲਈ।

SikhNet (Spanish)Mi mente es el buey que viaja a través del alta Conciencia, cargando el Saco de Sabiduría.

ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਨਿਬਹੀ ਖੇਪ ਹਮਾਰੀ ॥੪॥੨॥

kehat kabeer. sunahu re santahu; nibahee khep hamaaree |4|2|

Sant Singh KhalsaSays Kabeer, listen, O Saints: my merchandise has reached its destination! ||4||2||
Manmohan SinghSays Kabir, hear O ye saints, my merchandise has reached its destination.
Manmohan Singh (Punjabi)ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਸੰਤ ਜਨੋ! ਸ੍ਰਵਣ ਕਰੋ ਅਬ ਹਮਾਰੀ ਖੇਪ ਨਿਭੀ ਹੈ॥੪॥੨॥☬ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥

ਪਦ ਅਰਥ ਨਿਬਹੀ = ਤੋੜ ਪਹੁੰਚ ਗਈ ਹੈ ॥੪॥੨॥

* ਸ਼ਬਦ ਦਾ ਭਾਵ: ਸੰਤ ਦਾ ਕਰਤੱਬ-ਸੰਸਾਰ ਵਲ ਸਦਾ ਦੌੜਦੀ ਸੁਰਤ ਪ੍ਰਭੂ ਵਿਚ ਟਿਕ ਜਾਂਦੀ ਹੈ। ਜਿਵੇਂ ਦੁਨੀਆਦਾਰ ਮਾਇਕ ਵਣਜ-ਵਪਾਰ ਵਾਸਤੇ ਤਨੋਂ ਮਨੋਂ ਦੌੜ-ਭੱਜ ਕਰਦਾ ਹੈ, ਤਿਵੇਂ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਪ੍ਰਭੂ-ਪ੍ਰੀਤ ਨੂੰ ਹੀ ਆਪਣੇ ਜੀਵਨ ਦਾ ਨਿਸ਼ਾਨਾ ਸਮਝਦਾ ਹੈ।

SikhNet (Spanish)Dice Kabir, escuchen oh Santos, ésta es la carga que sí logra llegar hasta su destino final. (4-2)
Answers quote the Granth verbatim with Ang citations. AI commentary is not Gurbani and not a religious ruling.