ੴ

ਸਿੱਖਬਾਣੀ · SikhBani

ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥

gusaanee garisatt roopen simaranan sarabatr jeevanah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 2 lines
Translations

ਗੁਸਾਂਈ ਗਰਿਸ੍ਟ ਰੂਪੇਣ; ਸਿਮਰਣੰ ਸਰਬਤ੍ਰ ਜੀਵਣਹ ॥

gusaanee garisatt roopen; simaranan sarabatr jeevanah |

Sant Singh KhalsaThe Lord of the World is Supremely Beautiful; His Meditation is the Life of all.
Manmohan SinghThe Lord of the world is supremely beauteous. His supremely beauteous His meditation is the life of all.
Manmohan Singh (Punjabi)ਸੰਸਾਰ ਦਾ ਸੁਆਮੀ ਪਰਮ ਸੁੰਦਰ ਹੈ। ਉਸ ਦੀ ਬੰਦਗੀ ਸਾਰਿਆਂ ਦੀ ਜਿੰਦ ਜਾਨ ਹੈ।
Fareedkot Teekaਸੋ ਗੁਸਾਈ (ਗਰਿਸ੍ਟ) ਭਾਰੀ ਸਰੂਪ ਵਾਲਾ ਹੈ ਔਰ ਜਿਸ ਕੋ ਸਰਬ ਜੀਵ ਸਿਮਰਨ ਕਰਤੇ ਹੈਂ॥
Prof. Sahib Singhਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ।

ਪਦ ਅਰਥ ਗੁਸਾਂਈ = ਜਗਤ ਦਾ ਮਾਲਕ (गोस्वामिन्)। ਗਰਿਸ੍ਟ = ਬਹੁਤ ਵਜ਼ਨਦਾਰ, ਵੱਡਾ ਭਾਰੀ (गृष्ठ)।ਸਰਬਤ੍ਰ = (सर्वत्र) ਹਰ ਥਾਂ। ਸਰਬਤ੍ਰ ਜੀਵਣਹ = ਸਭ ਜੀਵਾਂ ਦਾ ਜੀਵਨ। ਜੀਵਣਹ = ਜੀਵਨ, ਜਿੰਦ, ਸਹਾਰਾ (जीवन)।

SikhNet (Spanish)El Señor del Mundo es Supremamente Bello, Su Meditación es la vida de todo.

ਲਬਧੵੰ ਸੰਤ ਸੰਗੇਣ ਨਾਨਕ; ਸ੍ਵਛ ਮਾਰਗ, ਹਰਿ ਭਗਤਣਹ ॥੫੪॥

labadhayan sant sangen naanak; svachh maarag, har bhagatanah |54|

Sant Singh KhalsaIn the Society of the Saints, O Nanak, He is found on the path of devotional worship of the Lord. ||54||
Manmohan SinghNanak, associating with the saints and walking on the immaculate path of the Lord's meditation, he is found.
Manmohan Singh (Punjabi)ਨਾਨਕ, ਸਾਧੂਆਂ ਦੀ ਸੰਗਤ ਕਰਨ ਅਤੇ ਪ੍ਰਭੂ ਦੀ ਬੰਦਗੀ ਦੇ ਪਵਿੱਤਰ ਰਸਤੇ ਤੇ ਟੁਰਨ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਵਾਹਿਗੁਰੂ ਸੰਤੋਂ ਕੇ ਸੰਗ ਕਰ ਹਰੀ ਕੀ ਭਗਤੀ ਰੂਪੀ (ਸ੍ਵਛ) ਨਿਰਮਲ ਮਾਰਗ ਮੇਂ ਚਲਨੇ ਸੇ (ਲਭਧੰ੍ਹ) ਪ੍ਰਾਪਤ ਹੋਤਾ ਹੈ, ਭਾਵ ਯੇਹਿ ਪ੍ਰੇਮਾ ਭਗਤੀ ਸੇ ਮਿਲਤਾ ਹੈ॥੫੪॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤ ਵਿਚ ਲੱਭਦਾ ਹੈ ॥੫੪॥

ਪਦ ਅਰਥ ਲਬਧ੍ਯ੍ਯੰ = ਲੱਭ ਪੈਂਦਾ ਹੈ, ਮਿਲ ਜਾਂਦਾ ਹੈ। ਸ੍ਵਛ = ਨਿਰਮਲ, ਸਾਫ਼ (स्वच्छ)। ਮਾਰਗ = ਰਸਤਾ (मार्ग)।ਹਰਿ ਭਗਤਣਹ = ਪਰਮਾਤਮਾ ਦੀ ਭਗਤੀ ॥੫੪॥

* ਭਾਵ: ਪਰਮਾਤਮਾ ਦੀ ਭਗਤੀ ਹੀ ਇਨਸਾਨੀ ਜ਼ਿੰਦਗੀ ਦੇ ਸਫ਼ਰ ਵਾਸਤੇ ਪੱਧਰਾ ਰਸਤਾ ਹੈ। ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

SikhNet (Spanish)En la Saad Sangat, Él es encontrado, en el Sendero de la Alabanza de Devoción al Señor.(54)
Answers quote the Granth verbatim with Ang citations. AI commentary is not Gurbani and not a religious ruling.