ੴ

ਸਿੱਖਬਾਣੀ · SikhBani

ਖੋਜਤ ਖੋਜਤ ਦਰਸਨ ਚਾਹੇ ॥

khojat khojat darasan chaahe
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 98 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਖੋਜਤ ਖੋਜਤ; ਦਰਸਨ ਚਾਹੇ ॥

khojat khojat; darasan chaahe |

Sant Singh KhalsaI have searched and searched, seeking the Blessed Vision of His Darshan.
Manmohan SinghSeeking and searching Thee, O My Master! I have grown desirous of Thine sight.
Manmohan Singh (Punjabi)ਤੈਨੂੰ ਲੱਭਦਾ ਤੇ ਭਾਲਦਾ ਹੋਇਆ ਹੇ ਮੇਰੇ ਮਾਲਕ! ਮੈਂ ਤੇਰੇ ਦੀਦਾਰ ਦਾ ਚਾਹਵਾਨ ਹੋ ਗਿਆ ਹਾਂ।
Fareedkot Teekaਹੇ ਸੰਤ ਜਨੋਂ! ਜਗ੍ਯਾਸੂ ਜਨੋਂ ਨੇ ਤਿਸ ਪਰਮੇਸ੍ਵਰ ਕੇ ਦਰਸਨ ਕੀ ਇਛਾ ਕੇ ਵਾਸਤੇ ਢੂੰਢਤੇ ਹੂਏ ਭਾਂਤ ਭਾਂਤ ਬਨ ਬਨ ਮੇਂ ਭ੍ਰਮਣਾ ਕੀਆ ਹੈ॥
Prof. Sahib Singhਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ,

ਪਦ ਅਰਥ ਖੋਜਤ = ਭਾਲ ਕਰਦਿਆਂ। ਦਰਸਨ ਚਾਹੇ = ਦਰਸਨ ਦੀਆਂ ਤਾਂਘਾਂ ਕੀਤੀਆਂ।

SikhNet (Spanish)Te busco, oh mi Maestro, para que pueda tener Tu Visión,

ਭਾਤਿ ਭਾਤਿ; ਬਨ ਬਨ ਅਵਗਾਹੇ ॥

bhaat bhaat; ban ban avagaahe |

Sant Singh KhalsaI travelled through all sorts of woods and forests.
Manmohan SinghThe forests and woods of various varieties I have traversed.
Manmohan Singh (Punjabi)ਅਨੇਕਾਂ ਤਰ੍ਹਾਂ ਦੇ ਜੰਗਲ ਤੇ ਬੇਲੇ ਮੈਂ ਗਾਹੇ ਹਨ।
Fareedkot Teekaਵਾ ਨਾਨਾ ਪ੍ਰਕਾਰ ਕੇ ਭੇਖਧਾਰੀ ਬਨਬਨ ਤੀਰਥ ਅਵਗਾਹਨ ਕੀਏ ਹੈਂ॥
Prof. Sahib Singhਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ)।

ਪਦ ਅਰਥ ਭਾਤਿ ਭਾਤਿ = ਕਈ ਕਿਸਮ ਦੇ। ਬਨ = ਜੰਗਲ। ਅਵਗਾਹੇ = ਗਾਹ ਮਾਰੇ।

SikhNet (Spanish)y en eso he estado aturdido a través de un millón de florestas y bosques.

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ; ਕੋਈ ਹੈ ਜੀਉ. ਆਣਿ ਮਿਲਾਵੈ ਜੀਉ ॥੧॥

niragun saragun har har meraa; koee hai jeeo. aan milaavai jeeo |1|

Sant Singh KhalsaMy Lord, Har, Har, is both absolute and related, unmanifest and manifest; is there anyone who can come and unite me with Him? ||1||
Manmohan SinghIs There any one who would take me to and unite me with my Lord Master, Who is simultaneously unmanifest and manifest.
Manmohan Singh (Punjabi)ਕੀ ਕੋਈ ਐਸਾ ਜੀਵ ਹੈ ਜੋ ਮੈਨੂੰ ਮੇਰੇ ਸੁਆਮੀ ਮਾਲਕ, ਜੋ ਇਕ ਸਾਥ ਗੁਪਤ ਅਤੇ ਪਰਗਟ ਹੈ, ਕੋਲਿ ਲੈ ਜਾਵੇ ਤੇ ਮੈਨੂੰ ਉਸ ਨਾਲ ਮਿਲਾ ਦੇਵੇ?
Fareedkot Teekaਐਸਾ ਭੀ ਕੋਈ ਸੰਤ ਜਨੁ ਹੈ ਕਿ ਜੋ ਗੁਣਾਂਅਤੀਤ ਔਰ (ਸਰਗੁਣੁ) ਮਾਇਆ ਸਬਲ ਬ੍ਰਹਮ ਜੋ ਮੇਰਾ ਹਰੀ ਹੈ ਕੋਈ ਆਇ ਕਰ ਤਿਸ ਕੋ ਮੇਰੇ ਸੇ ਮਿਲਾਵੇ॥੧॥
Prof. Sahib Singhਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ॥੧॥

ਪਦ ਅਰਥ ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਸਰਗੁਣੁ = ਰਚੇ ਹੋਏ ਜਗਤ ਦੇ ਸਰੂਪ ਵਾਲਾ, ਮਾਇਆ ਦੇ ਤਿੰਨ ਗੁਣ ਰਚ ਕੇ ਆਪਣਾ ਜਗਤ-ਰੂਪ ਸਰੂਪ ਵਿਖਾਲਣ ਵਾਲਾ। ਆਣਿ = ਲਿਆ ਕੇ ॥੧॥

SikhNet (Spanish)Tú eres el Señor Absoluto y también relativo; Oh, ¿no habría alguien que me pudiera unir a mi Señor? (1)

ਖਟੁ ਸਾਸਤ; ਬਿਚਰਤ ਮੁਖਿ ਗਿਆਨਾ ॥

khatt saasat; bicharat mukh giaanaa |

Sant Singh KhalsaPeople recite from memory the wisdom of the six schools of philosophy;
Manmohan SinghOne may recite by heart the wisdom of the six schools of philosophy.
Manmohan Singh (Punjabi)ਕੋਈ ਛੇ ਫਲਸਫੇ ਦੇ ਮਤਾਂ ਦੀ ਗਿਆਤ ਨੂੰ ਮੂੰਹ-ਜ਼ਬਾਨੀ ਪਿਆ ਪੜ੍ਹ।
Fareedkot Teekaਅਨੇਕ ਪੁਰਸ ਖਟ ਸਾਸਤ੍ਰੋਂ ਕੋ ਬਿਚਾਰਤੇ ਹੈਂ, ਪੁਨਾ ਅਨੇਕ ਮੁਖ ਸੇ ਗਿਆਨੁ ਕਥਨੁ ਕਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ।

ਪਦ ਅਰਥ ਖਟੁ = ਛੇ। ਖਟੁ ਸਾਸਤ = {ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਮੁਖਿ = ਮੂੰਹ ਨਾਲ।

SikhNet (Spanish)Uno podrá recitar de memoria la sabiduría de los seis Shastras,

ਪੂਜਾ ਤਿਲਕੁ; ਤੀਰਥ ਇਸਨਾਨਾ ॥

poojaa tilak; teerath isanaanaa |

Sant Singh Khalsathey perform worship services, wear ceremonial religious marks on their foreheads, and take ritual cleansing baths at sacred shrines of pilgrimage.
Manmohan SinghHe may perform worship, bear the frontal mark and have bath at shrines.
Manmohan Singh (Punjabi)ਉਹ ਉਪਾਸ਼ਨਾ ਕਰੇ, ਟਿੱਕਾ ਲਾਵੇ ਅਤੇ ਧਰਮ ਅਸਥਾਨਾਂ ਤੇ ਨਾਹੁਣਾ ਕਰੇ।
Fareedkot Teekaਅਨੇਕ ਪੁਰਸ ਤਿਲਕਾਦਿ ਲਗਾਇ ਕਰ ਪੂਜਾ ਕਰਤੇ ਹੈਂ ਔਰੁ ਅਨੇਕ ਹੀ ਤੀਰਥੋਂ ਕੇ ਸਨਾਨ ਕਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ।
SikhNet (Spanish)podrá hacer Alabanza, podrá tener la Marca en la frente, podrá tomar ablución en los lugares Santos.

ਨਿਵਲੀ ਕਰਮ ਆਸਨ ਚਉਰਾਸੀਹ; ਇਨ ਮਹਿ. ਸਾਂਤਿ ਨ ਆਵੈ ਜੀਉ ॥੨॥

nivalee karam aasan chauraaseeh; in meh. saant na aavai jeeo |2|

Sant Singh KhalsaThey perform the inner cleansing practice with water and adopt the eighty-four Yogic postures; but still, they find no peace in any of these. ||2||
Manmohan SinghHe may practise inner washing feats and adopt eighty four postures of the yogis. But in these he shall find no peace.
Manmohan Singh (Punjabi)ਉਹ ਅੰਦਰ ਸਾਫ ਕਰਨ ਦੀ ਕ੍ਰਿਆ ਕਰੇ ਅਤੇ ਯੋਗੀਆਂ ਦੇ ਚੁਰਾਸੀ ਬੈਠਣ ਦੇ ਢੰਗ ਭੀ ਧਾਰਨ ਕਰ ਲਵੇ, ਪ੍ਰੰਤੂ ਇਨ੍ਹਾਂ ਅੰਦਰ ਉਸ ਨੂੰ ਠੰਢ ਚੈਨ ਪਰਾਪਤ ਨਹੀਂ ਹੋਣੀ।
Fareedkot Teekaਔਰ ਅਨੇਕ ਹੀ ਨਿਵਲੀ ਕਰਮ ਜੋ ਯੋਗੀ ਜਨ ਸਰੀਰ ਕੀ ਸੁਧੀ ਨਮਿਤ ਮੁਖ ਦ੍ਵਾਰਾ ਜਲ ਨਿਕਾਰਨਾਦਿ ਕਰਮ ਕਰਤੇ ਹੈਂ, ਪੁਨਾ ਅਨੇਕ ਹੀ ਸਿਧੋਂ ਕੇ ਜੋ ਚੌਰਾਸੀਹ ਆਸਨੋਂ ਕੇ ਪ੍ਰਕਾਰ ਹੈਂ, ਸੋ ਕਰਤੇ ਹੈਂ, ਪ੍ਰੰਤੂ ਇਨ ਕਰਮੋਂ ਕੇ ਕਰਨੇ ਸੇ ਸਾਂਤੀ ਨਹੀਂ ਆਵਤੀ ਹੈ॥੨॥
Prof. Sahib Singhਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ॥੨॥

ਪਦ ਅਰਥ ਨਿਵਲੀ ਕਰਮ = ਆਂਦਰਾਂ ਦੀ ਵਰਜ਼ਸ਼ {ਹੱਥ ਗੋਡਿਆਂ ਉਤੇ ਰੱਖ ਕੇ ਤੇ ਲਿਫ਼ ਕੇ ਖਲੋਤਿਆਂ ਪਹਿਲਾਂ ਜ਼ੋਰ ਨਾਲ ਸਾਹ ਅੰਦਰ ਨੂੰ ਖਿੱਚੀਦਾ ਹੈ, ਫਿਰ ਸਾਰਾ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਹੈ ਤੇ ਚੱਕਰ ਵਿਚ ਭਵਾਈਦਾ ਹੈ। ਇਸ ਸਾਧਨ ਨੂੰ ਨਿਵਲੀ ਕਰਮ ਆਖਦੇ ਹਨ। ਇਹ ਸਾਧਨ ਸਵੇਰੇ ਸੌਚ ਤੋਂ ਪਿੱਛੋਂ ਖ਼ਾਲੀ-ਪੇਟ ਹੀ ਕਰੀਦਾ ਹੈ} ॥੨॥

SikhNet (Spanish)Podrá hacer lavados internos agitándose el estómago, y podrá ponerse en las ochenta y cuatro posturas yóguicas; pero no va a encontrar la Paz en ninguna de estas cosas.(2)

ਅਨਿਕ ਬਰਖ; ਕੀਏ ਜਪ ਤਾਪਾ ॥

anik barakh; kee jap taapaa |

Sant Singh KhalsaThey chant and meditate, practicing austere self-discipline for years and years;
Manmohan SinghFor many years he may perform recitation and penance,
Manmohan Singh (Punjabi)ਅਨੇਕਾਂ ਸਾਲਾਂ ਨਹੀਂ ਉਹ ਪਾਠ ਤੇ ਤਪਸਿਆ ਪਿਆ ਕਰੇ,
Fareedkot Teekaਪੁਨਾ ਅਨਿਕ ਬਰਖ ਜਪ ਤਪ ਕੀਏ॥
Prof. Sahib Singhਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;

ਪਦ ਅਰਥ ਬਰਖ = ਬਰਸ, ਵਰ੍ਹੇ।

SikhNet (Spanish)Durante años, el Yogui medita y practica una disciplina severa,

ਗਵਨੁ ਕੀਆ; ਧਰਤੀ ਭਰਮਾਤਾ ॥

gavan keea; dharatee bharamaataa |

Sant Singh Khalsathey wander on journeys all over the earth;
Manmohan Singhand he may travel and roam over the earth.
Manmohan Singh (Punjabi)ਤੇ ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਊਦਾ ਫਿਰੇ।
Fareedkot Teeka(ਭਰਮਾਤਾ) ਭਰਮਣ ਵਾਲਾ ਹੋ ਕਰ ਸਾਰੀ ਧਰਤੀ ਮੇਂ ਗਵਨੁ ਕੀਆ॥
Prof. Sahib Singhਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।

ਪਦ ਅਰਥ ਗਵਨੁ = ਭ੍ਰਮਣ, ਤੁਰਨ-ਫਿਰਨ। ਭਰਮਾਤਾ = ਤੁਰਿਆ-ਫਿਰਿਆ।

SikhNet (Spanish)y como renunciante anda por el mundo entero.

ਇਕੁ ਖਿਨੁ ਹਿਰਦੈ. ਸਾਂਤਿ ਨ ਆਵੈ ਜੋਗੀ; ਬਹੁੜਿ ਬਹੁੜਿ. ਉਠਿ ਧਾਵੈ ਜੀਉ ॥੩॥

eik khin hiradai. saant na aavai jogee; bahurr bahurr. utth dhaavai jeeo |3|

Sant Singh Khalsaand yet, their hearts are not at peace, even for an instant. The Yogi rises up and goes out, over and over again. ||3||
Manmohan SinghYet peace enters not his heart even for a moment and up is yogi's mind to venture out again and again.
Manmohan Singh (Punjabi)ਫਿਰ ਭੀ ਇਕ ਮੁਹਤ ਲਈ ਭੀ ਠੰਢ-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਯੋਗੀ ਦਾ ਮਨੂਆ ਖੜਾ ਹੋ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ।
Fareedkot Teekaਪਰੰਤੂ ਏਕ ਛਿਨ ਮਾਤ੍ਰ ਭੀ ਰਿਦੈ ਮੇਂ ਸਾਂਤੀ ਪ੍ਰਾਪਤਿ ਨਹੀਂ ਭਈ ਹੈ, (ਜੋਗੀ) ਵਿਖਿਓਂ ਮੇਂ ਜੁੜਾ ਹੂਆ ਜੋ ਮਨੁਖ ਹੈ, ਸੋ ਭ੍ਰਮ ਕਰ ਕੇ ਗ੍ਰਸਤ ਭਾਵ ਪਕੜਾ ਹੂਆ (ਬਹੁੜਿ ਬਹੁੜਿ) ਪੁਨਾ ਪੁਨਾ ਉਠ ਕਰ ਕੇ ਉਨ ਕਰਮੋਂ ਕੋ ਹੀ ਧਾਉਤਾ ਹੈ॥੩॥
Prof. Sahib Singh(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥

ਪਦ ਅਰਥ ਬਹੁੜਿ ਬਹੁੜਿ = ਮੁੜ ਮੁੜ ॥੩॥

SikhNet (Spanish)Sin embargo, no encuentra la Paz en su corazón, ni siquiera por un instante, y vaga en el albur una y otra vez. (3)

ਕਰਿ ਕਿਰਪਾ; ਮੋਹਿ ਸਾਧੁ ਮਿਲਾਇਆ ॥

kar kirapaa; mohi saadh milaaeaa |

Sant Singh KhalsaBy His Mercy, I have met the Holy Saint.
Manmohan SinghThrough His mercy the Lord has caused me to meet the Saint.
Manmohan Singh (Punjabi)ਆਪਣੀ ਮਿਹਰ ਰਾਹੀਂ ਸੁਆਮੀ ਨੇ ਮੈਨੂੰ ਸੰਤ ਨਾਲ ਮਿਲਾ ਦਿਤਾ ਹੈ।
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਮੇਰੇ ਕੋ ਸੰਤੋਂ ਕਾ ਮਿਲਾਪੁ ਕਰਾਇਆ ਹੈ॥
Prof. Sahib Singhਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ।

ਪਦ ਅਰਥ ਮੋਹਿ = ਮੈਨੂੰ। ਸਾਧੁ = ਗੁਰੂ।

SikhNet (Spanish)Por Su Gracia me encontré con el Santo del Señor,

ਮਨੁ ਤਨੁ ਸੀਤਲੁ; ਧੀਰਜੁ ਪਾਇਆ ॥

man tan seetal; dheeraj paaeaa |

Sant Singh KhalsaMy mind and body have been cooled and soothed; I have been blessed with patience and composure.
Manmohan SinghMy soul and body are rendered cool and I have obtained composure.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਠੰਢੇ ਹੋ ਗਏ ਹਨ ਅਤੇ ਮੈਨੂੰ ਹੌਸਲਾ ਪਰਾਪਤ ਹੋ ਗਿਆ ਹੈ।
Fareedkot Teekaਪੁਨਾ ਆਪ ਹੀ ਤਿਸ ਨੇ ਮੇਰੇ ਰਿਦੇ ਮੇਂ ਧੀਰਜੁ ਪਾਇਆ ਹੈ, ਯਾਂ ਤੇ ਤਨ ਮਨ ਸੀਤਲ ਭਇਆ ਹੈ॥
Prof. Sahib Singhਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ)।
SikhNet (Spanish)y mi cuerpo y mi mente fueron refrescados.

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ; ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥

prabh abinaasee basiaa ghatt bheetar; har mangal naanak gaavai jeeo |4|5|12|

Sant Singh KhalsaThe Immortal Lord God has come to dwell within my heart. Nanak sings the songs of joy to the Lord. ||4||5||12||
Manmohan SinghThe imperishable Lord has secured an abode in my heart, and Nanak sings the praises of God.
Manmohan Singh (Punjabi)ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਜੋ ਨਾਸ ਰਹਤ ਹੈ, ਸੋ ਮੇਰੇ (ਘਟ) ਅੰਤਹਿਕਰਣ ਮੇਂ ਬਸਿਆ ਹੈ, ਯਾਂ ਤੇ ਮੈਂ ਹਰੀ ਕੇ ਮੰਗਲ ਰੂਪ ਗੁਨ ਗਾਇਨ ਕਰਤਾ ਹੂੰ ॥੪॥੫॥੧੨॥☬ਸ੍ਰੀ ਪਰਮੇਸ੍ਵਰ ਜੀ ਕੇ ਸਨਮੁਖ ਉਚਾਰਣ ਕਰਤੇ ਭਏ:
Prof. Sahib Singh(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥

ਪਦ ਅਰਥ ਘਟ = ਹਿਰਦਾ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ ॥੪॥

SikhNet (Spanish)El Señor Inmortal penetró hasta el fondo de mi corazón; y ahora Nanak canta las Alabanzas del Señor en Éxtasis Divino.(4-5-12)
Answers quote the Granth verbatim with Ang citations. AI commentary is not Gurbani and not a religious ruling.