ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghPrabhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਰਾਮ ਨਾਮੁ ਜਪਿ; ਅੰਤਰਿ ਪੂਜਾ ॥
raam naam jap; antar poojaa |
Sant Singh KhalsaChant the Lord's Name, and worship Him deep within your being.
Manmohan SinghUtter thou thy Lord's Name and that is thy mind's worship.
Manmohan Singh (Punjabi)ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਉਹ ਹੀ ਹੈ ਤੇਰੇ ਮਨ ਦੀ ਉਪਾਸ਼ਨਾ।
Fareedkot Teekaਜੋ ਰਾਮ ਨਾਮ ਕਾ ਜਪਣਾ ਹੈ, ਸੋਈ ਹਮਨੇ ਰਿਦੇ ਅੰਤਰ ਪੂਜਾ ਕਰੀ ਹੈ॥
Prof. Sahib Singh(ਹੇ ਪੰਡਿਤ!) ਪਰਮਾਤਮਾ ਦਾ ਨਾਮ ਜਪ, (ਇਹੀ) ਅੰਤਰ ਆਤਮੇ (ਪਰਮਾਤਮ ਦੇਵ ਦੀ) ਪੂਜਾ ਹੈ।ਪਦ ਅਰਥ ਅੰਤਰਿ = ਹਿਰਦੇ ਵਿਚ।
SikhNet (Spanish)Recita el Nombre del Señor y alábalo en lo profundo de tu ser,
ਗੁਰਸਬਦੁ ਵੀਚਾਰਿ; ਅਵਰੁ. ਨਹੀ ਦੂਜਾ ॥੧॥
gurasabad veechaar; avar. nahee doojaa |1|
Sant Singh KhalsaContemplate the Word of the Guru's Shabad, and no other. ||1||
Manmohan SinghReflect thou on the Guru's word and think not of another.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦਾ ਧਿਆਨ ਧਾਰ ਤੇ ਹੋਰ ਕਿਸੇ ਦਾ ਖਿਆਲ ਹੀ ਨਾਂ ਕਰ।
Fareedkot Teekaਗੁਰੋਂ ਕੇ ਸਬਦ ਕੌ ਬੀਚਾਰਿ ਕਰ ਕੇ ਇਹੀ ਜਾਣਿਆ ਜੋ ਤਿਸ ਤੇ ਬਿਨਾਂ ਔਰ ਕੋਈ ਦੂਸਰਾ ਨਹੀਂ ਹੈ॥੧॥
Prof. Sahib Singhਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖ (ਤੈਨੂੰ ਸਮਝ ਆ ਜਾਇਗੀ ਕਿ) ਪਰਮਾਤਮਾ ਤੋਂ ਬਿਨਾ ਕੋਈ (ਦੇਵੀ ਦੇਵਤਾ) ਨਹੀਂ ਹੈ (ਜਿਸ ਦੀ ਪੂਜਾ ਕੀਤੀ ਜਾਏ) ॥੧॥ਪਦ ਅਰਥ ਵੀਚਾਰਿ = ਆਪਣੇ ਸੋਚ = ਮੰਡਲ ਵਿਚ ਰੱਖ ॥੧॥
SikhNet (Spanish)medita en la Palabra del Shabd y en ninguna otra. (1)
ਏਕੋ ਰਵਿ ਰਹਿਆ; ਸਭ ਠਾਈ ॥
eko rav rahiaa; sabh tthaaee |
Sant Singh KhalsaThe One is pervading all places.
Manmohan SinghThe One Lord is contained in all the places.
Manmohan Singh (Punjabi)ਇਕ ਪ੍ਰਭੂ ਹੀ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਹੇ ਪੰਡਤ! ਹਮਾਰਾ ਠਾਕਰ ਏਕ ਹੀ ਸਰਬ ਅਸਥਾਨੋਂ ਮੇਂ ਵਿਆਪਕ ਹੋਇ ਰਹਿਆ ਹੈ॥
Prof. Sahib Singh(ਹੇ ਪੰਡਿਤ!) ਇਕ ਪਰਮਾਤਮਾ ਸਭ ਥਾਵਾਂ ਵਿਚ ਵਿਆਪਕ ਹੈ।ਪਦ ਅਰਥ ਰਹਿ ਰਹਿਆ = ਵਿਆਪਕ ਹੈ। ਠਾਈ = ਥਾਂਈ।
SikhNet (Spanish)El Uno está compenetrando todos los lugares y espacios,
ਅਵਰੁ. ਨ ਦੀਸੈ; ਕਿਸੁ ਪੂਜ ਚੜਾਈ ॥੧॥ ਰਹਾਉ ॥
avar. na deesai; kis pooj charraaee |1| rahaau |
Sant Singh KhalsaI do not see any other; unto whom should I offer worship? ||1||Pause||
Manmohan SinghI see not another; to whom should I make an offering?. Pause.
Manmohan Singh (Punjabi)ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਕੀਹਦੇ ਅੱਗੇ ਭੇਟਾ ਧਰਾਂ? ਠਹਿਰਾਉ।
Fareedkot Teekaਤਾਂ ਤੇ ਤਿਸ ਤੇ ਬਿਨਾਂ ਮੁਝ ਕੋ ਕੋਈ ਔਰ ਦ੍ਰਿਸਟ ਨਹੀਂ ਆਵਤਾ ਹੈ ਤੌ ਕਿਸ ਕੀ ਪੂਜਾ ਕਰ ਪੁਸ਼ਪ ਆਦਿਕ ਚੜਾਵਣਾ ਕਰੂੰ॥੧॥ ਰਹਾਉ ॥
Prof. Sahib Singhਮੈਨੂੰ (ਉਸ ਤੋਂ ਬਿਨਾ ਕਿਤੇ) ਕੋਈ ਹੋਰ ਨਹੀਂ ਦਿੱਸਦਾ। ਮੈਂ ਹੋਰ ਕਿਸ ਦੀ ਪੂਜਾ ਕਰਾਂ? ਮੈਂ ਹੋਰ ਕਿਸ ਨੂੰ (ਫੁੱਲ ਆਦਿਕ) ਭੇਟ ਕਰਾਂ? ॥੧॥ ਰਹਾਉ ॥
SikhNet (Spanish)no puedo ver a nadie más a quien pueda ofrecer mi Alabanza. (1-Pausa)
ਮਨੁ ਤਨੁ ਆਗੈ; ਜੀਅੜਾ ਤੁਝ ਪਾਸਿ ॥
man tan aagai; jeearraa tujh paas |
Sant Singh KhalsaI place my mind and body in offering before You; I dedicate my soul to You.
Manmohan SinghMy soul and body I surrender before Thee and my life is at Thy disposal, O Lord.
Manmohan Singh (Punjabi)ਮੈਂ ਆਪਣੀ ਜਿੰਦੜੀ ਤੇ ਦੇਹ ਤੇਰੇ ਮੂਹਰੇ ਸਮਰਪਣ ਕਰਦਾ ਹਾਂ ਅਤੇ ਮੇਰੀ ਜਿੰਦ-ਜਾਨ ਤੇਰੇ ਕੋਲ ਹਾਜਰ ਹੈ, ਹੇ ਸੁਆਮੀ!
Fareedkot Teekaਪੰਡਤ ਨੇ ਪੂਛਾ ਇਸ ਪੂਜਾ ਮੇਂ ਅਸਤੋਤ੍ਰ ਕੌਨ ਪੜਤੇ ਹੋ? ਤਿਸ ਪਰ ਕਹਿਤੇ ਹੈਂ: ਇਹੁ ਬੇਨਤੀ ਕਰਤੇ ਹੈਂ: ਹੇ ਵਾਹਿਗੁਰੂ! ਇਹੁ ਤਨ ਧਨ ਮੈਂ ਤੇਰੇ ਆਗੇ ਹੀ ਅਰਪਣ ਕੀਆ ਹੈ ਔ ਹਮਾਰਾ ਜੀਉ ਭੀ ਤੇਰੇ ਹੀ ਪਾਸ ਹੈ॥
Prof. Sahib Singh(ਹੇ ਪੰਡਿਤ! ਇਹ ਫੁੱਲਾਂ ਦੀ ਭੇਟ ਕਿਸ ਅਰਥ? ਹੇ ਪ੍ਰਭੂ!) ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਭੀ ਤੇਰੇ ਹਵਾਲੇ ਹੈ।ਪਦ ਅਰਥ ਜੀਅੜਾ = ਨਿੱਕੀ ਜਿਹੀ ਜਿੰਦ।
SikhNet (Spanish)Pongo en ofrenda mi mente y cuerpo a Ti y mi alma la dedico sólo a Ti.
ਜਿਉ ਭਾਵੈ; ਤਿਉ ਰਖਹੁ ਅਰਦਾਸਿ ॥੨॥
jiau bhaavai; tiau rakhahu aradaas |2|
Sant Singh KhalsaAs it pleases You, You save me, Lord; this is my prayer. ||2||
Manmohan SinghI supplicate Thee, O Lord, Thou keep me as Thou will.
Manmohan Singh (Punjabi)ਹੇ ਪ੍ਰਭੂ! ਮੈਂ ਬੇਨਤੀ ਕਰਦਾ ਹਾਂ, ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਜਿਸ ਪ੍ਰਕਾਰ ਤੁਝ ਕੋ ਭਾਵੈ ਤੈਸੇ ਮੁਝ ਕੋ ਰਾਖੌ, ਤੇਰੇ ਪਾਸ ਹਮਾਰੀ ਇਹੀ ਬੇਨਤੀ ਹੈ॥੨॥
Prof. Sahib Singh(ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ) ਅਰਦਾਸ ਕਰਦਾ ਹਾਂ- (ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਵੇਂ ਰੱਖ ॥੨॥
SikhNet (Spanish)Oh Señor, si así es Tu Voluntad, sálvame, esta es mi oración y súplica. (2)
ਸਚੁ ਜਿਹਵਾ; ਹਰਿ ਰਸਨ ਰਸਾਈ ॥
sach jihavaa; har rasan rasaaee |
Sant Singh KhalsaTrue is that tongue which is delighted by the sublime essence of the Lord.
Manmohan SinghTrue is the tongue which is delighted with the God's Name-elixir.
Manmohan Singh (Punjabi)ਸੱਚੀ ਹੈ ਉਹ ਜੀਭ, ਜੋ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਪ੍ਰਸੰਨ ਹੋਈ ਹੈ।
Fareedkot Teekaਜਿਨੋਂ ਨੇ ਰਸਨਾ ਹਰਿ ਨਾਮ ਜਪਨੇਂ ਮੇਂ ਰਸਾਈ ਹੈ ਤਿਨੋਂ ਕੀ ਜਿਹਵਾ ਸਚੀ ਹੈ॥
Prof. Sahib Singhਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਭ ਨੂੰ ਪ੍ਰਭੂ ਦੇ ਨਾਮ-ਰਸ ਵਿਚ ਰਸਾ ਲੈਂਦਾ ਹੈ,ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਰਸਨ = ਜੀਭ। ਰਸਾਈ = ਇਕ-ਸਾਰ ਕਰ ਲਿਆ।
SikhNet (Spanish)Benditos son esos labios que se deleitan con la Sublime Esencia del Señor.
ਗੁਰਮਤਿ ਛੂਟਸਿ; ਪ੍ਰਭ ਸਰਣਾਈ ॥੩॥
guramat chhoottas; prabh saranaaee |3|
Sant Singh KhalsaFollowing the Guru's Teachings, one is saved in the Sanctuary of God. ||3||
Manmohan SinghEntering the Lord's refuge, man is released by the Guru's instruction.
Manmohan Singh (Punjabi)ਪ੍ਰਭੂ ਦੀ ਪਨਾਹ ਲੈਣ ਦੁਆਰਾ, ਜੀਵ ਗੁਰਾਂ ਦੀ ਸਿਖਮਤ ਦੁਆਰਾ ਬੰਦ-ਖਲਾਸ ਹੋ ਵੰਝਦਾ ਹੈ।
Fareedkot Teekaਸੋਈ ਗੁਰੋਂ ਕੀ ਮਤਿ ਕਰ ਪ੍ਰਭੂ ਕੀ ਸਰਨਾਗਤਿ ਹੋ ਕਰ ਬੰਧਨੋਂ ਸੇ ਛੂਟੇ ਹੈਂ॥੩॥
Prof. Sahib Singhਗੁਰੂ ਦੀ ਮੱਤ ਲੈ ਕੇ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੩॥
SikhNet (Spanish)Siguiendo las Enseñanzas del Guru, uno es salvado en el Santuario de Dios. (3)
ਕਰਮ ਧਰਮ ਪ੍ਰਭਿ ਮੇਰੈ ਕੀਏ ॥
karam dharam prabh merai kee |
Sant Singh KhalsaMy God created religious rituals.
Manmohan SinghMy Lord has created the religious deeds.
Manmohan Singh (Punjabi)ਮੈਡੇ ਸੁਆਮੀ ਨੇ ਹੀ ਧਾਰਮਕ ਕੰਮ ਕਾਜ ਰਚੇ ਹਨ।
Fareedkot Teekaਕਰਮ ਧਰਮ ਭੀ ਮੇਰੇ ਪ੍ਰਭੂ ਨੇ ਹੀ ਕੀਏ ਹੈਂ॥
Prof. Sahib Singh(ਪਰਮਾਤਮਾ ਸਭ ਹੀ ਜੀਵਾਂ ਵਿਚ ਵਿਆਪਕ ਹੈ, ਇਸ ਦ੍ਰਿਸ਼ਟੀ-ਕੋਣ ਤੋਂ) ਮੇਰੇ ਪਰਮਾਤਮਾ ਨੇ ਹੀ ਕਰਮ-ਕਾਂਡ ਬਣਾਏ ਹਨ,ਪਦ ਅਰਥ ਪ੍ਰਭਿ ਮੇਰੈ = ਮੇਰੇ ਪ੍ਰਭੂ ਨੇ।
SikhNet (Spanish)Mi Dios creó los ritos religiosos
ਨਾਮੁ ਵਡਾਈ; ਸਿਰਿ ਕਰਮਾਂ ਕੀਏ ॥੪॥
naam vaddaaee; sir karamaan kee |4|
Sant Singh KhalsaHe placed the glory of the Naam above these rituals. ||4||
Manmohan SinghThe glory of His Name, He has placed over and above such deeds.
Manmohan Singh (Punjabi)ਆਪਣੇ ਨਾਮ ਦੀ ਪ੍ਰਭਤਾ, ਉਸ ਨੇ ਐਸੇ ਅਮਲਾਂ ਦੀ ਸ਼੍ਰੋਮਣੀ ਥਾਪੀ ਹੈ।
Fareedkot Teekaਪਰੰਤੂ ਜੋ ਨਾਮੁ ਕੀ ਬਡਾਈ ਹੈ, (ਏ) ਹੇ ਭਾਈ! ਇਹੁ ਸਭ ਕਰਮਾਂ ਕੇ ਸਿਰੋਮਣੀ ਕੀਤੀ ਹੈ॥੪॥
Prof. Sahib Singhਪਰ ਪ੍ਰਭੂ ਨੇ ਹੀ ਨਾਮ-ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ ॥੪॥ਪਦ ਅਰਥ ਸਿਰਿ ਕਰਮਾਂ = ਕਰਮਾਂ ਦੇ ਸਿਰ ਉੱਤੇ ॥੪॥
SikhNet (Spanish)y puso la Gloria del Naam por encima de todos ellos. (4)
ਸਤਿਗੁਰ ਕੈ ਵਸਿ; ਚਾਰਿ ਪਦਾਰਥ ॥
satigur kai vas; chaar padaarath |
Sant Singh KhalsaThe four great blessings are under the control of the True Guru.
Manmohan SinghIn the power of the True Guru, are the four cardinal boons;
Manmohan Singh (Punjabi)ਚਾਰ ਉਤਮ ਦਾਤਾਂ ਸਚੇ ਗੁਰਦੇਵ ਜੀ ਦੇ ਇਖਤਿਆਰ ਵਿੱਚ ਹਨ;
Fareedkot Teekaਸਤਿਗੁਰੋਂ ਕੇ (ਵਸਿ) ਅਧੀਨ ਚਾਰੋਂ ਪਦਾਰਥ ਹੈਂ॥
Prof. Sahib Singh(ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿਚ (ਧਰਮ, ਅਰਥ, ਕਾਮ, ਮੋਖ) ਚਾਰੇ ਹੀ ਪਦਾਰਥ ਹਨ।
SikhNet (Spanish)Cuando los tres primeros son puestos a un lado,
ਤੀਨਿ ਸਮਾਏ; ਏਕ ਕ੍ਰਿਤਾਰਥ ॥੫॥
teen samaae; ek kritaarath |5|
Sant Singh KhalsaWhen the first three are put aside, one is blessed with the fourth. ||5||
Manmohan Singhwhen man's desire for the three (faith, wealth and success) is stilled then he is blessed with fourth (the emancipation).
Manmohan Singh (Punjabi)ਜਦ (ਧਰਮ, ਧਨ ਅਤੇ ਕਾਮਯਾਬੀ) ਇਨ੍ਹਾਂ ਤਿੰਨਾਂ ਲਈ ਆਦਮੀ ਦੀ ਖਾਹਿਸ਼ ਨਵਿਰਤ ਜਦ ਹੋ ਜਾਂਦੀ ਹੈ ਤਾਂ (ਚੌਥੀ ਕਲਿਆਣ) ਦੀ ਉਸ ਨੂੰ ਦਾਤ ਮਿਲ ਜਾਂਦੀ ਹੈ।
Fareedkot Teekaਪਰੰਤੂ ਜਿਨੋਂ ਨੇ ਧਰਮ, ਕਾਮ ਤੀਨੋਂ (ਸਮਾਏ) ਲੈ ਕੀਏ, ਭਾਵ ਤ੍ਯਾਗੇ ਹੈਂ, ਸੋ ਜਨ ਏਕ ਮੋਖ ਕੋ ਪਾਇ ਕਰ ਕ੍ਰਿਤਾਰਥ ਹੂਏ ਹੈਂ॥੫॥
Prof. Sahib Singh(ਗੁਰੂ ਦੀ) ਸਰਨ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ, ਮਨੁੱਖ ਨੂੰ ਇਕ ਵਿਚ ਸਫਲਤਾ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ) ॥੫॥ਪਦ ਅਰਥ ਤੀਨਿ = ਤਿੰਨ ਪਦਾਰਥ (ਧਰਮ, ਅਰਥ ਤੇ ਕਾਮ)। ਕ੍ਰਿਤਾਰਥ = ਸਫਲ ॥੫॥
SikhNet (Spanish)uno es bendecido con el cuarto. (5)
ਸਤਿਗੁਰਿ. ਦੀਏ ਮੁਕਤਿ ਧਿਆਨਾਂ ॥
satigur. dee mukat dhiaanaan |
Sant Singh KhalsaThose whom the True Guru blesses with liberation and meditation
Manmohan SinghThey, whom the true Guru has blest with salvation and meditation,
Manmohan Singh (Punjabi)ਜਿਨ੍ਹਾਂ ਨੂੰ ਸਚੇ ਗੁਰਾਂ ਨੇ ਮੋਖਸ਼ ਤੇ ਬੰਦੀਗ ਬਖਸ਼ੀ ਹੈ,
Fareedkot Teekaਮੁਕਤ ਰੂਪ ਸਤਿਗੁਰੋਂ ਨੇ ਜਿਨੋਂ ਕੋ ਧਿਆਨਾਦਿਕੋਂ ਕੇ ਉਪਦੇਸ ਦੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖ਼ਲਾਸੀ ਬਖ਼ਸ਼ੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਦਾਤ ਦਿੱਤੀ,ਪਦ ਅਰਥ ਸਤਿਗੁਰਿ = ਗੁਰੂ ਨੇ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ।
SikhNet (Spanish)A los que el Verdadero Guru bendice con la Meditación y la Liberación,
ਹਰਿ ਪਦੁ ਚੀਨੑਿ; ਭਏ ਪਰਧਾਨਾ ॥੬॥
har pad cheena; bhe paradhaanaa |6|
Sant Singh Khalsarealize the Lord's State, and become sublime. ||6||
Manmohan Singhbecome sublime, realising the God's status.
Manmohan Singh (Punjabi)ਉਹ ਵਾਹਿਗੁਰੂ ਦੀ ਪਦਵੀ ਨੂੰ ਅਨੁਭਵ ਕਰ ਸ਼੍ਰੋਮਣੀ ਥੀ ਵੰਞਦੇ ਹਨ।
Fareedkot Teekaਤਬ ਓਹੁ ਹਰੀ ਪਦ ਕੋ ਪਾਨ ਕਰ ਸਰਬ ਮੇਂ (ਪਰਧਾਨਾ) ਮੁਖ੍ਯ ਰੂਪ ਭਏ ਹੈਂ॥੬॥
Prof. Sahib Singhਉਹਨਾਂ ਨੇ ਪਰਮਾਤਮਾ ਨਾਲ ਮੇਲ-ਅਵਸਥਾ ਪਛਾਣ ਲਈ ਤੇ ਉਹ (ਲੋਕ ਪਰਲੋਕ ਵਿਚ) ਮੰਨੇ ਪ੍ਰਮੰਨੇ ਗਏ ॥੬॥ਪਦ ਅਰਥ ਚੀਨ੍ਹ੍ਹਿ = ਪਛਾਣ ਕੇ ॥੬॥
SikhNet (Spanish)conocen el Estado del Señor y se vuelven Sublimes, (6)
ਮਨੁ ਤਨੁ ਸੀਤਲੁ; ਗੁਰਿ. ਬੂਝ ਬੁਝਾਈ ॥
man tan seetal; gur. boojh bujhaaee |
Sant Singh KhalsaTheir minds and bodies are cooled and soothed; the Guru imparts this understanding.
Manmohan SinghThey, whom the Guru imparts understanding, their mind and body are refreshed.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਜੀ ਸਮਝ ਦਰਸਾਉਂਦੇ ਹਨ, ਉਨ੍ਹਾਂ ਦਾ ਚਿੱਤ ਤੇ ਦੇਹ ਠੰਡੇ-ਠਾਰ ਹੋ ਜਾਂਦੇ ਹਨ।
Fareedkot Teekaਜਿਨੋਂ ਕੋ ਸਤਿਗੁਰੋਂ ਨੇ ਸ੍ਵੈ ਸਰੂਪ ਕੀ ਸਮਝ ਸਮਝਾਈ ਹੈ ਤਿਨੋਂ ਕੇ ਮਨ ਤਨ ਸੀਤਲ ਭਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੀ ਸਮਝ ਬਖ਼ਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢੇ-ਠਾਰ ਹੋ ਗਏ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Sus mentes y sus cuerpos son refrescados, el Guru imparte este entendimiento,
ਪ੍ਰਭੁ ਨਿਵਾਜੇ; ਕਿਨਿ. ਕੀਮਤਿ ਪਾਈ ॥੭॥
prabh nivaaje; kin. keemat paaee |7|
Sant Singh KhalsaWho can estimate the value of those whom God has exalted? ||7||
Manmohan SinghWho can appraise the worth of those, whom the Lord has glorified?
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਵਡਿਆਇਆ ਹੈ, ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਇਸ ਪ੍ਰਕਾਰ ਜੋ ਪ੍ਰਭੂ ਨੇ (ਨਿਵਾਜੇ) ਵਡਿਆਏ ਹੈਂ ਤਿਨੋਂ ਕੀ ਕੀਮਤਿ ਕਿਸ ਨੇ ਪਾਈ ਹੈ ਅਰਥਾਤ ਕਿਸੀ ਨੇ ਨਹੀਂ ਪਾਈ॥੭॥
Prof. Sahib Singhਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ, (ਉਹਨਾਂ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਗਿਆ ਕਿ) ਕੋਈ ਆਦਮੀ ਉਸ ਜੀਵਨ ਦਾ ਮੁੱਲ ਨਹੀਂ ਪਾ ਸਕਦਾ ॥੭॥ਪਦ ਅਰਥ ਨਿਵਾਜੇ = ਵਡਿਆਇਆ ਹੈ। ਕਿਨਿ = ਕਿਸ ਨੇ? ॥੭॥
SikhNet (Spanish)¿Quién podría estimar el Valor de aquéllos que Dios ha exaltado? (7)
ਕਹੁ ਨਾਨਕ; ਗੁਰਿ. ਬੂਝ ਬੁਝਾਈ ॥
kahu naanak; gur. boojh bujhaaee |
Sant Singh KhalsaSays Nanak, the Guru has imparted this understanding;
Manmohan SinghSays Nanak, the Guru has imparted this understanding unto me,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸਤਿਗੁਰੋਂ ਨੇ ਇਹੁ ਬੂਝ ਬੁਝਾਈ ਹੈ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਸੂਝ ਬਖ਼ਸ਼ ਦਿੱਤੀ ਹੈ,
SikhNet (Spanish)Dice Nanak, el Guru ha impartido este Conocimiento,
ਨਾਮ ਬਿਨਾ ਗਤਿ; ਕਿਨੈ. ਨ ਪਾਈ ॥੮॥੬॥
naam binaa gat; kinai. na paaee |8|6|
Sant Singh Khalsawithout the Naam, the Name of the Lord, no one is emancipated. ||8||6||
Manmohan Singhthat without the Name no one is ever emancipated.
Manmohan Singh (Punjabi)ਕਿ ਨਾਮ ਦੇ ਬਗੈਰ ਕਦੇ ਕੋਈ ਮੁਕਤ ਨਹੀਂ ਹੋਇਆ।
Fareedkot Teekaਵਾਹਿਗੁਰੂ ਕਾ ਨਾਮ ਜਪੇ ਬਿਨਾ ਕਿਸੀ ਨੇ (ਗਤਿ) ਕਲ੍ਯਾਨ ਨਹੀਂ ਪਾਈ ਹੈ, ਭਾਵ ਏਹਿ ਜਿਸ ਕਿਸੀ ਨੇ ਪਾਈ ਹੈ, ਸੋ ਨਾਮ ਜਪ ਕਰ ਮੋਖ੍ਯ ਪਾਈ ਹੈ॥੮॥੬॥☬ਗੁਰਮੁਖੋਂ ਔਰ ਮਨਮੁਖੋਂ ਕੀ ਦਸ਼ਾ ਉਚਾਰਨ ਕਰਤੇ ਹੈਂ:
Prof. Sahib Singhਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੇ (ਕਦੇ) ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ ॥੮॥੬॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੮॥੬॥
SikhNet (Spanish)sin el Naam, el Nombre del Señor, nadie es liberado. (8-6)