ੴ

ਸਿੱਖਬਾਣੀ · SikhBani

ਆਖਣਾ ਸੁਨਣਾ ਨਾਮੁ ਅਧਾਰੁ ॥

aakhanaa sunanaa naam adhaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Prabhaatee · Ang 1344, 1345 · 35 lines
Translations

ਪ੍ਰਭਾਤੀ ਮਹਲਾ ੧ ॥

prabhaatee mahalaa 1 | Ang 1344

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਆਖਣਾ ਸੁਨਣਾ; ਨਾਮੁ ਅਧਾਰੁ ॥

aakhanaa sunanaa; naam adhaar | Ang 1344

Sant Singh KhalsaTo chant and listen to the Naam, the Name of the Lord, is my Support.
Manmohan SinghUttering and hearing of the Name is my support,
Manmohan Singh (Punjabi)ਨਾਮ ਦਾ ਉਚਾਰਨ ਅਤੇ ਸ੍ਰਵਨ ਕਰਨਾ ਮੇਰਾ ਆਸਰਾ ਹੈ,
Fareedkot Teekaਜਿਨ ਗੁਰਮੁਖੋਂ ਕਾ ਕਹਣਾ ਸੁਣਨਾ ਭੀ ਨਾਮ ਕਾ ਹੈ ਔ ਰਿਦੇ ਮੇਂ ਆਸਰਾ ਭੀ ਨਾਮ ਕਾ ਹੀ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ,

ਪਦ ਅਰਥ ਅਧਾਰੁ = ਆਸਰਾ।

SikhNet (Spanish)Cantar y escuchar el Naam, el Nombre del Señor, es mi Soporte,

ਧੰਧਾ ਛੁਟਕਿ ਗਇਆ ਵੇਕਾਰੁ ॥

dhandhaa chhuttak geaa vekaar | Ang 1344

Sant Singh KhalsaWorthless entanglements are ended and gone.
Manmohan Singhand I am, now, rid of the worthless engagements.
Manmohan Singh (Punjabi)ਅਤੇ ਮੈਂ ਹੁਣ ਫਜੂਲ ਕੰਮਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਨੋਂ ਕਾ (ਵੇਕਾਰੁ) ਵਿਅਰਥ ਧੰਧਾ ਸੰਪੂਰਨ ਛੂਟ ਗਿਆ ਹੈ॥
Prof. Sahib Singhਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ।

ਪਦ ਅਰਥ ਵੇਕਾਰੁ = ਵਿਅਰਥ।

SikhNet (Spanish)todos mis enredos inútiles terminan y desaparecen.

ਜਿਉ ਮਨਮੁਖਿ; ਦੂਜੈ ਪਤਿ ਖੋਈ ॥

jiau manamukh; doojai pat khoee | Ang 1344

Sant Singh KhalsaThe self-willed manmukh, caught in duality, loses his honor.
Manmohan SinghAs an egocentric loses his honour in duality,
Manmohan Singh (Punjabi)ਜਿਸ ਤਰ੍ਹਾਂ ਇਕ ਮਨਮਤੀਆਂ ਦਵੈਤ-ਭਾਵ ਅੰਦਰ ਆਪਣੀ ਇਜਤ ਗੁਆ ਲੈਂਦਾ ਹੈ,
Fareedkot Teeka(ਜਿਉ) ਜੈਸੇ ਮਨਮੁਖੋਂ ਨੇ ਦੂਜੇ ਭਾਵ ਮੇਂ ਅਪਨੀ ਪਤਿਸ਼ਟਾ ਗਵਾਈ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਪਤਿ = ਇੱਜ਼ਤ।

SikhNet (Spanish)El soberbio Manmukj, es atrapado en la dualidad y pierde su honor.

ਬਿਨੁ ਨਾਵੈ; ਮੈ ਅਵਰੁ. ਨ ਕੋਈ ॥੧॥

bin naavai; mai avar. na koee |1| Ang 1344

Sant Singh KhalsaExcept for the Name, I have no other at all. ||1||
Manmohan Singhunlike him, without the Lord's Name, I love not any other.
Manmohan Singh (Punjabi)ਉਸ ਦੇ ਵਿਪਰੀਤ, ਪ੍ਰਭੂ ਦੇ ਨਾਮ ਬਾਝੋਂ, ਮੇਰਾ ਹੋਰ ਕਿਸੇ ਨਾਲ ਪਿਆਰ ਨਹੀਂ।
Fareedkot Teeka(ਤਿਉ) ਤੈਸੇ ਮੈਨੇ ਨਹੀਂ ਗਵਾਈ, ਕਿਉਂਕਿ ਨਾਮ ਤੇ ਬਿਨਾਂ ਮੈਨੇ ਔਰੁ ਕੋਈ ਸੁਖਦਾਤਾ ਨਹੀਂ ਜਾਣਿਆ ਹੈ॥੧॥
Prof. Sahib Singh(ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੧॥
SikhNet (Spanish)No tengo nada más que el Nombre. (1)

ਸੁਣਿ ਮਨ ਅੰਧੇ; ਮੂਰਖ ਗਵਾਰ ॥

sun man andhe; moorakh gavaar | Ang 1344

Sant Singh KhalsaListen, O blind, foolish, idiotic mind.
Manmohan SinghHear thou, O my blind, foolish and ignorant soul.
Manmohan Singh (Punjabi)ਤੂੰ ਕੰਨ ਕਰ ਹੇ ਮੇਰੀ ਅੰਨ੍ਹੀ ਮੂੜ੍ਹ ਤੇ ਬੇਸਮਝ ਜਿੰਦੜੀਏ!
Fareedkot Teekaਹੇ ਅਗ੍ਯਾਨ ਕਰ ਅੰਧੇ ਅਤੀ ਮੂਰਖ ਮਨ! ਤੂੰ ਸ੍ਰਵਨੁ ਕਰੁ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ,

ਪਦ ਅਰਥ ਮਨ ਗਵਾਰ = ਹੇ ਅਮੋੜ ਮਨ!

SikhNet (Spanish)Escucha, oh mente ciega tonta e idiota,

ਆਵਤ ਜਾਤ ਲਾਜ. ਨਹੀ ਲਾਗੈ; ਬਿਨੁ ਗੁਰ. ਬੂਡੈ ਬਾਰੋ ਬਾਰ ॥੧॥ ਰਹਾਉ ॥

aavat jaat laaj. nahee laagai; bin gur. booddai baaro baar |1| rahaau | Ang 1344

Sant Singh KhalsaAren't you ashamed of your comings and goings in reincarnation? Without the Guru, you shall drown, over and over again. ||1||Pause||
Manmohan SinghOf incoming and going, thou are ashamed not. Without the Guru, thou shall continue to be drowned over and over again. Pause.
Manmohan Singh (Punjabi)ਆਉਣ ਅਤੇ ਜਾਣ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰਾਂ ਦੇ ਬਗੈਰ, ਤੂੰ ਮੁੜ ਮੁੜ ਕੇ ਡੁਬਦੀ ਰਹੇਗੀ। ਠਹਿਰਾਉ।
Fareedkot Teekaਤੇਰੇ ਕੋ ਨਾਮ ਸੇ ਬਿਨਾਂ ਸੰਕਲਪ ਵਿਕਲਪ ਮੇਂ ਆਵਤੇ ਜਾਤਿਆਂ ਲਜਾ ਨਹੀਂ ਲਾਗਤੀ ਹੈ। ਸਤਿਗੁਰੋਂ ਤੇ ਬਿਨਾਂ ਤੂੰ ਸੰਸਾਰ ਸਮੁੰਦ੍ਰ ਮੇਂ ਵਾਰੰਵਾਰ ਡੂਬਤਾ ਰਹਿਤਾ ਹੈਂ, ਭਾਵ ਜਨਮਤਾ ਮਰਤਾ ਰਹਿਤਾ ਹੈਂ॥੧॥ ਰਹਾਉ ॥
Prof. Sahib Singh(ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ॥੧॥ ਰਹਾਉ ॥

ਪਦ ਅਰਥ ਲਾਜ ਨਹੀ ਲਾਗੈ = ਸ਼ਰਮ ਨਹੀਂ ਆਉਂਦੀ। ਬਾਰੋ ਬਾਰੋ = ਮੁੜ ਮੁੜ ॥੧॥ ਰਹਾਉ ॥

SikhNet (Spanish)¿No te dan pena tus idas y venidas en la reencarnación?, sin el Guru te ahogarás una y otra y otra vez. (1-Pausa)

ਇਸੁ ਮਨ; ਮਾਇਆ ਮੋਹਿ ਬਿਨਾਸੁ ॥

eis man; maaeaa mohi binaas | Ang 1344

Sant Singh KhalsaThis mind is ruined by its attachment to Maya.
Manmohan SinghThe love of riches ruins this soul.
Manmohan Singh (Punjabi)ਧਨ-ਦੌਲਤ ਦਾ ਪਿਆਰ ਇਸ ਜਿੰਦੜੀ ਨੂੰ ਤਬਾਹ ਕਰ ਦਿੰਦਾ ਹੈ।
Fareedkot Teekaਇਸ ਮਨ ਕੇ ਤਾਈਂ ਮਾਯਾ ਕਾ ਮੋਹਿ ਹੀ ਨਾਸੁ ਕਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ।

ਪਦ ਅਰਥ ਮੋਹਿ = ਮੋਹ ਵਿਚ। ਬਿਨਾਸੁ = ਆਤਮਕ ਮੌਤ।

SikhNet (Spanish)La mente es arruinada por su apego a Maya,

ਧੁਰਿ ਹੁਕਮੁ ਲਿਖਿਆ; ਤਾਂ ਕਹੀਐ ਕਾਸੁ ॥

dhur hukam likhiaa; taan kaheeai kaas | Ang 1344

Sant Singh KhalsaThe Command of the Primal Lord is pre-ordained. Before whom should I cry?
Manmohan SinghWhen the Lord's will is so ordained, then, before whom should I cry out?
Manmohan Singh (Punjabi)ਜਦ ਪ੍ਰਭੂ ਦੀ ਰਜਾ ਹੀ ਐਸ ਤਰ੍ਹਾਂ ਲਿਖੀ ਹੋਈ ਹੈ, ਤਦ ਮੈਂ ਕੀਹਦੇ ਮੂਹਰੇ ਪੁਕਾਰ ਕਰਾਂ?
Fareedkot Teekaਜਬ ਆਦੋਂ ਕਰਤਾਰ ਕਾ ਹੁਕਮੁ ਹੀ ਐਸਾ ਲਿਖਿਆ ਹੂਆ ਹੈ ਤਬ ਕਿਸ ਕੋ ਦੋਸੁ ਉਚਾਰਨ ਕਰੀਏ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ-ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ)।

ਪਦ ਅਰਥ ਕਾਸੁ = ਕਿਸ ਨੂੰ?

SikhNet (Spanish)el Mandato del Señor Primordial está ya escrito, ¿ante quien podría llorar?

ਗੁਰਮੁਖਿ ਵਿਰਲਾ; ਚੀਨੑੈ ਕੋਈ ॥

guramukh viralaa; cheenai koee | Ang 1344

Sant Singh KhalsaOnly a few, as Gurmukh, understand this.
Manmohan SinghSome rare one realises the Lord, through the Guru's grace.
Manmohan Singh (Punjabi)ਕੋਈ ਟਾਵਾਂ ਟੱਲਾ ਹੀ ਗੁਰਾਂ ਦੀ ਦਇਆ ਦੁਆਰਾ, ਆਪਣੇ ਪ੍ਰਭੂ ਨੂੰ ਅਨੁਭਵ ਕਰਦਾ ਹੈ।
Fareedkot Teekaਪਰੰਤੂ ਇਸ ਬਾਤ ਕੋ ਕੋਈ ਵਿਰਲਾ ਗੁਰਮੁਖ ਹੀ (ਚੀਨੈ) ਜਾਨਤਾ ਹੈ॥
Prof. Sahib Singhਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ,

ਪਦ ਅਰਥ ਚੀਨ੍ਹ੍ਹੈ = ਪਛਾਣਦਾ ਹੈ।

SikhNet (Spanish)Sólo unos pocos Gurmukjs conocen esto,

ਨਾਮ ਬਿਹੂਨਾ; ਮੁਕਤਿ. ਨ ਹੋਈ ॥੨॥

naam bihoonaa; mukat. na hoee |2| Ang 1344

Sant Singh KhalsaWithout the Naam, no one is liberated. ||2||
Manmohan SinghWithout the Name, man is emancipated not.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਦੀ ਕਲਿਆਣ ਨਹੀਂ ਹੁੰਦੀ।
Fareedkot Teekaਸੋ ਕਿਆ ਹੈ? ਕਿ ਵਾਹਿਗੁਰੂ ਕੇ ਨਾਮ ਜਪੇ ਬਿਨਾਂ ਕਬੀ ਮੁਕਤਿ ਨਹੀਂ ਹੋਈਤਾ ਹੈ॥੨॥
Prof. Sahib Singhਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੨॥
SikhNet (Spanish)sin el Naam nadie es liberado. (2)

ਭ੍ਰਮਿ ਭ੍ਰਮਿ ਡੋਲੈ; ਲਖ ਚਉਰਾਸੀ ॥

bhram bhram ddolai; lakh chauraasee | Ang 1344

Sant Singh KhalsaPeople wander lost, staggering and stumbling through 8.4 million incarnations.
Manmohan SinghThe mortal wanders, strays and staggers in the eighty-four lacs of existences.
Manmohan Singh (Punjabi)ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ।
Fareedkot Teekaਤਾਂ ਤੇ ਇਹ ਜੀਵ ਭ੍ਰਮ ਕਾ ਭ੍ਰਮਾਯਾ ਹੂਆ ਚੌਰਾਸੀ ਲਖ ਜੋਨੋਂ ਮੇਂ ਡੋਲਤਾ ਫਿਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ।

ਪਦ ਅਰਥ ਭ੍ਰਮਿ = ਭਟਕ ਕੇ।

SikhNet (Spanish)La gente vaga perdida, tambaleándose por las ocho millones cuatrocientas mil encarnaciones.

ਬਿਨੁ ਗੁਰ ਬੂਝੇ; ਜਮ ਕੀ ਫਾਸੀ ॥

bin gur boojhe; jam kee faasee | Ang 1344

Sant Singh KhalsaWithout knowing the Guru, they cannot escape the noose of Death.
Manmohan SinghWithout knowing the Guru, he is caught in the Yama's noose.
Manmohan Singh (Punjabi)ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ।
Fareedkot Teekaਸਤਿਗੁਰੋਂ ਦ੍ਵਾਰਾ ਸ੍ਵੈ ਸਰੂਪ ਸਮਝੇ ਤੇ ਬਿਨਾਂ ਜਮੋਂ ਕੀ ਫਾਸੀ ਮੇਂ ਪੜਤਾ ਹੈ, ਭਾਵ ਪੀੜਾ ਕੋ ਸਹਾਰਤਾ ਹੈ॥
Prof. Sahib Singhਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ)।
SikhNet (Spanish)Sin conocer al Guru, nunca podrás escapar del dogal de la muerte.

ਇਹੁ ਮਨੂਆ; ਖਿਨੁ ਖਿਨੁ ਊਭਿ ਪਇਆਲਿ ॥

eihu manooaa; khin khin aoobh peaal | Ang 1344

Sant Singh KhalsaThis mind, from one moment to the next, goes from the heavens to the underworld.
Manmohan SinghThis mind in a moment flies up to sky and in another moment sinks into the underworld.
Manmohan Singh (Punjabi)ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ।
Fareedkot Teekaਇਹੁ ਮਨ ਖਿਨ ਮੇਂ (ਊਭਿ) ਅਕਾਸ ਮੇਂ ਜਾਤਾ ਹੈ ਔ ਖਿਨ ਮੇਂ ਪਤਾਲ ਮੇਂ ਜਾਤਾ ਹੈ, ਭਾਵ ਅਤੀ ਚੰਚਲ ਹੈ॥
Prof. Sahib Singh(ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ।

ਪਦ ਅਰਥ ਊਭਿ = ਉੱਚਾ, ਆਕਾਸ਼ ਵਿਚ। ਪਇਆਲ = ਪਤਾਲ ਵਿਚ।

SikhNet (Spanish)Esta mente de un momento a otro va de los cielos a los mundos inferiores,

ਗੁਰਮੁਖਿ ਛੂਟੈ; ਨਾਮੁ ਸਮੑਾਲਿ ॥੩॥

guramukh chhoottai; naam samaal |3| Ang 1344

Sant Singh KhalsaThe Gurmukh contemplates the Naam, and is released. ||3||
Manmohan SinghIt is released only by contemplating the Lord's Name, by the Guru's grace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੀ ਇਹ ਬੰਦ-ਖਲਾਸ ਹੁੰਦਾ ਹੈ।
Fareedkot Teekaਇਸ ਮਨ ਚੰਚਲ ਤੇ ਗੁਰਮੁਖ ਹੀ ਨਾਮ ਕੋ ਸਮਾਲ ਕਰ ਛੂਟਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ ॥੩॥
SikhNet (Spanish)pero el Gurmukj que medita en el Naam es liberado. (3)

ਆਪੇ ਸਦੇ; ਢਿਲ. ਨ ਹੋਇ ॥

aape sade; dtil. na hoe | Ang 1344

Sant Singh KhalsaWhen God sends His Summons, there is no time to delay.
Manmohan SinghWhen the Lord summons the mortal, he can delay not.
Manmohan Singh (Punjabi)ਜਦ ਸੁਆਮੀ ਪ੍ਰਾਣੀ ਨੂੰ ਬਲਾ ਘਲਦਾ ਹੈ, ਉਹ ਚਿਰ ਨਹੀਂ ਲਾ ਸਕਦਾ।
Fareedkot Teekaਜਿਨ ਗੁਰਮੁਖੋਂ ਕੋ ਅਪਨੇ ਸਰੂਪ ਮੇਂ ਆਪ ਬੁਲਾਵਤਾ ਹੈ, ਤਿਨ ਕੋ ਤਿਸ ਕੇ ਮਿਲਨੇ ਮੇਂ ਦੇਰੀ ਨਹੀਂ ਹੋਤੀ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ,
SikhNet (Spanish)Cuando Dios manda a sus enviados, no hay tiempo que perder,

ਸਬਦਿ ਮਰੈ; ਸਹਿਲਾ ਜੀਵੈ ਸੋਇ ॥

sabad marai; sahilaa jeevai soe | Ang 1344

Sant Singh KhalsaWhen one dies in the Word of the Shabad, he lives in peace.
Manmohan SinghWhosoever dies to the self through the Guru's word, he lives in peace.
Manmohan Singh (Punjabi)ਜੋ ਗੁਰਾਂ ਦੀ ਬਾਣੀ ਰਾਹੀਂ ਮਰ ਵੰਞਦਾ ਹੈ, ਉਹ ਆਰਾਮ ਅੰਦਰ ਜੀਉਂਦਾ ਹੈ।
Fareedkot Teekaਜਿਸ ਕਾ ਮਨ ਗੁਰੋਂ ਕੇ ਸਬਦ ਕਰ ਮਰਤਾ ਹੈ, ਸੋ ਜਨ (ਸਹਿਲਾ) ਲਾਭ ਸਹਿਤ ਵਾ ਸੁਖੀ ਹੋ ਕਰ ਸਦਾ ਜੀਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ।

ਪਦ ਅਰਥ ਸਹਿਲਾ = ਸੌਖਾ।

SikhNet (Spanish)y cuando uno muere en la Palabra del Shabd, entonces vive en Paz.

ਬਿਨੁ ਗੁਰ ਸੋਝੀ; ਕਿਸੈ. ਨ ਹੋਇ ॥

bin gur sojhee; kisai. na hoe | Ang 1344

Sant Singh KhalsaWithout the Guru, no one understands.
Manmohan SinghWithout the Guru, no one obtain understanding.
Manmohan Singh (Punjabi)ਗੁਰਾਂ ਦੇ ਬਗੈਰ ਕਿਸੇ ਨੂੰ ਭੀ ਸੱਚੀ ਸਮਝ ਪਰਾਪਤ ਨਹੀਂ ਹੁੰਦੀ।
Fareedkot Teekaਸਤਿਗੁਰੋਂ ਤੇ ਬਿਨਾਂ ਤਿਸ ਕੀ ਸੋਝੀ ਕਿਸੀ ਕੋ ਨਹੀਂ ਹੋਤੀ ਹੈ॥☬ਸੋ ਕਿਆ ਸੋਝੀ?
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
SikhNet (Spanish)Sin el Guru, nadie entiende,

ਆਪੇ ਕਰੈ ਕਰਾਵੈ ਸੋਇ ॥੪॥

aape karai karaavai soe |4| Ang 1344

Sant Singh KhalsaThe Lord Himself acts, and inspires all to act. ||4||
Manmohan SinghHe, the Lord, of Himself, is the Doer and the Cause.
Manmohan Singh (Punjabi)ਉਹ, ਸਾਂਈ, ਖੁਦ ਹੀ ਕਰਦਾ ਅਤੇ ਕਰਾਉਂਦਾ ਹੈ।
Fareedkot Teekaਸੋ ਵਾਹਿਗੁਰੂ ਆਪ ਹੀ ਕਰਤਾ ਹੈ ਔ ਆਪ ਹੀ ਜੀਵੋਂ ਸੇ ਕਰਮ ਕਰਾਵਤਾ ਹੈ॥੪॥
Prof. Sahib Singh(ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ ॥੪॥
SikhNet (Spanish)el Señor Mismo actúa e inspira a que otros actúen. (4)

ਝਗੜੁ ਚੁਕਾਵੈ; ਹਰਿ ਗੁਣ ਗਾਵੈ ॥

jhagarr chukaavai; har gun gaavai | Ang 1344

Sant Singh KhalsaInner conflict comes to an end, singing the Glorious Praises of the Lord.
Manmohan SinghIf man's inner strife is ended, he then sings the Lord's praise,
Manmohan Singh (Punjabi)ਜੇਕਰ ਬੰਦੇ ਦਾ ਅੰਦਰੂਨੀ ਬਖੈੜਾ ਮੁਕ ਜਾਵੇ ਤਾਂ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜੋ ਹਰੀ ਕੇ ਗੁਣੋਂ ਕੋ ਗਾਵਤਾ ਹੈ, ਸੋ ਜਨਮ ਮਰਨ ਕੇ ਝਗੜੇ ਕੋ ਚੁਕਾਇ ਅਰਥਾਤ ਦੂਰ ਕਰ ਦੇਤਾ ਹੈ॥
Prof. Sahib Singhਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ,
SikhNet (Spanish)Los conflictos interiores terminan cantando las Gloriosas Alabanzas del Señor.

ਪੂਰਾ ਸਤਿਗੁਰੁ; ਸਹਜਿ ਸਮਾਵੈ ॥

pooraa satigur; sehaj samaavai | Ang 1344

Sant Singh KhalsaThrough the Perfect True Guru, one is intuitively absorbed into the Lord.
Manmohan Singhand through the perfect True Guru, merges in the Lord.
Manmohan Singh (Punjabi)ਅਤੇ ਪੂਰਨ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕਾ ਪੂਰਾ ਸਤਿਗੁਰ ਰਖ੍ਯਕ ਹੈ, ਸੋ (ਸਹਜਿ) ਸਾਂਤਿ ਪਦ ਮੇਂ ਸਮਾਇ ਜਾਤਾ ਹੈ॥
Prof. Sahib Singhਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਹਿਜ = ਆਤਮਕ ਅਡੋਲਤਾ ਵਿਚ।

SikhNet (Spanish)A través del Perfecto Guru uno está Intuitivamente absorbido en el Señor

ਇਹੁ ਮਨੁ ਡੋਲਤ; ਤਉ ਠਹਰਾਵੈ ॥

eihu man ddolat; tau tthaharaavai | Ang 1344

Sant Singh KhalsaThis wobbling, unsteady mind is stabilized,
Manmohan SinghThen alone this wobbling mind becomes equipoised.
Manmohan Singh (Punjabi)ਕੇਵਲ ਤਾਂ ਹੀ ਇਹ ਡੋਲਦਾ ਹੋਇਆ ਮਨੂਆ ਅਸਥਿਰ ਹੁੰਦਾ ਹੈ।
Fareedkot Teekaਇਹੁ ਮਨ ਡੋਲਤਾ ਹੂਆ, ਤਬ ਠਹਿਰਾਵਤਾ ਹੈ॥
Prof. Sahib Singhਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ,
SikhNet (Spanish)y la mente intranquila se estabiliza,

ਸਚੁ ਕਰਣੀ ਕਰਿ; ਕਾਰ ਕਮਾਵੈ ॥੫॥

sach karanee kar; kaar kamaavai |5| Ang 1344

Sant Singh Khalsaand one lives the lifestyle of true actions. ||5||
Manmohan SinghAnd then, man does and practises the deeds of the True way of life.
Manmohan Singh (Punjabi)ਅਤੇ ਫਿਰ ਇਨਸਾਨ ਸੱਚੀ ਜੀਵਨ ਰਹੁ-ਰੀਤੀ ਦੇ ਕੰਮ ਕਰਦਾ ਅਤੇ ਕਮਾਉਂਦਾ ਹੈ।
Fareedkot Teekaਜਬ ਜੀਵ ਸਚੀ ਕਰਣੀ ਰੂਪ ਕਾਰ ਕਾ ਕਮਾਵਣਾ ਕਰਤਾ ਹੈ॥੫॥
Prof. Sahib Singhਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ ॥੫॥

ਪਦ ਅਰਥ ਸਚੁ = ਸਦਾ-ਥਿਰ ਪਰਮਾਤਮਾ ਦੇ ਨਾਮ ਦਾ ਸਿਮਰਨ ॥੫॥

SikhNet (Spanish)así uno experimenta el modo de vida de la Acción Verdadera. (5)

ਅੰਤਰਿ ਜੂਠਾ; ਕਿਉ ਸੁਚਿ ਹੋਇ ॥

antar jootthaa; kiau such hoe | Ang 1344

Sant Singh KhalsaIf someone is false within his own self, then how can he be pure?
Manmohan SinghIf man's mind is unclean, how can he be pure?
Manmohan Singh (Punjabi)ਜੇਕਰ ਬੰਦੇ ਦਾ ਮਨ ਮਲੀਨ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
Fareedkot Teekaਜਿਸ ਕਾ ਮਨ ਵਿਕਾਰੋਂ ਕਰ ਅੰਤਰ ਤੇ ਜੂਠਾ ਹੈ, ਸੋ ਬਾਹਰ ਕੀ ਪਵਿਤ੍ਰਤਾ ਸੇ ਕਿਸ ਪ੍ਰਕਾਰ ਸੁਚਾ ਹੋਵੇ ਅਰਥਾਤ ਨਹੀਂ ਹੋਤਾ ਹੈ॥
Prof. Sahib Singhਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ।

ਪਦ ਅਰਥ ਸੁਚਿ = ਪਵਿਤ੍ਰਤਾ।

SikhNet (Spanish)Si alguien es falso en su interior, ¿cómo puede entonces ser Puro?

ਸਬਦੀ ਧੋਵੈ; ਵਿਰਲਾ ਕੋਇ ॥

sabadee dhovai; viralaa koe | Ang 1344

Sant Singh KhalsaHow rare are those who wash with the Shabad.
Manmohan SinghRare is the One, who washes off his inner filth with the Name.
Manmohan Singh (Punjabi)ਕੋਈ ਟਾਵਾ ਟੱਲਾ ਜਣਾ ਹੀ ਨਾਮ ਦੇ ਨਾਮ ਆਪਣੀ ਅੰਦਰਲੀ ਮੈਲ ਨੂੰ ਧੋਦਾਂ ਹੈ।
Fareedkot Teekaਕਿਉਂਕਿ ਗੁਰੋਂ ਕੇ ਵਾਕੋਂ ਕਰ ਇਸ ਮਨ ਕੋ ਕੋਈ ਵਿਰਲਾ ਹੀ ਧੋਇ ਕਰ ਸੁਧ ਕਰਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ।

ਪਦ ਅਰਥ ਕੋਇ = ਕੋਇ ਵਿਰਲਾ।

SikhNet (Spanish)Qué extraordinarios son los que se bañan en el Shabd,

ਗੁਰਮੁਖਿ ਕੋਈ; ਸਚੁ ਕਮਾਵੈ ॥

guramukh koee; sach kamaavai | Ang 1344

Sant Singh KhalsaHow rare are those who, as Gurmukh, live the Truth.
Manmohan SinghBy the Guru's grace, some rare one practises the truth;
Manmohan Singh (Punjabi)ਹਾਂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰਦਾ ਹੈ;
Fareedkot Teekaਤਾਂ ਤੇ ਜੋ ਕੋਈ ਗੁਰੂ ਦ੍ਵਾਰੇ ਸਚ ਕਾ ਕਮਾਵਣਾ ਕਰਤਾ ਹੈ॥
Prof. Sahib Singhਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ,
SikhNet (Spanish)qué extraordinarios son esos Gurmukjs que viven en la Verdad,

ਆਵਣੁ ਜਾਣਾ; ਠਾਕਿ ਰਹਾਵੈ ॥੬॥

aavan jaanaa; tthaak rahaavai |6| Ang 1344

Sant Singh KhalsaTheir comings and goings in reincarnation are over and done. ||6||
Manmohan Singhthen cease and stop one's comings and goings.
Manmohan Singh (Punjabi)ਤਦ ਉਸ ਦੇ ਆਉਣੇ ਅਤੇ ਜਾਣੇ ਮੁਕ ਅਤੇ ਰੁਕ ਜਾਂਦੇ ਹਨ।
Fareedkot Teekaਸੋ ਮਨ ਕਾ ਆਵਣਾ ਜਾਣਾ ਰੋਕ ਕਰ, ਭਾਵ ਫੁਰਨੇ ਸੇ ਰਹਤ ਕਰ ਕੇ ਅਪਨੇ ਸਰੂਪ ਮੇਂ (ਰਹਾਵੈ) ਇਸਥਿਤ ਕਰ ਲੇਤਾ ਹੈ॥੬॥
Prof. Sahib Singhਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ ॥੬॥

ਪਦ ਅਰਥ ਠਾਕਿ = ਰੋਕ ਕੇ ॥੬॥

SikhNet (Spanish)sus idas y venidas en reencarnaciones terminan para siempre. (6)

ਭਉ ਖਾਣਾ ਪੀਣਾ; ਸੁਖੁ ਸਾਰੁ ॥

bhau khaanaa peenaa; sukh saar | Ang 1345

Sant Singh KhalsaThose who eat and drink the Fear of God, find the most excellent peace.
Manmohan SinghHe, who eats and drinks the Lord's fear, is blessed with sublime peace,
Manmohan Singh (Punjabi)ਜੋ ਸੁਆਮੀ ਦੇ ਡਰ ਨੂੰ ਭੋਗਦਾ ਅਤੇ ਪਾਨ ਕਰਦਾ ਹੈ, ਉਸ ਨੂੰ ਸ਼ੇਸ਼ਟ ਆਰਾਮ ਪਰਾਪਤ ਹੁੰਦਾ ਹੈ;
Fareedkot Teekaਵਾਹਿਗੁਰੂ ਕਾ ਭੈ ਜੋ ਸਾਰ ਸੁਖੁ ਕੇ ਦੇਣੇ ਵਾਲਾ ਹੈ, ਤਿਸੀ ਕਾ ਜਿਸ ਨੇ ਖਾਨਾ ਪੀਨਾ ਕੀਆ ਅਰਥਾਤ ਜਿਸ ਕੇ ਮਨ ਮੇਂ ਸਰਬ ਸਮੇਂ ਹਰੀ ਕਾ ਭੈ ਰਹਿਤਾ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ,

ਪਦ ਅਰਥ ਭਉ = ਡਰ-ਅਦਬ। ਸਾਰੁ = ਸ੍ਰੇਸ਼ਟ।

SikhNet (Spanish)Los que beben y se alimentan del Temor de Dios, encuentran la más Excelente Paz,

ਹਰਿ ਜਨ ਸੰਗਤਿ; ਪਾਵੈ ਪਾਰੁ ॥

har jan sangat; paavai paar | Ang 1345

Sant Singh KhalsaAssociating with the humble servants of the Lord, they are carried across.
Manmohan Singhand associating with the God's saints, he is ferried across.
Manmohan Singh (Punjabi)ਅਤੇ ਰੱਬ ਦੇ ਸੰਤਾਂ ਨਾਲ ਮਿਲ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਸੋ ਜਨ (ਹਰਿ ਜਨ) ਹਰੀ ਕੇ ਸੰਤੋਂ ਕੀ ਸੰਗਤਿ ਕਰ ਸੰਸਾਰ ਸਮੁੰਦ੍ਰ ਕੇ ਪਾਰ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।

ਪਦ ਅਰਥ ਪਾਰੁ = ਪਾਰਲਾ ਬੰਨਾ।

SikhNet (Spanish)acercándose a los humildes Sirvientes de Dios son llevados a través,

ਸਚੁ ਬੋਲੈ; ਬੋਲਾਵੈ ਪਿਆਰੁ ॥

sach bolai; bolaavai piaar | Ang 1345

Sant Singh KhalsaThey speak the Truth, and lovingly inspire others to speak it as well.
Manmohan SinghImbued with love, he utters and makes others utter the truth.
Manmohan Singh (Punjabi)ਪ੍ਰੇਮ ਨਾਲ ਰੰਗੀਜ, ਉਹ ਸੱਚ ਬੋਲਦਾ ਅਤੇ ਹੋਰਨਾ ਤੋਂ ਬੁਲਵਾਉਂਦਾ ਹੈ।
Fareedkot Teekaਜੋ ਜਨ ਸਚੇ ਨਾਮ ਕੋ ਆਪ (ਪਿਆਰੁ) ਪ੍ਰੇਮ ਕਰ ਉਚਾਰਨ ਕਰਤਾ ਹੈ ਪੁਨਾ ਔਰੋਂ ਸੇ ਭੀ ਉਚਾਰਨ ਕਰਾਵਤਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ।
SikhNet (Spanish)ellos buscan la Verdad e inspiran a otros a hacer lo mismo.

ਗੁਰ ਕਾ ਸਬਦੁ; ਕਰਣੀ ਹੈ ਸਾਰੁ ॥੭॥

gur kaa sabad; karanee hai saar |7| Ang 1345

Sant Singh KhalsaThe Word of the Guru's Shabad is the most excellent occupation. ||7||
Manmohan SinghTo recite the Guru's word, is the sublime pursuit.
Manmohan Singh (Punjabi)ਗੁਰਾਂ ਦੀ ਬਾਣੀ ਦਾ ਪਾਠ ਕਰਨਾ, ਸ਼੍ਰੇਸ਼ਟ ਕਾਰ ਵਿਹਾਰ ਹੈ।
Fareedkot Teekaਕਿਉਂਕਿ ਤਿਸ ਕੇ ਬੀਚ ਗੁਰੋਂ ਕੇ ਸਬਦ ਕੀ ਸਾਰ ਰੂਪ ਕਰਣੀ ਹੈ॥੭॥
Prof. Sahib Singhਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ ॥੭॥
SikhNet (Spanish)La Palabra del Shabd del Guru es la más sublime ocupación. (7)

ਹਰਿ ਜਸੁ; ਕਰਮੁ ਧਰਮੁ ਪਤਿ ਪੂਜਾ ॥

har jas; karam dharam pat poojaa | Ang 1345

Sant Singh KhalsaThose who take the Lord's Praises as their karma and Dharma, their honor and worship service
Manmohan SinghWhosoever deems God's praise to be his way of life, faith, honour and worship,
Manmohan Singh (Punjabi)ਜੋ ਕੋਈ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਅਮਲ, ਈਮਾਨ, ਇਜ਼ਤ-ਆਬਰੂ ਅਤੇ ਉਪਾਸ਼ਨਾ ਜਾਣਦਾ ਹੈ,
Fareedkot Teekaਜਿਨੋਂ ਨੇ ਕਰਮ ਧਰਮ (ਪਤਿ) ਇਜ਼ਤ ਔ ਪੂਜਾ ਆਦੀ ਸੰਪੂਰਨ ਹਰੀ ਕਾ ਜਸ ਹੀ ਜਾਣਿਆ ਹੈ॥
Prof. Sahib Singhਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ।

ਪਦ ਅਰਥ ਜਸੁ = ਸਿਫ਼ਤ-ਸਾਲਾਹ।

SikhNet (Spanish)Los que toman las Alabanzas del Señor como su Dharma y su Karma, honran y alaban el Servicio.

ਕਾਮ ਕ੍ਰੋਧ; ਅਗਨੀ ਮਹਿ ਭੂੰਜਾ ॥

kaam krodh; aganee meh bhoonjaa | Ang 1345

Sant Singh Khalsatheir sexual desire and anger are burnt off in the fire.
Manmohan Singhhe burns off his lust and wrath in the fire.
Manmohan Singh (Punjabi)ਉਹ ਆਪਣੀ ਕਾਮ ਚੇਸ਼ਟਾ ਤੇ ਗੁੱਸੇ ਨੂੰ ਅੱਗ ਵਿੱਚ ਸਾੜ ਸੁੱਟਦਾ ਹੈ।
Fareedkot Teekaਕਾਮ, ਕ੍ਰੋਧ ਆਦੀ ਵਿਕਾਰੋਂ ਕੋ ਤਿਨੋਂ ਨੇ ਗਿਆਨ ਅਗਨੀ ਮੇਂ ਭੁੰਨ ਦੀਆ ਹੈ॥
Prof. Sahib Singhਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ।

ਪਦ ਅਰਥ ਭੂੰਜਾ = ਭੁੰਨਿਆ ਹੈ, ਸਾੜ ਦਿੱਤਾ ਹੈ।

SikhNet (Spanish)Su lujuria e ira son consumidos en el fuego

ਹਰਿ ਰਸੁ ਚਾਖਿਆ; ਤਉ ਮਨੁ ਭੀਜਾ ॥

har ras chaakhiaa; tau man bheejaa | Ang 1345

Sant Singh KhalsaThey taste the sublime essence of the Lord, and their minds are drenched with it.
Manmohan SinghWhen he in-drinks the Lord's elixir, then his soul is imbued with it.
Manmohan Singh (Punjabi)ਜਦ ਕੋਈ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ, ਤਦ ਉਸ ਦੀ ਆਤਮਾ ਪ੍ਰਸੰਨ ਹੋ ਜਾਂਦੀ ਹੈ।
Fareedkot Teekaਜਬ ਤਿਨੋਂ ਨੇ ਹਰੀ ਨਾਮ ਰਸ ਕੋ ਚਾਖਿਆ ਹੈ ਤਬ ਤਿਨੋਂ ਕਾ ਮਨੁ ਤਿਸ ਨਾਮ ਮੇਂ ਭੀਜਾ ਹੈ॥
Prof. Sahib Singhਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ।
SikhNet (Spanish)y saborean la Sublime Esencia del Señor y sus mentes son filtradas en Ella.

ਪ੍ਰਣਵਤਿ ਨਾਨਕੁ; ਅਵਰੁ. ਨ ਦੂਜਾ ॥੮॥੫॥

pranavat naanak; avar. na doojaa |8|5| Ang 1345

Sant Singh KhalsaPrays Nanak, there is no other at all. ||8||5||
Manmohan SinghPrays Nanak, besides the Lord there is not another.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਤਿਸ ਵਾਹਿਗੁਰੂ ਤੇ ਬਿਨਾਂ ਔਰ ਕੋਈ ਦੂਸਰਾ ਦ੍ਰਿਸਟ ਨਹੀਂ ਆਵਤਾ ਹੈ॥੮॥੫॥☬ਏਕ ਸਮੇਂ ਮੇਂ ਕਿਸੀ ਪੰਡਤ ਨੇ ਕਹਾ ਕਿ ਆਪ ਠਾਕਰ ਪੂਜਾ ਕਿਉਂ ਨਹੀਂ ਕਰਤੇ ਹੈਂ? ਤਬ ਤਿਸ ਕੇ ਪਰਥਾਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਤੇ ਭਏ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ ॥੮॥੫॥
SikhNet (Spanish)Reza Nanak, no hay nadie más. (8-5)
Answers quote the Granth verbatim with Ang citations. AI commentary is not Gurbani and not a religious ruling.