ੴ

ਸਿੱਖਬਾਣੀ · SikhBani

Ang 1345

Sri Guru Granth Sahib · Raag Prabhaatee · 3 shabads, 46 lines
Translations
Shabad Guru Nanak Dev Ji Raag Prabhaatee continued from Ang 1344

ਭਉ ਖਾਣਾ ਪੀਣਾ; ਸੁਖੁ ਸਾਰੁ ॥

bhau khaanaa peenaa; sukh saar |

Sant Singh KhalsaThose who eat and drink the Fear of God, find the most excellent peace.
Manmohan SinghHe, who eats and drinks the Lord's fear, is blessed with sublime peace,
Manmohan Singh (Punjabi)ਜੋ ਸੁਆਮੀ ਦੇ ਡਰ ਨੂੰ ਭੋਗਦਾ ਅਤੇ ਪਾਨ ਕਰਦਾ ਹੈ, ਉਸ ਨੂੰ ਸ਼ੇਸ਼ਟ ਆਰਾਮ ਪਰਾਪਤ ਹੁੰਦਾ ਹੈ;
Fareedkot Teekaਵਾਹਿਗੁਰੂ ਕਾ ਭੈ ਜੋ ਸਾਰ ਸੁਖੁ ਕੇ ਦੇਣੇ ਵਾਲਾ ਹੈ, ਤਿਸੀ ਕਾ ਜਿਸ ਨੇ ਖਾਨਾ ਪੀਨਾ ਕੀਆ ਅਰਥਾਤ ਜਿਸ ਕੇ ਮਨ ਮੇਂ ਸਰਬ ਸਮੇਂ ਹਰੀ ਕਾ ਭੈ ਰਹਿਤਾ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ,

ਪਦ ਅਰਥ ਭਉ = ਡਰ-ਅਦਬ। ਸਾਰੁ = ਸ੍ਰੇਸ਼ਟ।

SikhNet (Spanish)Los que beben y se alimentan del Temor de Dios, encuentran la más Excelente Paz,

ਹਰਿ ਜਨ ਸੰਗਤਿ; ਪਾਵੈ ਪਾਰੁ ॥

har jan sangat; paavai paar |

Sant Singh KhalsaAssociating with the humble servants of the Lord, they are carried across.
Manmohan Singhand associating with the God's saints, he is ferried across.
Manmohan Singh (Punjabi)ਅਤੇ ਰੱਬ ਦੇ ਸੰਤਾਂ ਨਾਲ ਮਿਲ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਸੋ ਜਨ (ਹਰਿ ਜਨ) ਹਰੀ ਕੇ ਸੰਤੋਂ ਕੀ ਸੰਗਤਿ ਕਰ ਸੰਸਾਰ ਸਮੁੰਦ੍ਰ ਕੇ ਪਾਰ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।

ਪਦ ਅਰਥ ਪਾਰੁ = ਪਾਰਲਾ ਬੰਨਾ।

SikhNet (Spanish)acercándose a los humildes Sirvientes de Dios son llevados a través,

ਸਚੁ ਬੋਲੈ; ਬੋਲਾਵੈ ਪਿਆਰੁ ॥

sach bolai; bolaavai piaar |

Sant Singh KhalsaThey speak the Truth, and lovingly inspire others to speak it as well.
Manmohan SinghImbued with love, he utters and makes others utter the truth.
Manmohan Singh (Punjabi)ਪ੍ਰੇਮ ਨਾਲ ਰੰਗੀਜ, ਉਹ ਸੱਚ ਬੋਲਦਾ ਅਤੇ ਹੋਰਨਾ ਤੋਂ ਬੁਲਵਾਉਂਦਾ ਹੈ।
Fareedkot Teekaਜੋ ਜਨ ਸਚੇ ਨਾਮ ਕੋ ਆਪ (ਪਿਆਰੁ) ਪ੍ਰੇਮ ਕਰ ਉਚਾਰਨ ਕਰਤਾ ਹੈ ਪੁਨਾ ਔਰੋਂ ਸੇ ਭੀ ਉਚਾਰਨ ਕਰਾਵਤਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ।
SikhNet (Spanish)ellos buscan la Verdad e inspiran a otros a hacer lo mismo.

ਗੁਰ ਕਾ ਸਬਦੁ; ਕਰਣੀ ਹੈ ਸਾਰੁ ॥੭॥

gur kaa sabad; karanee hai saar |7|

Sant Singh KhalsaThe Word of the Guru's Shabad is the most excellent occupation. ||7||
Manmohan SinghTo recite the Guru's word, is the sublime pursuit.
Manmohan Singh (Punjabi)ਗੁਰਾਂ ਦੀ ਬਾਣੀ ਦਾ ਪਾਠ ਕਰਨਾ, ਸ਼੍ਰੇਸ਼ਟ ਕਾਰ ਵਿਹਾਰ ਹੈ।
Fareedkot Teekaਕਿਉਂਕਿ ਤਿਸ ਕੇ ਬੀਚ ਗੁਰੋਂ ਕੇ ਸਬਦ ਕੀ ਸਾਰ ਰੂਪ ਕਰਣੀ ਹੈ॥੭॥
Prof. Sahib Singhਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ ॥੭॥
SikhNet (Spanish)La Palabra del Shabd del Guru es la más sublime ocupación. (7)

ਹਰਿ ਜਸੁ; ਕਰਮੁ ਧਰਮੁ ਪਤਿ ਪੂਜਾ ॥

har jas; karam dharam pat poojaa |

Sant Singh KhalsaThose who take the Lord's Praises as their karma and Dharma, their honor and worship service
Manmohan SinghWhosoever deems God's praise to be his way of life, faith, honour and worship,
Manmohan Singh (Punjabi)ਜੋ ਕੋਈ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਅਮਲ, ਈਮਾਨ, ਇਜ਼ਤ-ਆਬਰੂ ਅਤੇ ਉਪਾਸ਼ਨਾ ਜਾਣਦਾ ਹੈ,
Fareedkot Teekaਜਿਨੋਂ ਨੇ ਕਰਮ ਧਰਮ (ਪਤਿ) ਇਜ਼ਤ ਔ ਪੂਜਾ ਆਦੀ ਸੰਪੂਰਨ ਹਰੀ ਕਾ ਜਸ ਹੀ ਜਾਣਿਆ ਹੈ॥
Prof. Sahib Singhਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ।

ਪਦ ਅਰਥ ਜਸੁ = ਸਿਫ਼ਤ-ਸਾਲਾਹ।

SikhNet (Spanish)Los que toman las Alabanzas del Señor como su Dharma y su Karma, honran y alaban el Servicio.

ਕਾਮ ਕ੍ਰੋਧ; ਅਗਨੀ ਮਹਿ ਭੂੰਜਾ ॥

kaam krodh; aganee meh bhoonjaa |

Sant Singh Khalsatheir sexual desire and anger are burnt off in the fire.
Manmohan Singhhe burns off his lust and wrath in the fire.
Manmohan Singh (Punjabi)ਉਹ ਆਪਣੀ ਕਾਮ ਚੇਸ਼ਟਾ ਤੇ ਗੁੱਸੇ ਨੂੰ ਅੱਗ ਵਿੱਚ ਸਾੜ ਸੁੱਟਦਾ ਹੈ।
Fareedkot Teekaਕਾਮ, ਕ੍ਰੋਧ ਆਦੀ ਵਿਕਾਰੋਂ ਕੋ ਤਿਨੋਂ ਨੇ ਗਿਆਨ ਅਗਨੀ ਮੇਂ ਭੁੰਨ ਦੀਆ ਹੈ॥
Prof. Sahib Singhਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ।

ਪਦ ਅਰਥ ਭੂੰਜਾ = ਭੁੰਨਿਆ ਹੈ, ਸਾੜ ਦਿੱਤਾ ਹੈ।

SikhNet (Spanish)Su lujuria e ira son consumidos en el fuego

ਹਰਿ ਰਸੁ ਚਾਖਿਆ; ਤਉ ਮਨੁ ਭੀਜਾ ॥

har ras chaakhiaa; tau man bheejaa |

Sant Singh KhalsaThey taste the sublime essence of the Lord, and their minds are drenched with it.
Manmohan SinghWhen he in-drinks the Lord's elixir, then his soul is imbued with it.
Manmohan Singh (Punjabi)ਜਦ ਕੋਈ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ, ਤਦ ਉਸ ਦੀ ਆਤਮਾ ਪ੍ਰਸੰਨ ਹੋ ਜਾਂਦੀ ਹੈ।
Fareedkot Teekaਜਬ ਤਿਨੋਂ ਨੇ ਹਰੀ ਨਾਮ ਰਸ ਕੋ ਚਾਖਿਆ ਹੈ ਤਬ ਤਿਨੋਂ ਕਾ ਮਨੁ ਤਿਸ ਨਾਮ ਮੇਂ ਭੀਜਾ ਹੈ॥
Prof. Sahib Singhਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ।
SikhNet (Spanish)y saborean la Sublime Esencia del Señor y sus mentes son filtradas en Ella.

ਪ੍ਰਣਵਤਿ ਨਾਨਕੁ; ਅਵਰੁ. ਨ ਦੂਜਾ ॥੮॥੫॥

pranavat naanak; avar. na doojaa |8|5|

Sant Singh KhalsaPrays Nanak, there is no other at all. ||8||5||
Manmohan SinghPrays Nanak, besides the Lord there is not another.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਤਿਸ ਵਾਹਿਗੁਰੂ ਤੇ ਬਿਨਾਂ ਔਰ ਕੋਈ ਦੂਸਰਾ ਦ੍ਰਿਸਟ ਨਹੀਂ ਆਵਤਾ ਹੈ॥੮॥੫॥☬ਏਕ ਸਮੇਂ ਮੇਂ ਕਿਸੀ ਪੰਡਤ ਨੇ ਕਹਾ ਕਿ ਆਪ ਠਾਕਰ ਪੂਜਾ ਕਿਉਂ ਨਹੀਂ ਕਰਤੇ ਹੈਂ? ਤਬ ਤਿਸ ਕੇ ਪਰਥਾਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਤੇ ਭਏ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ ॥੮॥੫॥
SikhNet (Spanish)Reza Nanak, no hay nadie más. (8-5)

Open this shabad (35 lines, Angs 1344-1345) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghPrabhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਰਾਮ ਨਾਮੁ ਜਪਿ; ਅੰਤਰਿ ਪੂਜਾ ॥

raam naam jap; antar poojaa |

Sant Singh KhalsaChant the Lord's Name, and worship Him deep within your being.
Manmohan SinghUtter thou thy Lord's Name and that is thy mind's worship.
Manmohan Singh (Punjabi)ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਉਹ ਹੀ ਹੈ ਤੇਰੇ ਮਨ ਦੀ ਉਪਾਸ਼ਨਾ।
Fareedkot Teekaਜੋ ਰਾਮ ਨਾਮ ਕਾ ਜਪਣਾ ਹੈ, ਸੋਈ ਹਮਨੇ ਰਿਦੇ ਅੰਤਰ ਪੂਜਾ ਕਰੀ ਹੈ॥
Prof. Sahib Singh(ਹੇ ਪੰਡਿਤ!) ਪਰਮਾਤਮਾ ਦਾ ਨਾਮ ਜਪ, (ਇਹੀ) ਅੰਤਰ ਆਤਮੇ (ਪਰਮਾਤਮ ਦੇਵ ਦੀ) ਪੂਜਾ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ।

SikhNet (Spanish)Recita el Nombre del Señor y alábalo en lo profundo de tu ser,

ਗੁਰਸਬਦੁ ਵੀਚਾਰਿ; ਅਵਰੁ. ਨਹੀ ਦੂਜਾ ॥੧॥

gurasabad veechaar; avar. nahee doojaa |1|

Sant Singh KhalsaContemplate the Word of the Guru's Shabad, and no other. ||1||
Manmohan SinghReflect thou on the Guru's word and think not of another.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦਾ ਧਿਆਨ ਧਾਰ ਤੇ ਹੋਰ ਕਿਸੇ ਦਾ ਖਿਆਲ ਹੀ ਨਾਂ ਕਰ।
Fareedkot Teekaਗੁਰੋਂ ਕੇ ਸਬਦ ਕੌ ਬੀਚਾਰਿ ਕਰ ਕੇ ਇਹੀ ਜਾਣਿਆ ਜੋ ਤਿਸ ਤੇ ਬਿਨਾਂ ਔਰ ਕੋਈ ਦੂਸਰਾ ਨਹੀਂ ਹੈ॥੧॥
Prof. Sahib Singhਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖ (ਤੈਨੂੰ ਸਮਝ ਆ ਜਾਇਗੀ ਕਿ) ਪਰਮਾਤਮਾ ਤੋਂ ਬਿਨਾ ਕੋਈ (ਦੇਵੀ ਦੇਵਤਾ) ਨਹੀਂ ਹੈ (ਜਿਸ ਦੀ ਪੂਜਾ ਕੀਤੀ ਜਾਏ) ॥੧॥

ਪਦ ਅਰਥ ਵੀਚਾਰਿ = ਆਪਣੇ ਸੋਚ = ਮੰਡਲ ਵਿਚ ਰੱਖ ॥੧॥

SikhNet (Spanish)medita en la Palabra del Shabd y en ninguna otra. (1)

ਏਕੋ ਰਵਿ ਰਹਿਆ; ਸਭ ਠਾਈ ॥

eko rav rahiaa; sabh tthaaee |

Sant Singh KhalsaThe One is pervading all places.
Manmohan SinghThe One Lord is contained in all the places.
Manmohan Singh (Punjabi)ਇਕ ਪ੍ਰਭੂ ਹੀ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਹੇ ਪੰਡਤ! ਹਮਾਰਾ ਠਾਕਰ ਏਕ ਹੀ ਸਰਬ ਅਸਥਾਨੋਂ ਮੇਂ ਵਿਆਪਕ ਹੋਇ ਰਹਿਆ ਹੈ॥
Prof. Sahib Singh(ਹੇ ਪੰਡਿਤ!) ਇਕ ਪਰਮਾਤਮਾ ਸਭ ਥਾਵਾਂ ਵਿਚ ਵਿਆਪਕ ਹੈ।

ਪਦ ਅਰਥ ਰਹਿ ਰਹਿਆ = ਵਿਆਪਕ ਹੈ। ਠਾਈ = ਥਾਂਈ।

SikhNet (Spanish)El Uno está compenetrando todos los lugares y espacios,

ਅਵਰੁ. ਨ ਦੀਸੈ; ਕਿਸੁ ਪੂਜ ਚੜਾਈ ॥੧॥ ਰਹਾਉ ॥

avar. na deesai; kis pooj charraaee |1| rahaau |

Sant Singh KhalsaI do not see any other; unto whom should I offer worship? ||1||Pause||
Manmohan SinghI see not another; to whom should I make an offering?. Pause.
Manmohan Singh (Punjabi)ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਕੀਹਦੇ ਅੱਗੇ ਭੇਟਾ ਧਰਾਂ? ਠਹਿਰਾਉ।
Fareedkot Teekaਤਾਂ ਤੇ ਤਿਸ ਤੇ ਬਿਨਾਂ ਮੁਝ ਕੋ ਕੋਈ ਔਰ ਦ੍ਰਿਸਟ ਨਹੀਂ ਆਵਤਾ ਹੈ ਤੌ ਕਿਸ ਕੀ ਪੂਜਾ ਕਰ ਪੁਸ਼ਪ ਆਦਿਕ ਚੜਾਵਣਾ ਕਰੂੰ॥੧॥ ਰਹਾਉ ॥
Prof. Sahib Singhਮੈਨੂੰ (ਉਸ ਤੋਂ ਬਿਨਾ ਕਿਤੇ) ਕੋਈ ਹੋਰ ਨਹੀਂ ਦਿੱਸਦਾ। ਮੈਂ ਹੋਰ ਕਿਸ ਦੀ ਪੂਜਾ ਕਰਾਂ? ਮੈਂ ਹੋਰ ਕਿਸ ਨੂੰ (ਫੁੱਲ ਆਦਿਕ) ਭੇਟ ਕਰਾਂ? ॥੧॥ ਰਹਾਉ ॥
SikhNet (Spanish)no puedo ver a nadie más a quien pueda ofrecer mi Alabanza. (1-Pausa)

ਮਨੁ ਤਨੁ ਆਗੈ; ਜੀਅੜਾ ਤੁਝ ਪਾਸਿ ॥

man tan aagai; jeearraa tujh paas |

Sant Singh KhalsaI place my mind and body in offering before You; I dedicate my soul to You.
Manmohan SinghMy soul and body I surrender before Thee and my life is at Thy disposal, O Lord.
Manmohan Singh (Punjabi)ਮੈਂ ਆਪਣੀ ਜਿੰਦੜੀ ਤੇ ਦੇਹ ਤੇਰੇ ਮੂਹਰੇ ਸਮਰਪਣ ਕਰਦਾ ਹਾਂ ਅਤੇ ਮੇਰੀ ਜਿੰਦ-ਜਾਨ ਤੇਰੇ ਕੋਲ ਹਾਜਰ ਹੈ, ਹੇ ਸੁਆਮੀ!
Fareedkot Teekaਪੰਡਤ ਨੇ ਪੂਛਾ ਇਸ ਪੂਜਾ ਮੇਂ ਅਸਤੋਤ੍ਰ ਕੌਨ ਪੜਤੇ ਹੋ? ਤਿਸ ਪਰ ਕਹਿਤੇ ਹੈਂ: ਇਹੁ ਬੇਨਤੀ ਕਰਤੇ ਹੈਂ: ਹੇ ਵਾਹਿਗੁਰੂ! ਇਹੁ ਤਨ ਧਨ ਮੈਂ ਤੇਰੇ ਆਗੇ ਹੀ ਅਰਪਣ ਕੀਆ ਹੈ ਔ ਹਮਾਰਾ ਜੀਉ ਭੀ ਤੇਰੇ ਹੀ ਪਾਸ ਹੈ॥
Prof. Sahib Singh(ਹੇ ਪੰਡਿਤ! ਇਹ ਫੁੱਲਾਂ ਦੀ ਭੇਟ ਕਿਸ ਅਰਥ? ਹੇ ਪ੍ਰਭੂ!) ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਭੀ ਤੇਰੇ ਹਵਾਲੇ ਹੈ।

ਪਦ ਅਰਥ ਜੀਅੜਾ = ਨਿੱਕੀ ਜਿਹੀ ਜਿੰਦ।

SikhNet (Spanish)Pongo en ofrenda mi mente y cuerpo a Ti y mi alma la dedico sólo a Ti.

ਜਿਉ ਭਾਵੈ; ਤਿਉ ਰਖਹੁ ਅਰਦਾਸਿ ॥੨॥

jiau bhaavai; tiau rakhahu aradaas |2|

Sant Singh KhalsaAs it pleases You, You save me, Lord; this is my prayer. ||2||
Manmohan SinghI supplicate Thee, O Lord, Thou keep me as Thou will.
Manmohan Singh (Punjabi)ਹੇ ਪ੍ਰਭੂ! ਮੈਂ ਬੇਨਤੀ ਕਰਦਾ ਹਾਂ, ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਜਿਸ ਪ੍ਰਕਾਰ ਤੁਝ ਕੋ ਭਾਵੈ ਤੈਸੇ ਮੁਝ ਕੋ ਰਾਖੌ, ਤੇਰੇ ਪਾਸ ਹਮਾਰੀ ਇਹੀ ਬੇਨਤੀ ਹੈ॥੨॥
Prof. Sahib Singh(ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ) ਅਰਦਾਸ ਕਰਦਾ ਹਾਂ- (ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਵੇਂ ਰੱਖ ॥੨॥
SikhNet (Spanish)Oh Señor, si así es Tu Voluntad, sálvame, esta es mi oración y súplica. (2)

ਸਚੁ ਜਿਹਵਾ; ਹਰਿ ਰਸਨ ਰਸਾਈ ॥

sach jihavaa; har rasan rasaaee |

Sant Singh KhalsaTrue is that tongue which is delighted by the sublime essence of the Lord.
Manmohan SinghTrue is the tongue which is delighted with the God's Name-elixir.
Manmohan Singh (Punjabi)ਸੱਚੀ ਹੈ ਉਹ ਜੀਭ, ਜੋ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਪ੍ਰਸੰਨ ਹੋਈ ਹੈ।
Fareedkot Teekaਜਿਨੋਂ ਨੇ ਰਸਨਾ ਹਰਿ ਨਾਮ ਜਪਨੇਂ ਮੇਂ ਰਸਾਈ ਹੈ ਤਿਨੋਂ ਕੀ ਜਿਹਵਾ ਸਚੀ ਹੈ॥
Prof. Sahib Singhਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਭ ਨੂੰ ਪ੍ਰਭੂ ਦੇ ਨਾਮ-ਰਸ ਵਿਚ ਰਸਾ ਲੈਂਦਾ ਹੈ,

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਰਸਨ = ਜੀਭ। ਰਸਾਈ = ਇਕ-ਸਾਰ ਕਰ ਲਿਆ।

SikhNet (Spanish)Benditos son esos labios que se deleitan con la Sublime Esencia del Señor.

ਗੁਰਮਤਿ ਛੂਟਸਿ; ਪ੍ਰਭ ਸਰਣਾਈ ॥੩॥

guramat chhoottas; prabh saranaaee |3|

Sant Singh KhalsaFollowing the Guru's Teachings, one is saved in the Sanctuary of God. ||3||
Manmohan SinghEntering the Lord's refuge, man is released by the Guru's instruction.
Manmohan Singh (Punjabi)ਪ੍ਰਭੂ ਦੀ ਪਨਾਹ ਲੈਣ ਦੁਆਰਾ, ਜੀਵ ਗੁਰਾਂ ਦੀ ਸਿਖਮਤ ਦੁਆਰਾ ਬੰਦ-ਖਲਾਸ ਹੋ ਵੰਝਦਾ ਹੈ।
Fareedkot Teekaਸੋਈ ਗੁਰੋਂ ਕੀ ਮਤਿ ਕਰ ਪ੍ਰਭੂ ਕੀ ਸਰਨਾਗਤਿ ਹੋ ਕਰ ਬੰਧਨੋਂ ਸੇ ਛੂਟੇ ਹੈਂ॥੩॥
Prof. Sahib Singhਗੁਰੂ ਦੀ ਮੱਤ ਲੈ ਕੇ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੩॥
SikhNet (Spanish)Siguiendo las Enseñanzas del Guru, uno es salvado en el Santuario de Dios. (3)

ਕਰਮ ਧਰਮ ਪ੍ਰਭਿ ਮੇਰੈ ਕੀਏ ॥

karam dharam prabh merai kee |

Sant Singh KhalsaMy God created religious rituals.
Manmohan SinghMy Lord has created the religious deeds.
Manmohan Singh (Punjabi)ਮੈਡੇ ਸੁਆਮੀ ਨੇ ਹੀ ਧਾਰਮਕ ਕੰਮ ਕਾਜ ਰਚੇ ਹਨ।
Fareedkot Teekaਕਰਮ ਧਰਮ ਭੀ ਮੇਰੇ ਪ੍ਰਭੂ ਨੇ ਹੀ ਕੀਏ ਹੈਂ॥
Prof. Sahib Singh(ਪਰਮਾਤਮਾ ਸਭ ਹੀ ਜੀਵਾਂ ਵਿਚ ਵਿਆਪਕ ਹੈ, ਇਸ ਦ੍ਰਿਸ਼ਟੀ-ਕੋਣ ਤੋਂ) ਮੇਰੇ ਪਰਮਾਤਮਾ ਨੇ ਹੀ ਕਰਮ-ਕਾਂਡ ਬਣਾਏ ਹਨ,

ਪਦ ਅਰਥ ਪ੍ਰਭਿ ਮੇਰੈ = ਮੇਰੇ ਪ੍ਰਭੂ ਨੇ।

SikhNet (Spanish)Mi Dios creó los ritos religiosos

ਨਾਮੁ ਵਡਾਈ; ਸਿਰਿ ਕਰਮਾਂ ਕੀਏ ॥੪॥

naam vaddaaee; sir karamaan kee |4|

Sant Singh KhalsaHe placed the glory of the Naam above these rituals. ||4||
Manmohan SinghThe glory of His Name, He has placed over and above such deeds.
Manmohan Singh (Punjabi)ਆਪਣੇ ਨਾਮ ਦੀ ਪ੍ਰਭਤਾ, ਉਸ ਨੇ ਐਸੇ ਅਮਲਾਂ ਦੀ ਸ਼੍ਰੋਮਣੀ ਥਾਪੀ ਹੈ।
Fareedkot Teekaਪਰੰਤੂ ਜੋ ਨਾਮੁ ਕੀ ਬਡਾਈ ਹੈ, (ਏ) ਹੇ ਭਾਈ! ਇਹੁ ਸਭ ਕਰਮਾਂ ਕੇ ਸਿਰੋਮਣੀ ਕੀਤੀ ਹੈ॥੪॥
Prof. Sahib Singhਪਰ ਪ੍ਰਭੂ ਨੇ ਹੀ ਨਾਮ-ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ ॥੪॥

ਪਦ ਅਰਥ ਸਿਰਿ ਕਰਮਾਂ = ਕਰਮਾਂ ਦੇ ਸਿਰ ਉੱਤੇ ॥੪॥

SikhNet (Spanish)y puso la Gloria del Naam por encima de todos ellos. (4)

ਸਤਿਗੁਰ ਕੈ ਵਸਿ; ਚਾਰਿ ਪਦਾਰਥ ॥

satigur kai vas; chaar padaarath |

Sant Singh KhalsaThe four great blessings are under the control of the True Guru.
Manmohan SinghIn the power of the True Guru, are the four cardinal boons;
Manmohan Singh (Punjabi)ਚਾਰ ਉਤਮ ਦਾਤਾਂ ਸਚੇ ਗੁਰਦੇਵ ਜੀ ਦੇ ਇਖਤਿਆਰ ਵਿੱਚ ਹਨ;
Fareedkot Teekaਸਤਿਗੁਰੋਂ ਕੇ (ਵਸਿ) ਅਧੀਨ ਚਾਰੋਂ ਪਦਾਰਥ ਹੈਂ॥
Prof. Sahib Singh(ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿਚ (ਧਰਮ, ਅਰਥ, ਕਾਮ, ਮੋਖ) ਚਾਰੇ ਹੀ ਪਦਾਰਥ ਹਨ।
SikhNet (Spanish)Cuando los tres primeros son puestos a un lado,

ਤੀਨਿ ਸਮਾਏ; ਏਕ ਕ੍ਰਿਤਾਰਥ ॥੫॥

teen samaae; ek kritaarath |5|

Sant Singh KhalsaWhen the first three are put aside, one is blessed with the fourth. ||5||
Manmohan Singhwhen man's desire for the three (faith, wealth and success) is stilled then he is blessed with fourth (the emancipation).
Manmohan Singh (Punjabi)ਜਦ (ਧਰਮ, ਧਨ ਅਤੇ ਕਾਮਯਾਬੀ) ਇਨ੍ਹਾਂ ਤਿੰਨਾਂ ਲਈ ਆਦਮੀ ਦੀ ਖਾਹਿਸ਼ ਨਵਿਰਤ ਜਦ ਹੋ ਜਾਂਦੀ ਹੈ ਤਾਂ (ਚੌਥੀ ਕਲਿਆਣ) ਦੀ ਉਸ ਨੂੰ ਦਾਤ ਮਿਲ ਜਾਂਦੀ ਹੈ।
Fareedkot Teekaਪਰੰਤੂ ਜਿਨੋਂ ਨੇ ਧਰਮ, ਕਾਮ ਤੀਨੋਂ (ਸਮਾਏ) ਲੈ ਕੀਏ, ਭਾਵ ਤ੍ਯਾਗੇ ਹੈਂ, ਸੋ ਜਨ ਏਕ ਮੋਖ ਕੋ ਪਾਇ ਕਰ ਕ੍ਰਿਤਾਰਥ ਹੂਏ ਹੈਂ॥੫॥
Prof. Sahib Singh(ਗੁਰੂ ਦੀ) ਸਰਨ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ, ਮਨੁੱਖ ਨੂੰ ਇਕ ਵਿਚ ਸਫਲਤਾ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ) ॥੫॥

ਪਦ ਅਰਥ ਤੀਨਿ = ਤਿੰਨ ਪਦਾਰਥ (ਧਰਮ, ਅਰਥ ਤੇ ਕਾਮ)। ਕ੍ਰਿਤਾਰਥ = ਸਫਲ ॥੫॥

SikhNet (Spanish)uno es bendecido con el cuarto. (5)

ਸਤਿਗੁਰਿ. ਦੀਏ ਮੁਕਤਿ ਧਿਆਨਾਂ ॥

satigur. dee mukat dhiaanaan |

Sant Singh KhalsaThose whom the True Guru blesses with liberation and meditation
Manmohan SinghThey, whom the true Guru has blest with salvation and meditation,
Manmohan Singh (Punjabi)ਜਿਨ੍ਹਾਂ ਨੂੰ ਸਚੇ ਗੁਰਾਂ ਨੇ ਮੋਖਸ਼ ਤੇ ਬੰਦੀਗ ਬਖਸ਼ੀ ਹੈ,
Fareedkot Teekaਮੁਕਤ ਰੂਪ ਸਤਿਗੁਰੋਂ ਨੇ ਜਿਨੋਂ ਕੋ ਧਿਆਨਾਦਿਕੋਂ ਕੇ ਉਪਦੇਸ ਦੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖ਼ਲਾਸੀ ਬਖ਼ਸ਼ੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਦਾਤ ਦਿੱਤੀ,

ਪਦ ਅਰਥ ਸਤਿਗੁਰਿ = ਗੁਰੂ ਨੇ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ।

SikhNet (Spanish)A los que el Verdadero Guru bendice con la Meditación y la Liberación,

ਹਰਿ ਪਦੁ ਚੀਨੑਿ; ਭਏ ਪਰਧਾਨਾ ॥੬॥

har pad cheena; bhe paradhaanaa |6|

Sant Singh Khalsarealize the Lord's State, and become sublime. ||6||
Manmohan Singhbecome sublime, realising the God's status.
Manmohan Singh (Punjabi)ਉਹ ਵਾਹਿਗੁਰੂ ਦੀ ਪਦਵੀ ਨੂੰ ਅਨੁਭਵ ਕਰ ਸ਼੍ਰੋਮਣੀ ਥੀ ਵੰਞਦੇ ਹਨ।
Fareedkot Teekaਤਬ ਓਹੁ ਹਰੀ ਪਦ ਕੋ ਪਾਨ ਕਰ ਸਰਬ ਮੇਂ (ਪਰਧਾਨਾ) ਮੁਖ੍ਯ ਰੂਪ ਭਏ ਹੈਂ॥੬॥
Prof. Sahib Singhਉਹਨਾਂ ਨੇ ਪਰਮਾਤਮਾ ਨਾਲ ਮੇਲ-ਅਵਸਥਾ ਪਛਾਣ ਲਈ ਤੇ ਉਹ (ਲੋਕ ਪਰਲੋਕ ਵਿਚ) ਮੰਨੇ ਪ੍ਰਮੰਨੇ ਗਏ ॥੬॥

ਪਦ ਅਰਥ ਚੀਨ੍ਹ੍ਹਿ = ਪਛਾਣ ਕੇ ॥੬॥

SikhNet (Spanish)conocen el Estado del Señor y se vuelven Sublimes, (6)

ਮਨੁ ਤਨੁ ਸੀਤਲੁ; ਗੁਰਿ. ਬੂਝ ਬੁਝਾਈ ॥

man tan seetal; gur. boojh bujhaaee |

Sant Singh KhalsaTheir minds and bodies are cooled and soothed; the Guru imparts this understanding.
Manmohan SinghThey, whom the Guru imparts understanding, their mind and body are refreshed.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਜੀ ਸਮਝ ਦਰਸਾਉਂਦੇ ਹਨ, ਉਨ੍ਹਾਂ ਦਾ ਚਿੱਤ ਤੇ ਦੇਹ ਠੰਡੇ-ਠਾਰ ਹੋ ਜਾਂਦੇ ਹਨ।
Fareedkot Teekaਜਿਨੋਂ ਕੋ ਸਤਿਗੁਰੋਂ ਨੇ ਸ੍ਵੈ ਸਰੂਪ ਕੀ ਸਮਝ ਸਮਝਾਈ ਹੈ ਤਿਨੋਂ ਕੇ ਮਨ ਤਨ ਸੀਤਲ ਭਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੀ ਸਮਝ ਬਖ਼ਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢੇ-ਠਾਰ ਹੋ ਗਏ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Sus mentes y sus cuerpos son refrescados, el Guru imparte este entendimiento,

ਪ੍ਰਭੁ ਨਿਵਾਜੇ; ਕਿਨਿ. ਕੀਮਤਿ ਪਾਈ ॥੭॥

prabh nivaaje; kin. keemat paaee |7|

Sant Singh KhalsaWho can estimate the value of those whom God has exalted? ||7||
Manmohan SinghWho can appraise the worth of those, whom the Lord has glorified?
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਵਡਿਆਇਆ ਹੈ, ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਇਸ ਪ੍ਰਕਾਰ ਜੋ ਪ੍ਰਭੂ ਨੇ (ਨਿਵਾਜੇ) ਵਡਿਆਏ ਹੈਂ ਤਿਨੋਂ ਕੀ ਕੀਮਤਿ ਕਿਸ ਨੇ ਪਾਈ ਹੈ ਅਰਥਾਤ ਕਿਸੀ ਨੇ ਨਹੀਂ ਪਾਈ॥੭॥
Prof. Sahib Singhਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ, (ਉਹਨਾਂ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਗਿਆ ਕਿ) ਕੋਈ ਆਦਮੀ ਉਸ ਜੀਵਨ ਦਾ ਮੁੱਲ ਨਹੀਂ ਪਾ ਸਕਦਾ ॥੭॥

ਪਦ ਅਰਥ ਨਿਵਾਜੇ = ਵਡਿਆਇਆ ਹੈ। ਕਿਨਿ = ਕਿਸ ਨੇ? ॥੭॥

SikhNet (Spanish)¿Quién podría estimar el Valor de aquéllos que Dios ha exaltado? (7)

ਕਹੁ ਨਾਨਕ; ਗੁਰਿ. ਬੂਝ ਬੁਝਾਈ ॥

kahu naanak; gur. boojh bujhaaee |

Sant Singh KhalsaSays Nanak, the Guru has imparted this understanding;
Manmohan SinghSays Nanak, the Guru has imparted this understanding unto me,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸਤਿਗੁਰੋਂ ਨੇ ਇਹੁ ਬੂਝ ਬੁਝਾਈ ਹੈ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਸੂਝ ਬਖ਼ਸ਼ ਦਿੱਤੀ ਹੈ,
SikhNet (Spanish)Dice Nanak, el Guru ha impartido este Conocimiento,

ਨਾਮ ਬਿਨਾ ਗਤਿ; ਕਿਨੈ. ਨ ਪਾਈ ॥੮॥੬॥

naam binaa gat; kinai. na paaee |8|6|

Sant Singh Khalsawithout the Naam, the Name of the Lord, no one is emancipated. ||8||6||
Manmohan Singhthat without the Name no one is ever emancipated.
Manmohan Singh (Punjabi)ਕਿ ਨਾਮ ਦੇ ਬਗੈਰ ਕਦੇ ਕੋਈ ਮੁਕਤ ਨਹੀਂ ਹੋਇਆ।
Fareedkot Teekaਵਾਹਿਗੁਰੂ ਕਾ ਨਾਮ ਜਪੇ ਬਿਨਾ ਕਿਸੀ ਨੇ (ਗਤਿ) ਕਲ੍ਯਾਨ ਨਹੀਂ ਪਾਈ ਹੈ, ਭਾਵ ਏਹਿ ਜਿਸ ਕਿਸੀ ਨੇ ਪਾਈ ਹੈ, ਸੋ ਨਾਮ ਜਪ ਕਰ ਮੋਖ੍ਯ ਪਾਈ ਹੈ॥੮॥੬॥☬ਗੁਰਮੁਖੋਂ ਔਰ ਮਨਮੁਖੋਂ ਕੀ ਦਸ਼ਾ ਉਚਾਰਨ ਕਰਤੇ ਹੈਂ:
Prof. Sahib Singhਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੇ (ਕਦੇ) ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ ॥੮॥੬॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੮॥੬॥

SikhNet (Spanish)sin el Naam, el Nombre del Señor, nadie es liberado. (8-6)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਇਕਿ ਧੁਰਿ ਬਖਸਿ ਲਏ ਗੁਰਿ ਪੂਰੈ; ਸਚੀ ਬਣਤ ਬਣਾਈ ॥

eik dhur bakhas le gur poorai; sachee banat banaaee |

Sant Singh KhalsaSome are forgiven by the Primal Lord God; the Perfect Guru makes the true making.
Manmohan SinghSome, the perfect Guru-God forgives and their make, he makes manifest.
Manmohan Singh (Punjabi)ਕਈਆਂ ਨੂੰ ਪੂਰਨ ਗੁਰੂ-ਪ੍ਰਮੇਸ਼ਰ ਮੁਆਫ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਬਨਾਵਟ ਨੂੰ ਉਹ ਸੱਚੀ ਬਣਾ ਦਿੰਦੇ ਹਨ।
Fareedkot Teekaਏਕ ਗੁਰਮੁਖਿ ਜਨ ਪੂਰੇ ਸਤਿਗੁਰੋਂ ਨੇ ਧੁਰੋਂ, ਭਾਵ ਅਪਨੇ ਹਜੂਰੋਂ ਹੀ ਬਖ਼ਸ਼ ਲਏ ਹੈਂ, ਕਿਉਂਕਿ ਤਿਨੋਂ ਨੇ ਸਾਧਨ ਰੂਪੀ ਸਚੀ ਬਨਾਵਟ ਬਨਾਈ ਹੈ॥
Prof. Sahib Singhਜੇਹੜੇ ਬੰਦੇ ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ ਪੂਰੇ ਗੁਰੂ ਨੇ ਬਖ਼ਸ਼ੇ ਹਨ (ਜਿਨ੍ਹਾਂ ਉਤੇ ਗੁਰੂ ਨੇ ਮੇਹਰ ਕੀਤੀ ਹੈ) ਗੁਰੂ ਨੇ ਉਹਨਾਂ ਦੀ ਮਾਨਸਕ ਬਨਾਵਟ ਅਜੇਹੀ ਬਣਾ ਦਿੱਤੀ ਹੈ ਕਿ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਸਿਮਰਨ ਵੱਲ ਪ੍ਰੇਰਦੀ ਹੈ।

ਪਦ ਅਰਥ ਇਕਿ = ਕਈ ਬੰਦੇ, ਜੇਹੜੇ ਬੰਦੇ। ਗੁਰਿ = ਗੁਰੂ ਨੇ। ਧੁਰਿ = ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ। ਸਚੀ = ਸਦਾ-ਥਿਰ ਰਹਿਣ ਵਾਲੀ, ਸਦਾ-ਥਿਰ ਪ੍ਰਭੂ ਦੀ ਯਾਦ ਵੱਲ ਪ੍ਰੇਰਨ ਵਾਲੀ। ਬਣਤ = ਬਨਾਵਟ, ਮਨ ਦੀ ਬਨਾਵਟ।

SikhNet (Spanish)Algunos son perdonados por el Primordial Dios nuestro Señor, el Guru Verdadero hace que esto suceda.

ਹਰਿ ਰੰਗ ਰਾਤੇ. ਸਦਾ ਰੰਗੁ ਸਾਚਾ; ਦੁਖ ਬਿਸਰੇ ਪਤਿ ਪਾਈ ॥੧॥

har rang raate. sadaa rang saachaa; dukh bisare pat paaee |1|

Sant Singh KhalsaThose who are attuned to the Love of the Lord are imbued with Truth forever; their pains are dispelled, and they obtain honor. ||1||
Manmohan SinghImbued with the God's love, they are blessed with the eternal true bliss. Their distresses are dispelled and they obtain honour.
Manmohan Singh (Punjabi)ਹਰੀ ਦੇ ਪਿਆਰ ਨਾਲ ਰੰਗੀਜਿਆ ਉਨ੍ਹਾਂ ਨੂੰ ਸਦੀਵ ਸੱਚੀ ਖੁਸ਼ੀ ਦੀ ਦਾਤ ਮਿਲਦੀ ਹੈ। ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਜ਼ਤ ਆਬਰੂ ਪਰਾਪਤ ਹੁੰਦੀ ਹੈ।
Fareedkot Teekaਜੋ ਹਰੀ ਕੇ (ਰੰਗ) ਪ੍ਰੇਮ ਮੇਂ ਰਾਤੇ ਹੈਂ ਤਿਨੋਂ ਕੋ ਸਚਾ (ਰੰਗੁ) ਅਨੰਦ ਭ੍ਯਾ ਹੈ ਔ ਜਨਮ ਮਰਨ ਆਦੀ ਦੁਖ ਬਿਸਰੇ ਹੈਂ ਅਰਥਾਤ ਦੂਰ ਭਏ ਹੈਂ, ਪੁਨਾ ਤਿਨੋਂ ਨੇ (ਪਤਿ) ਪਤਿਸਟਾ ਪਾਈ ਹੈ॥੧॥
Prof. Sahib Singhਉਹ ਸਦਾ ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਰਹਿੰਦੇ ਹਨ, ਉਹਨਾਂ (ਦੇ ਮਨ) ਨੂੰ ਸਦਾ-ਥਿਰ ਰਹਿਣ ਵਾਲਾ ਪ੍ਰੇਮ-ਰੰਗ ਚੜ੍ਹਿਆ ਰਹਿੰਦਾ ਹੈ। ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ ॥੧॥

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਪਤਿ = ਇੱਜ਼ਤ ॥੧॥

SikhNet (Spanish)Los que viven entonados en el Amor del Señor, permanecen imbuidos en la Verdad, los sufrimientos son disipados y ellos obtienen Honor. (1)

ਝੂਠੀ ਦੁਰਮਤਿ ਕੀ ਚਤੁਰਾਈ ॥

jhootthee duramat kee chaturaaee |

Sant Singh KhalsaFalse are the clever tricks of the evil-minded.
Manmohan SinghFalse is the cleverness of the evil-intellected person.
Manmohan Singh (Punjabi)ਕੂੜੀ ਹੈ ਹੁਸ਼ਿਆਰੀ, ਖੋਟੀ-ਅਕਲ ਵਾਲੇ ਪੁਰਸ਼ ਦੀ।
Fareedkot Teekaਦੁਰਮਤੀਓਂ ਕੀ ਸਭੀ ਚਤਰਾਈ ਝੂਠੀ ਹੈ॥
Prof. Sahib Singhਭੈੜੀ ਮੱਤ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸਵੰਤ ਪਦਾਰਥਾਂ ਵੱਲ ਹੀ ਪ੍ਰੇਰਦੀ ਰਹਿੰਦੀ ਹੈ,

ਪਦ ਅਰਥ ਝੂਠੀ = ਨਾਸਵੰਤ, ਨਾਸਵੰਤ ਪਦਾਰਥਾਂ ਵੱਲ ਪ੍ਰੇਰਨ ਵਾਲੀ। ਚਤੁਰਾਈ = ਸਿਆਣਪ।

SikhNet (Spanish)Falsos son los trucos astutos de la mente negativa y malvada,

ਬਿਨਸਤ ਬਾਰ; ਨ ਲਾਗੈ ਕਾਈ ॥੧॥ ਰਹਾਉ ॥

binasat baar; na laagai kaaee |1| rahaau |

Sant Singh KhalsaThey shall disappear in no time at all. ||1||Pause||
Manmohan SinghThis cleverness takes no time to disappear. Pause.
Manmohan Singh (Punjabi)ਇਸ ਹੁਸ਼ਿਆਰੀ ਨੂੰ ਅਲੋਪ ਹੁੰਦਿਆਂ ਕੋਈ ਢਿਲ ਨਹੀਂ ਲਗਦੀ। ਠਹਿਰਾਉ।
Fareedkot Teekaਜਿਸ ਚਤਰਾਈ ਕੋ ਨਾਸ ਹੋਤਿਆਂ ਕੋਈ ਦੇਰ ਨਹੀਂ ਲਾਗਤੀ ਹੈ॥੧॥ ਰਹਾਉ ॥
Prof. Sahib Singh(ਇਸ ਸਿਆਣਪ ਦੇ ਕਾਰਨ) ਮਨੁੱਖ ਨੂੰ ਆਤਮਕ ਮੌਤੇ ਮਰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਪਦ ਅਰਥ ਬਿਨਸਤ = ਨਾਸ ਹੁੰਦਿਆਂ, ਆਤਮਕ ਮੌਤ ਹੁੰਦਿਆਂ। ਬਾਰ = ਚਿਰ ॥੧॥ ਰਹਾਉ ॥

SikhNet (Spanish)pronto llegarán a su fin. (1-Pausa)

ਮਨਮੁਖ ਕਉ ਦੁਖੁ ਦਰਦੁ ਵਿਆਪਸਿ; ਮਨਮੁਖਿ ਦੁਖੁ. ਨ ਜਾਈ ॥

manamukh kau dukh darad viaapas; manamukh dukh. na jaaee |

Sant Singh KhalsaPain and suffering afflict the self-willed manmukh. The pains of the self-willed manmukh shall never depart.
Manmohan SinghSorrow and pain cling to the egocentric. The Sorrow of the egocentric departs not.
Manmohan Singh (Punjabi)ਮਨ ਮਤੀਏ ਨੂੰ ਗਮ ਅਤੇ ਪੀੜ ਚਿਮੜਦੇ ਹਨ। ਮਨ-ਮਤੀਏ ਦੀ ਪੀੜ ਦੂਰ ਨਹੀਂ ਹੁੰਦੀ।
Fareedkot Teekaਮਨਮੁਖੋਂ ਕੋ ਜਨਮ ਮਿਰਤ ਕੇ ਦੁਖੋਂ ਕੀ ਪੀੜਾ ਵਿਆਪਤੀ ਹੈ, ਕਿਉਂਕਿ ਮਨਮੁਖੋਂ ਕੇ ਰਿਦੇ ਤੇ ਅਗ੍ਯਾਨੁ ਰੂਪ ਦੁਖੁ ਜਾਤਾ ਹੀ ਨਹੀਂ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਕਈ ਕਿਸਮ ਦੇ) ਦੁੱਖ ਕਲੇਸ਼ ਦਬਾਈ ਰੱਖਦੇ ਹਨ, ਆਪਣੇ ਮਨ ਦੀ ਅਗਵਾਈ ਵਿਚ ਉਹਨਾਂ ਦਾ ਦੁਖ ਕਦੇ ਦੂਰ ਨਹੀਂ ਹੁੰਦਾ।

ਪਦ ਅਰਥ ਵਿਆਪਸਿ = ਜ਼ੋਰ ਪਾਂਦਾ ਹੈ।

SikhNet (Spanish)Las penas y el dolor que afligen al soberbio Manmukj nunca se irán,

ਸੁਖ ਦੁਖ ਦਾਤਾ ਗੁਰਮੁਖਿ ਜਾਤਾ; ਮੇਲਿ ਲਏ ਸਰਣਾਈ ॥੨॥

sukh dukh daataa guramukh jaataa; mel le saranaaee |2|

Sant Singh KhalsaThe Gurmukh recognizes the Giver of pleasure and pain. He merges in His Sanctuary. ||2||
Manmohan SinghBy the Guru's grace, the Blesser of weal and woe is realised. Whosoever seeks Lord's refuge, him, He blends with Himself.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਤੇ ਗਮੀ ਦਾ ਦਾਤਾਰ ਅਨੁਭਵ ਕੀਤਾ ਜਾਂਦਾ ਹੈ। ਜੋ ਕੋਈ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸੁਖੋਂ ਔ ਦੁਖੋਂ ਕੇ ਦਾਤਾਰ ਵਾਹਿਗੁਰੂ ਕੋ ਗੁਰਮੁਖੋਂ ਨੇ ਜਾਣਿਆ ਹੈ, ਤਿਸੀ ਤੇ ਸੋ ਹਰੀ ਨੇ ਅਪਨੇ ਸਰਨਾਈ ਪੜੇ ਜਾਨ ਕਰ ਅਪਨੇ ਮੇਂ ਮੇਲ ਲੀਏ ਹੈਂ॥੨॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਸੁਖ ਦੇਣ ਵਾਲੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਸਰਨ ਵਿਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
SikhNet (Spanish)el Gurmukj reconoce al Dador del placer y el dolor y se inmerge en Su Santuario. (2)

ਮਨਮੁਖ ਤੇ ਅਭ ਭਗਤਿ. ਨ ਹੋਵਸਿ; ਹਉਮੈ ਪਚਹਿ ਦਿਵਾਨੇ ॥

manamukh te abh bhagat. na hovas; haumai pacheh divaane |

Sant Singh KhalsaThe self-willed manmukhs do not know loving devotional worship; they are insane, rotting away in their egotism.
Manmohan SinghThe perverse persons can heartily perform not the Lord's service. Those crazy ones putrefy in self-conceit.
Manmohan Singh (Punjabi)ਪ੍ਰਤੀਕੂਲ ਪੁਰਸ਼ ਦਿਲੋ ਸੁਆਮੀ ਦੀ ਸੇਵਾ ਕਮਾ ਨਹੀਂ ਸਕਦੇ। ਉਹ ਪਗਲੇ ਪ੍ਰਾਣੀ ਸਵੈ-ਹੰਗਤਾ ਅੰਦਰ ਹੀ ਗਲ-ਸੜ ਜਾਂਦੇ ਹਨ।
Fareedkot Teekaਮਨਮੁਖੋਂ ਤੇ ਰਿਦੇ ਸੇ ਭਗਤੀ ਨਹੀਂ ਹੋਤੀ ਹੈ, ਕਿਉਂਕਿ ਸੋ ਦਿਵਾਨੇ ਹੂਏ ਹੂਏ ਹਉਮੈ ਬੀਚ ਪਚਤੇ ਅਰਥਾਤ ਪਲਤੇ ਹੈਂ॥
Prof. Sahib Singhਮਨਮੁਖਾਂ ਪਾਸੋਂ ਚਿੱਤ ਦੀ ਇਕਾਗ੍ਰਤਾ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਉਹ ਹਉਮੈ ਵਿਚ ਕਮਲੇ ਹੋਏ ਹੋਏ ਅੰਦਰੇ ਅੰਦਰ ਖ਼ੁਆਰ ਹੁੰਦੇ ਰਹਿੰਦੇ ਹਨ।

ਪਦ ਅਰਥ ਤੇ = ਤੋਂ, ਪਾਸੋਂ। ਅਭ = ਹਿਰਦਾ। ਅਭ ਭਗਤਿ = ਦਿਲੀ ਭਗਤਿ। ਪਚਹਿ = ਖ਼ੁਆਰ ਹੁੰਦੇ ਹਨ। ਦਿਵਾਨੇ = ਪਾਗਲ।

SikhNet (Spanish)Los arrogantes Manmukjs no conocen la amorosa Alabanza de Devoción, están insanos, pudriéndose en su propio egoísmo.

ਇਹੁ ਮਨੂਆ ਖਿਨੁ ਊਭਿ ਪਇਆਲੀ; ਜਬ ਲਗਿ ਸਬਦ. ਨ ਜਾਨੇ ॥੩॥

eihu manooaa khin aoobh peaalee; jab lag sabad. na jaane |3|

Sant Singh KhalsaThis mind flies in an instant from the heavens to the underworld, as long as it does not know the Word of the Shabad. ||3||
Manmohan SinghThis mind in a moment files to the sky and in a moment sinks to the nether-world, so long as it realises not the Lord's Name.
Manmohan Singh (Punjabi)ਇਹ ਮਨ ਇਕ ਮੁਹਤ ਵਿੱਚ ਅਸਮਾਨ ਵਿੱਚ ਉਡਦਾ ਹੈ ਅਤੇ ਮੁਹਤ ਵਿੱਚ ਪਾਤਾਲ ਵਿੱਚ ਢਿਗ ਗਰਕ ਹੋ ਜਾਂਦਾ ਹੈ, ਜਦ ਤਾਂਈ ਇਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ।
Fareedkot Teekaਇਹ ਮਨ ਤਿਨੋਂ ਕਾ ਖਿਨ ਬੀਚ (ਊਭਿ) ਅਕਾਸ ਮੇਂ ਔ ਖਿਨ ਮੇਂ ਪਤਾਲ ਕੋ ਜਾਤਾ ਹੈ। ਪਰੰਤੂ ਕਬ ਤਕ? ਜਬ ਲਗ ਗੁਰੋਂ ਕੇ (ਸਬਦ) ਉਪਦੇਸ ਕੇ ਸਿਧਾਂਤ ਕੋ ਜਾਨਤੇ ਨਹੀਂ ਹੈ॥੩॥
Prof. Sahib Singhਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਇਸ ਦਾ ਇਹ ਮਨ (ਮਾਇਆ ਦੇ ਮੋਹ ਕਾਰਨ) ਕਦੇ ਆਕਾਸ਼ ਵਿਚ ਜਾ ਪਹੁੰਚਦਾ ਹੈ ਕਦੇ ਪਾਤਾਲ ਵਿਚ ਜਾ ਡਿੱਗਦਾ ਹੈ ॥੩॥

ਪਦ ਅਰਥ ਊਭਿ = ਆਕਾਸ਼ ਵਿਚ। ਪਇਆਲਿ = ਪਤਾਲ ਵਿਚ। ਜਬ ਲਗਿ = ਜਦੋਂ ਤਕ ॥੩॥

SikhNet (Spanish)La mente vuela en un instante de las alturas hasta los mundos inferiores, mientras tanto no conozca la Palabra del Shabd. (3)

ਭੂਖ ਪਿਆਸਾ ਜਗੁ ਭਇਆ; ਤਿਪਤਿ ਨਹੀ. ਬਿਨੁ ਸਤਿਗੁਰ ਪਾਏ ॥

bhookh piaasaa jag bheaa; tipat nahee. bin satigur paae |

Sant Singh KhalsaThe world has become hungry and thirsty; without the True Guru, it is not satisfied.
Manmohan SinghThe world is gone hungry and thirsty and, without meeting with the true Guru, it is satiated not.
Manmohan Singh (Punjabi)ਸੰਸਾਰ ਭੁਖਾ ਅਤੇ ਤਿਹਾਇਆ ਹੋ ਗਿਆ ਹੈ। ਸਚੇ ਗੁਰਾਂ ਨਾਲ ਮਿਲਣ ਦੇ ਬਗੈਰ ਇਸ ਨੂੰ ਰੱਜ ਨਹੀਂ ਆਉਂਦਾ।
Fareedkot Teekaਆਸਾ ਤ੍ਰਿਸਨਾ ਰੂਪੀ ਭੂਖ ਪਿਆਸਾ ਤੇ ਜਗਤ ਦੁਖੀ ਭ੍ਯਾ ਹੈ, ਤਿਸੀ ਤੇ ਇਨ ਜੀਵੋਂ ਕਾ ਚਿਤੁ ਸਤਿਗੁਰੋਂ ਕੇ ਪਾਏ ਬਿਨਾ ਪਦਾਰਥੋਂ ਸੇ ਤ੍ਰਿਪਤੀ ਨਹੀਂ ਹੋਤੀ ਹੈ॥
Prof. Sahib Singhਜਗਤ ਮਾਇਆ ਦੀ ਭੁੱਖ ਮਾਇਆ ਦੀ ਤ੍ਰੇਹ ਨਾਲ ਘਬਰਾਇਆ ਪਿਆ ਹੈ, ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਤ੍ਰਿਸ਼ਨਾ ਨਹੀਂ ਮਿਟਦੀ ਸੰਤੋਖ ਨਹੀਂ ਆਉਂਦਾ।

ਪਦ ਅਰਥ ਤਿਪਤਿ = ਸੰਤੋਖ।

SikhNet (Spanish)El Mundo entero tiene hambre y sed, si el Guru Verdadero no está Satisfecho.

ਸਹਜੈ ਸਹਜੁ ਮਿਲੈ. ਸੁਖੁ ਪਾਈਐ; ਦਰਗਹ ਪੈਧਾ ਜਾਏ ॥੪॥

sahajai sehaj milai. sukh paaeeai; daragah paidhaa jaae |4|

Sant Singh KhalsaMerging intuitively in the Celestial Lord, peace is obtained, and one goes to the Lord's Court wearing robes of honor. ||4||
Manmohan SinghAll-too-spontaneously meeting with the Lord, mortal is blessed with peace and goes to the Lord's Court wearing the robe of honour.
Manmohan Singh (Punjabi)ਸੁਤੇ ਸਿਧ ਹੀ ਸੁਆਮੀ ਨਾਲ ਮਿਲ ਕੇ ਪ੍ਰਾਣੀ ਆਰਾਮ ਨੂੰ ਪਰਾਪਤ ਹੁੰਦਾ ਹੈ ਅਤੇ ਇਜ਼ਤ ਦੀ ਪੁਸ਼ਾਕ ਪਾ ਸੁਆਮੀ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਜੋ (ਸਹਜੈ) ਗਿਆਨ ਕਰ ਹੀ (ਸਹਜੁ) ਸੁਭਾਵਕ ਵਾਹਿਗੁਰੂ ਕੋ ਮਿਲੇ ਹੈਂ ਸੋਈ ਜੀਵ ਦਰਗਾਹਿ ਮੇਂ ਪਤਿ ਵਾ ਭਗਤੀ ਰੂਪੀ ਪੁਸ਼ਾਕ ਕੋ (ਪੈਧਾ) ਪਹਰ ਕਰ ਕੇ ਜਾਤਾ ਔ ਸੁਖ ਪਾਵਤਾ ਹੈ॥੪॥
Prof. Sahib Singh(ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ, ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਆਦਰ ਨਾਲ ਜਾਂਦਾ ਹੈ ॥੪॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ ॥੪॥

SikhNet (Spanish)Fundiéndose de manera intuitiva en el Señor Celestial, la Paz es obtenida y uno llega hasta la Corte del Señor vestido con las Túnicas de Honor. (4)

ਦਰਗਹ ਦਾਨਾ ਬੀਨਾ ਇਕੁ ਆਪੇ; ਨਿਰਮਲ ਗੁਰ ਕੀ ਬਾਣੀ ॥

daragah daanaa beenaa ik aape; niramal gur kee baanee |

Sant Singh KhalsaThe Lord in His Court is Himself the Knower and Seer; the Word of the Guru's Bani is Immaculate.
Manmohan SinghImmaculate is the Guru's word, through which one sees the Court of the Lord, who, of Himself, is the only knower and seer of everything.
Manmohan Singh (Punjabi)ਪਵਿੱਤਰ ਹੈ ਗੁਰਾਂ ਦੀ ਬਾਣੀ, ਜਿਸ ਦੇ ਰਾਹੀਂ, ਇਨਸਾਨ, ਉਸ ਪ੍ਰਭੂ ਦੇ ਦਰਬਾਰ ਨੂੰ ਵੇਖ ਲੈਂਦਾ ਹੈ, ਜੋ ਖੁਦ ਕੱਲਮਕੱਲਾ ਹੀ ਹਰ ਸ਼ੈ ਨੂੰ ਜਾਣਨਹਾਰ ਤੇ ਵੇਖਨਣਹਾਰ ਹੈ।
Fareedkot Teekaਦਰਗਹ ਅੰਦਰ ਜਗਾ ਭਾਵ ਅੰਤਹਕਰਨ ਮੇਂ (ਦਾਨਾ) ਦਿਲ ਕੀ ਜਾਨਣੇ ਵਾਲਾ ਪੁਨਾ ਬਾਹਰ ਕੇ ਕਰਮਾਂ ਕੋ (ਬੀਨਾ) ਦੇਖਣੇ ਵਾਲਾ ਵਹੁ ਏਕ ਆਪੇ ਹੀ ਹੈ। ਸੋ ਗੁਰੋਂ ਕੀ ਨਿਰਮਲ ਬਾਣੀ ਕਰ ਕੇ ਜਾਨੀਤਾ ਹੈ॥
Prof. Sahib Singhਸਤਿਗੁਰੂ ਦੀ ਪਵਿਤ੍ਰ-ਬਾਣੀ ਵਿਚ ਜੁੜਿਆਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ, ਆਪ ਹੀ ਸਭ ਦੇ ਕਰਮ ਵੇਖਦਾ ਹੈ,

ਪਦ ਅਰਥ ਦਾਨਾ = (ਸਭ ਦੇ ਦਿਲਾਂ ਦੀ) ਜਾਣਨ ਵਾਲਾ। ਬੀਨਾ = ਸਭ ਦੇ ਕੰਮਾਂ ਨੂੰ ਵੇਖਣ ਵਾਲਾ।

SikhNet (Spanish)El Señor en Su Corte es El que conoce y El que ve. La Palabra del Bani del Guru es Inmaculada.

ਆਪੇ ਸੁਰਤਾ. ਸਚੁ ਵੀਚਾਰਸਿ; ਆਪੇ ਬੂਝੈ ਪਦੁ ਨਿਰਬਾਣੀ ॥੫॥

aape surataa. sach veechaaras; aape boojhai pad nirabaanee |5|

Sant Singh KhalsaHe Himself is the Awareness of Truth; He Himself understands the state of nirvaanaa. ||5||
Manmohan SinghGod Himself is the Divine, who assays the truth and, O Himself, understands the state of salvation.
Manmohan Singh (Punjabi)ਵਾਹਿਗੁਰੂ ਆਪ ਗਿਆਨੀ ਹੈ, ਜੋ ਸੱਚ ਦੀ ਪਰਖ ਕਰਦਾ ਹੈ ਅਤੇ ਆਪ ਹੀ ਮੌਖਸ਼ ਦੀ ਪਦਵੀ ਨੂੰ ਸਮਝਦਾ ਹੈ।
Fareedkot Teekaਆਪੇ ਗੁਰੂ ਹੋ ਕਰ ਨਿਰਬਾਣ ਪਦ ਕੋ ਬੂਝਤਾ ਹੈ ਅਰੁ ਆਪ ਹੀ ਸ੍ਰੋਤਾ ਪਗ੍ਯਾਸੂ ਹੋ ਕਰ ਸਚ ਕਾ ਵੀਚਾਰੁ ਕਰਤਾ ਹੈ, ਭਾਵ ਗੁਰੂ ਅਰੁ ਸਿਖੁ ਰੂਪੁ ਆਪ ਪ੍ਰਮੇਸ੍ਵਰ ਹੀ ਹੋ ਰਹਾ ਹੈ॥੫॥
Prof. Sahib Singhਸਦਾ-ਥਿਰ ਪ੍ਰਭੂ ਆਪ ਹੀ ਸਭ ਦੀਆਂ ਅਰਦਾਸਾਂ ਸੁਣਦਾ ਹੈ ਤੇ ਵਿਚਾਰਦਾ ਹੈ, ਆਪ ਹੀ ਜੀਵਾਂ ਦੀਆਂ ਲੋੜਾਂ ਸਮਝਦਾ ਹੈ, ਆਪ ਹੀ ਵਾਸਨਾ-ਰਹਿਤ ਆਤਮਕ ਅਵਸਥਾ ਦਾ ਮਾਲਕ ਹੈ ॥੫॥

ਪਦ ਅਰਥ ਸੁਰਤਾ = ਸੁਰਤ ਜੋੜਨ ਵਾਲਾ, ਸੁਣਨ ਵਾਲਾ। ਨਿਰਬਾਣੀ = ਵਾਸਨਾ-ਰਹਿਤ ॥੫॥

SikhNet (Spanish)Él Mismo es la Conciencia de la Verdad y Él Mismo entiende el Estado de Nirvana. (5)

ਜਲੁ ਤਰੰਗ. ਅਗਨੀ ਪਵਨੈ ਫੁਨਿ; ਤ੍ਰੈ ਮਿਲਿ ਜਗਤੁ ਉਪਾਇਆ ॥

jal tarang. aganee pavanai fun; trai mil jagat upaaeaa |

Sant Singh KhalsaHe made the waves of water, the fire and the air, and then joined the three together to form the world.
Manmohan SinghMaking the water waves, fire and air and then joining the three together, the Creator has created the world.
Manmohan Singh (Punjabi)ਪਾਣੀ ਦੀਆਂ ਲਹਿਰਾ, ਅੱਗਾਂ ਤੇ ਹਵਾ ਬਦਾ ਅਤੇ ਫਿਰ ਤਿੰਨਾਂ ਨੂੰ ਇਕੱਤਰ ਕਰ, ਰਚਨਹਾਰ ਨੇ ਸੰਸਾਰ ਨੂੰ ਰਚਿਆ ਹੈ।
Fareedkot Teekaਜਲ, ਅਗਨੀ, ਪਵਨ ਆਦਿਕੋਂ ਕੋ ਮਿਲਾਇ ਕਰ ਪੁਨਾ ਤਰੰਗ ਰੂਪ, ਭਾਵ ਨਾਸੀ ਜਗਤ ਕੋ ਉਤਪਤਿ ਕੀਆ ਹੈ॥
Prof. Sahib Singhਗੁਰੂ ਦੀ ਰਾਹੀਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ (ਆਦਿਕ) ਤੱਤ ਪੈਂਦਾ ਕੀਤੇ, ਪ੍ਰਭੂ ਦੇ ਹੁਕਮ ਵਿਚ ਹੀ ਇਹਨਾਂ ਤਿੰਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ।

ਪਦ ਅਰਥ ਤਰੰਗ = ਲਹਿਰ। ਪਵਨ = ਹਵਾ।

SikhNet (Spanish)Él hizo las olas del agua, el fuego y el aire, y luego las juntó para formar el mundo,

ਐਸਾ ਬਲੁ ਛਲੁ ਤਿਨ ਕਉ ਦੀਆ; ਹੁਕਮੀ ਠਾਕਿ ਰਹਾਇਆ ॥੬॥

aisaa bal chhal tin kau deea; hukamee tthaak rahaaeaa |6|

Sant Singh KhalsaHe blessed these elements with such power, that they remain subject to His Command. ||6||
Manmohan SinghThe Lord has blessed them with such power and cleverness, that He has tied and bound down each in His command.
Manmohan Singh (Punjabi)ਸੁਆਮੀ ਨੇ ਉਨ੍ਹਾਂ ਨੂੰ ਐਹੋ ਜੇਹੀ ਸੱਤਿਆ ਅਤੇ ਹੁਸ਼ਿਆਰੀ ਬਖਸ਼ੀ ਹੈ ਕਿ ਉਸ ਨੇ ਹਰ ਇਕ ਨੂੰ ਆਪਣੇ ਫੁਰਮਾਣ ਅੰਦਰ ਬੰਨ੍ਹਿਆ ਤੇ ਨਰੜਿਆ ਹੋਇਆ ਹੈ।
Fareedkot Teeka(ਹੁਕਮੀ) ਵਾਹਿਗੁਰੂ ਨੇ ਤਿਨ ਤਤੋਂ ਕੋ ਐਸਾ ਬਲ ਛਲੁ ਦੀਆ ਹੈ, ਭਾਵ ਤਤੋਂ ਕੋ ਐਸੀ ਸਮਰਥਾ ਹੈ, ਜੋ ਚਾਹਨ ਸੋ ਕਰਨ। ਪਰੰਤੂ ਪ੍ਰਮੇਸਰ ਨੇ ਅਪਨੇ ਹੁਕਮ ਕਰ ਕੇ ਵਿਰੋਧ ਕਰਨ ਤੇ ਰੋਕ ਰਖਾ ਹੈ, ਭਾਵ ਮ੍ਰਿਯਾਦਾ ਕੋ ਤ੍ਯਾਗ ਨਹੀਂ ਸਕਤੇ ਹੈਂ॥੬॥
Prof. Sahib Singhਪਰਮਾਤਮਾ ਨੇ ਇਹਨਾਂ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ, ਪਰ ਆਪਣੇ ਹੁਕਮ ਨਾਲ ਇਹਨਾਂ ਨੂੰ (ਬੇ-ਥਵ੍ਹੀ ਤਾਕਤ ਵਰਤਣ ਵਲੋਂ) ਰੋਕ ਭੀ ਰਖਿਆ ॥੬॥

ਪਦ ਅਰਥ ਹੁਕਮੀ = ਹੁਕਮ ਵਿਚ ਹੀ ॥੬॥

SikhNet (Spanish)bendiciendo estos tres elementos con tal poder, que permanecen sujetos a Su Comando. (6)

ਐਸੇ ਜਨ ਵਿਰਲੇ ਜਗ ਅੰਦਰਿ; ਪਰਖਿ ਖਜਾਨੈ ਪਾਇਆ ॥

aise jan virale jag andar; parakh khajaanai paaeaa |

Sant Singh KhalsaHow rare are those humble beings in this world, whom the Lord tests and places in His Treasury.
Manmohan SinghIn this world, rare are such persons, assaying whom, the Lord consigns to His treasury.
Manmohan Singh (Punjabi)ਇਸ ਜਹਾਨ ਅੰਦਰ, ਬਹੁਤ ਹੀ ਥੋੜ੍ਹੇ ਹਨ, ਐਹੋ ਜੇਹੇ ਪੁਰਸ਼, ਜਿਨ੍ਹਾਂ ਨੂੰ ਛਾਣ-ਬੀਣ ਕਰਕੇ, ਪ੍ਰਭੂ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ।
Fareedkot Teekaਐਸੇ ਇਸ ਸੰਸਾਰ ਮੇਂ ਵਿਰਲੇ ਹੈਂ ਜਿਨੋਂ ਕੋ ਹਰੀ ਨੇ ਪਰਖ ਕਰ ਕੇ ਅਪਨੇ ਸਰੂਪ ਖਜਾਨੇ ਮੇਂ ਪਾਯਾ ਹੈ॥
Prof. Sahib Singhਜਗਤ ਵਿਚ ਅਜੇਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿਚ ਪਾ ਲਿਆ,

ਪਦ ਅਰਥ ਖਜਾਨੈ = ਖ਼ਜ਼ਾਨੇ ਵਿਚ।

SikhNet (Spanish)Extraordinarios son esos seres humildes en este mundo, a quienes el Señor toma y los hace parte de Su Tesoro.

ਜਾਤਿ ਵਰਨ ਤੇ. ਭਏ ਅਤੀਤਾ; ਮਮਤਾ ਲੋਭੁ ਚੁਕਾਇਆ ॥੭॥

jaat varan te. bhe ateetaa; mamataa lobh chukaaeaa |7|

Sant Singh KhalsaThey rise above social status and color, and rid themselves of possessiveness and greed. ||7||
Manmohan SinghThey rise above caste and colour and do away with worldly love and avarice.
Manmohan Singh (Punjabi)ਉਹ ਜਾਤੀ ਅਤੇ ਰੰਗਤ ਤੋਂ ਉਚੇਰੇ ਰਹਿੰਦੇ ਹਨ ਅਤੇ ਮੋਹ ਤੇ ਲਾਲਚ ਨੂੰ ਤਿਆਗ ਦਿੰਦੇ ਹਨ।
Fareedkot Teekaਸੋ ਜਨ ਜਾਤੀ ਔ ਵਰਨੋਂ ਕੇ ਅਭਿਮਾਨ ਸੇਂ (ਅਤੀਤਾ) ਤਿਆਗੀ ਭਏ ਹੈਂ ਤਿਨੋਂ ਨੇ ਅਪਨੇ ਰਿਦੇ ਤੇ ਮਮਤਾ ਔ ਲੋਭਾਦੀ ਵਿਕਾਰੋਂ ਕੋ ਚੁਕਾਇਆ ਹੈ॥੭॥
Prof. Sahib Singhਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ ॥੭॥

ਪਦ ਅਰਥ ਤੇ = ਤੋਂ। ਅਤੀਤਾ = ਨਿਰਲੇਪ, ਵੱਖਰੇ ॥੭॥

SikhNet (Spanish)Ellos van más allá del estatus social y el color, y se liberan del ansia por poseer y de la avaricia. (7)

ਨਾਮਿ ਰਤੇ. ਤੀਰਥ ਸੇ ਨਿਰਮਲ; ਦੁਖੁ ਹਉਮੈ ਮੈਲੁ ਚੁਕਾਇਆ ॥

naam rate. teerath se niramal; dukh haumai mail chukaaeaa |

Sant Singh KhalsaAttuned to the Naam, the Name of the Lord, they are like immaculate sacred shrines; they are rid of the pain and pollution of egotism.
Manmohan SinghThey, who are imbued with the Lord's Name, are like the pure places of pilgrimage and they are rid of the ailment and filth of ego.
Manmohan Singh (Punjabi)ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਧਰਮ-ਅਸਥਾਨ ਤੁਲ ਹਨ ਅਤੇ ਉਨ੍ਹਾਂ ਦੀ ਹੰਗਤਾ ਦੀ ਬੀਮਾਰੀ ਤੇ ਗੰਦਗੀ ਦੂਰ ਹੋ ਜਾਂਦੀ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਜਨ ਤੀਰਥੋਂ ਸੇ ਨਿਰਮਲ ਭਏ ਹੈਂ, ਕਿਉਂਕਿ ਤਿਨੋਂ ਨੇ ਹਊਮੈ ਰੂਪੀ ਮੈਲ ਕੌ ਚੁਕਾਯਾ ਅਰਥਾਤ ਦੂਰ ਕੀਆ ਹੈ॥
Prof. Sahib Singhਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ ਹਉਮੈ ਦਾ ਦੁੱਖ ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।

ਪਦ ਅਰਥ ਸੇ = ਉਹ ਮਨੁੱਖ। ਨਾਮਿ = ਨਾਮ ਵਿਚ।

SikhNet (Spanish)Entonados en el Naam, el Nombre del Señor, son como Santuarios Inmaculados, pues están libres de las penas y la corrupción del egoísmo.

ਨਾਨਕੁ. ਤਿਨ ਕੇ ਚਰਨ ਪਖਾਲੈ; ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥

naanak. tin ke charan pakhaalai; jinaa guramukh saachaa bhaaeaa |8|7|

Sant Singh KhalsaNanak washes the feet of those who, as Gurmukh, love the True Lord. ||8||7||
Manmohan SinghNanak washes the feet of those, who by the Guru's grace, love their True Lord.
Manmohan Singh (Punjabi)ਨਾਨਕ ਉਨ੍ਹਾਂ ਦੇ ਪੈਰ ਧੋਦਾਂ ਹੈ, ਜੋ ਗੁਰਾਂ ਦੀ ਰਹਿਮਤ ਸਦਕਾ ਆਪਣੇ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ ਜਿਨੋਂ ਕੌ ਗੁਰੋਂ ਦੁਆਰੇ ਸਾਚਾ ਵਾਹਿਗੁਰੂ ਮਨ ਮੇਂ ਭਾਇਆ ਹੈ ਹਮ ਤਿਨੋਂ ਕੇ ਚਰਨ (ਪਖਾਲੈ) ਧੋਵਤੇ ਹੈਂ॥੮॥੭॥☬ਇਸ ਸਰੀਰ ਕੋ ਹਰਿਮੰਦਰ ਰੂਪ ਜਾਨ ਕਰ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨ ਧੋਂਦਾ ਹਾਂ ॥੮॥੭॥

ਪਦ ਅਰਥ ਪਖਾਲੈ = ਧੋਂਦਾ ਹੈ। ਸਾਚਾ = ਸਦਾ-ਥਿਰ ਪ੍ਰਭੂ ॥੮॥੭॥

SikhNet (Spanish)Nanak lava los pies de los que como Gurmukjs, aman al Señor Verdadero. (8-7)

Open this shabad →

Ang 1345 of 1430