ਧਰਮ ਕਰਮ; ਪੂਰੈ ਸਤਿਗੁਰੁ ਪਾਈ ਹੈ ॥
dharam karam; poorai satigur paaee hai |
Sant Singh KhalsaDharmic faith and the karma of good deeds are obtained from the Perfect True Guru.
Manmohan SinghFaith and good deeds are obtained from the perfect True Guru.
Manmohan Singh (Punjabi)ਈਮਾਨ ਅਤੇ ਚੰਗੇ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।
Fareedkot Teekaਪੂਰੇ ਸਤਿਗੁਰੋਂ ਦ੍ਵਾਰੇ ਹੀ ਧਰਮ ਕਰਮ ਕੀ ਪ੍ਰਾਪਤੀ ਪਾਈਤੀ ਹੈ। ਭਾਵ ਯੇਹ ਹੈ ਕਿ ਕਰਮ ਧਰਮ ਕਾ ਫਲ੍ਹ ਜੋ ਯਥਾਰਥ ਆਤਮ ਬਿਦ੍ਯਾ ਹੈ, ਸੋ ਬ੍ਰਹਮ ਸ੍ਰੋਤਰੀ ਔ ਬ੍ਰਹਮਨੇਸਟੀ ਸਤਿਗੁਰੋਂ ਦ੍ਵਾਰੇ ਪ੍ਰਾਪਤ ਹੋਤੀ ਹੈ॥
Prof. Sahib Singhਪੂਰੇ ਗੁਰੂ (ਰਾਮਦਾਸ ਜੀ) ਨੂੰ ਮਿਲਿਆਂ ਸਾਰੇ ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ);ਪਦ ਅਰਥ ਪਾਈ ਹੈ = ਪਾਈਐ, ਪ੍ਰਾਪਤ ਕੀਤਿਆਂ, ਮਿਲਿਆਂ।
SikhNet (Spanish)Fe en el Dharma y el Karma de las buenas acciones, son obtenidas del Prefecto y Verdadero Guru.
ਜਾ ਕੀ ਸੇਵਾ ਸਿਧ ਸਾਧ ਮੁਨਿ ਜਨ, ਸੁਰਿ ਨਰ ਜਾਚਹਿ; ਸਬਦ ਸਾਰੁ, ਏਕ ਲਿਵ ਲਾਈ ਹੈ ॥
jaa kee sevaa sidh saadh mun jan, sur nar jaacheh; sabad saar, ek liv laaee hai |
Sant Singh KhalsaThe Siddhas and Holy Saadhus, the silent sages and angelic beings, yearn to serve Him; through the most excellent Word of the Shabad, they are lovingly attuned to the One Lord.
Manmohan SinghSuch is the Lord, for whose service crave the adepts, saints, silent sages and the angelic persons and through whose sublime Name, man is attuned to the One God.
Manmohan Singh (Punjabi)ਐਹੋ ਜਿਹਾ ਹੈ ਸੁਆਮੀ, ਜਿਸ ਦੀ ਘਾਲ ਨੂੰ ਪੂਰਨ ਪੁਰਸ਼, ਸੰਤ, ਖਾਮੋਸ਼ ਰਿਸ਼ੀ ਅਤੇ ਦੈਵੀ ਮਨੁਸ਼ ਲੋਚਦੇ ਹਨ ਅਤੇ ਜਿਸ ਦੇ ਸ੍ਰੇਸ਼ਟ ਨਾਮ ਦੇ ਰਾਹੀਂ, ਬੰਦੇ ਦੀ ਇਕ ਹਰੀ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਜਿਨ ਸਤਿਗੁਰੋਂ ਕੀ ਸੇਵਾ ਕੋ (ਸੁਰਿ) ਦੇਵਤੇ ਮਾਨੁਖ ਸਿਧ ਮੁਨੀ ਜਨ ਸੰਪੂਰਨ ਪਰਮੇਸ੍ਵਰ ਤੇ ਮਾਂਗਤੇ ਹੈਂ ਔਰ ਜਿਨ ਕੇ (ਸਾਰੁ) ਸ੍ਰੇਸਟ ਉਪਦੇਸ਼ ਕਰ ਕੇ ਇਨ ਸਭਨੋਂ ਨੇ ਏਕ ਵਾਹਿਗੁਰੂ ਮੇਂ ਅਪਨੀ ਬ੍ਰਿਤੀ ਲਗਾਈ ਹੈ॥
Prof. Sahib Singhਸਿੱਧ, ਸਾਧ ਮੁਨੀ ਲੋਕ, ਦੇਵਤੇ ਤੇ ਮਨੁੱਖ ਇਸ (ਗੁਰੂ ਰਾਮਦਾਸ ਦੀ) ਸੇਵਾ ਮੰਗਦੇ ਹਨ, (ਆਪ ਦਾ) ਸ਼ਬਦ ਸ੍ਰੇਸ਼ਟ ਹੈ ਤੇ (ਆਪ ਨੇ) ਇਕ (ਅਕਾਲ ਪੁਰਖ) ਨਾਲ ਬ੍ਰਿਤੀ ਜੋੜੀ ਹੋਈ ਹੈ।ਪਦ ਅਰਥ ਜਾ ਕੀ = ਜਿਸ ਗੁਰੂ ਰਾਮਦਾਸ ਜੀ ਦੀ। ਜਾਚਹਿ = ਮੰਗਦੇ ਹਨ। ਸੁਰਿ = ਦੇਵਤੇ। ਸਾਰੁ = ਸ੍ਰੇਸ਼ਟ।
SikhNet (Spanish)Los Siddhas y los Saddus Santos, los Sabios silenciosos y los seres angelicales, añoran Servirlo, a través de la más Excelente Palabra del Shabd, ellos están amorosamente entonados en el Único Señor.
ਫੁਨਿ ਜਾਨੈ ਕੋ ਤੇਰਾ ਅਪਾਰੁ. ਨਿਰਭਉ ਨਿਰੰਕਾਰੁ; ਅਕਥ ਕਥਨਹਾਰੁ. ਤੁਝਹਿ ਬੁਝਾਈ ਹੈ ॥
fun jaanai ko teraa apaar. nirbhau nirankaar; akath kathanahaar. tujheh bujhaaee hai |
Sant Singh KhalsaWho can know Your limits? You are the Embodiment of the Fearless, Formless Lord. You are the Speaker of the Unspoken Speech; You alone understand this.
Manmohan SinghAgain, who can know thy limit, O Guru? Thou are the embodiment of the Fear-free and Formless Lord. Thou alone describe the Ineffable God and thou alone are blessed with His comprehension.
Manmohan Singh (Punjabi)ਬਹੁੜੇ ਤੇਰੇ ਅੰਤ ਨੂੰ ਕੌਣ ਜਾਣ ਸਕਦਾ ਹੈ, ਹੇ ਗੁਰਦੇਵ! ਤੂੰ ਭੈ-ਵਿਹੁਣ ਅਤੇ ਸਰੂਪ ਰਹਿਤ ਸੁਆਮੀ ਦਾ ਸਰੂਪ ਹੈ। ਕੇਵਲ ਤੂੰ ਹੀ ਅਕਹਿ ਵਾਹਿਗੁਰੂ ਨੂੰ ਵਰਨਣ ਕਰਦਾ ਹੈ ਅਤੇ ਕੇਵਲ ਤੈਨੂੰ ਹੀ ਉਸ ਦੀ ਗਿਆਤ ਹੈ।
Fareedkot Teekaਹੇ ਸਤਿਗੁਰ ਜੀ! ਤੇਰਾ (ਅਪਾਰੁ) ਉਰਾਰ ਕੋ ਪਾਰ ਕੌਨ ਜਾਨੈ, ਭਾਵ ਕੋਈ ਨਹੀਂ ਜਾਨ ਸਕਤਾ ਹੈ। ਤਾਂ ਤੇ ਹੇ ਨਿਰਭਉ ਨਿਰੰਕਾਰ ਸਰੂਪ! ਅਕਥ ਵਾਹਿਗੁਰੂ ਕੇ ਕਥਨ ਕਰਨੇਹਾਰੇ ਤਿਸ ਅਕਾਲ ਪੁਰਖ ਕੀ ਸਮਝ ਆਪ ਹੀ ਕੋ ਆਈ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਕੌਣ ਤੇਰਾ (ਅੰਤ) ਪਾ ਸਕਦਾ ਹੈ? ਤੂੰ ਬੇਅੰਤ, ਨਿਰਭਉ ਨਿਰੰਕਾਰ (ਦਾ ਰੂਪ) ਹੈਂ। ਕਥਨ-ਜੋਗ ਅਕੱਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ।ਪਦ ਅਰਥ ਕੋ = ਕੌਣ? ਤੇਰਾ = ਤੇਰਾ (ਅੰਤ)। ਕਥਨਹਾਰੁ = ਕਥਨ-ਯੋਗ। ਤੁਝਹਿ = ਤੈਨੂੰ ਹੀ। ਬੁਝਾਈ ਹੈ = ਸਮਝ ਆਈ ਹੈ, ਗਿਆਨ ਪ੍ਰਾਪਤ ਹੋਇਆ ਹੈ।
SikhNet (Spanish)¿Quien puede conocer Tus Límites? Eres la Encarnación del Señor sin Forma y sin Miedo, eres Quien Pronuncia lo Impronunciable y sólo Tú entiendes esto.
ਭਰਮ ਭੂਲੇ ਸੰਸਾਰ. ਛੁਟਹੁ ਜੂਨੀ ਸੰਘਾਰ; ਜਮ ਕੋ. ਨ ਡੰਡ ਕਾਲ, ਗੁਰਮਤਿ ਧੵਾਈ ਹੈ ॥
bharam bhoole sansaar. chhuttahu joonee sanghaar; jam ko. na ddandd kaal, guramat dhayaaee hai |
Sant Singh KhalsaO foolish worldly mortal, you are deluded by doubt; give up birth and death, and you shall not be punished by the Messenger of Death. Meditate on the Guru's Teachings.
Manmohan SinghO worldly doubt-strayed man lost in doubt, reflect thou on thy Lord by the Guru's instruction. Thiswise thou shall be delivered of birth and death and the death's courier shall punish thee not.
Manmohan Singh (Punjabi)ਹੇ ਸੰਦੇਹ ਅੰਦਰ ਭਟਕ ਰਹੇ ਦੁਨੀਆਵੀ ਬੰਦੇ! ਗੁਰਾਂ ਦੀ ਸਿਖਿਆ ਦੁਆਰਾ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਜੰਮਣ ਅਤੇ ਕਰਨ ਤੋਂ ਖਲਾਸੀ ਪਾ ਜਾਵੇਗਾ ਅਤੇ ਮੌਤ ਦਾ ਦੂਤ ਤੈਨੂੰ ਸਜ਼ਾ ਨਹੀਂ ਦੇਵੇਗਾ।
Fareedkot Teekaਤਾਂ ਤੇ ਹਮ ਐਸੇ ਉਪਦੇਸ਼ ਕਰਤੇ ਹੈਂ: ਹੇ ਭਰਮ ਕਰ ਕੇ ਭੂਲੇ ਹੂਏ ਸੰਸਾਰ ਕੇ ਜੀਵੋ! ਐਸਾ ਜਤਨ ਕਰੋ ਜਿਸ ਤੇ ਜੋਨੀਓਂ ਕੇ (ਸੰਘਾਰ) ਸਮੂਹ ਤੇ ਛੂਟ ਜਾਵੋ॥☬ਪ੍ਰਸ਼ਨ: ਵੋਹ ਕੌਨ ਜਤਨ ਹੈ?☬ਉੱਤ੍ਰ: ਜਬ ਗੁਰੋਂ ਕੀ ਸਿਖਛ੍ਹ੍ਹਾ ਲੇ ਕਰ ਤਿਸ ਵਾਹਿਗੁਰੂ ਕਾ (ਧ੍ਹਾਈ ਹੈ) ਧਿਆਨ ਵਾਲੇ ਹੋ, ਤਬ ਤੁਮਾਰੇ ਪਰ ਜਮ ਕਾਲ ਕਾ ਡੰਡਾ ਨਹੀਂ ਰਹੇਗਾ, ਭਾਵ ਜਨਮ ਮਰਨ ਸੇ ਰਹਿਤ ਹੋਵੋਗੇ॥
Prof. Sahib Singhਭਰਮਾਂ ਵਿਚ ਭੁੱਲੇ ਹੋਏ ਹੇ ਸੰਸਾਰੀ ਜੀਵ! ਗੁਰੂ (ਰਾਮਦਾਸ ਜੀ) ਦੀ ਮਤ ਲੈ ਕੇ (ਪ੍ਰਭੂ ਦਾ ਨਾਮ) ਸਿਮਰ, ਤੂੰ ਜਨਮ ਮਰਨ ਤੋਂ ਬਚ ਜਾਹਿਂਗਾ, ਤੇ ਜਮ ਦੀ ਭੀ ਤਾੜਨਾ ਨਹੀਂ ਹੋਵੇਗੀ।ਪਦ ਅਰਥ ਸੰਸਾਰ = ਹੇ ਸੰਸਾਰ। ਹੇ ਸੰਸਾਰੀ ਜੀਵ! ਸੰਘਾਰ = ਮਰਨ, ਮੌਤ। ਛੁਟਹੁ = ਬਚ ਜਾਵੋ। ਡੰਡ ਕਾਲ = ਦੰਡ, ਸਜ਼ਾ, ਤਾੜਨਾ। ਧ੍ਯ੍ਯਾਈ ਹੈ = ਧਿਆਈਐ, ਸਿਮਰੀਏ।
SikhNet (Spanish)Oh Tonto mortal mundano, vive engañado por la duda, deja el nacimiento y la muerte y no tendrás que enfrentar al mensajero de la muerte. Medita en las Enseñanzas del Guru.
ਮਨ ਪ੍ਰਾਣੀ ਮੁਗਧ ਬੀਚਾਰੁ, ਅਹਿਨਿਸਿ ਜਪੁ; ਧਰਮ ਕਰਮ, ਪੂਰੈ ਸਤਿਗੁਰੁ ਪਾਈ ਹੈ ॥੨॥
man praanee mugadh beechaar, ahinis jap; dharam karam, poorai satigur paaee hai |2|
Sant Singh KhalsaYou foolish mortal being, reflect on this in your mind; chant and meditate day and night. Dharmic faith and the karma of good deeds are obtained from the Perfect True Guru. ||2||
Manmohan SinghO silly mortal, reflect, reflect thou in thy mind and, day and night, recite thou, thy Lord's Name. Faith and good deed are obtained from the perfect True Guru.
Manmohan Singh (Punjabi)ਹੇ ਮੂਰਖ ਫਾਨੀ ਬੰਦੇ! ਤੂੰ ਆਪਣੇ ਚਿੱਤ ਅੰਦਰ ਖਿਆਲ ਕਰ ਅਤੇ ਦਿਹੂੰ ਤੇ ਰੈਣ ਆਪਣੇ ਸਾਈਂ ਨਾਮ ਦਾ ਉਚਾਰਨ ਕਰ। ਈਮਾਨ ਅਤੇ ਸ਼ੁਭ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।
Fareedkot Teekaਤਾਂ ਤੇ ਹੇ ਮੂਰਖ ਪ੍ਰਾਣੀ! ਤੂੰ ਮਨ ਮੇਂ ਵੀਚਾਰ ਕਰ ਕੇ ਜਗਤ ਕੋ ਮਿਥ੍ਯਾ ਰੂਪ ਦੇਖ ਕਰ ਸਤਿਗੁਰ ਦ੍ਵਾਰੇ ਵਾਹਿਗੁਰੂ ਕੇ ਨਾਮ ਕੋ ਦਿਨੇ ਰਾਤ ਜਪ, ਕਿਉਂ ਕਿ ਤਿਨ ਪੂਰੇ ਸਤਿਗੁਰੋਂ ਤੇ ਹੀ ਧਰਮ ਕਰਮ ਕਾ ਫਲ੍ਹ ਗਿਆਨ ਪਾਈਤਾ ਹੈ॥੨॥
Prof. Sahib Singhਹੇ ਮੂਰਖ ਮਨ! ਹੇ ਮੂਰਖ ਜੀਵ! ਵਿਚਾਰ ਕਰ ਤੇ ਦਿਨ ਰਾਤ (ਨਾਮ) ਸਿਮਰ। ਪੂਰੇ ਸਤਿਗੁਰੂ (ਰਾਮਦਾਸ ਜੀ) ਨੂੰ ਮਿਲਿਆਂ (ਸਾਰੇ) ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ) ॥੨॥ਪਦ ਅਰਥ ਮੁਗਧ = ਮੂਰਖ। ਬੀਚਾਰੁ = ਸੋਚ ਕਰ। ਅਹਿਨਿਸਿ = ਦਿਨ ਰਾਤ, ਹਰ ਵੇਲੇ। ਜਪੁ = ਸਿਮਰ ॥੨॥
SikhNet (Spanish)Oh tonto mortal, medita en esto en tu mente, día y noche, la Fe en el Dharma y el Karma de las buenas acciones se obtienen del Perfecto y Verdadero Guru. (2)