ੴ

ਸਿੱਖਬਾਣੀ · SikhBani

Ang 1398

Sri Guru Granth Sahib · Svaiyay Fourth Mehl · 7 shabads, 31 lines
Translations
Shabad Bhatt Kalh Sahar Svaiyay Fourth Mehl

ਸੇਜ ਸਧਾ. ਸਹਜੁ ਛਾਵਾਣੁ, ਸੰਤੋਖੁ ਸਰਾਇਚਉ; ਸਦਾ ਸੀਲ ਸੰਨਾਹੁ ਸੋਹੈ ॥

sej sadhaa. sehaj chhaavaan, santokh saraaeichau; sadaa seel sanaahu sohai |

Sant Singh KhalsaOn the bed of faith, with the blankets of intuitive peace and poise and the canopy of contentment, You are embellished forever with the armor of humility.
Manmohan SinghThou, O Guru, have the couch of faith, the bedding of equipoise and the canopy of contentment and the armour of humility ever embellishes thee.
Manmohan Singh (Punjabi)ਸ਼ਰਧਾ ਦਾ ਪਲੰਘ, ਅਡੋਲਤਾ ਦਾ ਵਛਾਉਣਾ ਅਤੇ ਸੰਤੁਸ਼ਟਤਾ ਦੀ ਤੇਰੀ ਚਾਨਣੀ ਹੈ, ਹੇ ਗੁਰਦੇਵ! ਅਤੇ ਨਿੰਮਰਤਾ ਦੀ ਸੰਜੋਅ ਹਮੇਸ਼ਾਂ ਹੀ ਤੈਨੂੰ ਸ਼ਸ਼ੋਭਤ ਕਰਦੀ ਹੈ।
Fareedkot Teekaਹੇ ਸਤਿਗੁਰ ਜੀ! (ਸਧਾ) ਸਰਧਾ ਰੂਪੀ ਆਪ ਕੀ ਸਿਹਜਾ ਵਿਛ ਰਹੀ ਹੈ ਔ ਆਪ ਪਰ (ਸਹਜ) ਗਿਆਨ ਕਾ ਛਾਇਵਾਨ ਤਣ ਰਹਾ ਹੈ ਔਰ ਸੰਤੋਖ ਕੀ (ਸਰਾਇਚਉ) ਕਨਾਤ ਲਗ ਰਹੀ ਹੈ ਔਰ (ਸੀਲ) ਸਾਂਤੀ ਸੁਭਾਵ ਕਾ (ਸੰਨਾਹੁ) ਸੰਜੋਇ ਆਪ ਕੇ ਸਰੀਰ ਪਰ ਪਹਰਾ ਹੂਆ ਸੋਭਾ ਪਾਇ ਰਹਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ।

ਪਦ ਅਰਥ ਸਧਾ = ਸਰਧਾ, ਸਿਦਕ। ਸਹਜੁ = ਸ਼ਾਂਤੀ, ਟਿਕਾਉ, ਆਤਮਕ ਅਡੋਲਤਾ। ਛਾਵਾਣੁ = ਸ਼ਾਮਿਆਨਾ। ਸਰਾਇਚਉ = ਕਨਾਤ। ਸਦਾ ਸੀਲ = ਸਦਾ ਮਿੱਠੇ ਸੁਭਾਉ ਵਾਲਾ ਰਹਿਣਾ। ਸੰਨਾਹੁ = ਸੰਜੋਅ। ਸੋਹੈ = ਸੋਹਣਾ ਲੱਗਦਾ ਹੈ, ਸੋਭਦਾ ਹੈ।

SikhNet (Spanish)Sobre la cama de la Fe, la cobija de la Paz y la Tranquilidad Intuitiva y el dosel del Contentamiento, eres embellecido para siempre con la armadura de la Humildad.

ਗੁਰ ਸਬਦਿ. ਸਮਾਚਰਿਓ; ਨਾਮੁ ਟੇਕ. ਸੰਗਾਦਿ ਬੋਹੈ ॥

gur sabad. samaachario; naam ttek. sangaad bohai |

Sant Singh KhalsaThrough the Word of the Guru's Shabad, you practice the Naam; You lean on its Support, and give Your Fragrance to Your companions.
Manmohan SinghThrough the Guru's word, thou practise the Name and leaning on it alone, thou perfume thine comrades.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਤੂੰ ਨਾਮ ਦੀ ਕਮਾਈ ਅਤੇ ਇਸ ਦਾ ਹੀ ਆਸਰਾ ਲੈ, ਤੂੰ ਆਪਣੇ ਸੰਗੀਆਂ ਨੂੰ ਮਹਿਕਾਉਂਦਾ ਹੈ।
Fareedkot Teekaਐਸੇ ਸੂਰਬੀਰ ਆਪ ਮਹਾਰਾਜ ਹੋ ਔ ਸਤਿਗੁਰ ਤੀਸਰੇ ਪਾਤਸ਼ਾਹ ਜੀ ਕਾ ਉਪਦੇਸ਼ ਰੂਪੀ ਖਜਾਨਾ ਆਪ ਨੇ (ਸੰ) ਭਲੀ ਪ੍ਰਕਾਰ ਕਰ (ਆਚਰਿਓ) ਇਕਤ੍ਰ ਕੀਆ ਹੈ; ਪੁਨਾ ਨਾਮ ਕਾ ਹੀ (ਟੇਕ) ਤਕੀਆ ਰੂਪ ਆਸਰਾ ਕਰ ਕੇ ਜੋ ਆਪ ਕੇ ਆਦਿ ਸੇ ਸੰਗੀ ਭਏ ਹੈਂ, ਭਾਵ ਸਿਖ ਹੂਏ ਹੈਂ ਤੇ ਜਨ ਆਪ ਨੇ ਜਸ ਰੂਪੀ (ਬੋਹੈ) ਸੁਗੰਧੀ ਸਹਿਤ ਕੀਏ ਹੈਂ॥
Prof. Sahib Singhਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ।

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਮਾਚਰਿਓ = ਕਮਾਇਆ ਹੈ। ਟੇਕ = (ਸਤਿਗੁਰੂ ਦਾ) ਆਸਰਾ। ਸੰਗਾਦਿ = ਸੰਗੀ ਆਦਿਕਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

SikhNet (Spanish)Mediante la Palabra del Shabd del Guru, practicas el Naam, Te apoyas en Su Soporte y das Tu Fragancia a quienes Te acompañan,

ਅਜੋਨੀਉ ਭਲੵੁ ਅਮਲੁ; ਸਤਿਗੁਰ ਸੰਗਿ ਨਿਵਾਸੁ ॥

ajoneeo bhalayu amal; satigur sang nivaas |

Sant Singh KhalsaYou abide with the Unborn Lord, the Good and Pure True Guru.
Manmohan SinghThou abide with Amar Dass, the birth-free, and sublime True Guru, free from any blemish.
Manmohan Singh (Punjabi)ਤੂੰ ਜਨਮ-ਰਹਿਤ, ਸ਼੍ਰੇਸ਼ਟ ਅਤੇ ਨਿਰਮਲ ਸੱਚੇ ਗੁਰੂ ਅਮਰਦਾਸ ਨਾਲ ਵਸਦਾ ਹੈ।
Fareedkot Teekaਹੇ ਸਤਿਗੁਰ! ਤੀਸਰੇ ਪਾਤਸ਼ਾਹ ਕੇ ਸਾਥ ਆਪ ਨਿਵਾਸ ਕਰ ਭਲੇ (ਅਮਲੁ) ਕਰਮ ਕੋ ਕਰ ਕੇ ਆਪ ਜਨਮੋਂ ਸੇ ਰਹਿਤ ਭਏ ਹੋ॥
Prof. Sahib Singhਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ।

ਪਦ ਅਰਥ ਅਜੋਨੀਉ = ਜੂਨਾਂ ਤੋਂ ਰਹਿਤ। ਭਲ੍ਯ੍ਯੁ = ਭਲਾ। ਅਮਲੁ = (ਅ-ਮਲੁ) ਨਿਰਮਲ, ਸੁੱਧ।

SikhNet (Spanish)habitas en el Señor Nonato, en el Bueno, Puro y Verdadero Guru.

ਗੁਰ ਰਾਮਦਾਸ ਕਲੵੁਚਰੈ; ਤੁਅ ਸਹਜ ਸਰੋਵਰਿ ਬਾਸੁ ॥੧੦॥

gur raamadaas kalayucharai; tua sehaj sarovar baas |10|

Sant Singh KhalsaSo speaks KALL: O Guru Raam Daas, You abide in the sacred pool of intuitive peace and poise. ||10||
Manmohan SinghSays Kall, the bard, thou, O Guru Ram Dass, abide in the ocean of Divine knowledge.
Manmohan Singh (Punjabi)ਭੱਟ ਕਲ ਆਖਦਾ ਹੈ, ਤੂੰ ਹੇ ਗੁਰੂ ਰਾਮਦਾਸ, ਬ੍ਰਹਿਮ-ਗਿਆਨ ਦੇ ਸਮੁੰਦਰ ਅੰਦਰ ਵਸਦਾ ਹੈ।
Fareedkot Teekaਸ੍ਰੀ ਕਲ ਜੀ ਕਹਤੇ ਹੈਂ: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਕਾ ਗਿਆਨ ਰੂਪੀ ਸਰੋਵਰ ਮੇਂ ਸਦਾ ਹੀ ਨਿਵਾਸ ਹੋ ਰਹਿਆ ਹੈ॥੧੦॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ' ॥੧੦॥

ਪਦ ਅਰਥ ਤੁਅ = ਤੇਰਾ। ਬਾਸ = ਟਿਕਾਣਾ। ਸਹਜ ਸਰੋਵਰਿ = ਆਤਮਕ ਅਡੋਲਤਾ ਦੇ ਸਰ ਵਿਚ ॥੧੦॥

SikhNet (Spanish)Dice entonces Kal, oh Guru Ram Das, Tú Habitas en el Tanque Sagrado de la Paz Intuitiva y el Equilibrio. (10)

Open this shabad →

Shabad Bhatt Kalh Sahar Svaiyay Fourth Mehl

ਗੁਰੁ. ਜਿਨੑ ਕਉ ਸੁਪ੍ਰਸੰਨੁ; ਨਾਮੁ ਹਰਿ ਰਿਦੈ ਨਿਵਾਸੈ ॥

gur. jina kau suprasan; naam har ridai nivaasai |

Sant Singh KhalsaThe Lord's Name abides in the hearts of those who are pleasing to the Guru.
Manmohan SinghThey, on whom is the pleasure of the Guru; the Lord's Name abides in their mind.
Manmohan Singh (Punjabi)ਜਿਨ੍ਹਾਂ ਉਤੇ ਗੁਰਦੇਵ ਜੀ ਦੀ ਖੁਸ਼ੀ ਹੁੰਦੀ ਹੈ, ਪ੍ਰਭੂ ਦਾ ਨਾਮ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ।
Fareedkot Teekaਜਿਨੋਂ ਕੋ ਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ ਰਿਦੇ ਮੇਂ ਹਰੀ ਕੇ ਨਾਮ ਕਾ ਨਿਵਾਸ ਹੋਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ।

ਪਦ ਅਰਥ ਜਿਨ੍ਹ੍ਹ ਕਉ = ਜਿਨ੍ਹਾਂ ਮਨੁੱਖਾਂ ਉਤੇ। ਰਿਦੈ = (ਉਹਨਾਂ ਦੇ) ਰਿਹਦੇ ਵਿਚ। ਨਿਵਾਸੈ = ਵਸਾਉਂਦਾ ਹੈ।

SikhNet (Spanish)El Nombre del Señor habita en los corazones de quienes están complaciendo al Guru,

ਜਿਨੑ ਕਉ. ਗੁਰੁ ਸੁਪ੍ਰਸੰਨੁ; ਦੁਰਤੁ ਦੂਰੰਤਰਿ ਨਾਸੈ ॥

jina kau. gur suprasan; durat doorantar naasai |

Sant Singh KhalsaSins run far away from those who are pleasing to the Guru.
Manmohan SinghThe sins run away from them, with whom the Guru is mightily pleased.
Manmohan Singh (Punjabi)ਜਿਨ੍ਹਾਂ ਨਾਲ ਗੁਰੂ ਜੀ ਪਰਮ ਪ੍ਰਸੰਨ ਹਨ, ਉਨ੍ਹਾਂ ਪਾਸੋ ਪਾਪ ਬਹੁਤ ਦੂਰ ਭਜ ਜਾਂਦੇ ਹਨ।
Fareedkot Teekaਜਿਨੋਂ ਕੋ ਸਤਿਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ (ਦੁਰਤੁ) ਪਾਪ (ਦੂਰੰਤਰਿ) ਰਿਦੇ ਅੰਤਰ ਤੇ ਦੂਰ ਨਸ ਜਾਤੇ ਹੈਂ॥
Prof. Sahib Singhਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।

ਪਦ ਅਰਥ ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ।

SikhNet (Spanish)los errores se alejan de quienes están complaciendo al Guru, ellos erradican el orgullo y el egoísmo de su interior.

ਗੁਰੁ. ਜਿਨੑ ਕਉ ਸੁਪ੍ਰਸੰਨੁ; ਮਾਨੁ ਅਭਿਮਾਨੁ ਨਿਵਾਰੈ ॥

gur. jina kau suprasan; maan abhimaan nivaarai |

Sant Singh KhalsaThose who are pleasing to the Guru eradicate pride and egotism from within.
Manmohan SinghThey, on whom is the pleasure of the Guru, they do away with self-pride and self-conceit.
Manmohan Singh (Punjabi)ਜਿਨ੍ਹਾਂ ਉਤੇ ਗੁਰਾ ਦੀ ਖੁਸ਼ੀ ਹੈ, ਉਹ ਆਪਣੇ ਸਵੈ-ਸਨਮਾਨ ਅਤੇ ਸਵੈ-ਹੰਗਤਾ ਨੂੰ ਨਸ਼ਟ ਕਰ ਦਿੰਦੇ ਹਨ।
Fareedkot Teekaਜਿਨ ਕਉ ਸੁ ਸਤਿਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ ਰਿਦੇ ਮੇਂ ਸੇ ਮਾਨ ਅਭਿਮਾਨ ਆਦੀ ਵਿਕਾਰੋਂ ਕੋ ਨਿਵਾਰ ਦੇਤੇ ਹੈਂ॥
Prof. Sahib Singhਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ।

ਪਦ ਅਰਥ ਨਿਵਾਰੈ = ਦੂਰ ਕਰਦਾ ਹੈ।

SikhNet (Spanish)Apegados al Shabd, la Palabra de Dios, son llevados a través del aterrador océano del mundo.

ਜਿਨੑ ਕਉ. ਗੁਰੁ ਸੁਪ੍ਰਸੰਨੁ; ਸਬਦਿ ਲਗਿ. ਭਵਜਲੁ ਤਾਰੈ ॥

jina kau. gur suprasan; sabad lag. bhavajal taarai |

Sant Singh KhalsaThose who are pleasing to the Guru are attached to the Shadad, the Word of God; they are carried across the terrifying world-ocean.
Manmohan SinghThey, with whom the Guru is greatly pleased, attached to the Name, they are ferried across the world ocean.
Manmohan Singh (Punjabi)ਜਿਨ੍ਹਾਂ ਨਾਲ ਗੁਰੂ ਜੀ ਘਣੇਰੇ ਖੁਸ਼ ਹਨ, ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ।
Fareedkot Teekaਜੋ ਸਤਿਗੁਰ ਜਿਨੋਂ ਪਰ ਪ੍ਰਸੰਨ ਹੋਤੇ ਹੈਂ ਤਿਨੋਂ ਕੋ ਅਪਨੇ ਉਪਦੇਸ਼ ਮੇਂ ਲਗਾਇ ਕਰ ਕੇ ਸੰਸਾਰ ਸਮੁੰਦ੍ਰ ਸੇ ਤਾਰ ਦੇਤੇ ਹੈਂ॥
Prof. Sahib Singhਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਸਬਦਿ ਲਗਿ = ਸ਼ਬਦ ਵਿਚ ਜੁੜ ਕੇ। ਭਵਜਲੁ = ਸੰਸਾਰ-ਸਾਗਰ। ਤਾਰੈ = ਤਾਰ ਦੇਂਦਾ ਹੈ।

SikhNet (Spanish)Quienes son bendecidos con la Sabiduría del Guru Aprobado, bendito y fructífero es su nacimiento en el mundo.

ਪਰਚਉ ਪ੍ਰਮਾਣੁ, ਗੁਰ ਪਾਇਅਉ; ਤਿਨ ਸਕਯਥਉ ਜਨਮੁ ਜਗਿ ॥

parchau pramaan, gur paaeaau; tin sakaythau janam jag |

Sant Singh KhalsaThose who are blessed with the wisdom of the certified Guru - blessed and fruitful is their birth into the world.
Manmohan SinghWhosoever is blessed with the gnosis of the approved Guru, fruitful is his advent in this world.
Manmohan Singh (Punjabi)ਜਿਸ ਕਿਸੇ ਨੂੰ ਪ੍ਰਮਾਣੀਕ ਗੁਰਾਂ ਦੇ ਗਿਆਨ ਦੀ ਦਾਤ ਪਰਾਪਤ ਹੋਈ ਹੈ, ਫਲਦਾਇਕ ਹੈ ਉਸ ਦਾ ਆਗਮਨ ਇਸ ਜਹਾਨ ਅੰਦਰ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਿਨੋਂ ਨੇ ਆਪ ਕੇ (ਪ੍ਰਮਾਣੁ) ਸਚੇ ਸਬਦ ਕਾ ਪਰਚਾ ਪਾਯਾ ਹੈ ਤਿਨੋਂ ਕਾ ਜਨਮ ਜਗਤ ਕੇ ਬੀਚ (ਸਕਯਥਉ) ਸਫਲ ਭ੍ਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ।

ਪਦ ਅਰਥ ਪਰਚਉ = ਉਪਦੇਸ਼। ਪ੍ਰਮਾਣੁ = ਪ੍ਰਮਾਣੀਕ, ਮੰਨਿਆ-ਪ੍ਰਮੰਨਿਆ। ਗੁਰ = ਗੁਰੂ ਦਾ। ਤਿਨ ਜਨਮੁ = ਉਹਨਾਂ ਦਾ ਜਨਮ। ਸਕਯਥਉ = ਸਫਲ। ਜਗਿ = ਜਗਤ ਵਿਚ।

SikhNet (Spanish)Kal, el poeta, corre hacia el Santuario del Grandioso Guru,

ਸ੍ਰੀ ਗੁਰੂ ਸਰਣਿ ਭਜੁ. ਕਲੵ ਕਬਿ; ਭੁਗਤਿ ਮੁਕਤਿ ਸਭ. ਗੁਰੂ ਲਗਿ ॥੧੧॥

sree guroo saran bhaj. kalay kab; bhugat mukat sabh. guroo lag |11|

Sant Singh KhalsaKALL the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||
Manmohan SinghPoet Kall hastens to the protection of the sire Guru. Attached to the Guru one is all blessed with the worldly prosperity, spiritual emancipation and every-thing.
Manmohan Singh (Punjabi)ਕਵੀਸ਼ਰ ਕਲ ਦੌੜ ਕੇ ਮਹਾਰਾਜ ਗੁਰਦੇਵ ਜੀ ਦੀ ਪਨਾਹ ਲੈਂਦਾ ਹੈ। ਗੁਰਾਂ ਦੇ ਨਾਲ ਜੁੜਨ ਦੁਆਰਾ ਜੀਵ ਨੂੰ ਸੰਸਾਰੀ ਇਕਬਾਲ ਆਤਮਕ ਮੋਖਸ਼ ਅਤੇ ਹਰ ਕਿਸਮ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸ੍ਰੀ 'ਕਲ' ਕਵੀ ਜੀ ਕਹਤੇ ਹੈਂ: ਹੇ ਮਨ! ਵਾ ਹੇ ਭਾਈ! ਐਸੇ ਸਤਿਗੁਰੋਂ ਕੀ ਸਰਨ ਕੋ ਭਜ ਅਰਥਾਤ ਪ੍ਰਾਪਤ ਹੋਹੁ, ਕਿਉਂ ਕਿ ਭੋਗ ਔ ਮੋਖ ਆਦੀ ਸੰਪੂਰਨ ਪਦਾਰਥ ਸਤਿਗੁਰੋਂ ਕੇ ਸਾਥ ਮਿਲਨੇ ਕਰ ਪ੍ਰਾਪਤ ਹੋਤੇ ਹੈਂ॥੧੧॥
Prof. Sahib Singhਹੇ ਕਵੀ ਕਲ੍ਯ੍ਯਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ) ॥੧੧॥

ਪਦ ਅਰਥ ਭਜੁ = ਪਉ। ਕਲ੍ਯ੍ਯ ਕਬਿ = ਹੇ ਕਵੀ ਕਲ੍ਯ੍ਯਸਹਾਰ! ਭੁਗਤਿ = ਪਦਾਰਥ। ਗੁਰੂ ਲਗਿ = ਗੁਰੂ ਸ਼ਰਨ ਪਿਆਂ ॥੧੧॥

SikhNet (Spanish)apegados a Él, ellos son bendecidos con los placeres que el mundo ofrece, con la Liberación y con todo. (11)

Open this shabad →

Shabad Bhatt Kalh Sahar Svaiyay Fourth Mehl

ਸਤਿਗੁਰਿ. ਖੇਮਾ ਤਾਣਿਆ; ਜੁਗ ਜੂਥ ਸਮਾਣੇ ॥

satigur. khemaa taaniaa; jug jooth samaane |

Sant Singh KhalsaThe Guru has pitched the tent; under it, all the ages are gathered.
Manmohan SinghThe True Guru has pitched the tent underneath which, heave gathered all the men.
Manmohan Singh (Punjabi)ਸੱਚੇ ਗੁਰਾਂ ਨੇ ਤੰਬੂ ਲਾਇਆ ਹੈ ਜਿਸ ਦੇ ਹੇਠਾਂ ਸਾਰੇ ਲੋਕ ਇਕੱਤਰ ਹੋ ਗਏ ਹਨ।
Fareedkot Teekaਹੇ ਸਤਿਗੁਰ ਜੀ! ਆਪ ਨੇ ਜਗਤ ਕੇ ਊਪਰ ਵਾਹਿਗੁਰੂ ਕੇ ਜਸ ਕਾ (ਖੇਮਾ) ਚੰਦੋਆ ਤਾਣਿਆ ਹੈ, ਜਿਸ ਚੰਦੋਏ ਕੇ ਨੀਚੇ ਇਸ ਕਲਿਯੁਗੀ ਜੀਵੋਂ ਨੇ (ਜੂਥ) ਟੋਲੇ ਕੇ ਟੋਲੇ ਸਮਾਣੇ ਹੈਂ॥
Prof. Sahib Singhਸਤਿਗੁਰੂ (ਰਾਮਦਾਸ ਜੀ) ਨੇ (ਅਕਾਲ ਪੁਰਖ ਦੀ ਸਿਫ਼ਤ-ਸਾਲਾਹ-ਰੂਪ) ਚੰਦੋਆ ਤਾਣਿਆ ਹੈ, ਸਾਰੇ ਜੁਗ (ਭਾਵ, ਸਾਰੇ ਜੁਗਾਂ ਦੇ ਜੀਵ) ਉਸ ਦੇ ਹੇਠ ਆ ਟਿਕੇ ਹਨ (ਭਾਵ, ਸਭ ਜੀਵ ਹਰਿ ਜਸ ਕਰਨ ਲੱਗ ਪਏ ਹਨ)।

ਪਦ ਅਰਥ ਸਤਿਗੁਰਿ = ਗੁਰੂ (ਰਾਮਦਾਸ ਜੀ) ਨੇ। ਖੇਮਾ = ਚੰਦੋਆ। ਜੁਗ ਜੂਥ = ਜੁਗਾਂ ਦੇ ਸਮੂਹ, ਸਾਰੇ ਜੁਗ। ਸਮਾਣੇ = ਸਮਾ ਗਏ ਹਨ (ਭਾਵ, ਚੰਦੋਏ ਦੇ ਹੇਠ ਆ ਗਏ ਹਨ)।

SikhNet (Spanish)El Guru ha tendido la carpa donde todas las eras se juntan,

ਅਨਭਉ ਨੇਜਾ ਨਾਮੁ ਟੇਕ; ਜਿਤੁ ਭਗਤ ਅਘਾਣੇ ॥

anbhau nejaa naam ttek; jit bhagat aghaane |

Sant Singh KhalsaHe carries the spear of intuition, and takes the Support of Naam, the Name of the Lord, through which the devotees are fulfilled.
Manmohan SinghRecondite intuition is his banner and the Lord's Name his support, with which the saints are satiated.
Manmohan Singh (Punjabi)ਗੈਬੀ ਗਿਆਤ ਉਨ੍ਹਾਂ ਦਾ ਝੰਡਾ ਹੈ ਅਤੇ ਪ੍ਰਭੂ ਦਾ ਨਾਮ ਉਨ੍ਹਾਂ ਦਾ ਆਸਰਾ, ਜਿਸ ਦੇ ਨਾਲ ਸਾਧੂ ਰੱਜ ਗਏ ਹਨ।
Fareedkot Teekaਅਨਭਵ ਸਰੂਪ ਕਾ ਸਾਖ੍ਯਾਤ ਹੋਣਾ ਇਹੀ ਆਪ ਕੇ ਹਾਥ ਮੇਂ (ਨੇਜਾ) ਬਰਛਾ ਹੈ ਔ ਨਾਮ ਕੀ ਟੇਕ ਰੂਪ ਤਕੀਆ ਹੈ, ਜਿਸ ਨਾਮ ਕਰ ਕੇ ਭਗਤ (ਅਘਾਣੇ) ਤ੍ਰਿਪਤ ਹੂਏ ਹੈਂ॥
Prof. Sahib Singhਗਿਆਨ (ਆਪ ਦੇ ਹੱਥ ਵਿਚ) ਨੇਜਾ ਹੈ, ਅਕਾਲ ਪੁਰਖ ਦਾ ਨਾਮ (ਆਪ ਦਾ) ਆਸਰਾ ਹੈ, ਜਿਸ ਦੀ ਬਰਕਤਿ ਨਾਲ ਸਾਰੇ ਰੱਜ ਰਹੇ ਹਨ।

ਪਦ ਅਰਥ ਅਨਭਉ = (अनुभव) ਗਿਆਨ। ਜਿਤੁ = ਜਿਸ ਦੀ ਰਾਹੀਂ। ਅਘਾਣੇ = ਰੱਜ ਗਏ ਹਨ।

SikhNet (Spanish)Él lleva la lanza de la Intuición y toma el Soporte del Naam, el Nombre de Dios, mediante el Cual todos encuentran la Satisfacción.

ਗੁਰੁ ਨਾਨਕੁ ਅੰਗਦੁ ਅਮਰੁ ਭਗਤ; ਹਰਿ ਸੰਗਿ ਸਮਾਣੇ ॥

gur naanak angad amar bhagat; har sang samaane |

Sant Singh KhalsaGuru Nanak, Guru Angad and Guru Amar Daas, through devotional worship, have merged into the Lord.
Manmohan SinghThrough loving-adoration, Guru Nanak, Angad and Amar Dass, have been blended with the Lord.
Manmohan Singh (Punjabi)ਪਿਆਰੀ ਉਪਾਸ਼ਨਾ ਦੇ ਰਾਹੀਂ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਜੀ, ਪ੍ਰਭੂ ਨਾਲ ਅਭੇਦ ਹੋ ਗਏ ਹਨ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਕੀ ਭਗਤੀ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਔ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੀ ਭਗਤੀ ਕਰ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਰੀ ਕੇ ਸਾਥ ਸਮਾਣੇ ਅਰਥਾਤ ਅਭੇਦ ਹੂਏ ਹੈਂ॥
Prof. Sahib Singh(ਹਰਿ-ਨਾਮ ਰੂਪ ਟੇਕ ਦੀ ਬਰਕਤਿ ਨਾਲ) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਹੋਰ ਭਗਤ ਅਕਾਲ ਪੁਰਖ ਵਿਚ ਲੀਨ ਹੋਏ ਹਨ।

ਪਦ ਅਰਥ ਹਰਿ ਸੰਗਿ = ਅਕਾਲ ਪੁਰਖ ਵਿਚ। ਸਮਾਣੇ = ਲੀਨ ਹੋ ਗਏ ਹਨ।

SikhNet (Spanish)Guru Nanak, Guru Angad y Guru Amar Das se han fundido en el Señor, mediante la Devoción en Su Alabanza.

ਇਹੁ ਰਾਜ ਜੋਗ ਗੁਰ ਰਾਮਦਾਸ; ਤੁਮੑ ਹੂ ਰਸੁ ਜਾਣੇ ॥੧੨॥

eihu raaj jog gur raamadaas; tuma hoo ras jaane |12|

Sant Singh KhalsaO Guru Raam Daas, You alone know the taste of this Raja Yoga. ||12||
Manmohan SinghThou alone, O Guru Ram Dass, know the relish of this union with God, the King.
Manmohan Singh (Punjabi)ਕੇਵਲ ਤੂੰ ਹੀ, ਹੇ ਗੁਰੂ ਰਾਮਦਾਸ! ਵਾਹਿਗੁਰੂ ਪਾਤਿਸ਼ਾਹ ਨਾਲ ਇਸ ਮਿਲਾਪ ਦੇ ਸੁਆਦ ਨੂੰ ਜਾਣਦਾ ਹੈ।
Fareedkot Teekaਤਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਭਗਤੀ ਕਰਕੇ, ਹੇ ਸ੍ਰੀ ਗੁਰੂ ਰਾਮਦਾਸ ਸਾਹਿਬ! (ਰਾਜ ਜੋਗ) ਗਿਆਨ ਜੋਗ ਇਸ ਰਾਜ ਜੋਗ ਕਾ ਰਸ ਅਨੰਦ ਆਪ ਹੀ (ਜਾਣੇ) ਜਾਣਤੇ ਹੋ॥੧੨॥
Prof. Sahib Singhਹੇ ਗੁਰੂ ਰਾਮਦਾਸ ਜੀ! ਆਪ ਨੇ ਭੀ ਰਾਜ ਜੋਗ ਦੇ ਇਸ ਸੁਆਦ ਨੂੰ ਪਛਾਣਿਆ ਹੈ ॥੧੨॥

ਪਦ ਅਰਥ ਗੁਰ ਰਾਮਦਾਸ = ਹੇ ਗੁਰੂ ਰਾਮਦਾਸ! ਤੁਮ੍ਹ੍ਹ ਹੂ = ਆਪ ਨੇ ਭੀ। ਰਾਜ ਜੋਗ ਰਸੁ = ਰਾਜ ਜੋਗ ਦਾ ਸੁਆਦ। ਜਾਣੇ = ਜਾਣਿਆ ਹੈ ॥੧੨॥

SikhNet (Spanish)Oh, Guru Ram Das, sólo Tú conoces el Sabor de la Raya Yoga. (12)

Open this shabad →

Shabad Bhatt Kalh Sahar Svaiyay Fourth Mehl

ਜਨਕੁ ਸੋਇ. ਜਿਨਿ ਜਾਣਿਆ; ਉਨਮਨਿ ਰਥੁ ਧਰਿਆ ॥

janak soe. jin jaaniaa; unaman rath dhariaa |

Sant Singh KhalsaHe alone is enlightened like Janaka, who links the chariot of his mind to the state of ecstatic realization.
Manmohan SinghHe alone is the divine, who hitches his mind chariot to the most sublime state and realises his Lord.
Manmohan Singh (Punjabi)ਕੇਵਲ ਉਹ ਹੀ ਗਿਆਨੀ ਹੈ ਜੋ ਆਪਣੇ ਮਨ ਦੀ ਗੱਡੀ ਨੂੰ ਪਰਮ ਸ਼੍ਰੇਸ਼ਟ ਅਵਸਥਾ ਨਾਲ ਜੋੜਦਾ ਹੈ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸੋਈ (ਜਨਕੁ) ਸੰਸਾਰ ਕਾ ਪਿਤਾ ਵਿਸ਼ਨ ਰੂਪ ਆਪ ਹੋ ਜਿਸ ਅਪਨੇ ਸਰੂਪ ਕੋ ਜਾਣਿਆ ਹੈ। ਯਥਾ- "ਜਿਨਿ ਜਾਤਾ ਸੋ ਤਿਸ ਹੀ ਜੇਹਾ॥"☬ਔਰ ਜਿਸ ਆਪ ਨੇ (ਉਨਮਨਿ) ਤੁਰੀਆ ਪਦ ਮੇਂ ਅਪਨੀ ਮਨ ਕੀ ਬ੍ਰਿਤੀ ਕਾ ਪਰਵਾਹਿ ਰੂਪ ਰਥ ਠਹਿਰਾਇਆ ਹੈ॥
Prof. Sahib Singhਜਨਕ ਉਹ ਹੈ ਜਿਸ ਨੇ (ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਆਪਣੇ ਮਨ ਦੀ ਬ੍ਰਿਤੀ ਨੂੰ ਪੂਰਨ ਖਿੜਾਉ ਵਿਚ ਟਿਕਾਇਆ ਹੋਇਆ ਹੈ,

ਪਦ ਅਰਥ ਸੋਇ = ਉਹ ਹੈ। ਜਿਨਿ = ਜਿਸ ਨੇ। ਜਾਣਿਆ = (ਅਕਾਲ ਪੁਰਖ ਨੂੰ) ਪਛਾਣ ਲਿਆ ਹੈ। ਉਨਮਨਿ = ਉਨਮਨ ਵਿਚ, ਪੂਰਨ ਖਿੜਾਉ ਵਿਚ। ਰਥੁ = ਮਨ ਦਾ ਪ੍ਰਵਾਹ। ਧਰਿਆ = ਰੱਖਿਆ ਹੈ, ਟਿਕਾਇਆ ਹੈ।

SikhNet (Spanish)Sólo Él está Iluminado como Yanak, quien enlaza la carroza de su mente al Sabor de la Liberación en el Éxtasis,

ਸਤੁ ਸੰਤੋਖੁ ਸਮਾਚਰੇ; ਅਭਰਾ ਸਰੁ ਭਰਿਆ ॥

sat santokh samaachare; abharaa sar bhariaa |

Sant Singh KhalsaHe gathers in truth and contentment, and fills up the empty pool within.
Manmohan SinghHe gathers truth and contentment and fills the empty tank of his mind.
Manmohan Singh (Punjabi)ਉਹ ਸੱਚ ਤੇ ਸੰਤੁਸ਼ਟਤਾ ਨੂੰ ਇਕੱਤਰ ਕਰਦਾ ਹੈ ਅਤੇ ਆਪਣੇ ਮਨ ਦੇ ਖਾਲੀ ਤਾਲਾਬ ਨੂੰ ਭਰ ਲੈਂਦਾ ਹੈ।
Fareedkot Teekaਸਤ, ਸੰਤੋਖ ਆਦੀ ਗੁਣ ਆਪ ਨੇ (ਸੰ) ਭਲੀ ਪ੍ਰਕਾਰ ਸੇ (ਮਾਚਰੇ) ਗ੍ਰਹਣ ਕੀਏ ਹੈਂ ਔਰ ਸਿਖੋਂ ਕਾ ਰਿਦਾ ਸਰੋਵਰ ਜੋ (ਅਭਰਾ) ਖਾਲੀ ਥਾ ਤਿਸ ਕੋ ਪ੍ਰੇਮ ਜਲ ਸੇ ਆਪ ਨੇ ਭਰਿਆ ਹੈ॥
Prof. Sahib Singhਜਿਸ ਨੇ ਸਤ ਅਤੇ ਸੰਤੋਖ (ਆਪਣੇ ਅੰਦਰ) ਇਕੱਠੇ ਕੀਤੇ ਹਨ, ਅਤੇ ਜਿਸ ਨੇ ਇਸ ਨਾਹ ਰੱਜਣ ਵਾਲੇ ਮਨ ਨੂੰ ਤ੍ਰਿਪਤ ਕਰ ਲਿਆ ਹੈ।

ਪਦ ਅਰਥ ਸਮਾਚਰੇ = ਇਕੱਤ੍ਰ ਕੀਤੇ ਹਨ, ਕਮਾਏ ਹਨ। ਅਭਰਾ = ਨਾਹ ਭਰਿਆ ਹੋਇਆ। ਸਰੁ = ਤਲਾਬ। ਅਭਰਾ ਸਰੁ = ਉਹ ਤਲਾਬ ਜੋ ਭਰਿਆ ਨਾਹ ਜਾ ਸਕੇ, ਨਾਹ ਰੱਜਣ ਵਾਲਾ ਮਨ। ਭਰਿਆ = ਪੂਰਨ ਕੀਤਾ, ਰਜਾਇਆ।

SikhNet (Spanish)reúne la Verdad y el Contentamiento y llena el tanque vacío del interior.

ਅਕਥ ਕਥਾ ਅਮਰਾ ਪੁਰੀ; ਜਿਸੁ ਦੇਇ ਸੁ ਪਾਵੈ ॥

akath kathaa amaraa puree; jis dee su paavai |

Sant Singh KhalsaHe speaks the Unspoken Speech of the eternal city. He alone obtains it, unto whom God gives it.
Manmohan SinghIneffable is the discourse of the immortal city that is attained by those who are blessed by the Lord.
Manmohan Singh (Punjabi)ਅਕਹਿ ਹੈ ਵਾਰਤਾ ਅਬਿਨਾਸ਼ੀ ਸ਼ਹਿਰ ਦੀ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Fareedkot Teeka(ਅਕਥ) ਵਾਹਿਗੁਰੂ ਕੀ ਕਥਾ ਜੋ ਅਮਰਾ ਪੁਰੀ ਕੇ ਦੇਣੇ ਵਾਲੀ ਆਪ ਕੇ ਦਰਬਾਰ ਮੇਂ ਹੋਇ ਰਹੀ ਹੈ, ਸੋ ਜਿਸ ਕੋ ਆਪ ਦੇਤੇ ਹੋ ਸੋ ਪਾਵਤਾ ਹੈ॥
Prof. Sahib Singhਅਡੋਲ ਆਤਮਕ ਅਵਸਥਾ ਦੀ (ਭਾਵ, ਜਨਕ ਵਾਲੀ) ਇਹ (ਉਪ੍ਰੋਕਤ) ਗੂਝ ਗੱਲ ਜਿਸ ਮਨੁੱਖ ਨੂੰ ਅਕਾਲ ਪੁਰਖ ਬਖ਼ਸ਼ਦਾ ਹੈ, ਉਹੀ ਪ੍ਰਾਪਤ ਕਰਦਾ ਹੈ (ਭਾਵ, ਇਹੋ ਜਿਹੀ ਜਨਕ-ਪਦਵੀ ਹਰੇਕ ਨੂੰ ਨਹੀਂ ਮਿਲਦੀ)।

ਪਦ ਅਰਥ ਅਕਥ = ਜੋ ਵਰਣਨ ਨਾਹ ਕੀਤੀ ਜਾ ਸਕੇ। ਅਮਰਾ ਪੁਰੀ = ਸਦਾ ਅਟੱਲ ਰਹਿਣ ਵਾਲੀ ਪੁਰੀ, ਸਦਾ-ਥਿਰ ਰਹਿਣ ਵਾਲਾ ਟਿਕਾਣਾ, ਅਡੋਲ ਆਤਮਕ ਅਵਸਥਾ। ਅਕਥ ਕਥਾ ਅਮਰਾ ਪੁਰੀ = ਸਹਜ ਅਵਸਥਾ ਦੀ ਇਹ ਗੂਝ ਗੱਲ। ਜਿਸੁ = ਜਿਸ ਮਨੁੱਖ ਨੂੰ। ਦੇਇ = (ਅਕਾਲ ਪੁਰਖ) ਦੇਂਦਾ ਹੈ।

SikhNet (Spanish)Él habla lo Impronunciable de la Ciudad Eterna; sólo lo obtiene, a quien Dios se lo da.

ਇਹੁ ਜਨਕ ਰਾਜੁ, ਗੁਰ ਰਾਮਦਾਸ; ਤੁਝ ਹੀ ਬਣਿ ਆਵੈ ॥੧੩॥

eihu janak raaj, gur raamadaas; tujh hee ban aavai |13|

Sant Singh KhalsaO Guru Raam Daas, Your sovereign rule, like that of Janak, is Yours alone. ||13||
Manmohan SinghO Guru Ram Dass, the kingship like that of Janak, becomes thee alone.
Manmohan Singh (Punjabi)ਹੇ ਗੁਰੂ ਰਾਮਦਾਸ! ਇਕ ਜਨਕ ਵਰਗੀ ਪਾਤਿਸ਼ਾਹੀ ਕੇਵਲ ਤੈਨੂੰ ਹੀ ਫਬਦੀ ਹੈ।
Fareedkot Teekaਤਾਂ ਤੇ ਇਹ (ਜਨਕ ਰਾਜੁ) ਗਿਆਨ ਕਾ ਪ੍ਰਕਾਸ਼ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਕੋ ਹੀ ਬਨ ਆਵਤਾ ਹੈ, ਭਾਵ ਸੋਭਤਾ ਹੈ॥੧੩॥
Prof. Sahib Singhਹੇ ਗੁਰੂ ਰਾਮਦਾਸ! ਇਹ ਜਨਕ-ਰਾਜ ਤੈਨੂੰ ਹੀ ਸੋਭਦਾ ਹੈ (ਭਾਵ, ਇਸ ਆਤਮਕ ਅਡੋਲਤਾ ਦਾ ਤੂੰ ਹੀ ਅਧਿਕਾਰੀ ਹੈਂ) ॥੧੩॥

ਪਦ ਅਰਥ ਬਣਿ ਆਵੈ = ਫਬਦਾ ਹੈ, ਸੋਭਦਾ ਹੈ ॥੧੩॥

* ਨੋਟ: ਭੱਟ ਕਲ੍ਯ੍ਯਸਹਾਰ ਦੇ ਇਹ ੧੩ ਸਵਈਏ ਹਨ।

SikhNet (Spanish)Oh Guru Ram Das, Tu Comando Soberano, como el de Yanak, es sólo Tuyo. (13)

Open this shabad →

ਸਤਿਗੁਰ ਨਾਮੁ. ਏਕ ਲਿਵ ਮਨਿ ਜਪੈ ਦ੍ਰਿੜੑੁ; ਤਿਨੑ ਜਨ ਦੁਖ ਪਾਪੁ. ਕਹੁ ਕਤ ਹੋਵੈ ਜੀਉ ॥

satigur naam. ek liv man japai drirrau; tina jan dukh paap. kahu kat hovai jeeo |

Sant Singh KhalsaTell me, how can sin and suffering cling to that humble being who chants the Naam, given by the Guru, with single-minded love and firm faith?
Manmohan SinghWhosoever steadfastly recites the True Guru-given Name with single mindedness and love, say, how can suffering and sin cling to that man?
Manmohan Singh (Punjabi)ਜੇ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਇਕ ਚਿੱਤ ਤੇ ਪਿਆਰ ਨਾਲ ਸਥਿਰਤਾ ਸਹਿਤ ਉਚਾਰਦਾ ਹੈ, ਦਸੋ! ਉਸ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ?
Fareedkot Teekaਐਸੇ ਸਤਿਗੁਰੋਂ ਦ੍ਵਾਰੇ ਨਾਮ ਕੋ, ਹੇ ਭਾਈ! ਜੋ ਮਨ ਕੀ (ਏਕਲਿਵ) ਬ੍ਰਿਤੀ ਇਕਾਗ੍ਰ ਕਰ ਕੇ ਦ੍ਰਿੜਤਾ ਸੇਂ ਅਰਥਾਤ ਨਿਸਚੇ ਕਰ ਕੇ ਜਪੈ, ਤਿਨ ਜਨੋਂ ਕੋ ਦੁਖ ਔ ਪਾਪ ਕਹੋ ਤੌ ਕਹਾਂ ਹੋਤੇ ਹੈਂ ਅਰਥਾਤ ਨਹੀਂ ਹੋਤੇ ਹੈਂ॥
Prof. Sahib Singhਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ?

ਪਦ ਅਰਥ ਜਪੈ = (ਜੋ ਜੋ ਮਨੁੱਖ) ਜਪਦਾ ਹੈ। ਦ੍ਰਿੜੁ = ਸਿਦਕ ਨਾਲ, ਪੱਕੇ ਤੌਰ ਤੇ। ਮਨਿ = ਮਨ ਵਿਚ। ਏਕ ਲਿਵ = ਇਕਾਗ੍ਰ-ਚਿੱਤ ਹੋ ਕੇ, ਬ੍ਰਿਤੀ ਜੋੜ ਕੇ। ਤਿਨ੍ਹ੍ਹ ਜਨ = ਉਹਨਾਂ ਮਨੁੱਖਾਂ ਨੂੰ। ਕਹੁ = ਦੱਸੋ। ਕਤ = ਕਦੋਂ?

SikhNet (Spanish)Dime, ¿cómo el error y el sufrimiento se le pueden aferrar a ese humilde ser que canta el Naam, cuando el Mismo Guru le da una mente sencilla de Amor y Fe?

ਤਾਰਣ ਤਰਣ, ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ; ਸਬਦੁ ਰਿਦ ਬੀਚਾਰੈ, ਕਾਮੁ ਕ੍ਰੋਧੁ ਖੋਵੈ ਜੀਉ ॥

taaran taran, khin maatr jaa kau drisatt dhaarai; sabad rid beechaarai, kaam krodh khovai jeeo |

Sant Singh KhalsaWhen the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.
Manmohan SinghOn whomsoever God, the ship to ferry across, casts His merciful glance even for a trice, He contemplates the Name in his mind and is rid of lust and wrath.
Manmohan Singh (Punjabi)ਜਿਸ ਕਿਸੇ ਉਤੇ ਵਾਹਿਗੁਰੂ, ਪਾਰ ਕਰਨ ਲਈ ਇਕ ਜਹਾਜ, ਇਕ ਮੁਹਤ ਭਰ ਲਈ ਭੀ ਆਪਣੀ ਮਿਹਰ ਦੀ ਨਿਗ੍ਹਾ ਕਰਦਾ ਹੈ, ਉਹ ਆਪਣੇ ਮਨ ਵਿੱਚ ਨਾਮ ਦਾ ਆਰਾਧਨ ਕਰਦਾ ਹੈ ਅਤੇ ਵਿਸ਼ੇਭੋਗ ਤੇ ਗੁੱਸੇ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਭਾਈ! ਸੰਸਾਰ ਸੇ ਤਾਰਨੇ ਕੋ ਜੋ ਸਤਿਗੁਰੂ (ਤਰਣ) ਜਹਾਜਵਤ ਹੈ, ਸੋ ਖਿਨ ਮਾਤ੍ਰ ਭੀ ਜਿਸ ਪਰ ਕ੍ਰਿਪਾ ਦ੍ਰਿਸ਼ਟੀ ਧਾਰਤੇ ਹੈਂ, ਸੋ ਜਨ ਸਬਦ ਕੋ ਰਿਦੇ ਮੇਂ ਬੀਚਾਰਤਾ ਹੈ (ਤਿਸੀ) ਤੇ ਕਾਮ, ਕ੍ਰੋਧ ਆਦੀ ਵਿਕਾਰੋਂ ਕੋ ਗਵਾਇ ਦੇਤਾ ਹੈ॥
Prof. Sahib Singh(ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ।

ਪਦ ਅਰਥ ਦ੍ਰਿਸ੍ਟਿ ਧਾਰੈ = ਮਿਹਰ ਦੀ ਨਜ਼ਰ ਨਾਲ ਤੱਕਦਾ ਹੈ। ਰਿਦ = ਹਿਰਦੇ ਵਿਚ। ਖੋਵੈ = ਨਾਸ ਕਰ ਦੇਂਦਾ ਹੈ। ਤਾਰਣ ਤਰਣ = ਸੰਸਾਰ ਦੇ ਤਾਰਨ ਲਈ ਜਹਾਜ਼। ਤਰਣ = ਜਹਾਜ਼।

SikhNet (Spanish)Cuando el Señor, la Barca que nos lleva a través, posa Su Mirada de Gracia, aún por un instante, el mortal medita en el Shabd en su corazón, deseos sexuales insatisfechos y el enojo reprimido desaparecen.

ਜੀਅਨ ਸਭਨ ਦਾਤਾ. ਅਗਮ ਗੵਾਨ ਬਿਖੵਾਤਾ; ਅਹਿਨਿਸਿ ਧੵਾਨ ਧਾਵੈ. ਪਲਕ, ਨ ਸੋਵੈ ਜੀਉ ॥

jeean sabhan daataa. agam gayaan bikhayaataa; ahinis dhayaan dhaavai. palak, na sovai jeeo |

Sant Singh KhalsaThe Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.
Manmohan SinghThe Guru is the blesser of all the beings, recites the gnosis of the Unfathomable Lord, e ver contemplates Him and sleeps not even for a while.
Manmohan Singh (Punjabi)ਗੁਰੂ ਜੀ ਸਾਰੇ ਜੀਵਾਂ ਦੇ ਦਾਤਾਰ ਹਨ, ਬੇਥਾਹ ਸੁਆਮੀ ਦੀ ਗਿਆਤ ਦਾ ਉਚਾਰਨ ਕਰਦੇ ਹਨ, ਸਦੀਵ ਹੀ ਉਸ ਨੂੰ ਸਿਮਰਦੇ ਹਨ ਅਤੇ ਇਕ ਮੁਹਤ ਭਰ ਲਈ ਭੀ ਸੌਦੇ ਨਹੀਂ।
Fareedkot Teekaਸਰਬ ਜੀਵੋਂ ਕਾ ਦਾਤਾ ਜੋ ਵਾਹਿਗੁਰੂ ਮਨ, ਬਾਣੀ ਸੇ ਅਗੰਮ ਹੈ ਤਿਸ ਕਾ ਗਿਆਨ ਤਿਸ ਜਨ ਕੇ ਰਿਦੇ ਮੇਂ (ਬਿਖਾਤਾ) ਪ੍ਰਗਟ ਹੋਇ ਆਵਤਾ ਹੈ। ਤਿਸੀ ਤੇ ਤਿਸ ਕੀ ਬ੍ਰਿਤੀ (ਅਹਿਨਿਸਿ) ਨਿਰੰਤ੍ਰ ਹੀ ਤਿਸ ਸਰੂਪ ਕੇ ਧਿਆਨ ਮੇਂ ਧਾਵਤੀ ਹੈ, ਕਿਉਂ ਕਿ ਵੋਹ ਪਲ ਮਾਤ੍ਰ ਭੀ ਨਹੀਂ ਸੋਵਤਾ ਹੈ॥
Prof. Sahib Singh(ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ।

ਪਦ ਅਰਥ ਜੀਅਨ ਸਭਨ = ਸਾਰੇ ਜੀਵਾਂ ਦਾ। ਅਗਮ = ਜਿਸ ਤਾਈਂ ਪਹੁੰਚ ਨਾਹ ਹੋ ਸਕੇ। ਬਿਖ੍ਯ੍ਯਾਤਾ = ਪਰਗਟ ਕਰਨ ਵਾਲਾ। ਅਹਿਨਿਸਿ = ਦਿਨ ਰਾਤ, ਹਰ ਵੇਲੇ। ਅਹਿ = ਦਿਨ। ਨਿਸਿ = ਰਾਤ। ਧਾਵੈ = ਧਾਰੇ। ਨ ਸੋਵੈ = ਗਾਫ਼ਲ ਨਹੀਂ ਹੁੰਦਾ।

SikhNet (Spanish)El Guru es el Dador de todos los seres, Él pronuncia la Sabiduría Espiritual del Insondable Señor y medita en Él noche y día. Él no duerme ni por un instante.

ਜਾ ਕਉ ਦੇਖਤ. ਦਰਿਦ੍ਰੁ ਜਾਵੈ, ਨਾਮੁ ਸੋ ਨਿਧਾਨੁ ਪਾਵੈ; ਗੁਰਮੁਖਿ ਗੵਾਨਿ. ਦੁਰਮਤਿ ਮੈਲੁ. ਧੋਵੈ ਜੀਉ ॥

jaa kau dekhat. daridru jaavai, naam so nidhaan paavai; guramukh gayaan. duramat mail. dhovai jeeo |

Sant Singh KhalsaSeeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.
Manmohan SinghSuch is the Guru, seeing whom poverty vanishes and one is blessed with the Name-like treasure. The Divine knowledge imparted by the supreme Guru washed off the filth of the evil-intellect.
Manmohan Singh (Punjabi)ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੂੰ ਵੇਖਣ ਦੁਆਰਾ ਗਰੀਬੀ ਅਲੋਪ ਹੋ ਜਾਂਦੀ ਹੈ ਅਤੇ ਜੀਵ ਨਾਮ-ਵਰਗੇ ਖਜਾਨੇ ਨੂੰ ਪਾ ਲੈਂਦਾ ਹੈ। ਸ਼੍ਰੋਮਣੀ ਗੁਰਾਂ ਦਾ ਦਿੱਤਾ ਹੋਇਆ ਬ੍ਰਹਿਮ-ਬੋਧ ਮੰਦੀ-ਅਕਲ ਦੀ ਮਲੀਣਤਾ ਨੂੰ ਧੋ ਸੁਟਦਾ ਹੈ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਾ ਦਰਸਨ ਕਰਤੇ ਹੀ ਦਾਰਿਦ੍ਰ ਦੂਰ ਹੋ ਜਾਤੇ ਹੈਂ ਔਰ ਨਿਧੀਓਂ ਕਾ ਘਰ ਜੋ ਨਾਮ ਹੈ ਤਿਸ ਕੋ ਸੋ ਜੀਵ ਪਾਇ ਲੇਤਾ ਹੈ, ਤਾਂ ਤੇ ਐਸੇ ਸਤਿਗੁਰੋਂ ਦ੍ਵਾਰੇ ਗਿਆਨ ਪਾਇ ਕਰ ਕੇ ਜੀਵ ਖੋਟੀ ਮਤ ਰੂਪ ਮੈਲ ਕੋ ਧੋਇ ਦੇਤਾ ਹੈ॥
Prof. Sahib Singhਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮੱਤ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ।

ਪਦ ਅਰਥ ਜਾ ਕਉ = ਜਿਸ ਮਨੁੱਖ ਦਾ। ਦੇਖਤ = (ਗੁਰੂ ਨੂੰ) ਵੇਖਦਿਆਂ। ਗ੍ਯ੍ਯਾਨਿ = (ਗੁਰੂ ਦੇ) ਗਿਆਨ ਦੀ ਰਾਹੀਂ।

SikhNet (Spanish)Viéndolo, la pobreza desaparece y uno es bendecido con el Tesoro, el Nombre del Señor. La Sabiduría Espiritual del Guru lava la mugre de la mentalidad malvada.

ਸਤਿਗੁਰ ਨਾਮੁ. ਏਕ ਲਿਵ ਮਨਿ ਜਪੈ ਦ੍ਰਿੜੁ; ਤਿਨ ਜਨ ਦੁਖ ਪਾਪ, ਕਹੁ ਕਤ ਹੋਵੈ ਜੀਉ ॥੧॥

satigur naam. ek liv man japai drirr; tin jan dukh paap, kahu kat hovai jeeo |1|

Sant Singh KhalsaTell me, how can sin and suffering cling to that humble being who chants the Naam, given by the Guru, with single-minded love and firm faith? ||1||
Manmohan SinghHow can suffering and sin cling to that person who steadfastly recites the Name with love and focused mint that is given by the True Guru?
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਪ੍ਰੇਮ ਤੇ ਇਕ ਚਿੱਤ ਸਥਿਰਤਾ ਰਹਿਤ ਉਚਾਰਦਾ ਹੈ, ਦਸੋ ਕਿ ਉਹ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ?
Fareedkot Teekaਐਸੇ ਸਤਿਗੁਰੋਂ ਦ੍ਵਾਰੇ ਨਾਮ ਕੋ, ਹੇ ਭਾਈ! ਜੋ ਮਨ ਕੀ (ਏਕਲਿਵ) ਬ੍ਰਿਤੀ ਇਕਾਗ੍ਰ ਕਰ ਕੇ ਦ੍ਰਿੜਤਾ ਸੇਂ ਅਰਥਾਤ ਨਿਸਚੇ ਕਰ ਕੇ ਜਪੈ, ਤਿਨ ਜਨੋਂ ਕੋ ਦੁਖ ਔ ਪਾਪ ਕਹੋ ਤੌ ਕਹਾਂ ਹੋਤੇ ਹੈਂ ਅਰਥਾਤ ਨਹੀਂ ਹੋਤੇ ਹੈਂ॥੧॥
Prof. Sahib Singhਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਪੋਹ ਸਕਦਾ ਹੈ? ॥੧॥
SikhNet (Spanish)Dime, ¿cómo el error y el sufrimiento se le pueden aferrar a ese humilde ser que canta el Naam, cuando el Mismo Guru le da una mente sencilla de Amor y Fe? (1)

Open this shabad →

ਧਰਮ ਕਰਮ; ਪੂਰੈ ਸਤਿਗੁਰੁ ਪਾਈ ਹੈ ॥

dharam karam; poorai satigur paaee hai |

Sant Singh KhalsaDharmic faith and the karma of good deeds are obtained from the Perfect True Guru.
Manmohan SinghFaith and good deeds are obtained from the perfect True Guru.
Manmohan Singh (Punjabi)ਈਮਾਨ ਅਤੇ ਚੰਗੇ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।
Fareedkot Teekaਪੂਰੇ ਸਤਿਗੁਰੋਂ ਦ੍ਵਾਰੇ ਹੀ ਧਰਮ ਕਰਮ ਕੀ ਪ੍ਰਾਪਤੀ ਪਾਈਤੀ ਹੈ। ਭਾਵ ਯੇਹ ਹੈ ਕਿ ਕਰਮ ਧਰਮ ਕਾ ਫਲ੍ਹ ਜੋ ਯਥਾਰਥ ਆਤਮ ਬਿਦ੍ਯਾ ਹੈ, ਸੋ ਬ੍ਰਹਮ ਸ੍ਰੋਤਰੀ ਔ ਬ੍ਰਹਮਨੇਸਟੀ ਸਤਿਗੁਰੋਂ ਦ੍ਵਾਰੇ ਪ੍ਰਾਪਤ ਹੋਤੀ ਹੈ॥
Prof. Sahib Singhਪੂਰੇ ਗੁਰੂ (ਰਾਮਦਾਸ ਜੀ) ਨੂੰ ਮਿਲਿਆਂ ਸਾਰੇ ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ);

ਪਦ ਅਰਥ ਪਾਈ ਹੈ = ਪਾਈਐ, ਪ੍ਰਾਪਤ ਕੀਤਿਆਂ, ਮਿਲਿਆਂ।

SikhNet (Spanish)Fe en el Dharma y el Karma de las buenas acciones, son obtenidas del Prefecto y Verdadero Guru.

ਜਾ ਕੀ ਸੇਵਾ ਸਿਧ ਸਾਧ ਮੁਨਿ ਜਨ, ਸੁਰਿ ਨਰ ਜਾਚਹਿ; ਸਬਦ ਸਾਰੁ, ਏਕ ਲਿਵ ਲਾਈ ਹੈ ॥

jaa kee sevaa sidh saadh mun jan, sur nar jaacheh; sabad saar, ek liv laaee hai |

Sant Singh KhalsaThe Siddhas and Holy Saadhus, the silent sages and angelic beings, yearn to serve Him; through the most excellent Word of the Shabad, they are lovingly attuned to the One Lord.
Manmohan SinghSuch is the Lord, for whose service crave the adepts, saints, silent sages and the angelic persons and through whose sublime Name, man is attuned to the One God.
Manmohan Singh (Punjabi)ਐਹੋ ਜਿਹਾ ਹੈ ਸੁਆਮੀ, ਜਿਸ ਦੀ ਘਾਲ ਨੂੰ ਪੂਰਨ ਪੁਰਸ਼, ਸੰਤ, ਖਾਮੋਸ਼ ਰਿਸ਼ੀ ਅਤੇ ਦੈਵੀ ਮਨੁਸ਼ ਲੋਚਦੇ ਹਨ ਅਤੇ ਜਿਸ ਦੇ ਸ੍ਰੇਸ਼ਟ ਨਾਮ ਦੇ ਰਾਹੀਂ, ਬੰਦੇ ਦੀ ਇਕ ਹਰੀ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਜਿਨ ਸਤਿਗੁਰੋਂ ਕੀ ਸੇਵਾ ਕੋ (ਸੁਰਿ) ਦੇਵਤੇ ਮਾਨੁਖ ਸਿਧ ਮੁਨੀ ਜਨ ਸੰਪੂਰਨ ਪਰਮੇਸ੍ਵਰ ਤੇ ਮਾਂਗਤੇ ਹੈਂ ਔਰ ਜਿਨ ਕੇ (ਸਾਰੁ) ਸ੍ਰੇਸਟ ਉਪਦੇਸ਼ ਕਰ ਕੇ ਇਨ ਸਭਨੋਂ ਨੇ ਏਕ ਵਾਹਿਗੁਰੂ ਮੇਂ ਅਪਨੀ ਬ੍ਰਿਤੀ ਲਗਾਈ ਹੈ॥
Prof. Sahib Singhਸਿੱਧ, ਸਾਧ ਮੁਨੀ ਲੋਕ, ਦੇਵਤੇ ਤੇ ਮਨੁੱਖ ਇਸ (ਗੁਰੂ ਰਾਮਦਾਸ ਦੀ) ਸੇਵਾ ਮੰਗਦੇ ਹਨ, (ਆਪ ਦਾ) ਸ਼ਬਦ ਸ੍ਰੇਸ਼ਟ ਹੈ ਤੇ (ਆਪ ਨੇ) ਇਕ (ਅਕਾਲ ਪੁਰਖ) ਨਾਲ ਬ੍ਰਿਤੀ ਜੋੜੀ ਹੋਈ ਹੈ।

ਪਦ ਅਰਥ ਜਾ ਕੀ = ਜਿਸ ਗੁਰੂ ਰਾਮਦਾਸ ਜੀ ਦੀ। ਜਾਚਹਿ = ਮੰਗਦੇ ਹਨ। ਸੁਰਿ = ਦੇਵਤੇ। ਸਾਰੁ = ਸ੍ਰੇਸ਼ਟ।

SikhNet (Spanish)Los Siddhas y los Saddus Santos, los Sabios silenciosos y los seres angelicales, añoran Servirlo, a través de la más Excelente Palabra del Shabd, ellos están amorosamente entonados en el Único Señor.

ਫੁਨਿ ਜਾਨੈ ਕੋ ਤੇਰਾ ਅਪਾਰੁ. ਨਿਰਭਉ ਨਿਰੰਕਾਰੁ; ਅਕਥ ਕਥਨਹਾਰੁ. ਤੁਝਹਿ ਬੁਝਾਈ ਹੈ ॥

fun jaanai ko teraa apaar. nirbhau nirankaar; akath kathanahaar. tujheh bujhaaee hai |

Sant Singh KhalsaWho can know Your limits? You are the Embodiment of the Fearless, Formless Lord. You are the Speaker of the Unspoken Speech; You alone understand this.
Manmohan SinghAgain, who can know thy limit, O Guru? Thou are the embodiment of the Fear-free and Formless Lord. Thou alone describe the Ineffable God and thou alone are blessed with His comprehension.
Manmohan Singh (Punjabi)ਬਹੁੜੇ ਤੇਰੇ ਅੰਤ ਨੂੰ ਕੌਣ ਜਾਣ ਸਕਦਾ ਹੈ, ਹੇ ਗੁਰਦੇਵ! ਤੂੰ ਭੈ-ਵਿਹੁਣ ਅਤੇ ਸਰੂਪ ਰਹਿਤ ਸੁਆਮੀ ਦਾ ਸਰੂਪ ਹੈ। ਕੇਵਲ ਤੂੰ ਹੀ ਅਕਹਿ ਵਾਹਿਗੁਰੂ ਨੂੰ ਵਰਨਣ ਕਰਦਾ ਹੈ ਅਤੇ ਕੇਵਲ ਤੈਨੂੰ ਹੀ ਉਸ ਦੀ ਗਿਆਤ ਹੈ।
Fareedkot Teekaਹੇ ਸਤਿਗੁਰ ਜੀ! ਤੇਰਾ (ਅਪਾਰੁ) ਉਰਾਰ ਕੋ ਪਾਰ ਕੌਨ ਜਾਨੈ, ਭਾਵ ਕੋਈ ਨਹੀਂ ਜਾਨ ਸਕਤਾ ਹੈ। ਤਾਂ ਤੇ ਹੇ ਨਿਰਭਉ ਨਿਰੰਕਾਰ ਸਰੂਪ! ਅਕਥ ਵਾਹਿਗੁਰੂ ਕੇ ਕਥਨ ਕਰਨੇਹਾਰੇ ਤਿਸ ਅਕਾਲ ਪੁਰਖ ਕੀ ਸਮਝ ਆਪ ਹੀ ਕੋ ਆਈ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਕੌਣ ਤੇਰਾ (ਅੰਤ) ਪਾ ਸਕਦਾ ਹੈ? ਤੂੰ ਬੇਅੰਤ, ਨਿਰਭਉ ਨਿਰੰਕਾਰ (ਦਾ ਰੂਪ) ਹੈਂ। ਕਥਨ-ਜੋਗ ਅਕੱਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ।

ਪਦ ਅਰਥ ਕੋ = ਕੌਣ? ਤੇਰਾ = ਤੇਰਾ (ਅੰਤ)। ਕਥਨਹਾਰੁ = ਕਥਨ-ਯੋਗ। ਤੁਝਹਿ = ਤੈਨੂੰ ਹੀ। ਬੁਝਾਈ ਹੈ = ਸਮਝ ਆਈ ਹੈ, ਗਿਆਨ ਪ੍ਰਾਪਤ ਹੋਇਆ ਹੈ।

SikhNet (Spanish)¿Quien puede conocer Tus Límites? Eres la Encarnación del Señor sin Forma y sin Miedo, eres Quien Pronuncia lo Impronunciable y sólo Tú entiendes esto.

ਭਰਮ ਭੂਲੇ ਸੰਸਾਰ. ਛੁਟਹੁ ਜੂਨੀ ਸੰਘਾਰ; ਜਮ ਕੋ. ਨ ਡੰਡ ਕਾਲ, ਗੁਰਮਤਿ ਧੵਾਈ ਹੈ ॥

bharam bhoole sansaar. chhuttahu joonee sanghaar; jam ko. na ddandd kaal, guramat dhayaaee hai |

Sant Singh KhalsaO foolish worldly mortal, you are deluded by doubt; give up birth and death, and you shall not be punished by the Messenger of Death. Meditate on the Guru's Teachings.
Manmohan SinghO worldly doubt-strayed man lost in doubt, reflect thou on thy Lord by the Guru's instruction. Thiswise thou shall be delivered of birth and death and the death's courier shall punish thee not.
Manmohan Singh (Punjabi)ਹੇ ਸੰਦੇਹ ਅੰਦਰ ਭਟਕ ਰਹੇ ਦੁਨੀਆਵੀ ਬੰਦੇ! ਗੁਰਾਂ ਦੀ ਸਿਖਿਆ ਦੁਆਰਾ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਜੰਮਣ ਅਤੇ ਕਰਨ ਤੋਂ ਖਲਾਸੀ ਪਾ ਜਾਵੇਗਾ ਅਤੇ ਮੌਤ ਦਾ ਦੂਤ ਤੈਨੂੰ ਸਜ਼ਾ ਨਹੀਂ ਦੇਵੇਗਾ।
Fareedkot Teekaਤਾਂ ਤੇ ਹਮ ਐਸੇ ਉਪਦੇਸ਼ ਕਰਤੇ ਹੈਂ: ਹੇ ਭਰਮ ਕਰ ਕੇ ਭੂਲੇ ਹੂਏ ਸੰਸਾਰ ਕੇ ਜੀਵੋ! ਐਸਾ ਜਤਨ ਕਰੋ ਜਿਸ ਤੇ ਜੋਨੀਓਂ ਕੇ (ਸੰਘਾਰ) ਸਮੂਹ ਤੇ ਛੂਟ ਜਾਵੋ॥☬ਪ੍ਰਸ਼ਨ: ਵੋਹ ਕੌਨ ਜਤਨ ਹੈ?☬ਉੱਤ੍ਰ: ਜਬ ਗੁਰੋਂ ਕੀ ਸਿਖਛ੍ਹ੍ਹਾ ਲੇ ਕਰ ਤਿਸ ਵਾਹਿਗੁਰੂ ਕਾ (ਧ੍ਹਾਈ ਹੈ) ਧਿਆਨ ਵਾਲੇ ਹੋ, ਤਬ ਤੁਮਾਰੇ ਪਰ ਜਮ ਕਾਲ ਕਾ ਡੰਡਾ ਨਹੀਂ ਰਹੇਗਾ, ਭਾਵ ਜਨਮ ਮਰਨ ਸੇ ਰਹਿਤ ਹੋਵੋਗੇ॥
Prof. Sahib Singhਭਰਮਾਂ ਵਿਚ ਭੁੱਲੇ ਹੋਏ ਹੇ ਸੰਸਾਰੀ ਜੀਵ! ਗੁਰੂ (ਰਾਮਦਾਸ ਜੀ) ਦੀ ਮਤ ਲੈ ਕੇ (ਪ੍ਰਭੂ ਦਾ ਨਾਮ) ਸਿਮਰ, ਤੂੰ ਜਨਮ ਮਰਨ ਤੋਂ ਬਚ ਜਾਹਿਂਗਾ, ਤੇ ਜਮ ਦੀ ਭੀ ਤਾੜਨਾ ਨਹੀਂ ਹੋਵੇਗੀ।

ਪਦ ਅਰਥ ਸੰਸਾਰ = ਹੇ ਸੰਸਾਰ। ਹੇ ਸੰਸਾਰੀ ਜੀਵ! ਸੰਘਾਰ = ਮਰਨ, ਮੌਤ। ਛੁਟਹੁ = ਬਚ ਜਾਵੋ। ਡੰਡ ਕਾਲ = ਦੰਡ, ਸਜ਼ਾ, ਤਾੜਨਾ। ਧ੍ਯ੍ਯਾਈ ਹੈ = ਧਿਆਈਐ, ਸਿਮਰੀਏ।

SikhNet (Spanish)Oh Tonto mortal mundano, vive engañado por la duda, deja el nacimiento y la muerte y no tendrás que enfrentar al mensajero de la muerte. Medita en las Enseñanzas del Guru.

ਮਨ ਪ੍ਰਾਣੀ ਮੁਗਧ ਬੀਚਾਰੁ, ਅਹਿਨਿਸਿ ਜਪੁ; ਧਰਮ ਕਰਮ, ਪੂਰੈ ਸਤਿਗੁਰੁ ਪਾਈ ਹੈ ॥੨॥

man praanee mugadh beechaar, ahinis jap; dharam karam, poorai satigur paaee hai |2|

Sant Singh KhalsaYou foolish mortal being, reflect on this in your mind; chant and meditate day and night. Dharmic faith and the karma of good deeds are obtained from the Perfect True Guru. ||2||
Manmohan SinghO silly mortal, reflect, reflect thou in thy mind and, day and night, recite thou, thy Lord's Name. Faith and good deed are obtained from the perfect True Guru.
Manmohan Singh (Punjabi)ਹੇ ਮੂਰਖ ਫਾਨੀ ਬੰਦੇ! ਤੂੰ ਆਪਣੇ ਚਿੱਤ ਅੰਦਰ ਖਿਆਲ ਕਰ ਅਤੇ ਦਿਹੂੰ ਤੇ ਰੈਣ ਆਪਣੇ ਸਾਈਂ ਨਾਮ ਦਾ ਉਚਾਰਨ ਕਰ। ਈਮਾਨ ਅਤੇ ਸ਼ੁਭ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।
Fareedkot Teekaਤਾਂ ਤੇ ਹੇ ਮੂਰਖ ਪ੍ਰਾਣੀ! ਤੂੰ ਮਨ ਮੇਂ ਵੀਚਾਰ ਕਰ ਕੇ ਜਗਤ ਕੋ ਮਿਥ੍ਯਾ ਰੂਪ ਦੇਖ ਕਰ ਸਤਿਗੁਰ ਦ੍ਵਾਰੇ ਵਾਹਿਗੁਰੂ ਕੇ ਨਾਮ ਕੋ ਦਿਨੇ ਰਾਤ ਜਪ, ਕਿਉਂ ਕਿ ਤਿਨ ਪੂਰੇ ਸਤਿਗੁਰੋਂ ਤੇ ਹੀ ਧਰਮ ਕਰਮ ਕਾ ਫਲ੍ਹ ਗਿਆਨ ਪਾਈਤਾ ਹੈ॥੨॥
Prof. Sahib Singhਹੇ ਮੂਰਖ ਮਨ! ਹੇ ਮੂਰਖ ਜੀਵ! ਵਿਚਾਰ ਕਰ ਤੇ ਦਿਨ ਰਾਤ (ਨਾਮ) ਸਿਮਰ। ਪੂਰੇ ਸਤਿਗੁਰੂ (ਰਾਮਦਾਸ ਜੀ) ਨੂੰ ਮਿਲਿਆਂ (ਸਾਰੇ) ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ) ॥੨॥

ਪਦ ਅਰਥ ਮੁਗਧ = ਮੂਰਖ। ਬੀਚਾਰੁ = ਸੋਚ ਕਰ। ਅਹਿਨਿਸਿ = ਦਿਨ ਰਾਤ, ਹਰ ਵੇਲੇ। ਜਪੁ = ਸਿਮਰ ॥੨॥

SikhNet (Spanish)Oh tonto mortal, medita en esto en tu mente, día y noche, la Fe en el Dharma y el Karma de las buenas acciones se obtienen del Perfecto y Verdadero Guru. (2)

Open this shabad →

Shabad Bhatt Nalh Svaiyay Fourth Mehl continues on Ang 1399

ਹਉ ਬਲਿ ਬਲਿ ਜਾਉ; ਸਤਿਗੁਰ ਸਾਚੇ ਨਾਮ ਪਰ ॥

hau bal bal jaau; satigur saache naam par |

Sant Singh KhalsaI am a sacrifice, a sacrifice, to the True Name, O my True Guru.
Manmohan SinghO my True Guru, I am a sacrifice, yea, O sacrifice unto True Name.
Manmohan Singh (Punjabi)ਹੇ ਮੇਰੇ ਸੱਚੇ ਗੁਰਦੇਵ! ਮੈਂ ਤੇਰੇ ਸੱਚੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ।
Fareedkot Teekaਹੇ ਸਤਿਗੁਰ ਜੀ! ਆਪ ਕੇ ਸਚੇ ਨਾਮ ਪਰ ਮੈਂ ਮਨ, ਬਾਣੀ ਕਰ ਬਲਿਹਾਰਨੇ ਜਾਤਾ ਹੂੰ॥
Prof. Sahib Singhਸੱਚੇ ਸਤਿਗੁਰੂ (ਰਾਮਦਾਸ ਜੀ) ਦੇ ਨਾਮ ਤੋਂ ਸਦਕੇ ਜਾਵਾਂ।

ਪਦ ਅਰਥ ਹਉ = ਮੈਂ। ਬਲਿ ਬਲਿ ਜਾਉ = ਕੁਰਬਾਨ ਜਾਵਾਂ, ਸਦਕੇ ਹੋਵਾਂ।

SikhNet (Spanish)Ofrezco mi ser en sacrificio, en sacrificio al Nombre Verdadero, oh Guru.

ਕਵਨ ਉਪਮਾ ਦੇਉ. ਕਵਨ ਸੇਵਾ ਸਰੇਉ; ਏਕ ਮੁਖ ਰਸਨਾ ਰਸਹੁ. ਜੁਗ ਜੋਰਿ ਕਰ ॥

kavan upamaa deo. kavan sevaa sareo; ek mukh rasanaa rasahu. jug jor kar |

Sant Singh KhalsaWhat Praises can I offer to You? What service can I do for You? I have only one mouth and tongue; with my palms pressed together, I chant to You with joy and delight.
Manmohan SinghWhat praise can I attribute unto thee and what service of thine can I perform with the one tongue of my mouth, I joyful recite thy Name clasping both of my hands.
Manmohan Singh (Punjabi)ਮੈਂ ਤੈਨੂੰ ਕਿਹੜੀ ਮਹਿਮਾ ਨਿਰੂਪਣ ਕਰ ਸਕਦਾ ਹਾਂ ਅਤੇ ਤੇਰੀ ਕਿਹੜੀ ਘਾਲ ਕਮਾ ਸਕਦਾ ਹਾਂ? ਆਪਣੇ ਮੂੰਹ ਦੀ ਇਕ ਜੀਭ ਨਾਲ ਆਪਣੇ ਦੋਨੋ ਹੱਥ ਬੰਨ੍ਹ ਕੇ ਤੇਰੇ ਨਾਮ ਦਾ ਮੈਂ ਖੁਸ਼ੀ ਨਾਲ ਉਚਾਰਨ ਕਰਦਾ ਹਾਂ।
Fareedkot Teekaਮੈਂ ਆਪ ਕੋ ਕੌਨ ਉਪਮਾਨ ਕੀ ਉਪਮਾ ਦੇਵੋ ਔਰ ਕੌਨ ਸੇਵਾ (ਸਰੇਉ) ਕਰੋਂ। ਭਾਵ ਯੇਹ ਕਿ ਆਪ ਕੀ ਉਪਮਾ ਭੀ ਅਕਹ ਹੈ ਔਰ ਕੋਈ ਸੇਵਾ ਭੀ ਐਸੀ ਨਹੀਂ ਦੇਖੀਤੀ ਜਿਸ ਤੇ ਆਪ ਕੋ ਪਰਸੰਨ ਕਰੀਏ। ਤਾਂ ਤੇ ਮੁਖ ਸੇ ਏਕ ਰਸਨਾ ਕਰ ਕੇ ਦੋਨੋਂ ਹਾਥ ਜੋੜ ਕਰ ਤੇਰੇ ਨਾਮ ਜਾਪ ਮੇਂ ਹੀ (ਰਸਹੁ) ਤਦਾਕਾਰ ਹੋਵੋਂ॥
Prof. Sahib Singhਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ? (ਹੇ ਮੇਰੇ ਮਨ!) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)।

ਪਦ ਅਰਥ ਦੇਉ = ਮੈਂ ਦਿਆਂ। ਸਰੇਉ = ਮੈਂ ਕਰਾਂ। ਰਸਨਾ = ਜੀਭ ਨਾਲ। ਰਸਹੁ = ਜਪੋ। ਜੁਗ ਕਰ = ਦੋਵੇਂ ਹੱਥ। ਜੋਰਿ = ਜੋੜ ਕੇ। ਏਕ ਮੁਖ = ਸਨਮੁਖ ਹੋ ਕੇ।

SikhNet (Spanish)¿Qué Alabanzas te puedo ofrecer?, ¿qué Servicio te puedo ofrecer?, sólo tengo unos labios y una lengua, con mis palmas juntas, Te canto con Dicha y Gozo.

ਫੁਨਿ ਮਨ ਬਚ ਕ੍ਰਮ ਜਾਨੁ. ਅਨਤ ਦੂਜਾ, ਨ ਮਾਨੁ; ਨਾਮੁ ਸੋ ਅਪਾਰੁ ਸਾਰੁ. ਦੀਨੋ ਗੁਰਿ, ਰਿਦ ਧਰ ॥

fun man bach kram jaan. anat doojaa, na maan; naam so apaar saar. deeno gur, rid dhar |

Sant Singh KhalsaIn thought, word and deed, I know the Lord; I do not worship any other. The Guru has enshrined the most excellent Name of the Infinite Lord within my heart.
Manmohan SinghAgain, in thy thought, word and deed, thou realise the True Name and adore not any other. O Guru, thou have enshrined within my mind the sublime Name of the Infinite Lord.
Manmohan Singh (Punjabi)ਫਿਰ ਆਪਣੇ ਖਿਆਲ, ਬਚਨ ਅਤੇ ਅਮਲ ਅੰਦਰ ਤੂੰ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ, ਹੇ ਗੁਰਦੇਵ! ਉਸ ਬੇਅੰਤ ਪ੍ਰਭੂ ਦੇ ਸ਼੍ਰੇਸ਼ਟ ਨਾਮ ਨੂੰ ਤੂੰ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ ਹੈ।
Fareedkot Teekaਮਨ, ਬਚ ਕਰ ਕੇ ਆਪ ਕੋ ਪਰਮੇਸ੍ਵਰ ਰੂਪ ਜਾਨਕੇ (ਅਨਤ) ਔਰ ਦੂਸਰੇ ਕੋ ਨਹੀਂ ਮਾਨਤਾ ਹੂੰ। ਕਿਉਂ ਕਿ ਅਪਾਰ ਵਾਹਿਗੁਰੂ ਕਾ (ਸਾਚੁ) ਸ੍ਰੇਸ੍ਟ ਜੋ ਨਾਮ ਹੈ, ਸੋ ਆਪ ਕਾ ਦੀਆ ਹੂਆ ਮੈਨੇ ਰਿਦੇ ਬੀਚ ਧਾਰਿਆ ਹੈ॥
Prof. Sahib Singhਹੇ ਨਲ੍ਯ੍ਯ ਕਵੀ! ਅਤੇ ਹੋਰ (ਇਹ ਕੰਮ ਕਰ, ਕਿ) ਆਪਣੇ ਮਨ ਬਚਨਾਂ ਅਤੇ ਕਰਮਾਂ ਦੀ ਰਾਹੀਂ (ਉਸੇ ਨਾਮ ਨੂੰ) ਦ੍ਰਿੜ ਕਰ, ਕਿਸੇ ਹੋਰ ਨੂੰ ਨਾਹ ਜਪ, ਉਹ ਬੇਅੰਤ ਤੇ ਸ੍ਰੇਸ਼ਟ ਨਾਮ ਉਸ ਗੁਰੂ (ਰਾਮਦਾਸ ਜੀ) ਨੇ ਤੇਰੇ ਹਿਰਦੇ ਦਾ ਆਸਰਾ ਬਣਾ ਦਿੱਤਾ ਹੈ,

ਪਦ ਅਰਥ ਫੁਨਿ = ਅਤੇ ਹੋਰ। ਜਾਨੁ = ਪਛਾਣ। ਅਨਤ = ਕੋਈ ਦੂਜਾ। ਮਾਨੁ = ਮੰਨ, ਪੂਜ, ਜਪ। ਸਾਰੁ = ਸ੍ਰੇਸ਼ਟ। ਗੁਰਿ = ਗੁਰੂ (ਰਾਮਦਾਸ ਜੀ) ਨੇ। ਰਿਦ = ਹਿਰਦੇ ਦਾ। ਧਰ = ਆਸਰਾ।

SikhNet (Spanish)En pensamiento, palabra y obra, conozco al Señor y no alabo a ningún otro. El Guru ha enaltecido al más Excelente Nombre del Infinito Señor en mi corazón.

Open this shabad (5 lines, Angs 1398-1399) →

Ang 1398 of 1430