ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਮਲੁ ਜੂਈ ਭਰਿਆ. ਨੀਲਾ ਕਾਲਾ ਖਿਧੋਲੜਾ; ਤਿਨਿ ਵੇਮੁਖਿ. ਵੇਮੁਖੈ ਨੋ ਪਾਇਆ ॥
mal jooee bhariaa. neelaa kaalaa khidholarraa; tin vemukh. vemukhai no paaeaa |
Sant Singh KhalsaThe faithless baymukh sent out his faithless servant, wearing a blue-black coat, filled with filth and vermin.
Manmohan SinghThe unfaithful man puts on his unfaithful servant the blue-black patched coat filled with filth and vermin.
Manmohan Singh (Punjabi)ਉਸ ਅਸ਼ਰਧਾਲੂ ਮਰਵਾਹੇ ਨੇ ਆਪਣੇ ਸ਼ਰਧਾਹੀਣ ਨੋਕਰ ਨੂੰ ਗੰਦਗੀ ਤੇ ਜੂਆਂ ਨਾਲ ਪੂਰਤ ਨੀਲੀ ਤੇ ਕਾਲੀ ਖਫਣੀ ਪੁਆ ਦਿੱਤੀ।
Fareedkot Teekaਮੈਲ ਔਰ ਜੂਆਂ ਕਰ ਕੇ ਭਰਿਆ ਹੂਆ ਨੀਲੇ ਰੰਗ ਕਾ ਸਿਆਹੀ ਸੇ ਕਾਲਾ ਕੀਆ ਹੂਆ (ਖਿਧੋਲੜਾ) ਲੇਫ ਵਾ ਖਿੰਥਾ ਗੋਦ੍ਯਾ ਤਿਸ ਬੇਮੁਖ ਮਰਵਾਹੇ ਨੇ ਨਫਰ ਕੌ ਤਪੇ ਬੇਮੁਖ ਕੀ ਪ੍ਰੇਰਨਾ ਸੇ ਪਹਰਾਇ ਦੀਆ। ਜਬ ਗੁਰੂ ਅਮਰ ਦਾਸ ਜੀ ਪਰ ਗੋਂਦੇ ਕੇ ਪੁਤਰ ਨੇ ਪੁਕਾਰ ਕਰੀ ਤਬ ਅਕਬਰ ਸ਼ਾਹ ਨੇ ਝੂਠਾ ਜਾਨ ਕਰ ਧਕੇ ਦਵਾਇ ਕਰ ਕੇ ਖਾਈ ਮੇਂ ਗਿਰਵਾਇ ਦੀਆ, ਖਿਧੋਲੇ ਕੋ ਵਿਸ਼ਟਾ ਲਗ ਗਿਆ॥
Prof. Sahib Singhਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ,ਪਦ ਅਰਥ ਖਿਧੋਲੜਾ = ਜੁੱਲਾ।
SikhNet (Spanish)El Bemukj de poca Fe, mandó a su infiel sirviente usando un abrigo azul negruzco infestado de liendres, sucio y apestoso,
ਪਾਸਿ. ਨ ਦੇਈ ਕੋਈ ਬਹਣਿ, ਜਗਤ ਮਹਿ; ਗੂਹ ਪੜਿ, ਸਗਵੀ ਮਲੁ ਲਾਇ, ਮਨਮੁਖੁ ਆਇਆ ॥
paas. na deee koee behan, jagat meh; gooh parr, sagavee mal laae, manamukh aaeaa |
Sant Singh KhalsaNo one in the world will sit near him; the self-willed manmukh fell into manure, and returned with even more filth covering him.
Manmohan SinghNo one in the world allows him to sit near Him. He the apostate fell into ordure and returned with still more filth attached to him.
Manmohan Singh (Punjabi)ਸੰਸਾਰ ਅੰਦਰ ਕੋਈ ਭੀ ਉਸ ਨੂੰ ਆਪਣੇ ਨੇੜੇ ਬਹਿਣ ਨਹੀਂ ਦਿੰਦਾ। ਉਹ ਗੰਦਗੀ ਵਿੱਚ ਡਿਗ ਪਿਆ ਅਤੇ ਸਗੋਂ ਵਧੇਰੀ ਗੰਦਗੀ ਨਾਲ ਲਿਬੇੜ ਕੇ ਅਧਰਮੀ ਵਾਪਸ ਆ ਗਿਆ।
Fareedkot Teekaਜਗਤ ਮੇਂ ਕੋਈ ਸਮੀਪ ਨਾ ਬੈਠਨੇ ਦੇਵੇ ਕਿਉਂਕਿ ਖਿਧੋਲੇ ਮੇਂ ਵਿਸ਼ਟਾ ਪੜ ਗਿਆ, ਉਲਟੀ ਔਰ ਅਧਿਕ ਮੈਲ ਲਾਇ ਕੇ ਮਨ ਮੁਖ ਘਰ ਵਿਖੇ ਆਇਆ ਹੈ॥
Prof. Sahib Singhਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।ਪਦ ਅਰਥ ਗੂਹ = ਗੰਦ। ਸਗਵੀ = ਸਗੋਂ ਵਧੇਰੀ।
SikhNet (Spanish)nadie en el mundo se sentaría junto a él, ese voluntarioso Manmukj calló en el estiercol y regresó aún con más suciedad,
ਪਰਾਈ ਜੋ ਨਿੰਦਾ ਚੁਗਲੀ ਨੋ, ਵੇਮੁਖੁ ਕਰਿ ਕੈ ਭੇਜਿਆ; ਓਥੈ ਭੀ ਮੁਹੁ ਕਾਲਾ, ਦੁਹਾ ਵੇਮੁਖਾ ਦਾ ਕਰਾਇਆ ॥
paraaee jo nindaa chugalee no, vemukh kar kai bhejiaa; othai bhee muhu kaalaa, duhaa vemukhaa daa karaaeaa |
Sant Singh KhalsaThe faithless baymukh was sent to slander and back-bite others, but when he went there, the faces of both he and his faithless master were blackened instead.
Manmohan SinghThe apostate was sent to slander and back bite others but there too the faces of both the perverse persons were got blackened.
Manmohan Singh (Punjabi)ਅਧਰਮੀ ਨੂੰ ਹੋਰਨਾ ਨੂੰ ਕਲੰਕਤ ਕਰਨ ਅਤੇ ਪਿੱਠ ਪਿਛੇ ਬੁਰਾ ਕਹਿਣ ਲਈ ਘੱਲਿਆ ਗਿਆ ਸੀ, ਪਰ ਓਥੇ ਭੀ ਦੋਨਾਂ ਪ੍ਰਤੀਕੂਲ ਪੁਰਸ਼ਾਂ ਦੇ ਚਿਹਰੇ ਕਾਲੇ ਕੀਤੇ ਗਏ।
Fareedkot Teekaਜੋ ਵੇਮੁਖ ਖਤ੍ਰੀ ਮਰਵਾਹਿਓਂ ਵਾ ਤਪੇ ਨੇ ਸਲਾਹ ਕਰ ਕੇ ਪਰਾਈ ਨਿੰਦਾ ਚੁਗਲੀ ਕਰਨੇ ਕੋ ਭੇਜਿਆ ਥਾ, ਸੋ ਈਹਾਂ ਗੋਇੰਦਵਾਲ ਮੇਂ ਗੁਰੂ ਜੀ ਕੇ ਨਿੰਦਕ ਜਾਨ ਕਰ ਕੋਈ ਭਲਾ ਲੋਕ ਤਿਨ ਕੇ ਪਾਸ ਬੈਠਨੇ ਨ ਦੇਵੇ। ਉਹ ਦਿਲੀ ਵਿਖੇ ਭੀ ਦੋਹਾਂ ਬੇਮੁਖਾਂ ਕਾ ਕਿਆ ਮਰਵਾਹੇ ਕਾ ਔਰ ਨਫਰ ਕਾ ਅਕਬਰ ਨੇ ਮੂੰਹ ਕਾਲਾ ਕਰਵਾਇਆ॥
Prof. Sahib Singhਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ।
SikhNet (Spanish)fue a la corte del rey a calumniar al Guru, pero mira, su semblante ennegreció y fue desacreditado de inmediato.
ਤੜ ਸੁਣਿਆ. ਸਭਤੁ ਜਗਤ ਵਿਚਿ ਭਾਈ; ਵੇਮੁਖੁ. ਸਣੈ ਨਫਰੈ ਪਉਲੀ ਪਉਦੀ; ਫਾਵਾ ਹੋਇ ਕੈ, ਉਠਿ ਘਰਿ ਆਇਆ ॥
tarr suniaa. sabhat jagat vich bhaaee; vemukh. sanai nafarai paulee paudee; faavaa hoe kai, utth ghar aaeaa |
Sant Singh KhalsaIt was immediately heard throughout the whole world, O Siblings of Destiny, that this faithless man, along with his servant, was kicked and beaten with shoes; in humiliation, they got up and returned to their homes.
Manmohan SinghIt was instantly heard in the whole world my brethren that the willful man along with his servant was shoe-beaten. With addled brains they arose and returned home.
Manmohan Singh (Punjabi)ਤੁਰਤ ਹੀ ਸਾਰੇ ਜਹਾਨ ਵਿੱਚ ਵਜ ਗਿਆ ਮੇਰੇ ਭਰਾਓ, ਕਿ ਆਪ ਹੁਦਰਾ ਮਨੁੱਖ ਸਮੇਤ ਆਪਣੇ ਨੌਕਰ ਦੇ ਛਿਤੱਰਾਇਆ ਗਿਆ ਹੈ। ਡੌਰ ਭੌਰ ਹੋ ਕੇ, ਉਹ ਉਠ ਕੇ ਆਪਣੇ ਗ੍ਰਹਿ ਨੂੰ ਮੁੜ ਆਏ।
Fareedkot Teekaਸੰਪੂਰਨ ਜਗਤ ਮੇਂ (ਤੜ) ਤਤਕਾਲ ਸੁਨਾ ਗਿਆ ਕਿ ਭਾਈ ਬੇਮੁਖ ਮਰਵਾਹਾ ਨਫਰ ਸਮੇਤ ਜੂਤੇ ਬਰਸਤੇ (ਫਾਵਾ) ਬਾਵਰਾ ਸਾ ਹੋਇ ਕੇ ਘਰ ਕੋ ਉਠ ਆਇਆ॥
Prof. Sahib Singhਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।ਪਦ ਅਰਥ ਤੜ = ਤੜੱਕ, ਤੁਰਤ। ਸਭਤੁ = ਸਭ ਥਾਂ। ਸਣੈ = ਸਮੇਤ। ਨਫਰ = ਨੌਕਰ। ਪਉਲੀ ਪਉਦੀ = ਜੁੱਤੀਆਂ ਪੈਂਦਿਆਂ। ਫਾਵਾ = ਬਉਰਾ, ਪਾਗਲ।
SikhNet (Spanish)El mundo entero supo que el calumniador y su sirviente fueron tratados con la punta del pie y que regresaron a sus casas en desgracia.
ਅਗੈ ਸੰਗਤੀ ਕੁੜਮੀ. ਵੇਮੁਖੁ ਰਲਣਾ ਨ ਮਿਲੈ; ਤਾ ਵਹੁਟੀ ਭਤੀਜੀਂ ਫਿਰਿ ਆਣਿ ਘਰਿ ਪਾਇਆ ॥
agai sangatee kurramee. vemukh ralanaa na milai; taa vahuttee bhateejanee fir aan ghar paaeaa |
Sant Singh KhalsaThe faithless baymukh was not allowed to mingle with others; his wife and niece then brought him home to lie down.
Manmohan SinghThe perverse person for the future, was not allowed to mix with society of the fathers in law of his children. Then his wife and niece went and brought him home again to lie down.
Manmohan Singh (Punjabi)ਅਗੋਂ ਲਈ ਉਸ ਪ੍ਰਤੀਕੂਲ ਪੁਰਸ਼ ਦਾ ਸਭਾਵਾਂ ਅਤੇ ਉਸ ਦੇ ਬੱਚਿਆਂ ਦੇ ਸਹੁਰਿਆਂ ਨਾਲ ਮੇਲ ਜੋਲ ਬੰਦ ਕਰ ਦਿਤਾ ਗਿਆ। ਤਦ ਉਸ ਦੀ ਪਤਨੀ ਅਤੇ ਭਾਈ ਦੀ ਧੀ ਨੇ ਮੁੜ ਉਸ ਨੂੰ ਲਿਆ ਕੇ ਮਕਾਨ ਵਿੱਚ ਪਾ ਦਿਤਾ।
Fareedkot Teekaਜੋ ਅਗੇ ਸੰਗਤੋਂ ਮੇਂ ਕੁੜਮਤ ਮੇਂ ਬੇਮੁਖ ਰਲਣਾ ਨਾ ਮਿਲੇ ਔਰ ਜਬ ਕੁਟੰਬ ਕੇ ਲੋਗੋਂ ਕਾ ਧਿਕਾਰ ਹੂਆ ਸਰਮਿੰਦਗੀ ਕਰ ਬਾਹਰ ਬੈਠਾ ਥਾ ਕੋਈ ਲੈਣ ਨ ਗਿਆ, ਤਬ ਬੇਟੇ ਕੀ ਬਹੂ ਨੇ ਔਰ ਭਾਈ ਕੇ ਬੇਟੀ ਨੇ ਰੋਗੀ ਹੂਏ ਕੋ ਘਰ ਲਿਆਇ ਕਰ ਮੰਜੇ ਪਰ ਪਾਇ ਦੀਆ॥
Prof. Sahib Singhਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ।
SikhNet (Spanish)El pueblo entero los rechazó, y la esposa esposa y sobrina del Manmukj no aceptaron recibirlo.
ਹਲਤੁ ਪਲਤੁ ਦੋਵੈ ਗਏ; ਨਿਤ ਭੁਖਾ ਕੂਕੇ ਤਿਹਾਇਆ ॥
halat palat dovai ge; nit bhukhaa kooke tihaaeaa |
Sant Singh KhalsaHe has lost both this world and the next; he cries out continually, in hunger and thirst.
Manmohan SinghHe has lost both this world and the world hereafter, Hungry and thirsty he ever cries out.
Manmohan Singh (Punjabi)ਉਸ ਨੇ ਇਹ ਲੋਕ ਤੇ ਪ੍ਰਲੋਕ ਦੋਨੋ ਹੀ ਗੁਆ ਲਏ ਹਨ। ਭੁੱਖਾ ਤੇ ਪਿਆਸਾ ਉਹ ਸਦਾ ਚੀਕਾਂ ਮਾਰਦਾ ਹੈ।
Fareedkot Teekaਲੋਕ ਪਰਲੋਕ ਦੋਨੋਂ ਜਾਤੇ ਰਹੇ। ਉਸ ਕੇ ਕੰਠ ਮੇਂ ਰੋਗ ਥਾ ਅੰਨ ਜਲ ਕਠਨਤਾ ਸੇ ਅੰਦਰ ਜਾਤਾ ਥਾ, ਯਾਂ ਤੇ ਨਿਤੰਪ੍ਰਤੀ ਭੂਖਾ ਤਿਹਾਇਆ ਪੁਕਾਰ ਕਰਤਾ ਰਹੇ॥
Prof. Sahib Singhਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।ਪਦ ਅਰਥ ਭਤੀਜੀ = ਭਤੀਜਿਆਂ ਨੇ। ਆਣਿ = ਲਿਆ ਕੇ।
SikhNet (Spanish)Fue desacreditado en este mundo y en el siguiente; ladraba de hambre y sed como un perro.
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ; ਜਿਨਿ ਨਿਆਉ ਸਚੁ. ਬਹਿ ਆਪਿ ਕਰਾਇਆ ॥
dhan dhan suaamee karataa purakh hai; jin niaau sach. beh aap karaaeaa |
Sant Singh KhalsaBlessed, blessed is the Creator, the Primal Being, our Lord and Master; He Himself sits and dispenses true justice.
Manmohan SinghBlessed blessed is the Omnipotent Lord the Creator who sitting in the judgement seat has Himself caused the real justice to be done.
Manmohan Singh (Punjabi)ਮੁਬਾਰਕ! ਮੁਬਾਰਕ! ਹੈ ਸਰਬ-ਸ਼ਕਤੀਵਾਨ ਪ੍ਰਭੂ! ਸਿਰਜਣਹਾਰ ਜਿਸ ਨੇ ਇਨਸਾਫ ਦੇ ਆਸਣ ਤੇ ਬੈਠ ਕੇ ਖੁਦ ਅਸਲੀ ਫੈਸਲਾ ਕਰਵਾਇਆ ਹੈ।
Fareedkot Teekaਕਰਤਾ ਪੁਰਖ ਸੁਆਮੀ ਸਦਾ ਧੰਨ ਹੈ ਜਿਸ ਨੇ ਆਪ, ਭਾਵ ਅਕਬਰ ਕੋ ਪ੍ਰੇਰ ਕਰ ਕੇ ਬੈਠ ਕਰ ਦਿਲੀ ਕੇ ਤਖਤ ਪਰ ਸਚਾ ਨਯਾਇ ਕਰਵਾਇਆ ਹੈ॥
Prof. Sahib Singhਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ,ਪਦ ਅਰਥ ਬਹਿ = ਬੈਠ ਕੇ, (ਭਾਵ,) ਗੁਹ ਨਾਲ।
SikhNet (Spanish)Bendito es mi Señor Creador, el Espíritu Divino, Quien protegió el Honor del Guru.
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੋ ਸਾਚੈ ਮਾਰਿ ਪਚਾਇਆ ॥
jo nindaa kare satigur poore kee; so saachai maar pachaaeaa |
Sant Singh KhalsaOne who slanders the Perfect True Guru is punished and destroyed by the True Lord.
Manmohan SinghHim who slanders the Perfect True Guru the True Lord punishes and destroys.
Manmohan Singh (Punjabi)ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸੱਚਾ ਸੁਆਮੀ ਸਜ਼ਾ ਦੇ ਕੇ ਮਾਰ ਸੁਟਦਾ ਹੈ।
Fareedkot Teekaਜੋ ਸਤਿਗੁਰ ਪੂਰੇ ਕੀ ਨਿੰਦਾ ਕਰਤਾ ਹੈ, ਸੋ ਸਚੇ ਨੇ ਮਾਰ ਕੇ ਨਰਕੋਂ ਮੇਂ (ਪਚਾਇਆ) ਜਲਾਇਆ ਹੈ॥
Prof. Sahib Singh(ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ।ਪਦ ਅਰਥ ਪਚਾਇਆ = ਖ਼ੁਆਰ ਕੀਤਾ।
SikhNet (Spanish)A aquél que calumnia al Perfecto Guru, el Señor Mismo lo destruye.
ਏਹੁ ਅਖਰੁ ਤਿਨਿ ਆਖਿਆ; ਜਿਨਿ ਜਗਤੁ ਸਭੁ ਉਪਾਇਆ ॥੧॥
ehu akhar tin aakhiaa; jin jagat sabh upaaeaa |1|
Sant Singh KhalsaThis Word is spoken by the One who created the whole universe. ||1||
Manmohan SinghThis Word is uttered by Him who has created the whole world.
Manmohan Singh (Punjabi)ਇਹ ਬਚਨ ਉਸ ਨੇ ਉਚਾਰਣ ਕੀਤਾ ਹੈ, ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।
Fareedkot Teekaਜਿਸ ਵਾਹਗੁਰੂ ਨੇ ਸਰਬ ਜਗਤ ਉਤਪਤ ਕੀਆ ਹੈ ਤਿਸ ਨੇ ਏਹ ਅਖਰ ਆਖਿਆ ਹੈ। ਭਾਵ ਯੇਹਿ ਕਿ ਬੇਦ ਮੇਂ ਕਹਾ ਹੈ ਬੇਦ ਈਸ੍ਵਰ ਰਚਤ ਹੈ ਕਿ ਜੋ ਗੁਰੋਂ ਕੀ ਨਿੰਦਾ ਕਰਤਾ ਹੈ, ਸੋ ਵਾਹਿਗੁਰੂ ਨੇ ਜਲਾਇਆ ਹੈ॥
Prof. Sahib Singh(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥ਪਦ ਅਰਥ ਅਖਰੁ = ਬਚਨ, ਨਿਆਂ ਦਾ ਬਚਨ। ਤਿਨਿ = ਉਸ ਪ੍ਰਭੂ ਨੇ ॥੧॥
SikhNet (Spanish)Estas son las Palabras Eternas del Señor, Quien ha creado el Universo entero.(1)