ੴ

ਸਿੱਖਬਾਣੀ · SikhBani

Ang 306

Sri Guru Granth Sahib · Raag Gauree · 6 shabads, 36 lines
Translations
Shabad Guru Ramdas Ji Raag Gauree continued from Ang 305

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ. ਗੁਰੂ ਉਪਦੇਸੁ ਸੁਣਾਵੈ ॥

jis no deaal hovai meraa suaamee; tis gurasikh. guroo upades sunaavai |

Sant Singh KhalsaThat person, unto whom my Lord and Master is kind and compassionate - upon that GurSikh, the Guru's Teachings are bestowed.
Manmohan SinghHe unto whom my Master becomes merciful to that disciple of his, the Guru imparts his instruction.
Manmohan Singh (Punjabi)ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੁੰਦਾ ਹੈ, ਉਸ ਆਪਣੇ ਸ਼ਿਸ਼ ਨੂੰ ਗੁਰੂ ਜੀ ਆਪਣੀ ਸਿਖ-ਮਤ ਪ੍ਰਚਾਰਦੇ ਹਨ।
Fareedkot Teekaਪਰੰਤੂ ਜਿਸ ਕੋ ਮੇਰਾ ਸ੍ਵਾਮੀ ਦਿਆਲ ਹੋਵੈ ਤਿਸ ਗੁਰੂ ਕੇ ਸਿਖ ਕੋ ਗੁਰੂ ਉਪਦੇਸ਼ ਸੁਣਾਵਤੇ ਹੈਂ॥
Prof. Sahib Singhਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।
SikhNet (Spanish)Ese Gursikj a quien mi Señor y Maestro le muestra Su Bondad y Misericordia, le son conferidas las Enseñanzas del Guru.

ਜਨੁ ਨਾਨਕੁ. ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ. ਅਵਰਹ ਨਾਮੁ ਜਪਾਵੈ ॥੨॥

jan naanak. dhoorr mangai tis gurasikh kee; jo aap japai. avarah naam japaavai |2|

Sant Singh KhalsaServant Nanak begs for the dust of the feet of that GurSikh, who himself chants the Naam, and inspires others to chant it. ||2||
Manmohan SinghServant Nanak asks for the dust of the feet of that Sikh of the Guru, who himself contemplates on God's Name and makes others contemplate thereon.
Manmohan Singh (Punjabi)ਨੋਕਰ ਨਾਨਕ, ਉਸ ਗੁਰੂ ਦੇ ਸਿਖ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜੋ ਖੁਦ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਨਾ ਤੋਂ ਉਸ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਗੁਰੂ ਸਿਖ ਕੀ ਚਰਨ ਧੂੜ ਮਾਂਗਤਾ ਹੂੰ ਜੋ ਆਪ ਜਪੇ ਪੁਨਾ ਔਰੋਂ ਕੋ ਨਾਮ ਜਪਾਵੈ॥੨॥
Prof. Sahib Singhਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥

ਪਦ ਅਰਥ ਅਵਰਹ = ਹੋਰਨਾਂ ਨੂੰ ॥੨॥

SikhNet (Spanish)Nanak añora el Polvo de los Pies de los Gurmukjs, de esos mismos que contemplan y hacen que otros contemplen el Naam, el Nombre del Señor. (2)

Open this shabad (8 lines, Angs 305-306) →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ. ਤੁਧੁ ਸਚੁ ਧਿਆਇਦੇ; ਸੇ ਵਿਰਲੇ ਥੋੜੇ ॥

jo. tudh sach dhiaaeide; se virale thorre |

Sant Singh KhalsaThose who meditate on You, O True Lord - they are very rare.
Manmohan SinghRare are the ones who meditate on Thee, O True Lord.
Manmohan Singh (Punjabi)ਬਹੁਤ ਹੀ ਘਟ ਹਨ ਉਹ ਜੋ ਤੇਰੀ ਆਰਾਧਨਾ ਕਰਦੇ ਹਨ, ਹੇ ਸੱਚੇ ਸੁਆਮੀ!
Fareedkot Teekaਹੇ ਸਚ ਰੂਪ! ਜੋ ਤੇਰੇ ਕੋ ਧਿਆਵਤੇ ਹੈਂ, ਸੋ ਵਿਰਲੇ ਥੋੜੇ ਹੈਂ ਅਰਥਾਤ ਬਹੁਤ ਕਮ ਹੈਂ॥
Prof. Sahib Singhਹੇ ਸੱਚੇ ਪ੍ਰ੍ਹ੍ਹਭੂ! ਉਹ ਬਹੁਤ ਥੋਹੜੇ ਜੀਵ ਹਨ, ਜੋ (ਇਕਾਗਰ ਚਿੱਤ) ਤੇਰਾ ਸਿਮਰਨ ਕਰਦੇ ਹਨ।
SikhNet (Spanish)Excepcionales son los que meditan en Ti, oh Uno Verdadero.

ਜੋ ਮਨਿ ਚਿਤਿ. ਇਕੁ ਅਰਾਧਦੇ ਤਿਨ; ਕੀ ਬਰਕਤਿ. ਖਾਹਿ ਅਸੰਖ ਕਰੋੜੇ ॥

jo man chit. ik araadhade tin; kee barakat. khaeh asankh karorre |

Sant Singh KhalsaThose who worship and adore the One Lord in their conscious minds - through their generosity, countless millions are fed.
Manmohan SinghThey who mentally and heartily contemplate on the Unique One through their auspiciousness myraids and millions are fed.
Manmohan Singh (Punjabi)ਜੋ ਮਨੋਂ ਤੇ ਦਿਲੋਂ ਅਦੁੱਤੀ ਸਾਹਿਬ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਬਦੌਲਤ ਅਣਗਿਣਤ ਤੇ ਕ੍ਰੋੜਾਂ ਹੀ ਖਾਂਦੇ ਹਨ।
Fareedkot Teekaਜੋ ਮਨ ਔਰ ਏਕ ਚਿਤ ਕਰ ਤੇਰੇ ਕੋ ਅਰਾਧਤੇ ਹੈਂ ਤਿਨ ਕੀ ਕਮਾਈ ਕੀ ਬਰਕਤ ਅਸੰਖ ਕ੍ਰੋੜੋਂ ਅਰਥਾਤ ਅਨਗਿਣਤ ਹੀ ਖਾਵਤੇ ਹੈਂ, ਭਾਵ ਤਿਨ ਸੇ ਅਨੇਕੋਂ ਕਾ ਭਲਾ ਹੋਤਾ ਹੈ॥
Prof. Sahib Singhਪੂਰਨ ਇਕਾਗ੍ਰਤਾ ਵਿਚ ਜੋ ਮਨੁੱਖ ਇੱਕ ਦਾ ਅਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ।

ਪਦ ਅਰਥ ਬਰਕਤਿ = ਕਮਾਈ। ਬਰਕਤਿ ਖਾਹਿ = ਕਮਾਈ ਖਾਂਦੇ ਹਨ, ਭਾਵ, ਉਹਨਾਂ ਦਾ ਸਦਕਾ ਹੋਰ ਭੀ ਨਾਮ ਸਿਮਰਦੇ ਹਨ।

SikhNet (Spanish)Por la Bendición de aquellos que Te contemplan con toda su mente en Devoción, oh Señor, muchos otros son salvados.

ਤੁਧੁਨੋ ਸਭ ਧਿਆਇਦੀ; ਸੇ ਥਾਇ ਪਏ. ਜੋ ਸਾਹਿਬ ਲੋੜੇ ॥

tudhuno sabh dhiaaeidee; se thaae pe. jo saahib lorre |

Sant Singh KhalsaAll meditate on You, but they alone are accepted, who are pleasing to their Lord and Master.
Manmohan SinghAll the creation ponders on Thee. Only they are accepted who are pleasing to the Lord.
Manmohan Singh (Punjabi)ਸਾਰੀ ਰਚਨਾ ਤੈਨੂੰ ਯਾਦ ਕਰਦੀ ਹੈ। ਕੇਵਲ ਉਹੀ ਕਬੂਲ ਪੈਂਦੇ ਹਨ ਜੋ ਪ੍ਰਭੂ ਨੂੰ ਚੰਗੇ ਲਗਦੇ ਹਨ।
Fareedkot Teekaਹੇ ਸਾਹਿਬ! ਤੇਰੇ ਕੋ ਸੰਪੂਰਨ ਸ੍ਰਿਸ਼ਟੀ ਧਿਆਵਤੀ ਹੈ, ਪਰੰਤੂ ਜਿਨ ਕੋ ਤੂੰ ਚਾਹਤਾ ਹੈਂ, ਸੋ ਪ੍ਰਮਾਣ ਪੜੇ ਹੈਂ॥
Prof. Sahib Singhਹੇ ਹਰੀ! (ਉਂਞ ਤਾਂ) ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਪਰ ਪਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈਂ।
SikhNet (Spanish)Toda Tu Creación habita en Ti, pero sólo aquéllos a quienes Tú amas son aprobados.

ਜੋ. ਬਿਨੁ ਸਤਿਗੁਰ ਸੇਵੇ. ਖਾਦੇ ਪੈਨਦੇ; ਸੇ ਮੁਏ ਮਰਿ ਜੰਮੇ ਕੋੜ੍ਹੇ ॥

jo. bin satigur seve. khaade painade; se mue mar jame korrhe |

Sant Singh KhalsaThose who eat and dress without serving the True Guru die; after death, those wretched lepers are consigned to reincarnation.
Manmohan SinghThe lepers who eat and dress without serving the True Guru, suffer transmigration after death.
Manmohan Singh (Punjabi)ਕੋੜ੍ਹੀ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਛਕਦੇ ਅਤੇ ਪਹਿਰਦੇ ਹਨ, ਉਹ ਮਰਨ ਮਗਰੋਂ ਆਵਾਗਉਣ ਵਿੱਚ ਪੈਦੇ ਹਨ।
Fareedkot Teekaਜੋ ਸਤਿਗੁਰੋਂ ਕੀ ਸੇਵਾ ਕੀਏ ਬਿਨਾਂ ਖਾਤੇ ਪਹਰਤੇ ਹੈਂ, ਸੋ ਕ੍ਰੋੜੋਂ ਹੀ ਪੁਰਸ਼ ਵਾ ਕੁਸਟੀ ਬਾਰੰਬਾਰ ਜਨਮਤੇ ਮਰਤੇ ਹੈਂ॥
Prof. Sahib Singhਸਤਿਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪੈਨਣ ਦੇ ਰਸਾਂ ਵਿਚ ਲੱਗੇ ਹੋਏ ਹਨ, ਉਹ ਕੋੜ੍ਹੇ ਮੁੜ ਮੁੜ ਜੰਮਦੇ ਹਨ।
SikhNet (Spanish)Hay los que comen y se visten bien, pero sin el Servicio del Verdadero Guru, imposibilitados están en la vida y en la muerte.

ਓਇ. ਹਾਜਰੁ ਮਿਠਾ ਬੋਲਦੇ; ਬਾਹਰਿ ਵਿਸੁ ਕਢਹਿ. ਮੁਖਿ ਘੋਲੇ ॥

oe. haajar mitthaa bolade; baahar vis kadteh. mukh ghole |

Sant Singh KhalsaIn His Sublime Presence, they talk sweetly, but behind His back, they exude poison from their mouths.
Manmohan SinghIn the presence of the Guru they talk sweetly but at his back they exude dissolved poison from their mouth.
Manmohan Singh (Punjabi)ਗੁਰਾਂ ਦੇ ਰੂਬਰੂ ਉਹ ਮਿੱਠੜੇ ਬਚਨ ਅਲਾਪਦੇ ਹਨ, ਪ੍ਰੰਤੂ ਉਨ੍ਹਾਂ ਦੀ ਪਿੱਠ ਪਿਛੇ ਉਹ ਆਪਣੇ ਮੂੰਹ ਵਿਚੋਂ ਘੁਲੀ ਹੋਈ ਜ਼ਹਿਰ ਉਗਲਦੇ ਹਨ।
Fareedkot Teekaਵਹੁ (ਹਾਜਰ) ਸਮੀਪ ਤੋ ਮਿਠਾ ਬਚਨ ਬੋਲਤੇ ਹੈਂ ਔਰ ਬਾਹਰ ਅਰਥਾਤ ਪਿਠ ਪਿਛੇ ਮੁਖ ਸੇ ਬਿਖ ਘੋਲ ਕਰ ਨਕਾਲਤੇ ਹੈਂ, ਭਾਵ ਇਹ ਨਿੰਦਾ ਸੰਜੁਗਤ ਬਚਨ ਬੋਲਤੇ ਹੈਂ॥
Prof. Sahib Singhਇਹੋ ਜਿਹੇ ਮਨੁੱਖ ਸਾਹਮਣੇ (ਤਾਂ) ਮਿੱਠੀਆਂ ਗੱਲਾਂ ਕਰਦੇ ਹਨ (ਪਰ) ਪਿਛੋਂ ਮੂੰਹ ਵਿਚੋਂ ਵਿਹੁ ਘੋਲ ਕੇ ਕੱਢਦੇ ਹਨ (ਭਾਵ, ਰੱਜ ਕੇ ਨਿੰਦਾ ਕਰਦੇ ਹਨ)।
SikhNet (Spanish)Hay los que hablan palabras dulces en la Presencia del Guru, pero a espaldas escupen veneno.

ਮਨਿ ਖੋਟੇ; ਦਯਿ ਵਿਛੋੜੇ ॥੧੧॥

man khotte; day vichhorre |11|

Sant Singh KhalsaThe evil-minded are consigned to separation from the Lord. ||11||
Manmohan SinghThe evil-minded are separated by God.
Manmohan Singh (Punjabi)ਮੰਦੀ ਆਤਮਾ ਵਾਲਿਆਂ ਨੂੰ ਵਾਹਿਗੁਰੂ ਜੁਦਾ ਕਰ ਦਿੰਦਾ ਹੈ।
Fareedkot Teekaਜੋ ਮਨ ਕੇ ਖੋਟੇ ਹੈਂ, ਸੋ (ਦਯਿ) ਪਰਮੇਸਰ ਤੈਂ ਵਿਛੋੜੇ ਹੈਂ ਅਰਥਾਤ ਚੌਰਾਸੀ ਮੇਂ ਭਟਕਾਏ ਹੈਂ॥☬ਅਕਬਰ ਕੇ ਵਕਤ ਜਿਸ ਕੀ ਪੁਕਾਰ ਨਹੀਂ ਸੁਣੀ ਜਾਤੀ ਥੀ, ਕਾਲਖ ਲਗਾਇ ਕਰ ਅਪਨੇ ਕਪੜੇ ਅਤੀ ਮਲੀਨ ਕਰ ਕੇ ਪਾਤਸ਼ਾਹ ਕੇ ਸਾਹਮਣੇ ਜਾਤਾ। ਉਸ ਕੀ ਪੁਕਾਰ ਉਸੀ ਵਕਤ ਸੁਨੀ ਜਾਤੀ ਥੀ। ਸੋ ਮਰਵਾਹੇ ਨੇ ਗੁਰੂ ਅਮਰ ਦਾਸ ਜੀ ਪਰ ਬਹੁਤ ਬੇਰ ਫਰਿਆਦ ਕਰੀ, ਅਕਬਰ ਸ਼ਾਹ ਨੇ ਨਾ ਸੁਣੀ, ਤਬ ਉਸ ਨੇ ਖਿਧੋਲਾ ਅਪਨੇ ਟਹਲੂਏ ਕੇ ਗਲ ਪਾਇਆ। ਸੋ ਕਹਤੇ ਹੈਂ:
Prof. Sahib Singhਇਹੋ ਜਿਹੇ ਮਨੋਂ ਖੋਟਿਆਂ ਨੂੰ ਖਸਮ ਨੇ (ਆਪਣੇ ਨਾਲੋਂ) ਵਿਛੋੜ ਦਿੱਤਾ ਹੈ ॥੧੧॥
SikhNet (Spanish)Con esta falsedad en la mente, el Señor no les permite disfrutar de Su Presencia.(1)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਮਲੁ ਜੂਈ ਭਰਿਆ. ਨੀਲਾ ਕਾਲਾ ਖਿਧੋਲੜਾ; ਤਿਨਿ ਵੇਮੁਖਿ. ਵੇਮੁਖੈ ਨੋ ਪਾਇਆ ॥

mal jooee bhariaa. neelaa kaalaa khidholarraa; tin vemukh. vemukhai no paaeaa |

Sant Singh KhalsaThe faithless baymukh sent out his faithless servant, wearing a blue-black coat, filled with filth and vermin.
Manmohan SinghThe unfaithful man puts on his unfaithful servant the blue-black patched coat filled with filth and vermin.
Manmohan Singh (Punjabi)ਉਸ ਅਸ਼ਰਧਾਲੂ ਮਰਵਾਹੇ ਨੇ ਆਪਣੇ ਸ਼ਰਧਾਹੀਣ ਨੋਕਰ ਨੂੰ ਗੰਦਗੀ ਤੇ ਜੂਆਂ ਨਾਲ ਪੂਰਤ ਨੀਲੀ ਤੇ ਕਾਲੀ ਖਫਣੀ ਪੁਆ ਦਿੱਤੀ।
Fareedkot Teekaਮੈਲ ਔਰ ਜੂਆਂ ਕਰ ਕੇ ਭਰਿਆ ਹੂਆ ਨੀਲੇ ਰੰਗ ਕਾ ਸਿਆਹੀ ਸੇ ਕਾਲਾ ਕੀਆ ਹੂਆ (ਖਿਧੋਲੜਾ) ਲੇਫ ਵਾ ਖਿੰਥਾ ਗੋਦ੍ਯਾ ਤਿਸ ਬੇਮੁਖ ਮਰਵਾਹੇ ਨੇ ਨਫਰ ਕੌ ਤਪੇ ਬੇਮੁਖ ਕੀ ਪ੍ਰੇਰਨਾ ਸੇ ਪਹਰਾਇ ਦੀਆ। ਜਬ ਗੁਰੂ ਅਮਰ ਦਾਸ ਜੀ ਪਰ ਗੋਂਦੇ ਕੇ ਪੁਤਰ ਨੇ ਪੁਕਾਰ ਕਰੀ ਤਬ ਅਕਬਰ ਸ਼ਾਹ ਨੇ ਝੂਠਾ ਜਾਨ ਕਰ ਧਕੇ ਦਵਾਇ ਕਰ ਕੇ ਖਾਈ ਮੇਂ ਗਿਰਵਾਇ ਦੀਆ, ਖਿਧੋਲੇ ਕੋ ਵਿਸ਼ਟਾ ਲਗ ਗਿਆ॥
Prof. Sahib Singhਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ,

ਪਦ ਅਰਥ ਖਿਧੋਲੜਾ = ਜੁੱਲਾ।

SikhNet (Spanish)El Bemukj de poca Fe, mandó a su infiel sirviente usando un abrigo azul negruzco infestado de liendres, sucio y apestoso,

ਪਾਸਿ. ਨ ਦੇਈ ਕੋਈ ਬਹਣਿ, ਜਗਤ ਮਹਿ; ਗੂਹ ਪੜਿ, ਸਗਵੀ ਮਲੁ ਲਾਇ, ਮਨਮੁਖੁ ਆਇਆ ॥

paas. na deee koee behan, jagat meh; gooh parr, sagavee mal laae, manamukh aaeaa |

Sant Singh KhalsaNo one in the world will sit near him; the self-willed manmukh fell into manure, and returned with even more filth covering him.
Manmohan SinghNo one in the world allows him to sit near Him. He the apostate fell into ordure and returned with still more filth attached to him.
Manmohan Singh (Punjabi)ਸੰਸਾਰ ਅੰਦਰ ਕੋਈ ਭੀ ਉਸ ਨੂੰ ਆਪਣੇ ਨੇੜੇ ਬਹਿਣ ਨਹੀਂ ਦਿੰਦਾ। ਉਹ ਗੰਦਗੀ ਵਿੱਚ ਡਿਗ ਪਿਆ ਅਤੇ ਸਗੋਂ ਵਧੇਰੀ ਗੰਦਗੀ ਨਾਲ ਲਿਬੇੜ ਕੇ ਅਧਰਮੀ ਵਾਪਸ ਆ ਗਿਆ।
Fareedkot Teekaਜਗਤ ਮੇਂ ਕੋਈ ਸਮੀਪ ਨਾ ਬੈਠਨੇ ਦੇਵੇ ਕਿਉਂਕਿ ਖਿਧੋਲੇ ਮੇਂ ਵਿਸ਼ਟਾ ਪੜ ਗਿਆ, ਉਲਟੀ ਔਰ ਅਧਿਕ ਮੈਲ ਲਾਇ ਕੇ ਮਨ ਮੁਖ ਘਰ ਵਿਖੇ ਆਇਆ ਹੈ॥
Prof. Sahib Singhਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।

ਪਦ ਅਰਥ ਗੂਹ = ਗੰਦ। ਸਗਵੀ = ਸਗੋਂ ਵਧੇਰੀ।

SikhNet (Spanish)nadie en el mundo se sentaría junto a él, ese voluntarioso Manmukj calló en el estiercol y regresó aún con más suciedad,

ਪਰਾਈ ਜੋ ਨਿੰਦਾ ਚੁਗਲੀ ਨੋ, ਵੇਮੁਖੁ ਕਰਿ ਕੈ ਭੇਜਿਆ; ਓਥੈ ਭੀ ਮੁਹੁ ਕਾਲਾ, ਦੁਹਾ ਵੇਮੁਖਾ ਦਾ ਕਰਾਇਆ ॥

paraaee jo nindaa chugalee no, vemukh kar kai bhejiaa; othai bhee muhu kaalaa, duhaa vemukhaa daa karaaeaa |

Sant Singh KhalsaThe faithless baymukh was sent to slander and back-bite others, but when he went there, the faces of both he and his faithless master were blackened instead.
Manmohan SinghThe apostate was sent to slander and back bite others but there too the faces of both the perverse persons were got blackened.
Manmohan Singh (Punjabi)ਅਧਰਮੀ ਨੂੰ ਹੋਰਨਾ ਨੂੰ ਕਲੰਕਤ ਕਰਨ ਅਤੇ ਪਿੱਠ ਪਿਛੇ ਬੁਰਾ ਕਹਿਣ ਲਈ ਘੱਲਿਆ ਗਿਆ ਸੀ, ਪਰ ਓਥੇ ਭੀ ਦੋਨਾਂ ਪ੍ਰਤੀਕੂਲ ਪੁਰਸ਼ਾਂ ਦੇ ਚਿਹਰੇ ਕਾਲੇ ਕੀਤੇ ਗਏ।
Fareedkot Teekaਜੋ ਵੇਮੁਖ ਖਤ੍ਰੀ ਮਰਵਾਹਿਓਂ ਵਾ ਤਪੇ ਨੇ ਸਲਾਹ ਕਰ ਕੇ ਪਰਾਈ ਨਿੰਦਾ ਚੁਗਲੀ ਕਰਨੇ ਕੋ ਭੇਜਿਆ ਥਾ, ਸੋ ਈਹਾਂ ਗੋਇੰਦਵਾਲ ਮੇਂ ਗੁਰੂ ਜੀ ਕੇ ਨਿੰਦਕ ਜਾਨ ਕਰ ਕੋਈ ਭਲਾ ਲੋਕ ਤਿਨ ਕੇ ਪਾਸ ਬੈਠਨੇ ਨ ਦੇਵੇ। ਉਹ ਦਿਲੀ ਵਿਖੇ ਭੀ ਦੋਹਾਂ ਬੇਮੁਖਾਂ ਕਾ ਕਿਆ ਮਰਵਾਹੇ ਕਾ ਔਰ ਨਫਰ ਕਾ ਅਕਬਰ ਨੇ ਮੂੰਹ ਕਾਲਾ ਕਰਵਾਇਆ॥
Prof. Sahib Singhਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ।
SikhNet (Spanish)fue a la corte del rey a calumniar al Guru, pero mira, su semblante ennegreció y fue desacreditado de inmediato.

ਤੜ ਸੁਣਿਆ. ਸਭਤੁ ਜਗਤ ਵਿਚਿ ਭਾਈ; ਵੇਮੁਖੁ. ਸਣੈ ਨਫਰੈ ਪਉਲੀ ਪਉਦੀ; ਫਾਵਾ ਹੋਇ ਕੈ, ਉਠਿ ਘਰਿ ਆਇਆ ॥

tarr suniaa. sabhat jagat vich bhaaee; vemukh. sanai nafarai paulee paudee; faavaa hoe kai, utth ghar aaeaa |

Sant Singh KhalsaIt was immediately heard throughout the whole world, O Siblings of Destiny, that this faithless man, along with his servant, was kicked and beaten with shoes; in humiliation, they got up and returned to their homes.
Manmohan SinghIt was instantly heard in the whole world my brethren that the willful man along with his servant was shoe-beaten. With addled brains they arose and returned home.
Manmohan Singh (Punjabi)ਤੁਰਤ ਹੀ ਸਾਰੇ ਜਹਾਨ ਵਿੱਚ ਵਜ ਗਿਆ ਮੇਰੇ ਭਰਾਓ, ਕਿ ਆਪ ਹੁਦਰਾ ਮਨੁੱਖ ਸਮੇਤ ਆਪਣੇ ਨੌਕਰ ਦੇ ਛਿਤੱਰਾਇਆ ਗਿਆ ਹੈ। ਡੌਰ ਭੌਰ ਹੋ ਕੇ, ਉਹ ਉਠ ਕੇ ਆਪਣੇ ਗ੍ਰਹਿ ਨੂੰ ਮੁੜ ਆਏ।
Fareedkot Teekaਸੰਪੂਰਨ ਜਗਤ ਮੇਂ (ਤੜ) ਤਤਕਾਲ ਸੁਨਾ ਗਿਆ ਕਿ ਭਾਈ ਬੇਮੁਖ ਮਰਵਾਹਾ ਨਫਰ ਸਮੇਤ ਜੂਤੇ ਬਰਸਤੇ (ਫਾਵਾ) ਬਾਵਰਾ ਸਾ ਹੋਇ ਕੇ ਘਰ ਕੋ ਉਠ ਆਇਆ॥
Prof. Sahib Singhਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।

ਪਦ ਅਰਥ ਤੜ = ਤੜੱਕ, ਤੁਰਤ। ਸਭਤੁ = ਸਭ ਥਾਂ। ਸਣੈ = ਸਮੇਤ। ਨਫਰ = ਨੌਕਰ। ਪਉਲੀ ਪਉਦੀ = ਜੁੱਤੀਆਂ ਪੈਂਦਿਆਂ। ਫਾਵਾ = ਬਉਰਾ, ਪਾਗਲ।

SikhNet (Spanish)El mundo entero supo que el calumniador y su sirviente fueron tratados con la punta del pie y que regresaron a sus casas en desgracia.

ਅਗੈ ਸੰਗਤੀ ਕੁੜਮੀ. ਵੇਮੁਖੁ ਰਲਣਾ ਨ ਮਿਲੈ; ਤਾ ਵਹੁਟੀ ਭਤੀਜੀਂ ਫਿਰਿ ਆਣਿ ਘਰਿ ਪਾਇਆ ॥

agai sangatee kurramee. vemukh ralanaa na milai; taa vahuttee bhateejanee fir aan ghar paaeaa |

Sant Singh KhalsaThe faithless baymukh was not allowed to mingle with others; his wife and niece then brought him home to lie down.
Manmohan SinghThe perverse person for the future, was not allowed to mix with society of the fathers in law of his children. Then his wife and niece went and brought him home again to lie down.
Manmohan Singh (Punjabi)ਅਗੋਂ ਲਈ ਉਸ ਪ੍ਰਤੀਕੂਲ ਪੁਰਸ਼ ਦਾ ਸਭਾਵਾਂ ਅਤੇ ਉਸ ਦੇ ਬੱਚਿਆਂ ਦੇ ਸਹੁਰਿਆਂ ਨਾਲ ਮੇਲ ਜੋਲ ਬੰਦ ਕਰ ਦਿਤਾ ਗਿਆ। ਤਦ ਉਸ ਦੀ ਪਤਨੀ ਅਤੇ ਭਾਈ ਦੀ ਧੀ ਨੇ ਮੁੜ ਉਸ ਨੂੰ ਲਿਆ ਕੇ ਮਕਾਨ ਵਿੱਚ ਪਾ ਦਿਤਾ।
Fareedkot Teekaਜੋ ਅਗੇ ਸੰਗਤੋਂ ਮੇਂ ਕੁੜਮਤ ਮੇਂ ਬੇਮੁਖ ਰਲਣਾ ਨਾ ਮਿਲੇ ਔਰ ਜਬ ਕੁਟੰਬ ਕੇ ਲੋਗੋਂ ਕਾ ਧਿਕਾਰ ਹੂਆ ਸਰਮਿੰਦਗੀ ਕਰ ਬਾਹਰ ਬੈਠਾ ਥਾ ਕੋਈ ਲੈਣ ਨ ਗਿਆ, ਤਬ ਬੇਟੇ ਕੀ ਬਹੂ ਨੇ ਔਰ ਭਾਈ ਕੇ ਬੇਟੀ ਨੇ ਰੋਗੀ ਹੂਏ ਕੋ ਘਰ ਲਿਆਇ ਕਰ ਮੰਜੇ ਪਰ ਪਾਇ ਦੀਆ॥
Prof. Sahib Singhਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ।
SikhNet (Spanish)El pueblo entero los rechazó, y la esposa esposa y sobrina del Manmukj no aceptaron recibirlo.

ਹਲਤੁ ਪਲਤੁ ਦੋਵੈ ਗਏ; ਨਿਤ ਭੁਖਾ ਕੂਕੇ ਤਿਹਾਇਆ ॥

halat palat dovai ge; nit bhukhaa kooke tihaaeaa |

Sant Singh KhalsaHe has lost both this world and the next; he cries out continually, in hunger and thirst.
Manmohan SinghHe has lost both this world and the world hereafter, Hungry and thirsty he ever cries out.
Manmohan Singh (Punjabi)ਉਸ ਨੇ ਇਹ ਲੋਕ ਤੇ ਪ੍ਰਲੋਕ ਦੋਨੋ ਹੀ ਗੁਆ ਲਏ ਹਨ। ਭੁੱਖਾ ਤੇ ਪਿਆਸਾ ਉਹ ਸਦਾ ਚੀਕਾਂ ਮਾਰਦਾ ਹੈ।
Fareedkot Teekaਲੋਕ ਪਰਲੋਕ ਦੋਨੋਂ ਜਾਤੇ ਰਹੇ। ਉਸ ਕੇ ਕੰਠ ਮੇਂ ਰੋਗ ਥਾ ਅੰਨ ਜਲ ਕਠਨਤਾ ਸੇ ਅੰਦਰ ਜਾਤਾ ਥਾ, ਯਾਂ ਤੇ ਨਿਤੰਪ੍ਰਤੀ ਭੂਖਾ ਤਿਹਾਇਆ ਪੁਕਾਰ ਕਰਤਾ ਰਹੇ॥
Prof. Sahib Singhਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।

ਪਦ ਅਰਥ ਭਤੀਜੀ = ਭਤੀਜਿਆਂ ਨੇ। ਆਣਿ = ਲਿਆ ਕੇ।

SikhNet (Spanish)Fue desacreditado en este mundo y en el siguiente; ladraba de hambre y sed como un perro.

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ; ਜਿਨਿ ਨਿਆਉ ਸਚੁ. ਬਹਿ ਆਪਿ ਕਰਾਇਆ ॥

dhan dhan suaamee karataa purakh hai; jin niaau sach. beh aap karaaeaa |

Sant Singh KhalsaBlessed, blessed is the Creator, the Primal Being, our Lord and Master; He Himself sits and dispenses true justice.
Manmohan SinghBlessed blessed is the Omnipotent Lord the Creator who sitting in the judgement seat has Himself caused the real justice to be done.
Manmohan Singh (Punjabi)ਮੁਬਾਰਕ! ਮੁਬਾਰਕ! ਹੈ ਸਰਬ-ਸ਼ਕਤੀਵਾਨ ਪ੍ਰਭੂ! ਸਿਰਜਣਹਾਰ ਜਿਸ ਨੇ ਇਨਸਾਫ ਦੇ ਆਸਣ ਤੇ ਬੈਠ ਕੇ ਖੁਦ ਅਸਲੀ ਫੈਸਲਾ ਕਰਵਾਇਆ ਹੈ।
Fareedkot Teekaਕਰਤਾ ਪੁਰਖ ਸੁਆਮੀ ਸਦਾ ਧੰਨ ਹੈ ਜਿਸ ਨੇ ਆਪ, ਭਾਵ ਅਕਬਰ ਕੋ ਪ੍ਰੇਰ ਕਰ ਕੇ ਬੈਠ ਕਰ ਦਿਲੀ ਕੇ ਤਖਤ ਪਰ ਸਚਾ ਨਯਾਇ ਕਰਵਾਇਆ ਹੈ॥
Prof. Sahib Singhਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ,

ਪਦ ਅਰਥ ਬਹਿ = ਬੈਠ ਕੇ, (ਭਾਵ,) ਗੁਹ ਨਾਲ।

SikhNet (Spanish)Bendito es mi Señor Creador, el Espíritu Divino, Quien protegió el Honor del Guru.

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੋ ਸਾਚੈ ਮਾਰਿ ਪਚਾਇਆ ॥

jo nindaa kare satigur poore kee; so saachai maar pachaaeaa |

Sant Singh KhalsaOne who slanders the Perfect True Guru is punished and destroyed by the True Lord.
Manmohan SinghHim who slanders the Perfect True Guru the True Lord punishes and destroys.
Manmohan Singh (Punjabi)ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸੱਚਾ ਸੁਆਮੀ ਸਜ਼ਾ ਦੇ ਕੇ ਮਾਰ ਸੁਟਦਾ ਹੈ।
Fareedkot Teekaਜੋ ਸਤਿਗੁਰ ਪੂਰੇ ਕੀ ਨਿੰਦਾ ਕਰਤਾ ਹੈ, ਸੋ ਸਚੇ ਨੇ ਮਾਰ ਕੇ ਨਰਕੋਂ ਮੇਂ (ਪਚਾਇਆ) ਜਲਾਇਆ ਹੈ॥
Prof. Sahib Singh(ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ।

ਪਦ ਅਰਥ ਪਚਾਇਆ = ਖ਼ੁਆਰ ਕੀਤਾ।

SikhNet (Spanish)A aquél que calumnia al Perfecto Guru, el Señor Mismo lo destruye.

ਏਹੁ ਅਖਰੁ ਤਿਨਿ ਆਖਿਆ; ਜਿਨਿ ਜਗਤੁ ਸਭੁ ਉਪਾਇਆ ॥੧॥

ehu akhar tin aakhiaa; jin jagat sabh upaaeaa |1|

Sant Singh KhalsaThis Word is spoken by the One who created the whole universe. ||1||
Manmohan SinghThis Word is uttered by Him who has created the whole world.
Manmohan Singh (Punjabi)ਇਹ ਬਚਨ ਉਸ ਨੇ ਉਚਾਰਣ ਕੀਤਾ ਹੈ, ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।
Fareedkot Teekaਜਿਸ ਵਾਹਗੁਰੂ ਨੇ ਸਰਬ ਜਗਤ ਉਤਪਤ ਕੀਆ ਹੈ ਤਿਸ ਨੇ ਏਹ ਅਖਰ ਆਖਿਆ ਹੈ। ਭਾਵ ਯੇਹਿ ਕਿ ਬੇਦ ਮੇਂ ਕਹਾ ਹੈ ਬੇਦ ਈਸ੍ਵਰ ਰਚਤ ਹੈ ਕਿ ਜੋ ਗੁਰੋਂ ਕੀ ਨਿੰਦਾ ਕਰਤਾ ਹੈ, ਸੋ ਵਾਹਿਗੁਰੂ ਨੇ ਜਲਾਇਆ ਹੈ॥
Prof. Sahib Singh(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥

ਪਦ ਅਰਥ ਅਖਰੁ = ਬਚਨ, ਨਿਆਂ ਦਾ ਬਚਨ। ਤਿਨਿ = ਉਸ ਪ੍ਰਭੂ ਨੇ ॥੧॥

SikhNet (Spanish)Estas son las Palabras Eternas del Señor, Quien ha creado el Universo entero.(1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਾਹਿਬੁ ਜਿਸ ਕਾ. ਨੰਗਾ ਭੁਖਾ ਹੋਵੈ; ਤਿਸ ਦਾ ਨਫਰੁ. ਕਿਥਹੁ ਰਜਿ ਖਾਏ ॥

saahib jis kaa. nangaa bhukhaa hovai; tis daa nafar. kithahu raj khaae |

Sant Singh KhalsaOne who has a poor beggar for a master - how can he be well-fed?
Manmohan SinghHe whose Master is a pauper; whence can his servant eat to repletion?
Manmohan Singh (Punjabi)ਜਿਸ ਦਾ ਮਾਲਕ ਕੰਗਾਲ ਹੈ, ਉਸ ਦਾ ਨੌਕਰ ਕਿਥੋਂ ਢਿੱਡ ਭਰ ਕੇ ਖਾ ਸਕਦਾ ਹੈ।
Fareedkot Teekaਜਿਸ ਕਾ ਸਾਹਿਬੁ ਨੰਗਾ ਭੁਖਾ ਹੋਵੈ ਤਿਸ ਕਾ ਨਫਰੁ ਤ੍ਰਿਪਤ ਹੋ ਕਰ ਕਹਾਂ ਸੇ ਖਾਵੇ; ਯੇਹਿ ਕਿ ਜਬ ਗੁਰੋਂ ਕਾ ਪ੍ਰੇਮ ਮਰਵਾਹੇ ਕੋ ਨ ਹੂਆ, ਤਬ ਤਿਸ ਕੇ ਨਫਰ ਕੋ ਕਹਾ ਸੇ ਹੋਵੇ। ਵਾ ਸਾਹਿਬੁ ਤਪਾ ਅਰੁ ਮਰਵਾਹਾ ਨਫਰੁ ਸਮਝਨਾ, ਭਾਵ ਤਪੇ ਕੋ ਜੋ ਗੁਰੂ ਜੀ ਮੇਂ ਸ੍ਰਧਾ ਨਹੀਂ ਥੀ ਤਬ ਮਰਵਾਹੇ ਮੇਂ ਕਹਾਂ ਸੇ ਹੋਵੈ॥
Prof. Sahib Singhਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ?

ਪਦ ਅਰਥ ਨੰਗਾ ਭੁਖਾ = ਕੰਗਾਲ।

SikhNet (Spanish)Si su maestro está hambriento y mal vestido, ¿cómo podrá él comer bien?

ਜਿ ਸਾਹਿਬ ਕੈ ਘਰਿ ਵਥੁ ਹੋਵੈ, ਸੁ ਨਫਰੈ ਹਥਿ ਆਵੈ; ਅਣਹੋਦੀ ਕਿਥਹੁ ਪਾਏ ॥

ji saahib kai ghar vath hovai, su nafarai hath aavai; anahodee kithahu paae |

Sant Singh KhalsaIf there is something in his master's house, he can get it; but how can he get what is not there?
Manmohan SinghIf there be something in the Master's house that his servant can get but wherefrom can he get what there is not?
Manmohan Singh (Punjabi)ਜੇਕਰ ਮਾਲਕ ਦੇ ਗ੍ਰਹਿ ਅੰਦਰ ਕੋਈ ਚੀਜ਼ ਹੋਵੇ, ਉਸ ਨੂੰ ਉਸ ਦਾ ਨੌਕਰ ਹਾਸਲ ਕਰ ਸਕਦਾ ਹੈ, ਪਰ ਜੇ ਹੈ ਹੀ ਨਹੀਂ ਉਸ ਨੂੰ ਉਹ ਕਿਥੋ ਲੈ ਸਕਦਾ ਹੈ।
Fareedkot Teekaਜੋ ਵਸਤੂ ਸਾਹਿਬ ਕੇ ਘਰ ਹੋਵੇ ਸੋਈ ਨਫਰ ਕੇ ਹਾਥ ਆਵੇ, ਅਨਹੋਂਦੀ ਕਹਾਂ ਸੇ ਮਿਲੇ॥
Prof. Sahib Singhਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?

ਪਦ ਅਰਥ ਵਥੁ = ਚੀਜ਼। ਹਥਿ ਆਵੈ = ਹੱਥ ਵਿਚ ਆਉਂਦੀ ਹੈ, ਮਿਲਦੀ ਹੈ।

SikhNet (Spanish)Si el maestro tiene algo se lo da a su sirviente, pero si no tiene nada, ¿qué es lo que le va a poder dar?

ਜਿਸ ਦੀ ਸੇਵਾ ਕੀਤੀ. ਫਿਰਿ ਲੇਖਾ ਮੰਗੀਐ; ਸਾ ਸੇਵਾ ਅਉਖੀ ਹੋਈ ॥

jis dee sevaa keetee. fir lekhaa mangeeai; saa sevaa aaukhee hoee |

Sant Singh KhalsaServing him, who will be called to answer for his account? That service is painful and useless.
Manmohan SinghBy performing whose service the account is still called for that service is hurtful indeed,
Manmohan Singh (Punjabi)ਜਿਸ ਦੀ ਘਾਲ ਕਮਾਉਣ ਦੁਆਰਾ ਮੁੜ ਹਿਸਾਬ ਕਿਤਾਬ ਪੁਛਿਆ ਜਾਂਦਾ ਹੈ, ਉਹ ਘਾਲ ਨਿਰਸੰਦੇਹ ਦੁਖਦਾਈ ਹੈ?
Fareedkot Teekaਜਿਸ ਕੀ ਸੇਵਾ ਕਰਨੇ ਸੇ ਫੇਰ ਲੇਖਾ ਮੰਗਿਆ ਜਾਵੇ ਸੋ ਸੇਵਾ ਕਠਨ ਹੋਈ ਹੈ ਅਰਥਾਤ ਤਪੇ ਕੀ ਸੇਵਾ ਮਰਵਾਹਿਓਂ ਕੋ ਦੁਖਦਾਈ ਹੂਈ ਹੈ॥
Prof. Sahib Singhਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?)
SikhNet (Spanish)Si servimos bien al maestro y de todas maneras tenemos que responder por nuestras cuentas ese servicio no ha sido útil.

ਨਾਨਕ. ਸੇਵਾ ਕਰਹੁ. ਹਰਿ ਗੁਰ ਸਫਲ ਦਰਸਨ ਕੀ; ਫਿਰਿ ਲੇਖਾ ਮੰਗੈ. ਨ ਕੋਈ ॥੨॥

naanak. sevaa karahu. har gur safal darasan kee; fir lekhaa mangai. na koee |2|

Sant Singh KhalsaO Nanak, serve the Guru, the Lord Incarnate; the Blessed Vision of His Darshan is profitable, and in the end, you shall not be called to account. ||2||
Manmohan SinghNanak perform thou the service of the Divine Guru whose very sight is profitable and no account shall, afterwards be taken from thee.
Manmohan Singh (Punjabi)ਨਾਨਕ ਤੂੰ ਰੱਬ ਰੂਪ ਗੁਰਾਂ ਦੀ ਟਹਿਲ ਕਮਾ ਜਿਨ੍ਹਾਂ ਦਾ ਦੀਦਾਰ ਲਾਭਦਾਇਕ ਹੈ ਅਤੇ ਮਗਰੋਂ ਤੇਰੇ ਪਾਸੋਂ ਕੋਈ ਹਿਸਾਬ ਕਿਤਾਬ ਤਲਬ ਨਹੀਂ ਕੀਤਾ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਰੀ ਕੀ ਪੁਨਾ ਗੁਰੂ ਸਫਲ ਦਰਸਨ ਕੀ ਸੇਵਾ ਕਰਨੀ ਜੋਗ੍ਯ ਹੈ, ਕਿਉਂਕਿ ਫੇਰ ਕੋਈ ਲੇਖਾ ਨ ਮੰਗੇਗਾ॥੨॥
Prof. Sahib Singhਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ ॥੨॥
SikhNet (Spanish)Sirve tú al Señor y al Guru de Presencia Divina para que nadie te haga entregar cuentas. (2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾਨਕ ਵੀਚਾਰਹਿ ਸੰਤ ਜਨ; ਚਾਰਿ ਵੇਦ ਕਹੰਦੇ ॥

naanak veechaareh sant jan; chaar ved kahande |

Sant Singh KhalsaO Nanak, the Saints consider, and the four Vedas proclaim,
Manmohan SinghNanak, the holy men think and the four Vedas tell,
Manmohan Singh (Punjabi)ਨਾਨਕ ਧਰਮਾਤਮਾ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਇਸ ਬਾਤ ਕੋ ਵੀਚਾਰਤੇ ਹੈਂ ਔਰ ਚਾਰ ਬੇਦ ਭੀ ਕਹਤੇ ਹੈਂ॥
Prof. Sahib Singhਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ,

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)Esta es la esencia del pensamiento de los Santos, y los Vedas también lo dicen,

ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

bhagat mukhai te bolade; se vachan hovande |

Sant Singh Khalsathat whatever the Lord's devotees utter with their mouths, shall come to pass.
Manmohan Singhthat the words which the saints utter with their mouth come to pass.
Manmohan Singh (Punjabi)ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
Fareedkot Teekaਜੋ ਭਗਤ ਮੁਖ ਸੇ ਵਰ ਸਰਾਪ ਰੂਪ ਬਚਨ ਬੋਲਤੇ ਹੈਂ, ਸੋ ਸਤ ਹੋ ਜਾਤੇ ਹੈਂ॥
Prof. Sahib Singh(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ।

ਪਦ ਅਰਥ ਮੁਖੈ ਤੇ = ਮੂੰਹ ਤੋਂ। ਹੋਵੰਦੇ = ਵਰਤ ਜਾਂਦੇ ਹਨ।

SikhNet (Spanish)que lo que sea que digan los Gurmukjs, eso viene a suceder.

ਪ੍ਰਗਟ ਪਹਾਰਾ ਜਾਪਦਾ; ਸਭਿ ਲੋਕ ਸੁਣੰਦੇ ॥

pragatt pahaaraa jaapadaa; sabh lok sunande |

Sant Singh KhalsaHe is manifest in His cosmic workshop. All people hear of this.
Manmohan SinghIn His workshop, He appears manifest. All people hear of it.
Manmohan Singh (Punjabi)ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
Fareedkot Teekaਅਰ ਜਗਤ ਰੂਪ ਪਸਾਰੇ ਮੇਂ ਪ੍ਰਗਟ ਹੀ ਜਾਣੀਤਾ ਹੈ ਔਰ ਸਭ ਲੋਕ ਸੁਣਤੇ ਹੈਂ। ਪਹਾਰਾ ਸੁਨਿਆਰੇ ਕੀ ਦੁਕਾਨ ਕਾ ਨਾਮ ਹੈ॥
Prof. Sahib Singh(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।

ਪਦ ਅਰਥ ਪਹਾਰਾ = ਸੰਸਾਰ ਵਿਚ। ਸਭਿ = ਸਾਰੇ।

SikhNet (Spanish)Esta verdad es un manifiesto al mundo entero:

ਸੁਖੁ. ਨ ਪਾਇਨਿ ਮੁਗਧ ਨਰ; ਸੰਤ ਨਾਲਿ ਖਹੰਦੇ ॥

sukh. na paaein mugadh nar; sant naal khahande |

Sant Singh KhalsaThe stubborn men who fight with the Saints shall never find peace.
Manmohan SinghThe pigheaded persons who tussle with the saints obtain not peace.
Manmohan Singh (Punjabi)ਬੁਧੂ ਬੰਦੇ ਜੋ ਸਾਧੂਆਂ ਨਾਲ ਖਹਿਬੜਦੇ ਹਨ, ਆਰਾਮ ਨਹੀਂ ਪਾਉਂਦੇ।
Fareedkot Teekaਜੋ ਮੂਰਖ ਪੁਰਸ ਸੰਤੋਂ ਕੇ ਸਾਥ ਖਹਤੇ ਹੈਂ ਅਰਥਾਤ ਦ੍ਵੈਸ ਕਰਤੇ ਹੈਂ, ਸੋ ਸੁਖ ਨਹੀਂ ਪਾਵਤੇ ਹੈਂ॥
Prof. Sahib Singhਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ।

ਪਦ ਅਰਥ ਮੁਗਧ = ਮੂਰਖ। ਖਹੰਦੇ = (ਜੋ) ਝਗੜਾ ਪਾਂਦੇ ਹਨ।

SikhNet (Spanish)los testarudos que molestan a los Santos no encuentran Paz.

ਓਇ ਲੋਚਨਿ. ਓਨਾ ਗੁਣੈ ਨੋ; ਓਇ ਅਹੰਕਾਰਿ ਸੜੰਦੇ ॥

oe lochan. onaa gunai no; oe ahankaar sarrande |

Sant Singh KhalsaThe Saints seek to bless them with virtue, but they only burn in their egos.
Manmohan SinghThey (the saints) desire virtues for them but they burn with pride.
Manmohan Singh (Punjabi)ਉਹ (ਸਾਧੂ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਬਲਦੇ ਹਨ।
Fareedkot Teekaਵਹੁ ਸੰਤ ਤੋ ਚਾਹਤੇ ਹੈਂ ਕਿ ਉਨ ਕੋ ਸੁਭ ਗੁਣੁ ਦੇਵੇਂ ਵਹੁ ਮਨਮੁਖ ਹੰਕਾਰ ਮੇਂ ਸੜੇ ਪੜੇ ਹੈਂ॥
Prof. Sahib Singh(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।

ਪਦ ਅਰਥ ਓਇ = ਉਹ ਮੁਗਧ ਨਰ {ਬਹੁ-ਵਚਨ}। ਓਨਾ ਗੁਣੈ ਨੋ = ਉਹਨਾਂ ਸੰਤ-ਜਨਾਂ ਦੇ ਗੁਣਾਂ ਨੂੰ। ਅਹੰਕਾਰਿ = ਅਹੰਕਾਰ ਵਿਚ।

SikhNet (Spanish)Los Santos quieren bendecirlos con el mérito, mientras que ellos se consumen en el fuego de su ego.

ਓਇ ਵਿਚਾਰੇ ਕਿਆ ਕਰਹਿ; ਜਾ ਭਾਗ ਧੁਰਿ ਮੰਦੇ ॥

oe vichaare kiaa kareh; jaa bhaag dhur mande |

Sant Singh KhalsaWhat can those wretched ones do, since, from the very beginning, their destiny is cursed with evil.
Manmohan SinghWhat can those wretched do, since from the very beginning their fate is evil?
Manmohan Singh (Punjabi)ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
Fareedkot Teekaਵਹੁ ਵਿਚਾਰੇ ਕਿਆ ਕਰਨ ਜੋ ਧੁਰੋਂ ਹੀ ਮੰਦੇ ਭਾਗ ਹੈਂ॥
Prof. Sahib Singhਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ)।
SikhNet (Spanish)Pero ¿qué se puede hacer cuando así es el decreto de su destino?

ਜੋ ਮਾਰੇ ਤਿਨਿ ਪਾਰਬ੍ਰਹਮਿ; ਸੇ ਕਿਸੈ ਨ ਸੰਦੇ ॥

jo maare tin paarabraham; se kisai na sande |

Sant Singh KhalsaThose who are struck down by the Supreme Lord God are of no use to anyone.
Manmohan SinghThey who are smitten by the Supreme Lord are of no one's property.
Manmohan Singh (Punjabi)ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।
Fareedkot Teekaਜੋ ਤਿਸ ਪਾਰਬ੍ਰਹਮ ਨੇ ਮਾਰੇ ਹੈਂ, ਸੋ ਗੁਰੂ ਪੀਰ ਕਿਸੇ ਕੇ ਭੀ ਨਹੀਂ ਹੂਏ।
Prof. Sahib Singhਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।

ਪਦ ਅਰਥ ਤਿਨਿ = ਉਸ ਨੇ। ਸੰਦੇ = ਦੇ।

SikhNet (Spanish)Los que son maldecidos por Dios, nadie los quiere.

ਵੈਰੁ ਕਰਹਿ ਨਿਰਵੈਰ ਨਾਲਿ; ਧਰਮ ਨਿਆਇ ਪਚੰਦੇ ॥

vair kareh niravair naal; dharam niaae pachande |

Sant Singh KhalsaThose who hate the One who has no hatred - according to the true justice of Dharma, they shall perish.
Manmohan SinghIt is real justice that they who bear enmity with the Uninimical should perish.
Manmohan Singh (Punjabi)ਇਹ ਅਸਲ ਇਨਸਾਫ ਹੈ ਕਿ ਜੋ ਵੈਰ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣੇ ਉਚਿੱਤ ਹਨ।
Fareedkot Teekaਜੋ ਨਿਰਵੈਰੋਂ ਕੇ ਸਾਥ ਬੈਰ ਕਰਤੇ ਹੈਂ, ਸੋ ਧਰਮ ਕੇ ਨਿਆਂਇ ਕਰ ਸੜਤੇ ਹੈਂ॥
Prof. Sahib Singhਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ।

ਪਦ ਅਰਥ ਨਿਆਇ = ਨਿਆਂ ਅਨੁਸਾਰ। ਪਚੰਦੇ = ਸੜਦੇ ਹਨ।

SikhNet (Spanish)Quienes odian al Uno que no tiene odio, la Justicia en la Ley del Dharma los destruye.

ਜੋ ਜੋ ਸੰਤਿ ਸਰਾਪਿਆ; ਸੇ ਫਿਰਹਿ ਭਵੰਦੇ ॥

jo jo sant saraapiaa; se fireh bhavande |

Sant Singh KhalsaThose who are cursed by the Saints will continue wandering aimlessly.
Manmohan SinghThey whom the saints have cursed continue wandering about.
Manmohan Singh (Punjabi)ਜਿਨ੍ਹਾਂ ਨੂੰ ਸਾਧੂਆ ਨੇ ਫਿਟਕਾਰਿਆਂ ਹੈ, ਉਹ ਭਟਕਦੇ ਰਹਿੰਦੇ ਹਨ।
Fareedkot Teekaਜੋ ਸੰਤੋਂ ਕੇ ਸਰਾਫੇ ਹੂਏ ਹੈਂ, ਸੋ ਭ੍ਰਮਤੇ ਫਿਰਤੇ ਹੈਂ।
Prof. Sahib Singhਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ।

ਪਦ ਅਰਥ ਸੰਤਿ = ਸੰਤ ਵਲੋਂ।

SikhNet (Spanish)Las divagaciones de aquéllos que son maldecidos por los Santos, no cesan,

ਪੇਡੁ ਮੁੰਢਾਹੂੰ ਕਟਿਆ; ਤਿਸੁ ਡਾਲ ਸੁਕੰਦੇ ॥੧੨॥

pedd mundtaahoon kattiaa; tis ddaal sukande |12|

Sant Singh KhalsaWhen the tree is cut off at its roots, the branches wither and die. ||12||
Manmohan SinghWhen the tree is cut by the roots its branches wither off.
Manmohan Singh (Punjabi)ਜਦ ਬਿਰਛ ਜੜ੍ਹਾਂ ਤੋਂ ਵੱਢ ਦਿੱਤਾ ਜਾਂਦਾ ਹੈ, ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।
Fareedkot Teekaਜਿਸ ਬ੍ਰਿਖ ਕਾ ਪੇਡ ਮੂਲ ਸੇ ਹੀ ਕਟਿਆ ਗਿਆ ਹੈ ਤਿਸ ਕੇ ਡਾਲੇ ਸੁਭਾਵਕ ਹੀ ਸੁਕ ਜਾਤੇ ਹੈਂ। ਭਾਵ ਇਹ ਮੁਖ ਰੂਪ ਮਰਹਾਵੇ ਖਤਰੀ ਜਬ ਗੁਰੋਂ ਸੇ ਬੇਮੁਖ ਹੈਂ ਵਾ ਤਪਾ ਮੂਲ ਮਰਵਾਹੇ ਡਾਲ ਹੈ ਤਬ ਤਿਨ ਕੇ ਅਨਸਾਰੀ ਸਹਜ ਹੀ ਬੇਮੁਖ ਹੈਂ; ਵਾ ਜਿਸ ਕੇ ਪ੍ਰੇਮ ਕਾ ਅਭਾਵ ਹੈ ਤਿਸ ਕੇ ਜਪ ਤਪ ਰੂਪ ਡਾਲੇ ਕਹਾਂ ਸੇ ਹਰੇ ਰਹੇ ਹੈਂ॥੧੨॥☬ਜੇ ਕਹੇ ਗੁਰੂ ਅਮਰਦਾਸ ਜੀ ਕੀ ਵਡਿਆਈ ਅਧਿਕ ਕੈਸੇ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੧੨॥

ਪਦ ਅਰਥ ਪੇਡੁ = ਬੂਟਾ। ਸਰਾਪਿਆ = ਫਿਟਕਾਰਿਆ ਹੋਇਆ, ਦੁਰਕਾਰਿਆ ਹੋਇਆ, ਪਰੇ ਹਟਿਆ ਹੋਇਆ ॥੧੨॥

SikhNet (Spanish)porque cuando la planta es cortada de sus raíces, no desarrolla ramas.(12)

Open this shabad →

Shabad Guru Ramdas Ji Raag Gauree continues on Ang 307

ਸਲੋਕ ਮਃ ੪ ॥

salok mahalaa 4 |

Sant Singh KhalsaSalok Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

Open this shabad (7 lines, Angs 306-307) →

Ang 306 of 1430