ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤਿਸੈ ਸਰੇਵਹੁ ਪ੍ਰਾਣੀਹੋ; ਜਿਸ ਦੈ ਨਾਉ ਪਲੈ ॥
tisai sarevahu praaneeho; jis dai naau palai |
Sant Singh KhalsaServe Him, O mortals, who has the Lord's Name in His lap.
Manmohan SinghServe that Guru, O mortals, who in his lap, has Lord's Name.
Manmohan Singh (Punjabi)ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।
Fareedkot Teekaਹੇ ਪ੍ਰਾਣੀ ਜੀਵ! ਤਿਸ ਸੰਤ ਕੋ ਸੇਵਹੁ ਜਿਸ ਕੇ ਰਿਦੇ ਰੂਪੀ ਪਲੇ ਮੇਂ ਨਾਮ ਹੈ॥
Prof. Sahib Singhਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ)।
ਪਦ ਅਰਥ ਸਰੇਵਹੁ = ਸੇਵਹੁ। ਦੈ = (ਸਲੋਕ ਨੰ: ੨ ਵਿਚ ਵੇਖੋ ਲਫ਼ਜ਼ 'ਸੰਦੜੈ')।
SikhNet (Spanish)Oh hombres, sirvan a Aquél que atesora el Naam, el Nombre del Señor,
ਐਥੈ ਰਹਹੁ ਸੁਹੇਲਿਆ; ਅਗੈ ਨਾਲਿ ਚਲੈ ॥
aithai rahahu suheliaa; agai naal chalai |
Sant Singh KhalsaYou shall dwell in peace and ease in this world; in the world hereafter, it shall go with you.
Manmohan SinghYe shall be comfortable here, and it shall go with ye hereafter.
Manmohan Singh (Punjabi)ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।
Fareedkot Teekaਇਸ ਲੋਕ ਮੇਂ ਸੁਖੀ ਰਹੋਗੇ ਅਗੇ ਪ੍ਰਲੋਕ ਮੇਂ ਸੋ ਨਾਮ ਸਾਥ ਚਲੇਗਾ॥
Prof. Sahib Singh(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ।
ਪਦ ਅਰਥ ਸੁਹੇਲਿਆ = ਸੁਖੀ।
SikhNet (Spanish)y estarán en Paz aquí y Él les dará Compañía en el más allá.
ਘਰੁ ਬੰਧਹੁ. ਸਚ ਧਰਮ ਕਾ; ਗਡਿ ਥੰਮੁ ਅਹਲੈ ॥
ghar bandhahu. sach dharam kaa; gadd tham ahalai |
Sant Singh KhalsaSo build your home of true righteousness, with the unshakable pillars of Dharma.
Manmohan SinghFix and unshakable pillars of the faith and built the home of true Devotion.
Manmohan Singh (Punjabi)ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।
Fareedkot Teeka(ਸਚ ਧਰਮ) ਭਗਤੀ ਕਾ ਘਰ ਬੰਧਹੁ ਔਰ (ਅਹਲੈ) ਅਡੋਲ ਨਿਸਚੈ ਰੂਪ ਥੰਮ ਗਡੋ॥
Prof. Sahib Singh(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ।
ਪਦ ਅਰਥ ਗਡਿ = ਗੱਡ ਕੇ। ਅਹਲੈ = ਨਾਹ ਹਿੱਲਣ ਵਾਲਾ। ਬੰਧਹੁ = ਬਣਾਓ।
SikhNet (Spanish)Construyan el Hogar de la Verdad y del Dharma con los pilares inamovibles de la Fe,
ਓਟ ਲੈਹੁ ਨਾਰਾਇਣੈ; ਦੀਨ ਦੁਨੀਆ ਝਲੈ ॥
ott laihu naaraaeinai; deen duneea jhalai |
Sant Singh KhalsaTake the Support of the Lord, who gives support in the spiritual and material worlds.
Manmohan SinghEnter ye the sanctuary of the Pervading God thus spiritual world and temporal world shall hail thee.
Manmohan Singh (Punjabi)ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।
Fareedkot Teekaਨਾਰਾਇਣ ਕਾ ਆਸਰਾ ਲੇਵੇ, ਲੋਕ ਪਰਲੋਕ ਮੇਂ (ਝਲੈ) ਰਖਿਆ ਕਰੇਗਾ॥
Prof. Sahib Singhਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।
ਪਦ ਅਰਥ ਝਲੈ = ਝੱਲਦਾ ਹੈ, ਆਸਰਾ ਦੇਂਦਾ ਹੈ।
SikhNet (Spanish)y busquen Refugio en el Señor, Quien es nuestro Soporte en el mundo de la carne así como en el mundo del Alma.
ਨਾਨਕ. ਪਕੜੇ ਚਰਣ ਹਰਿ; ਤਿਸੁ ਦਰਗਹ ਮਲੈ ॥੮॥
naanak. pakarre charan har; tis daragah malai |8|
Sant Singh KhalsaNanak grasps the Lotus Feet of the Lord; he humbly bows in His Court. ||8||
Manmohan SinghNanak has grasped the feet of God and he has prostrated himself before His court.
Manmohan Singh (Punjabi)ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਕੇ ਚਰਨ ਪਕੜੇ ਹੈਂ ਤਿਸ ਪੁਰਸ਼ ਨੇ ਉਤਮ ਸੁਖ ਦਰਗਾਹ ਮੇਂ (ਮਲੈ) ਰੋਕੇ ਹੈਂ ਅਰਥਾਤ ਉਤਮ ਸੁਖੋਂ ਕੋ ਪ੍ਰਾਪਤਿ ਹੂਆ ਹੈ॥੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ॥੮॥
ਪਦ ਅਰਥ ਤਿਸੁ = ਉਸ ਪ੍ਰਭੂ ਦੀ ॥੮॥
SikhNet (Spanish)Nanak ama los Pies del Señor y se postra ante la Corte del Señor. (8)