ੴ

ਸਿੱਖਬਾਣੀ · SikhBani

ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥

jaachak mangai daan dehi piaariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 5 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾਚਕੁ ਮੰਗੈ ਦਾਨੁ; ਦੇਹਿ ਪਿਆਰਿਆ ॥

jaachak mangai daan; dehi piaariaa |

Sant Singh KhalsaThe beggar begs for charity: give to me, O my Beloved!
Manmohan SinghGive me O my Beloved, the beggar begs for alms.
Manmohan Singh (Punjabi)ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।
Fareedkot Teekaਹੇ ਪਿਆਰਿਆ! ਮੈਂ ਜਾਚਕ ਦਾਨ ਮਾਂਗਤਾ ਹੂੰ ਐਸਾ ਦੇਹੁ॥
Prof. Sahib Singh(ਹੇ ਪ੍ਰਭੂ!) ਮੈਂ ਮੰਗਤਾ (ਤੇਰੇ 'ਅਪਾਰ ਸ਼ਬਦ' ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ।

ਪਦ ਅਰਥ ਜਾਚਕੁ = ਮੰਗਤਾ। ਦਾਨੁ = ('ਅਪਾਰ ਸ਼ਬਦ' ਦਾ) ਖ਼ੈਰ। ਪਿਆਰਿਆ = ਹੇ ਪਿਆਰੇ!

SikhNet (Spanish)Tu buscador busca Tu Bendición; bendíceme, oh mi amado Señor.

ਦੇਵਣਹਾਰੁ ਦਾਤਾਰੁ; ਮੈ ਨਿਤ ਚਿਤਾਰਿਆ ॥

devanahaar daataar; mai nit chitaariaa |

Sant Singh KhalsaO Great Giver, O Giving Lord, my consciousness is continually centered on You.
Manmohan SinghThe Giver benefactor, I have ever remembered Thee.
Manmohan Singh (Punjabi)ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
Fareedkot Teekaਜੋ ਤੂੰ ਦੇਵਣ ਵਾਲਾ ਦਾਤਾ ਹੈਂ, ਮੈਂ ਤੇਰੇ ਕੋ ਹੀ ਚਿਤਾਰਿਆ ਕਰਾਂ॥
Prof. Sahib Singhਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।

ਪਦ ਅਰਥ ਚਿਤਾਰਿਆ = ਚੇਤੇ ਕਰਦਾ ਹਾਂ।

SikhNet (Spanish)Eres mi Dios Benevolente; Te contemplo en todo momento.

ਨਿਖੁਟਿ. ਨ ਜਾਈ ਮੂਲਿ; ਅਤੁਲ ਭੰਡਾਰਿਆ ॥

nikhutt. na jaaee mool; atul bhanddaariaa |

Sant Singh KhalsaThe immeasurable warehouses of the Lord can never be emptied out.
Manmohan SinghThe immeasurable store houses of God never get exhausted.
Manmohan Singh (Punjabi)ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।
Fareedkot Teekaਤੇਰੀ ਭਗਤੀ ਕਾ ਭੰਡਾਰ ਐਸਾ ਅਤੋਲ ਹੈ (ਮੂਲਿ) ਰੰਚਕ ਮਾਤ੍ਰ ਭੀ ਨਹੀਂ ਨਿਖੂਟਤਾ॥
Prof. Sahib Singhਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।

ਪਦ ਅਰਥ ਅਤੁਲ = ਜੋ ਤੋਲਿਆ ਨਾਹ ਜਾ ਸਕੇ, ਬੇਅੰਤ।

SikhNet (Spanish)Tu Tesoro es Inexhausto, Vasto e Inmedible.

ਨਾਨਕ. ਸਬਦੁ ਅਪਾਰੁ; ਤਿਨਿ ਸਭੁ ਕਿਛੁ ਸਾਰਿਆ ॥੧॥

naanak. sabad apaar; tin sabh kichh saariaa |1|

Sant Singh KhalsaO Nanak, the Word of the Shabad is infinite; it has arranged everything perfectly. ||1||
Manmohan SinghNanak, Infinite is the Lord's Name, which has arranged everything.
Manmohan Singh (Punjabi)ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਅਪਾਰ) ਬਿਅੰਤ ਵਾਹਗੁਰੂ! ਜਿਨੋਂ ਨੇ ਗੁਰੋਂ ਕਾ ਉਪਦੇਸ਼ ਲੀਆ ਹੈ ਤਿਨੋਂ ਨੇ ਸਭ ਕੁਛ ਸਾਰਿਆ ਹੈ, ਭਾਵ ਏਹ ਤਿਨ ਕੇ ਸੰਪੂਰਨ ਕਾਰਜ ਪੂਰੇ ਹੂਏ ਹੈਂ॥੧॥
Prof. Sahib Singhਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ॥੧॥

ਪਦ ਅਰਥ ਸਾਰਿਆ = ਸੰਵਾਰ ਦਿੱਤਾ ਹੈ। ਸਭੁ ਕਿਛੁ = ਹਰੇਕ ਕਾਰਜ ॥੧॥

SikhNet (Spanish)Dice Nanak, Infinita es Tu Palabra, La que satisface a todos.(1)
Answers quote the Granth verbatim with Ang citations. AI commentary is not Gurbani and not a religious ruling.