ਪਉੜੀ ॥
paurree | Ang 90
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri:
ਹਰਿ ਆਪਣੀ ਭਗਤਿ ਕਰਾਇ; ਵਡਿਆਈ ਵੇਖਾਲੀਅਨੁ ॥
har aapanee bhagat karaae; vaddiaaee vekhaaleean | Ang 90
Sant Singh KhalsaThe Lord Himself inspires us to worship Him; He reveals His Glorious Greatness.
Manmohan SinghBy putting man to his devotional service, God has manifested His glory.1
Manmohan Singh (Punjabi)ਇਨਸਾਨ ਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਕੇ ਵਾਹਿਗੁਰੂ ਨੇ ਆਪਣੀ ਕੀਰਤੀ ਪਰਗਟ ਕੀਤੀ ਹੈ।
Fareedkot Teekaਹੇ ਭਾਈ! ਹਰੀ ਨੇ ਆਪਣੀ ਭਗਤੀ ਕਰਾਇਕੇ ਵਡਿਆਈ ਵੇਖਾਲੀ ਹੈ॥
Prof. Sahib Singhਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ।
ਪਦ ਅਰਥ ਵੇਖਾਲੀਅਨੁ = ਵਿਖਾਲੀ ਹੈ ਉਸ ਨੇ।
SikhNet (Spanish)El Señor hace que el Devoto Lo alabe, revelándole Su Gloria.
ਆਪਣੀ ਆਪਿ ਕਰੇ ਪਰਤੀਤਿ; ਆਪੇ ਸੇਵ ਘਾਲੀਅਨੁ ॥
aapanee aap kare parateet; aape sev ghaaleean | Ang 90
Sant Singh KhalsaHe Himself inspires us to place our faith in Him. Thus He performs His Own Service.
Manmohan SinghGod causes the devotee to place faith in Him and through him performs His own service.
Manmohan Singh (Punjabi)ਵਾਹਿਗੁਰੂ ਭਗਤ ਦਾ ਆਪਣੇ ਵਿੱਚ ਨਿਸਚਾ ਬਨ੍ਹਾਉਂਦਾ ਹੈ ਅਤੇ ਉਸ ਦੇ ਰਾਹੀਂ ਆਪਣੇ ਆਪ ਦੀ ਟਹਿਲ ਕਰਦਾ ਹੈ।
Fareedkot Teekaਆਪ ਹੀ ਜਗ੍ਯਾਸੂ ਹੋ ਕੇ ਸੇਵਾ (ਘਾਲੀਅਨੁ) ਕਰੀ ਹੈ, ਪੁਨਾ: ਗੁਰੂ ਰੂਪ ਹੋ ਕਰ ਕੇ ਆਪ ਹੀ ਆਪਣੀ ਪਰਤੀਤ ਕਰਤਾ ਹੈ॥
Prof. Sahib Singhਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ।
ਪਦ ਅਰਥ ਘਾਲੀਅਨੁ = ਘਾਲ ਕਰਾਈ ਹੈ ਉਸ ਨੇ।
SikhNet (Spanish)Aún más, el Señor Mismo infunde la Fe en el Devoto, y a través de él se sirve a Sí Mismo.
ਹਰਿ ਭਗਤਾ ਨੋ ਦੇਇ ਅਨੰਦੁ; ਥਿਰੁ ਘਰੀ ਬਹਾਲਿਅਨੁ ॥
har bhagataa no dee anand; thir gharee bahaalian | Ang 91
Sant Singh KhalsaThe Lord bestows bliss upon His devotees, and gives them a seat in the eternal home.
Manmohan SinghGod bestows bliss on His faithful adorers and seats them in the eternal home.
Manmohan Singh (Punjabi)ਵਾਹਿਗੁਰੂ ਆਪਣੇ ਅਨਿੰਨ ਉਪਾਸ਼ਕਾਂ ਨੂੰ ਪਰਸੰਨਤਾ ਪ੍ਰਦਾਨ ਕਰਦਾ ਹੈ ਤੇ ਉਨ੍ਹਾਂ ਨੂੰ ਅਬਿਨਾਸੀ ਗ੍ਰਹਿ ਅੰਦਰ ਬਹਾਲਦਾ ਹੈ।
Fareedkot Teekaਔਰ ਹਰੀ ਅਪਣੇ ਭਗਤੋਂ ਕੋ ਅਨੰਦ ਦੇਤਾ ਹੈ, ਔਰ ਇਸਥਿਤ ਕਰ ਕੇ (ਘਰੀ) ਸ੍ਵਰੂਪ ਮੇਂ ਬਠਲਾਯਾ ਹੈ ਅਰਥਾਤ ਅਭੇਦ ਕਰ ਲੀਯਾ ਹੈ॥
Prof. Sahib Singh(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।
ਪਦ ਅਰਥ ਬਹਾਲੀਅਨੁ = ਬਹਾਲੇ ਹਨ ਉਸ ਨੇ।
SikhNet (Spanish)Él otorga la Dicha al Devoto y le da también un lugar en el Hogar Eterno.
ਪਾਪੀਆ ਨੋ. ਨ ਦੇਈ ਥਿਰੁ ਰਹਣਿ; ਚੁਣਿ ਨਰਕ ਘੋਰਿ ਚਾਲਿਅਨੁ ॥
paapeea no. na deee thir rehan; chun narak ghor chaalian | Ang 91
Sant Singh KhalsaHe does not give the sinners any stability or place of rest; He consigns them to the depths of hell.
Manmohan SinghTo the sinners He allows not stability. Picking them up, He consigns them to the terrible hell.
Manmohan Singh (Punjabi)ਗੁਨਾਹਗਾਰਾਂ ਨੂੰ ਉਹ ਸਥਿਰਤਾ ਨਹੀਂ ਦਿੰਦਾ ਉਨ੍ਹਾਂ ਨੂੰ ਚੁਣ ਕੇ ਉਹ ਭਿਆਨਕ ਦੋਜ਼ਖ਼ ਵਿੱਚ ਪਾਉਂਦਾ ਹੈ।
Fareedkot Teekaਔਰ ਪਾਪੀਓਂ ਕੋ ਥਿਰ ਰਹਨ ਨਹੀਂ ਦੇਤਾ ਹੈ, ਚੁਣ ਕਰ ਕੇ ਘੋਰ ਨਰਕ ਕੋ ਚਲਾਯਾ ਹੈ॥
Prof. Sahib Singh(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।
ਪਦ ਅਰਥ ਚਾਲਿਅਨੁ = ਚਲਾਏ ਹਨ ਉਸ ਨੇ।
SikhNet (Spanish)También es Él Quien hace que aquéllos que cometen errores se alejen de Él, y los lleva hasta las profundidades de la oscuridad de su conciencia,
ਹਰਿ ਭਗਤਾ ਨੋ ਦੇਇ ਪਿਆਰੁ; ਕਰਿ ਅੰਗੁ ਨਿਸਤਾਰਿਅਨੁ ॥੧੯॥
har bhagataa no dee piaar; kar ang nisataarian |19| Ang 91
Sant Singh KhalsaThe Lord blesses His devotees with His Love; He sides with them and saves them. ||19||
Manmohan SinghThe Lord blesses His devotees, with His love and taking their side saves them.
Manmohan Singh (Punjabi)ਆਪਣੇ ਅਨੁਰਾਗੀਆਂ ਨੂੰ ਸਾਹਿਬ ਆਪਣੀ ਪ੍ਰੀਤ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਉਨ੍ਹਾਂ ਦੀ ਰਖਿਆ ਕਰਦਾ ਹੈ।
Fareedkot Teekaਹਰੀ ਭਗਤੋਂ ਕੋ ਪਿਆਰ ਦੇਤਾ ਹੈ, ਔਰ (ਅੰਗੁ) ਪਖ ਕਰ ਕੇ ਨਿਸਤਾਰਿਆ ਹੈ॥੧੯॥☬ਗੁਰੂ ਨਾਨਕ ਸਾਹਿਬ ਮਰਦਾਨੇ, ਬਾਲੇ ਸਹਤ ਹਰੀਦ੍ਵਾਰ ਪਰ ਗੲ। ਵਹਾਂ ਬ੍ਰਹਮਣ ਅਸਨਾਨ ਕਰ ਕੇ ਸੂਰਜ ਕੋ ਜਲ ਦੇਤੇ ਥੇ ਔਰ ਗੁਰੂ ਜੀ ਪਛਮ ਕੀ ਤ੍ਰਫ ਜਲ ਸੀਚਨੇ ਲਗੇ। ਲੋਗੋਂ ਨੇ ਪੂਛਾ ਕਿ ਆਪ ਇਸ ਤ੍ਰਫ ਜਲ ਕਿਯੋਂ ਸੀਚਤੇ ਹੈਂ? ਗੁਰੂ ਜੀ ਨੇ ਕਹਾ ਕਿ ਹਮਾਰੀ ਇਸ ਤ੍ਰਫ ਖੇਤੀ ਹੈ, ਤਿਨ ਕੋ ਜਲ ਦੇਤੇ ਹੈਂ। ਬ੍ਰਹਮਣੋਂ ਨੇ ਕਹਾ ਇਤਨੇ ਕੋਸ ਪਰ ਪਾਣੀ ਕੈਸੇ ਪਹੁੰਚੇਗਾ? ਗੁਰੂ ਜੀ ਨੇ ਕਹਾ ਕਿ ਪਿਤਰ ਲਾਖ ਜੋਜਨ ਪਰ ਹੈਂ, ਜੇ ਤਿਸ ਕੋ ਜਲ ਪਹੁੰਚੇਗਾ ਤੋ ਹਮਾਰੇ ਖੇਤ ਕੋ ਭੀ ਪਹੁੰਚ ਜਾਵੇਗਾ। ਐਸੇ ਅਨੇਕ ਪ੍ਰਕਾਰ ਕੀ ਚਰਚਾ ਕਰੀ ਤਬ ਸਿਖ ਬਨੇ, ਔਰ ਗੁਰੂ ਜੀ ਕੋ ਨਿਊਤਾ ਕੀਆ। ਜਬ ਗੁਰੂ ਜੀ ਪ੍ਰਸਾਦ ਛਕਨੇ ਬੈਠੇ ਤਬ ਬ੍ਰਹਮਣੋਂ ਨੇ ਕਾਰ ਖਿਚ ਲਈ। ਸ੍ਰੀ ਗੁਰੂ ਜੀ ਨੇ ਕਾਰ ਦੇ ਅੰਦਰ ਚਰਨੁ ਰਖਾ ਤਬ ਬ੍ਰਹਮਣ ਉਠ ਖੜੇ ਹੂਏ ਕਿ ਹਮਾਰਾ ਚੌਂਕਾ ਭ੍ਰਿਸ਼ਟ ਹੋ ਗਯਾ। ਤਿਸ ਪਰ ਮਹਾਰਾਜ ਉਚਾਰਨ ਕਰਤੇ ਹੈਂ:
Prof. Sahib Singhਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ॥੧੯॥
ਪਦ ਅਰਥ ਨਿਸਤਾਰਿਅਨੁ = ਪਾਰ ਉਤਾਰੇ ਹਨ ਉਸ ਨੇ ॥੧੯॥
SikhNet (Spanish)pero a Sus Devotos los bendice con Su Amor, y con Su Apoyo los eleva por encima de la dualidad. (19)