ੴ

ਸਿੱਖਬਾਣੀ · SikhBani

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥

kubudh ddoomanee kudeaa kasaaein par nindaa ghatt chooharree...
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 91 · 5 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਕੁਬੁਧਿ ਡੂਮਣੀ. ਕੁਦਇਆ ਕਸਾਇਣਿ; ਪਰ ਨਿੰਦਾ ਘਟ ਚੂਹੜੀ. ਮੁਠੀ ਕ੍ਰੋਧਿ ਚੰਡਾਲਿ ॥

kubudh ddoomanee. kudeaa kasaaein; par nindaa ghatt chooharree. mutthee krodh chanddaal |

Sant Singh KhalsaFalse-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
Manmohan SinghEvil-intellect is the she-drummer, heartlessness is the butcheress, other's slander in the heart is a sweepress and deceitful wrath is a pariah-women.
Manmohan Singh (Punjabi)ਮੰਦੀ-ਮੱਤ, ਤਪਲ ਬਾਜਨੀ ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸਾ ਨੀਚ-ਤ੍ਰੀਮਤ ਹੈ।
Fareedkot Teekaਖੋਟੀ ਜੋ ਬੁਧੀ ਹੈ, ਸੋ ਮੀਰਾਸਣ ਹੈ, ਔਰ ਜੋ ਆਦਯਾ ਭਾਵ ਕਰੂਰਤਾ ਹੈ, ਸੋ ਕਸਾਇਣ ਹੈ। (ਪਰ) ਵਸੇਸ ਕਰ ਕੇ ਵਾਪਰ ਪੁਰਸੋਂ ਕੀ ਜੋ ਨਿੰਦਿਆ ਹੈ, ਸੋ ਚੂਹੜੀ, ਔਰ ਕ੍ਰੋਧ ਰੂਪੀ ਬ੍ਰਿਤੀ ਚੰਡਾਲੀ ਹੈ, ਵਾ ਕ੍ਰੋਧ ਸਬੰਧ ਸੇ ਕ੍ਰੋਧ ਕੀ ਇਸਤ੍ਰੀ ਹਿੰਸਾ ਚੰਡਾਲੀ ਹੈ॥
Prof. Sahib Singhਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।
SikhNet (Spanish)La mujer tamborilera es el intelecto malvado; el carnicero es la crueldad. La calumnia es el barrendero de corazones; la mujer paria es el enojo.

ਕਾਰੀ ਕਢੀ ਕਿਆ ਥੀਐ; ਜਾਂ ਚਾਰੇ ਬੈਠੀਆ ਨਾਲਿ ॥

kaaree kadtee kiaa theeai; jaan chaare baittheea naal |

Sant Singh KhalsaWhat good are the ceremonial lines drawn around your kitchen, when these four are seated there with you?
Manmohan SinghWhat does the drawing of lines avail thee when these four are seated with thee?
Manmohan Singh (Punjabi)ਲਕੀਰਾਂ ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ?
Fareedkot Teekaਲਕੀਰੋਂ ਕੇ ਨਿਕਾਲਨੇ ਸੇ ਕਿਆ ਹੋਤਾ ਹੈ? ਜੋ ਇਹੁ ਪੂਰਬੁਕਤ ਚਾਰੇ ਠਗਣੇ ਵਾਲੀਆਂ ਅੰਤਸਕਰਨ ਕੇ ਸਾਥ ਬੈਠੀਆਂ ਹੈਂ॥☬ਪ੍ਰਸ਼ਨ: ਹਮਾਰੀ ਕਾਰ ਆਦਿਕੋਂ ਕਾ ਤੋ ਆਪਨੇ ਨਿਖੇਧ ਕੀਆ ਹੈ, ਅਬ ਆਪ ਕਹੀਏ ਜਿਸ ਕਰੁ ਜੀਵ ਕੀ ਉਤਮਤਾ ਬਨੀ ਰਹੇ? ਤਿਸ ਪਰ ਕਹਤੇ ਹੈਂ:
Prof. Sahib Singhਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
SikhNet (Spanish)Oh Pandit, ¿De qué sirve designar las castas, cuando las cuatro castas de intocables están dentro de ti?

ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥

sach sanjam karanee kaaraan; naavan naau japehee |

Sant Singh KhalsaMake Truth your self-discipline, and make good deeds the lines you draw; make chanting the Name your cleansing bath.
Manmohan SinghMake righteousness thy abstinence, pious way of life thine lines and the Name's meditation thy abolition.
Manmohan Singh (Punjabi)ਸਚਾਈ ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰਹੁਰੀਤੀ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ।
Fareedkot Teekaਸਚ ਬੋਲਨ ਰੂਪ ਸੰਜਮ ਹੈ ਅਰ ਕਰਣੀ ਰੂਪ ਕਾਰਾਂ ਹੈ, ਔਰ ਨਾਮ ਕਾ ਜਪਣ ਏਹੀ ਅਸਨਾਨ ਹੈ॥
Prof. Sahib Singhਜੋ ਮਨੁੱਖ 'ਸੱਚ' ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,
SikhNet (Spanish)Deja que la Verdad sea tu castidad, las buenas acciones en sí tus condecoraciones, y tus abluciones la meditación en el Nombre del Señor.

ਨਾਨਕ. ਅਗੈ ਊਤਮ ਸੇਈ; ਜਿ ਪਾਪਾਂ ਪੰਦਿ. ਨ ਦੇਹੀ ॥੧॥

naanak. agai aootam seee; ji paapaan pand. na dehee |1|

Sant Singh KhalsaO Nanak, those who do not walk in the ways of sin, shall be exalted in the world hereafter. ||1||
Manmohan SinghNanak, they alone shall be exquisite here-after who do not walk the way of sins.
Manmohan Singh (Punjabi)ਨਾਨਕ ਪ੍ਰਲੋਕ ਵਿੱਚ ਕੇਵਲ ਉਹੀ ਉਤਕ੍ਰਿਸ਼ਟਤ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਟੁਰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਗੈ) ਪ੍ਰਲੋਕ ਮੇਂ ਉਤਮ ਸੋਈ ਹੈਂ, ਜੋ ਪੁਰਸ ਪਾਪੋਂ ਕੀ (ਪੰਦਿ) ਸਿਖਿਆ ਨਹੀਂ ਦੇਤੇ ਹੈਂ, ਪੰਦ ਫਾਰਸੀ ਪਦ ਹੈ, ਵਾ ਪਾਪੋਂ ਕੇ ਰਸਤੇ ਮੇਂ ਪੈਰ ਨਹੀਂ ਦੇਤੇ ਹੈਂ॥੧॥☬ਜਬ ਐਸੇ ਗੁਰੂ ਜੀ ਕੇ ਵਾਕ ਸੁਣੇ ਵਹੁ ਪੰਡਤ ਸਿਖ ਹੂਆ, ਤਬ ਮਰਦਾਨੇ ਕਹਾ: ਹੇ ਗੁਰੂ ਜੀ! ਏਹ ਤੋ ਬਗਲਾ ਥਾ, ਆਪ ਕੀ ਕ੍ਰਿਪਾ ਸੇ ਹੰਸ ਹੂਆ ਹੈ। ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥੧॥
SikhNet (Spanish)Oh, dice Nanak, solamente aquéllos que no mal guían a otros, son consagrados en el más allá. (1)
Answers quote the Granth verbatim with Ang citations. AI commentary is not Gurbani and not a religious ruling.