ੴ

ਸਿੱਖਬਾਣੀ · SikhBani

ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥

manamukh kaaeir karoop hai bin naavai nak naeh
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 591 · 4 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ. ਨਕੁ ਨਾਹਿ ॥

manamukh kaaeir karoop hai; bin naavai. nak naeh |

Sant Singh KhalsaThe self-willed manmukh is cowardly and ugly; lacking the Name of the Lord, his nose is cut off in disgrace.
Manmohan SinghThe perverse person, bereft, of the Name, is cowardly, ugly and noseless (sans honour).
Manmohan Singh (Punjabi)ਨਾਮ ਤੋਂ ਸੱਖਣਾ ਪ੍ਰਤੀਕੂਲ ਪੁਰਸ਼ ਡਰਪੋਕ, ਬਦਸ਼ਕਲ ਅਤੇ ਨੱਕ-ਹੀਣ ਹੈ।
Fareedkot Teekaਮਨਮੁਖ ਜੋ ਹੈਂ, ਸੋ ਕਾਇਰ ਔਰੁ ਕੁਰੂਪ ਹੈਂ, ਤਿਨ ਕੇ ਬਿਨਾਂ ਨਾਮ ਸੇ ਜਸ ਰੂਪ ਨਕ ਨਹੀਂ ਹੈ, ਅਰਥਾਤ ਕਾਮਾਦਿਕੋਂ ਕੇ ਅਧੀਨ ਔਰ ਕਪਟ ਵਾਲੇ ਹੈਂ ਅਰਥਾਤ ਅਪਜਸ ਵਾਲੇ ਹੂਏ ਫਿਰਤੇ ਹੈਂ॥
Prof. Sahib Singhਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ।

ਪਦ ਅਰਥ ਕਰੂਪੁ = ਭੈੜੇ ਮੂੰਹ ਵਾਲਾ, ਭੈੜ-ਮੱਥਾ, ਭਰਿਸ਼ਟੇ ਮੂੰਹ ਵਾਲਾ।

SikhNet (Spanish)El arrogante Mamukj, carente del Nombre del Señor, se vuelve un vil cobarde, repugnante y tenebroso.

ਅਨਦਿਨੁ ਧੰਧੈ ਵਿਆਪਿਆ; ਸੁਪਨੈ ਭੀ ਸੁਖੁ. ਨਾਹਿ ॥

anadin dhandhai viaapiaa; supanai bhee sukh. naeh |

Sant Singh KhalsaNight and day, he is engrossed in worldly affairs, and even in his dreams, he finds no peace.
Manmohan SinghNight and day, he is engrossed in worldly affairs and gets not peace even in his dream.
Manmohan Singh (Punjabi)ਰਾਤ ਦਿਨ ਉਹ ਸੰਸਾਰੀ ਵਿਹਾਰਾਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਸੁਫਨੇ ਵਿੱਚ ਭੀ ਉਹ ਆਰਾਮ ਨਹੀਂ ਪਾਉਂਦਾ।
Fareedkot Teekaਸੋ ਮਨਮੁਖ ਰਾਤ ਦਿਨ ਧੰਧੋਂ ਹੀ ਮੇਂ ਬਿਆਪਤ ਰਹਿਤਾ ਹੈ, ਇਸ ਸੇ ਸ੍ਵਪਨ ਮਾਤ੍ਰ ਭੀ ਉਸ ਕੋ ਸੁਖ ਨਹੀਂ ਮਿਲਤਾ ਹੈ॥
Prof. Sahib Singhਉਹ ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ।
SikhNet (Spanish)Vive en la dualidad, siempre resentido y no logra Paz ni aun en sueños.

ਨਾਨਕ. ਗੁਰਮੁਖਿ ਹੋਵਹਿ ਤਾ ਉਬਰਹਿ; ਨਾਹਿ ਤ. ਬਧੇ ਦੁਖ ਸਹਾਹਿ ॥੧॥

naanak. guramukh hoveh taa ubareh; naeh ta. badhe dukh sahaeh |1|

Sant Singh KhalsaO Nanak, if he becomes Gurmukh, then he shall be saved; otherwise, he is held in bondage, and suffers in pain. ||1||
Manmohan SinghNanak if he is resigned to Guru's will, then, is he saved, otherwise, he is bound and suffers pain.
Manmohan Singh (Punjabi)ਨਾਨਕ, ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਉਹ ਬੱਚ ਜਾਂਦਾ ਹੈ। ਤਾਂ ਨਰੜੇ ਹੋਇਆ ਉਹ ਕਸ਼ਟ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਬ ਮਨਮੁਖਤਾ ਕਾ ਤ੍ਯਾਗ ਕਰ ਗੁਰਮੁਖ ਹੋਇੰਗੇ ਤਬ ਬਚੇਂਗੇ, ਨਹੀਂ ਤੋ ਪਕੜੇ ਹੂਏ ਜਮ ਲੋਕ ਮੇਂ ਦੁਖ ਹੀ ਸਹੈਂਗੇ॥੧॥
Prof. Sahib Singhਹੇ ਨਾਨਕ! ਜੋ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ ॥੧॥
SikhNet (Spanish)Dice Nanak, si se convierte en un Gurmukj es salvado; de otra forma, amarrado a su deseo, sufre y se lamenta. (1)
Answers quote the Granth verbatim with Ang citations. AI commentary is not Gurbani and not a religious ruling.