ੴ

ਸਿੱਖਬਾਣੀ · SikhBani

Ang 1011

Sri Guru Granth Sahib · Raag Maaroo · 2 shabads, 42 lines
Translations
Shabad Guru Nanak Dev Ji Raag Maaroo continued from Ang 1010

ਗੁਰ ਪੂਰੇ ਸਾਬਾਸਿ ਹੈ; ਕਾਟੈ ਮਨ ਪੀਰਾ ॥੨॥

gur poore saabaas hai; kaattai man peeraa |2|

Sant Singh KhalsaThe Perfect Guru is honored and celebrated; He has taken away the pains of my mind. ||2||
Manmohan SinghAll honour is to the Perfect Guru, who has rid me of my mind's grief.
Manmohan Singh (Punjabi)ਸਮੂਹ ਵਡਿਆਈ ਪੂਰਨ ਗੁਰਦੇਵ ਜੀ ਨੂੰ ਹੈ ਜਿਨ੍ਹਾਂ ਨੇ ਮੇਰੇ ਚਿੱਤ ਦਾ ਰੰਜ ਦੂਰ ਕਰ ਦਿੱਤਾ ਹੈ।
Fareedkot Teekaਇਸੀ ਤੇ ਗੁਰ ਪੂਰਿਓਂ ਕੋ ਸਾਬਾਸੀ ਹੈ, ਜੋ ਮਨ ਕੀ ਪੀੜਾ ਕਾਟ ਦੇਤੇ ਹੈਂ॥੨॥
Prof. Sahib Singhਸੇਵਕ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ ॥੨॥

ਪਦ ਅਰਥ ਮਨ ਪੀਰਾ = ਮਨ ਦੀ ਪੀੜ ॥੨॥

SikhNet (Spanish)Oh, Bendito sea el Guru Perfecto, Él me libera del sufrimiento de mi mente. (2)

ਲਾਲਾ ਗੋਲਾ ਧਣੀ ਕੋ; ਕਿਆ ਕਹਉ ਵਡਿਆਈਐ ॥

laalaa golaa dhanee ko; kiaa khau vaddiaaeeai |

Sant Singh KhalsaI am the servant and slave of my Master; what glorious greatness of His can I describe?
Manmohan SinghI am a servant and serf of the Master. What praise of His can I tell?
Manmohan Singh (Punjabi)ਮੈਂ ਆਪਣੇ ਮਾਲਕ ਦਾ ਨੌਕਰ ਅਤੇ ਨਫ਼ਰ ਹਾਂ। ਉਸ ਦੀ ਉਪਮਾ ਮੈਂ ਕੀ ਆਖ ਸਕਦਾ ਹਾਂ।
Fareedkot Teekaਹੇ (ਧਣੀ) ਸ੍ਵਾਮੀ! ਮੈਂ ਆਪ ਕੇ ਦਾਸੋਂ ਕਾ ਦਾਸ ਹੂੰ, ਤਾਂ ਤੇ ਮੈਂ ਆਪ ਕੀ ਵਡਿਆਈ ਕਿਆ ਕਹੂੰ॥
Prof. Sahib Singhਜੇਹੜਾ ਮਨੁੱਖ ਮਾਲਕ-ਪ੍ਰਭੂ ਦਾ ਸੇਵਕ-ਗ਼ੁਲਾਮ ਬਣ ਜਾਂਦਾ ਹੈ ਮੈਂ ਉਸ ਦੀ ਕੀਹ ਵਡਿਆਈ ਦੱਸ ਸਕਦਾ ਹਾਂ?

ਪਦ ਅਰਥ ਧਣੀ ਕੋ = ਮਾਲਕ ਦਾ। ਕਹਉ = ਮੈਂ ਆਖਾਂ।

SikhNet (Spanish)¿Cómo podré alabar a los Esclavos del Señor, a quienes el Señor Perfecto,

ਭਾਣੈ ਬਖਸੇ ਪੂਰਾ ਧਣੀ; ਸਚੁ ਕਾਰ ਕਮਾਈਐ ॥

bhaanai bakhase pooraa dhanee; sach kaar kamaaeeai |

Sant Singh KhalsaThe Perfect Master, by the Pleasure of His Will, forgives, and then one practices Truth.
Manmohan SinghHe, whom the Perfect Master, in His will, forgives, does the true deeds.
Manmohan Singh (Punjabi)ਜਿਸ ਨੂ ਮੁੰਕਮਲ ਮਾਲਕ ਆਪਣੀ ਰਜ਼ਾ ਅੰਦਰ ਮਾਫ਼ ਕਰ ਦਿੰਦਾ ਹੈ, ਉਹ ਸੱਚੇ ਅਮਲ ਕਮਾਉਂਦਾ ਹੈ।
Fareedkot Teekaਹੇ ਪੂਰਨ ਸ੍ਵਾਮੀ! ਜੋ ਮੇਰੇ ਕੋ ਭਾਣੈ ਮੇਂ ਇਸਥਿਤ ਰਹਣਾ ਬਖਸੇ ਤੌ ਸਚੀ ਕਾਰ ਕੋ ਕਮਾਵੋਂ, ਭਾਵ ਤੌ ਹੀ ਤੇਰੀ ਭਗਤੀ ਹੋ ਸਕਤੀ ਹੈ॥
Prof. Sahib Singhਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ (ਆਪਣੇ ਸੇਵਕ-ਉਤੇ) ਬਖ਼ਸ਼ਸ਼ ਕਰਦਾ ਹੈ (ਜਿਸ ਦੀ ਬਰਕਤਿ ਨਾਲ ਸੇਵਕ) ਨਾਮ-ਸਿਮਰਨ (ਦੀ) ਕਾਰ ਕਰਦਾ ਰਹਿੰਦਾ ਹੈ।

ਪਦ ਅਰਥ ਪੂਰਾ = ਸਭ ਤਾਕਤਾਂ ਦਾ ਮਾਲਕ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ।

SikhNet (Spanish)por Su Voluntad, perdona, pues practican nada más que la Verdad?

ਵਿਛੁੜਿਆ ਕਉ ਮੇਲਿ ਲਏ; ਗੁਰ ਕਉ ਬਲਿ ਜਾਈਐ ॥੩॥

vichhurriaa kau mel le; gur kau bal jaaeeai |3|

Sant Singh KhalsaI am a sacrifice to my Guru, who re-unites the separated ones. ||3||
Manmohan SinghA sacrifice am I unto my Guru, who unites the separated ones with the Lord.
Manmohan Singh (Punjabi)ਕੁਰਬਾਨ ਹਾਂ ਮੈਂ ਗੁਰਾਂ ਉਤੋਂ ਜੋ ਵਿਛੁੰਨਿਆਂ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ।
Fareedkot Teekaਸਤਿਗੁਰੋਂ ਪੈ ਬਲਿਹਾਰ ਜਾਈਐ ਜੋ ਵਿਛੜਿਓਂ ਜੀਵੋਂ ਕੋ ਮੇਲ ਲੇਤੇ ਹੈਂ॥੩॥
Prof. Sahib Singhਸੇਵਕ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਜੇਹੜਾ ਵਿਛੁੜੇ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੩॥

ਪਦ ਅਰਥ ਗੁਰ ਕਉ = ਗੁਰੂ ਤੋਂ। ਬਲਿ = ਬਲਿਹਾਰ, ਕੁਰਬਾਨ ॥੩॥

SikhNet (Spanish)Oh, ofrezco mi ser al Guru, Él une con Dios a los que estaban de Él separados.(3)

ਲਾਲੇ ਗੋਲੇ. ਮਤਿ ਖਰੀ; ਗੁਰ ਕੀ ਮਤਿ ਨੀਕੀ ॥

laale gole. mat kharee; gur kee mat neekee |

Sant Singh KhalsaThe intellect of His servant and slave is noble and true; it is made so by the Guru's intellect.
Manmohan SinghSublime is the Guru's understanding of his obedient attendant, too, is rendered good.
Manmohan Singh (Punjabi)ਸ੍ਰੇਸ਼ਟ ਹੈ ਸਮਝ ਗੁਰਦੇਵ ਜੀ ਦੀ ਅਤੇ ਉਨ੍ਹਾਂ ਦੇ ਰਾਹੀਂ ਉਨ੍ਹਾਂ ਦੇ ਫ਼ਰਮਾਂਬਰਦਾਰ ਸੇਵਕ ਦੀ ਸਮਝ ਭੀ ਚੰਗੀ ਹੋ ਗਈ ਹੈ।
Fareedkot Teekaਗੁਰੋਂ ਕੀ ਸਿਖ੍ਯਾ ਚੰਗੀ ਲਈ ਹੈ, ਇਸੀ ਤੇ ਮੈਂ ਜੋ ਦਾਸੋਂ ਕਾ ਦਾਸ ਹੋਂ ਮੇਰੀ ਬੁਧੀ ਚੰਗੀ ਹੋ ਗਈ ਹੈ॥
Prof. Sahib Singhਗੁਰੂ ਦੀ ਸੋਹਣੀ ਮੱਤ ਲੈ ਕੇ ਸੇਵਕ-ਗ਼ੁਲਾਮ ਦੀ ਅਕਲ ਭੀ ਚੰਗੀ ਹੋ ਜਾਂਦੀ ਹੈ, ਉਸ ਦੀ ਸੁਰਤ ਸਦਾ-ਥਿਰ ਭਗਤੀ ਵਿਚ ਟਿਕ ਕੇ ਸੋਹਣੀ ਹੋ ਜਾਂਦੀ ਹੈ।

ਪਦ ਅਰਥ ਖਰੀ = ਚੰਗੀ। ਨੀਕੀ = ਸੋਹਣੀ।

SikhNet (Spanish)Ha amanecido con la Luz Bendita del Guru, Ella ilumina las mentes de Sus Esclavos

ਸਾਚੀ ਸੁਰਤਿ ਸੁਹਾਵਣੀ; ਮਨਮੁਖ ਮਤਿ ਫੀਕੀ ॥

saachee surat suhaavanee; manamukh mat feekee |

Sant Singh KhalsaThe intuition of those who are true is beautiful; the intellect of the self-willed manmukh is insipid.
Manmohan SinghBeauteous is the instruction of the true persons, and insipid the intellect of the egocentric.
Manmohan Singh (Punjabi)ਸੁੰਦਰ ਹੈ ਅਨੁਭਵ ਸੱਚੇ ਪੁਰਸ਼ ਦਾ ਅਤੇ ਫਿਕਲੀ ਹੈ ਅਕਲ ਮਨਮਤੀਏ ਦੀ।
Fareedkot Teekaਸਚੀ ਗ੍ਯਾਤਕਰ ਬੁਧੀ ਸੁਹਾਵਣੀ ਹੋਈ ਹੈ ਔ ਮਨਮੁਖੋਂ ਕੀ ਮਤ ਫੀਕੀ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮੱਤ ਉਸ ਨੂੰ ਫਿੱਕ ਵਾਲੇ ਰਾਹੇ ਹੀ ਪਾਣ ਵਾਲੀ ਹੁੰਦੀ ਹੈ।

ਪਦ ਅਰਥ ਫੀਕੀ = ਬੇ-ਸੁਆਦੀ।

SikhNet (Spanish)y nunca se equivoca en su intuición, en cambio, la mente del Manmukj es insípida.

ਮਨੁ ਤਨੁ ਤੇਰਾ. ਤੂ ਪ੍ਰਭੂ; ਸਚੁ ਧੀਰਕ. ਧੁਰ ਕੀ ॥੪॥

man tan teraa. too prabhoo; sach dheerak. dhur kee |4|

Sant Singh KhalsaMy mind and body belong to You, God; from the very beginning, Truth has been my only support. ||4||
Manmohan SinghMy soul and body belong to Thee and thou are my Lord. Since the very beginning, truth is my only support.
Manmohan Singh (Punjabi)ਮੇਰੀ ਜਿੰਦੜੀ ਤੇ ਦੇਹ ਤੇਰੀ ਮਲਕੀਅਤ ਹਨ ਤੇ ਤੂੰ ਮੇਰਾ ਸਾਈਂ ਹੈਂ। ਐਨ ਆਰੰਭ ਤੋਂ ਕੇਵਲ ਸੱਚੇ ਹੀ ਮੇਰਾ ਆਸਰਾ ਹੈ।
Fareedkot Teekaਮਨੁ ਤਨੁ ਤੇਰਾ ਹੀ ਹੈ, ਭਾਵ ਇਨ ਮੇਂ ਮੇਰਾ ਅਪਨਾ ਸੁਅਤ ਨਹੀਂ ਔ ਤੂੰ ਸਭ ਕਾਮ ਕੋ ਸਾਮਰਥ ਹੈਂ। ਹੇ ਸਚੇ ਅਧਾਰ ਰੂਪ! ਤੇਰੀ ਹੀ ਸਭ ਕੋ ਆਦਿ ਕੀ ਧੀਰਜ ਦਈ ਹੂਈ ਹੈ ॥੪॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਨੂੰ ਇਹ) ਮਨ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਹੀ ਆਪਣੀ ਧੁਰ ਦਰਗਾਹ ਤੋਂ ਜੀਵਾਂ ਨੂੰ (ਸਿਮਰਨ ਦੀ) ਟੇਕ ਦੇਣ ਵਾਲਾ ਹੈਂ ॥੪॥

ਪਦ ਅਰਥ ਸਚੁ = ਸਦਾ-ਥਿਰ। ਧੁਰ ਕੀ = ਧੁਰ ਤੋਂ, ਆਪਣੀ ਦਰਗਾਹ ਤੋਂ ॥੪॥

SikhNet (Spanish)Oh Dios, mi cuerpo y mi mente Te pertenecen, y Tu Verdad es para siempre mi Soporte.(4)

ਸਾਚੈ ਬੈਸਣੁ ਉਠਣਾ; ਸਚੁ ਭੋਜਨੁ ਭਾਖਿਆ ॥

saachai baisan utthanaa; sach bhojan bhaakhiaa |

Sant Singh KhalsaIn Truth I sit and stand; I eat and speak the Truth.
Manmohan SinghIn truth I sit and stand and it is truth that I eat and utter.
Manmohan Singh (Punjabi)ਸੱਚ ਅੰਦਰ ਮੈਂ ਬਹਿੰਦਾ ਤੇ ਖੜੋਦਾਂ ਹਾਂ ਅਤੇ ਸੱਚ ਨੂੰ ਹੀ ਮੈਂ ਛਕਦਾ ਤੇ ਬੋਲਦਾ ਹਾਂ।
Fareedkot Teekaਗੁਰਮੁਖੋਂ ਕਾ ਸਾਚੇ ਸਤਸੰਗ ਮੇਂ ਬੈਠਣਾ ਹੈ ਔ ਸਚੇ ਨਾਮ ਕਾ ਜੋ ਉਚਾਰਨਾ ਕੀਆ ਹੈ, ਏਹੁ ਭੋਜਨ ਖਾਇਆ ਹੈ॥
Prof. Sahib Singh(ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ।

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਭਾਖਿਆ = ਬੋਲੀ।

SikhNet (Spanish)Habito y me muevo en Tu Verdad, sí, recito y me alimento de Tu Verdad

ਚਿਤਿ ਸਚੈ. ਵਿਤੋ ਸਚਾ; ਸਾਚਾ ਰਸੁ ਚਾਖਿਆ ॥

chit sachai. vito sachaa; saachaa ras chaakhiaa |

Sant Singh KhalsaWith Truth in my consciousness, I gather the wealth of Truth, and drink in the sublime essence of Truth.
Manmohan SinghI enshrine truth in my mind, amass the wealth of truth and in-drink the Nectar of truth.
Manmohan Singh (Punjabi)ਮੈਂ ਸੱਚ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ, ਸੱਚ ਦੀ ਦੌਲਤ ਨੂੰ ਇਕੱਤਰ ਕਰਦਾ ਹਾਂ ਅਤੇ ਸੱਚ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
Fareedkot Teekaਹੇ ਸਚੇ ਚੈਤੰਨ ਰੂਪ! ਸਚਾ ਧਨੁ ਸੰਚ ਕਰ ਸਾਚ ਸਰੂਪ ਕਾ ਰਸੁ ਚਾਖਿਆ ਹੈ॥
Prof. Sahib Singhਸੇਵਕ ਦੇ ਚਿੱਤ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਟਿਕੀ ਰਹਿੰਦੀ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦਾ ਧਨ ਹੈ, ਇਹੀ ਰਸ ਸਦਾ ਚੱਖਦਾ ਰਹਿੰਦਾ ਹੈ।

ਪਦ ਅਰਥ ਚਿਤਿ = ਚਿੱਤ ਵਿਚ। ਸਚੈ = ਸਚੇ ਦੀ (ਯਾਦ)। ਵਿਤੋ = ਧਨ।

SikhNet (Spanish)y Tú, el Uno Verdadero, me conservas en Tu Hogar Verdadero

ਸਾਚੈ ਘਰਿ ਸਾਚੈ ਰਖੇ; ਗੁਰ ਬਚਨਿ ਸੁਭਾਖਿਆ ॥੫॥

saachai ghar saachai rakhe; gur bachan subhaakhiaa |5|

Sant Singh KhalsaIn the home of Truth, the True Lord protects me; I speak the Words of the Guru's Teachings with love. ||5||
Manmohan SinghI utter the sublime Gurbani and Thou, O True Lord, keep me in thine true mansion.
Manmohan Singh (Punjabi)ਮੈਂ ਸ੍ਰੇਸ਼ਟ ਗੁਰਬਾਣੀ ਨੂੰ ਉਚਾਰਦਾ ਹਾਂ ਅਤੇ ਤੂੰ ਹੇ ਸੱਚੇ ਸਾਹਿਬ! ਮੈਨੂੰ ਆਪਣੇ ਸੱਚੇ ਮੰਦਰ ਵਿੱਚ ਰਖਦਾ ਹੈਂ।
Fareedkot Teekaਜਿਨੋਂ ਨੇ ਗੁਰੋਂ ਕਾ ਬਚਨ (ਸੁ) ਸ੍ਰੇਸ਼ਟ ਸਰਧਾ ਕਰ ਭਾਖਿਆ ਹੈ, ਸੋ (ਸਾਚੈ ਘਰਿ) ਸਰੂਪ ਮੇਂ ਗੁਰੋਂ ਨੇ ਨਿਸਚੇ ਕਰ ਕੇ ਪ੍ਰਾਪਤਿ ਕੀਆ ਹੈ॥੫॥
Prof. Sahib Singh(ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ ॥੫॥

ਪਦ ਅਰਥ ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ। ਬਚਨਿ = ਬਚਨ ਦੀ ਰਾਹੀਂ ॥੫॥

SikhNet (Spanish)y así recito la Palabra del Guru, con toda Devoción.(5)

ਮਨਮੁਖ ਕਉ ਆਲਸੁ ਘਣੋ; ਫਾਥੇ ਓਜਾੜੀ ॥

manamukh kau aalas ghano; faathe ojaarree |

Sant Singh KhalsaThe self-willed manmukh is very lazy; he is trapped in the wilderness.
Manmohan SinghAs apostate is lazy in contemplating the Lord's Name, he is therefore lost in wilderness.
Manmohan Singh (Punjabi)ਅਧਰਮੀ ਸਾਈਂ ਦੇ ਨਾਮ ਨੂੰ ਸਿਮਰਨ ਵਿੱਚ ਬਹੁਤੀ ਸੁਸਤੀ ਕਰਦਾ ਹੈ ਤੇ ਇਸ ਲਈ ਉਜਾੜ ਬੀਆਬਾਨ ਵਿੱਚ ਫਸ ਜਾਂਦਾ ਹੈ।
Fareedkot Teekaਮਨਮੁਖ ਕੋ ਨਾਮ ਜਪਨ ਮੇਂ ਆਲਸ ਬਹੁਤ ਹੈ, ਇਸੀ ਤੇ ਸੰਸਾਰ ਉਜਾੜ ਕੇ ਬੀਚ ਮੋਹ ਕੀ ਫਾਸ ਮੇਂ ਫਸਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ (ਨਾਮ ਸਿਮਰਨ ਵਲੋਂ) ਬਹੁਤ ਆਲਸ ਰਹਿੰਦਾ ਹੈ, ਉਹ ਆਪਣੇ ਮਨ ਦੀ ਸੁੰਞ ਵਿਚ ਹੀ ਫਸਿਆ ਰਹਿੰਦਾ ਹੈ।

ਪਦ ਅਰਥ ਘਣੋ = ਬਹੁਤ।

SikhNet (Spanish)Los arrogantes Manmukjs holgazanes, se encuentran atrapados en su mente salvaje.

ਫਾਥਾ ਚੁਗੈ. ਨਿਤ ਚੋਗੜੀ; ਲਗਿ ਬੰਧੁ ਵਿਗਾੜੀ ॥

faathaa chugai. nit chogarree; lag bandh vigaarree |

Sant Singh KhalsaHe is drawn to the bait, and continually pecking at it, he is trapped; his link to the Lord is ruined.
Manmohan SinghEnticed by the bait of sins which he ever pecks at, he is ensnared and he spoils his relations with the Lord.
Manmohan Singh (Punjabi)ਪਾਪਾਂ ਦੇ ਚੋਗੇ ਦਾ ਜਿਸ ਨੂੰ ਉਹ ਸਦੀਵ ਹੀ ਚੁਗਦਾ ਹੈ, ਲੁਭਾਇਮਾਨ ਕੀਤਾ ਹੋਇਆ, ਉਹ ਕੁੜਿਕੀ ਵਿੱਚ ਫਸ ਜਾਂਦਾ ਹੈ ਅਤੇ ਸੁਆਮੀ ਨਾਲ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।
Fareedkot Teekaਵਿਸ੍ਯੋਂ ਰੂਪ ਚੋਗ ਚੁਗਤਾ ਹੈ ਪੁਨਾ ਬੰਧਨ ਰੂਪ ਕਰਮੋਂ ਮੇਂ ਲਾਗ ਕੇ ਅਪਨੀ ਬਾਤ ਬਿਗਾੜ ਲਈ ਹੈ; ਵਾ ਮਨਮੁਖ ਨੇ ਅਪਨੀ ਦੇਹ ਨਿਸਫਲ ਕਰੀ ਹੈ; ਵਾ ਪਰਮੇਸ੍ਵਰ ਨਾਲ ਪ੍ਰੀਤੀ ਵਿਗਾੜ ਲਈ ਹੈ॥
Prof. Sahib Singh(ਨਾਮ ਵਲੋਂ ਸੁੰਞੇ ਮਨ ਦੀ ਅਗਵਾਈ ਵਿਚ) ਫਸਿਆ ਹੋਇਆ ਮਨਮੁਖ ਨਿਤ (ਮਾਇਆ-ਮੋਹ ਦੀ) ਕੋਝੀ ਚੋਗ ਚੁਗਦਾ ਹੈ, (ਆਪਣੇ ਮਨ ਦੇ ਪਿਛੇ) ਲੱਗ ਕੇ ਪਰਮਾਤਮਾ ਨਾਲੋਂ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।

ਪਦ ਅਰਥ ਚੋਗੜੀ = ਕੋਝੀ ਚੋਗ। ਲਗਿ = (ਮਾਇਆ ਦੇ ਮੋਹ ਵਿਚ) ਲੱਗ ਕੇ। ਬੰਧੁ = (ਪਰਮਾਤਮਾ ਨਾਲ) ਸੰਬੰਧ।

SikhNet (Spanish)Sí, mal guiados y engañados por la carnada del deseo, rompen su lazo con Dios,

ਗੁਰ ਪਰਸਾਦੀ ਮੁਕਤੁ ਹੋਇ; ਸਾਚੇ ਨਿਜ ਤਾੜੀ ॥੬॥

gur parasaadee mukat hoe; saache nij taarree |6|

Sant Singh KhalsaBy Guru's Grace, one is liberated, absorbed in the primal trance of Truth. ||6||
Manmohan SinghBeing attuned to his True Lord, through the Guru's grace, he is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੇ ਸੰਚੇ ਸਾਹਿਬ ਨਾਲ ਇਕਸੁਰ ਹੋਣ ਦੁਆਰਾ ਉਹ ਮੁਕਤ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਵਾਲੇ ਜੋ ਸਾਚੇ ਪੁਰਸ ਹੈਂ, ਸੋ ਨਿਜ ਸਰੂਪ ਮੇਂ (ਤਾੜੀ) ਸਮਾਧੀ ਕਰ ਕੇ ਮੁਕਤਿ ਹੂਏ ਹੈਂ॥੬॥
Prof. Sahib Singh(ਆਪਣੇ ਮਨ ਦੀ ਇਸ ਗ਼ੁਲਾਮੀ ਵਿਚੋਂ ਮਨਮੁਖ ਭੀ) ਗੁਰੂ ਦੀ ਕਿਰਪਾ ਨਾਲ ਸੁਤੰਤਰ ਹੋ ਕੇ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜ ਲੈਂਦਾ ਹੈ ॥੬॥

ਪਦ ਅਰਥ ਮੁਕਤੁ = ਆਜ਼ਾਦ, ਸੁਤੰਤਰ। ਨਿਜ = ਆਪਣੀ। ਤਾੜੀ = ਸੁਰਤ ॥੬॥

SikhNet (Spanish)pero si se entonan en el Uno Verdadero, son emancipados por la Gracia del Guru.(6)

ਅਨਹਤਿ ਲਾਲਾ ਬੇਧਿਆ; ਪ੍ਰਭ ਹੇਤਿ ਪਿਆਰੀ ॥

anahat laalaa bedhiaa; prabh het piaaree |

Sant Singh KhalsaHis slave remains continually pierced through with love and affection for God.
Manmohan SinghThe Lord's slave incessantly remains pierced through with his Lord's love and affection.
Manmohan Singh (Punjabi)ਪ੍ਰਭੂ ਦਾ ਗੋਲਾ ਆਪਣੇ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਨਾਲ ਲਗਾਤਾਰ ਵਿੰਨ੍ਹਿਆ ਰਹਿੰਦਾ ਹੈ।
Fareedkot Teekaਜੋ ਇਕ ਰਸ (ਲਾਲਾ) ਦਾਸ ਸੰਤੋਂ ਮੇਂ ਮਿਲ ਰਹਿਆ ਹੈ, ਹੇ ਪ੍ਰਭੂ! ਆਪ ਕੇ ਪ੍ਰਸੰਨ ਹੋਣੇ ਵਾਸਤੇ ਤਿਸ ਨੇ ਭਗਤੀ ਪ੍ਯਾਰੀ ਕਰੀ ਹੈ॥
Prof. Sahib Singhਸੇਵਕ ਨਾਸ-ਰਹਿਤ ਪ੍ਰਭੂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਉਸ ਦਾ ਮਨ) ਵਿੱਝਿਆ ਰਹਿੰਦਾ ਹੈ, (ਸੇਵਕ ਪ੍ਰਭੂ-ਚਰਨਾਂ ਨਾਲ) ਪਿਆਰ ਜੋੜਦਾ ਹੈ।

ਪਦ ਅਰਥ ਅਨਹਤਿ = ਨਾਸ-ਰਹਿਤ ਪ੍ਰਭੂ ਵਿਚ। ਹੇਤਿ = ਹਿਤ ਵਿਚ, ਪ੍ਰੇਮ ਵਿਚ। ਬੇਧਿਆ = ਵਿੱਝਿਆ ਰਹਿੰਦਾ ਹੈ।

SikhNet (Spanish)El Esclavo del Señor es prendido por la Flecha del Amor del Señor.

ਬਿਨੁ ਸਾਚੇ. ਜੀਉ ਜਲਿ ਬਲਉ; ਝੂਠੇ ਵੇਕਾਰੀ ॥

bin saache. jeeo jal blau; jhootthe vekaaree |

Sant Singh KhalsaWithout the True Lord, the soul of the false, corrupt person is burnt to ashes.
Manmohan SinghWithout the True Name, the soul of the false, sinful person is burnt to ashes.
Manmohan Singh (Punjabi)ਸੱਚੇ ਨਾਮ ਦੇ ਬਾਝੇ, ਕੂੜੇ ਪਾਪੀ ਪੂਰਸ਼ ਦੀ ਆਤਮਾ ਸੜ ਕੇ ਸੁਆਹ ਹੋ ਜਾਂਦੀ ਹੈ।
Fareedkot Teekaਪੁਨ: ਬਿਨਾਂ ਤੇਰੇ ਸਾਚੇ ਨਾਮ ਸੇ ਜੋ ਝੂਠੇ ਵਿਕਾਰੀ ਜੀਵ ਹੈਂ, ਸੋ ਜਲਦੀ ਅਗਨੀ ਵਾਸਨਾ ਮੇਂ ਬਲਤੇ ਹੈਂ॥
Prof. Sahib Singh(ਸੇਵਕ ਨੂੰ ਨਿਸਚਾ ਹੈ ਕਿ) ਝੂਠੇ ਵਿਕਾਰੀ ਬੰਦਿਆਂ ਦੀ ਜਿੰਦ ਸਦਾ-ਥਿਰ ਪ੍ਰਭੂ ਦੀ ਯਾਦ ਤੋਂ ਖੁੰਝ ਕੇ (ਵਿਕਾਰਾਂ ਵਿਚ ਹੀ) ਸੜ ਬਲ ਜਾਂਦੀ ਹੈ।

ਪਦ ਅਰਥ ਜੀਉ = ਜਿੰਦ। ਜਲਿ ਬਲਉ = ਸੜ ਬਲ ਜਾਏ।

SikhNet (Spanish)Y sin el Señor Verdadero los malvados malhechores son quemados hasta convertirse en cenizas,

ਬਾਦਿ ਕਾਰਾ. ਸਭਿ ਛੋਡੀਆ; ਸਾਚੀ ਤਰੁ ਤਾਰੀ ॥੭॥

baad kaaraa. sabh chhoddeea; saachee tar taaree |7|

Sant Singh KhalsaAbandoning all evil actions, he crosses over in the boat of Truth. ||7||
Manmohan SinghAbandoning all the evil deeds, the mortal crosses the stream, embarking on the boat of truth.
Manmohan Singh (Punjabi)ਸਾਰੇ ਮੰਦੇ ਅਮਲਾਂ ਨੂੰ ਤਿਆਗ ਕੇ ਪ੍ਰਾਣੀ ਸੱਚ ਦੀ ਬੇੜੀ ਤੇ ਚੜ੍ਹ ਕੇ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਦਾਸੋਂ ਨੇ ਵਿਆਰਥ ਕਾਰਾਂ ਸਭ ਛੋਡੀਆਂ ਹੈ, ਸਾਚੀ ਜੌ ਭਗਤੀ ਰੂਪ ਨੌਕਾ ਹੈ ਤਿਸ ਕਰਿ ਕਰਤੇ ਹੈਂ॥੭॥
Prof. Sahib Singh(ਇਸ ਵਾਸਤੇ) ਸੇਵਕ ਮੋਹ-ਮਾਇਆ ਦੀਆਂ ਵਿਅਰਥ ਕਾਰਾਂ ਤਿਆਗ ਦੇਂਦਾ ਹੈ। ਪਰਮਾਤਮਾ ਦੀ ਭਗਤੀ (ਸੇਵਕ ਵਾਸਤੇ ਸੰਸਾਰ-ਸਮੁੰਦਰ ਤੋਂ) ਤਾਰਨ ਦੇ ਸਮਰੱਥ ਬੇੜੀ ਹੈ ॥੭॥

ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਦੀ ਭਗਤੀ। ਤਰੁ = {तरः = A ferry = boat} ਬੇੜੀ। ਤਾਰੀ = {तारिन् = enabling to cross} ਪਾਰ ਲੰਘਾਣ ਦੇ ਸਮਰੱਥ ॥੭॥

SikhNet (Spanish)pero aquél que es purgado de sus malas acciones, nada a través, jalado por la Barca de la Verdad. (7)

ਜਿਨੀ ਨਾਮੁ ਵਿਸਾਰਿਆ; ਤਿਨਾ ਠਉਰ. ਨ ਠਾਉ ॥

jinee naam visaariaa; tinaa tthaur. na tthaau |

Sant Singh KhalsaThose who have forgotten the Naam have no home, no place of rest.
Manmohan SinghThey who forget the Lord's Name, have no place and seat of rest.
Manmohan Singh (Punjabi)ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਨੂੰ ਆਰਾਮ ਦਾ ਕੋਈ ਥਾਂ ਤੇ ਟਿਕਾਣਾ ਨਹੀਂ ਮਿਲਦਾ।
Fareedkot Teekaਜਿਨੋਂ ਨੇ ਨਾਮ ਕੋ ਬਿਸਾਰਿਆ ਹੈ ਤਿਨੋਂ ਕੇ ਠਹਰਨੇ ਕੋ ਕੋਈ ਥਾਉਂ ਨਹੀਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਉਹਨਾਂ ਨੂੰ ਆਤਮਕ ਸ਼ਾਂਤੀ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ।

ਪਦ ਅਰਥ ਠਉਰ = ਟਿਕਾਣਾ। ਠਾਉ = ਥਾਂ।

SikhNet (Spanish)Aquéllos que abandonan el Nombre del Señor, no hallan refugio,

ਲਾਲੈ ਲਾਲਚੁ ਤਿਆਗਿਆ; ਪਾਇਆ ਹਰਿ ਨਾਉ ॥

laalai laalach tiaagiaa; paaeaa har naau |

Sant Singh KhalsaThe Lord's slave renounces greed and attachment, and obtains the Lord's Name.
Manmohan SinghForsaking his avarice, the Lord's serf attains to the Lord's Name.
Manmohan Singh (Punjabi)ਆਪਣੇ ਲੋਭ ਨੂੰ ਛੱਡ ਕੇ, ਪ੍ਰਭੂ ਦਾ ਨਫ਼ਰ ਪ੍ਰਭੂ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਿਸ ਦਾਸ ਨੇ ਲਾਲਚ ਤਿਆਗਿਆ ਹੈ, ਹੇ ਹਰੀ! ਤਿਸੀ ਨੇ ਤੇਰਾ ਨਾਮ ਪਾਇਆ ਹੈ॥
Prof. Sahib Singhਸੇਵਕ ਨੇ ਮਾਇਆ ਦਾ ਲਾਲਚ ਛੱਡ ਦਿੱਤਾ ਹੈ, ਤੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।

ਪਦ ਅਰਥ ਲਾਲੈ = ਸੇਵਕ ਨੇ।

SikhNet (Spanish)pero los Esclavos del Señor se deshacen de su avaricia y se entonan en el Nombre del Señor.

ਤੂ ਬਖਸਹਿ. ਤਾ ਮੇਲਿ ਲੈਹਿ; ਨਾਨਕ. ਬਲਿ ਜਾਉ ॥੮॥੪॥

too bakhaseh. taa mel laihi; naanak. bal jaau |8|4|

Sant Singh KhalsaIf You forgive him, Lord, then He is united with You; Nanak is a sacrifice. ||8||4||
Manmohan SinghIf Thou forgive, then alone Thou unite the mortal with Thee, O Lord, Unto Thee, Nanak is a sacrifice.
Manmohan Singh (Punjabi)ਜੇਕਰ ਤੂੰ ਮਾਫ਼ ਕਰ ਦੇਵੇਂ, ਕੇਵਲ ਤਦ ਹੀ ਤੂੰ ਪ੍ਰਾਣੀ ਨੂੰ ਆਪਣੇ ਨਾਲ ਮਿਲਾਉਂਦਾ ਹੈਂ, ਹੇ ਸੁਆਮੀ! ਤੇਰੇ ਉਤੋਂ ਨਾਨਕ ਘੋਲੀ ਵੰਝਦਾ ਹੈ।
Fareedkot Teekaਜੇ ਤੂੰ ਜੀਵ ਨੂੰ ਬਖਸੇਂ ਤਾਂ ਮੇਲ ਲੇਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਪਰ ਬਲਿਹਾਰ ਜਾਤਾ ਹੂੰ॥੮॥੪॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ) ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੂੰ ਆਪ ਹੀ ਮੇਹਰ ਕਰੇਂ ਤਾਂ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਏਂ ॥੮॥੪॥

ਪਦ ਅਰਥ ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ ॥੮॥੪॥

SikhNet (Spanish)Oh Dios, si me perdonaras y me unieras en Tu Ser, entonces mi ser íntegro lo ofrecería a Ti.(8-4)

Open this shabad (27 lines, Angs 1010-1011) →

Shabad Guru Nanak Dev Ji Raag Maaroo continues on Ang 1012

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਲਾਲੈ. ਗਾਰਬੁ ਛੋਡਿਆ; ਗੁਰ ਕੈ ਭੈ ਸਹਜਿ ਸੁਭਾਈ ॥

laalai. gaarab chhoddiaa; gur kai bhai sehaj subhaaee |

Sant Singh KhalsaThe Lord's slave renounces his egotistical pride, through the Guru's Fear, intuitively and easily.
Manmohan SinghIn the Guru's fear, the God's slave easily sheds his self-conceit.
Manmohan Singh (Punjabi)ਗੁਰਾਂ ਦੇ ਡਰ ਅੰਦਰ, ਰੱਬ ਦੇ ਗੋਲਾ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ।
Fareedkot Teekaਜਿਸ ਦਾਸ ਨੇ ਗੁਰੋਂ ਕੇ ਭੈ ਕਰ ਕੇ ਗਰਬੁ ਛੋਡਿਆ ਹੈ, ਤਿਸ ਕੀ ਸਾਂਤ ਬ੍ਰਿਤੀ ਭਈ ਹੈ॥
Prof. Sahib Singh(ਪ੍ਰਭੂ ਦਾ) ਸੇਵਕ (ਉਹ ਹੈ ਜਿਸ) ਨੇ ਅਹੰਕਾਰ ਤਿਆਗ ਦਿੱਤਾ ਹੈ ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਸੇਵਕ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਪ੍ਰੇਮ ਸੁਭਾਉ ਵਾਲਾ ਬਣ ਜਾਂਦਾ ਹੈ।

ਪਦ ਅਰਥ ਲਾਲੈ = ਸੇਵਕ ਨੇ, ਗ਼ੁਲਾਮ। ਗਾਰਬੁ = ਅਹੰਕਾਰੁ। ਭੈ = ਡਰ-ਅਦਬ ਵਿਚ (ਰਹਿ ਕੇ)। ਸਹਜਿ = ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ)। ਸੁਭਾਉ = ਚੰਗਾ ਪ੍ਰੇਮ। ਸੁਭਾਈ = ਸ੍ਰੇਸ਼ਟ ਪ੍ਰੇਮ ਸੁਭਾਵ ਵਾਲਾ।

SikhNet (Spanish)El Sirviente del Señor se deshace de todos sus miedos espontáneamente por el Fervor del Guru, y toma Conciencia de su Señor.

ਲਾਲੈ. ਖਸਮੁ ਪਛਾਣਿਆ; ਵਡੀ ਵਡਿਆਈ ॥

laalai. khasam pachhaaniaa; vaddee vaddiaaee |

Sant Singh KhalsaThe slave realizes his Lord and Master; glorious is his greatness!
Manmohan SinghGreat is the greatness of the God's slave, who realises his Lord.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਰੱਬ ਦੇ ਗੋਲੇ ਦੀ, ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਤਿਸ ਨੇ (ਖਸਮੁ) ਪਰਮੇਸਰ ਕੋ ਪਛਾਣਿਆਂ ਹੈ, ਇਸੀ ਤੇ ਵੱਡੀ ਵਡਿਆਈ ਪ੍ਰਾਪਤਿ ਹੂਈ ਹੈ॥
Prof. Sahib Singhਸੇਵਕ ਉਹ ਹੈ ਜਿਸ ਨੇ ਮਾਲਕ ਨਾਲ ਡੂੰਘੀ ਸਾਂਝ ਪਾ ਲਈ ਹੈ, ਮਾਲਕ ਪਾਸੋਂ ਉਸ ਨੂੰ ਬਹੁਤ ਆਦਰ-ਮਾਣ ਮਿਲਦਾ ਹੈ।
SikhNet (Spanish)¡Oh Grande es su Gloria! Encontrando a su Maestro, él habita siempre en Éxtasis,

ਖਸਮਿ ਮਿਲਿਐ ਸੁਖੁ ਪਾਇਆ; ਕੀਮਤਿ ਕਹਣੁ. ਨ ਜਾਈ ॥੧॥

khasam miliai sukh paaeaa; keemat kehan. na jaaee |1|

Sant Singh KhalsaMeeting with his Lord and Master, he finds peace; His value cannot be desribed. ||1||
Manmohan SinghMeeting with his Lord, man obtains peace, whose worth can be evaluated not.
Manmohan Singh (Punjabi)ਆਪਣੇ ਸੁਆਮੀ ਨਾਲ ਮਿਲ ਕੇ ਬੰਦੇ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਪਰਮੇਸਰ ਕੋ ਮਿਲਨੇ ਕਰ ਜੋ ਸੁਖ ਪਾਇਆ ਹੈ, ਤਿਸ ਕੀ ਕੀਮਤ ਕਹੀ ਨਹੀਂ ਜਾਤੀ॥੧॥
Prof. Sahib Singhਜੇ ਖਸਮ-ਪ੍ਰਭੂ ਮਿਲ ਪਏ, ਤਾਂ ਸੇਵਕ ਨੂੰ ਇਤਨਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਉਸ ਆਨੰਦ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥੧॥

ਪਦ ਅਰਥ ਖਸਮਿ ਮਿਲਿਐ = ਜੇ ਖਸਮ ਮਿਲ ਪਏ ॥੧॥

SikhNet (Spanish)oh, ¿cómo puede uno medir Su Valor?(1)

ਲਾਲਾ ਗੋਲਾ ਖਸਮ ਕਾ; ਖਸਮੈ ਵਡਿਆਈ ॥

laalaa golaa khasam kaa; khasamai vaddiaaee |

Sant Singh KhalsaI am the slave and servant of my Lord and Master; all glory is to my Master.
Manmohan SinghI am a serf and servant of the Master and all glory vests in the Master.
Manmohan Singh (Punjabi)ਮੈਂ ਮਾਲਕ ਦਾ ਨਫ਼ਰ ਤੇ ਨੌਕਰ ਹਾਂ ਅਤੇ ਸਾਰੀ ਬਜ਼ੁਰਗੀ ਮਾਲਕ ਅੰਦਰ ਹੀ ਹੈ।
Fareedkot Teekaਮੈਂ ਖਸਮ ਕੇ ਦਾਸੋਂ ਕਾ ਦਾਸ ਹੂੰ ਔ ਖਸਮ ਕੀ ਵਡਿਆਈ ਕਰਤਾ ਹੂੰ॥
Prof. Sahib Singhਜੇਹੜਾ ਮਨੁੱਖ ਪਰਮਾਤਮਾ-ਮਾਲਕ ਦਾ ਸੇਵਕ ਗ਼ੁਲਾਮ ਬਣਦਾ ਹੈ ਉਹ ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ।

ਪਦ ਅਰਥ ਗੋਲਾ = ਗ਼ੁਲਾਮ। ਖਸਮੇ = ਖਸਮ ਦੀ। ਵਡਿਆਈ = ਸਿਫ਼ਤ-ਸਾਲਾਹ।

SikhNet (Spanish)El Sirviente del Señor pertenece al Señor y su Gloria es también la de Dios.

ਗੁਰ ਪਰਸਾਦੀ ਉਬਰੇ; ਹਰਿ ਕੀ ਸਰਣਾਈ ॥੧॥ ਰਹਾਉ ॥

gur parasaadee ubare; har kee saranaaee |1| rahaau |

Sant Singh KhalsaBy Guru's Grace, I am saved, in the Sanctuary of the Lord. ||1||Pause||
Manmohan SinghI abide in the Lord's sanctuary and am emancipated by the Guru's grace. Pause.
Manmohan Singh (Punjabi)ਮੈਂ ਸਾਹਿਬ ਦੀ ਸ਼ਰਣਾਗਤ ਅੰਦਰ ਵਸਦਾ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ ਬੰਦਖ਼ਲਾਸ ਹੋ ਗਿਆ ਹਾਂ। ਠਹਿਰਾਉ।
Fareedkot Teekaਗੁਰੂ ਕੀ ਕ੍ਰਿਪਾ ਕਰ ਕੇ ਔਰ ਹਰੀ ਕੀ ਸਰਣ ਲੇ ਕਰ ਸਭ ਦਾਸ ਬਚੇ ਹੈਂ, ਇਹ ਨਿਸਚਾ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜੇ ਬੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਨ ਪੈਂਦੇ ਹਨ ਉਹ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ ॥੧॥ ਰਹਾਉ ॥

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਬਰੇ = ਬਚ ਗਏ ॥੧॥ ਰਹਾਉ ॥

SikhNet (Spanish)Sí, él habita siempre en el Refugio del Maestro y es salvado, por la Gracia del Guru.(1-Pausa)

ਲਾਲੇ ਨੋ. ਸਿਰਿ ਕਾਰ ਹੈ; ਧੁਰਿ ਖਸਮਿ ਫੁਰਮਾਈ ॥

laale no. sir kaar hai; dhur khasam furamaaee |

Sant Singh KhalsaThe slave has been given the most excellent task, by the Primal Command of the Master.
Manmohan SinghThe performance of His most excellent service is the primal command, which the Lord has given to His slave.
Manmohan Singh (Punjabi)ਆਪਣੀ ਪਰਮ ਸ੍ਰੇਸ਼ਟ ਸੇਵਾ ਦੇ ਕਮਾਉਣ ਦਾ ਬੁਨਿਆਦੀ ਹੁਕਮ ਹੈ, ਜੋ ਸੁਆਮੀ ਨੇ ਆਪਣੇ ਗੋਲੇ ਨੂੰ ਦਿੱਤਾ ਹੈ।
Fareedkot Teekaਦਾਸ ਕੇ ਸਿਰ ਪਰ ਭਗਤੀ ਕੀ ਕਾਰ ਆਦੋਂ ਪਰਮੇਸਰ ਨੇ ਫੁਰਮਾਈ ਹੈ॥
Prof. Sahib Singhਖਸਮ-ਪ੍ਰਭੂ ਨੇ ਧੁਰੋਂ ਹੀ ਹੁਕਮ ਦੇ ਦਿੱਤਾ ਆਪਣੇ ਸੇਵਕ ਨੂੰ ਸਿਰ ਤੇ (ਹੁਕਮ ਮੰਨਣ ਦੀ) ਕਾਰ ਸੌਂਪ ਦਿੱਤੀ।

ਪਦ ਅਰਥ ਸਿਰਿ = ਸਿਰ ਉਤੇ, ਜ਼ਿੰਮੇ। ਧੁਰਿ = ਧੁਰ ਤੋਂ। ਖਸਮਿ = ਖਸਮ ਨੇ।

SikhNet (Spanish)Este es el Comando Eterno del Señor, que Sus Sirvientes Lo sirvan sólo a Él.

ਲਾਲੈ ਹੁਕਮੁ ਪਛਾਣਿਆ; ਸਦਾ ਰਹੈ ਰਜਾਈ ॥

laalai hukam pachhaaniaa; sadaa rahai rajaaee |

Sant Singh KhalsaThe slave realizes the Hukam of His Command, and submits to His Will forever.
Manmohan SinghThe slave realises his Lord's command and ever submits to His will.
Manmohan Singh (Punjabi)ਗੋਲਾ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ ਅਤੇ ਸਦੀਵ ਹੀ ਉਸ ਦੀ ਰਜ਼ਾਂ ਦੀ ਪਾਲਣਾ ਕਰਦਾ ਹੈ।
Fareedkot Teekaਇਸੀ ਤੇ ਦਾਸ ਨੇ ਹੁਕਮ ਪਛਾਣਿਆ ਹੈ ਔਰ ਸਦਾ ਰਜਾਇ ਮੇਂ ਰਹਿਤਾ ਹੈ॥
Prof. Sahib Singh(ਇਸ ਵਾਸਤੇ ਪ੍ਰਭੂ ਦਾ) ਸੇਵਕ ਪ੍ਰਭੂ ਦਾ ਹੁਕਮ ਪਛਾਣਦਾ ਹੈ ਤੇ ਸਦਾ ਉਸ ਦੀ ਰਜ਼ਾ ਵਿਚ ਰਹਿੰਦਾ ਹੈ।

ਪਦ ਅਰਥ ਰਜਾਈ = ਰਜ਼ਾ ਵਿਚ।

SikhNet (Spanish)El Sirviente conoce la Voluntad de su Maestro y se somete siempre a Ella.

ਆਪੇ ਮੀਰਾ ਬਖਸਿ ਲਏ; ਵਡੀ ਵਡਿਆਈ ॥੨॥

aape meeraa bakhas le; vaddee vaddiaaee |2|

Sant Singh KhalsaThe Lord King Himself grants forgiveness; how glorious is His greatness! ||2||
Manmohan SinghHe the Monarch, himself forgives and blesses with great honour.
Manmohan Singh (Punjabi)ਆਪ ਹੀ ਪਾਤਿਸ਼ਾਹ ਮਾਫ਼ੀ ਦਿੰਦਾ ਹੈ ਅਤੇ ਭਾਰੀ ਇੱਜ਼ਤ ਬਖ਼ਸ਼ਦਾ ਹੈ।
Fareedkot Teekaਤਿਸ ਕੋ ਆਪੇ ਹੀ (ਮੀਰਾ) ਪਾਤਸਾਹੁ ਪਰਮੇਸਰ ਵੱਡੀ ਵਡਿਆਈ ਦੇ ਕੇ ਬਖਸ ਲੇਤਾ ਹੈ॥੨॥
Prof. Sahib Singhਮਾਲਕ ਆਪ ਹੀ (ਸੇਵਕ ਉਤੇ) ਬਖ਼ਸ਼ਸ਼ ਕਰਦਾ ਹੈ ਤੇ ਉਸ ਨੂੰ ਬਹੁਤ ਆਦਰ-ਮਾਣ ਦੇਂਦਾ ਹੈ ॥੨॥

ਪਦ ਅਰਥ ਮੀਰਾ = ਮਾਲਕ। ਵਡਿਆਈ = ਆਦਰ-ਮਾਣ ॥੨॥

SikhNet (Spanish)Él, el Señor, nuestro Rey, perdona y bendice, pues tal es la Gloria de Dios.(2)

ਆਪਿ ਸਚਾ ਸਭੁ ਸਚੁ ਹੈ; ਗੁਰ ਸਬਦਿ ਬੁਝਾਈ ॥

aap sachaa sabh sach hai; gur sabad bujhaaee |

Sant Singh KhalsaHe Himself is True, and everything is True; this is revealed through the Word of the Guru's Shabad.
Manmohan SinghThe Guru's word reveals that the Lord Himself is true and true are all His slaves.
Manmohan Singh (Punjabi)ਗੁਰਾਂ ਦੀ ਬਾਣੀ ਦਰਸਾਉਂਦੀ ਹੈ ਕਿ ਪ੍ਰਭੂ ਖ਼ੁਦ ਸੱਚਾ ਹੈ ਅਤੇ ਸੱਚੇ ਹਨ ਉਸ ਦੇ ਸਮੂਹ ਗੋਲੇ।
Fareedkot Teekaਜਬ ਗੁਰੋਂ ਕੇ ਉਪਦੇਸ਼ ਕੀ ਸਮਝ ਆਈ ਤੌ ਐਸ ਜਾਣਿਆ ਕਿ ਤੂੰ ਆਪ ਹੀ ਸਚਾ ਹੈਂ ਔ ਤੇਰੀ ਰਚਨਾ ਭੀ ਸਭ ਸਚ ਸਰੂਪ ਹੈ॥
Prof. Sahib Singhਹੇ ਪ੍ਰਭੂ! ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਕ ਨੂੰ ਇਹ ਸੂਝ ਦਿੱਤੀ ਹੈ ਕਿ ਤੂੰ ਆਪ ਸਦਾ ਅਟੱਲ ਹੈਂ ਤੇ ਤੇਰਾ ਸਾਰਾ (ਨਿਯਮ) ਅਟੱਲ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਅਟੱਲ।

SikhNet (Spanish)Verdad es Dios, Verdad es todo lo que viene de Él, esto es lo que la Palabra del Guru revela,

ਤੇਰੀ ਸੇਵਾ ਸੋ ਕਰੇ; ਜਿਸ ਨੋ ਲੈਹਿ ਤੂ ਲਾਈ ॥

teree sevaa so kare; jis no laihi too laaee |

Sant Singh KhalsaHe alone serves You, whom You have enjoined to do so.
Manmohan SinghHe alone performs Thy service, O Lord, whom Thou direct this way.
Manmohan Singh (Punjabi)ਕੇਵਲ ਉਹ ਹੀ ਤੇਰੀ ਟਹਿਲ ਕਮਉਂਦਾ ਹੈ, ਹੇ ਸਾਈਂ! ਜਿਸ ਨੂੰ ਤੂੰ ਉਸ ਨਾਲ ਜੋੜਦਾ ਹੈਂ।
Fareedkot Teekaਜਿਸ ਕੋ ਤੂੰ ਸੇਵਾ ਮੇਂ ਲਾਵਤਾ ਹੈਂ, ਸੋ ਤੇਰੀ ਸੇਵਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਤੂੰ ਆਪ ਸੇਵਾ-ਭਗਤੀ ਵਿਚ ਜੋੜਦਾ ਹੈਂ।

ਪਦ ਅਰਥ ਲਾਈ ਲੈਹਿ = ਤੂੰ ਲਾ ਲੈਂਦਾ ਹੈਂ।

SikhNet (Spanish)oh Señor, sólo Te sirve aquél a quien Tú llamas al Servicio de Tu Ser.

ਬਿਨੁ ਸੇਵਾ ਕਿਨੈ. ਨ ਪਾਇਆ; ਦੂਜੈ ਭਰਮਿ ਖੁਆਈ ॥੩॥

bin sevaa kinai. na paaeaa; doojai bharam khuaaee |3|

Sant Singh KhalsaWithout serving Him, no one finds Him; in duality and doubt, they are ruined. ||3||
Manmohan SinghWithout the Lord's service, no one attains Him. In duality and doubt, men are ruined.
Manmohan Singh (Punjabi)ਪ੍ਰਭੂ ਦੀ ਟਹਿਲ ਸੇਵਾ ਦੇ ਬਾਝੋਂ, ਕੋਈ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਦਵੈਤ-ਭਾਵ ਅਤੇ ਸੰਦੇਹ ਅੰਦਰ, ਬੰਦੇ ਤਬਾਹ ਹੋ ਜਾਂਦੇ ਹਨ।
Fareedkot Teekaਬਿਨਾਂ ਤੇਰੀ ਸੇਵਾ ਸੇ ਤੇਰੇ ਕੋ ਕਿਸੇ ਨੇ ਨਹੀਂ ਪਾਇਆ ਹੈ ਔ ਜੋ ਦੂਜੇ ਭਾਵ ਮੇਂ ਭਰਮੇ ਹੈਂ, ਸੋ ਤੈਨੇ ਅਪਨੇ ਸੇ ਤਿਨ ਕੀ ਬੁਧੀ (ਖੁਆਈ) ਭੁਲਾਈ ਹੈ॥੩॥
Prof. Sahib Singhਤੇਰੀ ਸੇਵਾ-ਭਗਤੀ ਤੋਂ ਬਿਨਾ ਕਿਸੇ ਜੀਵ ਨੇ ਤੈਨੂੰ ਨਹੀਂ ਲੱਭ ਸਕਿਆ, (ਤੇਰੀ ਸੇਵਾ-ਭਗਤੀ ਤੋਂ ਬਿਨਾ ਜੀਵ) ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ ॥੩॥

ਪਦ ਅਰਥ ਭਰਮਿ = ਭਟਕਣਾ ਵਿਚ। ਦੂਜੈ ਭਰਮਿ = ਮਾਇਆ ਦੀ ਭਟਕਣਾ ਵਿਚ। ਖੁਆਈ = (ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੩॥

SikhNet (Spanish)Sin Servirte, nadie Te puede conocer y uno desperdicia su vida en la dualidad. (3)

ਸੋ. ਕਿਉ ਮਨਹੁ ਵਿਸਾਰੀਐ; ਨਿਤ ਦੇਵੈ ਚੜੈ ਸਵਾਇਆ ॥

so. kiau manahu visaareeai; nit devai charrai savaaeaa |

Sant Singh KhalsaHow could we forget Him from our minds? The gifts which he bestows increase day by day.
Manmohan SinghWhy should we forget Him from our minds, who blesses us with gifts which increase day by day.
Manmohan Singh (Punjabi)ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਜੋ ਸਾਨੂੰ ਦਾਤਾਂ ਬਖ਼ਸ਼ਦਾ ਹੈ, ਜੋ ਦਿਨ-ਬ-ਦਿਨ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।
Fareedkot Teekaਸੋ ਐਸਾ ਤੂੰ ਕਿਉਂ ਮਨ ਤੇ ਬਿਸਾਰੀਏ ਜੋ ਨਿਤ ਹੀ ਦਾਤਿ ਦੇਤਾ ਹੈ। ਪੁਨਾ ਸਵਾਇਆ ਹੀ ਚੜਤਾ ਹੈ, ਭਾਵ ਅਧਕ ਤੋਂ ਅਧਕ ਪਦਾਰਥ ਦੇਤਾ ਹੀ ਜਾਤਾ ਹੈ॥
Prof. Sahib Singhਉਸ ਪਰਮਾਤਮਾ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਜੋ ਸਭ ਜੀਵਾਂ ਨੂੰ ਸਭ ਕੁਝ ਸਦਾ ਦੇਂਦਾ ਹੈ ਤੇ ਉਸ ਦਾ ਦਿੱਤਾ ਨਿਤ ਵਧਦਾ ਰਹਿੰਦਾ ਹੈ।

ਪਦ ਅਰਥ ਮਨਹੁ = ਮਨ ਤੋਂ। ਚੜੈ ਸਵਾਇਆ = ਵਧਦਾ ਰਹਿੰਦਾ ਹੈ।

SikhNet (Spanish)Oh, ¿cómo puede uno abandonar a Quien nos bendice cada día con más y más?

ਜੀਉ ਪਿੰਡੁ ਸਭੁ ਤਿਸ ਦਾ; ਸਾਹੁ ਤਿਨੈ ਵਿਚਿ ਪਾਇਆ ॥

jeeo pindd sabh tis daa; saahu tinai vich paaeaa |

Sant Singh KhalsaSoul and body, all belong to Him; He infused the breath into us.
Manmohan SinghThe soul and body, all belong to Him, It is He, who has infused breath in us.
Manmohan Singh (Punjabi)ਆਤਮਾ ਅਤੇ ਦੇਹ ਸਮੂਹ ਉਸੇ ਦੀ ਮਲਕੀਅਤ ਹਨ। ਉਸ ਨੇ ਹੀ ਸਾਡੇ ਅੰਦਰ ਸੁਆਸ ਪਾਇਆ ਹੈ।
Fareedkot Teekaਜੀਉ ਔ ਸਰੀਰ ਸਭ (ਤਿਸ) ਤੇਰਾ ਹੀ (ਦਾ) ਦੀਆ ਹੂਆ ਹੈ ਔ ਸ੍ਵਾਸੋਂ ਕੋ ਭੀ (ਤਿਨੈ) ਤੈਨੇ ਹੀ ਬੀਚ ਪਾਇਆ ਹੈ॥
Prof. Sahib Singhਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਸਰੀਰ ਵਿਚ ਸੁਆਸ ਭੀ ਉਸੇ ਨੇ ਹੀ ਰੱਖਿਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ (ਪਰਮਾਤਮਾ) ਦਾ। ਸਾਹੁ = ਸੁਆਸ। ਤਿਨੈ = ਉਸੇ ਨੇ। ਵਿਚਿ = (ਸਰੀਰ) ਵਿਚ।

SikhNet (Spanish)Nuestro cuerpo y Alma Le pertenecen sólo a Él; Él es la Vida que nos sostiene a todos.

ਜਾ ਕ੍ਰਿਪਾ ਕਰੇ ਤਾ ਸੇਵੀਐ; ਸੇਵਿ ਸਚਿ ਸਮਾਇਆ ॥੪॥

jaa kripaa kare taa seveeai; sev sach samaaeaa |4|

Sant Singh KhalsaIf he shows His Mercy, then we serve Him; serving Him, we merge in Truth. ||4||
Manmohan SinghIf the Lord is merciful, then alone man serves Him and serving the True Lord, he merges in Him.
Manmohan Singh (Punjabi)ਜੇਕਰ ਸਾਈਂ ਮਿਹਰ ਧਾਰੇ, ਤਦ ਹੀ ਬੰਦਾ ਉਸ ਦੀ ਚਾਕਰੀ ਕਮਾਉਂਦਾ ਹੈ ਅਤੇ ਸੱਚੇ ਸਾਈਂ ਦੀ ਚਾਕਰੀ ਕਮਾ, ਉਹ ਉਹ ਵਿੱਚ ਲੀਨ ਥੀ ਵੰਝਦਾ ਹੈ।
Fareedkot Teekaਜਾਂ ਤੂੰ ਕ੍ਰਿਪਾ ਕਰੇਂ ਤਾਂ ਤੇਰੇ ਕੋ ਸੇਵੀਤਾ ਹੈ। ਜਿਸ ਨੇ ਤੇਰੇ ਕੋ ਸੇਵਿਆ ਹੈ, ਸੋ ਨਿਸਚੇ ਕਰ ਕੇ ਤੇਰੇ ਮੇਂ ਸਮਾਇਆ ਹੈ॥੪॥
Prof. Sahib Singh(ਪਰ ਉਸ ਦੀ ਸੇਵਾ ਭਗਤੀ ਭੀ ਉਸ ਦੀ ਮੇਹਰ ਨਾਲ ਹੀ ਕਰ ਸਕੀਦੀ ਹੈ) ਜਦੋਂ ਉਹ ਕਿਰਪਾ ਕਰਦਾ ਹੈ ਤਾਂ ਉਸ ਦੀ ਸੇਵਾ ਕਰੀਦੀ ਹੈ, ਜੀਵ ਸੇਵਾ-ਭਗਤੀ ਕਰ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਸੇਵਿ = ਸੇਵਾ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)Sí, cuando el Señor nos muestra Su Compasión, Lo servimos, y sirviéndolo nos inmergimos en la Verdad.(4)

ਲਾਲਾ ਸੋ. ਜੀਵਤੁ ਮਰੈ; ਮਰਿ ਵਿਚਹੁ ਆਪੁ ਗਵਾਏ ॥

laalaa so. jeevat marai; mar vichahu aap gavaae |

Sant Singh KhalsaHe alone is the Lord's slave, who remains dead while yet alive, and eradicates egotism from within.
Manmohan SinghHe alone is the servant, who remains dead in life and banishes from within him also the pride of so dying.
Manmohan Singh (Punjabi)ਕੇਵਲ ਉਹ ਹੀ ਸੇਵਕ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੇ ਅੰਦਰੋਂ ਇਸ ਤਰ੍ਹਾਂ ਮਰਨ ਦੀ ਹੰਗਤਾ ਨੂੰ ਭੀ ਦੂਰ ਕਰ ਦਿੰਦਾ ਹੈ।
Fareedkot Teekaਦਾਸ ਤੋ ਸੋ ਹੈ, ਜੋ ਜੀਵ ਭਾਵ ਸੇ ਮਰੇ। ਪੁਨਃ ਮਰ ਕੇ ਇਸ ਮਰਨੇ ਕਾ ਹੰਕਾਰ ਭੀ ਬੀਚ ਸੇ ਗਵਾਏ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸੇਵਕ (ਅਖਵਾ ਸਕਦਾ) ਹੈ ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।

ਪਦ ਅਰਥ ਜੀਵਤੁ ਮਰੈ = ਦੁਨੀਆ ਦੀ ਕਿਰਤ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਮਰਦਾ ਹੈ। ਮਰਿ = ਮਰ ਕੇ। ਆਪੁ = ਆਪਾ-ਭਾਵ, ਹਉਮੈ।

SikhNet (Spanish)El Sirviente del Señor es aquél que muere para su ser mientras vive, y sus amarras son quitadas al estar emancipado,

ਬੰਧਨ ਤੂਟਹਿ. ਮੁਕਤਿ ਹੋਇ; ਤ੍ਰਿਸਨਾ ਅਗਨਿ ਬੁਝਾਏ ॥

bandhan tootteh. mukat hoe; trisanaa agan bujhaae |

Sant Singh KhalsaHis bonds are broken, the fire of his desire is quenched, and he is liberated.
Manmohan SinghHis bonds are broken, His fire of desire is quenched and he is emancipated.
Manmohan Singh (Punjabi)ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ, ਉਸ ਦੀ ਖ਼ਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਮੋਖਸ਼ ਹੋ ਜਾਂਦਾ ਹੈ।
Fareedkot Teekaਤਿਸ ਕੇ ਬੰਧਨ ਤੂਟ ਜਾਤੇ ਹੈਂ ਵਹੀ ਜੀਵਨ ਮੁਕਤ ਹੋਤਾ ਹੈ ਔ ਵਹੀ ਤ੍ਰਿਸਨਾ ਅਗਨੀ ਕੋ ਬੁਝਾਵਤਾ ਹੈ॥
Prof. Sahib Singh(ਅਜੇਹੇ ਸੇਵਕ ਦੇ ਮਾਇਆ ਵਾਲੇ) ਬੰਧਨ ਟੁੱਟ ਜਾਂਦੇ ਹਨ, ਮਾਇਆ ਦੇ ਮੋਹ ਤੋਂ ਉਸ ਨੂੰ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।

ਪਦ ਅਰਥ ਤੂਟਹਿ = ਟੁੱਟ ਜਾਂਦੇ ਹਨ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ।

SikhNet (Spanish)por eso se apaga en su interior el fuego de la ansiedad.

ਸਭ ਮਹਿ ਨਾਮੁ ਨਿਧਾਨੁ ਹੈ; ਗੁਰਮੁਖਿ. ਕੋ ਪਾਏ ॥੫॥

sabh meh naam nidhaan hai; guramukh. ko paae |5|

Sant Singh KhalsaThe treasure of the Naam, the Name of the Lord, is within all, but how rare are those who, as Gurmukh, obtain it. ||5||
Manmohan SinghWithin all is the Name's treasure, but rare is the person, who obtains it by the Guru's grace.
Manmohan Singh (Punjabi)ਸਾਰਿਆਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਪ੍ਰੰਤੂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।
Fareedkot Teekaਸਭ ਕੇ ਬੀਚ ਹੀ ਨਾਮ ਖਜਾਨਾ ਹੈ, ਕੋਈ ਵਿਰਲਾ ਗੁਰਮੁਖ ਖੋਜ ਕੇ ਪਾਵਤਾ ਹੈ॥੫॥
Prof. Sahib Singhਉਂਞ ਤਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਰੇਕ ਜੀਵ ਦੇ ਅੰਦਰ ਹੀ ਮੌਜੂਦ ਹੈ, ਪਰ ਕੋਈ ਉਹੀ ਬੰਦਾ ਇਸ ਖ਼ਜ਼ਾਨੇ ਨੂੰ ਲੱਭ ਸਕਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥

ਪਦ ਅਰਥ ਨਿਧਾਨੁ = ਖ਼ਜ਼ਾਨਾ, (ਸਭ ਸੁਖਾਂ ਪਦਾਰਥਾਂ ਦਾ) ਖ਼ਜ਼ਾਨਾ। ਕੋ = ਕੋਈ ਵਿਰਲਾ ॥੫॥

SikhNet (Spanish)Dentro de todos está el Tesoro del Nombre del Señor, pero extraordinario es aquél que lo obtiene por la Gracia del Guru.(5)

ਲਾਲੇ ਵਿਚਿ. ਗੁਣੁ ਕਿਛੁ ਨਹੀ; ਲਾਲਾ ਅਵਗਣਿਆਰੁ ॥

laale vich. gun kichh nahee; laalaa avaganiaar |

Sant Singh KhalsaWithin the Lord's slave, there is no virtue at all; the Lord's slave is totally unworthy.
Manmohan SinghIn the servant there is no virtue. The servant is altogether virtueless.
Manmohan Singh (Punjabi)ਦਾਸ ਵਿੱਚ ਕੋਈ ਨੇਕੀ ਨਹੀਂ। ਸੇਵਕ ਹੱਢੋਂ ਹੀ ਨੇਕੀ-ਵਿਹੂਣ ਹੈ।
Fareedkot Teekaਮੈਂ ਦਾਸ ਬੀਚ ਤੌ ਗੁਣ ਕੋਈ ਨਹੀਂ, ਮੈਂ ਦਾਸ ਔਗਣਹਾਰ ਹੂੰ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਸੇਵਕ ਵਿਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਉਹ ਤਾਂ ਸਗੋਂ ਔਗੁਣਾਂ ਨਾਲ ਭਰਿਆ ਰਹਿੰਦਾ ਹੈ।

ਪਦ ਅਰਥ ਅਵਗਣਿਆਰੁ = ਔਗੁਣਾਂ ਨਾਲ ਭਰਿਆ ਹੋਇਆ।

SikhNet (Spanish)Su Sirviente está sin Mérito, está privado de toda Virtud.

ਤੁਧੁ ਜੇਵਡੁ ਦਾਤਾ ਕੋ ਨਹੀ; ਤੂ ਬਖਸਣਹਾਰੁ ॥

tudh jevadd daataa ko nahee; too bakhasanahaar |

Sant Singh KhalsaThere is no Giver as great as You, Lord; You alone are the Forgiver.
Manmohan SinghNo one is as great a giver as Thou are, O Lord. Thou alone are the Pardoner.
Manmohan Singh (Punjabi)ਕੋਈ ਭੀ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ, ਹੇ ਸਾਹਿਬ ਕੇਵਲ ਤੂੰ ਹੀ ਮਾਫ਼ੀ ਦੇਣਹਾਰ ਹੈਂ।
Fareedkot Teekaਤੇਰੇ ਜੈਸਾ ਵੱਡਾ ਦਾਤਾ ਭੀ ਕੋਈ ਨਹੀਂ, ਤੂੰ ਸਦਾ ਔਗੁਣੋਂ ਕੇ ਬਖਸਨੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਜੇਡਾ ਦਾਤਾ ਹੋਰ ਕੋਈ ਨਹੀਂ। ਤੂੰ ਆਪ ਹੀ ਬਖ਼ਸ਼ਸ਼ ਕਰਦਾ ਹੈਂ।

ਪਦ ਅਰਥ ਕੋ = ਕੋਈ (ਭੀ)।

SikhNet (Spanish)Oh Señor Benévolo, no hay nadie tan Grande como Tú, perdóname, oh Dios.

ਤੇਰਾ ਹੁਕਮੁ ਲਾਲਾ ਮੰਨੇ; ਏਹ ਕਰਣੀ ਸਾਰੁ ॥੬॥

teraa hukam laalaa mane; eeh karanee saar |6|

Sant Singh KhalsaYour slave obeys the Hukam of Your Command; this is the most excellent action. ||6||
Manmohan SinghThis is the only sublime deed, that Thy salve obeys Thine command.
Manmohan Singh (Punjabi)ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ, ਕਿ ਤੇਰਾ ਗੋਲਾ ਤੇਰੀ ਅਗਿਆ ਦਾ ਪਾਲਣ ਕਰੇ।
Fareedkot Teekaਜੋ ਤੇਰਾ ਹੁਕਮੁ ਦਾਸੁ ਮੰਨੇ ਤੌ ਇਹ ਕਾਰ ਕਰਣੀ ਸ੍ਰੇਸ੍ਟ ਹੈ॥੬॥
Prof. Sahib Singhਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕੰਮ ਸਮਝਦਾ ਹੈ ॥੬॥

ਪਦ ਅਰਥ ਸਾਰੁ = ਸ੍ਰੇਸ਼ਟ। ਕਰਣੀ = ਕਰਨ-ਯੋਗ ਕੰਮ ॥੬॥

SikhNet (Spanish)Lo más Sublime es que Tu Sirviente se someta al Jukam de Tu Mandato. (6)

ਗੁਰੁ ਸਾਗਰੁ ਅੰਮ੍ਰਿਤ ਸਰੁ; ਜੋ ਇਛੇ ਸੋ ਫਲੁ ਪਾਏ ॥

gur saagar amrit sar; jo ichhe so fal paae |

Sant Singh KhalsaThe Guru is the pool of nectar in the world-ocean; whatever one desires, that fruit is obtained.
Manmohan SinghIn the world-ocean, the Guru is the tank of Nectar. Whatsoever one desires, that fruit he obtains from him.
Manmohan Singh (Punjabi)ਸੰਸਾਰ ਸਮੁੰਦਰ ਵਿੱਚ, ਗੁਰੂ ਜੀ ਆਬਿ-ਹਿਯਾਤ ਦੇ ਤਾਲਾਬ ਹਨ। ਜਿਹੜੀ ਭੀ ਕੋਈ ਵਾਸ਼ਨਾ ਧਾਰਦਾ ਹੈ, ਉਹ ਮੇਵਾ ਹੀ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।
Fareedkot Teekaਸੰਸਾਰ ਸਾਗਰ ਮੇਂ ਗੁਰੂ ਅਮ੍ਰਿਤ ਕਾ ਸਰੋਵਰ ਹੈ। ਤਿਨ ਤੇ ਜੋ ਸਿਖ ਇਛਾ ਕਰਤਾ ਹੈ, ਸੋ ਫਲ ਪਾਵਤਾ ਹੈ॥
Prof. Sahib Singhਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ('ਅੰਮ੍ਰਿਤਸਰੁ' ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ।

ਪਦ ਅਰਥ ਸਾਗਰੁ = ਸਮੁੰਦਰ। ਅੰਮ੍ਰਿਤਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ।

SikhNet (Spanish)El Guru es el mar de Néctar, y lo que sea que uno de Él demanda, lo recibe.

ਨਾਮੁ ਪਦਾਰਥੁ ਅਮਰੁ ਹੈ; ਹਿਰਦੈ ਮੰਨਿ ਵਸਾਏ ॥

naam padaarath amar hai; hiradai man vasaae |

Sant Singh KhalsaThe treasure of the Naam brings immortality; enshrine it in your heart and mind.
Manmohan SinghImmortalising is the wealth of the Lord's Name. The Guru enshrines it in the mind and heart.
Manmohan Singh (Punjabi)ਸਦੀਵ ਸੁਰਜੀਤ ਕਰ ਦੇਣ ਵਾਲੀ ਹੈ ਪ੍ਰਭੂ ਦੇ ਨਾਮ ਦੀ ਦੌਲਤ। ਗੁਰੂ ਜੀ ਇਸ ਨੂੰ ਰਿਦੇ ਤੇ ਦਿਲ ਅੰਦਰ ਟਿਕਾਉਂਦੇ ਹਨ।
Fareedkot Teekaਗੁਰੋਂ ਕੇ ਪਾਸ ਨਾਮ ਪਦਾਰਥ ਅਮਰ ਕਰਨੇਹਾਰਾ ਹੈ, ਪਰੰਤੂ ਜੋ ਸਿਖ ਮਨਨ ਕਰ ਕੇ ਹਿਰਦੇ ਮੇਂ ਵਸਾਵਤੇ ਹੈਂ ਸੋਈ ਮੁਕਤ ਹੋਤੇ ਹੈਂ॥
Prof. Sahib Singh(ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ।

ਪਦ ਅਰਥ ਪਦਾਰਥੁ = ਸਰਮਾਇਆ। ਅਮਰੁ = ਕਦੇ ਨਾਹ ਮੁੱਕਣ ਵਾਲਾ। ਮੰਨਿ = ਮਨ ਵਿਚ।

SikhNet (Spanish)El Tesoro Del Naam, trae la Inmortalidad, enálteselo en tu mente y corazón.

Open this shabad (27 lines, Angs 1011-1012) →

Ang 1011 of 1430