ੴ

ਸਿੱਖਬਾਣੀ · SikhBani

Ang 1010

Sri Guru Granth Sahib · Raag Maaroo · 3 shabads, 41 lines
Translations
Shabad Guru Nanak Dev Ji Raag Maaroo continued from Ang 1009

ਧੰਧੈ ਧਾਵਤ ਜਗੁ ਬਾਧਿਆ; ਨਾ ਬੂਝੈ ਵੀਚਾਰੁ ॥

dhandhai dhaavat jag baadhiaa; naa boojhai veechaar |

Sant Singh KhalsaThe world is chasing after worldly affairs; caught and bound, it does not understand contemplative meditation.
Manmohan SinghThe world runs after worldly affairs and so is ensnared in the trap. The Lord's meditation, it realises not.
Manmohan Singh (Punjabi)ਸੰਸਾਰ, ਸੰਸਾਰੀ ਵਿਹਾਰਾਂ ਮਗਰ ਭੱਜਾ ਫਿਰਦਾ ਹੈ ਅਤੇ ਇਸ ਲਈ ਫਾਹੀ ਅੰਦਰ ਫਜ ਜਾਂਦਾ ਹੈ। ਸਾਈਂ ਦੇ ਸਿਮਰਨ ਨੂੰ ਇਹ ਅਨੁਭਵ ਨਹੀਂ ਕਰਦਾ।
Fareedkot Teekaਇਹੁ ਜੀਵ ਧੰਧਿਓਂ ਮੇਂ ਧਾਵਤਾ ਹੂਆ ਹੰਤਾ ਹੀ ਨੇ ਬਾਂਧਿਆ ਹੂਆ ਹੈ, ਇਹੁ ਬਿਚਾਰ ਕੇ ਨਹੀਂ ਸਮਝਤਾ॥
Prof. Sahib Singhਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ।

ਪਦ ਅਰਥ ਧੰਧੈ = ਧੰਧੇ ਵਿਚ।

SikhNet (Spanish)El mundo está envuelto en la contienda y ha perdido su poder de meditación.

ਜੰਮਣ ਮਰਣੁ ਵਿਸਾਰਿਆ; ਮਨਮੁਖ ਮੁਗਧੁ ਗਵਾਰੁ ॥

jaman maran visaariaa; manamukh mugadh gavaar |

Sant Singh KhalsaThe foolish, ignorant, self-willed manmukh has forgotten birth and death.
Manmohan SinghThe foolish, ignorant apostate forgets the pang of birth and death.
Manmohan Singh (Punjabi)ਮੂਰਖ, ਬੇਸਮਝ ਅਧਰਮੀ ਜੰਮਣ ਤੇ ਮਰਣ ਦੀ ਅਧਿਕ ਪੀੜਾ ਨੂੰ ਭੁਲਾ ਦਿੰਦਾ ਹੈ।
Fareedkot Teekaਇਸੀ ਸੇ ਇਸ ਜੀਵ ਨੇ ਜਨਮ ਮਰਨ ਕਾ ਕਸਟ ਬਿਸਾਰਿਆ ਹੂਆ ਹੈ, ਮਨਮੁਖਤਾ ਕਰ ਕੇ ਏਹੁ ਅਤੀ ਮੂਰਖ ਹੋ ਰਹਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ।

ਪਦ ਅਰਥ ਮੁਗਧੁ = ਮੂਰਖ।

SikhNet (Spanish)El arrogante Manmukj se olvida del propósito del nacimiento y de la muerte.

ਗੁਰਿ ਰਾਖੇ. ਸੇ ਉਬਰੇ; ਸਚਾ ਸਬਦੁ ਵੀਚਾਰਿ ॥੭॥

gur raakhe. se ubare; sachaa sabad veechaar |7|

Sant Singh KhalsaThose whom the Guru has protected are saved, contemplating the True Word of the Shabad. ||7||
Manmohan SinghThey, whom the Guru saves are emancipated by contemplating the True Name.
Manmohan Singh (Punjabi)ਜਿਨ੍ਹਾਂ ਦੀ ਗੁਰੂ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤ ਹੋ ਜਾਂਦੇ ਹਨ।
Fareedkot Teekaਜੋ ਗੁਰੋਂ ਨੇ ਰਾਖੇ ਹੈਂ, ਸੋ ਸਚਾ ਉਪਦੇਸ ਬਿਚਾਰ ਕਰ ਬਚੇ ਹੈਂ॥੭॥
Prof. Sahib Singhਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ ॥੭॥

ਪਦ ਅਰਥ ਗੁਰਿ = ਗੁਰੂ ਨੇ। ਵੀਚਾਰਿ = ਵਿਚਾਰ ਕੇ। {ਨੋਟ: ਲਫ਼ਜ਼ 'ਵੀਚਾਰੁ' ਅਤੇ 'ਵੀਚਾਰਿ' ਦਾ ਫ਼ਰਕ ਚੇਤੇ ਰਖਣ-ਯੋਗ ਹੈ} ॥੭॥

SikhNet (Spanish)A los que el Guru protege y salva, meditan en la Palabra Verdadera del Shabd.(7)

ਸੂਹਟੁ ਪਿੰਜਰਿ ਪ੍ਰੇਮ ਕੈ; ਬੋਲੈ ਬੋਲਣਹਾਰੁ ॥

soohatt pinjar prem kai; bolai bolanahaar |

Sant Singh KhalsaIn the cage of divine love, the parrot, speaks.
Manmohan SinghIn the cage of Divine love, parrot, the utterer, utters the Lord's praise.
Manmohan Singh (Punjabi)ਰੱਬੀ ਪਿਆਰ ਦੇ ਪਿੰਜਰੇ ਵਿੱਚ ਬੋਲਣ ਵਾਲਾ, ਤੋਤਾ ਸੁਆਮੀ ਦੀ ਕੀਰਤੀ ਬੋਲਦਾ ਹੈ।
Fareedkot Teekaਜੋ ਗ੍ਯਾਨੀ ਰੂਪ ਤੋਤਾ ਪ੍ਰੇਮ ਕੇ ਪਿੰਜਰੇ ਮੇਂ ਇਸਥਿਤ ਹੂਆ (ਬੋਲਣਹਾਰੁ) ਪਰਮੇਸੁਰ ਕੋ ਬੋਲਤਾ ਹੈ॥
Prof. Sahib Singh(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ,

ਪਦ ਅਰਥ ਸੂਹਟੁ = ਤੋਤਾ। ਪਿੰਜਰਿ = ਪਿੰਜਰੇ ਵਿਚ।

SikhNet (Spanish)En la cueva del amor, el pájaro de la mente recita las palabras de Amor,

ਸਚੁ ਚੁਗੈ. ਅੰਮ੍ਰਿਤੁ ਪੀਐ; ਉਡੈ ਤ ਏਕਾ ਵਾਰ ॥

sach chugai. amrit peeai; uddai ta ekaa vaar |

Sant Singh KhalsaIt pecks at the Truth, and drinks in the Ambrosial Nectar; it flies away, only once.
Manmohan SinghIt pecks at truth, quaffs Nectar and flies out but once and returns not.
Manmohan Singh (Punjabi)ਇਹ ਸੱਚ ਨੂੰ ਚੁਗਦਾ ਹੈ, ਸੁਧਾਰਸ ਪਾਨ ਕਰਦਾ ਹੈ ਅਤੇ ਕੇਵਲ ਇਕ ਵਾਰੀ ਹੀ ਉਡਦਾ ਤੇ ਮੁੜ ਕੇ ਨਹੀਂ ਆਉਂਦਾ।
Fareedkot Teekaਸਚ ਰੂਪ ਗੁਣੋਂ ਕੀ ਚੋਗ ਚੁਗਤਾ ਹੈ ਔ ਨਾਮ ਅੰਮ੍ਰਿਤ ਕੋ ਪੀਵਤਾ ਹੈ। (ਉਡੈ ਤੇ ਏਕਾ ਵਾਰੁ) ਦੇਹ ਕੋ ਏਕ ਬਾਰ ਤਿਆਗ ਕੈ ਜਾਤਾ ਹੈ, ਭਾਵ ਸੇ ਪੁਨਾ ਜਨਮ ਨਹੀਂ ਧਾਰਤਾ॥☬ਜੇ ਕਹੇ ਇਸ ਕਾ ਸਾਧਨੁ ਕੌਨੁ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ। (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ)।

ਪਦ ਅਰਥ ਪੀਐ = ਪੀਂਦਾ ਹੈ।

SikhNet (Spanish)picotea de la Verdad y chupa del Néctar, pero cuando emprende el vuelo, ya no regresa.

ਗੁਰਿ ਮਿਲਿਐ. ਖਸਮੁ ਪਛਾਣੀਐ; ਕਹੁ ਨਾਨਕ. ਮੋਖ ਦੁਆਰੁ ॥੮॥੨॥

gur miliai. khasam pachhaaneeai; kahu naanak. mokh duaar |8|2|

Sant Singh KhalsaMeeting with the Guru, one recognizes his Lord and Master; says Nanak, he finds the gate of liberation. ||8||2||
Manmohan SinghSays Nanak, meeting with the Guru, the Spouse is recognised and the door of salvation is obtained.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨਾਲ ਮਿਲਣ ਦੁਆਰਾ ਕੰਤ ਸਿਝਾਣਿਆ ਜਾਂਦਾ ਹੈ ਅਤੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੇ ਮਿਲਨੇ ਸੇ ਮੋਖ ਦੁਵਾਰਾ ਗ੍ਯਾਨ ਪਾਇਆ ਹੈ ਤਿਨੋਂ ਕੋ (ਖਸਮੁ) ਪਰਮੇਸਰ ਕੀ ਪਹਿਚਾਨ ਹੋਤੀ ਹੈ॥੮॥੨॥☬ਪਰਮੇਸਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮੋਖ = ਵਿਕਾਰਾਂ ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ ॥੮॥੨॥

SikhNet (Spanish)Sí, por la Gracia del Guru, Dios es revelado y mira, las Puertas de la Emancipación se abren para ti.(8-2)

Open this shabad (27 lines, Angs 1009-1010) →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਬਦਿ ਮਰੈ. ਤਾ ਮਾਰਿ ਮਰੁ; ਭਾਗੋ ਕਿਸੁ ਪਹਿ ਜਾਉ ॥

sabad marai. taa maar mar; bhaago kis peh jaau |

Sant Singh KhalsaOne who dies in the Word of the Shabad conquers death; otherwise, where can you run?
Manmohan SinghYou shall overcome death when you die by Guru's word. Where can you run without slaying death?
Manmohan Singh (Punjabi)ਜੇਕਰ ਤੂੰ ਗੁਰਾਂ ਦੀ ਬਾਣੀ ਦੁਆਰਾ ਮਰ ਵੰਝੇ, ਤਦ ਤੂੰ ਮੌਤ ਤੇ ਕਾਬੂ ਪਾ ਲਵੇਗਾਂ। ਮੌਤ ਨੂੰ ਮਾਰਨ ਦੇ ਬਗ਼ੈਰ ਤੂੰ ਕੀਹਦੇ ਕੋਲ ਭੱਜ ਕੇ ਜਾ ਸਕਦਾ ਹੈਂ।
Fareedkot Teekaਗੁਰ ਸਬਦ ਕਰ ਜੇ ਜੀਵ ਭਾਵ ਸੇ ਮਰੇ ਤੌ (ਮਾਰਿ) ਮ੍ਰਿਤੁ ਮਰਤਾ ਹੈ। ਔ ਮ੍ਰਿਤੁ ਨਾ ਮਰਾ ਤੌ ਭਾਜ ਕਰਿ ਕਿਸ ਪਾਸ ਜਾਣਾ ਹੈ, ਭਾਵ ਗੁਰ ਸਬਦ ਬਿਨ ਮ੍ਰਿਤੂ ਸੇ ਰਾਖਾ ਕੋਈ ਨਹੀਂ॥
Prof. Sahib Singh(ਜਦੋਂ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਆਪਾ-ਭਾਵ ਤੋਂ ਮਰਦਾ ਹੈ ਤਦੋਂ ਉਹ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ। (ਉਂਞ ਮੌਤ ਤੋਂ) ਭੱਜ ਕੇ ਮੈਂ ਕਿਸ ਦੇ ਪਾਸ ਜਾ ਸਕਦਾ ਹਾਂ?

ਪਦ ਅਰਥ ਮਰੈ = ਆਪਾ-ਭਾਵ ਤੋਂ ਮਰਦਾ ਹੈ। ਮਾਰਿ = ਮਾਰੈ, ਮਾਰ ਲੈਂਦਾ ਹੈ। ਮਰੁ = ਮੌਤ, ਮੌਤ ਦਾ ਡਰ। ਭਾਗੋ = ਭੱਜਿਆਂ। ਪਹਿ = ਪਾਸ। ਜਾਉ = ਮੈਂ ਜਾਵਾਂ।

SikhNet (Spanish)Oh hombre, puedes sobreponerte a la muerte sólo a través de la Palabra, de otra forma, ¿quien más te podría dar apoyo?

ਜਿਸ ਕੈ ਡਰਿ ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥

jis kai ddar bhai bhaageeai; amrit taa ko naau |

Sant Singh KhalsaThrough the Fear of God, fear runs away; His Name is Ambrosial Nectar.
Manmohan SinghImmortalising is the Name of Him, through whose dread, the fear flees away.
Manmohan Singh (Punjabi)ਅਮਰ ਕਰ ਦੇਣ ਵਾਲਾ ਹੈ ਉਸ ਦਾ ਨਾਮ, ਜਿਸ ਦੇ ਤ੍ਰਾਹ ਰਾਹੀਂ ਡਰ ਦੋੜ ਜਾਂਦਾ ਹੈ।
Fareedkot Teekaਜਿਸ ਤੇਰੇ ਡਰ ਕੇ ਧਾਰਨੇ ਸੇ ਜਮੋਂ ਕਾ ਭੈ ਭਾਗ ਜਾਤਾ ਹੈ (ਤਾ ਕੋ) ਤਿਸ ਕੋ ਤੇਰਾ ਨਾਮ ਅੰਮ੍ਰਿਤ ਰੂਪ ਹੈ॥
Prof. Sahib Singhਜਿਸ ਪਰਮਾਤਮਾ ਦੇ ਡਰ ਵਿਚ ਰਿਹਾਂ ਅਦਬ ਵਿਚ ਰਿਹਾਂ (ਮੌਤ ਦੇ ਡਰ ਤੋਂ) ਬਚ ਸਕੀਦਾ ਹੈ (ਉਸ ਦਾ ਨਾਮ ਜਪਣਾ ਚਾਹੀਦਾ ਹੈ), ਉਸ ਦਾ ਨਾਮ ਅਟੱਲ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਜਿਸ ਕੈ ਡਰਿ = ਜਿਸ ਪਰਮਾਤਮਾ ਤੇ ਡਰ ਨਾਲ। ਜਿਸ ਕੈ ਭੈ = ਜਿਸ ਪ੍ਰਭੂ ਦੇ ਡਰ ਵਿਚ ਰਹਿਣ ਨਾਲ। ਭਾਗੀਐ = ਭੱਜ ਸਕੀਦਾ ਹੈ, ਬਚ ਸਕੀਦਾ ਹੈ (ਮੌਤ ਦੇ ਡਰ ਤੋਂ)। ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਤਾ ਕੋ = ਉਸ (ਪ੍ਰਭੂ) ਦਾ।

SikhNet (Spanish)Aquél que vive con miedo, aterrorizado por ese mismo fantasma, alaba el Nombre y es bendecido con la Vida Eterna.

ਮਾਰਹਿ ਰਾਖਹਿ ਏਕੁ ਤੂ; ਬੀਜਉ. ਨਾਹੀ ਥਾਉ ॥੧॥

maareh raakheh ek too; beejau. naahee thaau |1|

Sant Singh KhalsaYou alone kill and protect; except for You, there is no place at all. ||1||
Manmohan SinghThou alone, O Lord, destroy and save, without Thee, there is no other place to go to.
Manmohan Singh (Punjabi)ਕੇਵਲ ਤੂੰ ਹੀ, ਹੈ ਸਾਈਂ! ਮਾਰਦਾ ਤੇ ਰੱਖਿਆ ਕਰਦਾ ਹੈਂ। ਤੇਰੇ ਬਗ਼ੈਰ ਹੋਰ ਕੋਈ ਥਾਂ ਜਾਣ ਨੂੰ ਨਹੀਂ।
Fareedkot Teekaਮਾਰਤਾ ਔ ਰਾਖਤਾ ਏਕ ਤੂੰ ਹੀ ਹੈਂ ਔਰ ਦੂਜਾ ਥਾਉਂ ਤੇਰੇ ਬਿਨਾਂ ਕੋਈ ਨਹੀਂ॥੧॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਮਾਰਦਾ ਹੈਂ ਤੂੰ ਆਪ ਹੀ ਰੱਖਿਆ ਕਰਦਾ ਹੈਂ। ਤੈਥੋਂ ਬਿਨਾ ਹੋਰ ਕੋਈ ਥਾਂ ਨਹੀਂ (ਜੋ ਮਾਰ ਸਕੇ ਜਾਂ ਮੌਤ ਤੋਂ ਬਚਾ ਸਕੇ) ॥੧॥

ਪਦ ਅਰਥ ਬੀਜਉ = ਦੂਜਾ, ਕੋਈ ਹੋਰ ॥੧॥

SikhNet (Spanish)Sí, sólo Él salva y sólo Él destruye, y no hay ni un lugar donde pueda uno ir.(1)

ਬਾਬਾ. ਮੈ ਕੁਚੀਲੁ; ਕਾਚਉ ਮਤਿਹੀਨ ॥

baabaa. mai kucheel; kaachau matiheen |

Sant Singh KhalsaO Baba, I am filthy, shallow and totally without understanding.
Manmohan SinghO my father, I am filthy, flimsy and without understanding.
Manmohan Singh (Punjabi)ਹੇ ਮੇਰੇ ਪਿਤਾ! ਮੈਂ ਗੰਦਾ, ਕਮਜ਼ੋਰ ਅਤੇ ਬੇਸਮਝ ਹਾਂ।
Fareedkot Teekaਹੇ ਭਗਵਨ! ਮੈਂ ਸਰੀਰ ਕਰ ਕੁਚੀਲ ਥਾ ਔ ਬਾਣੀ ਕਰ ਕਾਚਾ ਔ ਬੁਧੀ ਕਾ ਭੀ ਹੀਨਾ ਥਾ॥
Prof. Sahib Singhਹੇ ਪ੍ਰਭੂ! (ਤੇਰੇ ਨਾਮ ਤੋਂ ਬਿਨਾ) ਮੈਂ ਗੰਦਾ ਹਾਂ, ਕਮਜ਼ੋਰ-ਦਿਲ ਹਾਂ, ਅਕਲ ਤੋਂ ਸੱਖਣਾ ਹਾਂ।

ਪਦ ਅਰਥ ਬਾਬਾ = ਹੇ ਪ੍ਰਭੂ! ਕੁਚੀਲੁ = ਗੰਦਾ। ਕਾਚਉ = ਕੱਚਾ, ਕਮਜ਼ੋਰ। ਮਤਿ ਹੀਨ = ਅਕਲ ਤੋਂ ਸੱਖਣਾ।

SikhNet (Spanish)Oh amigo, estoy sucio, no tengo profundidad, ni sabiduría, y sin el Nombre del Señor nada sirve para mí.

ਨਾਮ ਬਿਨਾ. ਕੋ ਕਛੁ ਨਹੀ; ਗੁਰਿ ਪੂਰੈ. ਪੂਰੀ ਮਤਿ ਕੀਨ ॥੧॥ ਰਹਾਉ ॥

naam binaa. ko kachh nahee; gur poorai. pooree mat keen |1| rahaau |

Sant Singh KhalsaWithout the Naam, no one is anything; the Perfect Guru has made my intellect perfect. ||1||Pause||
Manmohan SinghWithout the Lord's Name, no one is anything. The Perfect Guru has rendered my intellect perfect. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਾਝੋਂ ਕੋਈ ਕੁਝ ਵੀ ਨਹੀਂ ਪੂਰਨ ਗੁਰਦੇਵ ਜੀ ਨੇ ਮੇਰੀ ਅਕਲ ਪੂਰਨ ਕਰ ਦਿੱਤੀ ਹੈ। ਠਹਿਰਾਉ।
Fareedkot Teekaਪੁਨਾ ਨਾਮ ਸੇ ਬਿਨਾਂ ਔਰ ਕਿਸੀ ਗੁਨ ਕਾ ਲੇਸ ਮਾਤ੍ਰ ਭੀ ਮੇਰੇ ਮੇਂ ਨਹੀਂ ਥਾ; ਵਾ ਨਾਮ ਤੇ ਬਿਨਾਂ ਕੋਈ ਸਾਧਨੁ ਕਿਛ ਭੀ ਨਹੀਂ, ਭਾਵ ਸਭ ਤੁਛ ਹੈ। ਅਰੁ ਜਬ ਪੂਰੇ ਗੁਰੂ ਮਿਲੇ ਤੌ ਮੇਰੀ ਸਭ ਬਾਤ ਮੇਂ (ਮਤਿ) ਬੁਧੀ ਪੂਰੀ ਕਰ ਦਈ ਹੈ॥੧॥ ਰਹਾਉ ॥
Prof. Sahib Singhਤੇਰੇ ਨਾਮ ਤੋਂ ਬਿਨਾ ਕੋਈ ਭੀ ਜੀਵ ਕਾਸੇ ਜੋਗਾ ਨਹੀਂ ਹੈ (ਅਕਲੋਂ ਖ਼ਾਲੀ ਹੈ)। (ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ) ਪੂਰੇ ਗੁਰੂ ਨੇ ਉਸ ਨੂੰ ਉਹ ਮੱਤ ਦੇ ਦਿੱਤੀ ਜਿਸ ਨਾਲ ਉਹ ਜੀਵਨ-ਸਫ਼ਰ ਵਿਚ ਉਕਾਈ ਨਾਹ ਖਾਏ ॥੧॥ ਰਹਾਉ ॥

ਪਦ ਅਰਥ ਕੋ = ਕੋਈ ਜੀਵ। ਕਛੁ ਨਹੀ = ਕਾਸੇ ਜੋਗਾ ਨਹੀਂ। ਗੁਰਿ = ਗੁਰੂ ਨੇ। ਪੂਰੀ ਮਤਿ = ਉਕਾਈ ਨਾਹ ਖਾਣ ਵਾਲੀ ਅਕਲ ॥੧॥ ਰਹਾਉ ॥

SikhNet (Spanish)Es a través del Guru Perfecto que uno es bendecido con la Perfección. (1-Pausa)

ਅਵਗਣਿ ਸੁਭਰ. ਗੁਣ ਨਹੀ; ਬਿਨੁ ਗੁਣ. ਕਿਉ ਘਰਿ ਜਾਉ ॥

avagan subhar. gun nahee; bin gun. kiau ghar jaau |

Sant Singh KhalsaI am full of faults, and I have no virtue at all. Without virtues, how can I go home?
Manmohan SinghI am brimful with demerits and have no virtue. Without virtues how can I reach my home?
Manmohan Singh (Punjabi)ਮੈਂ ਬਦੀਆਂ ਨਾਲ ਭਰਿਆ ਪਿਆ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਨੇਕੀਆਂ ਦੇ ਬਗ਼ੈਰ, ਮੈਂ ਕਿਸ ਤਰ੍ਹਾਂ ਗ੍ਰਹਿ (ਪ੍ਰਭੂ ਪਾਸ) ਜਾ ਸਕਦਾ ਹਾਂ?
Fareedkot Teekaਮੇਰੇ ਮੇਂ ਔਗਣ ਤੌ ਭਰਪੂਰ ਹੈਂ ਪੁਨਾ ਗੁਣ ਕੋਈ ਨਹੀਂ ਹੈ। ਬਿਨਾਂ ਗੁਣਾਂ ਸੇ ਸਰੂਪ ਮੇਂ ਕੈਸੇ ਜਾਵਾਂ?
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮੈਂ ਔਗੁਣ ਨਾਲ ਨਕਾ-ਨਕ ਭਰ ਜਾਂਦਾ ਹਾਂ, ਮੇਰੇ ਵਿਚ ਗੁਣ ਨਹੀਂ ਪੈਦਾ ਹੁੰਦੇ, ਤੇ ਗੁਣਾਂ ਤੋਂ ਬਿਨਾ ਮੈਂ (ਪਰਮਾਤਮਾ ਦੇ) ਦੇਸ ਵਿਚ ਕਿਵੇਂ ਪਹੁੰਚ ਸਕਦਾ ਹਾਂ?

ਪਦ ਅਰਥ ਅਵਗਣਿ = ਔਗੁਣ ਵਿਚ। ਸੁਭਰ = ਨਕਾ-ਨਕ। ਘਰਿ = ਪ੍ਰਭੂ ਦੇ ਘਰ ਵਿਚ। ਜਾਉ = ਮੈਂ ਜਾਵਾਂ।

SikhNet (Spanish)Mi ser se desborda de errores, por todas partes salen, y no tengo ninguna Virtud que me sirva de recomendación y así ¿cómo podré llegar hasta el Hogar de la Verdad?

ਸਹਜਿ ਸਬਦਿ ਸੁਖੁ ਊਪਜੈ; ਬਿਨੁ ਭਾਗਾ. ਧਨੁ ਨਾਹਿ ॥

sehaj sabad sukh aoopajai; bin bhaagaa. dhan naeh |

Sant Singh KhalsaThrough the Word of the Shabad, intuitive peace wells up; without good destiny, the wealth is not obtained.
Manmohan SinghThrough the Lord's Name, poise and peace well up. Without destiny, the Lord's Name's wealth is gained not.
Manmohan Singh (Punjabi)ਸਾਈਂ ਦੇ ਨਾਮ ਦੇ ਰਾਹੀਂ ਅਡੋਲਤਾ ਅਤੇ ਆਰਾਮ ਉਤਪੰਨ ਹੁੰਦੇ ਹਨ। ਪ੍ਰਾਲਬਧ ਦੇ ਬਾਝੋਂ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਨਹੀਂ ਹੁੰਦੀ।
Fareedkot Teekaਗੁਰ ਸਬਦਿ ਕਰਿ ਸੁਭਾਵਕ ਹੀ ਸੁਖ ਪ੍ਰਗਟ ਹੋਤਾ ਹੈ, ਪਰੰਤੂ ਬਿਨਾਂ ਭਾਗਾਂ ਤੇ ਸਬਦ ਰੂਪ ਧਨੁ ਨਹੀਂ ਪ੍ਰਾਪਤਿ ਹੋਤਾ॥
Prof. Sahib Singhਜੇਹੜਾ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕਦਾ ਹੈ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਪਰ ਇਹ ਨਾਮ-ਧਨ ਕਿਸਮਤ ਤੋਂ ਬਿਨਾ ਨਹੀਂ ਮਿਲਦਾ।

ਪਦ ਅਰਥ ਸਹਜਿ = ਅਡੋਲ ਆਤਮਕ ਅਵਸਥਾ ਵਿਚ। ਧਨੁ = ਪਰਮਾਤਮਾ ਦਾ ਨਾਮ-ਧਨ।

SikhNet (Spanish)Sí, a través de la Palabra Dadora de Equilibrio, uno habita en Éxtasis, pero sin un Destino, uno no es bendecido con la Palabra.

ਜਿਨ ਕੈ ਨਾਮੁ. ਨ ਮਨਿ ਵਸੈ; ਸੇ ਬਾਧੇ ਦੂਖ ਸਹਾਹਿ ॥੨॥

jin kai naam. na man vasai; se baadhe dookh sahaeh |2|

Sant Singh KhalsaThose whose minds are not filled with the Naam are bound and gagged, and suffer in pain. ||2||
Manmohan SinghThey, within whose mind the Lord's Name abides not; They are bound down and endure hard ship.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਦਾ; ਉਹ ਨਰੜ ਲਏ ਜਾਂਦੇ ਹਨ ਅਤੇ ਕਸ਼ਟ ਸਹਾਰਦੇ ਹਨ।
Fareedkot Teekaਜਿਨ ਕੇ ਮਨ ਬਿਖੇ ਨਾਮ ਨਹੀਂ ਨਿਵਾਸ ਕਰਤਾ, ਸੇ ਪੁਰਸ ਪਰਲੋਕ ਮੇਂ ਬਾਂਧੇ ਹੂਏ ਦੁਖੋਂ ਕੋ ਸਹਾਰਤੇ ਹੈਂ॥੨॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਔਗੁਣਾਂ ਦੇ ਬੱਧੇ ਹੋਏ ਦੁੱਖ ਸਹਾਰਦੇ ਹਨ ॥੨॥

ਪਦ ਅਰਥ ਬਾਧੇ = ਪਾਪਾਂ ਵਿਚ ਬੱਝੇ ਹੋਏ ॥੨॥

SikhNet (Spanish)Quien no enaltezca el Nombre del Señor en su corazón, se llena de aflicciones y es obligado a reencarnar una y otra vez. (2)

ਜਿਨੀ ਨਾਮੁ ਵਿਸਾਰਿਆ; ਸੇ ਕਿਤੁ ਆਏ ਸੰਸਾਰਿ ॥

jinee naam visaariaa; se kit aae sansaar |

Sant Singh KhalsaThose who have forgotten the Naam - why have they even come into the world?
Manmohan SinghThey, who have forgotten the Name; why have they come into this world?
Manmohan Singh (Punjabi)ਜਿਨ੍ਹਾਂ ਨੇ ਨਾਂਮ ਨੂੰ ਭੁਲਾ ਦਿੱਤਾ ਹੈ; ਉਹ ਇਸ ਜਹਾਨ ਅੰਦਰ ਕਿਉਂ ਆਏ ਹਨ।
Fareedkot Teekaਜਿਨੋਂ ਪੁਰਸੋਂ ਨੇ ਨਾਮ ਕੋ ਬਿਸਾਰਿਆ ਹੈ ਸੇ ਸੰਸਾਰ ਮੇਂ ਕਿਉਂ ਆਏ ਹੈਂ?
Prof. Sahib Singhਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸੰਸਾਰ ਵਿਚ ਕਾਹਦੇ ਲਈ ਆਏ?

ਪਦ ਅਰਥ ਕਿਤੁ = ਕਾਹਦੇ ਲਈ? ਸੰਸਾਰਿ = ਸੰਸਾਰ ਵਿਚ।

SikhNet (Spanish)Los que han abandonado el Nombre del Señor, oh ¿cómo es que vinieron a este mundo?

ਆਗੈ ਪਾਛੈ ਸੁਖੁ ਨਹੀ; ਗਾਡੇ ਲਾਦੇ ਛਾਰੁ ॥

aagai paachhai sukh nahee; gaadde laade chhaar |

Sant Singh KhalsaHere and hereafter, they do not find any peace; they have loaded their carts with ashes.
Manmohan SinghHere and hereafter, they obtain not peace with ashes.
Manmohan Singh (Punjabi)ਏਥੇ ਅਤੇ ਓਥੇ, ਉਹ ਆਰਾਮ ਨਹੀਂ ਪਾਉਂਦੇ ਆਪਣੇ ਗੱਡੇ ਉਨ੍ਹਾਂ ਨੇ ਸੁਆਹ ਨਾਲ ਭਰ ਲਏ ਹਨ।
Fareedkot Teekaਲੋਕ ਪ੍ਰਲੋਕ ਮੇਂ ਤਿਨ ਕੋ ਸੁਖ ਕੀ ਤੌ ਪ੍ਰਾਪਤੀ ਨਹੀਂ, ਤਿਨੋਂ ਨੇ ਛਾਰ ਕੇ ਗਾਡੇ ਲਾਦੇ ਹੈਂ, ਭਾਵ ਤਿਨੋਂ ਨੇ ਕੇਵਲ ਪਾਪ ਹੀ ਕੀਏ ਹੈਂ॥
Prof. Sahib Singhਉਹਨਾਂ ਨੂੰ ਨਾਹ ਪਰਲੋਕ ਵਿਚ ਸੁਖ, ਨਾਹ ਇਸ ਲੋਕ ਵਿਚ ਸੁਖ, ਉਹ ਤਾਂ ਸੁਆਹ ਦੇ ਲੱਦੇ ਹੋਏ ਗੱਡੇ ਹਨ (ਉਹਨਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ)।

ਪਦ ਅਰਥ ਆਗੈ ਪਾਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਗਾਡੇ = ਗੱਡੇ। ਛਾਰੁ = ਸੁਆਹ।

SikhNet (Spanish)Ellos no logran Paz alguna, aquí o aquí después son como sacos llenos de polvo.

ਵਿਛੁੜਿਆ. ਮੇਲਾ ਨਹੀ; ਦੂਖੁ ਘਣੋ ਜਮ ਦੁਆਰਿ ॥੩॥

vichhurriaa. melaa nahee; dookh ghano jam duaar |3|

Sant Singh KhalsaThose who are separated, do not meet with the Lord; they suffer in terrible pain at Death's Door. ||3||
Manmohan SinghThe separated ones meet not with their Lord's door.
Manmohan Singh (Punjabi)ਵਿਛੁੰਨੇ ਹੋਏ ਆਪਣੇ ਸੁਆਮੀ ਨੂੰ ਨਹੀਂ ਮਿਲਦੇ, ਪ੍ਰੰਤੂ ਮੌਤ ਦੇ ਬੂਹੇ ਉੱਤੇ ਘਣੇਰੇ ਤਸੀਹੇ ਉਠਾਉਂਦੇ ਹਨ।
Fareedkot Teekaਵਿਛੜਿਆਂ ਜੀਵਾਂ ਕਾ ਮੇਲਾ ਨਹੀਂ ਹੋਤਾ, ਜਮ ਕੇ ਦਵਾਰੇ ਨਰਕ ਪ੍ਰਾਪਤਿ ਸੇ ਘਨਾ ਦੁਖੀ ਹੋਤਾ ਹੈ॥੩॥
Prof. Sahib Singhਉਹ ਪਰਮਾਤਮਾ ਤੋਂ ਵਿਛੁੜੇ ਹੋਏ ਹਨ, ਪਰਮਾਤਮਾ ਨਾਲ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ, ਉਹ ਜਮਰਾਜ ਦੇ ਡਰ ਤੇ ਡਾਢਾ ਦੁੱਖ ਸਹਾਰਦੇ ਹਨ ॥੩॥

ਪਦ ਅਰਥ ਘਣੋ = ਬਹੁਤ। ਦੁਆਰਿ = ਦੁਆਰ ਤੇ ॥੩॥

SikhNet (Spanish)Estando separados, no se unen con Dios y sufren gravemente en la puerta de Yama, la muerte. (3)

ਅਗੈ ਕਿਆ ਜਾਣਾ, ਨਾਹਿ ਮੈ; ਭੂਲੇ ਤੂ ਸਮਝਾਇ ॥

agai kiaa jaanaa, naeh mai; bhoole too samajhaae |

Sant Singh KhalsaI do not know what will happen in the world hereafter; I am so confused - please teach me, Lord!
Manmohan SinghI know not, what shall befall me in the yond. My Lord, instruct Thou me, the strayed one.
Manmohan Singh (Punjabi)ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਅੱਗੇ ਕੀ ਵਾਪਰੂਗੀ। ਮੈਂਡੋ ਮਾਲਕ! ਮੈਂ ਭੁਲੇ ਹੋਏ ਨੂੰ ਤੂੰ ਸਿਖ-ਮਤ ਦੇ।
Fareedkot Teekaਮੈਂ ਨਹੀਂ ਜਾਣਤਾ ਜੋ ਆਗੇ ਪ੍ਰਲੋਕ ਬਿਖੇ ਉਨ ਕਾ ਕਿਆ ਹਾਲ ਹੋਣਾ ਹੈ, ਇਸ ਭੂਲੇ ਜੀਵ ਕੋ ਤੌ ਹੇ ਭਗਵਨ! ਤੂੰ ਹੀ ਸਮਝਾਉਣੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਮੈਨੂੰ ਇਹ ਸਮਝ ਨਹੀਂ ਕਿ ਤੇਰੇ ਨਾਮ ਤੋਂ ਖੁੰਝ ਕੇ ਜੀਵਨ-ਸਫ਼ਰ ਵਿਚ ਮੇਰੇ ਨਾਲ ਕਿਹੀ ਵਾਪਰੇਗੀ।

ਪਦ ਅਰਥ ਜਾਣਾ ਨਾਹਿ = ਮੈਂ ਨਹੀਂ ਜਾਣਦਾ। ਮੈ = ਮੈਨੂੰ।

SikhNet (Spanish)No tengo idea de lo que me pase en el más allá, oh Guru, me he desviado de Tu Camino, instrúyeme,

ਭੂਲੇ ਮਾਰਗੁ ਜੋ ਦਸੇ; ਤਿਸ ਕੈ ਲਾਗਉ ਪਾਇ ॥

bhoole maarag jo dase; tis kai laagau paae |

Sant Singh KhalsaI am confused; I would fall at the feet of one who shows me the Way.
Manmohan SinghI repair to the feet of him, who shows the way to the erring me.
Manmohan Singh (Punjabi)ਮੈਂ ਉਸ ਦੇ ਪੈਰੀ ਪੈਂਦਾ ਹਾਂ, ਜੋ ਮੈਂ ਕੁਰਾਹੇ ਪਏ ਹੋਏ ਨੂੰ ਰਸਤਾ ਵਿਖਾਲ ਦੇਵੇ।
Fareedkot Teekaਜੋ ਭੂਲੇ ਕੋ ਰਸਤਾ ਬਤਾਵਤੇ ਹੈਂ, ਮੈਂ ਤਿਨੋਂ ਕੇ ਚਰਨੀ ਲਾਗਤਾ ਹੂੰ॥
Prof. Sahib Singhਮੈਨੂੰ ਭੁੱਲੇ ਹੋਏ ਨੂੰ, ਹੇ ਪ੍ਰਭੂ! ਤੂੰ ਆਪ ਅਕਲ ਦੇਹ। ਮੈਨੂੰ ਕੁਰਾਹੇ ਪਏ ਹੋਏ ਨੂੰ ਜੇਹੜਾ ਕੋਈ ਰਸਤਾ ਦੱਸੇਗਾ, ਮੈਂ ਉਸ ਦੇ ਪੈਰੀਂ ਲੱਗਾਂਗਾ।

ਪਦ ਅਰਥ ਮਾਰਗੁ = ਰਸਤਾ। ਲਾਗਉ = ਮੈਂ ਲੱਗਦਾ ਹਾਂ। ਪਾਇ = ਪੈਰੀਂ।

SikhNet (Spanish)pagaría lo que fuera a aquél que me pudiera guiar de regreso al Sendero Verdadero,

ਗੁਰ ਬਿਨੁ. ਦਾਤਾ ਕੋ ਨਹੀ; ਕੀਮਤਿ ਕਹਣੁ. ਨ ਜਾਇ ॥੪॥

gur bin. daataa ko nahee; keemat kehan. na jaae |4|

Sant Singh KhalsaWithout the Guru, there is no giver at all; His value cannot be described. ||4||
Manmohan SinghWithout the Guru, there is no other giver. His worth can be told not.
Manmohan Singh (Punjabi)ਗੁਰਾਂ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਗੁਰੋਂ ਸੇ ਬਿਨਾਂ ਦਾਤਾ ਹੋਰ ਕੋਈ ਨਹੀਂ, ਇਸੀ ਸੇ ਗੁਰੋਂ ਕੀ ਕੀਮਤਿ ਨਹੀਂ ਕਹੀ ਜਾਤੀ॥੪॥
Prof. Sahib Singh(ਸਹੀ ਰਸਤੇ ਦੀ) ਦਾਤ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਦੀ ਬਖ਼ਸ਼ੀ ਇਸ ਦਾਤ ਦਾ ਮੁੱਲ ਪਾਇਆ ਨਹੀਂ ਜਾ ਸਕਦਾ ॥੪॥
SikhNet (Spanish)pues sin el Guru, no hay Compasión, oh, no podría ni imaginar el Valor del Guru. (4)

ਸਾਜਨੁ ਦੇਖਾ. ਤਾ ਗਲਿ ਮਿਲਾ; ਸਾਚੁ ਪਠਾਇਓ ਲੇਖੁ ॥

saajan dekhaa. taa gal milaa; saach patthaaeo lekh |

Sant Singh KhalsaIf I see my friend, then I will embrace Him; I have sent Him the letter of Truth.
Manmohan SinghIf I see my Friend, I would embrace Him then, I have sent Him the letter regarding my chastity.
Manmohan Singh (Punjabi)ਜੇਕਰ ਮੈਂ ਆਪਣੇ ਮਿੱਤ੍ਰ ਨੂੰ ਵੇਖ ਲਵਾਂ, ਤਦ ਮੈਂ ਉਸ ਨੂੰ ਜੱਫੀ ਪਾ ਲਵਾਂਗੀ। ਆਪਣੀ ਪਾਕਦਾਮਨੀ ਸੰਬੰਧੀ ਮੈਂ ਉਸ ਨੂੰ ਚਿੱਠੀ ਭੇਜੀ ਹੈ।
Fareedkot Teekaਹੇ ਸਾਜਨ! ਜਬ ਲੇਖ ਨੇ ਤੇਰੀ ਤਰਫ ਮੈਨੂੰ ਭੇਜਾ ਤੋ, ਹੇ ਸਾਚ ਰੂਪ! ਤੇਰੇ ਕੋ ਦੇਖ ਕੇ ਗਲ ਕੇ ਸਾਥ ਮਨੁ ਮਿਲਿਆ, ਭਾਵ ਅਭੇਦ ਹੂਈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ, ਇਹ ਸਿਮਰਨ-ਰੂਪ ਚਿੱਠੀ ਮੈਂ (ਪ੍ਰਭੂ-ਪਤੀ ਨੂੰ) ਭੇਜੀ ਹੈ, ਜਦੋਂ ਉਸ ਸੱਜਣ-ਪ੍ਰਭੂ ਦਾ ਮੈਂ ਦਰਸਨ ਕਰਾਂਗੀ ਤਾਂ ਮੈਂ ਉਸ ਦੇ ਗਲ ਨਾਲ ਲੱਗ ਜਾਵਾਂਗੀ।

ਪਦ ਅਰਥ ਸਾਜਨੁ = ਪ੍ਰੀਤਮ ਪ੍ਰਭੂ। ਗਲਿ = ਗਲ ਨਾਲ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਲੇਖੁ = ਚਿੱਠੀ।

SikhNet (Spanish)Si lograra ver a mi Amigo, mi Dios, lo traería puesto en mí como una guirnalda, ve, le he enviado la Carta de la Verdad.

ਮੁਖਿ ਧਿਮਾਣੈ. ਧਨ ਖੜੀ; ਗੁਰਮੁਖਿ ਆਖੀ ਦੇਖੁ ॥

mukh dhimaanai. dhan kharree; guramukh aakhee dekh |

Sant Singh KhalsaHis soul-bride stands waiting expectantly; as Gurmukh, I see Him with my eyes.
Manmohan SinghCrest-fallen, I, His bride, am standing in wait for Him. It is through the Exalted Guru, that I can see Him with mine eyes.
Manmohan Singh (Punjabi)ਨਿੰਮੋਝੂਣੀ ਹੋ, ਮੈਂ ਉਸ ਦੀ ਪਤਨੀ, ਉਸ ਦੀ ਉਡੀਕ ਵਿੱਚ ਖਲੋਤੀ ਹਾਂ। ਮੁਖੀ ਗੁਰਾਂ ਦੇ ਰਾਹੀਂ ਹੀ ਮੈਂ ਉਸ ਨੂੰ ਆਪਣਿਆਂ ਨੇਤ੍ਰਾਂ ਨਾਲ ਵੇਖ ਸਕਦੀ ਹਾਂ।
Fareedkot Teekaਪਹਲੇ ਮੈਂ ਇਸਤ੍ਰੀ ਮੁਖਿ ਨਿਮੋਝੂਣੇ ਵਾ ਮੁਖ ਕੁਮਲਾਣੇ ਖੜੀ ਥੀ। ਜਬ ਗੁਰੋਂ ਦੁਆਰੇ ਅਖੀ ਦੇਖਾ, ਭਾਵ ਤੂੰ ਸਾਖਿਆਤ ਹੂਆ, ਤਬ ਪ੍ਰਸੰਨ ਹੂਈ॥
Prof. Sahib Singh(ਪ੍ਰਭੂ ਦੀ ਯਾਦ ਤੋਂ ਖੁੰਝ ਕੇ) ਹੇ ਨਿਮੋ-ਝੂਣ ਖਲੋਤੀ ਜੀਵ-ਇਸਤ੍ਰੀ! ਤੂੰ ਭੀ ਗੁਰੂ ਦੀ ਸਰਨ ਪਉ, ਤੇ ਆਪਣੀ ਅੱਖੀਂ ਉਸ ਦਾ ਦਰਸ਼ਨ ਕਰ ਲੈ।

ਪਦ ਅਰਥ ਮੁਖਿ ਧਿਮਾਣੈ = ਨੀਵੇਂ ਮੂੰਹ, ਮੂੰਹ ਨੀਵਾਂ ਕਰ ਕੇ। ਧਨ = ਜੀਵ-ਇਸਤ੍ਰੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੇਖੁ = ਵੇਖ ਲੈ।

SikhNet (Spanish)Perdido en mis pensamientos, yo, su Novia, me paro y Lo espero, y si el Guru me bendice, podré tener Su Visión.

ਤੁਧੁ ਭਾਵੈ ਤੂ ਮਨਿ ਵਸਹਿ; ਨਦਰੀ ਕਰਮਿ ਵਿਸੇਖੁ ॥੫॥

tudh bhaavai too man vaseh; nadaree karam visekh |5|

Sant Singh KhalsaBy the Pleasure of Your Will, You abide in my mind, and bless me with Your Glance of Grace. ||5||
Manmohan SinghMy merciful Master by thine pleasure, Thou abide in my mind and bless me with Thy great grace.
Manmohan Singh (Punjabi)ਮੈਂਡੇ ਮਿਹਰਬਾਨ ਮਾਲਕ! ਆਪਣੀ ਖੁਸ਼ੀ ਦੁਆਰਾ, ਤੂੰ ਮੇਰੇ ਹਿਰਦੇ ਅੰਦਰ ਵਸਦਾ ਹੈਂ ਅਤੇ ਮੇਰੇ ਤੇ ਆਪਣੀ ਭਾਰੀ ਰਹਿਮਤ ਧਾਰਦਾ ਹੈ।
Fareedkot Teekaਜੋ ਤੇਰੇ ਕੋ ਭਾਵੇ ਤਾਂ ਤੂੰ ਮਨ ਮੇਂ ਵਸਤਾ ਹੈਂ। ਹੇ (ਨਦਰੀ) ਪਰਮੇਸਰ! ਸਭ ਸਾਧਨੋਂ ਮੇਂ ਤੇਰੀ ਕ੍ਰਿਪਾ ਹੀ ਵਿਸੇਸ ਹੈ॥੫॥
Prof. Sahib Singh(ਪਰ, ਹੇ ਪ੍ਰਭੂ! ਸਾਡੇ ਜੀਵਾਂ ਦੇ ਕੀਹ ਵੱਸ?) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿਚ ਆ ਪਰਗਟਦਾ ਹੈਂ, ਤੇਰੀ ਮੇਹਰ ਦੀ ਨਿਗਾਹ ਨਾਲ ਤੇਰੀ ਬਖ਼ਸ਼ਸ਼ ਨਾਲ ਤੇਰੇ ਦਰਸਨ ਦੀ ਵਡਿਆਈ ਮਿਲਦੀ ਹੈ ॥੫॥

ਪਦ ਅਰਥ ਨਦਰੀ = ਮੇਹਰ ਦੀ ਨਿਗਾਹ ਨਾਲ। ਕਰਮਿ = ਬਖ਼ਸ਼ਸ਼ ਨਾਲ। ਵਿਸੇਖੁ = ਵਿਸ਼ੇਸ਼ਤਾ; ਵਡਿਆਈ ॥੫॥

SikhNet (Spanish)Oh Dios, si tal es Tu Voluntad, llega a mi mente y bendíceme con Tu Gracia Especial. (5)

ਭੂਖ ਪਿਆਸੋ ਜੇ ਭਵੈ; ਕਿਆ ਤਿਸੁ ਮਾਗਉ ਦੇਇ ॥

bhookh piaaso je bhavai; kiaa tis maagau dee |

Sant Singh KhalsaOne who is wandering hungry and thirsty - what can he give, and what can anyone ask from him?
Manmohan SinghHe, who himself is wandering in hunger and thirst, what can he give and what can one ask from him?
Manmohan Singh (Punjabi)ਜੋ ਖ਼ੁਦ ਭੁਖ ਤੇ ਤ੍ਰੇਹ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ, ਉਹ ਕੀ ਦੇ ਸਕਦਾ ਹੈ ਅਤੇ ਬੰਦਾ ਉਸ ਪਾਸੋਂ ਕੀ ਮੰਗ ਸਕਦਾ ਹੈ।
Fareedkot Teekaਜੋ ਆਪ ਭੂਖ ਪਿਆਸ ਕਰਿ ਦੁਖੀ ਫਿਰਤਾ ਹੈ, ਤਿਸ ਪਾਸੋਂ ਕਿਆ ਮੰਗਣਾ ਹੈ ਔ ਕਿਆ ਤਿਸ ਨੇ ਦੇਣਾ ਹੈ; ਭਾਵ ਸੇ ਦੇਵਤਿਓਂ ਕੀ ਉਪਾਸਨਾ ਕਰਿ ਸੁਖ ਚਾਹੇ ਤੌ ਓਹੁ ਆਪ ਹੀ ਦੁਖੀ ਰਹਿਤੇ ਹੈਂ ਔਰ ਕੋ ਕਿਆ ਦੇਵੇਂਗੇ॥
Prof. Sahib Singhਜੇ ਕੋਈ ਮਨੁੱਖ ਆਪ ਹੀ (ਮਾਇਆ ਦੇ ਮੋਹ ਵਿਚ) ਭੁੱਖਾ ਤਿਹਾਇਆ ਭਟਕ ਰਿਹਾ ਹੋਵੇ, ਮੈਂ ਉਸ ਪਾਸੋਂ ਕੀਹ (ਨਾਮ ਦੀ ਦਾਤਿ) ਮੰਗ ਸਕਦਾ ਹਾਂ? ਉਹ ਮੈਨੂੰ ਕੀਹ ਦੇ ਸਕਦਾ ਹੈ?

ਪਦ ਅਰਥ ਭੂਖ ਪਿਆਸੋ = ਭੁੱਖਾ ਤਿਹਾਇਆ। ਮਾਗਉ = ਮੈਂ ਮੰਗਾਂ। ਕਿਆ ਦੇਇ = ਉਹ ਕੀਹ ਦੇ ਸਕਦਾ ਹੈ?

SikhNet (Spanish)Aquél que tiene hambre y sed, ¿qué puede dar a otros?

ਬੀਜਉ. ਸੂਝੈ ਕੋ ਨਹੀ; ਮਨਿ ਤਨਿ ਪੂਰਨੁ ਦੇਇ ॥

beejau. soojhai ko nahee; man tan pooran dee |

Sant Singh KhalsaI cannot conceive of any other, who can bless my mind and body with perfection.
Manmohan SinghI can think of no such other, who can bless my soul and body with perfection.
Manmohan Singh (Punjabi)ਮੇਰੇ ਖ਼ਿਆਲ ਵਿੱਚ ਐਹੋ ਜਿਹਾ ਹੋਰ ਕੋਈ ਨਹੀਂ ਆਉਂਦਾ ਜੋ ਮੇਰੀ ਜਿੰਦੜੀ ਅਤੇ ਦੇਹ ਨੂੰ ਪੂਰਨਤਾ ਬਖ਼ਸ਼ ਸਕਦਾ ਹੋਵੇ।
Fareedkot Teekaਜੋ ਮਨ ਤਨ ਮੇਂ ਪੂਰਨਤਾ ਦੇਵੈ ਅਰਥਾਤ ਤ੍ਰਿਪਤੀ ਕਰੇ, ਐਸਾ ਦੂਸਰਾ ਤੇਰੇ ਬਿਨਾਂ ਕੋਈ ਸੂਝਤਾ ਨਹੀਂ॥
Prof. Sahib Singhਮੈਨੂੰ ਤਾਂ ਹੋਰ ਕੋਈ (ਦਾਤਾ) ਨਹੀਂ ਸੁੱਝਦਾ, (ਹਾਂ,) ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿਚ ਤਨ ਵਿਚ ਭਰਪੂਰ ਹੈ।

ਪਦ ਅਰਥ ਪੂਰਨੁ = ਵਿਆਪਕ ਪ੍ਰਭੂ।

SikhNet (Spanish)Oh, sólo da, El que prevalece en nuestro cuerpo y mente, no, no hay nadie más que Dios.

ਜਿਨਿ ਕੀਆ ਤਿਨਿ ਦੇਖਿਆ; ਆਪਿ ਵਡਾਈ ਦੇਇ ॥੬॥

jin keea tin dekhiaa; aap vaddaaee dee |6|

Sant Singh KhalsaThe One who created me takes care of me; He Himself blesses me with glory. ||6||
Manmohan SinghHe, who has created me, takes care of me and Himself blesses me with glory.
Manmohan Singh (Punjabi)ਜਿਸ ਨੇ ਮੈਨੂੰ ਰਚਿਆ ਹੈ, ਉਹ ਹੀ ਮੇਰੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਜਿਸ ਤੈਨੇ ਕੀਆ ਹੈ ਤਿਸ ਤੈਨੇ ਹੀ ਪਿੰਡ ਬ੍ਰਹਮੰਡ ਕੋ ਦੇਖਿਆ ਹੈ, ਭਾਵ ਪਾਲਨਾ ਕਰਤਾ ਹੈ ਔਰ ਆਪ ਹੀ ਤੂੰ ਸਭ ਕੋ ਜਥਾ ਜੋਗ ਵਡਿਆਈ ਦੇਤਾ ਹੈਂ॥੬॥☬ਜੇ ਕਹੈ ਤੈਨੇ ਮੇਰੇ ਕੋ ਕਹਾਂ ਜਾਣਿਆਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਭੀ ਕਰਨੀ ਹੈ। ਉਹ ਆਪ ਹੀ ਆਪਣੇ (ਨਾਮ ਦੀ ਦਾਤ ਦੀ) ਵਡਿਆਈ ਦੇਂਦਾ ਹੈ ॥੬॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਦੇਖਿਆ = ਸੰਭਾਲ ਕੀਤੀ ਹੈ ॥੬॥

SikhNet (Spanish)Sí, sólo nos cuida, Quien nos ha creado, sólo Él nos bendice con Gloria. (6)

ਨਗਰੀ ਨਾਇਕੁ ਨਵਤਨੋ; ਬਾਲਕੁ ਲੀਲ ਅਨੂਪੁ ॥

nagaree naaeik navatano; baalak leel anoop |

Sant Singh KhalsaIn the body-village is my Lord and Master, whose body is ever-new, Innocent and child-like, incomparably playful.
Manmohan SinghIn the village of the body, abides my Master, with child-like ever-fresh body and he stages wondrous plays.
Manmohan Singh (Punjabi)ਦੇਹ ਦੇ ਪਿੰਡ ਅੰਦਰ ਬੱਚੇ-ਵਰਗੇ ਨਵੇਂ ਸਰੀਰ ਵਾਲਾ ਮੇਰਾ ਮਾਲਕ ਵਸਦਾ ਹੈ ਅਤੇ ਉਹ ਅਸਚਰਜ ਖੇਡਾਂ ਖੇਡਦਾ ਹੈ।
Fareedkot Teekaਹੇ ਪਤੀ! ਦੇਹ ਰੂਪ ਨਗਰ ਮੇਂ ਤੂੰ ਬਿਰਾਜਮਾਨ ਹੈ ਔਂ ਨਵੀਨ ਸਰੂਪ ਹੈਂ। ਪੁਨਃ ਬਾਲਕ ਸਮ ਅਰਥਾਤ ਇਛਾ ਰਹਿਤ ਹੂਆ ਤੂੰ ਅਨੂਪ ਲੀਲਾ ਕਰ ਰਹਿਆ ਹੈਂ॥
Prof. Sahib Singhਪਰਮਾਤਮਾ ਇਹਨਾਂ ਸਰੀਰਾਂ ਦਾ ਮਾਲਕ ਹੈ, (ਜੀਵਾਂ ਨੂੰ ਪਿਆਰ ਕਰਨ ਵਿਚ ਉਹ ਹਰ ਵੇਲੇ) ਨਵਾਂ ਹੈ, ਬਾਲਕ (ਵਾਂਗ ਉਹ ਨਿਰਵੈਰ) ਹੈ, ਉਹ ਅਨੋਖੇ ਕੌਤਕ ਕਰਨਹਾਰ ਹੈ।

ਪਦ ਅਰਥ ਨਗਰੀ ਨਾਇਕੁ = ਸਰੀਰ-ਨਗਰੀ ਦਾ ਮਾਲਕ। ਨਵਤਨੋ = ਨਵਾਂ। ਬਾਲਕੁ = ਬਾਲ-ਸੁਭਾਉ ਵਾਲਾ, ਕਿਸੇ ਨਾਲ ਵੈਰ ਵਿਰੋਧ ਨਾਹ ਰੱਖਣ ਵਾਲਾ। ਲੀਲ ਅਨੂਪੁ = ਅਨੋਖੀਆਂ ਖੇਡਾਂ ਕਰਨ ਵਾਲਾ।

SikhNet (Spanish)En la ciudad del cuerpo vive el Rey, siempre Fresco, divirtiéndose como un niño.

ਨਾਰਿ ਨ ਪੁਰਖੁ. ਨ ਪੰਖਣੂ; ਸਾਚਉ ਚਤੁਰੁ ਸਰੂਪੁ ॥

naar na purakh. na pankhanoo; saachau chatur saroop |

Sant Singh KhalsaHe is neither a woman, nor a man, nor a bird; the True Lord is so wise and beautiful.
Manmohan SinghThe wise and beauteous True Lord is neither a woman, nor a man, nor a bird.
Manmohan Singh (Punjabi)ਸਿਆਣਾ ਸੁੰਦਰ ਅਤੇ ਸੱਚਾ ਸੁਆਮੀ ਨਾਂ ਇਸਤ੍ਰੀ ਹੈ, ਨਾਂ ਮਰਦ ਤੇ ਨਾਂ ਹੀ ਪੰਛੀ।
Fareedkot Teekaਹੇ ਸਚੇ ਚਤੁਰ ਸਰੂਪ! ਤੂੰ ਨਾ ਇਸਤ੍ਰੀ ਹੈਂ, ਨ ਪੁਰਖ ਹੈਂ ਔਰ ਨਾਂ ਹੀ (ਪੰਖਣੂ) ਹੀਜੜਾ ਹੈਂ॥
Prof. Sahib Singhਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਅਕਲ ਦਾ ਪੁੰਜ ਹੈ, (ਇਸਤ੍ਰੀ ਮਰਦ ਪੰਛੀ ਆਦਿਕ ਸਭਨਾਂ ਵਿਚ ਮੌਜੂਦ ਹੈ) ਪਰ ਉਹ ਕੋਈ ਖ਼ਾਸ ਇਸਤ੍ਰੀ ਨਹੀਂ, ਕੋਈ ਖ਼ਾਸ ਮਰਦ ਨਹੀਂ, ਕੋਈ ਖ਼ਾਸ ਪੰਛੀ ਨਹੀਂ।

ਪਦ ਅਰਥ ਪੰਖਣੂ = ਪੰਛੀ। ਸਾਚਉ = ਸਦਾ-ਥਿਰ ਰਹਿਣ ਵਾਲਾ। ਚਤੁਰੁ ਸਰੂਪੁ = ਅਕਲ ਦਾ ਪੁੰਜ।

SikhNet (Spanish)Él no es hombre, ni mujer, ni pájaro. Él es la Verdad y la mera Encarnación de la Sabiduría, y sólo ocurre lo que está en Su Voluntad.

ਜੋ ਤਿਸੁ ਭਾਵੈ. ਸੋ ਥੀਐ; ਤੂ ਦੀਪਕੁ. ਤੂ ਧੂਪੁ ॥੭॥

jo tis bhaavai. so theeai; too deepak. too dhoop |7|

Sant Singh KhalsaWhatever pleases Him, happens; You are the lamp, and You are the incense. ||7||
Manmohan SinghWhatever pleases Him, that alone happens. Thou, O Lord, are the lamp and Thou the fragrance.
Manmohan Singh (Punjabi)ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੰਦਾ ਹੈ। ਤੂੰ ਹੇ ਸਾਹਿਬ! ਦੀਵਾ ਹਂ ਅਤੇ ਤੂੰ ਹੀ ਸੁਗੰਧੀ।
Fareedkot Teekaਜੋ (ਤਿਸੁ) ਤੇਰੇ ਕੌ ਭਾਵਤਾ ਹੈ, ਸੋਈ ਹੋਤਾ ਹੈ। ਤੂੰ ਹੀ ਗਿਆਨ ਦੀਪਕ ਕੇ ਦੇਣੇਹਾਰਾ ਹੈਂ ਔ (ਧੂਪੁ) ਜਸ ਕੋ ਦੇਣੇ ਵਾਲਾ ਭੀ ਤੂੰ ਹੀ ਹੈਂ॥੭॥
Prof. Sahib Singhਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਭਾਉਂਦਾ ਹੈ। ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਚਾਨਣ (ਗਿਆਨ) ਦੇਣ ਵਾਲਾ ਹੈਂ, ਤੂੰ ਸਭ ਨੂੰ ਸੁਗੰਧੀ (ਮਿੱਠਾ ਸੁਭਾਉ) ਦੇਣ ਵਾਲਾ ਹੈਂ ॥੭॥

ਪਦ ਅਰਥ ਦੀਪਕੁ = ਚਾਨਣ ਦੇਣ ਵਾਲਾ। ਧੂਪੁ = ਸੁਗੰਧੀ ਦੇਣ ਵਾਲਾ ॥੭॥

SikhNet (Spanish)Oh Dios, sólo Tú eres la Luz y también el Incienso que lo cubre todo con Su Fragancia. (7)

ਗੀਤ ਸਾਦ ਚਾਖੇ ਸੁਣੇ; ਬਾਦ ਸਾਦ ਤਨਿ ਰੋਗੁ ॥

geet saad chaakhe sune; baad saad tan rog |

Sant Singh KhalsaHe hears the songs and tastes the flavors, but these flavors are useless and insipid, and bring only disease to the body.
Manmohan SinghMan hears songs and tastes relishes but vain are these revelries, which give rise to bodily ailments.
Manmohan Singh (Punjabi)ਇਨਸਾਨ ਗਾਣੇ ਸੁਣਦਾ ਹੈ ਅਤੇ ਸੁਆਦ ਚਖਦਾ ਹੈ ਪਰ ਬੇਫ਼ਾਇਦਾ ਹਨ ਇਹ ਰੰਗ ਰਲੀਆਂ ਜੋ ਸਰੀਰਕ ਬੀਮਾਰੀਆਂ ਪੈਦਾ ਕਰਦੀਆਂ ਹਨ।
Fareedkot Teekaਬਿਸ੍ਯੋਂ ਕੇ ਸੁਆਦ ਚਾਖੇ ਔ ਵਿਸੇ ਸੰਬੰਧੀ (ਗੀਤ) ਰਾਗ ਭੀ ਸੁਨੇ, ਪਰੰਤੂ ਸੋ ਸਵਾਦ ਵਿਅਰਥ ਹੀ ਹੂਏ, ਪੁਨਃ ਉਨੋਂ ਨੇ ਤਨ ਮੇਂ ਰੋਗ ਉਤਪੰਨ ਕੀਏ॥
Prof. Sahib Singhਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ।

ਪਦ ਅਰਥ ਬਾਦ = ਵਾਜੇ, ਗੀਤ। ਤਨਿ = ਤਨ ਵਿਚ।

SikhNet (Spanish)He escuchado todo tipo de melodías y probado todos los sabores, pero insípidos son todos aquéllos que dejan crecer sus enfermedades.

ਸਚੁ ਭਾਵੈ ਸਾਚਉ ਚਵੈ; ਛੂਟੈ ਸੋਗ ਵਿਜੋਗੁ ॥

sach bhaavai saachau chavai; chhoottai sog vijog |

Sant Singh KhalsaOne who loves the Truth and speaks the Truth, escapes from the sorrow of separation.
Manmohan SinghIf man loves truth and tells truth, then he escapes from the sorrow of separation from his Lord.
Manmohan Singh (Punjabi)ਜੇਕਰ ਬੰਦਾ ਸੰਚ ਨੂੰ ਪਿਆਰ ਕਰੇ ਅਤੇ ਸੱਚ ਹੀ ਬੋਲੇ ਤਾਂ ਉਹ ਆਪਦੇ ਸੁਆਮੀ ਨਾਲ ਵਿਛੋੜੇ ਦੇ ਝੁਰੇਵੇਂ ਤੋਂ ਬਚ ਜਾਂਦਾ ਹੈ।
Fareedkot Teekaਹੇ ਸਚ ਸਰੂਪ! ਜੋ ਤੇਰੇ ਕੋ ਭਾਵੇ ਤਾਂ ਸਚ ਨਾਮ ਕੋ ਉਚਾਰ ਕੇ ਸੋਗ ਵਿਜੋਗ ਆਦਿ ਰੋਗ ਸੇ ਜੀਵ ਛੂਟ ਜਾਵੈ॥
Prof. Sahib Singhਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ ਜੋ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਾਚਉ = ਸਦਾ-ਥਿਰ ਰਹਿਣ ਵਾਲਾ (ਨਾਮ) ਹੀ। ਚਵੈ = ਬੋਲਦਾ ਹੈ। ਸੋਗ = ਗ਼ਮ, ਚਿੰਤਾ। ਵਿਜੋਗੁ = ਵਿਛੋੜਾ।

SikhNet (Spanish)Cuando uno recita y ama la Verdad, se libera de los sufrimientos.

ਨਾਨਕ ਨਾਮੁ. ਨ ਵੀਸਰੈ; ਜੋ ਤਿਸੁ ਭਾਵੈ ਸੁ ਹੋਗੁ ॥੮॥੩॥

naanak naam. na veesarai; jo tis bhaavai su hog |8|3|

Sant Singh KhalsaNanak does not forget the Naam; whatever happens is by the Lord's Will. ||8||3||
Manmohan SinghNanak forsakes not the Lord's Name. Whatever He wills that alone happens.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ। ਜੋ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੋਰ ਜੋ (ਤਿਸੁ) ਤੇਰੇ ਕੋ ਭਾਵੈ ਸੋ ਹੋਵੇ, ਪਰੰਤੂ ਹਮਾਰੀ ਤੋ ਏਹੀ ਬੇਨਤੀ ਹੈ: ਤੇਰਾ ਨਾਮ ਨ ਬਿਸਰ ਜਾਏ, ਭਾਵ ਤੇਰਾ ਭਾਣਾ ਮੀਠਾ ਲਾਗੇ ਔ ਨਾਮ ਜਪਤੇ ਰਹੀਏ॥੮॥੩॥☬ਪਰਮੇਸਰ ਆਗੇ ਅਪਨਾ ਦਾਸਾ ਭਾਵ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ॥੮॥੩॥

ਪਦ ਅਰਥ ਹੋਗੁ = ਹੋਵੇਗਾ ॥੮॥੩॥

SikhNet (Spanish)Dice Nanak, no abandones el Nombre de Dios, oh hombre, pues sólo ocurre lo que está en la Voluntad del Señor.(8-3)

Open this shabad →

Shabad Guru Nanak Dev Ji Raag Maaroo continues on Ang 1011

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਾਚੀ ਕਾਰ ਕਮਾਵਣੀ; ਹੋਰਿ ਲਾਲਚ ਬਾਦਿ ॥

saachee kaar kamaavanee; hor laalach baad |

Sant Singh KhalsaPractice Truth - other greed and attachments are useless.
Manmohan SinghPerform thou the true service of the Lord, Vain are other attachments.
Manmohan Singh (Punjabi)ਤੂੰ ਸੁਆਮੀ ਦੀ ਸੰਚੀ ਟਹਿਲ ਸੇਵਾ ਕਰ। ਬੇਅਰਥ ਹਨ ਹੋਰ ਲਗਨਾਂ।
Fareedkot Teekaਸਾਚੀ ਕਾਰ ਜੋ ਭਗਤੀ ਹੈ, ਸੋ ਕਮਾਵਣੀ ਕਰੀ ਹੈ, ਹੋਰ ਜਿਤਨੇ ਪਦਾਰਥੋਂ ਕੇ ਲਾਲਚ ਹੈਂ, ਸੋ ਵਿਅਰਥ ਜਾਣੇ ਹੈਂ॥
Prof. Sahib Singh(ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ।

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਜਿਸ ਵਿਚ ਕੋਈ ਉਕਾਈ ਨ ਆਵੇ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} (ਸਿਮਰਨ ਤੋਂ ਬਿਨਾ) ਬਾਕੀ ਦੇ। ਬਾਦਿ = ਵਿਅਰਥ।

SikhNet (Spanish)Practica la Verdad y sólo la Verdad, pues vano es cualquier otro tipo de apego.

ਇਹੁ ਮਨੁ ਸਾਚੈ ਮੋਹਿਆ; ਜਿਹਵਾ ਸਚਿ ਸਾਦਿ ॥

eihu man saachai mohiaa; jihavaa sach saad |

Sant Singh KhalsaThe True Lord has fascinated this mind, and my tongue enjoys the taste of Truth.
Manmohan SinghThe True Lord has bewitched this soul of mind and my tongue enjoys the true relish.
Manmohan Singh (Punjabi)ਸੱਚੇ ਸਾਹਿਬ ਨੇ ਮੇਰੀ ਇਹ ਆਤਮਾ ਫ਼ਰੇਫਤਾ ਕਰ ਲਈ ਹੈ ਅਤੇ ਮੇਰੀ ਇਹ ਜੀਭ ਸੱਚੇ ਸੁਆਦ ਨੂੰ ਮਾਣਦੀ ਹੈ।
Fareedkot Teekaਏਹੁ ਮੇਰਾ ਮਨੁ ਹੇ ਸਾਚੇ! ਤੇਰੇ ਨਾਮ ਨੇ ਮੋਹਿਆ ਹੈ, ਜਿਹਵਾ ਭੀ ਸਚੇ ਸ੍ਵਾਦ ਮੇਂ ਲਾਗੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ।

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਨੇ। ਮੋਹਿਆ = ਵੱਸ ਵਿਚ ਕਰ ਰੱਖਿਆ ਹੈ। ਜਿਹਵਾ = ਜੀਭ। ਸਚਿ = ਸਦਾ-ਥਿਰ ਪ੍ਰਭੂ (ਦੇ ਸਿਮਰਨ) ਵਿਚ। ਸਾਦਿ = ਸੁਆਦ ਵਿਚ, ਆਨੰਦ ਵਿਚ।

SikhNet (Spanish)Sí, deja que esta mente sea embrujada sólo por el Uno Verdadero y deja que tu boca no saboree algo diferente a la Verdad,

ਬਿਨੁ ਨਾਵੈ. ਕੋ ਰਸੁ ਨਹੀ; ਹੋਰਿ ਚਲਹਿ ਬਿਖੁ ਲਾਦਿ ॥੧॥

bin naavai. ko ras nahee; hor chaleh bikh laad |1|

Sant Singh KhalsaWithout the Name, there is no juice; the others depart, loaded with poison. ||1||
Manmohan SinghWithout the Name, there is no other bliss, Others, bereft of the Name, Load poison and depart.
Manmohan Singh (Punjabi)ਨਾਮ ਦੇ ਬਗ਼ੈਰ ਹੋਰ ਕੋਈ ਖ਼ੁਸ਼ੀ ਨਹੀਂ। ਨਾਮ ਤੋਂ ਸੱਖਣੇ ਬਾਕੀ ਦੇ ਹੋਰ ਜ਼ਹਿਰ ਲੱਦ ਕੇ ਟੁਰਦੇ ਹਨ।
Fareedkot Teekaਬਿਨਾਂ ਨਾਮ ਤੇ ਹੋਰ ਕੋਈ ਭੀ ਸਚਾ ਰਸ ਨਹੀਂ, ਹੋਰ ਸਭ ਨਾਮ ਬਿਹੂਨੇ ਬਿਸ੍ਯਾਂ ਕੋ ਲਾਦ ਕੇ ਪ੍ਰਲੋਕ ਮੇਂ ਜਾਤੇ ਹੈਂ॥੧॥
Prof. Sahib Singh(ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ)। (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ ॥੧॥

ਪਦ ਅਰਥ ਕੋ = ਕੋਈ। ਹੋਰਿ = (ਜਿਹੜੇ ਨਾਮ-ਰਸ ਤੋਂ ਵਾਂਜੇ ਰਹਿੰਦੇ ਹਨ) ਉਹ ਬੰਦੇ। ਲਾਦਿ = ਲੱਦ ਕੇ, ਇਕੱਠਾ ਕਰ ਕੇ ॥੧॥

SikhNet (Spanish)pues quitando el Nombre del Señor, todo lo demás sabe insípido y todos aquéllos que no pertenecen a Dios, cargan sobre sus cabezas el peso de sus errores.(1)

ਐਸਾ ਲਾਲਾ. ਮੇਰੇ ਲਾਲ ਕੋ; ਸੁਣਿ ਖਸਮ ਹਮਾਰੇ ॥

aisaa laalaa. mere laal ko; sun khasam hamaare |

Sant Singh KhalsaI am such a slave of Yours, O my Beloved Lord and Master.
Manmohan SinghHear Thou, O my beloved spouse, I am such a slave of Thine.
Manmohan Singh (Punjabi)ਤੂੰ ਸ੍ਰਵਣ ਕਰ ਹੇ ਮੇਰੇ ਪਿਆਰੇ ਕੰਤ! ਮੈਂ ਤੇਰਾ ਐਹੋ ਜੇਹਾ ਗੋਲਾ ਹਾਂ।
Fareedkot Teekaਹੇ ਲਾਲ ਪਿਆਰੇ ਹਮਾਰੇ ਖਸਮ! ਤੂੰ ਸੁਣ ਐਸਾ ਦਾਸ ਮੇਰੇ ਕੋ ਜਾਣੁ, ਕੈਸਾ?
Prof. Sahib Singhਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ। ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ,

ਪਦ ਅਰਥ ਲਾਲਾ = ਗ਼ੁਲਾਮ, ਸੇਵਕ। ਲਾਲ ਕੋ = ਲਾਲ ਦਾ, ਪਿਆਰੇ ਪ੍ਰਭੂ ਦਾ। ਖਸਮ = ਹੇ ਖਸਮ!

SikhNet (Spanish)Oh Amor, escucha, yo soy sólo Tu humilde Esclavo

ਜਿਉ ਫੁਰਮਾਵਹਿ ਤਿਉ ਚਲਾ; ਸਚੁ ਲਾਲ ਪਿਆਰੇ ॥੧॥ ਰਹਾਉ ॥

jiau furamaaveh tiau chalaa; sach laal piaare |1| rahaau |

Sant Singh KhalsaI walk in harmony with Your Command, O my True, Sweet Beloved. ||1||Pause||
Manmohan SinghAs Thou order me, so do I walk, O my true sweet beloved. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਹੁਕਮ ਦਿੰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ, ਹੇ ਮੇਰੇ ਸੱਚੇ ਮਿੱਠੜੇ ਪ੍ਰੀਤਮ! ਠਹਿਰਾਉ।
Fareedkot Teekaਹੇ ਸਰੂਪ (ਲਾਲ) ਵੱਡੀ ਕੀਮਤਿ ਵਾਲੇ, ਭਾਵ ਅਮੋਲਕ! ਪਿਆਰੇ ਜਿਉਂ ਫਰਮਾਵੇਂ ਤਿਉਂ ਚਲਤਾ ਰਹੂੰ॥੧॥ ਰਹਾਉ ॥
Prof. Sahib Singhਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੧॥ ਰਹਾਉ ॥

ਪਦ ਅਰਥ ਚਲਾ = ਮੈਂ ਚੱਲਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਲ = ਹੇ ਲਾਲ! ॥੧॥ ਰਹਾਉ ॥

SikhNet (Spanish)y en la Armonía de Tu Voluntad, actúo, oh mi Amado Señor.(1-Pausa)

ਅਨਦਿਨੁ ਲਾਲੇ ਚਾਕਰੀ; ਗੋਲੇ ਸਿਰਿ ਮੀਰਾ ॥

anadin laale chaakaree; gole sir meeraa |

Sant Singh KhalsaNight and day, the slave works for his overlord.
Manmohan SinghNight and day the slave is to perform Thy service, Thou are the Lord over the head of thy servant.
Manmohan Singh (Punjabi)ਰੈਣ ਦਿਹੁੰ ਗੋਲੇ ਨੇ ਤੇਰੀ ਸੇਵਾ ਕਮਾਉਣੀ ਹੈ ਤੂੰ ਆਪਣੇ ਨੋਕਰ ਦੇ ਸਿਰ ਦਾ ਸੁਆਮੀ ਹੈ।
Fareedkot Teekaਰਾਤ ਦਿਨ ਮੇਂ ਦਾਸ ਨੇ ਤੇਰੀ ਚਾਕਰੀ ਹੀ ਕਰਨੀ ਹੈ। ਹੇ ਬਾਦਸਾਹ! ਮੈਂ ਗੋਲੇ ਕੇ ਸਿਰ ਪਰ ਤੋ ਤੂਹੀ (ਮੀਰਾ) ਪਾਤਸਾਹੁ ਹੈਂ॥
Prof. Sahib Singhਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਗੋਲੇ ਸਿਰਿ = ਗ਼ੁਲਾਮ ਦੇ ਸਿਰ ਉਤੇ। ਮੀਰਾ = ਮਾਲਕ {ਅਮੀਰ}, ਸਰਦਾਰ।

SikhNet (Spanish)Tu Sirviente Te sirve noche y día, Señor, he abandonado mi mente a la Palabra del Shabd del Guru,

ਗੁਰ ਬਚਨੀ ਮਨੁ ਵੇਚਿਆ; ਸਬਦਿ ਮਨੁ ਧੀਰਾ ॥

gur bachanee man vechiaa; sabad man dheeraa |

Sant Singh KhalsaI have sold my mind for the Word of the Guru's Shabad; my mind is comforted and consoled by the Shabad.
Manmohan SinghI have sold off my soul to the Guru's word and through the Guru's word my mind is comforted.
Manmohan Singh (Punjabi)ਮੈਂ ਆਪਣੀ ਜਿੰਦੜੀ ਗੁਰਾਂ ਦੀ ਬਾਣੀ ਨੂੰ ਵੇਚ ਦਿੱਤੀ ਹੈ ਤੇ ਗੁਰਾਂ ਦੀ ਬਾਣੀ ਰਾਂਹੀਂ ਮੇਰਾ ਮਨੂਆ ਸੁਖੀ ਥੀ ਗਿਆ ਹੈ।
Fareedkot Teekaਮੈਨੇ ਤੌ ਗੁਰੋਂ ਕੇ ਬਚਨੋਂ ਪਰ ਮਨ ਬੇਚ ਦੀਆ ਹੈ, ਕਿਉਂਕਿ ਗੁਰੋਂ ਕੇ ਉਪਦੇਸ ਕਰ ਕੇ ਹੀ ਮਨ ਧੀਰਜ ਕੋ ਪ੍ਰਾਪਤਿ ਭਇਆ ਹੈ॥
Prof. Sahib Singhਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ।

ਪਦ ਅਰਥ ਧੀਰਾ = ਧੀਰਜ ਫੜਦਾ ਹੈ।

SikhNet (Spanish)mi mente ahora es confortada por el Shabd.

Open this shabad (27 lines, Angs 1010-1011) →

Ang 1010 of 1430