ਮਾਰੂ ਮਹਲਾ ੧ ॥
maaroo mahalaa 1 | Ang 1010
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਸਾਚੀ ਕਾਰ ਕਮਾਵਣੀ; ਹੋਰਿ ਲਾਲਚ ਬਾਦਿ ॥
saachee kaar kamaavanee; hor laalach baad | Ang 1010
Sant Singh KhalsaPractice Truth - other greed and attachments are useless.
Manmohan SinghPerform thou the true service of the Lord, Vain are other attachments.
Manmohan Singh (Punjabi)ਤੂੰ ਸੁਆਮੀ ਦੀ ਸੰਚੀ ਟਹਿਲ ਸੇਵਾ ਕਰ। ਬੇਅਰਥ ਹਨ ਹੋਰ ਲਗਨਾਂ।
Fareedkot Teekaਸਾਚੀ ਕਾਰ ਜੋ ਭਗਤੀ ਹੈ, ਸੋ ਕਮਾਵਣੀ ਕਰੀ ਹੈ, ਹੋਰ ਜਿਤਨੇ ਪਦਾਰਥੋਂ ਕੇ ਲਾਲਚ ਹੈਂ, ਸੋ ਵਿਅਰਥ ਜਾਣੇ ਹੈਂ॥
Prof. Sahib Singh(ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ।ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਜਿਸ ਵਿਚ ਕੋਈ ਉਕਾਈ ਨ ਆਵੇ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} (ਸਿਮਰਨ ਤੋਂ ਬਿਨਾ) ਬਾਕੀ ਦੇ। ਬਾਦਿ = ਵਿਅਰਥ।
SikhNet (Spanish)Practica la Verdad y sólo la Verdad, pues vano es cualquier otro tipo de apego.
ਇਹੁ ਮਨੁ ਸਾਚੈ ਮੋਹਿਆ; ਜਿਹਵਾ ਸਚਿ ਸਾਦਿ ॥
eihu man saachai mohiaa; jihavaa sach saad | Ang 1010
Sant Singh KhalsaThe True Lord has fascinated this mind, and my tongue enjoys the taste of Truth.
Manmohan SinghThe True Lord has bewitched this soul of mind and my tongue enjoys the true relish.
Manmohan Singh (Punjabi)ਸੱਚੇ ਸਾਹਿਬ ਨੇ ਮੇਰੀ ਇਹ ਆਤਮਾ ਫ਼ਰੇਫਤਾ ਕਰ ਲਈ ਹੈ ਅਤੇ ਮੇਰੀ ਇਹ ਜੀਭ ਸੱਚੇ ਸੁਆਦ ਨੂੰ ਮਾਣਦੀ ਹੈ।
Fareedkot Teekaਏਹੁ ਮੇਰਾ ਮਨੁ ਹੇ ਸਾਚੇ! ਤੇਰੇ ਨਾਮ ਨੇ ਮੋਹਿਆ ਹੈ, ਜਿਹਵਾ ਭੀ ਸਚੇ ਸ੍ਵਾਦ ਮੇਂ ਲਾਗੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ।ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਨੇ। ਮੋਹਿਆ = ਵੱਸ ਵਿਚ ਕਰ ਰੱਖਿਆ ਹੈ। ਜਿਹਵਾ = ਜੀਭ। ਸਚਿ = ਸਦਾ-ਥਿਰ ਪ੍ਰਭੂ (ਦੇ ਸਿਮਰਨ) ਵਿਚ। ਸਾਦਿ = ਸੁਆਦ ਵਿਚ, ਆਨੰਦ ਵਿਚ।
SikhNet (Spanish)Sí, deja que esta mente sea embrujada sólo por el Uno Verdadero y deja que tu boca no saboree algo diferente a la Verdad,
ਬਿਨੁ ਨਾਵੈ. ਕੋ ਰਸੁ ਨਹੀ; ਹੋਰਿ ਚਲਹਿ ਬਿਖੁ ਲਾਦਿ ॥੧॥
bin naavai. ko ras nahee; hor chaleh bikh laad |1| Ang 1010
Sant Singh KhalsaWithout the Name, there is no juice; the others depart, loaded with poison. ||1||
Manmohan SinghWithout the Name, there is no other bliss, Others, bereft of the Name, Load poison and depart.
Manmohan Singh (Punjabi)ਨਾਮ ਦੇ ਬਗ਼ੈਰ ਹੋਰ ਕੋਈ ਖ਼ੁਸ਼ੀ ਨਹੀਂ। ਨਾਮ ਤੋਂ ਸੱਖਣੇ ਬਾਕੀ ਦੇ ਹੋਰ ਜ਼ਹਿਰ ਲੱਦ ਕੇ ਟੁਰਦੇ ਹਨ।
Fareedkot Teekaਬਿਨਾਂ ਨਾਮ ਤੇ ਹੋਰ ਕੋਈ ਭੀ ਸਚਾ ਰਸ ਨਹੀਂ, ਹੋਰ ਸਭ ਨਾਮ ਬਿਹੂਨੇ ਬਿਸ੍ਯਾਂ ਕੋ ਲਾਦ ਕੇ ਪ੍ਰਲੋਕ ਮੇਂ ਜਾਤੇ ਹੈਂ॥੧॥
Prof. Sahib Singh(ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ)। (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ ॥੧॥ਪਦ ਅਰਥ ਕੋ = ਕੋਈ। ਹੋਰਿ = (ਜਿਹੜੇ ਨਾਮ-ਰਸ ਤੋਂ ਵਾਂਜੇ ਰਹਿੰਦੇ ਹਨ) ਉਹ ਬੰਦੇ। ਲਾਦਿ = ਲੱਦ ਕੇ, ਇਕੱਠਾ ਕਰ ਕੇ ॥੧॥
SikhNet (Spanish)pues quitando el Nombre del Señor, todo lo demás sabe insípido y todos aquéllos que no pertenecen a Dios, cargan sobre sus cabezas el peso de sus errores.(1)
ਐਸਾ ਲਾਲਾ. ਮੇਰੇ ਲਾਲ ਕੋ; ਸੁਣਿ ਖਸਮ ਹਮਾਰੇ ॥
aisaa laalaa. mere laal ko; sun khasam hamaare | Ang 1010
Sant Singh KhalsaI am such a slave of Yours, O my Beloved Lord and Master.
Manmohan SinghHear Thou, O my beloved spouse, I am such a slave of Thine.
Manmohan Singh (Punjabi)ਤੂੰ ਸ੍ਰਵਣ ਕਰ ਹੇ ਮੇਰੇ ਪਿਆਰੇ ਕੰਤ! ਮੈਂ ਤੇਰਾ ਐਹੋ ਜੇਹਾ ਗੋਲਾ ਹਾਂ।
Fareedkot Teekaਹੇ ਲਾਲ ਪਿਆਰੇ ਹਮਾਰੇ ਖਸਮ! ਤੂੰ ਸੁਣ ਐਸਾ ਦਾਸ ਮੇਰੇ ਕੋ ਜਾਣੁ, ਕੈਸਾ?
Prof. Sahib Singhਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ। ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ,ਪਦ ਅਰਥ ਲਾਲਾ = ਗ਼ੁਲਾਮ, ਸੇਵਕ। ਲਾਲ ਕੋ = ਲਾਲ ਦਾ, ਪਿਆਰੇ ਪ੍ਰਭੂ ਦਾ। ਖਸਮ = ਹੇ ਖਸਮ!
SikhNet (Spanish)Oh Amor, escucha, yo soy sólo Tu humilde Esclavo
ਜਿਉ ਫੁਰਮਾਵਹਿ ਤਿਉ ਚਲਾ; ਸਚੁ ਲਾਲ ਪਿਆਰੇ ॥੧॥ ਰਹਾਉ ॥
jiau furamaaveh tiau chalaa; sach laal piaare |1| rahaau | Ang 1010
Sant Singh KhalsaI walk in harmony with Your Command, O my True, Sweet Beloved. ||1||Pause||
Manmohan SinghAs Thou order me, so do I walk, O my true sweet beloved. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਹੁਕਮ ਦਿੰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ, ਹੇ ਮੇਰੇ ਸੱਚੇ ਮਿੱਠੜੇ ਪ੍ਰੀਤਮ! ਠਹਿਰਾਉ।
Fareedkot Teekaਹੇ ਸਰੂਪ (ਲਾਲ) ਵੱਡੀ ਕੀਮਤਿ ਵਾਲੇ, ਭਾਵ ਅਮੋਲਕ! ਪਿਆਰੇ ਜਿਉਂ ਫਰਮਾਵੇਂ ਤਿਉਂ ਚਲਤਾ ਰਹੂੰ॥੧॥ ਰਹਾਉ ॥
Prof. Sahib Singhਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੧॥ ਰਹਾਉ ॥ਪਦ ਅਰਥ ਚਲਾ = ਮੈਂ ਚੱਲਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਲ = ਹੇ ਲਾਲ! ॥੧॥ ਰਹਾਉ ॥
SikhNet (Spanish)y en la Armonía de Tu Voluntad, actúo, oh mi Amado Señor.(1-Pausa)
ਅਨਦਿਨੁ ਲਾਲੇ ਚਾਕਰੀ; ਗੋਲੇ ਸਿਰਿ ਮੀਰਾ ॥
anadin laale chaakaree; gole sir meeraa | Ang 1010
Sant Singh KhalsaNight and day, the slave works for his overlord.
Manmohan SinghNight and day the slave is to perform Thy service, Thou are the Lord over the head of thy servant.
Manmohan Singh (Punjabi)ਰੈਣ ਦਿਹੁੰ ਗੋਲੇ ਨੇ ਤੇਰੀ ਸੇਵਾ ਕਮਾਉਣੀ ਹੈ ਤੂੰ ਆਪਣੇ ਨੋਕਰ ਦੇ ਸਿਰ ਦਾ ਸੁਆਮੀ ਹੈ।
Fareedkot Teekaਰਾਤ ਦਿਨ ਮੇਂ ਦਾਸ ਨੇ ਤੇਰੀ ਚਾਕਰੀ ਹੀ ਕਰਨੀ ਹੈ। ਹੇ ਬਾਦਸਾਹ! ਮੈਂ ਗੋਲੇ ਕੇ ਸਿਰ ਪਰ ਤੋ ਤੂਹੀ (ਮੀਰਾ) ਪਾਤਸਾਹੁ ਹੈਂ॥
Prof. Sahib Singhਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਗੋਲੇ ਸਿਰਿ = ਗ਼ੁਲਾਮ ਦੇ ਸਿਰ ਉਤੇ। ਮੀਰਾ = ਮਾਲਕ {ਅਮੀਰ}, ਸਰਦਾਰ।
SikhNet (Spanish)Tu Sirviente Te sirve noche y día, Señor, he abandonado mi mente a la Palabra del Shabd del Guru,
ਗੁਰ ਬਚਨੀ ਮਨੁ ਵੇਚਿਆ; ਸਬਦਿ ਮਨੁ ਧੀਰਾ ॥
gur bachanee man vechiaa; sabad man dheeraa | Ang 1010
Sant Singh KhalsaI have sold my mind for the Word of the Guru's Shabad; my mind is comforted and consoled by the Shabad.
Manmohan SinghI have sold off my soul to the Guru's word and through the Guru's word my mind is comforted.
Manmohan Singh (Punjabi)ਮੈਂ ਆਪਣੀ ਜਿੰਦੜੀ ਗੁਰਾਂ ਦੀ ਬਾਣੀ ਨੂੰ ਵੇਚ ਦਿੱਤੀ ਹੈ ਤੇ ਗੁਰਾਂ ਦੀ ਬਾਣੀ ਰਾਂਹੀਂ ਮੇਰਾ ਮਨੂਆ ਸੁਖੀ ਥੀ ਗਿਆ ਹੈ।
Fareedkot Teekaਮੈਨੇ ਤੌ ਗੁਰੋਂ ਕੇ ਬਚਨੋਂ ਪਰ ਮਨ ਬੇਚ ਦੀਆ ਹੈ, ਕਿਉਂਕਿ ਗੁਰੋਂ ਕੇ ਉਪਦੇਸ ਕਰ ਕੇ ਹੀ ਮਨ ਧੀਰਜ ਕੋ ਪ੍ਰਾਪਤਿ ਭਇਆ ਹੈ॥
Prof. Sahib Singhਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ।ਪਦ ਅਰਥ ਧੀਰਾ = ਧੀਰਜ ਫੜਦਾ ਹੈ।
SikhNet (Spanish)mi mente ahora es confortada por el Shabd.
ਗੁਰ ਪੂਰੇ ਸਾਬਾਸਿ ਹੈ; ਕਾਟੈ ਮਨ ਪੀਰਾ ॥੨॥
gur poore saabaas hai; kaattai man peeraa |2| Ang 1011
Sant Singh KhalsaThe Perfect Guru is honored and celebrated; He has taken away the pains of my mind. ||2||
Manmohan SinghAll honour is to the Perfect Guru, who has rid me of my mind's grief.
Manmohan Singh (Punjabi)ਸਮੂਹ ਵਡਿਆਈ ਪੂਰਨ ਗੁਰਦੇਵ ਜੀ ਨੂੰ ਹੈ ਜਿਨ੍ਹਾਂ ਨੇ ਮੇਰੇ ਚਿੱਤ ਦਾ ਰੰਜ ਦੂਰ ਕਰ ਦਿੱਤਾ ਹੈ।
Fareedkot Teekaਇਸੀ ਤੇ ਗੁਰ ਪੂਰਿਓਂ ਕੋ ਸਾਬਾਸੀ ਹੈ, ਜੋ ਮਨ ਕੀ ਪੀੜਾ ਕਾਟ ਦੇਤੇ ਹੈਂ॥੨॥
Prof. Sahib Singhਸੇਵਕ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ ॥੨॥ਪਦ ਅਰਥ ਮਨ ਪੀਰਾ = ਮਨ ਦੀ ਪੀੜ ॥੨॥
SikhNet (Spanish)Oh, Bendito sea el Guru Perfecto, Él me libera del sufrimiento de mi mente. (2)
ਲਾਲਾ ਗੋਲਾ ਧਣੀ ਕੋ; ਕਿਆ ਕਹਉ ਵਡਿਆਈਐ ॥
laalaa golaa dhanee ko; kiaa khau vaddiaaeeai | Ang 1011
Sant Singh KhalsaI am the servant and slave of my Master; what glorious greatness of His can I describe?
Manmohan SinghI am a servant and serf of the Master. What praise of His can I tell?
Manmohan Singh (Punjabi)ਮੈਂ ਆਪਣੇ ਮਾਲਕ ਦਾ ਨੌਕਰ ਅਤੇ ਨਫ਼ਰ ਹਾਂ। ਉਸ ਦੀ ਉਪਮਾ ਮੈਂ ਕੀ ਆਖ ਸਕਦਾ ਹਾਂ।
Fareedkot Teekaਹੇ (ਧਣੀ) ਸ੍ਵਾਮੀ! ਮੈਂ ਆਪ ਕੇ ਦਾਸੋਂ ਕਾ ਦਾਸ ਹੂੰ, ਤਾਂ ਤੇ ਮੈਂ ਆਪ ਕੀ ਵਡਿਆਈ ਕਿਆ ਕਹੂੰ॥
Prof. Sahib Singhਜੇਹੜਾ ਮਨੁੱਖ ਮਾਲਕ-ਪ੍ਰਭੂ ਦਾ ਸੇਵਕ-ਗ਼ੁਲਾਮ ਬਣ ਜਾਂਦਾ ਹੈ ਮੈਂ ਉਸ ਦੀ ਕੀਹ ਵਡਿਆਈ ਦੱਸ ਸਕਦਾ ਹਾਂ?ਪਦ ਅਰਥ ਧਣੀ ਕੋ = ਮਾਲਕ ਦਾ। ਕਹਉ = ਮੈਂ ਆਖਾਂ।
SikhNet (Spanish)¿Cómo podré alabar a los Esclavos del Señor, a quienes el Señor Perfecto,
ਭਾਣੈ ਬਖਸੇ ਪੂਰਾ ਧਣੀ; ਸਚੁ ਕਾਰ ਕਮਾਈਐ ॥
bhaanai bakhase pooraa dhanee; sach kaar kamaaeeai | Ang 1011
Sant Singh KhalsaThe Perfect Master, by the Pleasure of His Will, forgives, and then one practices Truth.
Manmohan SinghHe, whom the Perfect Master, in His will, forgives, does the true deeds.
Manmohan Singh (Punjabi)ਜਿਸ ਨੂ ਮੁੰਕਮਲ ਮਾਲਕ ਆਪਣੀ ਰਜ਼ਾ ਅੰਦਰ ਮਾਫ਼ ਕਰ ਦਿੰਦਾ ਹੈ, ਉਹ ਸੱਚੇ ਅਮਲ ਕਮਾਉਂਦਾ ਹੈ।
Fareedkot Teekaਹੇ ਪੂਰਨ ਸ੍ਵਾਮੀ! ਜੋ ਮੇਰੇ ਕੋ ਭਾਣੈ ਮੇਂ ਇਸਥਿਤ ਰਹਣਾ ਬਖਸੇ ਤੌ ਸਚੀ ਕਾਰ ਕੋ ਕਮਾਵੋਂ, ਭਾਵ ਤੌ ਹੀ ਤੇਰੀ ਭਗਤੀ ਹੋ ਸਕਤੀ ਹੈ॥
Prof. Sahib Singhਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ (ਆਪਣੇ ਸੇਵਕ-ਉਤੇ) ਬਖ਼ਸ਼ਸ਼ ਕਰਦਾ ਹੈ (ਜਿਸ ਦੀ ਬਰਕਤਿ ਨਾਲ ਸੇਵਕ) ਨਾਮ-ਸਿਮਰਨ (ਦੀ) ਕਾਰ ਕਰਦਾ ਰਹਿੰਦਾ ਹੈ।ਪਦ ਅਰਥ ਪੂਰਾ = ਸਭ ਤਾਕਤਾਂ ਦਾ ਮਾਲਕ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ।
SikhNet (Spanish)por Su Voluntad, perdona, pues practican nada más que la Verdad?
ਵਿਛੁੜਿਆ ਕਉ ਮੇਲਿ ਲਏ; ਗੁਰ ਕਉ ਬਲਿ ਜਾਈਐ ॥੩॥
vichhurriaa kau mel le; gur kau bal jaaeeai |3| Ang 1011
Sant Singh KhalsaI am a sacrifice to my Guru, who re-unites the separated ones. ||3||
Manmohan SinghA sacrifice am I unto my Guru, who unites the separated ones with the Lord.
Manmohan Singh (Punjabi)ਕੁਰਬਾਨ ਹਾਂ ਮੈਂ ਗੁਰਾਂ ਉਤੋਂ ਜੋ ਵਿਛੁੰਨਿਆਂ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ।
Fareedkot Teekaਸਤਿਗੁਰੋਂ ਪੈ ਬਲਿਹਾਰ ਜਾਈਐ ਜੋ ਵਿਛੜਿਓਂ ਜੀਵੋਂ ਕੋ ਮੇਲ ਲੇਤੇ ਹੈਂ॥੩॥
Prof. Sahib Singhਸੇਵਕ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਜੇਹੜਾ ਵਿਛੁੜੇ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੩॥ਪਦ ਅਰਥ ਗੁਰ ਕਉ = ਗੁਰੂ ਤੋਂ। ਬਲਿ = ਬਲਿਹਾਰ, ਕੁਰਬਾਨ ॥੩॥
SikhNet (Spanish)Oh, ofrezco mi ser al Guru, Él une con Dios a los que estaban de Él separados.(3)
ਲਾਲੇ ਗੋਲੇ. ਮਤਿ ਖਰੀ; ਗੁਰ ਕੀ ਮਤਿ ਨੀਕੀ ॥
laale gole. mat kharee; gur kee mat neekee | Ang 1011
Sant Singh KhalsaThe intellect of His servant and slave is noble and true; it is made so by the Guru's intellect.
Manmohan SinghSublime is the Guru's understanding of his obedient attendant, too, is rendered good.
Manmohan Singh (Punjabi)ਸ੍ਰੇਸ਼ਟ ਹੈ ਸਮਝ ਗੁਰਦੇਵ ਜੀ ਦੀ ਅਤੇ ਉਨ੍ਹਾਂ ਦੇ ਰਾਹੀਂ ਉਨ੍ਹਾਂ ਦੇ ਫ਼ਰਮਾਂਬਰਦਾਰ ਸੇਵਕ ਦੀ ਸਮਝ ਭੀ ਚੰਗੀ ਹੋ ਗਈ ਹੈ।
Fareedkot Teekaਗੁਰੋਂ ਕੀ ਸਿਖ੍ਯਾ ਚੰਗੀ ਲਈ ਹੈ, ਇਸੀ ਤੇ ਮੈਂ ਜੋ ਦਾਸੋਂ ਕਾ ਦਾਸ ਹੋਂ ਮੇਰੀ ਬੁਧੀ ਚੰਗੀ ਹੋ ਗਈ ਹੈ॥
Prof. Sahib Singhਗੁਰੂ ਦੀ ਸੋਹਣੀ ਮੱਤ ਲੈ ਕੇ ਸੇਵਕ-ਗ਼ੁਲਾਮ ਦੀ ਅਕਲ ਭੀ ਚੰਗੀ ਹੋ ਜਾਂਦੀ ਹੈ, ਉਸ ਦੀ ਸੁਰਤ ਸਦਾ-ਥਿਰ ਭਗਤੀ ਵਿਚ ਟਿਕ ਕੇ ਸੋਹਣੀ ਹੋ ਜਾਂਦੀ ਹੈ।ਪਦ ਅਰਥ ਖਰੀ = ਚੰਗੀ। ਨੀਕੀ = ਸੋਹਣੀ।
SikhNet (Spanish)Ha amanecido con la Luz Bendita del Guru, Ella ilumina las mentes de Sus Esclavos
ਸਾਚੀ ਸੁਰਤਿ ਸੁਹਾਵਣੀ; ਮਨਮੁਖ ਮਤਿ ਫੀਕੀ ॥
saachee surat suhaavanee; manamukh mat feekee | Ang 1011
Sant Singh KhalsaThe intuition of those who are true is beautiful; the intellect of the self-willed manmukh is insipid.
Manmohan SinghBeauteous is the instruction of the true persons, and insipid the intellect of the egocentric.
Manmohan Singh (Punjabi)ਸੁੰਦਰ ਹੈ ਅਨੁਭਵ ਸੱਚੇ ਪੁਰਸ਼ ਦਾ ਅਤੇ ਫਿਕਲੀ ਹੈ ਅਕਲ ਮਨਮਤੀਏ ਦੀ।
Fareedkot Teekaਸਚੀ ਗ੍ਯਾਤਕਰ ਬੁਧੀ ਸੁਹਾਵਣੀ ਹੋਈ ਹੈ ਔ ਮਨਮੁਖੋਂ ਕੀ ਮਤ ਫੀਕੀ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮੱਤ ਉਸ ਨੂੰ ਫਿੱਕ ਵਾਲੇ ਰਾਹੇ ਹੀ ਪਾਣ ਵਾਲੀ ਹੁੰਦੀ ਹੈ।ਪਦ ਅਰਥ ਫੀਕੀ = ਬੇ-ਸੁਆਦੀ।
SikhNet (Spanish)y nunca se equivoca en su intuición, en cambio, la mente del Manmukj es insípida.
ਮਨੁ ਤਨੁ ਤੇਰਾ. ਤੂ ਪ੍ਰਭੂ; ਸਚੁ ਧੀਰਕ. ਧੁਰ ਕੀ ॥੪॥
man tan teraa. too prabhoo; sach dheerak. dhur kee |4| Ang 1011
Sant Singh KhalsaMy mind and body belong to You, God; from the very beginning, Truth has been my only support. ||4||
Manmohan SinghMy soul and body belong to Thee and thou are my Lord. Since the very beginning, truth is my only support.
Manmohan Singh (Punjabi)ਮੇਰੀ ਜਿੰਦੜੀ ਤੇ ਦੇਹ ਤੇਰੀ ਮਲਕੀਅਤ ਹਨ ਤੇ ਤੂੰ ਮੇਰਾ ਸਾਈਂ ਹੈਂ। ਐਨ ਆਰੰਭ ਤੋਂ ਕੇਵਲ ਸੱਚੇ ਹੀ ਮੇਰਾ ਆਸਰਾ ਹੈ।
Fareedkot Teekaਮਨੁ ਤਨੁ ਤੇਰਾ ਹੀ ਹੈ, ਭਾਵ ਇਨ ਮੇਂ ਮੇਰਾ ਅਪਨਾ ਸੁਅਤ ਨਹੀਂ ਔ ਤੂੰ ਸਭ ਕਾਮ ਕੋ ਸਾਮਰਥ ਹੈਂ। ਹੇ ਸਚੇ ਅਧਾਰ ਰੂਪ! ਤੇਰੀ ਹੀ ਸਭ ਕੋ ਆਦਿ ਕੀ ਧੀਰਜ ਦਈ ਹੂਈ ਹੈ ॥੪॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਨੂੰ ਇਹ) ਮਨ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਹੀ ਆਪਣੀ ਧੁਰ ਦਰਗਾਹ ਤੋਂ ਜੀਵਾਂ ਨੂੰ (ਸਿਮਰਨ ਦੀ) ਟੇਕ ਦੇਣ ਵਾਲਾ ਹੈਂ ॥੪॥ਪਦ ਅਰਥ ਸਚੁ = ਸਦਾ-ਥਿਰ। ਧੁਰ ਕੀ = ਧੁਰ ਤੋਂ, ਆਪਣੀ ਦਰਗਾਹ ਤੋਂ ॥੪॥
SikhNet (Spanish)Oh Dios, mi cuerpo y mi mente Te pertenecen, y Tu Verdad es para siempre mi Soporte.(4)
ਸਾਚੈ ਬੈਸਣੁ ਉਠਣਾ; ਸਚੁ ਭੋਜਨੁ ਭਾਖਿਆ ॥
saachai baisan utthanaa; sach bhojan bhaakhiaa | Ang 1011
Sant Singh KhalsaIn Truth I sit and stand; I eat and speak the Truth.
Manmohan SinghIn truth I sit and stand and it is truth that I eat and utter.
Manmohan Singh (Punjabi)ਸੱਚ ਅੰਦਰ ਮੈਂ ਬਹਿੰਦਾ ਤੇ ਖੜੋਦਾਂ ਹਾਂ ਅਤੇ ਸੱਚ ਨੂੰ ਹੀ ਮੈਂ ਛਕਦਾ ਤੇ ਬੋਲਦਾ ਹਾਂ।
Fareedkot Teekaਗੁਰਮੁਖੋਂ ਕਾ ਸਾਚੇ ਸਤਸੰਗ ਮੇਂ ਬੈਠਣਾ ਹੈ ਔ ਸਚੇ ਨਾਮ ਕਾ ਜੋ ਉਚਾਰਨਾ ਕੀਆ ਹੈ, ਏਹੁ ਭੋਜਨ ਖਾਇਆ ਹੈ॥
Prof. Sahib Singh(ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ।ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਭਾਖਿਆ = ਬੋਲੀ।
SikhNet (Spanish)Habito y me muevo en Tu Verdad, sí, recito y me alimento de Tu Verdad
ਚਿਤਿ ਸਚੈ. ਵਿਤੋ ਸਚਾ; ਸਾਚਾ ਰਸੁ ਚਾਖਿਆ ॥
chit sachai. vito sachaa; saachaa ras chaakhiaa | Ang 1011
Sant Singh KhalsaWith Truth in my consciousness, I gather the wealth of Truth, and drink in the sublime essence of Truth.
Manmohan SinghI enshrine truth in my mind, amass the wealth of truth and in-drink the Nectar of truth.
Manmohan Singh (Punjabi)ਮੈਂ ਸੱਚ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ, ਸੱਚ ਦੀ ਦੌਲਤ ਨੂੰ ਇਕੱਤਰ ਕਰਦਾ ਹਾਂ ਅਤੇ ਸੱਚ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
Fareedkot Teekaਹੇ ਸਚੇ ਚੈਤੰਨ ਰੂਪ! ਸਚਾ ਧਨੁ ਸੰਚ ਕਰ ਸਾਚ ਸਰੂਪ ਕਾ ਰਸੁ ਚਾਖਿਆ ਹੈ॥
Prof. Sahib Singhਸੇਵਕ ਦੇ ਚਿੱਤ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਟਿਕੀ ਰਹਿੰਦੀ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦਾ ਧਨ ਹੈ, ਇਹੀ ਰਸ ਸਦਾ ਚੱਖਦਾ ਰਹਿੰਦਾ ਹੈ।ਪਦ ਅਰਥ ਚਿਤਿ = ਚਿੱਤ ਵਿਚ। ਸਚੈ = ਸਚੇ ਦੀ (ਯਾਦ)। ਵਿਤੋ = ਧਨ।
SikhNet (Spanish)y Tú, el Uno Verdadero, me conservas en Tu Hogar Verdadero
ਸਾਚੈ ਘਰਿ ਸਾਚੈ ਰਖੇ; ਗੁਰ ਬਚਨਿ ਸੁਭਾਖਿਆ ॥੫॥
saachai ghar saachai rakhe; gur bachan subhaakhiaa |5| Ang 1011
Sant Singh KhalsaIn the home of Truth, the True Lord protects me; I speak the Words of the Guru's Teachings with love. ||5||
Manmohan SinghI utter the sublime Gurbani and Thou, O True Lord, keep me in thine true mansion.
Manmohan Singh (Punjabi)ਮੈਂ ਸ੍ਰੇਸ਼ਟ ਗੁਰਬਾਣੀ ਨੂੰ ਉਚਾਰਦਾ ਹਾਂ ਅਤੇ ਤੂੰ ਹੇ ਸੱਚੇ ਸਾਹਿਬ! ਮੈਨੂੰ ਆਪਣੇ ਸੱਚੇ ਮੰਦਰ ਵਿੱਚ ਰਖਦਾ ਹੈਂ।
Fareedkot Teekaਜਿਨੋਂ ਨੇ ਗੁਰੋਂ ਕਾ ਬਚਨ (ਸੁ) ਸ੍ਰੇਸ਼ਟ ਸਰਧਾ ਕਰ ਭਾਖਿਆ ਹੈ, ਸੋ (ਸਾਚੈ ਘਰਿ) ਸਰੂਪ ਮੇਂ ਗੁਰੋਂ ਨੇ ਨਿਸਚੇ ਕਰ ਕੇ ਪ੍ਰਾਪਤਿ ਕੀਆ ਹੈ॥੫॥
Prof. Sahib Singh(ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ ॥੫॥ਪਦ ਅਰਥ ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ। ਬਚਨਿ = ਬਚਨ ਦੀ ਰਾਹੀਂ ॥੫॥
SikhNet (Spanish)y así recito la Palabra del Guru, con toda Devoción.(5)
ਮਨਮੁਖ ਕਉ ਆਲਸੁ ਘਣੋ; ਫਾਥੇ ਓਜਾੜੀ ॥
manamukh kau aalas ghano; faathe ojaarree | Ang 1011
Sant Singh KhalsaThe self-willed manmukh is very lazy; he is trapped in the wilderness.
Manmohan SinghAs apostate is lazy in contemplating the Lord's Name, he is therefore lost in wilderness.
Manmohan Singh (Punjabi)ਅਧਰਮੀ ਸਾਈਂ ਦੇ ਨਾਮ ਨੂੰ ਸਿਮਰਨ ਵਿੱਚ ਬਹੁਤੀ ਸੁਸਤੀ ਕਰਦਾ ਹੈ ਤੇ ਇਸ ਲਈ ਉਜਾੜ ਬੀਆਬਾਨ ਵਿੱਚ ਫਸ ਜਾਂਦਾ ਹੈ।
Fareedkot Teekaਮਨਮੁਖ ਕੋ ਨਾਮ ਜਪਨ ਮੇਂ ਆਲਸ ਬਹੁਤ ਹੈ, ਇਸੀ ਤੇ ਸੰਸਾਰ ਉਜਾੜ ਕੇ ਬੀਚ ਮੋਹ ਕੀ ਫਾਸ ਮੇਂ ਫਸਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ (ਨਾਮ ਸਿਮਰਨ ਵਲੋਂ) ਬਹੁਤ ਆਲਸ ਰਹਿੰਦਾ ਹੈ, ਉਹ ਆਪਣੇ ਮਨ ਦੀ ਸੁੰਞ ਵਿਚ ਹੀ ਫਸਿਆ ਰਹਿੰਦਾ ਹੈ।ਪਦ ਅਰਥ ਘਣੋ = ਬਹੁਤ।
SikhNet (Spanish)Los arrogantes Manmukjs holgazanes, se encuentran atrapados en su mente salvaje.
ਫਾਥਾ ਚੁਗੈ. ਨਿਤ ਚੋਗੜੀ; ਲਗਿ ਬੰਧੁ ਵਿਗਾੜੀ ॥
faathaa chugai. nit chogarree; lag bandh vigaarree | Ang 1011
Sant Singh KhalsaHe is drawn to the bait, and continually pecking at it, he is trapped; his link to the Lord is ruined.
Manmohan SinghEnticed by the bait of sins which he ever pecks at, he is ensnared and he spoils his relations with the Lord.
Manmohan Singh (Punjabi)ਪਾਪਾਂ ਦੇ ਚੋਗੇ ਦਾ ਜਿਸ ਨੂੰ ਉਹ ਸਦੀਵ ਹੀ ਚੁਗਦਾ ਹੈ, ਲੁਭਾਇਮਾਨ ਕੀਤਾ ਹੋਇਆ, ਉਹ ਕੁੜਿਕੀ ਵਿੱਚ ਫਸ ਜਾਂਦਾ ਹੈ ਅਤੇ ਸੁਆਮੀ ਨਾਲ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।
Fareedkot Teekaਵਿਸ੍ਯੋਂ ਰੂਪ ਚੋਗ ਚੁਗਤਾ ਹੈ ਪੁਨਾ ਬੰਧਨ ਰੂਪ ਕਰਮੋਂ ਮੇਂ ਲਾਗ ਕੇ ਅਪਨੀ ਬਾਤ ਬਿਗਾੜ ਲਈ ਹੈ; ਵਾ ਮਨਮੁਖ ਨੇ ਅਪਨੀ ਦੇਹ ਨਿਸਫਲ ਕਰੀ ਹੈ; ਵਾ ਪਰਮੇਸ੍ਵਰ ਨਾਲ ਪ੍ਰੀਤੀ ਵਿਗਾੜ ਲਈ ਹੈ॥
Prof. Sahib Singh(ਨਾਮ ਵਲੋਂ ਸੁੰਞੇ ਮਨ ਦੀ ਅਗਵਾਈ ਵਿਚ) ਫਸਿਆ ਹੋਇਆ ਮਨਮੁਖ ਨਿਤ (ਮਾਇਆ-ਮੋਹ ਦੀ) ਕੋਝੀ ਚੋਗ ਚੁਗਦਾ ਹੈ, (ਆਪਣੇ ਮਨ ਦੇ ਪਿਛੇ) ਲੱਗ ਕੇ ਪਰਮਾਤਮਾ ਨਾਲੋਂ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।ਪਦ ਅਰਥ ਚੋਗੜੀ = ਕੋਝੀ ਚੋਗ। ਲਗਿ = (ਮਾਇਆ ਦੇ ਮੋਹ ਵਿਚ) ਲੱਗ ਕੇ। ਬੰਧੁ = (ਪਰਮਾਤਮਾ ਨਾਲ) ਸੰਬੰਧ।
SikhNet (Spanish)Sí, mal guiados y engañados por la carnada del deseo, rompen su lazo con Dios,
ਗੁਰ ਪਰਸਾਦੀ ਮੁਕਤੁ ਹੋਇ; ਸਾਚੇ ਨਿਜ ਤਾੜੀ ॥੬॥
gur parasaadee mukat hoe; saache nij taarree |6| Ang 1011
Sant Singh KhalsaBy Guru's Grace, one is liberated, absorbed in the primal trance of Truth. ||6||
Manmohan SinghBeing attuned to his True Lord, through the Guru's grace, he is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੇ ਸੰਚੇ ਸਾਹਿਬ ਨਾਲ ਇਕਸੁਰ ਹੋਣ ਦੁਆਰਾ ਉਹ ਮੁਕਤ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਵਾਲੇ ਜੋ ਸਾਚੇ ਪੁਰਸ ਹੈਂ, ਸੋ ਨਿਜ ਸਰੂਪ ਮੇਂ (ਤਾੜੀ) ਸਮਾਧੀ ਕਰ ਕੇ ਮੁਕਤਿ ਹੂਏ ਹੈਂ॥੬॥
Prof. Sahib Singh(ਆਪਣੇ ਮਨ ਦੀ ਇਸ ਗ਼ੁਲਾਮੀ ਵਿਚੋਂ ਮਨਮੁਖ ਭੀ) ਗੁਰੂ ਦੀ ਕਿਰਪਾ ਨਾਲ ਸੁਤੰਤਰ ਹੋ ਕੇ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜ ਲੈਂਦਾ ਹੈ ॥੬॥ਪਦ ਅਰਥ ਮੁਕਤੁ = ਆਜ਼ਾਦ, ਸੁਤੰਤਰ। ਨਿਜ = ਆਪਣੀ। ਤਾੜੀ = ਸੁਰਤ ॥੬॥
SikhNet (Spanish)pero si se entonan en el Uno Verdadero, son emancipados por la Gracia del Guru.(6)
ਅਨਹਤਿ ਲਾਲਾ ਬੇਧਿਆ; ਪ੍ਰਭ ਹੇਤਿ ਪਿਆਰੀ ॥
anahat laalaa bedhiaa; prabh het piaaree | Ang 1011
Sant Singh KhalsaHis slave remains continually pierced through with love and affection for God.
Manmohan SinghThe Lord's slave incessantly remains pierced through with his Lord's love and affection.
Manmohan Singh (Punjabi)ਪ੍ਰਭੂ ਦਾ ਗੋਲਾ ਆਪਣੇ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਨਾਲ ਲਗਾਤਾਰ ਵਿੰਨ੍ਹਿਆ ਰਹਿੰਦਾ ਹੈ।
Fareedkot Teekaਜੋ ਇਕ ਰਸ (ਲਾਲਾ) ਦਾਸ ਸੰਤੋਂ ਮੇਂ ਮਿਲ ਰਹਿਆ ਹੈ, ਹੇ ਪ੍ਰਭੂ! ਆਪ ਕੇ ਪ੍ਰਸੰਨ ਹੋਣੇ ਵਾਸਤੇ ਤਿਸ ਨੇ ਭਗਤੀ ਪ੍ਯਾਰੀ ਕਰੀ ਹੈ॥
Prof. Sahib Singhਸੇਵਕ ਨਾਸ-ਰਹਿਤ ਪ੍ਰਭੂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਉਸ ਦਾ ਮਨ) ਵਿੱਝਿਆ ਰਹਿੰਦਾ ਹੈ, (ਸੇਵਕ ਪ੍ਰਭੂ-ਚਰਨਾਂ ਨਾਲ) ਪਿਆਰ ਜੋੜਦਾ ਹੈ।ਪਦ ਅਰਥ ਅਨਹਤਿ = ਨਾਸ-ਰਹਿਤ ਪ੍ਰਭੂ ਵਿਚ। ਹੇਤਿ = ਹਿਤ ਵਿਚ, ਪ੍ਰੇਮ ਵਿਚ। ਬੇਧਿਆ = ਵਿੱਝਿਆ ਰਹਿੰਦਾ ਹੈ।
SikhNet (Spanish)El Esclavo del Señor es prendido por la Flecha del Amor del Señor.
ਬਿਨੁ ਸਾਚੇ. ਜੀਉ ਜਲਿ ਬਲਉ; ਝੂਠੇ ਵੇਕਾਰੀ ॥
bin saache. jeeo jal blau; jhootthe vekaaree | Ang 1011
Sant Singh KhalsaWithout the True Lord, the soul of the false, corrupt person is burnt to ashes.
Manmohan SinghWithout the True Name, the soul of the false, sinful person is burnt to ashes.
Manmohan Singh (Punjabi)ਸੱਚੇ ਨਾਮ ਦੇ ਬਾਝੇ, ਕੂੜੇ ਪਾਪੀ ਪੂਰਸ਼ ਦੀ ਆਤਮਾ ਸੜ ਕੇ ਸੁਆਹ ਹੋ ਜਾਂਦੀ ਹੈ।
Fareedkot Teekaਪੁਨ: ਬਿਨਾਂ ਤੇਰੇ ਸਾਚੇ ਨਾਮ ਸੇ ਜੋ ਝੂਠੇ ਵਿਕਾਰੀ ਜੀਵ ਹੈਂ, ਸੋ ਜਲਦੀ ਅਗਨੀ ਵਾਸਨਾ ਮੇਂ ਬਲਤੇ ਹੈਂ॥
Prof. Sahib Singh(ਸੇਵਕ ਨੂੰ ਨਿਸਚਾ ਹੈ ਕਿ) ਝੂਠੇ ਵਿਕਾਰੀ ਬੰਦਿਆਂ ਦੀ ਜਿੰਦ ਸਦਾ-ਥਿਰ ਪ੍ਰਭੂ ਦੀ ਯਾਦ ਤੋਂ ਖੁੰਝ ਕੇ (ਵਿਕਾਰਾਂ ਵਿਚ ਹੀ) ਸੜ ਬਲ ਜਾਂਦੀ ਹੈ।ਪਦ ਅਰਥ ਜੀਉ = ਜਿੰਦ। ਜਲਿ ਬਲਉ = ਸੜ ਬਲ ਜਾਏ।
SikhNet (Spanish)Y sin el Señor Verdadero los malvados malhechores son quemados hasta convertirse en cenizas,
ਬਾਦਿ ਕਾਰਾ. ਸਭਿ ਛੋਡੀਆ; ਸਾਚੀ ਤਰੁ ਤਾਰੀ ॥੭॥
baad kaaraa. sabh chhoddeea; saachee tar taaree |7| Ang 1011
Sant Singh KhalsaAbandoning all evil actions, he crosses over in the boat of Truth. ||7||
Manmohan SinghAbandoning all the evil deeds, the mortal crosses the stream, embarking on the boat of truth.
Manmohan Singh (Punjabi)ਸਾਰੇ ਮੰਦੇ ਅਮਲਾਂ ਨੂੰ ਤਿਆਗ ਕੇ ਪ੍ਰਾਣੀ ਸੱਚ ਦੀ ਬੇੜੀ ਤੇ ਚੜ੍ਹ ਕੇ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਦਾਸੋਂ ਨੇ ਵਿਆਰਥ ਕਾਰਾਂ ਸਭ ਛੋਡੀਆਂ ਹੈ, ਸਾਚੀ ਜੌ ਭਗਤੀ ਰੂਪ ਨੌਕਾ ਹੈ ਤਿਸ ਕਰਿ ਕਰਤੇ ਹੈਂ॥੭॥
Prof. Sahib Singh(ਇਸ ਵਾਸਤੇ) ਸੇਵਕ ਮੋਹ-ਮਾਇਆ ਦੀਆਂ ਵਿਅਰਥ ਕਾਰਾਂ ਤਿਆਗ ਦੇਂਦਾ ਹੈ। ਪਰਮਾਤਮਾ ਦੀ ਭਗਤੀ (ਸੇਵਕ ਵਾਸਤੇ ਸੰਸਾਰ-ਸਮੁੰਦਰ ਤੋਂ) ਤਾਰਨ ਦੇ ਸਮਰੱਥ ਬੇੜੀ ਹੈ ॥੭॥ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਦੀ ਭਗਤੀ। ਤਰੁ = {तरः = A ferry = boat} ਬੇੜੀ। ਤਾਰੀ = {तारिन् = enabling to cross} ਪਾਰ ਲੰਘਾਣ ਦੇ ਸਮਰੱਥ ॥੭॥
SikhNet (Spanish)pero aquél que es purgado de sus malas acciones, nada a través, jalado por la Barca de la Verdad. (7)
ਜਿਨੀ ਨਾਮੁ ਵਿਸਾਰਿਆ; ਤਿਨਾ ਠਉਰ. ਨ ਠਾਉ ॥
jinee naam visaariaa; tinaa tthaur. na tthaau | Ang 1011
Sant Singh KhalsaThose who have forgotten the Naam have no home, no place of rest.
Manmohan SinghThey who forget the Lord's Name, have no place and seat of rest.
Manmohan Singh (Punjabi)ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਨੂੰ ਆਰਾਮ ਦਾ ਕੋਈ ਥਾਂ ਤੇ ਟਿਕਾਣਾ ਨਹੀਂ ਮਿਲਦਾ।
Fareedkot Teekaਜਿਨੋਂ ਨੇ ਨਾਮ ਕੋ ਬਿਸਾਰਿਆ ਹੈ ਤਿਨੋਂ ਕੇ ਠਹਰਨੇ ਕੋ ਕੋਈ ਥਾਉਂ ਨਹੀਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਉਹਨਾਂ ਨੂੰ ਆਤਮਕ ਸ਼ਾਂਤੀ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ।ਪਦ ਅਰਥ ਠਉਰ = ਟਿਕਾਣਾ। ਠਾਉ = ਥਾਂ।
SikhNet (Spanish)Aquéllos que abandonan el Nombre del Señor, no hallan refugio,
ਲਾਲੈ ਲਾਲਚੁ ਤਿਆਗਿਆ; ਪਾਇਆ ਹਰਿ ਨਾਉ ॥
laalai laalach tiaagiaa; paaeaa har naau | Ang 1011
Sant Singh KhalsaThe Lord's slave renounces greed and attachment, and obtains the Lord's Name.
Manmohan SinghForsaking his avarice, the Lord's serf attains to the Lord's Name.
Manmohan Singh (Punjabi)ਆਪਣੇ ਲੋਭ ਨੂੰ ਛੱਡ ਕੇ, ਪ੍ਰਭੂ ਦਾ ਨਫ਼ਰ ਪ੍ਰਭੂ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਿਸ ਦਾਸ ਨੇ ਲਾਲਚ ਤਿਆਗਿਆ ਹੈ, ਹੇ ਹਰੀ! ਤਿਸੀ ਨੇ ਤੇਰਾ ਨਾਮ ਪਾਇਆ ਹੈ॥
Prof. Sahib Singhਸੇਵਕ ਨੇ ਮਾਇਆ ਦਾ ਲਾਲਚ ਛੱਡ ਦਿੱਤਾ ਹੈ, ਤੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।ਪਦ ਅਰਥ ਲਾਲੈ = ਸੇਵਕ ਨੇ।
SikhNet (Spanish)pero los Esclavos del Señor se deshacen de su avaricia y se entonan en el Nombre del Señor.
ਤੂ ਬਖਸਹਿ. ਤਾ ਮੇਲਿ ਲੈਹਿ; ਨਾਨਕ. ਬਲਿ ਜਾਉ ॥੮॥੪॥
too bakhaseh. taa mel laihi; naanak. bal jaau |8|4| Ang 1011
Sant Singh KhalsaIf You forgive him, Lord, then He is united with You; Nanak is a sacrifice. ||8||4||
Manmohan SinghIf Thou forgive, then alone Thou unite the mortal with Thee, O Lord, Unto Thee, Nanak is a sacrifice.
Manmohan Singh (Punjabi)ਜੇਕਰ ਤੂੰ ਮਾਫ਼ ਕਰ ਦੇਵੇਂ, ਕੇਵਲ ਤਦ ਹੀ ਤੂੰ ਪ੍ਰਾਣੀ ਨੂੰ ਆਪਣੇ ਨਾਲ ਮਿਲਾਉਂਦਾ ਹੈਂ, ਹੇ ਸੁਆਮੀ! ਤੇਰੇ ਉਤੋਂ ਨਾਨਕ ਘੋਲੀ ਵੰਝਦਾ ਹੈ।
Fareedkot Teekaਜੇ ਤੂੰ ਜੀਵ ਨੂੰ ਬਖਸੇਂ ਤਾਂ ਮੇਲ ਲੇਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਪਰ ਬਲਿਹਾਰ ਜਾਤਾ ਹੂੰ॥੮॥੪॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ) ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੂੰ ਆਪ ਹੀ ਮੇਹਰ ਕਰੇਂ ਤਾਂ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਏਂ ॥੮॥੪॥ਪਦ ਅਰਥ ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ ॥੮॥੪॥
SikhNet (Spanish)Oh Dios, si me perdonaras y me unieras en Tu Ser, entonces mi ser íntegro lo ofrecería a Ti.(8-4)