ੴ

ਸਿੱਖਬਾਣੀ · SikhBani

Ang 1020

Sri Guru Granth Sahib · Raag Maaroo · 2 shabads, 44 lines
Translations
Shabad Guru Arjan Dev Ji Raag Maaroo continued from Ang 1019

ਦੋਜਕਿ ਪਾਏ ਸਿਰਜਣਹਾਰੈ; ਲੇਖਾ ਮੰਗੈ ਬਾਣੀਆ ॥੨॥

dojak paae sirajanahaarai; lekhaa mangai baaneea |2|

Sant Singh KhalsaThey are consigned to hell by the Creator Lord, and the Accountant calls them to give their account. ||2||
Manmohan SinghThey are cast into hell by the creator and the Righteous judge calls them to account.
Manmohan Singh (Punjabi)ਰਚਨਹਾਰ ਉਨ੍ਹਾਂ ਨੂੰ ਨਰਕ ਵਿੱਚ ਪਾ ਦਿੰਦਾ ਹੈ ਅਤੇ ਧਰਮ ਰਾਜਾ ਉਨ੍ਹਾਂ ਕੋਲੋਂ ਹਿਸਾਬ ਕਿਤਾਬ ਮੰਗਦਾ ਹੈ।
Fareedkot Teekaਵਹੁ ਪਰਮੇਸਰ ਨੇ ਨਰਕ ਮੇਂ ਪਾਏ ਔ ਧਰਮਰਾਇ ਬਾਣੀਆ ਲੇਖਾ ਮਾਂਗਤਾ ਭਇਆ॥੨॥
Prof. Sahib Singh(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ॥੨॥

ਪਦ ਅਰਥ ਦੋਜਕਿ = ਦੋਜ਼ਕ ਵਿਚ। ਮੰਗੈ = ਮੰਗਦਾ ਹੈ {ਇਕ-ਵਚਨ}। ਬਾਣੀਆ = ਕਰਮਾਂ ਦਾ ਲੇਖਾ ਲਿਖਣ ਵਾਲਾ ਧਰਮਰਾਜ ॥੨॥

SikhNet (Spanish)y obligados a rendir cuentas por el Señor de la Justicia.(2)

ਸੰਗਿ. ਨ ਕੋਈ ਭਈਆ ਬੇਬਾ ॥

sang. na koee bheea bebaa |

Sant Singh KhalsaNo brothers or sisters can go with them.
Manmohan SinghNo brother or sister accompanies them.
Manmohan Singh (Punjabi)ਕੋਈ ਭਰਾ ਜਾਂ ਭੈਣ ਉਨ੍ਹਾਂ ਦੇ ਨਾਲ ਨਹੀਂ ਜਾਂਦੀ।
Fareedkot Teekaਹਿਸਾਬ ਦੇਣੇ ਵਕਤ ਭੈਣ ਔ (ਭਈਆ) ਭਰਾਉ ਕੋਈ ਸਾਥੀ ਨਾ ਹੂਆ॥
Prof. Sahib Singh(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ।

ਪਦ ਅਰਥ ਸੰਗਿ = (ਪਰਲੋਕ ਵਲ) ਨਾਲ। ਭਈਆ = ਭਰਾ। ਬੇਬਾ = ਭੈਣ।

SikhNet (Spanish)Ahí, ni los hermanos ni las hermanas lo acompañan y se marcha dejando atrás todas sus posesiones,

ਮਾਲੁ ਜੋਬਨੁ ਧਨੁ; ਛੋਡਿ ਵਞੇਸਾ ॥

maal joban dhan; chhodd vayesaa |

Sant Singh KhalsaLeaving behind their property, youth and wealth, they march off.
Manmohan SinghLeaving behind their property, youth and wealth they march off.
Manmohan Singh (Punjabi)ਆਪਣੀ ਜਾਇਦਾਦ, ਜੁਆਨੀ ਤੇ ਦੌਲਤ ਨੂੰ ਛੱਡ ਕੇ ਉਹ ਚਾਲੇ ਪਾ ਜਾਂਦੇ ਹਨ।
Fareedkot Teekaਮਾਲ, ਜੋਬਨ, ਧਨ, ਛੋਡ ਕੇ ਚਲਾ ਗਇਆ ਹੈ॥
Prof. Sahib Singhਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ।

ਪਦ ਅਰਥ ਜੋਬਨੁ = ਜਵਾਨੀ। ਛੋਡਿ = ਛੱਡ ਕੇ। ਵਞੇਸਾ = ਤੁਰ ਪਏਗਾ।

SikhNet (Spanish)su riqueza y su belleza, y como no tomó Conciencia de su Dios Bondadoso,

ਕਰਣ ਕਰੀਮ ਨ ਜਾਤੋ ਕਰਤਾ; ਤਿਲ ਪੀੜੇ ਜਿਉ ਘਾਣੀਆ ॥੩॥

karan kareem na jaato karataa; til peerre jiau ghaaneea |3|

Sant Singh KhalsaThey do not know the kind and compassionate Lord; they shall be crushed like sesame seeds in the oil-press. ||3||
Manmohan SinghThey know not their kind and Beneficent Creator Lord and shall be pressed like the basketful of sesame.
Manmohan Singh (Punjabi)ਉਹ, ਦਇਆਲੂ ਤੇ ਦਰਆਦਿਲ ਸਿਰਜਣਹਾਰ ਸਾਈਂ ਨੂੰ, ਨਹੀਂ ਜਾਣਦੇ ਅਤੇ ਤਿਲਾਂ ਦੀ ਘਾਣੀ ਵਾਂਗੂ ਪੀੜੇ ਜਾਣਗੇ।
Fareedkot Teekaਕ੍ਰਿਪਾ ਕੇ ਕਰਣਹਾਰਾ ਜੋ ਕਰਤਾ ਥਾ, ਸੋ ਤੋ ਕਾਰਣ ਰੂਪ ਜਾਤੇ ਹੀ ਨਾਹੀਂ। ਇਸੀ ਸੇ ਤਿਲੋਂ ਕੀ ਘਾਣੀ ਦੀ ਨਿ੍ਯਾਈਂ ਪੀੜਿਆ ਗਿਆ, ਭਾਵ ਨਰਕੋਂ ਮੇਂ ਪਾਪੀ ਕੋ ਦੁਖੁ ਦੇਈਦਾ ਹੈ॥੩॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ॥੩॥

ਪਦ ਅਰਥ ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਰਣ ਕਰਤਾ = ਜਗਤ ਦਾ ਰਚਨਹਾਰ। ਜਾਤੋ = ਜਾਣਿਆ, ਸਾਂਝ ਪਾਈ। ਘਾਣੀ = ਕੋਲ੍ਹੂ ਵਿਚ ਪੀੜਨ ਵਾਸਤੇ ਇਕ ਵਾਰੀ ਜੋਗੇ ਪਾਏ ਹੋਏ ਤਿਲ ॥੩॥

SikhNet (Spanish)es aplastado como semilla de ajonjolí en la prensa de aceite. (3)

ਖੁਸਿ ਖੁਸਿ ਲੈਦਾ; ਵਸਤੁ ਪਰਾਈ ॥

khus khus laidaa; vasat paraaee |

Sant Singh KhalsaYou happily, cheerfully steal the possessions of others,
Manmohan SinghHappily, happily snatches thou other's goods,
Manmohan Singh (Punjabi)ਖੁਸ਼ੀ, ਖੁਸ਼ੀ ਨਾਲ ਤੂੰ ਹੋਰਨਾਂ ਦੀਆਂ ਚੀਜ਼ਾਂ ਨੂੰ ਖੱਸਦਾ ਹੈ;
Fareedkot Teekaਪਰਾਈਆਂ ਵਸਤੂਓਂ ਕੋ ਖੋਸ ਖੋਸ ਲੇਤਾ ਹੈ॥
Prof. Sahib Singhਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ,

ਪਦ ਅਰਥ ਖੁਸਿ ਖੁਸਿ = ਖੋਹ ਕੇ ਖੋਹ ਕੇ, ਖੋਹ ਖੋਹ ਕੇ। ਪਰਾਈ = ਬਿਗਾਨੀ। ਵਸਤੁ = ਚੀਜ਼।

SikhNet (Spanish)Oh hombre, ¿por qué usurpar lo que pertenece a otro?

ਵੇਖੈ ਸੁਣੇ; ਤੇਰੈ ਨਾਲਿ ਖੁਦਾਈ ॥

vekhai sune; terai naal khudaaee |

Sant Singh Khalsabut the Lord God is with you, watching and listening.
Manmohan Singhbut God who is with thee, sees and hears thee.
Manmohan Singh (Punjabi)ਪ੍ਰੰਤੂ, ਵਾਹਿਗੁਰੂ ਜੋ ਤੇਰੇ ਅੰਗ ਸੰਗ ਹੈ, ਤੈਨੂੰ ਦੇਖਦਾ ਤੇ ਸੁਣਦਾ ਹੈ।
Fareedkot Teeka(ਖੁਦਾਈ) ਪਰਮੇਸਰ ਵਾ (ਖੁਦ) ਆਪ ਆਈ ਹੂਈ ਹੈ ਸਤਾ ਜਿਸ ਕੀ ਸਭ ਮੇਂ, ਸੋ ਤੇਰੇ ਨਾਲ ਹੀ ਸੁਣਤਾ ਦੇਖਤਾ ਹੈ॥
Prof. Sahib Singhਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ।

ਪਦ ਅਰਥ ਖੁਦਾਈ = ਖ਼ੁਦਾ, ਰੱਬ।

SikhNet (Spanish)¿Qué no sabes que tu Dios lo ve y lo escucha todo?

ਦੁਨੀਆ ਲਬਿ. ਪਇਆ ਖਾਤ ਅੰਦਰਿ; ਅਗਲੀ ਗਲ. ਨ ਜਾਣੀਆ ॥੪॥

duneea lab. peaa khaat andar; agalee gal. na jaaneea |4|

Sant Singh KhalsaThrough worldly greed, you have fallen into the pit; you know nothing of the future. ||4||
Manmohan SinghThrough worldly avarice, thou has fallen into a pit and know not the thing of the future.
Manmohan Singh (Punjabi)ਸੰਸਾਰੀ ਲਾਲਚ ਰਾਹੀਂ, ਤੂੰ ਟੋਏ ਵਿੱਚ ਡਿਗ ਪਿਆ ਹੈਂ। ਅਤੇ ਭਵਿੱਖਤ ਦੀ ਗੰਲ ਬਾਤ ਨੂੰ ਨਹੀਂ ਸਮਝਦਾ।
Fareedkot Teekaਮਾਇਆ ਕੇ ਲੋਭ ਕਰ ਕੇ ਤੂੰ ਸੰਸਾਰ ਖਾਤੇ ਕੇ ਅੰਦਰ ਪਿਆ ਹੈਂ, (ਅਗਲੀ) ਪ੍ਰਲੋਕ ਕੀ ਬਾਤ ਤੈਂਨੇ ਨਹੀਂ ਜਾਣੀ ਅਰਥਾਤ ਊਹਾਂ ਤੌ ਸਜਾਈਂ ਬਹੁਤ ਹੈਂ॥੪॥
Prof. Sahib Singhਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ॥੪॥

ਪਦ ਅਰਥ ਦੁਨੀਆ ਲਬਿ = ਦੁਨੀਆ ਦੇ ਲੱਬ ਵਿਚ; ਦੁਨੀਆ ਦੇ (ਸੁਆਦ ਦੇ) ਚਸਕੇ ਵਿਚ। ਖਾਤ = ਟੋਆ। ਗਲ = ਗੱਲ। ਅਗਲੀ = ਅਗਾਂਹ ਵਾਪਰਨ ਵਾਲੀ ॥੪॥

SikhNet (Spanish)Picado por la avaricia eres arrojado a la zanja sin saber qué es lo que te pasará en el más allá.(4)

ਜਮਿ ਜਮਿ ਮਰੈ; ਮਰੈ ਫਿਰਿ ਜੰਮੈ ॥

jam jam marai; marai fir jamai |

Sant Singh KhalsaYou shall be born and born again, and die and die again, only to be reincarnated again.
Manmohan SinghThou shall be repeatedly born and die and be born again.
Manmohan Singh (Punjabi)ਤੂੰ ਬਾਰੰਬਾਰ ਜੰਮੇ ਅਤੇ ਮਰੇਗਾਂ ਅਤੇ ਮੁੜ ਕੇ ਜਨਮ ਧਾਰੇਗਾਂ।
Fareedkot Teekaਜਨਮ ਜਨਮ ਮਰੇਗਾ ਔ ਮਰ ਮਰ ਫੇਰ ਜਨਮੇਗਾ॥
Prof. Sahib Singh(ਮਾਇਆ ਦੇ ਮੋਹ ਵਿਚ) ਇਹ ਜੀਵ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਪਦ ਅਰਥ ਜਮਿ = ਜੰਮਿ, ਜੰਮ ਕੇ। ਜਮਿ ਜਮਿ ਮਰੈ = ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

SikhNet (Spanish)Uno nace para morir y muere sólo para renacer, una y otra vez;

ਬਹੁਤੁ ਸਜਾਇ; ਪਇਆ ਦੇਸਿ ਲੰਮੈ ॥

bahut sajaae; peaa des lamai |

Sant Singh KhalsaYou shall suffer terrible punishment, on your way to the land beyond.
Manmohan Singhthou shall suffer much punishment on thy way to the distant country.
Manmohan Singh (Punjabi)ਤੂੰ ਦੂਰ ਦੇ ਮੁਲਕ ਦੇ ਰਾਹੇ ਪਿਆ ਹੋਇਆ ਘਣੇਰੀ ਸਜ਼ਾ ਭੁਗਤੇਗਾਂ।
Fareedkot Teekaਤੇਰੇ ਕੌ ਚੌਰਾਸੀ ਮੇਂ ਵਾ ਜਮ ਮਾਰਗ ਮੇਂ ਜਦ ਤੂੰ ਪਇਆ ਤਬ ਬਹੁਤ ਸਜਾਇ ਹੋਵੇਗੀ॥
Prof. Sahib Singhਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ।

ਪਦ ਅਰਥ ਸਜਾਇ = ਸਜ਼ਾ, ਦੰਡ। ਦੇਸਿ ਲੰਮੈ = ਲੰਮੇ ਦੇਸ ਵਿਚ, (ਮਰਨ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ।

SikhNet (Spanish)de esta forma uno es incesantemente castigado, sin poder ver el final de su odisea,

ਜਿਨਿ ਕੀਤਾ. ਤਿਸੈ, ਨ ਜਾਣੀ, ਅੰਧਾ; ਤਾ ਦੁਖੁ ਸਹੈ ਪਰਾਣੀਆ ॥੫॥

jin keetaa. tisai, na jaanee, andhaa; taa dukh sahai paraaneea |5|

Sant Singh KhalsaThe mortal does not know the One who created him; he is blind, and so he shall suffer. ||5||
Manmohan SinghThe blind mortal knows not Him who made him, wherefore he shall suffer pain,
Manmohan Singh (Punjabi)ਅੰਨ੍ਹਾ ਫ਼ਾਨੀ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ, ਇਸ ਲਈ ਉਹ ਤਕਲਫ਼ਿ ਉਠਾਵੇਗਾ।
Fareedkot Teekaਜਿਸਨੇ ਤੇਰੇ ਕੋ ਕੀਆ ਹੈ ਤਿਸ ਕੋ ਤੂੰ ਨਹੀਂ ਜਾਨਤਾ, ਐਸਾ ਅੰਧਾ ਹੂਆ ਹੈਂ। ਇਸੀ ਸੇ ਹੇ ਪ੍ਰਾਣੀ! ਤੂੰ ਦੁਖ ਕੋ ਸਹਾਰੇਂਗਾ॥੫॥
Prof. Sahib Singhਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ ॥੫॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਕੀਤਾ = ਪੈਦਾ ਕੀਤਾ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋਇਆ ਮਨੁੱਖ)। ਤਾ = ਤਾਂ, ਤਾਂਹੀਏਂ। ਸਹੈ = ਸਹਾਰਦਾ ਹੈ। ਪਰਾਣੀਆ = ਪਰਾਣੀ, ਜੀਵ ॥੫॥

SikhNet (Spanish)pues sin conocer al Señor Creador, sufre inmenso dolor.(5)

ਖਾਲਕ ਥਾਵਹੁ; ਭੁਲਾ ਮੁਠਾ ॥

khaalak thaavahu; bhulaa mutthaa |

Sant Singh KhalsaForgetting the Creator Lord, he is ruined.
Manmohan SinghForgetting his Creator, man is ruined.
Manmohan Singh (Punjabi)ਆਪਣੇ ਸਿਰਜਣਹਾਰ ਨੂੰ ਭੁਲਾ ਕੇ ਬੰਦਾ ਤਬਾਹ ਹੋ ਗਿਆ ਹੈ।
Fareedkot Teekaਸ੍ਰਿਸ੍ਟੀ ਕੇ ਕਰਤੇ ਈਸਰ ਸੇ ਭੂਲਾ ਹੂਆ ਤੂੰ ਕਾਮਾਦਿ ਬਿਕਾਰੋਂ ਕਰ ਲੂਟਿਆ ਗਿਆ ਹੈਂ॥
Prof. Sahib Singhਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ;

ਪਦ ਅਰਥ ਖਾਲਕ = ਖ਼ਾਲਕ, ਪੈਦਾ ਕਰਨ ਵਾਲਾ। ਥਾਵਹੁ = ਥਾਂ ਤੋਂ, ਵੱਲੋਂ। ਭੁਲਾ = ਭੁੱਲਾ, ਖੁੰਝਿਆ ਹੋਇਆ। ਮੁਠਾ = ਠੱਗਿਆ ਜਾ ਰਿਹਾ ਹੈ।

SikhNet (Spanish)Cuando uno, engañado por la duda, se olvida del Señor Creador, vive en un mundo totalmente falso,

ਦੁਨੀਆ ਖੇਲੁ ਬੁਰਾ; ਰੁਠ ਤੁਠਾ ॥

duneea khel buraa; rutth tutthaa |

Sant Singh KhalsaThe drama of the world is bad; it brings sadness and then happiness.
Manmohan SinghThe play of the world is bad The mortal is sometimes sad and sometimes happy.
Manmohan Singh (Punjabi)ਸੰਸਾਰ ਦੀ ਖੇਡ ਭੈੜੀ ਹੈ, ਪ੍ਰਾਣੀ ਕਦੇ ਸ਼ੋਕਵਾਨ ਤੇ ਕਦੇ ਖੁਸ਼ ਹੁੰਦਾ ਹੈ।
Fareedkot Teekaਦੁਨੀਆਂ ਕਾ ਖੇਲ ਬੁਰਾ ਹੈ, ਮਾਇਆ ਕੇ ਵਿਯੋਗ ਕਰਿ ਰੁਸ ਬੈਸਤਾ ਹੈਂ, ਭਾਵ ਸੇ ਸੋਕ ਯੁਕਤ ਹੋਤਾ ਹੈਂ। ਸੰਜੋਗ ਕਰ (ਤੁਠਾ) ਪਰਸੰਨ ਹੋਤਾ ਹੈਂ॥
Prof. Sahib Singhਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ।

ਪਦ ਅਰਥ ਖੇਲੁ = ਤਮਾਸ਼ਾ, ਜਾਦੂ ਦੀ ਖੇਡ। ਬੁਰਾ = ਭੈੜਾ। ਰੁਠ = ਰੁੱਠਾ, ਰੁੱਸਿਆ। ਤੁਠਾ = ਖ਼ੁਸ਼ ਹੋਇਆ।

SikhNet (Spanish)a veces sufre y a veces goza, pero sin conocer a los Santos,

ਸਿਦਕੁ ਸਬੂਰੀ ਸੰਤੁ. ਨ ਮਿਲਿਓ; ਵਤੈ. ਆਪਣ ਭਾਣੀਆ ॥੬॥

sidak sabooree sant. na milio; vatai. aapan bhaaneea |6|

Sant Singh KhalsaOne who does not meet the Saint does not have faith or contentment; he wanders just as he pleases. ||6||
Manmohan SinghTo learn from him the lesson of faith and contentment, the mortal meets not the saint and wanders as it pleases him.
Manmohan Singh (Punjabi)ਉਸ ਤੌਂ ਭਰੋਸੇ ਅਤੇ ਸੰਤੁਸ਼ਟਤਾ ਦੀ ਸਿਖਿਆ ਲੈਣ ਲਈ ਪ੍ਰਾਣੀ ਸਾਧੂ ਨੂੰ ਨਹੀਂ ਮਿਲਦਾ ਅਤੇ ਆਪਣੀ ਮਰਜ਼ੀ ਅਨੁਸਾਰ ਭਟਕਦਾ ਫਿਰਦਾ ਹੈ।
Fareedkot Teekaਭਰੋਸੇ ਔ ਸੰਤੋਖ ਕੇ ਦੇਨੇ ਵਾਲਾ ਸੰਤ ਤੇਰੇ ਕੋ ਨਹੀਂ ਮਿਲਿਆ ਹੈ, ਇਸੀ ਤੇ ਤੂੰ ਆਪਣੀ ਮਰਜੀ ਅਨੁਸਾਰ ਫਿਰਤਾ ਹੈਂ॥੬॥
Prof. Sahib Singhਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ। ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਸਬਰ ॥੬॥

ਪਦ ਅਰਥ ਸਿਦਕੁ = ਸ਼ਾਂਤੀ, ਤਸੱਲੀ। ਸਬੂਰੀ = ਸਬਰ, ਰਜੇਵਾਂ। ਸੰਤੁ = ਗੁਰੂ। ਵਤੈ = ਭਟਕਦਾ ਫਿਰਦਾ ਹੈ। ਆਪਣ ਭਾਣੀਆ = ਆਪਣੇ ਮਨ ਦੀ ਮਰਜ਼ੀ ਅਨੁਸਾਰ ॥੬॥

SikhNet (Spanish)ni la Fe ni el Contentamiento se muestran en su interior y se convierte en el esclavo de su mente. (6)

ਮਉਲਾ; ਖੇਲ ਕਰੇ ਸਭਿ ਆਪੇ ॥

maulaa; khel kare sabh aape |

Sant Singh KhalsaThe Lord Himself stages all this drama.
Manmohan SinghOf Himself, the Lord stages the whole play.
Manmohan Singh (Punjabi)ਖ਼ੁਦ ਹੀ ਪ੍ਰਭੂ ਸਾਰਾ ਖੇਡ ਰਚਦਾ ਹੈ।
Fareedkot Teekaਪਰਮੇਸਰੁ ਨੇ ਸਭ ਆਪ ਹੀ ਖੇਲ ਕੀਏ ਹੈਂ॥
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ।

ਪਦ ਅਰਥ ਮਉਲਾ = ਖ਼ੁਦਾ, ਰੱਬ। ਸਭਿ = ਸਾਰੇ। ਖੇਲ = {ਬਹੁ-ਵਚਨ। ਲਫ਼ਜ਼ 'ਖੇਲੁ' ਇਕ-ਵਚਨ}। ਆਪੇ = ਆਪ ਹੀ।

SikhNet (Spanish)El Señor por Sí Mismo, pone las reglas de Su Propio Teatro

ਇਕਿ ਕਢੇ; ਇਕਿ ਲਹਰਿ ਵਿਆਪੇ ॥

eik kadte; ik lehar viaape |

Sant Singh KhalsaSome, he lifts up, and some he throws into the waves.
Manmohan SinghSome He takes out and some he casts into the waves.
Manmohan Singh (Punjabi)ਕਈਆਂ ਨੂੰ ਉਹ ਬਾਹਰ ਕੱਢ ਲੈਂਦਾ ਹੈ ਅਤੇ ਕਈਆਂ ਨੂੰ ਵਿਕਾਰ-ਲਹਿਰਾਂ ਅੰਦਰ ਸੁੱਟ ਪਾਉਂਦਾ ਹੈ।
Fareedkot Teekaਏਕ ਤੋ ਵਿਚਾਰ ਦੇ ਕਰ ਕੇ ਪਰਮੇਸੁਰ ਨੇ ਕਢੇ ਹੈਂ, ਇਕ ਅਬਿਚਾਰੀ ਮਾਇਆ ਕੀ ਲਹਿਰ ਮੇਂ ਡੂਬ ਗਏ ਹੈਂ॥
Prof. Sahib Singhਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ।

ਪਦ ਅਰਥ ਇਕਿ = ਕਈ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਆਪੇ = ਫਸੇ ਹੋਏ।

SikhNet (Spanish)y mientras que a unos los toma, a otros los hace ir a través del molino del deseo.

ਜਿਉ ਨਚਾਏ ਤਿਉ ਤਿਉ ਨਚਨਿ; ਸਿਰਿ ਸਿਰਿ ਕਿਰਤ ਵਿਹਾਣੀਆ ॥੭॥

jiau nachaae tiau tiau nachan; sir sir kirat vihaaneea |7|

Sant Singh KhalsaAs He makes them dance, so do they dance. Everyone lives their lives according to their past actions. ||7||
Manmohan SinghAs God makes men dance, so do they dance; everyone passes life according to their past deeds.
Manmohan Singh (Punjabi)ਜਿਸ ਤਰ੍ਹਾਂ ਰੱਬ ਬੰਦਿਆਂ ਨੂੰ ਨਚਾਉਂਦਾ ਹੈ, ਉਸੇ ਤਰ੍ਹਾਂ ਉਹ ਨੱਚਦੇ ਹਨ। ਹਰ ਜਣਾ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣਾ ਜੀਵਨ ਬਿਤਾਉਂਦਾ ਹੈ।
Fareedkot Teekaਜਿਉ ਮਾਇਆ ਵਾ ਪਰਮੇਸੁਰ ਨਾਚ ਨਚਾਵਤਾ ਹੈ ਤਿਉਂ ਤਿਉਂ ਨਚਤੇ ਹੈਂ ਔ ਕਰਮੋਂ ਕੀ ਗਤੀ ਸਿਰ ਸਿਰ ਪਰ ਬਿਉਹਾਵਤੀ ਹੈ॥੭॥
Prof. Sahib Singhਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ॥੭॥

ਪਦ ਅਰਥ ਨਚਾਏ = ਨਚਾਂਦਾ ਹੈ। ਨਚਨਿ = ਨੱਚਦੇ ਹਨ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਦੇ) ਸਿਰ ਉੱਤੇ। ਕਿਰਤ = (ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ। ਵਿਹਾਣੀਆ = ਬੀਤਦੀ ਹੈ, ਅਸਰ ਪਾਂਦੀ ਹੈ ॥੭॥

SikhNet (Spanish)Como el Señor nos guía, así uno baila el son, y lo baila de acuerdo a lo que había forjado para sí mismo con sus pasadas acciones. (7)

ਮਿਹਰ ਕਰੇ; ਤਾ ਖਸਮੁ ਧਿਆਈ ॥

mihar kare; taa khasam dhiaaee |

Sant Singh KhalsaWhen the Lord and Master grants His Grace, then we meditate on Him.
Manmohan SinghIf the Lord shows His grace, then alone meditate I upon the Lord.
Manmohan Singh (Punjabi)ਜੇਕਰ ਸੁਆਮੀ ਆਪਣੀ ਰਹਿਮਤ ਧਾਰੇ, ਤਦ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਜੋ ਪਰਮੇਸੁਰ ਮੇਹਰ ਕਰੇ ਤੌ ਇਹੁ ਜੀਉ ਖਸਮ ਕੋ ਧਿਆਵਤਾ ਹੈ॥
Prof. Sahib Singhਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ।

ਪਦ ਅਰਥ ਤਾ = ਤਾਂ, ਤਦੋਂ। ਧਿਆਈ = ਧਿਆਈਂ, ਮੈਂ ਧਿਆਵਾਂ।

SikhNet (Spanish)Cuando Dios nos muestra Su Compasión, uno Lo contempla, a nuestro Esposo.

ਸੰਤਾ ਸੰਗਤਿ; ਨਰਕਿ. ਨ ਪਾਈ ॥

santaa sangat; narak. na paaee |

Sant Singh KhalsaIn the Society of the Saints, one is not consigned to hell.
Manmohan SinghAssociating with the saints, one falls not into hell.
Manmohan Singh (Punjabi)ਸਾਧੂਆਂ ਨਾਲ ਮੇਲ ਮਿਲਾਪ ਕਰਲ ਦੁਆਰਾ, ਇਨਸਾਨ ਦੋਜ਼ਕ ਵਿੱਚ ਨਹੀਂ ਪੈਦਾ।
Fareedkot Teekaਸੰਤੋਂ ਕੀ ਸੰਗਤ ਕਰ ਕੇ ਨਰਕੋਂ ਮੇਂ ਨਹੀਂ ਪਾਈਤਾ॥
Prof. Sahib Singh(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ।

ਪਦ ਅਰਥ ਨਰਕਿ = ਨਰਕ ਵਿਚ।

SikhNet (Spanish)Asociándonos con los Santos uno no es llevado a la oscuridad de la conciencia,

ਅੰਮ੍ਰਿਤ ਨਾਮ ਦਾਨੁ. ਨਾਨਕ ਕਉ; ਗੁਣ ਗੀਤਾ. ਨਿਤ ਵਖਾਣੀਆ ॥੮॥੨॥੮॥੧੨॥੨੦॥

amrit naam daan. naanak kau; gun geetaa. nit vakhaaneea |8|2|8|12|20|

Sant Singh KhalsaPlease bless Nanak with the gift of the Ambrosial Naam, the Name of the Lord; he continually sings the songs of Your Glories. ||8||2||8||12||20||
Manmohan SinghO Lord, bless Thou Nanak, with the gift of Thine Nectar-Name, He ever sings the songs of Thine praise.
Manmohan Singh (Punjabi)ਹੇ ਸਾਈਂ! ਤੂੰ ਨਾਨਕ ਨੂੰ ਆਪਣੇ ਅੰਮ੍ਰਿਤਮਈ ਨਾਮ ਦੀ ਦਾਤ ਬਖ਼ਸ਼। ਉਹ ਸਦੀਵ ਹੀ ਤੇਰੀ ਮਹਿਮਾ ਦੇ ਗੀਤ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਮ੍ਰਿਤ ਰੂਪ ਜੋ ਤੇਰਾ ਨਾਮ ਹੈ, ਸੋ ਦਾਨ ਮੇਰੇ ਕੋ ਦੇਹੁ। ਜਿਸ ਨਾਮ ਕੇ ਗੁਣ ਗੀਤਾ ਭੀ ਨਿਤ ਹੀ ਵਖਾਨ ਕਰਤੀ ਹੈ; ਵਾ ਮੈਂ ਤੇਰੇ ਗੁਣੋਂ ਕੇ ਗੀਤ ਨਿਤ ਹੀ ਕਥਨ ਕਰੋਂ॥੮॥੨॥੮॥੧੨॥੨੦॥
Prof. Sahib Singhਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ॥੮॥੨॥੮॥੧੨॥੨੦॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦਾਨੁ = ਖੈਰ। ਕਉ = ਨੂੰ (ਦੇਹ)। ਗੁਣ ਗੀਤਾ = ਗੁਣ ਗੀਤਾਂ, ਸਿਫ਼ਤ-ਸਾਲਾਹ ਦੇ ਗੀਤ। ਵਖਾਣੀਆ = ਵਖਾਣੀਂ, ਮੈਂ ਵਖਾਣਾਂ ॥੮॥੨॥੮॥੧੨॥੨੦॥

* ਅੰਕਾਂ ਦਾ ਨਿਰਣਾ: ਅੰਕ ਨੰ: ੨ - ਇਹ ਦੋ ਅੰਜੁਲੀਆਂ (ਅਰਜ਼ੋਈਆਂ ਹਨ) ਮ: ੫ ਦੀਆਂ। ਅੰਕ ਨੰ: ੮ - ਮ: ੫ ਦੀਆਂ ਕੁੱਲ ਅਸ਼ਟਪਦੀਆਂ (੨ ਅੰਜੁਲੀਆਂ ਸਮੇਤ) ੮ ਹਨ। ਮਹਲਾ ੧ ਦੀਆਂ ਅਸ਼ਟਪਦੀਆਂ = ੧੧। ਮਹਲਾ ੩ ਦੀ ਅਸ਼ਟਪਦੀ = ੧। ਜੋੜ = ੧੨। ਮ: ੫ ਦੀਆਂ ਅਸ਼ਟਪਦੀਆਂ = ੮। ਕੁਲ ਜੋੜ = ੨੦।

SikhNet (Spanish)ya que es bendecido con el Néctar del Nombre y canta siempre la Alabanza del Señor.(8-2-8-12-20)

Open this shabad (25 lines, Angs 1019-1020) →

Shabad Guru Nanak Dev Ji Raag Maaroo continues on Ang 1021

ਮਾਰੂ ਸੋਲਹੇ ਮਹਲਾ ੧ ॥

maaroo solahe mahalaa 1 |

Sant Singh KhalsaMaaroo, Solahas, First Mehl:
Manmohan SinghMaru Solhas, 1st Guru.
Manmohan Singh (Punjabi)ਮਾਰੂ ਸੋਲਹੇ ਪਹਿਲੀ ਪਾਤਿਸ਼ਾਹੀ।
Fareedkot Teekaਸੋਲਹਾ ਨਾਮ ਸੋਲਾਂ ਪਉੜੀਓਂ ਕੇ ਸਬਦੋਂ ਕਾ ਹੈ। ਯਦਪੀ ਕਹੀਂ ਇਕੀ ਕਹੀਂ ਨੌ ਪੌੜੀ ਹੈਂ ਤਦ ਭੀ ਬਹੁਲਤਾ ਸੋਲਾਂ ਪਉੜੀਆਂ ਕੀ ਹੈ।
Prof. Sahib Singhਰਾਗ ਮਾਰੂ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ਪਦ ਅਰਥ ਸੋਲਹੇ = ੧੬ ਬੰਦਾਂ ਵਾਲੇ ਸ਼ਬਦ। ਆਮ ਤੌਰ ਤੇ ਤਾਂ ਹਰੇਕ ਵਿਚ ੧੬ ਬੰਦ (ਪਦ) ਹਨ, ਪਰ ਘੱਟ ਵਧ ਭੀ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸੋਲਹੇ ਅਸ਼ਟਪਦੀਆਂ ਦੇ ਮੁੱਕਣ ਤੇ ਦਰਜ ਹਨ। ਇਹਨਾਂ ਨੂੰ ਅਸ਼ਟਪਦੀਆਂ ਹੀ ਸਮਝਣਾ ਚਾਹੀਦਾ ਹੈ। 'ਸੋਲਹੇ' ਸਿਰਫ਼ ਮਾਰੂ ਰਾਗ ਵਿਚ ਹਨ। ਇਹਨਾਂ ਵਿਚ 'ਰਹਾਉ' ਦੀ ਤੁਕ ਨਹੀਂ ਹੈ।

SikhNet (Spanish)Maru Sojilas, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸਾਚਾ ਸਚੁ ਸੋਈ; ਅਵਰੁ. ਨ ਕੋਈ ॥

saachaa sach soee; avar. na koee |

Sant Singh KhalsaThe True Lord is True; there is no other at all.
Manmohan SinghHe, the True Lord, alone is true. There is not any other.
Manmohan Singh (Punjabi)ਉਹ ਸੱਚਾ ਸੁਆਮੀ ਹੀ ਕੇਵਲ ਸੱਚਾ ਹੈ। ਹੋਰ ਕੋਈ ਨਹੀਂ।
Fareedkot Teekaਨਿਸਚੇ ਕਰ ਕੇ ਸਾਚਾ ਸੋਈ ਤੂੰ ਹੈਂ ਤੇਰੇ ਬਿਨਾਂ ਅਵਰ ਕੋਈ ਨਹੀਂ॥
Prof. Sahib Singhਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ। ਕੋਈ ਹੋਰ ਉਸ ਵਰਗਾ ਨਹੀਂ ਹੈ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਸਦਾ-ਥਿਰ, ਅਟੱਲ। ਸੋਈ = ਉਹ ਪਰਮਾਤਮਾ ਹੀ।

SikhNet (Spanish)Sólo Tú, oh Dios, eres nuestro Señor Verdadero, no, no hay nadie más.

ਜਿਨਿ ਸਿਰਜੀ; ਤਿਨ ਹੀ ਫੁਨਿ ਗੋਈ ॥

jin sirajee; tin hee fun goee |

Sant Singh KhalsaHe who created, shall in the end destroy.
Manmohan SinghHe, who created the world, shall ultimately destroy it.
Manmohan Singh (Punjabi)ਜਿਸ ਨੇ ਸੰਸਾਰ ਰਚਿਆ ਹੈ, ਓੜਕ ਨੂੰ ਉਹ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teeka(ਜਿਨਿ) ਸ੍ਰਿਸਟੀ ਬਨਾਈ ਹੈ (ਤਿਨ) ਤੈਨੇ ਬਹੁੜੋ (ਗੋਈ) ਬੁਲਾ ਲਈ; ਵਾ ਅਪਨੇ ਸਾਥ ਮਿਲਾਇ ਲਈ; ਵਾ ਲੁਕਾਇ, ਭਾਵ ਪਰਲੋ ਕਰੀ ਹੈ॥
Prof. Sahib Singhਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ)।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨ ਹੀ = ਤਿਨਿ ਹੀ, {ਨੋਟ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉਡ ਗਈ ਹੈ}। ਫੁਨਿ = ਮੁੜ, ਫਿਰ {पुनः}। ਗੋਈ = ਨਾਸ ਕੀਤੀ ਹੈ।

SikhNet (Spanish)Sí, sólo Tú nos creaste a todos y toda disolución viene también a través de Tu Voluntad.

ਜਿਉ ਭਾਵੈ. ਤਿਉ ਰਾਖਹੁ ਰਹਣਾ; ਤੁਮ ਸਿਉ ਕਿਆ ਮੁਕਰਾਈ ਹੇ ॥੧॥

jiau bhaavai. tiau raakhahu rahanaa; tum siau kiaa mukaraaee he |1|

Sant Singh KhalsaAs it pleases You, so You keep me, and so I remain; what excuse could I offer to You? ||1||
Manmohan SinghAs it pleases Thee to keep me, so do I live, O my Lord, what excuse can I make before Thee?
Manmohan Singh (Punjabi)ਜਿਕਰ ਤੂੰ ਮੈਨੂੰ ਰਖਣਾਜ ਚਾਹੁੰਦਾ ਹੈਂ, ਉਕਰ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਸੁਆਮੀ, ਤੇਰੇ ਮੂਹਰੇ ਮੈਂ ਕੀ ਉਜ਼ਰ ਕਰ ਸਕਦਾ ਹਾਂ?
Fareedkot Teekaਜਿਉਂ ਤੇਰੇ ਕੋ ਰਾਖਿਆ ਭਾਵੈ ਤਿਉਂ ਹਮ ਜੀਵੋਂ ਨੇ ਰਹਣਾ ਹੈ, ਆਪ ਕੇ ਸਾਥ ਕਿਆ (ਮੁਕਰਾਈ) ਮੁਕਰਿਆ ਜਾਤਾ ਹੈ ਅਰਥਾਤ ਨਹੀਂ ਮੁਕਰਿਆ ਜਾਤਾ; ਭਾਵ ਤੂੰ ਅੰਤਰਜਾਮੀ ਹੈਂ। ਜੈਸਾ ਕਰਮ ਦੇਖਤਾ ਹੈਂ ਤੈਸਾ ਫਲ ਦੇਤਾ ਹੈਂ, ਪਾਪ ਵਾਲਾ ਛੁਟ ਨਹੀਂ ਸਕਤਾ॥੧॥
Prof. Sahib Singhਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀਂ ਰਹਿ ਸਕਦੇ ਹਾਂ। ਅਸੀਂ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ ॥੧॥

ਪਦ ਅਰਥ ਮੁਕਰਾਈ = ਨਹ-ਨੁੱਕਰ, ਇਨਕਾਰ ॥੧॥

SikhNet (Spanish)Oh Dios, así como Tú deseas que habite, habito. No Te puedo negar.(1)

ਆਪਿ ਉਪਾਏ; ਆਪਿ ਖਪਾਏ ॥

aap upaae; aap khapaae |

Sant Singh KhalsaYou Yourself create, and You Yourself destroy.
Manmohan SinghThou Thyself create and Thyself destroy.
Manmohan Singh (Punjabi)ਤੂੰ ਆਪੇ ਹੀ ਪੈਦਾ ਕਰਦਾ ਹੈਂ ਅਤੇ ਆਪੇ ਹੀ ਨਾਸ ਕਰਦਾ ਹੈਂ।
Fareedkot Teekaਆਪ ਹੀ ਤੂੰ ਸ੍ਰਿਸ਼ਟੀ ਕੋ ਉਤਪਤ ਕਰਤਾ ਹੈਂ, ਪੁਨਃ ਆਪ ਹੀ ਤੂੰ ਖਪਾਵਤਾ ਹੈਂ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ।

ਪਦ ਅਰਥ ਖਪਾਏ = ਨਾਸ ਕਰਦਾ ਹੈ।

SikhNet (Spanish)Tú, desde Ti Mismo, creas y luego destruyes todo,

ਆਪੇ; ਸਿਰਿ ਸਿਰਿ; ਧੰਧੈ ਲਾਏ ॥

aape; sir sir; dhandhai laae |

Sant Singh KhalsaYou yourself link each and every person to their tasks.
Manmohan SinghThou, of Thyself, put everyone to task.
Manmohan Singh (Punjabi)ਤੂੰ ਆਪ ਹੀ ਹਰ ਜਣੇ ਨੂੰ ਕੰਮ ਲਾਉਂਦਾ ਹੈਂ।
Fareedkot Teekaਆਪ ਹੀ ਤੈਨੇ ਸਰਬ ਸਿਰ ਧੰਧਿਆਂ ਮੇਂ ਸਭ ਜੀਵ ਲਾਏ ਹੈਂ॥
Prof. Sahib Singhਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ।

ਪਦ ਅਰਥ ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ (ਕੀਤੇ ਕਰਮਾਂ ਦੇ ਲੇਖ ਲਿਖ ਕੇ)। ਧੰਧੈ = ਧੰਧੇ ਵਿਚ, ਕਿਰਤ-ਕਾਰ ਵਿਚ।

SikhNet (Spanish)y desde Ti Mismo, nos alineas a Tu Propósito.

ਆਪੇ ਵੀਚਾਰੀ ਗੁਣਕਾਰੀ; ਆਪੇ ਮਾਰਗਿ ਲਾਈ ਹੇ ॥੨॥

aape veechaaree gunakaaree; aape maarag laaee he |2|

Sant Singh KhalsaYou contemplate Yourself, You Yourself make us worthy; You Yourself place us on the Path. ||2||
Manmohan SinghThou Thyself are the Reflector and the Benefactor and Thee put one on Thy path.
Manmohan Singh (Punjabi)ਤੂੰ ਆਪ ਵੀਚਾਰਵਾਨ ਹੈਂ, ਆਪ ਹੀ ਭਲਾ ਕਰਨ ਵਾਲਾ ਅਤੇ ਆਪ ਹੀ ਬੰਦੇ ਨੂੰ ਆਪਣੇ ਰਸਤੇ ਤੇ ਪਾਉਂਦਾ ਹੈ।
Fareedkot Teekaਹੇ ਪਿਆਰੇ! ਆਪ ਹੀ ਤੈਨੇ ਵੀਚਾਰੀ ਹੈ, ਜੋ ਤੀਨੋਂ ਗੁਣੋਂ ਕਰ ਸ੍ਰਿਸਟੀ ਹੋਤੀ ਹੈ ਆਪ ਹੀ ਤੈਨੇ ਰਸਤਿਓਂ ਮੇਂ ਲਾਈ ਹੈ, ਭਾਵ ਆਪੋ ਆਪਣੇ ਬਰਨਾਸਰਮੋਂ ਕੇ ਰਸਤਿਓਂ ਮੇਂ ਲਗਾਈ ਹੈ॥੨॥
Prof. Sahib Singhਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ ॥੨॥

ਪਦ ਅਰਥ ਵੀਚਾਰੀ = ਜੀਵਾਂ ਦੇ ਕੀਤੇ ਕਰਮਾਂ ਨੂੰ ਵਿਚਾਰਨ ਵਾਲਾ। ਗੁਣਕਾਰੀ = (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ। ਮਾਰਗਿ = (ਸਹੀ ਜੀਵਨ-) ਰਸਤੇ ਉਤੇ ॥੨॥

SikhNet (Spanish)Sí, por Ti Mismo, nos haces meditar en Ti y lograr la Virtud, y por Ti Mismo, nos guías en Tu Sendero. (2)

ਆਪੇ ਦਾਨਾ; ਆਪੇ ਬੀਨਾ ॥

aape daanaa; aape beenaa |

Sant Singh KhalsaYou Yourself are all-wise, You Yourself are all-knowing.
Manmohan SinghThou Thyself are wise and Thyself omniscient.
Manmohan Singh (Punjabi)ਤੂੰ ਆਪ ਸਿਆਣਾ ਹੈਂ ਅਤੇ ਆਪ ਹੀ ਸਰਬੱਗ।
Fareedkot Teekaਆਪੇ ਹੀ ਮਨ ਕੇ ਸੰਕਲਪੋਂ ਕੋ ਤੂੰ ਜਾਨਣੇ ਵਾਲਾ ਹੈਂ, ਆਪੇ ਹੀ ਤੂੰ ਬਾਹਰਲੇ ਕਰਮਾਂ ਕੇ ਦੇਖਣੇ ਵਾਲਾ ਹੈਂ; ਵਾ (ਦਾਨਾ) ਦਾਤਾ ਅਰੁ (ਬੀਨਾ) ਚਤੁਰੁ ਹੈਂ॥
Prof. Sahib Singhਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

ਪਦ ਅਰਥ ਦਾਨਾ = (ਜੀਵਾਂ ਦੇ ਦਿਲ ਦੀ) ਜਾਣਨ ਵਾਲਾ। ਬੀਨਾ = (ਜੀਵਾਂ ਦੇ ਕੀਤੇ ਕੰਮ) ਵੇਖਣ ਵਾਲਾ।

SikhNet (Spanish)Tú, por Ti Mismo, eres Sabio y Todo Observador,

ਆਪੇ ਆਪੁ ਉਪਾਇ ਪਤੀਨਾ ॥

aape aap upaae pateenaa |

Sant Singh KhalsaYou Yourself created the Universe, and You are pleased.
Manmohan SinghThou Thyself created the universe and then enjoy Thy creation.
Manmohan Singh (Punjabi)ਖ਼ੁਦ ਆਲਮ ਨੂੰ ਰੱਚ ਕੇ ਤੂੰ ਪ੍ਰਸੰਨ ਹੁੰਦਾ ਹੈਂ।
Fareedkot Teekaਅਪਨੇ ਆਪ ਹੀ ਸ੍ਰਿਸ੍ਟੀ ਕੋ ਉਪਾਇਕੇ ਪਤਿਆਇਆ ਹੈ॥
Prof. Sahib Singhਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਉਪਾਇ = (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ। ਪਤੀਨਾ = ਪਤੀਜਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)y creando Tus Maravillas, estás Complacido con ellas.

ਆਪੇ ਪਉਣੁ ਪਾਣੀ ਬੈਸੰਤਰੁ; ਆਪੇ ਮੇਲਿ ਮਿਲਾਈ ਹੇ ॥੩॥

aape paun paanee baisantar; aape mel milaaee he |3|

Sant Singh KhalsaYou Yourself are the air, water and fire; You Yourself unite in Union. ||3||
Manmohan SinghThou Thyself are air, water and fire and Thyself unites one in Thine union.
Manmohan Singh (Punjabi)ਤੂੰ ਆਪ ਹਵਾ, ਜਲ ਅਤੇ ਅੱਗ ਹੈਂ ਅਤੇ ਆਪ ਹੀ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
Fareedkot Teekaਆਪੇ ਹੀ ਪੌਣ ਪਾਣੀ ਬੈਸੰਤਰ ਰੂਪ ਹੈਂ, ਤੂੰ ਆਪ ਹੀ ਇਨ ਕਾ ਮੇਲ ਮਿਲਾਵਣੇ ਵਾਲਾ ਹੈਂ॥੩॥
Prof. Sahib Singhਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ॥੩॥

ਪਦ ਅਰਥ ਬੈਸੰਤਰੁ = ਅੱਗ। ਮੇਲਿ = (ਸਭ ਤੱਤਾਂ ਨੂੰ) ਇਕੱਠਾ ਕਰ ਕੇ ॥੩॥

SikhNet (Spanish)Desde Ti Mismo, has creado el aire, el agua y el fuego, y por Ti Mismo los has unido a Tu Ser.(3)

ਆਪੇ ਸਸਿ ਸੂਰਾ; ਪੂਰੋ ਪੂਰਾ ॥

aape sas sooraa; pooro pooraa |

Sant Singh KhalsaYou Yourself are the moon, the sun, the most perfect of the perfect.
Manmohan SinghThou Thyself are the moon, the sun and the most Perfect of the perfect.
Manmohan Singh (Punjabi)ਤੂੰ ਆਪ ਹੀ ਚੰਦ੍ਰਮਾ, ਸੂਰਜ ਅਤੇ ਪੂਰਿਆਂ ਦਾ ਪਰਮ ਪੂਰਾ ਹੈਂ।
Fareedkot Teekaਆਪੇ ਹੀ ਤੂੰ ਪੂਰਾ ਚੰਦ੍ਰਮਾ ਹੈਂ, ਆਪ ਹੀ ਤੂੰ ਸੂਰਜ ਹੈਂ, ਭਾਵ ਧ੍ਯਾਨ ਰੂਪੁ ਚੰਦ੍ਰਮਾ ਔ ਗ੍ਯਾਨ ਰੂਪ ਤੂੰ ਆਪ ਹੀ ਹੈਂ॥
Prof. Sahib Singhਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ,

ਪਦ ਅਰਥ ਸਸਿ = {शशि} ਚੰਦ੍ਰਮਾ। ਸੂਰਾ = ਸੂਰਜ। ਪੂਰੋ ਪੂਰਾ = ਹਰ ਥਾਂ ਪੂਰਨ, ਹਰ ਥਾਂ ਆਪਣਾ ਚਾਨਣ ਦੇਣ ਵਾਲਾ।

SikhNet (Spanish)Sí, Tú el Uno Perfecto, eres el sol y la luna, y también el Héroe como Guru,

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥

aape giaan dhiaan gur sooraa |

Sant Singh KhalsaYou Yourself are spiritual wisdom, meditation, and the Guru, the Warrior Hero.
Manmohan SinghThou Thyself are gnosis, meditation and the valiant Guru.
Manmohan Singh (Punjabi)ਤੂੰ ਆਪ ਹੀ ਬ੍ਰਹਮ-ਗਿਅਤਾ, ਸਿਮਰਨ ਅਤੇ ਵਰਿਆਮ ਗੁਰੂ ਹੈਂ।
Fareedkot Teekaਗੁਰੂ ਸੂਰਮਾ ਰੂਪ ਹੋ ਕੇ ਗਿਆਨ ਧਿਆਨ ਕੇ ਦੇਣੇ ਵਾਲਾ ਭੀ ਤੂੰ ਆਪ ਹੀ ਹੈਂ ॥
Prof. Sahib Singhਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤ ਦਾ ਮਾਲਕ ਸੂਰਮਾ ਗੁਰੂ ਹੈ।

ਪਦ ਅਰਥ ਗਿਆਨਿ = ਗਿਆਨ ਦਾ ਮਾਲਕ। ਧਿਆਨਿ = ਧਿਆਨ ਦਾ ਮਾਲਕ। ਸੂਰਾ = ਸੂਰਮਾ।

SikhNet (Spanish)ya que toda Sabiduría y Contemplación está contenida en Ti.

ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਸਾਚੇ ਸਿਉ ਲਿਵ ਲਾਈ ਹੇ ॥੪॥

kaal jaal jam johi. na saakai; saache siau liv laaee he |4|

Sant Singh KhalsaThe Messenger of Death, and his noose of death, cannot touch one, who is lovingly focused on You, O True Lord. ||4||
Manmohan SinghThe Yama and his noose of death can touch him not, who is attuned to Thee, O True, Lord.
Manmohan Singh (Punjabi)ਯਮ ਅਤੇ ਉਸ ਦੀ ਮੌਤ ਦੀ ਫਾਹੀ ਉਸ ਨੂੰ ਛੋਹ ਨਹੀਂ ਸਕਦੇ ਜੇ ਤੇਰੇ ਨਾਲ ਪਿਆਰ ਕਰਦਾ ਹੈ, ਹੇ ਸੱਚੇ ਸੁਆਮੀ।
Fareedkot Teekaਹੇ ਸਾਚੇ! ਜਿਨੋਂ ਨੇ ਤੇਰੇ ਸਾਥ ਲਿਵ ਲਾਈ ਹੈ, (ਕਾਲੁ) ਨਸ੍ਟ ਕਰਨੇ ਵਾਲਾ ਜਮੁ ਜਾਲ ਲੈ ਕਰ ਤਿਨ ਕੋ ਦੇਖ ਨਹੀਂ ਸਕਤਾ ਵਾ ਦਬਾ ਨਹੀਂ ਸਕਤਾ॥੪॥
Prof. Sahib Singhਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ ॥੪॥

ਪਦ ਅਰਥ ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ ॥੪॥

SikhNet (Spanish)Ni Yama, ni sus mensajeros de la muerte, pueden atrapar al hombre, si éste está entonado en Ti, oh Dios.(4)

ਆਪੇ ਪੁਰਖੁ; ਆਪੇ ਹੀ ਨਾਰੀ ॥

aape purakh; aape hee naaree |

Sant Singh KhalsaYou Yourself are the male, and You Yourself are the female.
Manmohan SinghThou Thyself are the male and Thy self the female.
Manmohan Singh (Punjabi)ਤੂੰ ਆਪ ਨਰ ਹੈ ਅਤੇ ਆਪ ਹੀ ਮਦੀਨ।
Fareedkot Teekaਆਪ ਹੀ ਤੂੰ (ਪੁਰਖੁ) ਈਸ੍ਵਰ ਹੈਂ ਔ ਆਪ ਹੀ ਤੂੰ (ਨਾਰੀ) ਮਾਇਆ ਹੈਂ॥
Prof. Sahib Singh(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ੍ਰੀ ਭੀ ਆਪ ਹੀ ਹੈ,
SikhNet (Spanish)Tú Mismo eres lo masculino y también lo femenino,

ਆਪੇ ਪਾਸਾ; ਆਪੇ ਸਾਰੀ ॥

aape paasaa; aape saaree |

Sant Singh KhalsaYou Yourself are the chess-board, and You Yourself are the chessman.
Manmohan SinghThou Thyself are the chess-board and Thyself the chess-man.
Manmohan Singh (Punjabi)ਤੂੰ ਆਪ ਸ਼ਤਰੰਜ ਹੈਂ ਅਤੇ ਆਪ ਹੀ ਨਰਦ।
Fareedkot Teekaਆਪੇ ਹੀ ਤੂੰ ਤੀਨ ਗੁਨ ਰੂਪ ਪਾਸਾ ਹੈਂ ਔ ਆਪ ਹੀ ਤੂੰ ਜੀਵ ਰੂਪ (ਸਾਰੀ) ਨਰਦ ਹੈਂ॥
Prof. Sahib Singhਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ।

ਪਦ ਅਰਥ ਪਾਸਾ = ਚਉਪੜ, ਸੰਸਾਰ ਦਾ ਆਕਾਰ। ਸਾਰੀ = ਨਰਦਾਂ, ਜੀਵ।

SikhNet (Spanish)y Tú Mismo eres la tabla de ajedrez y el ajedrez

ਆਪੇ ਪਿੜ ਬਾਧੀ ਜਗੁ ਖੇਲੈ; ਆਪੇ ਕੀਮਤਿ ਪਾਈ ਹੇ ॥੫॥

aape pirr baadhee jag khelai; aape keemat paaee he |5|

Sant Singh KhalsaYou Yourself staged the drama in the arena of the world, and You Yourself evaluate the players. ||5||
Manmohan SinghThou Thyself has set the world arena to play and Thyself appraise the players.
Manmohan Singh (Punjabi)ਤੂੰ ਆਪ ਜਗਤ ਦਾ ਅਖਾੜਾ ਖੇੜਣ ਲਈ ਬੰਨ੍ਹਿਆ ਹੈ ਅਤੇ ਆਪ ਹੀ ਖਿਲਾੜਿਆਂ ਦਾ ਮੁਲ ਪਾਉਂਦਾ ਹੈ।
Fareedkot Teekaਆਪੇ ਹੀ ਤੂੰ (ਪਿੜ ਬਾਧੀ) ਦ੍ਰਿੜ ਹੋ ਕਰ ਵਾ ਹਠ ਬੰਨੁ ਕਰ ਅਰਥਾਤ ਕਾਲ ਰੂਪ ਹੋ ਕਰ ਜਗਤ ਮੇਂ ਖੇਲ ਰਹਿਆ ਹੈਂ, ਆਪੇ ਹੀ ਜਗ੍ਯਾਸੀ ਰੂਪ ਹੋ ਕੇ ਕੀਮਤਿ ਪਾਈ ਹੈ ਅਰਥਾਤ ਜਗਤ ਕੋ ਮਿਥ੍ਯਾ ਜਾਣ ਰਹਿਆ ਹੈਂ॥੫॥
Prof. Sahib Singhਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ ॥੫॥

ਪਦ ਅਰਥ ਕੀਮਤਿ = ਮੁੱਲ, ਕਦਰ, ਪਰਖ ॥੫॥

SikhNet (Spanish)y el estrado y el teatro y los jugadores y las figuras y el juez imparcial.(5)

ਆਪੇ ਭਵਰੁ ਫੁਲੁ ਫਲੁ ਤਰਵਰੁ ॥

aape bhavar ful fal taravar |

Sant Singh KhalsaYou Yourself are the bumble bee, the flower, the fruit and the tree.
Manmohan SinghThou Thyself are the bumble-bee, flower, fruit and tree.
Manmohan Singh (Punjabi)ਤੂੰ ਆਪ ਹੀ ਭਉਰਾ, ਪੁਸ਼ਪ, ਮੇਵਾ ਅਤੇ ਬਿਰਛ ਹੈਂ।
Fareedkot Teekaਆਪੇ ਹੀ ਭਵਰ ਰੂਪ ਜਗ੍ਯਾਸੀ ਪੁਨਾ ਧਰਮ ਰੂਪ ਫੁਲ ਔ ਗ੍ਯਾਨ ਰੂਪ ਫਲੁ ਪੁਨਾ ਬ੍ਰਿਛ ਵੈਰਾਗ ਰੂਪ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ।

ਪਦ ਅਰਥ ਤਰਵਰੁ = ਰੁੱਖ।

SikhNet (Spanish)Tú Mismo eres el árbol, la flor, el fruto y la abeja negra,

ਆਪੇ ਜਲੁ ਥਲੁ ਸਾਗਰੁ ਸਰਵਰੁ ॥

aape jal thal saagar saravar |

Sant Singh KhalsaYou Yourself are the water, the desert, the ocean and the pool.
Manmohan SinghThou Thyself are water, desert, ocean and tank.
Manmohan Singh (Punjabi)ਤੂੰ ਆਪ ਹੀ ਪਾਣੀ, ਮਾਰੂਬਲ ਸਮੁੰਦਰ ਅਤੇ ਤਾਲਾਬ ਹੈਂ।
Fareedkot Teekaਆਪ ਹੀ ਨਾਮ ਜਲ ਕਾ ਅਸਥਾਨ ਅਰਥਾਤ ਬੇਦ ਰੂਪ ਸਮੁੰਦਰ ਹੈਂ ਔ ਆਪ ਹੀ ਸਤਿਸੰਗ ਰੂਪ ਮਾਨ ਸਰੋਵਰ ਹੈਂ॥
Prof. Sahib Singhਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ।

ਪਦ ਅਰਥ ਥਲੁ = ਸੁੱਕੀ ਧਰਤੀ। ਸਾਗਰੁ = ਸਮੁੰਦਰ। ਸਰਵਰੁ = ਤਲਾਬ।

SikhNet (Spanish)también eres la tierra y el mar, el pez y la tortuga,

ਆਪੇ ਮਛੁ ਕਛੁ ਕਰਣੀਕਰੁ; ਤੇਰਾ ਰੂਪੁ. ਨ ਲਖਣਾ ਜਾਈ ਹੇ ॥੬॥

aape machh kachh karaneekar; teraa roop. na lakhanaa jaaee he |6|

Sant Singh KhalsaYou Yourself are the great fish, the tortoise, the Cause of causes; Your form cannot be known. ||6||
Manmohan SinghThou Thyself are the big fish, tortoise and the Cause of causes. Thine from can be known not.
Manmohan Singh (Punjabi)ਤੂੰ ਆਪ ਹੀ ਵੱਡੀ ਮੱਛੀ, ਕੱਛੂ ਅਤੇ ਹੇਤੂਆਂ ਦਾ ਹੇਤੂ ਹੈਂ। ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ।
Fareedkot Teekaਆਪ ਹੀ ਮਛ ਰੂਪ ਔ ਆਪ ਹੀ ਤੂੰ ਕਛੂ ਅਵਤਾਰ ਕੀ ਕਰਨੀ ਕੋ ਕਰਤਾ ਭ੍ਯਾ ਹੈ। ਹੇ ਭਗਵਨ! ਤੇਰਾ ਰੂਪ ਨਹੀਂ ਲਖਿਆ ਜਾਤਾ॥੬॥
Prof. Sahib Singhਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ। (ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ-ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ ॥੬॥

ਪਦ ਅਰਥ ਕਰਨੀ ਕਰੁ = ਜਗਤ ਦੀ ਰਚਨਾ ਰਚਨ ਵਾਲਾ ॥੬॥

SikhNet (Spanish)el Creador, el Acto y la Causa, oh Dios, ¿Quién puede saber lo que eres en realidad?(6)

ਆਪੇ ਦਿਨਸੁ; ਆਪੇ ਹੀ ਰੈਣੀ ॥

aape dinas; aape hee rainee |

Sant Singh KhalsaYou Yourself are the day, and You Yourself are the night.
Manmohan SinghThou Thyself are the day and Thyself he night.
Manmohan Singh (Punjabi)ਤੂੰ ਆਪ ਹੀ ਦਿਨ ਹੈਂ ਅਤੇ ਆਪ ਹੀ ਰਾਤ।
Fareedkot Teekaਆਪ ਹੀ ਤੂੰ ਦਿਨ ਹੈਂ, ਆਪ ਹੀ ਤੂੰ ਰਾਤ ਹੈਂ, ਭਾਵ ਗ੍ਯਾਨ ਅਰ ਵਿਦ੍ਯਾ ਰੂਪ ਤੂੰ ਆਪ ਹੀ ਹੈਂ॥
Prof. Sahib Singhਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ,

ਪਦ ਅਰਥ ਦਿਨਸੁ = ਦਿਨ। ਰੈਣੀ = {रजनि} ਰਾਤ।

SikhNet (Spanish)Eres el día y también la noche y Tú Mismo estás complacido con la Palabra del Guru,

ਆਪਿ ਪਤੀਜੈ; ਗੁਰ ਕੀ ਬੈਣੀ ॥

aap pateejai; gur kee bainee |

Sant Singh KhalsaYou Yourself are pleased by the Word of the Guru's Bani.
Manmohan SinghThou Thyself are pleased with the Guru's word.
Manmohan Singh (Punjabi)ਤੂੰ ਆਪੇ ਹੀ ਗੁਰਾਂ ਦੀ ਬਾਣੀ ਨਾਲ ਪ੍ਰਸੰਨ ਹੁੰਦਾ ਹੈਂ।
Fareedkot Teekaਆਪ ਹੀ ਤੂੰ ਗੁਰਬਚਨੋਂ ਪਰ ਜਗ੍ਯਾਸੂ ਹੋ ਕੇ ਪਤੀਜਤਾ ਹੈਂ॥
Prof. Sahib Singhਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ।

ਪਦ ਅਰਥ ਪਤੀਜੈ = ਖ਼ੁਸ਼ ਹੁੰਦਾ ਹੈ। ਬੈਣੀ = ਬਚਨਾਂ ਦੀ ਰਾਹੀਂ।

SikhNet (Spanish)y época tras época eres siempre el Mismo

ਆਦਿ ਜੁਗਾਦਿ ਅਨਾਹਦਿ ਅਨਦਿਨੁ; ਘਟਿ ਘਟਿ ਸਬਦੁ ਰਜਾਈ ਹੇ ॥੭॥

aad jugaad anaahad anadin; ghatt ghatt sabad rajaaee he |7|

Sant Singh KhalsaFrom the very beginning, and throughout the ages, the unstruck sound current resounds, night and day; in each and every heart, the Word of the Shabad, echoes Your Will. ||7||
Manmohan SinghFrom the very beginning and the beginning of ages, Thou are ever Imperishable, Thine will, O Lord resounds in every heart.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਤੂੰ ਸਦਾ ਹੀ ਅਬਿਨਾਸੀ ਹੈਂ। ਤੇਰੀ ਰਜ਼ਾ, ਹੇ ਸਾਹਿਬ! ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ।
Fareedkot Teekaਹੇ ਹੁਕਮ ਕੇ ਕਰਨੇਹਾਰੇ! ਸਦਾ ਸਦਾ ਏਕ ਰਸ ਰਾਤ ਦਿਨ ਘਟ ਘਟ ਮੇਂ ਬ੍ਰਹਮ ਰੂਪ ਤੂੰ ਹੈਂ॥੭॥
Prof. Sahib Singhਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ ॥੭॥

ਪਦ ਅਰਥ ਅਨਾਹਦਿ = ਨਾਸ-ਰਹਿਤ। ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ ॥੭॥

SikhNet (Spanish)y cada corazón hace eco de la Palabra que surge de Tu Voluntad.(7)

ਆਪੇ ਰਤਨੁ ਅਨੂਪੁ ਅਮੋਲੋ ॥

aape ratan anoop amolo |

Sant Singh KhalsaYou Yourself are the jewel, incomparably beautiful and priceless.
Manmohan SinghThou Thyself are the peerless and peerless jewel.
Manmohan Singh (Punjabi)ਤੂੰ ਆਪ ਹੀ ਲਾਸਾਨੀ ਅਤੇ ਅਣਮੁੱਲਾ ਜਵੇਹਰ ਹੈਂ।
Fareedkot Teekaਅਨੂਪ ਅਮੋਲਕ ਵੈਰਾਗ ਰਤਨ ਆਪ ਹੀ ਹੈਂ॥
Prof. Sahib Singhਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਅਨੂਪੁ = ਬੇ-ਮਿਸਾਲ। ਅਮੋਲੋ = ਜਿਸ ਦਾ ਮੁੱਲ ਨਾਹ ਪੈ ਸਕੇ।

SikhNet (Spanish)Tú Mismo eres la Joya Invaluable de Belleza Incomparable.

ਆਪੇ ਪਰਖੇ; ਪੂਰਾ ਤੋਲੋ ॥

aape parakhe; pooraa tolo |

Sant Singh KhalsaYou Yourself are the Assessor, the Perfect Weigher.
Manmohan SinghThou thyself are the Assayer and the Perfect Weigher.
Manmohan Singh (Punjabi)ਤੂੰ ਆਪ ਹੀ ਸਰਾਫ਼ ਅਤੇ ਪੂਰਨ ਹਾੜਨਹਾਰ ਹੈਂ।
Fareedkot Teekaਆਪੇ ਪਰਖਨੇ ਵਾਲਾ ਪੂਰਾ ਗੁਰੂ ਹੈਂ ਅਰ ਯਥਾਰਥ ਵੀਚ ਰੂਪ ਪੂਰਾ ਤੋਲ ਭੀ ਆਪ ਹੈਂ॥
Prof. Sahib Singhਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ।
SikhNet (Spanish)Tú Mismo Te pruebas y Te encuentras Perfecto.

Open this shabad (50 lines, Angs 1020-1021) →

Ang 1020 of 1430