ਗੰਗਾ ਜਮੁਨਾ ਕੇਲ ਕੇਦਾਰਾ ॥
gangaa jamunaa kel kedaaraa |
Sant Singh KhalsaThe Ganges, the Jamunaa where Krishna played, Kaydar Naat'h,
Manmohan SinghThe Ganges, Jamna, Bindraban, Kidarnath,
Manmohan Singh (Punjabi)ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
Fareedkot Teekaਗੰਗਾ ਪੁਨਃ ਜਹਾਂ ਕ੍ਰਿਸ਼ਨ ਜੀ ਨੇ ਕੇਲ ਕੀਏ ਹੈਂ, ਐਸੀ ਜੋ ਜਮਨਾ ਹੈ ਵਾ ਬਿੰਦ੍ਰਾਬਨ ਮਥਰਾ ਪੁਰੀ ਤਥਾ ਕਿਦਾਰ ਨਾਥ॥
Prof. Sahib Singhਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ,ਪਦ ਅਰਥ ਕੇਲ = ਖੇਡ, ਸ੍ਰੀ ਕ੍ਰਿਸ਼ਨ ਜੀ ਦੇ ਖੇਡਣ ਦੀ ਥਾਂ, ਬਿੰਦ੍ਰਾਬਨ। ਕੇਦਾਰਾ = ਗੜ੍ਹਵਾਲ ਦੇ ਇਲਾਕੇ ਵਿਚ ਕੇਦਾਰ ਨਾਥ ਤੀਰਥ।
SikhNet (Spanish)El Ganges y el Yamura, donde Krishna disfrutaba, y Kedara también;
ਕਾਸੀ ਕਾਂਤੀ ਪੁਰੀ ਦੁਆਰਾ ॥
kaasee kaantee puree duaaraa |
Sant Singh KhalsaBenares, Kanchivaram, Puri, Dwaarkaa,
Manmohan SinghBanaras, Mathura, Puri, Dwarka,
Manmohan Singh (Punjabi)ਬਨਾਰਸ, ਮਥਰਾ, ਪੁਰੀ, ਦਵਾਰਕਾ,
Fareedkot Teekaਕਾਂਸੀ ਪੁਰੀ ਤਥਾ ਕਾਂਤੀ ਪੁਰੀ, (ਦੁਆਰਾ) ਦੁਆਰਕਾ ਪੁਰੀ॥
Prof. Sahib Singhਕਾਂਸ਼ੀ, ਕਾਂਤੀ, ਦੁਆਰਕਾ ਪੁਰੀ,ਪਦ ਅਰਥ ਕਾਂਤੀ = ਕਾਂਚੀ, ਜਿਸ ਦਾ ਪ੍ਰਸਿੱਥ ਨਾਮ 'ਕਾਂਜੀ-ਵਰਮ' ਹੈ, ਸੱਤ ਪੁਰੀਆਂ ਵਿਚੋਂ ਇਕ ਪਵਿਤ੍ਰ ਪੁਰੀ। ਪੁਰੀ ਦੁਆਰਾ = ਦੁਆਰਕਾ ਪੁਰੀ।
SikhNet (Spanish)Kashi, Kanchi, Dawara y Puri también; Ganga Sagar, donde el Ganges se une al Océano, y Triveni,
ਗੰਗਾ ਸਾਗਰੁ ਬੇਣੀ ਸੰਗਮੁ; ਅਠਸਠਿ ਅੰਕਿ ਸਮਾਈ ਹੇ ॥੯॥
gangaa saagar benee sangam; atthasatth ank samaaee he |9|
Sant Singh KhalsaGanga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
Manmohan SinghGanga Sagar, Tirbeni, the confluence of the Ganges, Jamna and Saraswati and the sixty-eight holies; They are all merged in the Lord's Being.
Manmohan Singh (Punjabi)ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ।
Fareedkot Teekaਗੰਗਾ ਸਾਗਰ: ਜਹਾਂ ਸਾਗਰ ਕੇ ਸਾਥ ਗੰਗਾ ਕਾ ਮਿਲਾਪ ਹੋਤਾ ਹੈ। (ਬੇਣੀ ਸੰਗਮੁ) ਤ੍ਰਿਬੇਣੀ: ਗੰਗਾ, ਜਮਨਾ, ਸੁਰਸਤੀ ਇਨ ਤੀਨੋਂ ਕਾ ਮਿਲਾਪ ਹੈ, ਸੋ ਪਰਾਗਰਾਜ ਤੀਰਥ ਹੈ। ਇਤਆਦ ਅਠਾਹਠ ਜੋ ਤੀਰਥ ਹੈਂ ਤੇਰੇ ਸਰੂਪ ਮੇਂ ਸਭ ਕੀ ਸਮਾਈ ਹੈ, ਭਾਵ ਤੇਰੇ ਸਰੂਪ ਕੀ ਪ੍ਰਾਪਤੀ ਸੇ ਇਨ ਸਭ ਕਾ ਫਲ੍ਹ ਪ੍ਰਾਪਤ ਹੋ ਜਾਤਾ ਹੈ॥੯॥
Prof. Sahib Singhਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ ॥੯॥ਪਦ ਅਰਥ ਗੰਗਾ ਸਾਗਰੁ = {ਸਾਗਰੁ = ਸਮੁੰਦਰ} ਜਿਥੇ ਗੰਗਾ ਸਮੁੰਦਰ ਵਿਚ ਪੈਂਦੀ ਹੈ। ਬੇਣੀ ਸੰਗਮੁ = ਤ੍ਰਿਬੇਣੀ (ਗੰਗਾ ਜਮੁਨਾ ਸਰਸ੍ਵਤੀ) ਦਾ ਮੇਲ-ਥਾਂ। ਅਠਸਠਿ = ਅਠਾਹਠ ਤੀਰਥ। ਅੰਕਿ = ਅੰਕ ਵਿਚ, ਸਰੂਪ ਵਿਚ ॥੯॥
SikhNet (Spanish)donde los tres ríos se unen y los sesenta y ocho lugares de peregrinaje, todos se inmergieron en Su Ser. (9)
ਆਪੇ; ਸਿਧ ਸਾਧਿਕੁ ਵੀਚਾਰੀ ॥
aape; sidh saadhik veechaaree |
Sant Singh KhalsaHe Himself is the Siddha, the seeker, in meditative contemplation.
Manmohan SinghHe Himself is the adept, seeker and the man of contemplation.
Manmohan Singh (Punjabi)ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ।
Fareedkot Teekaਆਪੇ ਹੀ ਤੂੰ ਸਿਧ ਸਰੂਪ ਹੈਂ, ਆਪ ਹੀ ਤੂੰ (ਸਾਧਿਕੁ) ਸਾਧਨਾਂ ਕੇ ਕਰਨੇਹਾਰਾ ਹੈਂ ਅਰੁ ਆਪੇ ਹੀ ਤੂੰ ਵਿਚਾਰਵਾਨ ਹੈਂ॥
Prof. Sahib Singh(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ।ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਜੋਗੀ। ਸਾਧਿਕੁ = ਜੋਗ-ਸਾਧਨ ਕਰਨ ਵਾਲਾ।
SikhNet (Spanish)Él Mismo es el adepto, el buscador y el contemplativo;
ਆਪੇ; ਰਾਜਨੁ ਪੰਚਾ ਕਾਰੀ ॥
aape; raajan panchaa kaaree |
Sant Singh KhalsaHe Himself is the King and the Council.
Manmohan SinghHe Himself is the King and the cabinet.
Manmohan Singh (Punjabi)ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ।
Fareedkot Teekaਆਪੇ ਹੀ ਤੂੰ ਰਾਜਾ ਹੈਂ ਅਰੁ ਸੰਤੋਂ ਵਾ ਪੰਜ ਤਤੋਂ ਕੇ ਕਰਨੇ ਵਾਲਾ ਹੈ॥
Prof. Sahib Singhਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ।ਪਦ ਅਰਥ ਪੰਚਾ ਕਾਰੀ = ਪੈਂਚਾਂ ਦਾ ਬਣਾਣ ਵਾਲਾ।
SikhNet (Spanish)Él Mismo es el Rey y Él Mismo es Quien constituye el gabinete de los cinco;
ਤਖਤਿ ਬਹੈ ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥
takhat bahai adalee prabh aape; bharam bhed bhau jaaee he |10|
Sant Singh KhalsaGod Himself, the wise Judge, sits on the throne; He takes away doubt, duality and fear. ||10||
Manmohan SinghThe Judicious Lord Himself sits on the throne. Remembering Him. doubt, differentiation with Him and fear depart.
Manmohan Singh (Punjabi)ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ।
Fareedkot Teekaਹੇ ਪ੍ਰਭੂ! ਤੂੰ ਆਪ ਹੀ (ਅਦਲੀ) ਨ੍ਯਾਂਈ ਨਿਆਇਕਾਰੀ ਰਾਜਾ ਹੋ ਕੇ ਤਖਤ ਪਰ ਬੈਠਤਾ ਹੈਂ। ਜਿਸ ਨੇ ਤੈਨੂੰ ਐਸਾ ਜਾਣਿਆ ਹੈ ਤਿਸ ਕਾ ਭਰਮ ਅਰੁ ਭੇਦ ਤਥਾ ਭੈ ਜਾਤਾ ਰਹਾ ਹੈ॥੧੦॥
Prof. Sahib Singhਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ ॥੧੦॥ਪਦ ਅਰਥ ਤਖਤਿ = ਤਖਤ ਉਤੇ। ਅਦਲੀ = ਨਿਆਂ ਕਰਨ ਵਾਲਾ ॥੧੦॥
SikhNet (Spanish)Él Mismo se sienta en el trono para juzgar con Justicia y libera a los seres humanos de sus miedos, dudas y limitaciones.(10)
ਆਪੇ ਕਾਜੀ; ਆਪੇ ਮੁਲਾ ॥
aape kaajee; aape mulaa |
Sant Singh KhalsaHe Himself is the Qazi; He Himself is the Mullah.
Manmohan SinghHe Himself is the Judge and Himself the Scholar.
Manmohan Singh (Punjabi)ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼।
Fareedkot Teekaਆਪੇ ਹੀ ਤੂੰ ਕਾਜੀ ਹੈਂ ਆਪ ਹੀ ਤੂੰ ਲੜਕੇ ਪੜਾਵਣੇ ਵਾਲਾ ਮੁਲਾਂ ਹੋ ਰਹਾ ਹੈਂ॥
Prof. Sahib Singh(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ।
SikhNet (Spanish)Él Mismo es el Quazi, Él Mismo el Mulá.
ਆਪਿ ਅਭੁਲੁ; ਨ ਕਬਹੂ ਭੁਲਾ ॥
aap abhul; na kabahoo bhulaa |
Sant Singh KhalsaHe Himself is infallible; He never makes mistakes.
Manmohan SinghHe Himself is Infallible and strays not ever.
Manmohan Singh (Punjabi)ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ।
Fareedkot Teekaਆਪ ਹੀ ਤੂੰ ਅਭੁਲ ਹੈਂ, ਜੋ ਕਬੀ ਭੀ ਨਹੀਂ ਭੁਲਾ॥
Prof. Sahib Singh(ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ।
SikhNet (Spanish)Sí, Él Mismo no hace ningún daño, ni se desvía para nada.
ਆਪੇ ਮਿਹਰ ਦਇਆਪਤਿ ਦਾਤਾ; ਨਾ ਕਿਸੈ ਕੋ ਬੈਰਾਈ ਹੇ ॥੧੧॥
aape mihar deaapat daataa; naa kisai ko bairaaee he |11|
Sant Singh KhalsaHe Himself is the Giver of Grace, compassion and honor; He is no one's enemy. ||11||
Manmohan SinghHe Himself is the Donor of grace, compassion and honour and is the enemy of none.
Manmohan Singh (Punjabi)ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ।
Fareedkot Teekaਹੇ ਮੇਹਰ ਸਰੂਪ! ਆਪੇ ਦਇਆ ਕਰ ਕੇ ਪਤਿਸ੍ਟਾ ਕਾ ਦਾਤਾ ਹੋ ਰਹਿਆ ਹੈਂ, ਅਰੁ ਕਿਸੇ ਕਾ ਤੂੰ ਬੈਰੀ ਨਹੀਂ ਹੈਂ ਅਰਥਾਤ ਸਭ ਕਾ ਤੂੰ ਮਿਤ੍ਰ ਹੈਂ॥੧੧॥
Prof. Sahib Singhਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧੧॥ਪਦ ਅਰਥ ਕਿਸੈ ਕੋ = ਕਿਸੇ ਦਾ। ਬੈਰਾਈ = ਵੈਰੀ ॥੧੧॥
SikhNet (Spanish)Él es el Señor Compasivo con todos, y el enemigo de nadie.(11)
ਜਿਸੁ ਬਖਸੇ; ਤਿਸੁ ਦੇ ਵਡਿਆਈ ॥
jis bakhase; tis de vaddiaaee |
Sant Singh KhalsaWhoever He forgives, He blesses with glorious greatness.
Manmohan SinghHe, whom He forgives; him He blesses with glory.
Manmohan Singh (Punjabi)ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ।
Fareedkot Teekaਜਿਸ ਕੇ ਤੂੰ ਅਵਗੁਣ ਬਖਸਤਾ ਹੈਂ ਤਿਸ ਕੋ ਵਡਿਆਈ ਦੇਤਾ ਹੈਂ॥
Prof. Sahib Singhਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ।
SikhNet (Spanish)Aquél a quien perdona, lo bendice con toda Gloria, pues Él da a todos y no envidia nada de nadie.
ਸਭਸੈ ਦਾਤਾ; ਤਿਲੁ. ਨ ਤਮਾਈ ॥
sabhasai daataa; til. na tamaaee |
Sant Singh KhalsaHe is the Giver of all; He does not have even an iota of greed.
Manmohan SinghHe is the Giver of all and has not even an iota of avarice.
Manmohan Singh (Punjabi)ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Fareedkot Teeka(ਸਭਸੈ) ਸਭ ਕਾ ਤੂੰ ਹੀ ਦਾਤਾ ਹੈਂ। ਤੇਰੇ ਤਿਲ ਮਾਤ੍ਰ ਭੀ ਕੋਈ ਤਮਾਂ ਨਹੀਂ ਹੈ, ਭਾਵ ਹੋਰ ਜੋ ਦਾਤੇ ਹੈਂ, ਸੋ ਜਸ ਆਦਿਕ ਕੀ ਤਮਾਂ ਰਾਖਤੇ ਹੈਂ॥
Prof. Sahib Singhਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।ਪਦ ਅਰਥ ਸਭਸੈ = ਹਰੇਕ ਜੀਵ ਦਾ। ਤਮਾਈ = ਤਮ੍ਹਾ, ਲਾਲਚ।
SikhNet (Spanish)Llenándolo todo, lo sostiene todo, y sin embargo, está desapegado de todo;
ਭਰਪੁਰਿ ਧਾਰਿ ਰਹਿਆ. ਨਿਹਕੇਵਲੁ; ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
bharapur dhaar rahiaa. nihakeval; gupat pragatt sabh tthaaee he |12|
Sant Singh KhalsaThe Immaculate Lord is all pervading, permeating everywhere, both hidden and manifest. ||12||
Manmohan SinghThe Fully-pervading Immaculate Lord is supporting the sentient being in all the unmanifest and manifest places.
Manmohan Singh (Punjabi)ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ।
Fareedkot Teekaਤੂੰ ਭਰਪੂਰ ਹੋ ਕੇ ਸਭ ਕੋ ਅਪਨੇ ਆਸਰੇ ਧਾਰਨ ਕਰ ਰਿਹਾ ਹੈਂ, ਪੁਨਃ (ਨਿਹਕੇਵਲੁ) ਸੁਧ ਹੈਂ ਔ ਗੁਪਤ ਪਰਗਟ ਸਭਨੀ ਥਾਂਈ ਤੇਰੀ ਸਤਾ ਬਿਆਪ ਰਹੀ ਹੈ॥੧੨॥
Prof. Sahib Singhਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ ॥੧੨॥ਪਦ ਅਰਥ ਭਰਪੁਰਿ = ਭਰਪੂਰ, ਨਕਾਨਕ ਵਿਆਪਕ। ਨਿਹਕੇਵਲੁ = {निष्कै वल्य} ਸੁੱਧ-ਸਰੂਪ, ਪਵਿਤ੍ਰ। ਠਾਈ = ਥਾਂਵਾਂ ਵਿਚ ॥੧੨॥
SikhNet (Spanish)oh, Él es el Uno Manifiesto y No Manifiesto.(12)
ਕਿਆ ਸਾਲਾਹੀ; ਅਗਮ ਅਪਾਰੈ ॥
kiaa saalaahee; agam apaarai |
Sant Singh KhalsaHow can I praise the inaccessible, infinite Lord?
Manmohan SinghHow can I praise the Inaccessible and Infinite Lord?
Manmohan Singh (Punjabi)ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ?
Fareedkot Teekaਹੇ ਅਗਮੁ ਅਪਾਰੁ ਰੂਪ ਵਾਹਿਗੁਰੂ! ਤੇਰੇ ਕੋ ਕਿਆ ਸਾਲਾਹਣਾ ਕਰੀਏ॥
Prof. Sahib Singhਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤ ਦੱਸ ਸਕਦਾ ਹਾਂ? ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਅਗਮ = ਅਪਹੁੰਚ ਪ੍ਰਭੂ।
SikhNet (Spanish)¿Cómo puede uno alabar al Dios Infinito e Insondable?
ਸਾਚੇ ਸਿਰਜਣਹਾਰ ਮੁਰਾਰੈ ॥
saache sirajanahaar muraarai |
Sant Singh KhalsaThe True Creator Lord is the Enemy of ego.
Manmohan SinghHe, the True Creator, is the enemy of ego.
Manmohan Singh (Punjabi)ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ।
Fareedkot Teekaਹੇ ਸਚੇ! (ਮੁਰਾਰੈ) ਪਰਮੇਸੁਰ ਉਤਪਤ ਕਰਨਹਾਰੇ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ।ਪਦ ਅਰਥ ਮੁਰਾਰਿ = ਪਰਮਾਤਮਾ {मुर = अरि}।
SikhNet (Spanish)Él es el Verdadero Señor Creador y el Destructor de los malvados.
ਜਿਸ ਨੋ ਨਦਰਿ ਕਰੇ ਤਿਸੁ ਮੇਲੇ; ਮੇਲਿ ਮਿਲੈ ਮੇਲਾਈ ਹੇ ॥੧੩॥
jis no nadar kare tis mele; mel milai melaaee he |13|
Sant Singh KhalsaHe unites those whom He blesses with His Grace; uniting them in His Union, they are united. ||13||
Manmohan SinghHe on whom is His grace, him He unites with Himself, He alone meets Him, who meets with the saints society.
Manmohan Singh (Punjabi)ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ।
Fareedkot Teekaਜਿਸ ਕੋ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ ਤਿਸ ਕੋ ਮੇਲ ਲੇਤਾ ਹੈ, ਪਰੰਤੂ ਜੋ ਸਤਸੰਗ ਕੇ ਮੇਲ ਮੇਂ ਮਿਲਤੇ ਹੈਂ ਤਿਨ ਕੀ ਬੁਧੀ ਵਾ ਪੰਕਤੀ ਤੈਨੇ ਅਪਨੇ ਮੇਂ ਮਿਲਾਈ ਹੈ॥੧੩॥
Prof. Sahib Singhਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ॥੧੩॥
SikhNet (Spanish)Quien sea que obtiene Su Gracia, lo une en Su Ser. (13)
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
brahamaa bisan mahes duaarai |
Sant Singh KhalsaBrahma, Vishnu and Shiva stand at His Door;
Manmohan SinghStanding at His door are Brahma, Vishnu and Shiva,
Manmohan Singh (Punjabi)ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ,
Fareedkot Teekaਬ੍ਰਹਮਾਂ, ਬਿਸਨ, ਸਿਵ, ਤੀਨ ਹੀ ਦੇਵਤਾ ਤੇਰੇ ਦੁਆਰੇ ਪਰ ਹੈਂ॥
Prof. Sahib Singh(ਵੱਡੇ ਵੱਡੇ ਦੇਵਤੇ ਭੀ ਪ੍ਰਭੂ ਦੇ) ਦਰ ਤੇ ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-ਪਦ ਅਰਥ ਦੁਆਰੈ = (ਪ੍ਰਭੂ ਦੇ) ਦਰ ਤੇ। ਮਹੇਸੁ = ਸ਼ਿਵ।
SikhNet (Spanish)En Su Gloriosa Puerta están Brahma, Vishnu y Shiva,
ਊਭੇ ਸੇਵਹਿ; ਅਲਖ ਅਪਾਰੈ ॥
aoobhe seveh; alakh apaarai |
Sant Singh Khalsathey serve the unseen, infinite Lord.
Manmohan Singhand serve they Him, their Unseeable and Infinite Lord.
Manmohan Singh (Punjabi)ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ।
Fareedkot Teekaਹੇ ਅਲਖ ਅਪਾਰ! ਤੇਰੇ ਕੋ ਖੜੋਤੇ ਸੇਵਤੇ ਹੈਂ॥
Prof. Sahib Singhਸਾਰੇ ਉਸ ਅਲੱਖ ਤੇ ਅਪਾਰ (ਪ੍ਰਭੂ ਦੇ ਦਰ ਤੇ) ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ।ਪਦ ਅਰਥ ਊਭੇ = ਖਲੋਤੇ।
SikhNet (Spanish)ellos Lo Sirven, a su Dios Infinito e Insondable.
ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ ਗਣਤ. ਨ ਆਵੈ ਕਾਈ ਹੇ ॥੧੪॥
hor ketee dar deesai bilalaadee; mai ganat. na aavai kaaee he |14|
Sant Singh KhalsaMillions of others can be seen crying at His door; I cannot even estimate their numbers. ||14||
Manmohan SinghMillions of others are seen bewailing at His door, I can know not their number.
Manmohan Singh (Punjabi)ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ।
Fareedkot Teekaਹੋਰ ਕੇਤੀ ਖਲਕਤ ਤੇਰੇ ਦਰ ਆਗੇ ਬਿਲਲਾਵਤੀ ਦੇਖੀਤੀ ਹੈ। ਹੇ ਭਗਵਨ! ਮੇਰੇ ਕੋ ਕੋਈ ਗਿਣਤੀ ਨਹੀਂ ਆਵਤੀ, ਭਾਵ ਤੇਰੇ ਕੀਏ ਕਿਸੇ ਪਦਾਰਥ ਕਾ ਅੰਤ ਨਹੀਂ ਆਵਤਾ ਹੈ ॥੧੪॥
Prof. Sahib Singhਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ॥੧੪॥ਪਦ ਅਰਥ ਹੋਰ ਕੇਤੀ = ਹੋਰ ਬੇਅੰਤ ਲੋਕਾਈ। ਦਰਿ = ਪ੍ਰਭੂ ਦੇ ਦਰ ਤੇ। ਮੈ = ਮੈਥੋਂ। ਕਾਈ ਗਣਤ = ਕੋਈ ਗਿਣਤੀ ॥੧੪॥
SikhNet (Spanish)Millones más Le lloran y Le suplican con su Alma en pena, son tantos que no los puedo ni contar.(14)
ਸਾਚੀ ਕੀਰਤਿ; ਸਾਚੀ ਬਾਣੀ ॥
saachee keerat; saachee baanee |
Sant Singh KhalsaTrue is the Kirtan of His Praise, and True is the Word of His Bani.
Manmohan SinghTrue is His praise and true His speech.
Manmohan Singh (Punjabi)ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ।
Fareedkot Teekaਤੇਰੀ ਕੀਰਤੀ ਸਾਚੀ ਔ ਰਾਮ ਨਾਮ ਰੂਪ ਤੇਰੀ ਬਾਣੀ ਭੀ ਸਾਚੀ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਕੀਰਤਿ = ਸਿਫ਼ਤ-ਸਾਲਾਹ।
SikhNet (Spanish)Verdad es la Alabanza del Señor, Verdad es Su Discurso.
ਹੋਰ ਨ ਦੀਸੈ; ਬੇਦ ਪੁਰਾਣੀ ॥
hor na deesai; bed puraanee |
Sant Singh KhalsaI can see no other in the Vedas and the Puraanas.
Manmohan SinghIn Vedas and Puranas, I see not another.
Manmohan Singh (Punjabi)ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
Fareedkot Teekaਬੇਦੋਂ ਪੁਰਾਣੋਂ ਮੇਂ ਔਰ ਕਿਸੀ ਕੀ ਸਾਚੀ ਕੀਰਤੀ ਨਹੀਂ ਦੇਖੀਤੀ॥
Prof. Sahib Singhਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ।
SikhNet (Spanish)No puedo ver más en los Vedas ni en los Puranas.
ਪੂੰਜੀ ਸਾਚੁ ਸਚੇ ਗੁਣ ਗਾਵਾ; ਮੈ ਧਰ ਹੋਰ. ਨ ਕਾਈ ਹੇ ॥੧੫॥
poonjee saach sache gun gaavaa; mai dhar hor. na kaaee he |15|
Sant Singh KhalsaTruth is my capital; I sing the Glorious Praises of the True Lord. I have no other support at all. ||15||
Manmohan SinghTruth is my capital, the praise of the True Lord sing I and no other support do I have.
Manmohan Singh (Punjabi)ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ।
Fareedkot Teekaਹੇ ਸਚੇ! ਮੇਰੇ ਕੋ (ਪੂੰਜੀ ਸਾਚੁ) ਸਚੀ ਸਰਧਾ ਦੇਹੁ ਤੇਰੇ ਗੁਣੋਂ ਕੋ ਗਾਵਤਾ ਹੀ ਰਹਾਂ, ਮੇਰੇ ਕੋ ਹੋਰ ਕੋਈ ਓਟ ਨਹੀਂ ਹੈ॥੧੫॥
Prof. Sahib Singhਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੧੫॥ਪਦ ਅਰਥ ਪੂੰਜੀ = ਸਰਮਾਇਆ। ਧਰ = ਆਸਰਾ ॥੧੫॥
SikhNet (Spanish)Sólo Él es mi Tesoro y así canto para siempre Su Alabanza y no me apoyo en ningún otro soporte.(15)
ਜੁਗੁ ਜੁਗੁ ਸਾਚਾ; ਹੈ ਭੀ ਹੋਸੀ ॥
jug jug saachaa; hai bhee hosee |
Sant Singh KhalsaIn each and every age, the True Lord is, and shall always be.
Manmohan SinghIn every age, He the True One, is and shall also be,
Manmohan Singh (Punjabi)ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ।
Fareedkot Teekaਹੇ ਸਚਾ! ਤੂੰ ਜੁਗਾਂ ਜੁਗਾਂ ਮੇਂ ਤੀਨੋਂ ਕਾਲ ਮੇਂ ਬਿਆਪਕ ਹੈਂ ਅਰਥਾਤ ਤੂੰ ਹੀ ਸਤ ਸਰੂਪ ਹੈਂ। ਵਾਹ ਹੇ ਸਚਾ ਪ੍ਰਭੂ! ਜੁਗਾਂ ਜੁਗਾਂ ਮੇਂ ਤੂੰ ਹੋਤਾ ਆਇਆ ਹੈਂ, ਅਬ ਵਰਤਮਾਨ ਮੇਂ ਹੈਂ, ਤੂੰ ਪੁਨਾ ਭਵਿਖਤ ਭੀ ਹੋਵੇਂਗਾ॥
Prof. Sahib Singhਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ।ਪਦ ਅਰਥ ਜੁਗੁ ਜੁਗੁ = ਕੋਈ ਭੀ ਜੁਗ ਹੋਵੇ।
SikhNet (Spanish)Época tras época es Él, el Uno Verdadero, no, no hay nadie más.
ਕਉਣੁ. ਨ ਮੂਆ; ਕਉਣੁ. ਨ ਮਰਸੀ ॥
kaun. na mooaa; kaun. na marasee |
Sant Singh KhalsaWho has not died? Who shall not die?
Manmohan Singhwho has not died and who shall die not.
Manmohan Singh (Punjabi)ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ?
Fareedkot Teekaਪੀਛੇ ਕੌਨ ਨਹੀਂ ਮੂਆ ਔਰ ਆਗੇ ਕੌਣ ਹੋ ਜੋ ਨਾ ਮਰੇਗਾ॥
Prof. Sahib Singhਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।
SikhNet (Spanish)Y como ser humano, ¿quién no ha muerto o terminado en la muerte?
ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
naanak neech kahai benantee; dar dekhahu liv laaee he |16|2|
Sant Singh KhalsaNanak the lowly offers this prayer; see Him within your own self, and lovingly focus on the Lord. ||16||2||
Manmohan SinghPoor Nanak makes a supplication, Enshrining love for the Lord and see thou Him within thyself.
Manmohan Singh (Punjabi)ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨੀਚੁ) ਦਾਸ ਨੀਵਾਂ ਹੋ ਕੇ ਮੈਂ ਏਹੀ ਬੇਨਤੀ ਕਰਤਾ ਹੂੰ: ਹੇ ਪਰਮੇਸਰ! ਲਿਵ ਲਾਇਕਰ ਅਪਨੇ (ਦਰਿ) ਅੰਤਰ ਤੈਨੂੰ ਦੇਖਾ ਹੈ॥੧੬॥੨॥
Prof. Sahib Singhਗਰੀਬ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ ॥੧੬॥੨॥ਪਦ ਅਰਥ ਦੇਖਹੁ = (ਹੇ ਪ੍ਰਭੂ!) ਤੂੰ ਸੰਭਾਲ ਕਰਦਾ ਹੈਂ ॥੧੬॥੨॥
SikhNet (Spanish)Dice Nanak, el de baja casta: oh hombre, entónate en Dios y así ve Su Presencia. (16-2)